ਭਾਰਤੀ ਹਾਕਮ ਜਮਾਤਾਂ ਅਤੇ ਰਾਜ ਵੱਲੋਂ
ਸਿੱਖਾਂ ਸਮੇਤ ਹੋਰਨਾਂ
ਧਾਰਮਿਕ ਘੱਟ-ਗਿਣਤੀਆਂ ਨਾਲ ਧੱਕੇ-ਵਿਤਕਰੇ ਦੇ ਸੁਆਲ ਬਾਰੇ
'ਸੁਰਖ਼ ਲੀਹ' ਦੀ
ਹਾਕਮਪ੍ਰਸਤ
ਸਮਝ ਦੇ ਦੀਦਾਰ -2
ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਦਾ ਅਮਲ
ਉਪਰੋਕਤ ਵਿਆਖਿਆ ਦਿਖਾਉਂਦੀ ਹੈ ਕਿ ਭਾਰਤੀ ਹਾਕਮ ਜਮਾਤਾਂ ਦਾ ਆਪਾਸ਼ਾਹ ਰਾਜ ਹਿੰਦੂ ਫਿਰਕੂ ਤੁਅੱਸਬੀ ਤੇ ਪੱਖਪਾਤੀ ਰਾਜ ਹੈ, ਜਿਸਦੀ ਮਾਰ ਵੱਧ-ਘੱਟ ਰੂਪ ਵਿੱਚ ਸਾਰੀਆਂ ਹੀ ਧਾਰਮਿਕ ਘੱਟ ਗਿਣਤੀਆਂ ਹੰਢਾ ਰਹੀਆਂ ਹਨ। ਧਾਰਮਿਕ ਘੱਟ ਗਿਣਤੀਆਂ ਨਾਲ ਹਾਕਮ ਲਾਣੇ ਵੱਲੋਂ ਕੀਤਾ ਜਾ ਰਿਹਾ ਧੱਕਾ-ਵਿਤਕਰਾ ਕੋਈ ਇੱਕੜ-ਦੁੱਕੜ ਜਾਂ ਵਕਤੀ ਘਟਨਾਵਾਂ ਨਹੀਂ ਹਨ। ਇਹ ਇੱਕ ਬਾਕਾਇਦਾ ਘਟਨਾਵਾ ਦਾ ਸਿਲਸਿਲਾ ਹੈ, ਵਰਤਾਰਾ ਹੈ, ਰੁਝਾਨ ਹੈ। ਘਟਨਾਵਾਂ ਦਾ ਇਹ ਰੁਝਾਨ ਇਸ ਹਕੀਕਤ ਵੱਲ ਉਂਗਲ ਕਰਦਾ ਹੈ ਕਿ ਹਾਕਮ ਲਾਣਾ ਕਿਵੇਂ ਬਹੁਗਿਣਤੀ ਹਿੰਦੂ ਭਾਈਚਾਰੇ ਪ੍ਰਤੀ ਨਰਮਗੋਸ਼ਾ ਰੱਖਦਾ ਹੈ ਅਤੇ ਉਸਦਾ ਪੱਖ ਪੂਰਦਾ ਹੈ ਅਤੇ ਕਿਵੇਂ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਤੁਅੱਸਬੀ ਅਤੇ ਅਤਿਆਚਾਰੀ ਰਵੱਈਆ ਅਖਤਿਆਰ ਕਰਦਾ ਹੈ। ਫਿਰਕੂ ਕਤਲੇਆਮਾਂ ਦੌਰਾਨ ਮੌਤਾਂ, ਫਿਰਕੂ ਦੰਗਿਆਂ ਦੌਰਾਨ ਮੌਤਾਂ, ਧਾਰਮਿਕ ਸੰਸਥਾਵਾਂ 'ਤੇ ਹਮਲੇ, ਪੁਲਸ ਤੇ ਫੌਜ ਵੱਲੋਂ ਵਿਹਾਰ, ਕਾਨੂੰਨ ਕਚਹਿਰੀਆਂ ਦਾ ਰਵੱਈਆ, ਜੇਲ•ਾਂ ਅੰਦਰ ਸਲੂਕ ਆਦਿ ਕੁੱਝ ਅਜਿਹੇ ਉੱਭਰਵੇਂ ਪੱਖ ਹਨ, ਜਿਹਨਾਂ ਨਾਲ ਸਬੰਧਤ ਤੱਥਾਂ/ਘਟਨਾਵਾਂ ਦੇ ਸਿਲਸਿਲੇ ਤੋਂ ਇਹ ਹਕੀਕਤ ਸਾਹਮਣੇ ਆ ਜਾਂਦੀ ਹੈ ਕਿ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦੀ ਫਿਰਕੂ ਮਾਰਧਾੜ ਅਤੇ ਕਤਲੇਆਮ ਇੱਕ ਇਕੱਲਾ ਅਜਿਹਾ ਪੱਖ ਹੈ, ਜਿਹੜਾ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਦਾ ਸਭ ਤੋਂ ਭਿਆਨਕ, ਬੱਝਵਾਂ ਅਤੇ ਸਿਰੇ ਦਾ ਰੂਪ (ਮੋਸਟ ਗਰਿਊਸਮ, ਕੰਸੈਂਟਰੇਟਿਡ ਐਂਡ ਐਕਟਰੀਮ ਫਾਰਮ) ਹੈ।
ਸੰਨ 1947 ਤੋਂ ਲੈ ਕੇ ਅੱਜ ਤੱਕ ਅਖੌਤੀ ਆਜ਼ਾਦ ਭਾਰਤ ਅੰਦਰ ਹਿੰਦੂ ਫਿਰਕੂ ਜਨੂੰਨੀ ਜਥੇਬੰਦੀਆਂ, ਹਿੰਦੂ ਸਿਆਸਤਦਾਨਾਂ ਅਤੇ ਰਾਜ ਦੇ ਅੰਗਾਂ (ਪੁਲਸ, ਨੀਮ-ਫੌਜੀ ਬਲਾਂ ਅਤੇ ਫੌਜ ਦੇ ਅਧਿਕਾਰੀਆਂ, ਰਾਜ-ਪ੍ਰਬੰਧਕੀ ਅਧਿਕਾਰੀਆਂ) ਦੇ ਜ਼ਾਹਰਾ/ਗੁੱਝੇ ਗੱਠਜੋੜ ਵੱਲੋਂ ਜਨਤਕ ਹਮਲੇ ਰਾਹੀਂ ਧਾਰਮਿਕ ਘੱਟ ਗਿਣਤੀਆਂ, ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਦੇ ਰਚਾਏ ਕਤਲੇਆਮ ਇੱਕ ਸਥਾਪਤ ਵਰਤਾਰਾ ਹਨ। ਇਸਦੇ ਉਲਟ, ਧਾਰਮਿਕ ਘੱਟ ਗਿਣਤੀ ਅੰਦਰੋਂ ਅਜਿਹੀ ਇੱਕ ਵੀ ਮਿਸਾਲ ਨਹੀਂ ਹੈ, ਜਦੋਂ ਕਿਸੇ ਧਾਰਮਿਕ ਘੱਟ ਗਿਣਤੀ ਅੰਦਰੋਂ ਉੱਠੀ ਫਿਰਕੂ ਜਨੂੰਨੀ ਤਾਕਤ ਵੱਲੋਂ ਜਨਤਕ ਹਮਲੇ ਰਾਹੀਂ ਬਹੁਗਿਣਤੀ ਹਿੰਦੂ ਧਰਮ ਦੇ ਲੋਕਾਂ ਦਾ ਕਤਲੇਆਮ ਰਚਾਇਆ ਗਿਆ ਹੋਵੇ। ਹਿੰਦੂਆਂ ਦੇ ਜਿੰਨੇ ਵੀ ਕਤਲੇਆਮ ਰਚਾਏ ਗਏ ਹਨ, ਇਹ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਅੰਦਰੋਂ ਆਪਣੇ ਨਾਲ ਧੱਕੇ-ਵਿਤਕਰੇ ਖਿਲਾਫ ਪ੍ਰਤੀਕਰਮ ਵਜੋਂ ਉੱਠੀਆਂ ਖਾੜਕੂ/ਦਹਿਸ਼ਤਗਰਦ ਤਾਕਤਾਂ ਵੱਲੋਂ ਰਚਾਏ ਗਏ ਹਨ।
—ਅਖੌਤੀ ਆਜ਼ਾਦੀ ਤੋਂ ਬਾਅਦ 1947 ਵਿੱਚ ਜੰਮੂ ਇਲਾਕੇ ਵਿੱਚ ਰਾਜ ਅਤੇ ਹਥਿਆਰਬੰਦ ਬਲਾਂ ਦੀ ਮਿਲੀਭੁਗਤ ਅਤੇ ਹਮਾਇਤ ਨਾਲ ਫਿਰਕਾਪ੍ਰਸਤ ਹਿੰਦੂ ਗਰੋਹਾਂ ਵੱਲੋਂ 123 ਪਿੰਡਾਂ 'ਤੇ ਹਮਲਾ ਬੋਲਦਿਆਂ, ਤਕਰੀਬਨ 2 ਲੱਖ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ।
—1948 ਵਿੱਚ ਜਦੋਂ ਨਹਿਰੂ ਹਕੂਮਤ ਵੱਲੋਂ ਹੈਦਰਾਬਾਦ 'ਤੇ ਫੌਜੀ ਹਮਲਾ ਬੋਲਿਆ ਗਿਆ ਤਾਂ ਫੌਜ ਵੱਲੋਂ ਰਾਜ ਵਿਚਲੇ ਮੁਸਲਮਾਨਾਂ ਨੂੰ ਬੇ-ਹਥਿਆਰ ਕਰ ਦਿੱਤਾ ਗਿਆ ਅਤੇ ਹਿੰਦੂਆਂ ਨੂੰ ਹਥਿਆਰ ਰੱਖਣ ਦੀ ਆਗਿਆ ਦੇ ਦਿੱਤੀ ਗਈ। ਫੌਜ ਦੀ ਮਿਲੀਭੁਗਤ ਅਤੇ ਸਹਾਇਤਾ ਨਾਲ ਫਿਰਕੂ ਹਿੰਦੂ ਟੋਲਿਆਂ ਵੱਲੋਂ ਅੰਦਾਜ਼ਨ 27000-40000 ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ।
—1976 ਵਿੱਚ ਤੁਰਕਮਾਨ ਗੇਟ ਦਿੱਲੀ ਢਾਹੁਣ ਵਿਰੁੱਧ ਰੋਸ ਕਰਦੀ ਮੁਸਲਮਾਨ ਜਨਤਾ 'ਤੇ ਪੁਲਸ ਫਾਇਰਿੰਗ ਰਾਹੀਂ ਇੱਕ ਗੈਰ-ਸਰਕਾਰੀ ਅੰਦਾਜ਼ੇ ਮੁਤਾਬਕ 150 ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ।
