ਸੰਘਰਸ਼ ਦੇ ਮੈਦਾਨ 'ਚ
ਲੋਕਾਂ ਦੇ ਸੰਘਰਸ਼ ਦੀਆਂ ਕੁੱਝ ਝਲਕਾਂ
-ਪੱਤਰਕਾਰ
ਨਿੱਜੀਕਰਣ ਦੀਆਂ ਨੀਤੀਆਂ ਦੇ ਝੰਬੇ ਸਭ ਵਰਗਾਂ ਦੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।ਹੋਰਨਾਂ ਸੂਬਿਆਂ ਦੀ ਤਰਾਂ• ਪੰਜਾਬ ਵੀ ਸੰਘਰਸ਼ਾਂ ਦਾ ਅਖਾੜਾ ਬਣਿਆ ਹੋਇਆ ਹੈ ਭਾਵੇਂ ਕਿ ਇਹ ਗੱਲ ਵੱਖਰੀ ਹੈ ਕਿ ਇਹਨਾਂ ਸੰਘਰਸ਼ਾਂ ਨੂੰ ਕਿਸੇ ਨਿਰਣਾਇਕ ਦੌਰ ਵੱਲ ਲਿਜਾਣ ਦੇ ਵਡੇਰੇ ਕਾਰਜ ਦੇ ਰਾਹ ਵਿੱਚ ਹਾਲੇ ਬਹੁਤ ਮੁਸ਼ਕਲਾਂ ਹਨ।ਨਿੱਜੀਕਰਣ ਦੀਆਂ ਸਾਮਰਾਜੀ ਨੀਤੀਆਂ ਨਾਲ਼ ਪ੍ਰਭਾਵਿਤ ਹੋ ਰਹੇ ਸਰਕਾਰੀ ਅਤੇ ਨਿੱਜੀ ਖੇਤਰਾਂ ਵਿੱਚ ਜੁਟੇ ਸਭ ਵਰਗਾਂ/ਤਬਕਿਆਂ ਦੇ ਲੋਕ ਨਿੱਤ ਸੰਘਰਸ਼ਾਂ ਵੱਲ ਅਹੁਲ਼ ਰਹੇ ਹਨ।ਕਿਤੇ ਕਿਤੇ ਇਹ ਸੰਘਰਸ਼ ਤਿੱਖੀਆਂ ਸ਼ਕਲਾਂ ਅਖਤਿਆਰ ਕਰਦੇ ਹਨ ਅਤੇ ਕਿਤੇ ਖਾਸ ਕਰ ਸਰਕਾਰੀ ਖੇਤਰ ਦੇ ਰੈਗੂਲਰ ਕਾਮਿਆਂ ਦੇ ਸੰਘਰਸ਼ ਹਾਲ ਦੀ ਘੜੀ ਸੀਮਤ ਰੇਖਾ ਦੇ ਅੰਦਰ ਹਨ।ਸਰਕਾਰੀ ਖੇਤਰ ਦੇ ਠੇਕਾ ਭਰਤੀ ਵਾਲ਼ੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਚੋਭ ਪੱਕੇ ਮੁਲਾਜ਼ਮਾਂ ਨਾਲ਼ੋਂ ਕਿਤੇ ਤਿੱਖੀ ਹੈ ਜਿਸ ਕਾਰਨ ਇਹ ਮੁਲਾਜ਼ਮ ਵਰਗ ਤਿੱਖੇ ਸੰਘਰਸ਼ਾਂ ਦਾ ਰਾਹ ਅਖਤਿਆਰ ਕਰਦੇ ਹਨ ਪ੍ਰੰਤੂ ਮੁਲਾਜ਼ਮਾਂ ਨੂੰ ਅਨੇਕ ਵਰਗਾਂ/ਸੈਕਸ਼ਨਾਂ ਵਿੱਚ ਵੰਡਣ ਦੀ ਸਰਕਾਰੀ ਚਾਲ ਇਹਨਾਂ ਵਰਗਾਂ ਨੂੰ ਇੱਕ ਮੰਚ ਉੱਪਰ ਇਕੱਠੇ ਹੋਣ ਦੇ ਰਸਤੇ ਵਿੱਚ ਵੱਡਾ ਅੜਿੱਕਾ ਬਣੀ ਹੋਈ ਹੈ।ਫਿਰ ਵੀ ਹਰ ਵਰਗ/ਤਬਕੇ ਦੇ ਲੋਕ ਪਹਿਲਾਂ ਦੇ ਕਿਸੇ ਵੀ ਸਮੇਂ ਨਾਲ਼ੋਂ, ਸੰਘਰਸ਼ਾਂ ਨਾਲ਼ ਵੱਧ ਲਗਾਓ ਦਿਖਾ ਰਹੇ ਹਨ।
ਇੱਕ ਸ਼ਾਨਦਾਰ ਸਰਗਰਮੀ
ਜ਼ਮੀਨ ਪ੍ਰਾਪਤੀ ਸੰਘਰਸ਼
ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਅੰਦਰ ਵੀ ਦਲਿਤ ਵਰਗ ਜ਼ਮੀਨਾਂ-ਘਰਾਂ-ਰੂੜੀਆਂ-ਵਾੜਿਆਂ ਲਈ ਲੋੜੀਂਦੀ ਜ਼ਮੀਨ ਤੋਂ ਵਾਂਝਾ ਹੈ।ਪਿਛਲੇ ਕਈ ਸਾਲਾਂ ਤੋਂ ਇਸ ਮੰਗ ਨੂੰ ਲੈ ਕੇ ਸੰਗਰੂਰ ਅਤੇ ਬਰਨਾਲ਼ਾ ਜ਼ਿਲਿ•ਆਂ ਅੰਦਰ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।ਇਸ ਸਰਗਰਮੀ ਵਿੱਚ ਇਫਟੂ ਦੀ ਆਗੂ ਭੂਮਿਕਾ ਹੈ ਜੋ ਕਿ ਸਲਾਹੁਣਯੋਗ ਹੈ।ਪਿਛਲੇ ਸਾਲਾਂ ਦੌਰਾਨ ਕਈ ਥਾਵਾਂ 'ਤੇ ਵੱਡੇ ਇਕੱਠ ਕਰ ਕੇ ਗਰੀਬ ਮਜ਼ਦੂਰਾਂ ਨੂੰ ਇਸ ਮੰਗ ਦੀ ਪੂਰਤੀ ਲਈ ਸਖਤ ਸੰਘਰਸ਼ਾਂ ਦਾ ਰਾਹ ਮੱਲਣ ਦੀ ਪ੍ਰੇਰਨਾ ਦਿੱਤੀ ਗਈ ਹੈ ਜਿਸ ਨੂੰ ਕਾਫੀ ਹੱਦ ਤੀਕ ਬੂਰ ਵੀ ਪਿਆ ਹੈ।ਪੰਚਾਇਤੀ ਜ਼ਮੀਨਾਂ ਵਿੱਚ ਦਲਿਤਾਂ ਦਾ ਕੋਟਾ ਨਿਸ਼ਚਤ ਕਰਨ, ਸ਼ਾਮਲਾਟ ਜ਼ਮੀਨ ਬੇ-ਜ਼ਮੀਨਿਆਂ ਨੂੰ ਦੇਣ, ਰਿਹਾਇਸ਼ੀ ਪਲਾਟਾਂ ਅਤੇ ਰੂੜੀਆਂ ਲਈ ਜਗ•ਾ ਦੇਣ ਅਤੇ ਜ਼ਮੀਨੀ ਕਾਣੀ ਵੰਡ ਨੂੰ ਖਤਮ ਕਰਨ ਦੀਆਂ ਮੰਗਾਂ ਇਸ ਸੰਘਰਸ਼ ਦੌਰਾਨ ਉਭਾਰੀਆਂ ਜਾ ਰਹੀਆਂ ਹਨ।ਭਵਾਨੀਗੜ• ਨੇੜੇ ਪੈਂਦੇ ਪਿੰਡ ਘਰਾਚੋਂ ਵਿਖੇ ਇਹਨਾਂ ਮੁੱਿਦਆਂ ਨੂੰ ਲੈ ਕੇ 20 ਮਾਰਚ 2016 ਨੂੰ ਮਹਾਂ-ਪੰਚਾਇਤ ਦਾ ਆਯੋਜਨ ਕੀਤਾ ਗਿਆ।ਤਿਆਰੀ ਲਈ ਪਹਿਲਾਂ ਅਨੇਕਾਂ ਪਿੰਡਾਂ ਵਿੱਚ ਮੀਟਿੰਗਾਂ-ਰੈਲੀਆਂ ਕੀਤੀਆਂ ਗਈਆਂ।ਕੰਧ-ਨਾਅਰੇ ਲਿਖੇ ਗਏ।ਜਾਗੋ ਅਤੇ ਮਸ਼ਾਲ ਮਾਰਚ ਕੀਤੇ ਗਏ।ਮਹਾਂ ਪੰਚਾਇਤ ਵਿੱਚ, ਪ੍ਰਾਪਤ ਕੀਤੀਆਂ ਅੰਸ਼ਕ ਜਿੱਤਾਂ ਦਾ ਅਤੇ ਸੰਘਰਸ਼ ਦੀਆਂ ਮੁਸ਼ਕਲਾਂ ਦਾ ਖੁਲਾਸਾ ਕੀਤਾ ਗਿਆ।ਇਹ ਮੰਗ ਜ਼ੋਰ ਨਾਲ਼ ਬੁਲੰਦ ਕੀਤੀ ਗਈ ਕਿ ਭੂਮੀ ਹੱਦ-ਬੰਦੀ ਕਾਨੂੰਨ ਨੂੰ 10 ਏਕੜ 'ਤੇ ਨਿਸਚਤ ਕੀਤਾ ਜਾਵੇ।ਕੁਲਵਿੰਦਰ ਸਿੰਘ ਵੜੈਚ, ਪ੍ਰਦੀਪ ਕਸਬਾ, ਗੁਰਮੁਖ ਸਿੰਘ, ਬਲਵਿੰਦਰ ਝਲੂਰ ਆਦਿ ਆਗੂ ਇਸ ਮਹਾਂਂ-ਪੰਚਾਇਤ ਦੇ ਪ੍ਰਮੁੱਖ ਬੁਲਾਰੇ ਸਨ।
ਪੰਜਾਬ ਬੱਜਟ ਸੈਸ਼ਨ: ਕਿਸਾਨਾਂ ਵੱਲੋਂ ਰੋਸ ਧਰਨੇ
ਬੱਜਟ ਦੀਆਂ ਅਨੇਕਾਂ ਮੱਦਾਂ ਤੋਂ ਨਾਰਾਜ਼ ਕਿਸਾਨਾਂ ਨੇ ਬੀ ਕੇ ਯੂ (ਡਕੌਂਦਾ) ਦੀ ਅਗਵਾਈ ਹੇਠ ਬੱਜਟ ਸੈਸ਼ਨ ਦੌਰਾਨ 18 ਮਾਰਚ ਨੂੰ ਚੰਡੀਗੜ• ਵਿਖੇ ਰੈਲੀ ਕੀਤੀ।ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋਏ ਕਿਸਾਨ ਜਿਉਂ ਹੀ ਪੰਜਾਬ ਵਿਧਾਨ ਸਭਾ ਵੱਲ ਤੁਰੇ ਤਾਂ ਪੁਲੀਸ ਨੇ ਚੰਡੀਗੜ• ਦਾਖਲ ਹੁੰਦਿਆਂ ਹੀ ਉਹਨਾਂ ਨੂੰ ਰੋਕ ਲਿਆ।ਰੋਕ ਵਾਲ਼ੀ ਥਾਂ 'ਤੇ ਧਰਨੇ 'ਤੇ ਬੈਠੇ ਕਿਸਾਨਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਅਤੇ ਆਗੂ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਰਹੇ।ਚਾਰ ਕੁ ਵਜੇ ਮੁੱਖ ਮੰਤਰੀ ਦਾ ਪ੍ਰਮੁੱਖ ਸਕੱਤਰ ਧਰਨੇ ਵਾਲ਼ੀ ਜਗ•ਾ 'ਤੇ ਪਹੁੰਚਿਆ।'ਜਾਇਜ਼ ਮੰਗਾਂ ਮੁੱਖ ਮੰਤਰੀ ਤੱਕ ਪੁਚਾਉਣ ਅਤੇ ਹੱਲ ਕਰਨ ਲਈ ਕਦਮ ਚੁੱਕਣ' ਦਾ ਭਰੋਸਾ ਲੈ ਕੇ ਕਿਸਾਨ ਜਥੇਬੰਦੀ ਨੇ ਧਰਨਾ ਸਮਾਪਤ ਕੀਤਾ।ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਧਨੇਰ, ਡਾ. ਦਰਸ਼ਨਪਾਲ, ਰਾਮ ਸਿੰਘ ਮਟੋਰੜ ਅਤੇ ਨਾਹਰ ਸਿੰਘ ਨੇ ਸੰਬੋਧਨ ਕਰਦਿਆਂ ਕਰਜ਼ਾ ਮਾਫ ਕਰਨ ਦੀ ਮੰਗ ਕਰਨ ਦੇ ਨਾਲ਼-ਨਾਲ਼ 'ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ' ਰੱਦ ਕਰਨ ਦੀ ਮੰਗ ਵੀ ਕੀਤੀ।
ਡੀ ਸੀ ਦਫਤਰਾਂ ਅੱਗੇ ਕਿਸਾਨਾਂ ਦੇ ਧਰਨੇ
ਉੱਧਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਪੰਜਾਬ ਭਰ ਵਿੱਚ ਡੀ ਸੀ ਦਫਤਰਾਂ ਅੱਗੇ ਧਰਨੇ ਦਿੱਤੇ ਗਏ।ਕਿਸਾਨਾਂ ਨੇ ਮੰਗ ਕੀਤੀ ਕਿ ਨਵੇਂ ਕਰਜ ਕਾਨੂੰਨ ਨੁੰ ਕਿਸਾਨ ਪੱਖੀ ਬਣਾਇਆ ਜਾਵੇ, ਕੁਦਰਤੀ ਆਫਤਾਂ ਨਾਲ਼ ਨੁਕਸਾਨ ਦਾ ਸ਼ਿਕਾਰ ਹੋਈਆਂ ਫਸਲਾਂ ਦਾ ਪੂਰਾ ਮੁਆਵਜਾ ਦਿੱਤਾ ਜਾਵੇ, ਖੁਦਕਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਤਿੰਨ ਤਿੰਨ ਲੱਖ ਰੁਪਏ ਦਾ ਮੁਆਵਜਾ ਤੁਰੰਤ ਦਿੱਤਾ ਜਾਵੇ।
ਐੱਸ ਐੱਸ ਏ/ਰਮਸਾ ਅਧਿਆਪਕ ਤਿੱਖੇ ਸੰਘਰਸ਼ ਦੇ ਰੌਂਅ 'ਚ
28 ਫਰਵਰੀ ਦੀ ਰੋਪੜ ਰੈਲੀ ਸਮੇਂ ਰੋਪੜ ਪ੍ਰਸ਼ਾਸ਼ਨ ਨੇ ਐੱਸ ਐੱਸ ਏ/ਰਮਸਾ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ਼ ਮੀਟਿੰਗ ਤਹਿ ਕਰਾਉਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਇਹ ਵਾਅਦਾ ਵਫ਼ਾ ਨਾ ਹੋਣ ਦੀ ਸੂਰਤ ਵਿੱਚ ਇਹਨਾਂ ਅਧਿਆਪਕਾਂ ਦਾ ਗੁੱਸੇ ਨੇ ਹੋਰ ਤੇਜੀ ਫੜੀ ਜਿਸ ਦੇ ਸਿੱਟੇ ਵਜੋਂ 13 ਮਾਰਚ ਨੂੰ ਸੂਬੇ ਭਰ ਅੰਦਰ ਜ਼ਿਲ•ਾ ਪੱਧਰ ਦੇ ਰੋਸ ਧਰਨੇ ਅਤੇ ਪੰਝਾਬ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਪ੍ਰੋਗਰਾਮ ਤਹਿ ਕੀਤਾ ਗਿਆ।