—1980 ਵਿੱਚ ਮੁਰਦਾਬਾਦ (ਯੂ.ਪੀ.) ਵਿਖੇ ਪੁਲਸ ਅਤੇ ਫਿਰਕੂ ਹਿੰਦੂ ਗਰੋਹਾਂ ਵੱਲੋਂ ਸਰਕਾਰੀ ਅੰਦਾਜ਼ੇ ਮੁਤਾਬਕ 400 ਅਤੇ ਗੈਰ-ਸਰਕਾਰੀ ਅੰਦਾਜ਼ੇ ਮੁਤਾਬਕ 2500 ਮੁਸਲਿਮ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ।
—18 ਫਰਵਰੀ 1983 ਨੂੰ ਆਸਾਮ ਵਿੱਚ ਨੇਲੀ ਵਿਖੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਵੱਲੋਂ 2191 ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ।
—22 ਮਈ 1987 ਵਿੱਚ ਮੇਰਠ (ਯੂ.ਪੀ.) ਹਾਸ਼ਿਮਪੁਰਾ ਵਿਖੇ ਉੱਤਰ ਪ੍ਰਦੇਸ਼ ਹਥਿਆਰਬੰਦ ਕੰਸਟੈਬਲਰੀ ਵੱਲੋਂ 42 ਨਿਹੱਥੇ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ ਗਿਆ।
—ਅਕਤੂਬਰ 1989 ਨੂੰ ਭਾਗਲਪੁਰ (ਬਿਹਾਰ) ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਸ ਦੀ ਸਿੱਧੀ/ਅਸਿੱਧੀ ਮਿਲੀਭੁਗਤ ਨਾਲ ਹਿੰਦੂ ਫਿਰਕੂ ਜਨੂੰਨੀ ਟੋਲਿਆਂ ਵੱਲੋਂ ਲੱਗਭੱਗ 900 ਮੁਸਲਮਾਨ ਮਾਰ ਦਿੱਤੇ ਗਏ।
—ਦਸੰਬਰ 1992 ਵਿੱਚ ਬੰਬਈ ਵਿਖੇ ਬਾਬਰੀ ਮਸਜ਼ਿਦ ਢਾਹੇ ਜਾਣ ਖਿਲਾਫ ਰੋਸ ਪ੍ਰਗਟ ਕਰਦੇ ਮੁਸਲਮਾਨਾਂ 'ਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਵੱਲੋਂ ਪੁਲਸ ਅਤੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਬੋਲੇ ਹਮਲੇ ਵਿੱਚ ਤਕਰੀਬਨ 600 ਮੁਸਲਮਾਨ ਮਾਰੇ ਗਏ।
—20 ਜਨਵਰੀ 1990 ਸ੍ਰੀਨਗਰ ਵਿਖੇ ਰੋਸ ਮੁਜਾਹਰੇ 'ਤੇ ਸੀ.ਆਰ.ਪੀ.ਐਫ. ਵੱਲੋਂ ਗੋਲੀਆਂ ਦੀ ਵਾਛੜ ਕਰਕੇ 50 ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ।
—16 ਜਨਵਰੀ 1993 ਨੂੰ ਕਸ਼ਮੀਰ ਵਿੱਚ ਸੋਪੋਰ ਵਿਖੇ ਬੀ.ਐਸ.ਐਫ. ਵੱਲੋਂ ਮੁਜਾਹਰੇ 'ਤੇ ਗੋਲੀ ਚਲਾ ਕੇ 55 ਮੁਸਲਮਾਨਾਂ ਨੂੰ ਮਾਰ ਮੁਕਾਇਆ ਗਿਆ।
—22 ਅਕਤੂਬਰ 1993 ਨੂੰ ਵਿਜਬਹੇੜਾ (ਕਸ਼ਮੀਰ) ਵਿੱਚ ਭਾਰਤੀ ਫੌਜ ਵੱਲੋਂ 55 ਮੁਸਲਿਮ ਵਿਅਕਤੀਆਂ ਨੂੰ ਗੋਲੀ ਦਾ ਸ਼ਿਕਾਰ ਬਣਾਇਆ।
—2002 ਵਿੱਚ ਗੁਜਰਾਤ 'ਚ ਰਾਜ ਅਧਿਕਾਰੀਆਂ, ਪੁਲਸ ਅਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਦੇ ਗੱਠਜੋੜ ਵੱਲੋਂ 2000 ਤੋਂ ਉੱਪਰ ਮੁਸਲਮਾਨਾਂ ਦਾ ਕਤਲੇਆਮ ਰਚਾਇਆ ਗਿਆ।
—2013 ਵਿੱਚ ਮੁਜ਼ੱਫਰਪੁਰ ਵਿਖੇ ਹਿੰਦੂ ਜਾਟਾਂ ਵੱਲੋਂ ਪੁਲਸ ਅਧਿਕਾਰੀਆਂ ਅਤੇ ਭਾਜਪਾ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਦਰਜ਼ਨਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਅਤੇ ਘਰ-ਬਾਰਾਂ ਨੂੰ ਉਜਾੜਿਆ ਗਿਆ।
—ਗਾਵਾਕਦਲ (ਕਸ਼ਮੀਰ) ਵਿਖੇ ਭਾਰਤੀ ਫੌਜ ਵੱਲੋਂ ਤਕਰੀਬਨ 50 ਮੁਸਲਿਮ ਕਸ਼ਮੀਰੀਆਂ ਦਾ ਕਤਲੇਆਮ ਰਚਾਇਆ ਗਿਆ।
—1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਮੁਲਕ ਦੀਆਂ ਅਨੇਕਾਂ ਥਾਵਾਂ 'ਤੇ ਫਿਰਕੂ ਕਾਂਗਰਸੀ ਨੇਤਾਵਾਂ ਅਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਵੱਲੋਂ ਰਾਜ ਦੀਆਂ ਹਥਿਆਰਬੰਦ ਤਾਕਤਾਂ ਦੀ ਗੁੱਝੀ/ਜ਼ਾਹਰਾ ਮਿਲੀਭੁਗਤ ਨਾਲ ਤਕਰੀਬਨ 7000 ਸਿੱਖਾਂ ਦਾ ਕਤਲੇਆਮ ਰਚਾਇਆ ਗਿਆ।
—ਕੰਧਮਾਲ (ਉੜੀਸਾ) ਵਿੱਚ ਹਿੰਦੂ ਫਿਰਕਾਪ੍ਰਸਤ ਜਥੇਬੰਦੀਆਂ ਵੱਲੋਂ ਇਸਾਈਆਂ 'ਤੇ ਹਮਲਾ ਕਰਦਿਆਂ 42 ਇਸਾਈਆਂ ਨੂੰ ਕਤਲ ਕਰ ਦਿੱਤਾ ਗਿਆ।
—ਇਸਦੇ ਉਲਟ ਜਿੰਨੇ ਵੀ ਹਿੰਦੂ ਧਰਮ ਨਾਲ ਸਬੰਧਤ ਕਤਲੇਆਮ ਹੋਏ ਹਨ ਜਾਂ ਮੌਤਾਂ ਹੋਈਆਂ ਹਨ, ਉਹ ਲੱਗਭੱਗ ਸਾਰੇ ਦੇ ਸਾਰੇ ਕਸ਼ਮੀਰੀ ਖਾੜਕੂਆਂ, ਮੁਸਲਿਮ ਦਹਿਸ਼ਤਗਰਦ ਜਥੇਬੰਦੀਆਂ ਅਤੇ ਸਿੱਖ ਦਹਿਸ਼ਤਗਰਦ ਜਥੇਬੰਦੀਆਂ ਵੱਲੋਂ ਕੀਤੇ ਹਮਲਿਆਂ ਦਾ ਨਤੀਜਾ ਹਨ। ਇਹਨਾਂ ਹਮਲਿਆਂ ਵਿੱਚ ਨਾ ਫਿਰਕਾਪ੍ਰਸਤੀ ਦੇ ਢਹੇ ਚੜ•ੀ ਧਾਰਮਿਕ ਘੱਟ ਗਿਣਤੀ ਦੀ ਜਨਤਾ ਸ਼ਾਮਲ ਹੈ ਅਤੇ ਨਾ ਹੀ ਰਾਜਭਾਗ ਦਾ ਕੋਈ ਅੰਗ ਸ਼ਾਮਲ ਹੈ।