ਰੋਪੜ ਵਿਖੇ 27 ਮਾਰਚ ਦੀ ਰੈਲੀ ਉਪਰੰਤ 19 ਅਪ੍ਰੈਲ ਦੀ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨਾਲ਼ ਮੀਟਿੰਗ ਮਿਲੀ ਹੈ।ਸਿੱਖਿਆ ਮੰਤਰੀ ਨਾਲ਼ 19 ਅਪ੍ਰੈਲ ਦੀ ਹੋਣ ਵਾਲ਼ੀ ਮੀਟਿੰਗ ਵਿੱਚ ਜੇਕਰ ਕੋਈ ਸਾਰਥਿਕ ਸਿੱਟਾ ਨਹੀਂ ਨਿੱਕਲ਼ਦਾ ਤਾਂ ਐੱਸ ਐੱਸ ਏ/ਰਮਸਾ ਅਧਿਆਪਕਾਂ ਦੀ ਜੱਥੇਬੰਦੀ ਵੱਲੋਂ ਜਲਦੀ ਕੋਈ ਤਿੱਖਾ ਐਕਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।ਜੱਥੇਬੰਦੀ ਦੀ ਮੰਗ ਹੈ ਕਿ 12000 (ਬਾਰਾਂ ਹਜ਼ਾਰ) ਅਧਿਆਪਕਾਂ ਨੂੰ ਪੱਕੇ (ਰੈਗੂਲਰ) ਕਰਨ ਦੀ ਪ੍ਰਕਿਰਿਆ ਨੂੰ ਤੇਜ ਕੀਤਾ ਜਾਵੇ ਅਤੇ ਸੰਘਰਸ਼ ਦੌਰਾਨ ਦਰਜ ਕੀਤੇ ਗਏ ਪੁਲੀਸ ਕੇਸਾਂ ਦਾ ਬਿਨਾ ਸ਼ਰਤ ਨਿਪਟਾਰਾ ਕੀਤਾ ਜਾਵੇ।
ਉਜ਼ਰਤਾਂ ਤੋਂ ਵਾਂਝੇ ਨਰੇਗਾ ਮਜ਼ਦੂਰ
ਪੰਜਾਬ ਅੰਦਰ ਬਹੁਤ ਸਾਰੀਆਂ ਥਾਵਾਂ ਤੇ ਨਰੇਗਾ ਮਜ਼ਦੂਰਾਂ ਨੂੰ ਕਈ ਮਹੀਨਿਆਂ ਦੀ ਉਜ਼ਰਤ ਨਹੀਂ ਮਿਲੀ।ਨਿੱਤ ਵਧਦੀ ਮਹਿੰਗਾਈ ਦੇ ਦੌਰ ਵਿੱਚ ਸਾਡੇ ਸਮਾਜ ਦਾ ਸਭ ਤੋਂ ਵੱਧ ਲੁੱਟਿਆ-ਲਿਤਾੜਿਆ ਇਹ ਕਿਰਤੀ ਵਰਗ ਦੋ ਡੰਗ ਦੀ ਰੋਟੀ ਤੋਂ ਆਤੁਰ ਹੈ।ਇਸ ਤਰਾਂ• ਗੁੱਸੇ ਨਾਲ ਭਰੇ ਪੀਤੇ ਹੋਏ ਨਰੇਗਾ ਮਜ਼ਦੂਰ ਸੰਘਰਸ਼ ਕਰ ਰਹੇ ਹਨ।ਮਜ਼ਦੂਰਾਂ ਦੀ ਮੰਗ ਹੈ ਕਿ ਬਕਾਇਆ ਉਜ਼ਰਤਾਂ ਦੀ ਅਦਾਇਗੀ ਤੁਰੰਤ ਕੀਤੀ ਜਾਵੇ।ਕੰਮ ਹਾਲਤਾਂ ਸੁਖਾਂਵੀਆਂ ਬਣਾਉਣ ਅਤੇ ਉਜ਼ਰਤਾਂ ਵਿੱਚ ਮਹਿੰਗਾਈ ਮੂਜ਼ਬ ਵਾਧਾ ਕਰਨ ਦੀ ਵੀ ਮੰਗ ਹੈ। ਮੰਗਾਂ ਦੀ ਪ੍ਰਾਪਤੀ ਲਈ ਬਰਨਾਲ਼ਾ, ਸਮਾਲਸਰ, ਗਿੱਦੜਬਾਹਾ ਆਦਿ ਥਾਵਾਂ 'ਤੇ ਰੈਲੀਆਂ ਮੁਜਾਹਰੇ ਕੀਤੇ ਗਏ ਹਨ।ਮਨਰੇਗਾ ਮਜ਼ਦੂਰਾਂ ਦੇ ਚੱਲ ਰਹੇ ਟੁੱਟਵੇਂ-ਇਕਹਿਰੇ ਸੰਘਰਸ਼ ਦੇ ਚਲਦਿਆਂ ਕੇਂਦਰ ਸਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਕੇ ਦਿਹਾੜੀ ਦੀ ਦਰ 210 ਰੁਪਏ ਤੋਂ ਵਧਾ ਕੇ 218 ਰੁਪਏ ਕੀਤੀ ਹੈ ਜੋ ਕਿ ਪੰਜਾਬ ਦੀ ਘੱਟੋ-ਘੱਟ ਉਜ਼ਰਤ ਦਰ ਤੋਂ ਘੱਟ ਹੈ।ਕਿਰਤ ਵਿਭਾਗ ਪੰਜਾਬ ਮੁਤਾਬਕ ਖੇਤ ਮਜ਼ਦੂਰ ਦੀ ਪ੍ਰਤੀ ਦਿਨ ਉਜ਼ਰਤ 277.13 ਰੁਪਏ ਹੈ ਸੁਪਰੀਮ ਕੋਰਟ ਨੇ ਵੀ ਪਿਛਲੇ ਸਮੇਂ ਵਿੱਚ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਘੱਟੋ-ਘੱਟ ਉਜ਼ਰਤ ਦੇ ਬਰਾਬਰ ਕਰਨ ਦਾ ਹੁਕਮ ਜਾਰੀ ਕੀਤਾ ਹੈ।ਕੇਂਦਰ ਸਰਕਾਰ ਦੇ ਨਵੇਂ ਫੈਸਲੇ ਅਨੁਸਾਰ ਮਨਰੇਗਾ ਦੀ ਦਿਹਾੜੀ ਹਰਿਆਣਾ 'ਚ 245/- , ਚੰਡੀਗੜ• 'ਚ 248/-, ਅੰਡੇਮਾਨ 'ਚ 243/-, ਅਤੇ ਕੇਰਲਾ 'ਚ 240/- ਹੋ ਗਈ ਹੈ।ਹਰ ਕਿਤੇ ਦਿਹਾੜੀ ਵਿੱਚ ਕੀਤਾ ਗਿਆ ਵਾਧਾ ਮਸਾਂ ਸੱਤ-ਅੱਠ ਰੁਪਏ ਹੈ।
ਆਂਗਣਵਾੜੀ ਵਰਕਰ
ਸਾਲਾਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀਆਂ ਆਗਣਵਾੜੀ ਬੀਬੀਆਂ ਨੇ ਔਰਤ ਦਿਵਸ 'ਤੇ ਅੱਠ ਮਾਰਚ ਨੂੰ ਸੰਗਰੂਰ ਸਥਿਤ ਸੁਖਦੇਵ ਸਿੰਘ ਢੀਂਡਸਾ ਦੀ ਕੋਠੀ ਅੱਗੇ ਰੋਸ ਪ੍ਰਗਟ ਕਰਨ ਦਾ ਫੈਸਲਾ ਕੀਤਾ।ਕਈ ਜ਼ਿਲਿ•ਆਂ ਦੀਆਂ ਆਂਗਣਵਾੜੀ ਮੁਲਾਜ਼ਮਾਂ ਨੇ ਸੰਗਰੂਰ ਸ਼ਹਿਰ ਦੇ ਬੀ ਐੱਸ ਐੱਨ ਐੱਲ ਪਾਰਕ ਵਿੱਚ ਇਕੱਤਰ ਹੋ ਕੇ ਪਹਿਲਾਂ ਭਰਵੀਂ ਰੈਲੀ ਕੀਤੀ ਅਤੇ ਫਿਰ ਢੀਡਸਾ ਦੀ ਕੋਠੀ ਵੱਲ ਮਾਰਚ ਕਰਨ ਸਮੇਂ ਪੁਲੀਸ ਨਾਲ਼ ਤਿੱਖੀ ਝੜੱਪ ਹੋਈ ਜਿਸ ਦੌਰਾਨ ਬਹੁਤ ਸਾਰੀਆਂ ਮੁਲਾਜ਼ਮਾਂ ਨੂੰ ਹਲਕੀਆਂ ਸੱਟਾਂ ਦਾ ਅਤੇ ਪੁਲ਼ਸ ਦੀ ਖਿੱਚ-ਧੂਹ ਦਾ ਸ਼ਿਕਾਰ ਹੋਣਾ ਪਿਆ।ਇਹਨਾਂ ਇਸਤ੍ਰੀ ਮੁਲਾਜ਼ਮਾਂ ਨੇ ਭੇੜੂ ਰੌਂਅ ਦੇ ਬਲਬੂਤੇ ਪੁਲ਼ਸ ਨੂੰ ਵਾਹਵਾ ਰੰਗ ਦਿਖਾਏ।ਸੰਗਰੂਰ ਵਿਖੇ ਵਾਪਰੀ ਇਸ ਘਟਨਾ ਤੋਂ ਗੁੱਸੇ ਵਿੱਚ ਆਈਆਂ ਆਂਗਣਵਾੜੀ ਵਰਕਰਜ਼ ਨੇ ਅਗਲੇ ਦਿਨ ਹੀ ਭਾਵ ਮਾਰਚ ਨੂੰ ਚੰਡੀਗੜ• ਵਿਖੇ ਪੰਜਾਬ ਵਿਧਾਨ ਸਭਾ ਦੇ ਘੇਰਾਓ ਦਾ ਐਲਾਨ ਕਰ ਦਿੱਤਾ।ਘੇਰਾਓ ਕਰਨ ਜਾ ਰਹੀਆਂ ਆਂਗਣਵਾੜੀ ਵਰਕਰਜ਼ ਨੂੰ ਪੁਲੀਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਕਰਾਅ ਦੀ ਸਥਿਤੀ ਬਣ ਗਈ।ਆਂਗਣਵਾੜੀ ਵਰਕਰਜ਼ ਨੇ ਮਹਿਲਾ ਪੁਲੀਸ ਮੁਲਾਜ਼ਮਾਂ ਦੇ ਹੱਥੋਂ ਉਹਨਾਂ ਦੇ ਡੰਡੇ ਵੀ ਖੋਹ ਲਏ।ਪ੍ਰਧਾਨ ਆਸ਼ਾ ਰਾਣੀ ਨੇ ਆਪਣੇ ਸੰਬੋਧਨ ਵਿੱਚ ਜ਼ਿਕਰ ਕੀਤਾ ਕਿ 10 ਮਾਰਚ 2014 ਨੂੰ ਭੁੱਖ ਹੜਤਾਲ਼ ਤੇ ਬੈਠੀਆਂ ਆਂਗਣਵਾੜੀ ਵਰਕਰਜ਼ ਨੂੰ ਜੂਸ ਪਿਲਾ ਕੇ ਵਾਅਦਾ ਕੀਤਾ ਸੀ ਕਿ ਲੋਕ ਸਭਾ ਚੋਣਾਂ ਹੁੰਦਿਆਂ ਹੀ ਹਰਿਆਣਾ ਪੈਟਰਨ ਤੇ ਸਾਰੀਆਂ ਮੰਗਾਂ ਲਾਗੂ ਕੀਤੀਆਂ ਜਾਣਗੀਆਂ।ਸਰਕਾਰੀ ਨੁਮਾਇੰਦਿਆਂ ਨੇ ਵਿੱਚ ਪੈ ਕੇ ਸਥਿਤੀ ਨੂੰ ਸ਼ਾਂਤ ਕੀਤਾ ਅਤੇ ਮੁੱਖ ਮੰਤਰੀ ਨਾਲ਼ 28 ਮਾਰਚ ਦੀ ਮੀਟਿੰਗ ਨਿਸਚਤ ਕੀਤੀ ਗਈ।ਚੰਡੀਗੜ• ਵਿਖੇ ਇਸ ਧਰਨੇ ਨੂੰ ਕ੍ਰਿਸ਼ਨਾ ਕੁਮਾਰੀ, ਗਮਿੰਦਰ ਕੌਰ, ਸੁਰਜੀਤ ਕੌਰ, ਗੁਰਦੀਪ ਕੌਰ ਨੇ ਵੀ ਸੰਬੋਧਨ ਕੀਤਾ।ਇਹਨਾਂ ਦੀ ਮੰਗ ਹੈ ਕਿ ਹਰਿਆਣਾ ਪੈਟਰਨ 'ਤੇ ਪੰਜਾਬ ਦੀਆਂ ਆਂਗਣਵਾੜੀ ਵਰਕਰਜ਼ ਨੂੰ ਪੈਨਸ਼ਨ 'ਅਤੇ ਗਰੈਚੁਟੀ ਦੀ ਸਹੂਲਤ ਦਿੱਤੀ ਜਾਵੇ ਅਤੇ ਇਹਨਾਂ ਨੂੰ ਘੱਟੋ-ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲੈ ਕੇ ਵਰਕਰ ਨੂੰ 7000/- ਅਤੇ ਹੈਲਪਰ ਨੂੰ 3500/- ਰੁਪਏ ਦਿੱਤੇ ਜਾਣ।
ਰੋਡਵੇਜ਼ ਦੇ ਠੇਕਾ ਭਰਤੀ ਵਾਲ਼ੇ ਕਾਮੇ
ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਸਾਰੇ ਕੱਚੇ ਕਾਮੇ ਪੱਕੇ ਕਰਨ ਦੀ ਮੰਗ ਕੀਤੀ ਹੈ। ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਵਿੱਢੇ ਸੰਘਰਸ਼ ਦੇ ਇੱਕ ਪੜਾਅ ਵਜੋਂ ਇਹਨਾਂ ਕਾਮਿਆਂ ਨੇ ਪੰਜਾਬ ਦੇ 18 ਡੀਪੂਆਂ ਵਿੱਚ ਮੁਕੰਮਲ ਕੰਮ ਬੰਦ ਕਰ ਕੇ ਸਰਕਾਰ ਨੂੰ ਸੁਣਵਾਈ ਕੀਤੀ ਹੈ।ਮਾਰਚ 9 ਅਤੇ 10 ਦੀ ਇਸ ਹੜਤਾਲ਼ ਉਪਰੰਤ ਇਹਨਾਂ ਕਾਮਿਆਂ ਨੇ 29-30 ਮਾਰਚ ਨੂੰ ਵੀ ਹੜਤਾਲ਼ ਕੀਤੀ।
ਨਿੱਜੀ ਸਕੂਲਾਂ ਖਿਲਾਫ਼ ਲੋਕ ਰੋਹ ਜਾਗਿਆ