ਉਪਰੋਕਤ ਕੁੱਝ ਉੱਭਰਵੀਆਂ ਮਿਸਾਲਾਂ ਦਰਸਾਉਂਦੀਆਂ ਹਨ ਕਿ ਮੁਸਲਮਾਨਾਂ, ਸਿੱਖਾਂ ਅਤੇ ਇਸਾਈਆਂ ਦੇ ਕਤਲੇਆਮ ਕਿਸੇ ਦੋ ਫਿਰਕਿਆਂ ਦਰਮਿਆਨ ਹੋਏ ਦੰਗੇ-ਫਸਾਦਾਂ ਦਾ ਨਤੀਜਾ ਨਹੀਂ ਹਨ। ਇਹ ਸਾਰੇ ਦੇ ਸਾਰੇ ਕਤਲੇਆਮ ਰਾਜ ਦੀਆਂ ਹਥਿਆਰਬੰਦ ਤਾਕਤਾਂ, ਅਧਿਕਾਰੀਆਂ, ਹਿੰਦੂ ਫਿਰਕਾਪ੍ਰਸਤ ਸਿਆਸਤਦਾਨਾਂ ਅਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਦੇ ਗੱਠਜੋੜ ਵੱਲੋਂ ਜਾਂ ਫਿਰ ਰਾਜ ਦੀਆਂ ਹਥਿਆਰਬੰਦ ਤਾਕਤਾਂ ਵੱਲੋਂ ਰਚਾਏ ਗਏ ਹਨ। ਇਹ ਇੱਕ ਉੱਭਰਵਾਂ ਵਰਤਾਰਾ ਹੈ, ਜਿਹੜਾ ਭਾਰਤੀ ਰਾਜ, ਹਿੰਦੂ ਫਿਰਕਾਪ੍ਰਸਤ ਸਿਆਸਤਦਾਨਾਂ ਅਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਦੇ ਧਾਰਮਿਕ ਘੱਟ ਗਿਣਤੀਆਂ ਖਿਲਾਫ ਸੇਧਤ ਹਮਲਾਮੁਖੀ ਲੱਛਣ ਦਾ ਇਜ਼ਹਾਰ ਹੈ।
p ਧਾਰਮਿਕ ਸੰਸਥਾਵਾਂ 'ਤੇ ਹਮਲਿਆਂ ਵਿੱਚ ਰਾਜ ਦੀ ਭੂਮਿਕਾ:
-ਬਾਬਰੀ ਮਸਜ਼ਿਦ ਨੂੰ ਫਿਰਕਾਪ੍ਰਸਤ ਸੰਘ ਲਾਣੇ ਵੱਲੋਂ ਢਾਹਿਆ ਗਿਆ, ਜਿਸ ਵਿੱਚ ਕੇਂਦਰੀ ਅਤੇ ਸੂਬਾਈ ਹਕੂਮਤਾਂ ਅਤੇ ਰਾਜ ਅਧਿਕਾਰੀਆਂ ਦੀ ਮਿਲੀਭੁਗਤ ਜੱਗ ਜ਼ਾਹਰ ਹੈ।
—ਸਿੱਖਾਂ ਦੇ ਸਰਬ-ਉੱਚ ਸਥਾਨ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਨੂੰ ਫੌਜੀ ਹਮਲੇ ਰਾਹੀਂ ਤਹਿਸ਼-ਨਹਿਸ਼ ਕੀਤਾ ਗਿਆ, ਜਦੋਂ ਕਿ ਭਿੰਡਰਾਂਵਾਲਾ ਅਤੇ ਉਸਦੇ ਦਹਿਸ਼ਤਗਰਦਾਂ ਤੋਂ ਇਸ ਧਾਰਮਿਕ ਸਥਾਨ ਨੂੰ ਖਾਲੀ ਕਰਵਾਉਣ ਲਈ ਬਦਲਵਾਂ ਪੈਂਤੜਾ ਅਖਤਿਆਰ ਕੀਤਾ ਜਾ ਸਕਦਾ ਸੀ। ਇਸ ਹਮਲੇ ਨੂੰ ਤਕਰੀਬਨ ਸਮੁੱਚੇ ਹਿੰਦੂ ਫਿਰਕਾਪ੍ਰਸਤ ਸਿਆਸਤਦਾਨਾਂ ਅਤੇ ਜਥੇਬੰਦੀਆਂ ਦੀ ਗੱਜਵੱਜਵੀਂ ਹਮਾਇਤ ਪ੍ਰਾਪਤ ਹੋਈ ਸੀ।
—ਸੈਂਕੜੇ ਇਸਾਈ ਗਿਰਜਾ ਘਰਾਂ ਨੂੰ ਹਿੰਦੂ ਫਿਰਕਾਪ੍ਰਸਤ ਤਾਕਤਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ।
ਇਸਦੇ ਐਨ ਉਲਟ ਭਾਰਤੀ ਰਾਜ ਵੱਲੋਂ ਕਿਤੇ ਵੀ ਕਿਸੇ ਵੀ ਹਿੰਦੂ ਧਾਰਮਿਕ ਸਥਾਨ ਨੂੰ ਨੁਕਸਾਨ ਨਹੀਂ ਪੁਚਾਇਆ ਗਿਆ। ਨਾ ਹੀ ਧਾਰਮਿਕ ਘੱਟ ਗਿਣਤੀਆਂ ਦੀ ਜਨਤਾ ਵੱਲੋਂ ਹਿੰਦੂ ਧਾਰਮਿਕ ਸਥਾਨਾਂ ਨੂੰ ਹਮਲੇ ਦਾ ਨਿਸ਼ਾਨ ਬਣਾਇਆ ਗਿਆ ਹੈ। ਨੋਟ ਕਰਨ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ 1951 ਵਿੱਚ ''ਹਿੰਦੂ ਧਾਰਮਿਕ ਅਤੇ ਦਾਨ ਭੇਟਾ ਕਾਨੂੰਨ'' ਬਣਾ ਕੇ ਮੁਲਕ ਭਰ ਦੇ ਮੰਦਰਾਂ ਦੇ ਪ੍ਰਬੰਧ ਦਾ ਅਧਿਕਾਰ ਸੂਬਾ ਸਰਕਾਰਾਂ ਨੂੰ ਸੌਂਪ ਦਿੱਤਾ ਗਿਆ। ਸੋ, ਅੱਜ ਭਾਰਤੀ ਹਾਕਮਾਂ ਵੱਲੋਂ ਮੁਲਕ ਭਰ ਵਿੱਚ ਵੱਡੇ ਅਤੇ ਪ੍ਰਸਿੱਧ ਮੰਦਰਾਂ ਤੋਂ ਇਲਾਵਾ ਦਹਿ-ਹਜ਼ਾਰਾਂ ਮੰਦਰਾਂ ਦਾ ਪ੍ਰਬੰਧ ਆਪਣੇ ਹੱਥ ਲਿਆ ਹੋਇਆ ਹੈ। ਇਹ ਹਕੀਕਤ ਹਿੰਦੂ ਧਰਮ ਅਤੇ ਧਾਰਮਿਕ ਸੰਸਥਾਵਾਂ ਪ੍ਰਤੀ ਇਸਦੇ ਹੇਜ ਦੀ ਗਵਾਹ ਹੋ ਨਿੱਬੜਦੀ ਹੈ।
p ਕਾਨੂੰਨ-ਕਚਹਿਰੀਆਂ ਦਾ ਭੈਂਗਾ ਰਵੱਈਆ
—ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਜਿਹਨਾਂ ਵਿਅਕਤੀਆਂ 'ਤੇ ਦਹਿਸ਼ਤਗਰਦ ਸਰਗਰਮੀਆਂ ਜਾਂ ਸਿਆਸੀ ਕਤਲਾਂ ਦੇ ਦੋਸ਼ ਮੜ•ੇ ਜਾਂਦੇ ਹਨ, ਉਹਨਾਂ ਨੂੰ ਬੜੀ ਫੁਰਤੀ ਨਾਲ ਮੌਤ ਦੀਆਂ ਸਜ਼ਾਵਾਂ ਸੁਣਾਈਆਂ ਜਾਂਦੀਆਂ ਹਨ। ਇਨ•ਾਂ ਸਜ਼ਾਵਾਂ ਸਬੰਧੀ ਰਹਿਮ ਦੀਆਂ ਅਪੀਲਾਂ ਨੂੰ ਠੁਕਰਾਇਆ ਜਾਂਦਾ ਹੈ ਅਤੇ ਸਬੰਧਤ ਵਿਅਕਤੀਆਂ ਨੂੰ ਫਾਂਸੀ 'ਤੇ ਟੰਗ ਦਿੱਤਾ ਜਾਂਦਾ ਹੈ। ਅਫਜ਼ਲ ਗੁਰੂ ਅਤੇ ਯਾਕੂਬ ਮੈਨਨ ਅਜਿਹੀਆਂ ਉੱਭਰਵੀਆਂ ਉਦਾਹਰਨਾਂ ਹਨ, ਜਿਹਨਾਂ ਨੂੰ ਬਿਨਾ ਕਿਸੇ ਠੋਸ ਸਬੂਤ ਦੇ ਫਾਂਸ਼ੀਆਂ 'ਤੇ ਲਟਕਾਇਆ ਗਿਆ। ਦਵਿੰਦਰਪਾਲ ਭੁੱਲਰ ਹੀ ਇੱਕ ਮਾਤਰ ਅਜਿਹੀ ਮਿਸਾਲ ਹੈ, ਜਿਹੜੀ ਦੁਨੀਆਂ ਭਰ ਦੀਆਂ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਦੀ ਪੈਰਵਾਈ, ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਵਿਸ਼ੇਸ਼ ਪੈਰਵਾਈ ਅਤੇ ਅਕਾਲੀ-ਭਾਜਪਾ ਹਕੂਮਤ ਦੀਆਂ ਸਿਆਸੀ-ਗਿਣਤੀਆਂ-ਮਿਣਤੀਆਂ ਦੀ ਬਦੌਲਤ ਫਾਂਸੀ ਦੇ ਫੰਦੇ ਤੋਂ ਬਚਿਆ ਹੈ।
—ਇਸਦੇ ਉਲਟ, ਹਿੰਦੂ ਬਹੁਗਿਣਤੀ ਨਾਲ ਸਬੰਧਤ ਫਿਰਕੂ ਦਹਿਸ਼ਤਗਰਦਾਂ ਪ੍ਰਤੀ ਰਵੱਈਆ ਹੋਰ ਹੈ। ਸਮਝੌਤਾ ਐਕਸਪ੍ਰੈਸ ਅਤੇ ਮਾਲੇਗਾਉਂ ਬੰਬ ਧਮਾਕਿਆਂ ਦੇ ਦੋਸ਼ੀ ਹਿੰਦੂ ਫਿਰਕੂ ਦਹਿਸ਼ਤਗਰਦਾਂ ਨੂੰ ਕੇਸ 'ਚੋਂ ਕਿਸੇ ਨਾ ਕਿਸੇ ਤਰ•ਾਂ ਦੋਸ਼-ਮੁਕਤ ਕਰਨ ਲਈ ਰੱਸੇ-ਪੈੜੇ ਵੱਟੇ ਜਾ ਰਹੇ ਹਨ।