ਨਿੱਜੀ ਸਕੂਲਾਂ ਵੱਲੋਂ ਵਸੂਲੀਆਂ ਜਾਂਦੀਆਂ ਮੋਟੀਆਂ ਫੀਸਾਂ ਅਤੇ ਡੋਨੇਸ਼ਨਾਂ ਦੇ ਵਿਰੋਧ ਵਿੱਚ ਪੰਜਾਬ ਅੰਦਰ ਬਹੁਤ ਸਾਰੀਆਂ ਥਾਵਾਂ ਤੇ ਲੋਕਾਂ ਦਾ ਰੋਹ ਫੁੱਟਿਆ ਹੈ।ਹੰਢਿਆਇਆ, ਮਾਨਸਾ, ਫਾਜ਼ਿਲਕਾ, ਭੁੱਚੋ ਮੰਡੀ, ਬਠਿੰਡਾ ਲੁਧਿਆਣਾ ਆਦਿ ਕਈ ਥਾਵਾਂ 'ਤੇ ਲੋਕਾਂ ਨੇ ਨਿੱਜੀ ਸਕੂਲਾਂ ਦੀ ਧੱਕੇਸ਼ਾਹੀ ਵਿਰੁੱਧ ਪ੍ਰਦਰਸ਼ਨ ਕਰ ਕੇ ਆਵਾਜ ਉਠਾਈ ਹੈ।ਸਿੱਖਿਆ ਮੰਤਰੀ ਨੇ ਵੱਧ ਵਸੂਲੀਆਂ ਦੇ ਇਸ ਮਾਮਲੇ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਰੈਗੂਲੇਟਰੀ ਕਮਿਸ਼ਨ ਸਥਾਪਿਤ ਕਰਨ ਦਾ ਭਰੋਸਾ ਦਿੱਤਾ ਹੈ।ਜ਼ਿਕਰਯੋਗ ਹੈ ਕਿ ਹਾਈ ਕੋਰਟ ਵੱਲੋਂ ਇੱਕ ਸੇਵਾ-ਮੁਕਤ ਜੱਜ ਦੀ ਅਗਵਾਈ ਹੇਠ ਪਹਿਲਾਂ ਹੀ ਇੱਕ ਕਮਿਸ਼ਨ ਬਣਾਇਆ ਹੋਇਆ ਹੈ।ਮਾਪਿਆਂ ਵੱਲੋਂ ਸਾਂਝਾ ਸੰਗਠਨ ਬਣਾ ਲੈਣ ਨਾਲ਼ ਇਸ ਗੱਲ ਦੇ ਸੰਕੇਤ ਉੱਭਰੇ ਹਨ ਕਿ ਅਗਲੇ ਸਮੇਂ ਵਿੱਚ ਪ੍ਰਾਈਵੇਟ ਸਕੂਲ਼ਾਂ ਦੀਆਂ ਮਨਮਾਨੀਆਂ ਵਿਰੁੱਧ ਸੰਘਰਸ਼ ਹੋਰ ਬਲ ਫੜੇਗਾ।ਪ੍ਰਾਈਵੇਟ ਸਕੂਲਾਂ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਚੰਡੀਗੜ• ਨੇ ਫੀਸਾਂ ਵਿੱਚ ੫ ਫੀਸਦੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਨੇ 10 ਫੀਸਦੀ ਵਾਧਾ ਕੀਤਾ ਹੈ।ਇਸ ਨਾਲ਼ ਪਹਿਲਾਂ ਹੀ ਸਿੱਖਿਆ ਖੇਤਰ ਦੇ ਹਾਸ਼ੀਏ ਵੱਲ ਧੱਕੇ ਜਾ ਰਹੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦੀਆਂ ਆਰਥਿਕ ਮੁਸ਼ਕਲਾਂ ਹੋਰ ਵਧਣਗੀਆਂ।ਇਸ ਧੱਕੇਸ਼ਾਹੀ ਦੇ ਵਿਰੋਧ ਵਿੱਚ ਪੀ ਐੱਸ ਯੂ ਵੱਲੋਂ ਬਰਜਿੰਦਰਾ ਕਾਲਜ ਫਰੀਦਕੋਟ, ਰੀਜ਼ਨਲ ਸੈਂਟਰ (ਪੰਜਾਬੀ ਯੂਨੀਵਰਸਿਟੀ) ਬਠਿੰਡਾ, ਗੁਰੁ ਨਾਨਕ ਦੇਵ ਸਰਕਾਰੀ ਕਾਲਜ ਰੋਡੇ ਆਦਿ ਥਾਵਾਂ ਤੇ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।ਫਰੀਦਕੋਟ, ਰੋਡੇ ਅਤੇ ਬਠਿੰਡਾ ਵਿਖੇ ਵਿਦਿਆਰਥੀ ਇਕੱਤਰਤਾਵਾਂ ਨੂੰ ਹਰਦੀਪ ਕਰ ਕੋਟਲਾ, ਪਲਵੀਰ ਕੌਰ, ਲਖਵਿੰਦਰ ਸਿੰਘ, ਸਤਨਾਮ ਸਿੰਘ, ਸੰਦੀਪ ਕੌਰ, ਅਮਨਦੀਪ ਕੌਰ, ਦਵਿੰਦਰ ਸਿੰਘ, ਗੁਰਮੁਖ ਸਿੰਘ, ਗੁਰਮੀਤ ਫੂਲੇਆਣਾ ਅਤੇ ਸੁਖਦੀਪ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।ਆਗੂਆਂ ਨੇ ਫੀਸਾਂ ਵਿੱਚ ਕੀਤਾ ਗਿਆ ਵਾਧਾ ਵਾਪਸ ਲੈਣ ਦੀ ਮੰਗ ਦੇ ਨਾਲ਼ ਨਾਲ਼ ਵਿੱਦਿਅਕ ਸੰਸਥਾਵਾਂ ਵਿੱਚ ਪੁਲੀਸ ਦੀ ਦਖਲ-ਅੰਦਾਜ਼ੀ ਬੰਦ ਕਰਨ ਦੀ ਮੰਗ ਵੀ ਕੀਤੀ।
ਸਵਰਨਕਾਰਾਂ ਦਾ ਸੰਘਰਸ਼
2016 ਦੀ ਦੋ ਮਾਰਚ ਤੋਂ ਸੁਨਿਆਰੇ ਅਤੇ ਸਰਾਫ਼ੇ ਕੰਮ ਨਾਲ਼ ਸੰਬੰਧਤ ਕਾਰੋਬਾਰੀ ਸੰਘਰਸ਼ ਦੇ ਰਾਹ ਪਏ ਹਨ।ਇਸ ਵਰਗ ਦੀ ਹੜਤਾਲ਼ ਨੇ ਵਿਆਪਕ ਰੂਪ ਧਾਰਨ ਕੀਤਾ ਹੈ।ਦਿੱਲੀ, ਪੰਜਾਬ, ਰਾਜਸਥਾਨ, ਮੱਧ ਪ੍ਰਦੇਸ, ਗੱਲ ਕੀ ਬਹੁਤ ਸਾਰੇ ਸੂਬਿਆਂ ਅੰਦਰ ਇਸ ਹੜਤਾਲ਼ ਦਾ ਚੋਖਾ ਅਸਰ ਹੈ।ਇਹਨਾਂ ਦੀ ਮੰਗ ਹੈ ਕਿ ਗਹਿਣਿਆਂ ਉੱਤੇ ਲਗਾਈ ਐਕਸਾਈਜ਼ ਡਿਊਟੀ ਖਤਮ ਕੀਤੀ ਜਾਵੇ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਅਜਿਹੀਆਂ ਸ਼ਰਤਾਂ ਮੜ• ਦਿੱਤੀਆਂ ਹਨ ਜਿਨ•ਾਂ ਦਾ ਸਿੱਧਾ ਅਸਰ ਖਰੀਦਦਾਰ ਉੱਪਰ ਪਵੇਗਾ।ਦੋ ਲੱਖ ਤੋਂ ਵੱਧ ਰਾਸ਼ੀ ਦਾ ਸੋਨਾ ਖਰੀਦਣ ਵਾਲ਼ੇ ਗਾਹਕ ਕੋਲ਼ ਪੈਨ ਕਾਰਡ ਹੋਣਾ ਜ਼ਰੂਰੀ ਹੋਵੇਗਾ।ਪੁਰਾਣੇ ਗਹਿਣੇ ਵੇਚਣ ਸਮੇਂ ਅਗਰ ਬਿੱਲ ਨਹੀਂ ਹੈ ਤਾਂ 45% ਕਟੌਤੀ ਕੀਤੀ ਜਾਵੇਗੀ।