—ਬੰਬਈ ਬੰਬ ਧਮਾਕਿਆਂ ਦੇ ਮੁਸਲਮਾਨ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। ਹਿੰਦੂਆਂ 'ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ੀ ਖਾਲਿਸਤਾਨੀ ਦਹਿਸ਼ਤਗਰਦਾਂ ਅਤੇ ਕਸ਼ਮੀਰੀ ਲੜਾਕੂਆਂ ਨੂੰ ਪੁਲਸ, ਫੌਜ ਵੱਲੋਂ ਗੋਲੀਆਂ ਨਾਲ ਭੁੰਨਣ ਤੋਂ ਗੁਰੇਜ ਨਹੀਂ ਕੀਤਾ ਜਾਂਦਾ, ਪਰ 1984 ਵਿੱਚ ਸਿੱਖ ਕਤਲੇਆਮ ਅਤੇ ਗੁਜਰਾਤ ਸਮੇਤ ਮੁਲਕ ਭਰ ਵਿੱਚ ਰਚਾਏ ਮੁਸਲਮਾਨਾਂ ਦੇ ਕਿੰਨੇ ਹੀ ਕਤਲੇਆਮਾਂ ਅਤੇ ਇਸਾਈ ਕਤਲੇਆਮਾਂ ਦੇ ਦੋਸ਼ੀਆਂ ਨੂੰ ਟਿੱਕਣ, ਫੜਨ, ਮੁਕੱਦਮੇ ਚਲਾਉਣ ਅਤੇ ਬਣਦੀ ਸਜ਼ਾ ਸੁਣਾਉਣ ਦਾ ਅਮਲ ਇਹਨਾਂ ਮਾਮਲਿਆਂ ਨੂੰ ਆਇਆ-ਗਿਆ ਕਰਨ ਵਾਲਾ ਹੈ। ਗੁਜਰਾਤ ਕਤਲੇਆਮ ਦੇ ਦੋਸ਼ੀ ਬਜਰੰਗੀ ਲਾਲ ਅਤੇ ਇਸਾਈ ਮਿਸ਼ਨਰੀ ਸਟੇਨਜ਼ ਅਤੇ ਉਸਦੇ ਬੱਚਿਆਂ ਨੂੰ ਜਿਉਂਦੇ ਸਾੜ ਕੇ ਮਾਰਨ ਵਾਲੇ ਦਾਰਾ ਸਿੰਘ ਨੂੰ ਸੁਣਾਈ ਮੌਤ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਉਪਰੋਕਤ ਵਿਆਖਿਆ ਇਹ ਗੱਲ ਉਘਾੜਦੀ ਹੈ ਕਿ ਭਾਰਤੀ ਰਾਜ ਇੱਕ ਹਿੰਦੂ ਫਿਰੂਕ ਤੁਅੱਸਬੀ ਰਾਜ ਹੈ, ਜਿਹੜਾ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਦਬਾਊ ਅਤੇ ਵਿਤਕਰੇ ਭਰਿਆ ਰਵੱਈਆ ਅਖਤਿਆਰ ਕਰਕੇ ਚੱਲਦਾ ਹੈ।
ਰਾਜ ਦੀ ਦਹਿਸ਼ਤਗਰਦੀ ਅਤੇ
ਧਾਰਮਿਕ ਘੱਟ-ਗਿਣਤੀ ਨਾਲ ਸਬੰਧਤ ਧਿਰ ਦੀ ਦਹਿਸ਼ਤਗਰਦੀ 'ਚ ਵਖਰੇਵਾਂ
''ਸੁਰਖ਼ ਲੀਹ'' ਦੇ ਸਾਥੀਆਂ ਮੁਤਾਬਕ ਅਰਧ-ਜਾਗੀਰੂ ਥੰਮ•ੀਆਂ 'ਤੇ ਖੜ•ਾ ਮੁਲਕ ਦਾ ਆਪਾਸ਼ਾਹ ਰਾਜ ਖਰਾ ਗੈਰ-ਫਿਰਕੂ ਰਾਜ ਹੈ। ਇਸ ਵੱਲੋਂ ਧਾਰਮਿਕ ਘੱਟ-ਗਿਣਤੀਆਂ ਨਾਲ ਕੋਈ ਵੀ ਧੱਕਾ-ਵਿਤਕਰਾ ਨਹੀਂ ਕੀਤਾ ਜਾਂਦਾ। ਇਸ ਰਾਜ ਦੀ ਛਤਰਛਾਇਆ ਹੇਠਾਂ ਉਹਨਾਂ ਨੂੰ ਬਹੁਗਿਣਤੀ ਹਿੰਦੂ ਭਾਈਚਾਰੇ ਬਰਾਬਰ ਪੂਰਾ ਮਾਣ-ਸਨਮਾਨ ਅਤੇ ਸਤਿਕਾਰ ਹਾਸਲ ਹੈ। ਇਸ ਲਈ, ਇਹਨਾਂ ਧਾਰਮਿਕ ਘੱਟ ਗਿਣਤੀਆਂ ਅੰਦਰੋਂ ਉੱਠਦੀਆਂ ਧੱਕੇ-ਵਿਤਕਰੇ ਦੀਆਂ ਆਵਾਜ਼ਾਂ ਨਿਰ-ਆਧਾਰ, ਫਜੂਲ ਅਤੇ ਨਿਹੱਕੀਆਂ ਹਨ।
ਅਸਲ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਹ ਨਿਹੱਕੀਆਂ ਆਵਾਜ਼ਾਂ ਧਾਰਮਿਕ ਘੱਟ ਗਿਣਤੀਆਂ ਅੰਦਰਲੇ ਉਹਨਾਂ ਖੁਦਗਰਜ਼ ਅਤੇ ਸ਼ਰਾਰਤੀ ਫਿਰਕੂ ਅਨਸਰਾਂ/ਧਿਰਾਂ ਦੀਆਂ ਹਨ, ਜਿਹੜੇ ਸਬੰਧਤ ਘੱਟ ਗਿਣਤੀ ਦੇ ਭੋਲੇਭਾਲੇ ਲੋਕਾਂ ਨੂੰ ਲੋਕ-ਦੋਖੀ ਫਿਰਕੂ ਮਨਸੂਬਿਆਂ ਦੀ ਪੂਰਤੀ ਲਈ ਭੜਕਾਉਂਦੇ ਹਨ, ਉਹਨਾਂ ਵਿੱਚ ਫਿਰਕੂ ਨਫਰਤ ਦਾ ਛੱਟਾ ਦਿੰਦੇ ਹਨ, ਉਹਨਾਂ ਨੂੰ ਭਰਾਮਾਰ ਫਿਰਕੂ ਦੰਗਿਆਂ-ਫਸਾਦਾਂ ਦੀ ਅੱਗ ਵਿੱਚ ਝੋਕਦੇ ਹਨ ਅਤੇ ਦਹਿਸ਼ਤਗਰਦੀ ਦੇ ਜਬਾੜਿ•ਆਂ ਵਿੱਚ ਦਿੰਦੇ ਹਨ। ਇਹੀ ਕੁੱਝ ਸਿੱਖਾਂ ਨਾਲ ਸਬੰਧਤ ਸਭਨਾਂ ਧਿਰਾਂ ਨੇ 1980ਵਿਆਂ ਦੌਰਾਨ ਕੀਤਾ ਹੈ ਅਤੇ ਅੱਜ ਵੀ ਕੀਤਾ ਜਾ ਰਿਹਾ ਹੈ। ਇਹੀ ਕੁੱਝ ਮੁਸਲਮਾਨ ਘੱਟ ਗਿਣਤੀ ਨਾਲ ਸਬੰਧਤ ਧਿਰਾਂ ਕਰ ਰਹੀਆਂ ਹਨ। ਅਜਿਹੀਆਂ ਹੀ ਨਿਹੱਕੀਆਂ ਆਵਾਜ਼ਾਂ ਇਸਾਈ ਭਾਈਚਾਰੇ 'ਚੋਂ ਉੱਠ ਰਹੀਆਂ ਹਨ। ਹੁਣ ਭਲਾਂ ਜੇ ਧਾਰਮਿਕ ਘੱਟ ਗਿਣਤੀਆਂ ਵਿਚਲੀਆਂ ਧਿਰਾਂ ਇੱਕ ਵਾਢਿਉਂ ਨਿਹੱਕੇ ਅਤੇ ਆਧਾਰਹੀਣ ਫਿਰਕੂ ਮੁੱਦਿਆਂ 'ਤੇ ਲੋਕਾਂ ਨੂੰ ਬੇਕਸੂਰ ਅਤੇ ਭਲੇ ਰਾਜ ਖਿਲਾਫ ਅਤੇ ਬਹੁਗਿਣਤੀ ਹਿੰਦੂ ਭਾਈਚਾਰੇ ਖਿਲਾਫ ਭੜਕਾਉਂਦੀਆਂ ਹਨ ਤਾਂ ਫਿਰ ਅਮਨ-ਕਾਨੂੰਨ ਅਤੇ ਫਿਰਕੂ ਸਦਭਾਵਨਾ ਬਣਾ ਕੇ ਰੱਖਣ ਦੇ ਆਪਣੇ ਫਰਜ਼ ਨੂੰ ਨਿਭਾਉਣ ਲਈ ਜੇ ਰਾਜ ਅਤੇ ਉਸਦੀ ਪੁਲਸ ਹਰਕਤ ਵਿੱਚ ਆਉਂਦੀ ਹੈ ਤਾਂ ਇਹ ਬਿਲਕੁੱਲ ਸਹੀ ਹੈ। ਫਿਰਕੂ ਸਦਭਾਵਨਾ ਅਤੇ ਅਮਨ-ਕਾਨੂੰਨ ਬਣਾ ਕੇ ਰੱਖਣ ਲਈ ਹਾਕਮ ਲਾਣੇ ਦੀਆਂ ਇਹਨਾਂ 'ਸੁਹਿਰਦ' ਕੋਸ਼ਿਸ਼ਾਂ ਵਿੱਚ ਸਭਨਾਂ 'ਇਨਕਲਾਬੀ' ਧਿਰਾਂ ਨੂੰ ਹੱਥ ਵਟਾਉਣਾ ਚਾਹੀਦਾ ਹੈ ਅਤੇ ''ਸਦਭਾਵਨਾ ਰੈਲੀਆਂ'' ਦੀ ਮੁਹਿੰਮ ਚਲਾਉਣੀ ਚਾਹੀਦੀ ਹੈ।