ਪੁਰਾਣੇ ਗਹਿਣਿਆਂ ਦੀ ਕੀਮਤ ਨਿਰਧਾਰਨ ਕਰਨ ਦਾ ਅਧਿਕਾਰ ਸਰਕਾਰੀ ਰਿਫਾਈਨਰੀ ਕੋਲ਼ ਹੋਵੇਗਾ।ਗਹਿਣਿਆਂ ਦੀ ਮੁਰੰਮਤ ਸਮੇਂ ਟੈਕਸ ਅਦਾ ਕਰਨਾ ਪਵੇਗਾ।ਪੁਰਾਣਾ ਗਹਿਣਾ ਵੇਚਣ-ਖਰੀਦਣ ਸਮੇਂ 12.5% ਟੈਕਸ ਦੇਣਾ ਪਵੇਗਾ।ਇਸ ਤਰਾਂ• ਇਸ ਨਵੇਂ ਕਾਨੂੰਨ ਦੀਆਂ ਜਿਆਂਦਾਤਰ ਮੱਦਾਂ ਸਿੱਧੇ ਰੂਪ ਵਿੱਚ ਗਾਹਕ ਦੇ ਉਲ਼ਟ ਖੜ•ਦੀਆਂ ਹਨ।ਇਸ ਮੁੱਦੇ ਸਬੰਧੀ ਹੜਤਾਲ਼ ਕਰੀ ਬੈਠੇ ਸਵਰਨਕਾਰਾਂ ਨੇ ਬਹੁਤ ਸਾਰੀਆਂ ਥਾਵਾਂ 'ਤੇ ਸ਼ਾਂਤਮਈ ਰੈਲੀਆਂ-ਮੁਜਾਹਰੇ ਕਰਨ ਤੋਂ ਅੱਗੇ ਟਰੈਫਿਕ ਜਾਮ ਵਰਗੇ ਘੋਲ਼ ਰੂਪ ਵੀ ਅਖਤਿਆਰ ਕੀਤੇ ਹਨ।ਵੱਖ ਵੱਖ ਸ਼ਹਿਰਾਂ ਵਿੱਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀਆਂ ਅਰਥੀਆਂ ਫੂਕਣ ਦੇ ਨਾਲ਼ ਨਾਲ਼ ਵਿੱਤ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ।ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤੋਂ ਇਲਾਵਾ ਹੋਰ ਕਈ ਸਿਆਸੀ ਪਾਰਟੀਆਂ ਅਤੇ ਜਨਤਕ ਜੱਥੇਬੰਦੀਆਂ ਸਵਰਨਕਾਰਾਂ ਦੇ ਸੰਘਰਸ਼ ਦੀ ਹਮਾਇਤ ਕਰ ਰਹੀਆਂ ਹਨ।
ਟੈਟ ਪਾਸ ਅਤੇ ਬੇਰੋਜ਼ਗਾਰ ਪੀ ਟੀ ਆਈ
ਟੀ ਈ ਟੀ (ਟੈਟ) ਪਾਸ ਈ ਟੀ ਟੀ ਅਤੇ ਮਾਸਟਰ ਕੇਡਰ ਨਾਲ਼ ਸੰਬੰਧਤ ਬੇਰੋਜ਼ਗਾਰ ਆਪੋ-ਆਪਣੇ ਹਿਸਾਬ ਨਾਲ਼ ਸੰਘਰਸ਼ ਕਰ ਰਹੇ ਹਨ।ਪਿਛਲੇ ਸਾਲਾਂ ਦੌਰਾਨ ਸਰਕਾਰ ਨੇ 'ਸਿੱਖਿਆ ਅਧਿਕਾਰ ਕਾਨੂੰਨ' ਤਹਿਤ ਕੋਰਸ-ਸ਼ੁਦਾ ਉਮੀਦਵਾਰਾਂ ਦੀ ਯੋਗਤਾ ਪਰਖਣ ਲਈ (ਉਂਜ ਅਸਲ ਵਿੱਚ ਰੋਜ਼ਗਾਰ ਦੀ ਮੰਗ ਕਰਨ ਵਾਲ਼ੇ ਪੜ•ੇ-ਲਿਖਿਆਂ ਨੂੰ ਛਾਣਾ ਲਾਉਣ ਲਈ) ਟੀਚਿੰਗ ਇਲੀਜੀਬਲਿਟੀ ਟੈਸਟ ਦੀ ਵਿਵਸਥਾ ਲਿਆਂਦੀ ਹੈ।ਕਰੜਾ ਛਾਣਾ ਲਾਉਣ ਦੀ ਬਦਨੀਤ ਨਾਲ਼ ਟੈਸਟ ਏਨਾ ਸਖਤ ਹੁੰਦਾ ਹੈ ਕਿ ਪਿਛਲੀ ਵਾਰ ਪੰਜਾਬ ਦੇ ਸਿਰਫ ਤਿੰਨ ਫੀਸਦੀ ਉਮੀਦਵਾਰ ਹੀ ਇਸ ਵਿੱਚੋਂ ਸਫਲ ਹੋ ਸਕੇ ਸਨ।ਸਫਲ਼ ਰਹਿਣ ਵਾਲ਼ਿਆਂ ਨੂੰ ਵੀ ਸਰਕਾਰੀ ਨੌਕਰੀਆਂ ਹਾਸਲ ਕਰਨ ਲਈ ਸੰਘਰਸ਼ ਦੇ ਰਾਹ ਪੈਣ ਲਈ ਮਜ਼ਬੂਰ ਕੀਤਾ ਜਾਂਦਾ ਹੈ।ਉੱਧਰ ਬੇਰੋਜ਼ਗਾਰ ਪੀ ਟੀ ਆਈ ਅਧਿਆਪਕ ਯੂਨੀਅਨ ਨੇ ਵੀ 17 ਅਪ੍ਰੈਲ ਨੂੰ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਸੂਬਾ ਪੱਧਰੀ ਰੈਲੀ ਕਰਦਿਆਂ ਸੰਘਰਸ਼ ਦਾ ਐਲਾਨ ਕੀਤਾ ਹੈ।ਜ਼ਿਕਰਯੋਗ ਹੈ ਕਿ 2006 ਵਿੱਚ 849 ਪੀ.ਟੀ.ਆਈ. ਅਧਿਆਪਕਾਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਸਨ ਜਿਸ ਵਿੱਚ ਸੀ ਪੀ ਐੱਡ, ਬੀ ਪੀ ਐੱਡ, ਐੱਮ ਪੀ ਐੱਡ ਦੀ ਯੋਗਤਾ ਵਾਲ਼ੇ ਉਮੀਦਵਾਰਾਂ ਨੇ ਅਰਜੀਆਂ ਦਿੱਤੀਆਂ ਸਨ ਅਤੇ ਕਾਊਂਸਲਿੰਗ ਵਿੱਚ ਭਾਗ ਲਿਆ ਸੀ।ਮਹਿਕਮੇ ਨੇ ਇਹ ਨਲਾਇਕੀ ਕਰ ਮਾਰੀ ਕਿ ਸਿਰਫ ਸੀ ਪੀ ਐੱਡ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰ ਅਯੋਗ ਕਰ ਦਿੱਤੇ ਗਏ।ਅਦਾਲਤ ਦੇ ਹੁਕਮਾਂ 'ਤੇ ਮਹਿਕਮੇ ਨੇ 2011 ਵਿੱਚ ਮੁੜ ਮੈਰਿਟ ਤਿਆਰ ਕੀਤੀ ਜੋ ਕਿ ਹਾਲੇ ਤੱਕ ਅਮਲ ਵਿੱਚ ਨਹੀਂ ਲਿਆਂਦੀ ਗਈ।ਇਸ ਹਾਲਤ ਵਿੱਚ ਬੇਰੋਜ਼ਗਾਰ ਪੀ ਟੀ ਆਈ ਟੀਚਰਜ਼ ਯੂਨੀਅਨ ਨੇ ਸੰਘਰਸ਼ ਦਾ ਰਾਹ ਫੜਦਿਆਂ ਭਰਾਤਰੀ ਜੱਥੇਬੰਦੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।