ਇੱਥੇ ਹੀ ਬੱਸ ਨਹੀਂ, ''ਸੁਰਖ਼ ਲੀਹ'' ਦੀ ਇਸ ਸਮਝ ਦਾ ਅਗਲਾ ਸਿਰਾ ਇਹ ਹੈ ਕਿ ਜੇ ਧਾਰਮਿਕ ਘੱਟ ਗਿਣਤੀਆਂ ਅੰਦਰਲੀ ਕੋਈ ਧਿਰ/ਜਥੇਬੰਦੀ ਧੱਕੇ-ਵਿਤਕਰੇ ਖਿਲਾਫ ਅਤੇ ਆਪਣੀ ਸੁਰੱਖਿਆ ਲਈ ਹਥਿਆਰ ਚੁੱਕਦੀ ਹੈ ਤਾਂ ਇਹ ਨਾ ਸਿਰਫ ਨੰਗੀ-ਚਿੱਟੀ ਦਹਿਸ਼ਤਗਰਦੀ ਹੈ, ਸਗੋਂ ਇਹ ਨਿਹੱਕੀ, ਆਧਾਰਹੀਣ ਹੈ, ਇਹ ਸਭਨਾਂ ਧਰਮਾਂ ਦੇ ਲੋਕਾਂ ਅਤੇ ਰਾਜ ਖਿਲਾਫ ਸੇਧਤ ਹੈ। ਇਸਦਾ ਨਾ ਸਿਰਫ ਲੋਕਾਂ ਨੂੰ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ, ਸਗੋਂ ਰਾਜ ਅਤੇ ਉਸਦੀਆਂ ਹਥਿਆਰਬੰਦ ਤਾਕਤਾਂ ਵੱਲੋਂ ਇਸ ਨੂੰ ਦਰੜ ਸੁੱਟਣ ਲਈ ਜਵਾਬੀ ਹਥਿਆਰਬੰਦ ਕਾਰਵਾਈ ਐਨ ਜਾਇਜ਼ ਹੈ, ਅਣਸਰਦੀ ਹੈ ਅਤੇ ਹਮਾਇਤ ਦੀ ਹੱਕਦਾਰ ਹੈ। ਕਿਵੇਂ ਇਹ 1984 ਵਿੱਚ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਕੀਤੇ ਫੌਜੀ ਹਮਲੇ ਅਤੇ ਦਿੱਲੀ ਸਮੇਤ ਮੁਲਕ ਦੇ ਹੋਰਨਾਂ ਹਿੱਸਿਆਂ ਵਿੱਚ ਜਥੇਬੰਦ ਕੀਤੇ ਸਿੱਖਾਂ ਦੇ ਕਤਲੇਆਮ ਨੂੰ ਅਟੱਲਤਾ ਅਤੇ ਵਾਜਬੀਅਤ ਬਖਸ਼ਦੇ ਹਨ, ਇਹ ਸਤਰਾਂ ਧਿਆਨ ਨਾਲ ਪੜ•ੋ: ''ਜੇ ਖਾਲਿਸਤਾਨੀ ਦਹਿਸ਼ਤਗਦਰਦਾਂ ਨੇ ਹਰਿਮੰਦਰ ਸਾਹਿਬ ਨੂੰ ਆਪਣੀ ਬੁਰਛਾਗਰਦੀ ਦਾ ਅਖਾੜਾ ਅਤੇ ਪਿਛਾਖੜੀ ਹਿੰਸਕ ਸਰਗਰਮੀਆਂ ਦਾ ਕੇਂਦਰ ਨਾ ਬਣਾਇਆ ਹੁੰਦਾ ਤਾਂ ਕਾਂਗਰਸੀ ਹਾਕਮ ਚਾਹੁੰਦੇ ਹੋਏ ਵੀ ਹਿੰਦੂ ਸ਼ਾਵਨਵਾਦੀ ਜਜ਼ਬਾਤਾਂ ਦੀ ਵੱਟਤ ਕਰਨ ਲਈ ਇਸ 'ਤੇ ਫੌਜਾਂ ਨਾ ਚੜ•ਾ ਸਕਦੇ। ਜੇ ਪੰਜਾਬ ਦੀ ਧਰਤੀ 'ਤੇ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਸਾਧਾਰਨ ਹਿੰਦੂ ਜਨਤਾ ਨੂੰ ਨਿੱਤ ਦਿਹਾੜੀ ਗੋਲੀਆਂ ਦਾ ਨਿਸ਼ਾਨਾ ਨਾ ਬਣਾਇਆ ਜਾਂਦਾ ਤਾਂ ਕਾਂਗਰਸੀ ਹਾਕਮ ਮੁਲਕ ਵਿੱਚ ਏਡੇ ਵਿਆਪਕ ਪੈਮਾਨੇ 'ਤੇ ਸਿੱਖ ਵਿਰੋਧੀ ਜਜ਼ਬੇ ਨਾ ਉਭਾਰ ਸਕਦੇ ਅਤੇ ਦਿੱਲੀ ਦੰਗਿਆਂ ਵਰਗੇ ਭਿਆਨਕ ਕਤਲੇਆਮ ਨਾ ਜਥੇਬੰਦ ਕਰ ਸਕਦੇ।'' ('ਸੁਰਖ਼ ਲੀਹ ਦੇ ਇਹਨਾਂ ਬਿਆਨਾਂ ਨਾਲ ਇੱਕਸੁਰ ਨਾਨਾਦੇਸਮੁਖ ਦਾ ਬਿਆਨ ਸਫਾ 43 'ਤੇ ਪੜ•ੋ।)
ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਦਹਿਸ਼ਤਗਰਦਾਂ ਨੂੰ ਨਜਿੱਠਣ ਦੇ ਅਮਲ ਵਿੱਚ 'ਸੁਰਖ਼ ਲੀਹ' ਦੇ ਸਾਥੀਆਂ ਨੂੰ ਇਤਰਾਜ਼ ਸਿਰਫ ਉਦੋਂ ਖੜ•ਾ ਹੁੰਦਾ ਹੈ, ਜਦੋਂ ਰਾਜ ਦੀਆਂ ਹਥਿਆਰਬੰਦ ਤਾਕਤਾਂ ਖੁਦ ''ਹਕੂਮਤੀ ਦਹਿਸ਼ਤਗਰਦੀ'' ਦੀ ਸ਼ਕਲ ਅਖਤਿਆਰ ਕਰ ਲੈਂਦੀਆਂ ਹਨ। ਯਾਨੀ ''ਦਹਿਸ਼ਤਗਰਦਾਂ'' ਦੇ ਝੂਠੇ ਮੁਕਾਬਲੇ ਬਣਾਉਣ, ਬੇਦੋਸ਼ਿਆਂ ਨੂੰ ਜਬਰ ਦੀ ਮਾਰ ਹੇਠ ਲਿਆਉਣ, ਉਹਨਾਂ ਦੇ ਪਰਿਵਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਰਾਹ ਅਖਤਿਆਰ ਕਰ ਲੈਂਦੀਆਂ ਹਨ।
ਸੋ, ਇਹਨਾਂ ਮੁਤਾਬਕ ਧਾਰਮਿਕ ਘੱਟ ਗਿਣਤੀਆਂ ਵਿੱਚੋਂ ਉੱਠੀ ਕੋਈ ਵੀ ਦਹਿਸ਼ਤਗਰਦੀ ਲੋਕਾਂ 'ਤੇ ਹਮਲਾ ਹੈ ਅਤੇ ਲੋਕਾਂ ਦੀ ਰਾਖੀ ਲਈ ਹਾਕਮਾਂ ਨੂੰ ਕਾਨੂੰਨ ਮੁਤਾਬਕ ਹੀਲੇ-ਵਸੀਲੇ ਕਰਨ ਦਾ ਹੱਕ ਹੈ। ਇਸ ਦਹਿਸ਼ਤਗਰਦੀ ਨੂੰ ਕੁਚਲ ਸੁੱਟਣ ਅਤੇ ਖਤਮ ਕਰਨ ਦਾ ਹੱਕ ਹੈ। 'ਸੁਰਖ਼ ਲੀਹ' ਰਾਜਭਾਗ ਦੀ ਇਸ ਕਾਰਵਾਈ ਨੂੰ ਦਰੁਸਤ ਸਮਝਦੀ ਹੈ, ਬਸ਼ਰਤੇ ਉਹ ਭਾਰਤੀ ਸੰਵਿਧਾਨ ਦੀਆਂ 'ਪਵਿੱਤਰ' ਸੀਮਾਵਾਂ ਦੇ ਅੰਦਰ ਅੰਦਰ ਰਹਿ ਕੇ ਕੀਤੀ ਜਾਵੇ। ਯਾਨੀ ਹਕੂਮਤ ਨੂੰ ਇਹ ਹੀਲੇ-ਵਸੀਲੇ ਵਰਤਦਿਆਂ ਖੁਦ ''ਹਕੂਮਤੀ ਦਹਿਸ਼ਤਗਰਦੀ'' 'ਤੇ ਨਹੀਂ ਉੱਤਰਨਾ ਚਾਹੀਦਾ। ਇਉਂ, ਉਹਨਾਂ ਮੁਤਾਬਕ ਇਹ ''ਹਕੂਮਤੀ ਦਹਿਸ਼ਤਗਰਦੀ'' ਇੱਕ ਵਕਤੀ ਵਰਤਾਰਾ ਹੈ, ਜਿਹੜਾ ਉਦੋਂ ਹੀ ਉੱਭਰ ਕੇ ਸਾਹਮਣੇ ਆਉਂਦਾ ਹੈ, ਜਦੋਂ ਕਿਸੇ ਧਾਰਮਿਕ ਘੱਟ ਗਿਣਤੀ ਵਿੱਚੋਂ ਕੋਈ ਦਹਿਸ਼ਤਗਰਦ ਸ਼ਕਤੀ ਸਿਰ ਚੁੱਕਦੀ ਹੈ। ਜਦੋਂ ਧਾਰਮਿਕ ਘੱਟ ਗਿਣਤੀ ਨਾਲ ਸਬੰਧ ਦਹਿਸ਼ਤਗਰਦੀ ਖਤਮ ਕਰ ਦਿੱਤੀ ਜਾਂਦੀ ਹੈ, ਤਾਂ ''ਹਕੂਮਤੀ ਦਹਿਸ਼ਤਗਰਦੀ'' ਵੀ ਅਲੋਪ ਹੋ ਜਾਂਦੀ ਹੈ। ਇਉਂ, ''ਹਕੂਮਤੀ ਦਹਿਸ਼ਤਗਰਦੀ'' ਇੱਕ ਤਰ•ਾਂ ਨਾਲ ''ਖਾਲਿਸਤਾਨੀ ਦਹਿਸ਼ਤਗਰਦੀ'' ਜਾਂ ਕੋਈ ਹੋਰ ਦਹਿਸ਼ਤਗਰਦੀ ਨੂੰ ਸਮੇਂ ਦੀ ਹਕੂਮਤ ਦਾ ਕਾਨੂੰਨੀ ਲਛਮਣ ਰੇਖਾਵਾਂ ਤੋਂ ਬਾਹਰ ਜਾ ਕੇ ਦਿੱਤਾ ਵਧਵਾਂ ਹੁੰਗਾਰਾ ਹੈ।
ਇਸ ਤਰ•ਾਂ ਇਹ ਸਾਥੀ ਰਾਜ ਦੀ ਦਹਿਸ਼ਤਗਰਦੀ 'ਤੇ ''ਹਕੂਮਤੀ ਦਹਿਸ਼ਤਗਰਦੀ'' ਦਾ ਫੱਟਾ ਲਾ ਕੇ ਇਸ ਨੂੰ ਇੱਕ ਵਕਤੀ ਵਰਤਾਰਾ ਬਣਾ ਕੇ ਪੇਸ਼ ਕਰਦੇ ਹਨ। ਜਦੋਂ ਕਿ ਭਾਰਤੀ ਰਾਜ ਦੀ ਦਹਿਸ਼ਤਗਰਦੀ ਕੋਈ ਵਕਤੀ ਵਰਤਾਰਾ ਨਹੀਂ ਹੈ। ਅਤੇ ਨਾ ਹੀ ਇਹ ਕਿਸੇ ਧਾਰਮਿਕ ਘੱਟ ਗਿਣਤੀ ਜਾਂ ਲੋਕ-ਹਿੱਸੇ 'ਚੋਂ ਉੱਠੀ ਦਹਿਸ਼ਤਗਰਦ ਲਹਿਰ ਨੂੰ ਹੁੰਗਾਰੇ ਵਜੋਂ ਸਾਹਮਣੇ ਆਉਂਦੀ ਹੈ। ਦੂਜੇ ਲਫਜ਼ਾਂ ਵਿੱਚ— ਦਹਿਸ਼ਤਗਰਦੀ ਕੋਈ ਹਕੂਮਤੀ ਨੀਤੀ ਨਹੀਂ ਹੈ, ਜਿਹੜੀ ਕਦੇ ਲਾਗੂ ਕੀਤੀ ਅਤੇ ਕਦੇ ਛੱਡੀ ਜਾ ਸਕਦੀ ਹੈ। ਦਹਸ਼ਿਤਗਰਦੀ ਭਾਰਤ ਦੇ ਆਪਾਸ਼ਾਹ ਰਾਜ ਦਾ ਵਜੂਦ ਸਮੋਇਆ ਲੱਛਣ ਹੈ ਅਤੇ ਇਸਦੀ ਆਪਾਸ਼ਾਹ ਖਸਲਤ ਦਾ ਇੱਕ ਉੱਭਰਵਾਂ ਇਜ਼ਹਾਰ ਹੈ। ਭਾਰਤੀ ਲੋਕਾਂ ਨੂੰ ਦਬਸ਼ ਅਤੇ ਦਹਿਸ਼ਤ ਦੇ ਸਾਏ ਹੇਠ ਰੱਖਣ ਦਾ ਕੰਮ ਇੱਕ ਲਗਾਤਾਰ ਜਾਰੀ ਰਹਿਣਵਾਲਾ ਕੰਮ ਹੈ। ਦੂਜੇ ਲਫਜ਼ਾਂ ਵਿੱਚ ਭਾਰਤੀ ਰਾਜ ਖੁਦ ਇੱਕ ਦਹਿਸ਼ਤਗਰਦ ਰਾਜ ਹੈ। ਭਾਰਤੀ ਲੋਕਾਂ ਨਾਲ ਦਹਿਸ਼ਤਗਰਦ ਢੰਗ-ਤਰੀਕਿਆਂ ਨਾਲ ਪੇਸ਼ ਆਉਣਾ ਇਸਦਾ ਸੁਭਾਅ ਹੈ, ਵਿਹਾਰ ਤੇ ਦਸਤੂਰ ਹੈ। ਸਭਨਾਂ ਕਾਨੂੰਨੀ ਬੰਦਸ਼ਾਂ ਤੋਂ ਬੇਪ੍ਰਵਾਹ ਹੋ ਕੇ ਚੱਲਣ ਅਤੇ ਲੋਕਾਂ ਦੀ ਜਮਹੂਰੀ ਰਜ਼ਾ ਨੂੰ ਪੈਰਾਂ ਹੇਠ ਦਰੜਨਾ ਰਾਜ ਦੇ ਦਹਿਸ਼ਤਗਰਦ ਸੁਭਾਅ ਦਾ ਦਸਤੂਰ ਹੈ। ਇਸ ਰਾਜ ਦਾ ਇਹ ਦਹਿਸ਼ਤਗਰਦ ਰਾਖਸ਼ੀ ਸੁਭਾਅ ਜਦੋਂ ਲੁੱਟ-ਖੋਹ ਅਤੇ ਧੱਕੇ-ਧੋੜਿਆਂ ਦੇ ਸ਼ਿਕਾਰ ਮਿਹਨਤਕਸ਼ ਲੋਕਾਂ, ਕੌਮਾਂ/ਕੌਮੀਅਤਾਂ ਅਤੇ ਧਾਰਮਿਕ ਘੱਟ ਗਿਣਤੀਆਂ ਵਿੱਚੋਂ ਉੱਠਦੀਆਂ ਹੱਕੀ ਅਤੇ ਜਮਹੂਰੀ ਲਹਿਰਾਂ 'ਤੇ ਝਪਟਦਾ ਹੈ, ਤਾਂ ਮੋੜਵੇਂ ਪ੍ਰਤੀਕਰਮ ਵਜੋਂ ਇਹਨਾਂ ਵਰਗਾਂ ਦੀ ਜਨਤਾ ਨੂੰ ਹਥਿਆਰਬੰਦ ਟਾਕਰੇ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਕਰਦਾ ਹੈ। ਸਹੀ ਅਤੇ ਪ੍ਰਪੱਕ ਲੀਡਰਸ਼ਿੱਪ ਦੀ ਅਣਹੋਂਦ ਦੀ ਹਾਲਤ ਜਨਤਾ ਦੀਆਂ ਇਹਨਾਂ ਟਾਕਰਾਂ ਲਹਿਰਾਂ ਨੂੰ ਦਹਿਸ਼ਤਗਰਦ ਕੁਰਾਹੇ ਪੈ ਸਕਣ ਦੀਆਂ ਗੁੰਜਾਇਸ਼ਾਂ ਮੁਹੱਈਆ ਕਰਦੀ ਹੈ। ਇਹ ਦਹਿਸ਼ਤਗਰਦ ਲਹਿਰਾਂ ਧਾਰਮਿਕ ਕੱਟੜਤਾ ਤੇ ਜਨੂੰਨੀ ਰੰਗਤ ਅਖਤਿਆਰ ਕਰ ਸਕਦੀਆਂ ਹਨ।
ਪਰ ਆਪਣੀ ਪਿਛਾਂਹ-ਖਿੱਚੂ ਵਿਚਾਰਧਾਰਕ-ਸਿਆਸੀ ਸੋਚ ਤੇ ਲੱਛਣਾਂ ਦੇ ਬਾਵਜੂਦ, ਅਜਿਹੀਆਂ ਦਹਿਸ਼ਤਗਰਦ ਲਹਿਰਾਂ ਦੀ ਤੁਲਨਾ ਭਾਰਤ ਦੇ ਪਿਛਾਖੜੀ ਰਾਜ ਨਾਲ ਕਰਨੀ ਨਾ ਸਿਰਫ ਗਲਤ ਹੈ, ਸਗੋਂ ਇੱਕ ਮੌਕਾਪ੍ਰਸਤ ਅਤੇ ਹਾਕਮਪ੍ਰਸਤ ਧਾਰਨਾ ਹੈ। ਪਹਿਲੀ ਗੱਲ— ਭਾਰਤੀ ਰਾਜ ਇਹਨਾਂ ਧਾਰਮਿਕ ਘੱਟ ਗਿਣਤੀਆਂ (ਸਮੇਤ ਸਮੁੱਚੇ ਮਿਹਨਤਕਸ਼ ਲੋਕਾਂ) ਨਾਲ ਧੱਕਾ-ਵਿਤਕਰਾ ਕਰਨ ਵਾਲਾ ਪਿਛਾਖੜੀ ਅਤੇ ਦਬਾਊ ਸੰਦ ਹੈ, ਜਦੋਂ ਕਿ ਇਹ ਧਾਰਮਿਕ ਘੱਟ ਗਿਣਤੀਆਂ ਇਸ ਪਿਛਾਖੜੀ ਰਾਜ ਦੇ ਫਿਰਕੂ ਤੁਅੱਸਬੀ ਰਵੱਈਏ ਅਤੇ ਧੱਕੇ-ਵਿਤਕਰਿਆਂ ਦੀਆਂ ਸ਼ਿਕਾਰ ਹਨ। ਇਸ ਲਈ, ਰਾਜ ਦੀ ਦਹਿਸ਼ਤਗਰਦੀ ਦਾ ਮੰਤਵ ਇਹਨਾਂ ਧਾਰਮਿਕ ਘੱਟ ਗਿਣਤੀਆਂ (ਸਮੇਤ ਸਮੁੱਚੀ ਮਿਹਨਤਕਸ਼ ਜਨਤਾ) ਨੂੰ ਦਬਸ਼ ਅਤੇ ਦਹਿਸ਼ਤ ਦੇ ਜੂਲੇ ਹੇਠ ਰੱਖਣਾ ਹੈ, ਉੱਥੇ ਇਹਨਾਂ ਧਾਰਮਿਕ ਘੱਟ ਗਿਣਤੀਆਂ ਅੰਦਰੋਂ ਉੱਭਰਨ ਵਾਲੀ ਦਹਿਸ਼ਤਗਰਦੀ ਰਾਜ ਦੀ ਪਿਛਾਖੜੀ ਦਹਿਸ਼ਤਗਰਦੀ ਖਿਲਾਫ ਕੁਰਾਹੇ ਪਿਆ ਪ੍ਰਤੀਰਕਮ ਹੈ ਅਤੇ ਇਸ ਨੂੰ ਲੀਹੋਂ ਲੱਥਾ ਹੁੰਗਾਰਾ ਹੈ। ਦੂਜੀ ਗੱਲ— ਧਾਰਮਿਕ ਕੱਟੜਤਾ ਦੀਆਂ ਪੈਰੋਕਾਰ ਲੀਡਰਸ਼ਿੱਪਾਂ ਦੀ ਅਗਵਾਈ ਹੇਠ ਇਹ ਲਹਿਰਾਂ ਕੁਰਾਹੇ ਪੈ ਸਕਦੀਆਂ ਹਨ ਅਤੇ ਪਿਛਾਂਹਖਿੱਚੂ (ਰੈਟਰੋਗਰੈਸਿਵ) ਕਿਰਦਾਰ ਹਾਸਲ ਕਰ ਸਕਦੀਆਂ ਹਨ ਅਤੇ ਇਨਕਲਾਬ ਵਿਰੋਧੀ ਰੁਖ ਅਖਤਿਆਰ ਕਰ ਸਕਦੀਆਂ ਹਨ, ਪਰ ਭਾਰਤੀ ਰਾਜ ਇੱਕ ਪਿਛਾਖੜੀ ਅਤੇ ਉਲਟ-ਇਨਕਲਾਬੀ ਰਾਜ ਹੈ। ਧਾਰਿਮਕ ਘੱਟ ਗਿਣਤੀਆਂ ਵਿਚਲੀਆਂ ਲਹਿਰਾਂ ਦੇ ਪਿਛਾਂਹਖਿੱਚੂ ਅਤੇ ਇਨਕਲਾਬ-ਵਿਰੋਧੀ ਰੋਲ ਨੂੰ ਅਤੇ ਸਾਮਰਾਜ ਦੀ ਚਾਕਰੀ ਕਰਦੇ ਖੂੰਖਾਹ ਭਾਰਤੀ ਰਾਜ ਦੇ ਪਿਛਾਖੜੀ ਅਤੇ ਉਲਟ-ਇਨਕਲਾਬੀ ਰੋਲ ਨੂੰ ਇੱਕੋ ਪਲੜੇ ਤੋਲਣ ਦਾ ਅਰਥ ਰਾਜ ਦੇ ਪਿਛਾਖੜੀ ਅਤੇ ਉਲਟ-ਇਨਕਲਾਬੀ ਕਿਰਦਾਰ ਅਤੇ ਰੋਲ 'ਤੇ ਪਰਦਾ ਪਾਉਣਾ ਹੈ ਅਤੇ ਧਾਰਮਿਕ ਘੱਟ ਗਿਣਤੀਆਂ ਦੀਆਂ ਲਹਿਰਾਂ ਨੂੰ ਖ਼ੂਨ ਵਿੱਚ ਡਬੋਣ ਲਈ ਬੋਲੇ ਪਿਛਾਖੜੀ ਹੱਲੇ ਦੀ ਹਮਾਇਤ ਵਿੱਚ ਭੁਗਤਣਾ ਹੈ।
ਧਾਰਮਿਕ ਘੱਟ ਗਿਣਤੀਆਂ ਨੂੰ
ਭੜਕਾਉਣ ਅਤੇ ਵਰਤਣ ਦਾ ਮਾਮਲਾ
''ਸੁਰਖ਼ ਲੀਹ'' ਮੁਤਾਬਕ ਧੱਕੇ-ਵਿਤਕਰੇ ਦਾ ਸਭ ਰੌਲਾ-ਰੱਟਾ ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਫਿਰਕੂ ਜਨੂੰਨੀ ਅਨਸਰਾਂ ਵੱਲੋਂ ਜਾਂ ਹਾਕਮ ਜਮਾਤੀ ਸਿਆਸਤਦਾਨਾਂ ਵੱਲੋਂ ਖੜ•ਾ ਕੀਤਾ ਜਾ ਰਿਹਾ ਹੈ।