ਲਾਈਨਮੈਨਾਂ ਦਾ ਤਲਵੰਡੀ ਵਿਸਾਖੀ ਮੇਲਾ
ਲੰਬੇ ਸਮੇਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਬੇਰੋਜ਼ਗਾਰ ਲਾਈਨਮੈਨਾਂ ਨੇ ਸੰਘਰਸ਼ ਦੀਆਂ ਕਈ ਤਿੱਖੀਆਂ ਸ਼ਕਲਾਂ ਅਖਤਿਆਰ ਕੀਤੀਆਂ ਹਨ।ਪਰਿਵਾਰਾਂ ਸਮੇਤ ਸੰਘਰਸ਼ ਵਿੱਚ ਸ਼ਾਂਮਲ ਹੋਣ ਜਿਹੇ ਐਕਸ਼ਨਾਂ ਦੇ ਰੂਪ ਵੀ ਪਿਛਲੇ ਸਮੇਂ ਅੰਦਰ ਅਖਤਿਆਰ ਕੀਤੇ ਹਨ।ਅਪ੍ਰੈਲ 16 ਦੇ ਪਹਿਲੇ ਹਫਤੇ ਲਾਈਨਮੈਨਾਂ ਨੇ ਬਾਦਲ ਦੀ ਕੋਠੀ ਵੱਲ ਮਾਰਚ ਕਰਕੇ ਪ੍ਰਸ਼ਾਸ਼ਨ ਨੂੰ ਭਾਜੜਾਂ ਪਾਈਆਂ।ਪਤਨੀਆਂ ਅਤੇ ਮਾਂ-ਬਾਪ ਸਮੇਤ ਜਦੋਂ ਲਾਈਨਮੈਨ ਅਚਨਚੇਤੀ ਚੰਡੀਗੜ• ਸਥਿਤ ਮੁੱਖ ਮੰਤਰੀ ਦੀ ਕੋਠੀ ਮੂਹਰੇ ਇਕੱਠੇ ਹੋ ਕੇ ਨਾਅਰੇਬਾਜੀ ਕਰਨ ਲੱਗੇ ਤਾਂ ਪੁਲੀਸ ਨੇ ਝੱਟ ਆਪਣੀ ਖਸਲਤ ਨਾਲ ਵਫਾ ਨਿਭਾਈ।ਪਟਿਆਲ਼ਾ ਵਿਖੇ ਮਹੀਨਿਆਂਬੱਧੀ ਧਰਨਾ ਦੇ ਕੇ ਲਾਈਨਮੈਨਾਂ ਮੰਗ ਕਰ ਰਹੇ ਹਨ ਕਿ 2011 ਵਿੱਚ ਭਰਤੀ ਕੀਤੇ ਗਏ 14000 ਲਾਈਨਮੈਨਾਂ ਨੂੰ ਨੌਕਰੀ ਦੇ ਆਰਡਰ ਦਿੱਤੇ ਜਾਣ।ਆਪਣੇ ਸੰਘਰਸ ਦੇ ਅਗਲੇ ਪੜਾਅ ਵਜੋਂ ਇਹ ਬੇਰੋਜ਼ਗਾਰ ਲਾਈਨਮੈਨ ਸਰਕਾਰ ਤੱਕ ਆਪਣੀ ਆਵਾਜ ਪੁਚਾਉਣ ਲਈ ਜਦੋਂ 2013 ਦੀ ਵਿਸਾਖੀ 'ਤੇ ਦਮਦਮਾ ਸਾਹਿਬ ਪੁੱਜੇ ਤਾਂ ਇਹਨਾਂ ਦੀ ਹੱਕੀ ਆਵਾਜ ਸੁਣਨ ਦੀ ਬਜਾਏ 'ਪੰਥਕ' ਸਰਕਾਰ ਨੇ ਆਪਣੀ ਸੋਈ (ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ) ਅਤੇ ਪੁਲ਼ਸ ਦੁਆਰਾ ਇਹਨਾਂ ਦੀ ਕੁੱਟਮਾਰ ਕੀਤੀ ਅਤੇ ਪੁਲੀਸ ਪਰਚੇ ਦਰਜ ਕੀਤੇ ਗਏ।ਬੇਰੋਜ਼ਗਾਰ ਲਾਈਨਮੈਨਾਂ ਦੇ ਪਰਿਵਾਰਾਂ ਦੀਆਂ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ।ਅੱਧੀ ਦਰਜਨ ਠਾਣਿਆਂ ਵਿੱਚ 97 ਲਾਈਨਮੈਨਾਂ ਵਿਰੁੱਧ ਪਰਚੇ ਦਰਜ ਕੀਤੇ ਗਏ ਜਿੰਨ•ਾਂ ਵਿੱਚ 28 ਔਰਤਾਂ ਵੀ ਸ਼ਾਮਲ ਹਨ।ਔਰਤਾਂ ਨੇ ਆਪਣੇ ਨਿਆਣਿਆਂ ਸਮੇਤ ਠਾਣਿਆਂ ਵਿੱਚ ਰਾਤਾਂ ਕੱਟੀਆਂ।
ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ
ਜਲੰਧਰ ਵਿਸ਼ਾਲ ਰੈਲੀ
ਡੀ ਈ ਐੱਫ ਅਤੇ ਮੁਲਾਜ਼ਮ ਏਕਤਾ ਕੇਂਦਰ ਦੀ ਏਕਤਾ ਦਾ ਸ਼ੁੱਭ ਸ਼ਗਨ ਵਾਪਰਿਆ ਹੈ।ਫੈਡਰੇਸ਼ਨ ਨੁਮਾ ਦੋਵੇਂ ਜੱਥੇਬੰਦੀਆਂ ਵੱਲੋਂ ਏਕਤਾ ਉਪਰੰਤ ਪਲੇਠੇ ਪ੍ਰੋਗਰਾਮ ਵਜੋਂ ਦੇਸ਼ ਭਘਤ ਯਾਦਗਾਰ ਹਾਲ ਜਲੰਧਰ ਵਿਖੇ 9 ਅਪ੍ਰੈਲ ਨੂੰ ਵੱਡਾ ਇਕੱਠ ਕੀਤਾ ਗਿਆ।ਇਕੱਠ ਦੀ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਪੰਜ ਹਜ਼ਾਰ ਦੇ ਭਰਵੇਂ ਇਕੱਠ ਵਿੱਚ 80 ਫੀਸਦੀ ਇਸਤ੍ਰੀ ਮੁਲਾਜ਼ਮਾਂ ਦੀ ਗਿਣਤੀ ਸੀ।ਆਸ਼ਾ ਵਰਕਰਜ਼, ਮਿਡ ਡੇ ਮੀਲ ਕੁੱਕ, ਕਈ ਵਿਭਾਗਾਂ ਦੇ ਕੱਚੇ ਕਾਮੇ, ਆਂਗਣਵਾੜੀ ਵਰਕਰਜ਼ ਵਿਚੋਂ ਵੱਡੀ ਗਿਣਤੀ ਮੁਲਾਜ਼ਮ ਸ਼ਾਂਮਲ ਹੋਏ।ਐੱਸ ਐੱਸ ਏ/ਰਮਸਾ ਸਮੇਤ ਸਾਰੇ ਵਰਗਾਂ ਦੇ ਕੰਟਰੈਕਟ ਤੇ ਭਰਤੀ ਹੋਏ ਅਧਿਆਪਕ ਅਤੇ ਹੋਰ ਮੁਲਾਜ਼ਮ ਉਤਸ਼ਾਂਹ ਨਾਲ਼ ਇਸ ਇਕੱਠ ਵਿੱਚ ਪੁੱਜੇ।ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਖਾਲੀ ਪੋਸਟਾਂ ਭਰਨ, ਤਰੱਕੀਆਂ ਕਰਨ, ਅਣਐਲਾਨੀ ਵਿੱਤੀ ਐਮਰਜੈਂਸੀ ਖਤਮ ਕਰ ਕੇ ਹਰ ਤਰਾਂ• ਦੇ ਮੁਲਾਜ਼ਮਾਂ ਦੇ ਬਕਾਏ ਜਾਰੀ ਕਰਨ ਆਦਿ ਮੰਗਾਂ 'ਤੇ ਜ਼ੋਰ ਦਿੱਤਾ ਗਿਆ।