ਸੁਆਲ ਉੱਠਦਾ ਹੈ ਕਿ ਜੇ ਲੋਕਾਂ ਦੇ ਕਿਸੇ ਹਿੱਸੇ (ਜਮਾਤ/ਤਬਕੇ/ਫਿਰਕੇ ਆਦਿ) ਦੀ ਕੋਈ ਸਮੱਸਿਆ ਨਹੀਂ ਹੈ, ਕੋਈ ਮੰਗ/ਮਸਲਾ ਨਹੀਂ ਹੈ, ਉਸ ਨੂੰ ਕੋਈ ਤਕਲੀਫ ਨਹੀਂ ਹੈ, ਤਾਂ ਕੀ ਨਕਲੀ ਸਮੱਸਿਆ ਪੈਦਾ ਕਰਕੇ, ਫਰਜ਼ੀ ਮੰਗਾਂ/ਮਸਲਿਆਂ ਦੀ ਲਫਾਫੇਬਾਜ਼ੀ ਕਰਕੇ ਅਤੇ ਨਕਲੀ ਦੁੱਖਾਂ-ਤਕਲੀਫਾਂ ਦੀ ਚੋਭ ਪੈਦਾ ਕਰਕੇ, ਉਸ ਨੂੰ ਉਕਸਾਇਆ-ਭੜਕਾਇਆ ਜਾ ਸਕਦਾ ਹੈ, ਅਤੇ ਸੰਘਰਸ਼ ਦੇ ਰਾਹ ਪਾਇਆ ਜਾ ਸਕਦਾ ਹੈ। ਇਸ ਤੋਂ ਵੀ ਅੱਗੇ ਕੀ ਉਸ ਹਿੱਸੇ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ/ਵਿਅਕਤੀਆਂ ਨੂੰ ਹਥਿਆਰਬੰਦ ਕਾਰਵਾਈਆਂ ਜਾਂ ਦਹਿਸ਼ਤਗਰਦ ਸਰਗਰਮੀਆਂ ਦੇ ਰਾਹ ਪਾਇਆ ਜਾ ਸਕਦਾ ਹੈ। ਕੀ ਦਹਾਕਿਆਂ-ਬੱਧੀਂ ਨਕਲੀ ਮੰਗਾਂ ਅਤੇ ਦੁੱਖਾਂ-ਤਕਲੀਫਾਂ ਦੇ ਜੁਗਾੜ ਰਾਹੀਂ ਪੈਦਾ ਕੀਤੇ ਰੋਸ ਨੂੰ ਧੁੱਖਦਾ ਰੱਖਿਆ ਜਾ ਸਕਦਾ ਹੈ? ਕੀ ਦਹਾਕਿਆਂ-ਬੱਧੀਂ ਹਕੂਮਤੀ ਜਬਰ ਦੇ ਬਾਵਜੂਦ ਉਸ ਲੋਕ ਹਿੱਸੇ ਵੱਲੋਂ ਗੈਰ-ਹਥਿਆਰਬੰਦ ਰੋਸ ਸਰਗਰਮੀਆਂ ਜਾਂ ਹਿੰਸਕ ਕਾਰਵਾਈਆਂ ਨੂੰ ਜਾਰੀ ਰੱਖਿਆ ਜਾ ਸਕਦਾ ਹੈ? ਕਦਾਚਿੱਤ ਵੀ ਅਜਿਹਾ ਨਹੀਂ ਕੀਤਾ ਜਾ ਸਕਦਾ। ਬਿਨਾ ਕਿਸੇ ਬਾਹਰਮੁਖੀ ਆਧਾਰ ਅਤੇ ਕਾਰਨ ਦੇ, ਬਿਨਾ ਕਿਸੇ ਹਕੀਕੀ ਸਮੱਸਿਆ ਅਤੇ ਮੰਗਾਂ/ਮਸਲਿਆਂ ਦੇ ਲੋਕਾਂ ਦੇ ਕਿਸੇ ਹਿੱਸੇ ਅੰਦਰ ਰੋਸ ਨਹੀਂ ਪੈਦਾ ਕੀਤਾ ਜਾ ਸਕਦਾ ਅਤੇ ਵਾਰ ਵਾਰ ਉਹਨਾਂ ਨੂੰ ਰੋਸ-ਸਰਗਰਮੀਆਂ ਲਈ ਨਹੀਂ ਉਭਾਰਿਆ ਜਾ ਸਕਦਾ। ਜੇ ਕਿਤੇ ਕੋਈ ਜਥੇਬੰਦੀ/ਧਿਰ ਕਿਸੇ ਲੋਕ-ਹਿੱਸੇ ਨੂੰ ਨਕਲੀ ਮੰਗ/ਮਸਲਾ ਖੜ•ਾ ਕਰਕੇ ਉਕਸਾ-ਭੜਕਾ ਲੈਂਦੀ ਹੈ ਅਤੇ ਅੰਦੋਲਨ ਦੇ ਰਾਹ ਪਾ ਪੈਂਦੀ ਹੈ, ਤਾਂ ਇਹ ਇੱਕ ਵਕਤੀ ਅਤੇ ਥੋੜ•-ਚਿਰਾ ਵਰਤਾਰਾ ਹੀ ਹੋ ਸਕਦਾ ਹੈ।
ਇਹ ਇੱਕ ਪ੍ਰਵਾਨਤ ਮਾਰਕਸੀ ਸਚਾਈ ਹੈ ਕਿ ਹਰੇਕ ਸਮਾਜਿਕ ਵਰਤਾਰੇ ਦੇ ਵਾਪਰਨ ਦੇ ਬਾਹਰਮੁਖੀ ਅਤੇ ਅੰਤਰਮੁਖੀ ਕਾਰਨ ਹੁੰਦੇ ਹਨ। ਮਹਿਜ਼ ਅੰਤਰਮੁਖੀ ਕਾਰਨ (ਯਤਨ) ਹੀ ਉਸ ਵਰਤਾਰੇ ਨੂੰ ਹੋਂਦ ਵਿੱਚ ਲਿਆਉਣ ਅਤੇ ਜਾਰੀ ਰੱਖਣ ਦਾ ਆਧਾਰ ਨਹੀਂ ਬਣ ਸਕਦੇ। ਇਸ ਲਈ, ਸਮਾਜ ਅੰਦਰ ਕਿਸੇ ਵੀ ਸਿਆਸੀ ਵਰਤਾਰੇ (ਸੰਘਰਸ਼/ਅੰਦੋਲਨ ਦੇ ਵਰਤਾਰੇ) ਨੂੰ ਹੋਂਦ ਵਿੱਚ ਲਿਆਉਣ ਅਤੇ ਧੁਖਦਾ-ਭਖਦਾ ਰੱਖਣ ਲਈ ਸਮੱਸਿਆਵਾਂ ਜਾਂ ਮੰਗਾਂ/ਮਸਲਿਆਂ ਦੀ ਹਕੀਕੀ ਹੋਂਦ ਦਾ ਬਾਹਰਮੁਖੀ ਆਧਾਰ ਹੋਣਾ ਲਾਜ਼ਮੀ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਕੋਈ ਸਿਆਸੀ ਧਿਰ/ਪਾਰਟੀ ਇਹਨਾਂ ਹੱਕੀ ਮੰਗਾਂ/ਮਸਲਿਆਂ ਨੂੰ ਦਰੁਸਤ ਜਮਹੂਰੀ ਨਜ਼ਰੀਏ ਤੋਂ ਪੇਸ਼ ਕਰਦਿਆਂ, ਹੱਕੀ ਸੰਘਰਸ਼ ਦੇ ਰਾਹ ਪਾਉਂਦੀ ਹੈ ਜਾਂ ਆਪਣੇ ਸੌੜੇ ਸਿਆਸੀ ਮਕਸਦਾਂ ਦੀ ਪੂਰਤੀ ਖਾਤਰ ਇਹਨਾਂ ਹੱਕੀ ਮੰਗਾਂ/ਮਸਲਿਆਂ ਨੂੰ ਤਰੋੜ-ਮਰੋੜ ਕੇ, ਵਧਾ ਚੜ•ਾ ਕੇ ਜਾਂ ਫਿਰਕੂ ਰੰਗਤ ਦੇ ਕੇ ਪੇਸ਼ ਕਰਦੀ ਹੈ ਅਤੇ ਲੋਕ-ਰੋਸ ਅਤੇ ਰੌਂਅ ਨੂੰ ਭਟਕਾਊ-ਪਟੜੀ 'ਤੇ ਚਾੜ•ਦਿਆਂ, ਆਪਣੀ ਲੋਕ-ਦੋਖੀ ਵੋਟ ਸਿਆਸਤ ਦਾ ਸਾਧਨ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ। ਧਾਰਮਿਕ ਘੱਟ ਗਿਣਤੀਆਂ ਦੇ ਮਾਮਲੇ ਵਿੱਚ ਦਰੁਸਤ ਅਸਰਦਾਰ ਲੀਡਰਸ਼ਿੱਪ ਦੀ ਗੈਰ ਮੌਜੂਦਗੀ ਵਿੱਚ ਗੈਰ ਜਮਾਤੀ ਤੇ ਗੈਰ ਜਮਹੂਰੀ ਨਜ਼ਰੀਏ ਤੋਂ ਸੱਖਣੀਆਂ ਕਰੱਚਘਰੜ ਲੀਡਰਸ਼ਿੱਪਾਂ ਵੱਲੋਂ ਸੌੜੇ ਤੇ ਫਿਰਕੂ ਨਜ਼ਰੀਏ ਤੋਂ ਮੰਗਾਂ/ਮਸਲਿਆਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਜਿਸ ਕਰਕੇ ਮੰਗਾਂ/ਮਸਲਿਆਂ ਨੂੰ ਵਧਾ-ਚੜ•ਾਅ ਕੇ ਫਿਰਕੂ ਰੰਗਤ ਦਿੰਦਿਆਂ, ਬਹੁਗਿਣਤੀ ਹਿੰਦੂ ਭਾਈਚਾਰੇ ਨੂੰ ਆਪਣੇ ਅੰਦੋਲਨ ਜਾਂ ਹਿੰਸਕ ਕਾਰਵਾਈਆਂ ਦੇ ਨਿਸ਼ਾਨਿਆਂ ਵਿੱਚ ਸਾਮਲ ਕਰ ਲਿਆ ਜਾਂਦਾ ਹੈ ਅਤੇ ਇਉਂ, ਭਟਕਾਊ ਅਤੇ ਪਾਟਕਪਾਊ ਰੁਖ ਅਖਤਿਆਰ ਕਰ ਲਿਆ ਜਾਂਦਾ ਹੈ। ਇਸ ਤਰ•ਾਂ ਅਜਿਹੀਆਂ ਕੱਚਘਰੜ ਅਤੇ ਗਲਤ ਲੀਡਰਸ਼ਿੱਪਾਂ ਨਾ ਸਿਰਫ ਰਾਜ ਨੂੰ ਸਬੰਧਤ ਧਾਰਮਿਕ ਘੱਟਗਿਣਤੀ ਦੇ ਲੋਕਾਂ ਨੂੰ ਸੌਖਿਆਂ ਹੀ ਮਾਰ ਹੇਠ ਲਿਆਉਣ ਦੇ ਮੌਕੇ ਮੁਹੱਈਆ ਕਰਦੀਆਂ ਹਨ, ਸਗੋਂ ਹਾਕਮ ਜਮਾਤੀ ਸਿਆਸੀ ਟੋਲਿਆਂ ਨੂੰ ਇਹਨਾਂ ਕੱਚ ਘਰੜ ਲੀਡਰਸ਼ਿੱਪਾਂ ਦੇ ਹਿੱਸਿਆਂ ਨੂੰ ਆਪਣੇ ਢਹੇ ਚਾੜ•ਨ, ਆਪਣੇ ਸੌੜੇ ਸਿਆਸੀ ਮਨਸ਼ਿਆਂ ਲਈ ਵਰਤਣ ਅਤੇ ਲੋਕਾਂ ਅੰਦਰਲੇ ਖਰੇ ਰੋਸ ਅਤੇ ਗੁੱਸੇ ਨੂੰ ਲੀਹੋਂ ਲਾਹ ਕੇ ਆਪਣੇ ਵੋਟ ਡੱਬਿਆਂ ਵੱਲ ਕਰਨ ਦੀਆਂ ਚਾਲਾਂ ਚੱਲਣ ਦੀਆਂ ਗੁੰਜਾਇਸ਼ਾਂ ਮੁਹੱਈਆ ਕਰਦੀਆਂ ਹਨ।
ਧਾਰਮਿਕ ਘੱਟ-ਗਿਣਤੀਆਂ ਨਾਲ ਧੱਕਾ ਵਿਤਕਰਾ ਅੰਤਿਮ ਤੌਰ 'ਤੇ ਜਮਾਤੀ ਦਾਬੇ ਤੇ ਜਬਰ ਦੀ ਹੀ ਇੱਕ ਸ਼ਕਲ ਹੈ