ਘਰਾਚੋਂ ਮਹਾਂ-ਪੰਚਾਇਤ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਤੇਜ਼ ਕਰਨ ਦਾ ਅਹਿਦ
ਪਿੰਡ ਘਰਾਚੋਂ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਬੁਲਾਈ ਗਈ ਮਹਾਂ ਪੰਚਾਇਤ ਵਿੱਚ ਹਜ਼ਾਰਾਂ ਮਜ਼ਦੂਰਾਂ, ਛੋਟੇ ਕਿਸਾਨਾਂ ਅਤੇ ਕਿਰਤੀ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਜ਼ਮੀਨ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਅਤੇ ਵਿਸ਼ਾਲ ਕਰਨ ਦਾ ਸੱਦਾ ਦਿੱਤਾ।
ਸੰਘਰਸ਼ ਕਮੇਟੀ ਦੇ ਜ਼ਿਲ•ਾ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਭਾਵੇਂ ਸਰਕਾਰਾਂ ਨੇ ਦੋ ਵਾਰ ਭੂਮੀ ਸੁਧਾਰਾਂ ਦਾ ਢਕਵੰਜ ਕੀਤਾ ਹੈ ਪਰ ਜ਼ਮੀਨ ਦੀ ਅਜੇ ਵੀ ਵੰਡ ਕਾਣੀ ਹੈ। ਪੰਜਾਬ ਅੰਦਰ ਕੁੱਲ ਅਬਾਦੀ ਦਾ 35 ਫੀਸਦੀ ਬਣਦੇ ਦਲਿਤਾਂ ਕੋਲ ਕੋਈ ਜ਼ਮੀਨ ਨਹੀਂ ਅਤੇ 85 ਫੀਸਦੀ ਛੋਟੀ ਕਿਸਾਨੀ ਹੈ ਜੋ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੀ ਹੈ। ਕਮੇਟੀ ਦੇ ਜ਼ਿਲ•ਾ ਸਕੱਤਰ ਗੁਰਮੁੱਖ ਸਿੰਘ, ਦਰਸ਼ਨ ਸਿੰਘ ਟਾਹਲੀਆਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਪੇਂਡੂ ਧਨਾਢ ਜ਼ਮੀਨ ਪ੍ਰਾਪਤੀ ਸੰਘਰਸ਼ ਨੂੰ ਸਾਬੋਤਾਜ ਕਰਨ ਲਈ ਚਾਲਾਂ ਚੱਲ ਰਹੇ ਹਨ ਪਰ ਹੁਣ ਇਹ ਘੋਲ ਸੈਂਕੜੇ ਪਿੰਡਾਂ ਵਿਚ ਫੈਲ ਗਿਆ ਹੈ। ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਪ੍ਰਦੀਪ ਕਸਬਾ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਸੰਘਰਸ਼ ਨੂੰ ਇਨਕਲਾਬੀ ਤਬਦੀਲੀ ਵੱਲ ਸੇਧਤ ਕਰਨਾ ਪਵੇਗਾ। ਮਹਾਂ ਪੰਚਾਇਤ ਵਲੋਂ ਦਲਿਤਾਂ ਦੀ ਤੀਜੇ ਹਿੱਸੇ ਦੀ ਜ਼ਮੀਨ ਪੱਕੇ ਤੌਰ 'ਤੇ ਦਲਿਤਾਂ ਨੂੰ ਦੇਣ, ਬਾਕੀ ਪੰਚਾਇਤੀ ਜ਼ਮੀਨ ਛੋਟੇ ਕਿਸਾਨਾਂ ਨੂੰ ਰਾਖਵੀਂ ਬੋਲੀ ਰਾਹੀਂ ਠੇਕੇ 'ਤੇ ਦੇਣ, ਸਾਰੇ ਬੇਘਰੇ ਲੋਕਾਂ ਲਈ ਪਲਾਟ ਦੇਣ, ਨਜੂਲ ਸੁਸਾਇਟੀਆਂ ਦੀ ਜ਼ਮੀਨ ਦੇ ਮਾਲਿਕਾਨਾ ਹੱਕ ਦੇਣ ਅਤੇ ਜ਼ਮੀਨ ਸੀਲਿੰਗ ਐਕਟ 10 ਏਕੜ ਕਰਨ ਆਦਿ ਮਤੇ ਪਾਸ ਕੀਤੇ ਗਏ।
ਮਨਰੇਗਾ ਦੇ ਮਸਲੇ 'ਤੇ ਵੀ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਬਜ਼ੁਰਗ ਕਿਸਾਨ ਆਗੂ ਧੰਨਾ ਸਿੰਘ ਭੱਟੀਵਾਲ ਦਾ ਸਨਮਾਨ ਕੀਤਾ ਗਿਆ। ਕਾਨਫਰੰਸ ਨੂੰ ਬਲਵਿੰਦਰ ਸਿੰਘ ਜਲੂਰ, ਪਾਲ ਸਿੰਘ ਬਾਲਦ, ਸੁਰਜਨ ਸਿੰਘ ਝਨੇੜੀ, ਪਰਮਜੀਤ ਕੌਰ, ਗੁਰਪ੍ਰੀਤ ਖੇੜੀ, ਦਰਸ਼ਨ ਕੁੰਨਰ, ਪ੍ਰਿਥੀ ਲੌਂਗੋਵਾਲ, ਗੁਰਜੰਟ ਸਿੰਘ ਗੁਆਰਾ, ਸੁਖਪਾਲ ਸਿੰਘ ਮੂਸਾ, ਮਲੂਕ ਸਿੰਘ ਘਰਾਚੋਂ, ਚਰਨਜੀਤ ਸਿੰਘ, ਨਿਰਮਲ ਸਿੰਘ ਅਤੇ ਜੀਵਨ ਸਿੰਘ ਘਰਾਚੋਂ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਕੌਰ ਸੰਗਰੂਰ ਨੇ ਇਨਕਲਾਬੀ ਜੋਸ਼ ਨਾਲ ਨਿਭਾਈ। ਸੰਗੀਤ ਮੰਡਲੀਆਂ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।

No comments:
Post a Comment