ਸਾਮਰਾਜ, ਦਲਾਲ ਸਰਮਾਏਦਾਰੀ ਅਤੇ ਜਾਗੀਰਦਾਰੀ ਦੇ ਪਿਛਾਖੜੀ ਗੱਠਜੋੜ ਵੱਲੋਂ ਮੁਲਕ ਦੀ ਵਿਸ਼ਾਲ ਲੋਕਾਈ 'ਤੇ ਆਪਣੀ ਅੰਨ•ੀਂ ਲੁੱਟ ਅਤੇ ਜਬਰ ਦਾ ਜਕੜਪੰਜਾ ਬਰਕਾਰ ਰੱਖਣ ਲਈ ਉਹਨਾਂ ਸਭਨਾਂ ਤਾਕਤਾਂ/ਸੰਸਥਾਵਾਂ ਨੂੰ ਕਾਇਮ ਰੱਖਣਾ ਜ਼ਰੂਰੀ ਹੈ, ਜਿਹੜੀਆਂ ਪੈਦਾਵਾਰੀ ਤਾਕਤਾਂ ਦੇ ਵਿਕਾਸ ਨੂੰ ਬੰਨ• ਮਾਰ ਕੇ ਰੱਖਣ ਦਾ ਰੋਲ ਨਿਭਾਉਂਦੀਆਂ ਹਨ, ਜਿਹੜੀਆਂ ਆਰਥਿਕ, ਸਿਆਸੀ, ਸਮਾਜਿਕ ਅਤੇ ਸਭਿਆਚਾਰਕ ਵਿਕਾਸ ਨੂੰ ਪਿਛਾਂਹਖਿੱਚੂ ਅਤੇ ਮੱਧਯੁੱਗੀ ਸੋਚ ਤੇ ਰਹੁ-ਰੀਤਾਂ ਦੀਆਂ ਜ਼ੰਜੀਰਾਂ ਪਾ ਕੇ ਰੱਖਦੀਆਂ ਹਨ। ਇਸ ਲਈ, ਜਿੱਥੇ ਲੁੱਟ ਦੇ ਇਸ ਨਿਜ਼ਾਮ ਨੂੰ ਸਲਾਮਤ ਰੱਖਣ ਲਈ ਅਰਧ-ਜਾਗੀਰੂ ਪ੍ਰਬੰਧ ਨੂੰ ਕਾਇਮ ਰੱਖਣਾ ਜ਼ਰੂਰੀ ਹੈ, ਉੱਥੇ ਪਿਛਾਂਹਖਿੱਚੂ ਧਾਰਮਿਕ ਅਤੇ ਸਮਾਜਿਕ (ਜਾਤਪਾਤੀ ਤੇ ਪਿਤਰੀ) ਸੰਸਥਾਵਾਂ ਨੂੰ ਵੀ ਕਾਇਮ ਰੱਖਣਾ ਜ਼ਰੂਰੀ ਹੈ, ਜਿਹੜੀਆਂ ਸਮਾਜ ਦੇ ਅਗਾਂਹਵਧੂ ਵਿਕਾਸ ਦੇ ਪੈਰਾਂ ਦੀਆਂ ਬੇੜੀਆਂ ਬਣਦੀਆਂ ਹਨ। ਧਾਰਮਿਕ ਸਿੱਖਿਆਵਾਂ, ਮਿੱਥਾਂ, ਸੰਸਥਾਵਾਂ ਅਤੇ ਧਰਮ-ਗੁਰੂਆਂ ਦੀ ਸਿਰੇ ਦੀ ਗੈਰ-ਜਮਹੂਰੀ ਅਤੇ ਚੁਣੌਤੀ ਰਹਿਤ ਹੈਸੀਅਤ ਅਤੇ ਸਥਾਪਤੀ ਮੱਧਯੁੱਗੀ ਜਾਗੀਰੂ ਸੋਚ-ਪ੍ਰਬੰਧ ਦਾ ਮੁਜੱਸਮਾ ਬਣਦੀ ਹੈ। ਇਸ ਲਈ, ਸਾਮਰਾਜ-ਭਗਤ ਭਾਰਤੀ ਹਾਕਮ ਜਮਾਤਾਂ ਵੱਲੋਂ ਨਾ ਸਿਰਫ ਇਸ ਪਿਛਾਂਹਖਿੱਚੂ ਧਾਰਮਿਕ ਜਗੜ-ਜੁਗਾੜ ਨੂੰ ਕਾਇਮ ਰੱਖਿਆ ਜਾ ਰਿਹਾ ਹੈ, ਸਗੋਂ ਇਸਦੀ ਪਾਲਣਾ-ਪੋਸਣਾ ਕਰਦਿਆਂ, ਇਸਦਾ ਵਧਾਰਾ-ਪਸਾਰਾ ਕਰਨ 'ਤੇ ਜ਼ੋਰ ਲਾਇਆ ਜਾ ਰਿਹਾ ਹੈ। ਹਾਕਮ ਜਮਾਤਾਂ, ਮੌਕਾਪ੍ਰਸਤ ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਰਾਜ ਵੱਲੋਂ ਧਾਰਮਿਕ ਸੰਸਥਾਵਾਂ ਅਤੇ ਧਰਮ ਗੁਰੂਆਂ ਨਾਲ ਗੁੱਝਾ/ਜ਼ਾਹਰਾ ਗੱਠਜੋੜ ਬਣਾ ਕੇ ਚੱਲਿਆ ਜਾ ਰਿਹਾ ਹੈ। ਜਿਵੇਂ ੱਿਪਛੇ ਵਿਆਖਿਆ ਕੀਤੀ ਗਈ ਹੈ ਕਿ ਇਹ ਮੁਲਕ- ਹਿੰਦੁਸਤਾਨ- ਧਰਮ ਆਧਾਰ ਦੋ ਕੌਮਾਂ ਦੇ ਪਿਛਾਖੜੀ ਸਿਧਾਂਤ ਦੇ ਆਧਾਰ 'ਤੇ ਹੋਂਦ ਵਿੱਚ ਆਇਆ ਹੈ। ਇਹ ਅਖੌਤੀ ਧਰਮ-ਨਿਰਲੇਪਤਾ ਦੇ ਫੱਟੇ ਓਹਲੇ ਭਾਰੂ ਰੂਪ ਵਿੱਚ ਬਹੁਗਿਣਤੀ ਹਿੰਦੂ ਧਰਮ ਨਾਲ ਸਬੰਧਤ ਪਿਛਾਖੜੀ ਜਾਗੀਰੂ ਹਾਕਮ ਜਮਾਤਾਂ ਦਾ ਰਾਜ ਹੈ। ਇਹਨਾਂ ਗੈਰ-ਜਮਹੂਰੀ ਅਤੇ ਪਿਛਾਖੜੀ ਹਾਕਮ ਜਮਾਤਾਂ ਅਤੇ ਉਹਨਾਂ ਦੇ ਰਾਜ ਵੱਲੋਂ ਸਭਨਾਂ ਧਰਮਾਂ ਨਾਲ ਵਿਤਕਰਾ ਰਹਿਤ, ਬਰਾਬਰ ਅਤੇ ਜਮਹੂਰੀ ਵਿਹਾਰ ਦੀ ਆਸ ਰੱਖਣ ਦਾ ਮਤਲਬ ਜਾਂ ਤਾਂ ਅਣਜਾਣਤਾ ਹੈ ਜਾਂ ਫਿਰ ਸਹੀ ਸੋਚ ਦੀ ਪਟੜੀ ਤੋਂ ਭਟਕਣਾ ਹੈ।
ਦੂਸਰਾ ਕਾਰਨ ਇਹ ਹੈ, ਕਿ ਭਾਰਤ ਇੱਕ ਬਹੁਕੌਮੀ ਮੁਲਕ ਹੈ। ਜਿਸ ਨੂੰ ਪਹਿਲਾਂ ਬਰਤਾਨਵੀ ਸਾਮਰਾਜੀਆਂ ਵੱਲੋਂ ਜਬਰੀ ਸਿਰ-ਨਰੜ ਕਰਦਿਆਂ ਬਸਤੀਵਾਦੀ ਜਾਬਰ ਰਾਜ ਦੇ ਜੂਲੇ ਹੇਠ ਰੱਖਿਆ ਗਿਆ ਸੀ। ਅਖੌਤੀ ਆਜ਼ਾਦੀ ਤੋਂ ਬਾਅਦ ਹੋਂਦ ਵਿੱਚ ਆਏ ਇਸ ਮੁਲਕ ਅਤੇ ਇਸਦੀ ਵਿਸ਼ਾਲ ਮੰਡੀ ਨੂੰ ਆਪਣੀ ਧਾੜਵੀ ਲੁੱਟ ਦਾ ਮੈਦਾਨ ਬਣਾ ਕੇ ਰੱਖਣ ਲਈ ਹੁਣ ਸਾਮਰਾਜੀ ਦਲਾਲ ਹਾਕਮਾਂ ਵੱਲੋਂ ''ਦੇਸ਼ ਦੀ ਏਕਤਾ ਅਤੇ ਅਖੰਡਤਾ'' ਦੇ ਨਾਹਰੇ ਹੇਠ ਇਸ ਜਬਰੀ ਸਿਰ-ਨਰੜ ਨੂੰ ਜਾਰੀ ਰੱਖਿਆ ਜਾ ਰਿਹਾ ਹੈ। ਇਸ ਜਬਰੀ ਸਿਰ ਨਰੜ ਦਾ ਆਧਾਰ ''ਭਾਰਤੀ ਕੌਮ'' ਦੇ ਨਿਰ ਆਧਾਰ ਅਤੇ ਆਪੂੰ ਘੜੇ ਸਿਧਾਂਤ ਨੂੰ ਬਣਾਇਆ ਜਾ ਰਿਹਾ ਹੈ। ਅਸਲ ਵਿੱਚ— ਮੁਲਕ ਦੇ ਲੋਕਾਂ ਵਿੱਚ ''ਭਾਰਤੀ/ਇੰਡੀਅਨ'' ਹੋਣ ਦੀ ਭਾਵਨਾ 1947 ਤੋਂ ਪਹਿਲਾਂ ਬਰਤਾਨਵੀ ਹਾਕਮਾਂ ਖਿਲਾਫ ਚੱਲੀ ਆਜ਼ਾਦੀ ਦੀ ਲੜਾਈ ਦੌਰਾਨ ਹੋਂਦ ਵਿੱਚ ਆਈ ਸੀ, ਜਿਹੜੀ ਬਰਤਾਨਵੀ ਸਾਮਰਾਜ ਵਿਰੋਧੀ ਲੜਾਈ ਦੌਰਾਨ ਮੁਲਕ ਦੀਆਂ ਸਭਨਾਂ ਕੌਮਾਂ, ਕਬੀਲਿਆਂ ਅਤੇ ਧਾਰਮਿਕ ਭਾਈਚਾਰਿਆਂ ਦੀ ਲੜਾਕੂ ਸਾਂਝ ਅਤੇ ਏਕੇ ਨੂੰ ਰੂਪਮਾਨ ਕਰਦੀ ਸੀ। 1947 'ਚ ਸਿਆਸੀ ਸਤ•ਾ 'ਤੇ ਬਿਰਾਜਮਾਨ ਹੋਏ ਭਾਰਤੀ ਹਾਕਮ ਲਾਣੇ ਵੱਲੋਂ ਇਸ ਸੰਗਰਾਮੀ ਏਕਤਾ ਭਾਵਨਾ ਦੀ ਨਕਲੀ ''ਭਾਰਤੀ ਕੌਮ'' ਦੇ ਸੰਕਲਪ ਨੂੰ ਉਭਾਰਨ ਲਈ ਦੁਰਵਰਤੋਂ ਕਰਦਿਆਂ, ਮੁਲਕ ਦੇ ਨਵ-ਬਸਤੀਆਨਾ ਰਾਜ 'ਤੇ ਆਜ਼ਾਦ ''ਭਾਰਤੀ ਕੌਮ'' ਦੇ ''ਜਮਹੂਰੀ'' ਰਾਜ ਦਾ ਫੱਟਾ ਲਾ ਦਿੱਤਾ ਗਿਆ। ਅਤੇ ਇਸ ਪਿਛਾਖੜੀ ਰਾਜ ਦੇ ਜਬਰੀ ਸਿਰਨਰੜ ਨੂੰ ਵਜਾਬੀਅਤ ਦੇਣ ਦਾ ਵਿਚਾਰਧਾਰਕ ਠੁੰਮ•ਣਾ ਦੇਣ ਲਈ ''ਭਾਰਤੀ ਕੌਮ'' ਅਤੇ ਭਾਰਤ ਦੀ ''ਏਕਤਾ ਅਤੇ ਅਖੰਡਤਾ'' ਦੀ ਸਲਾਮਤੀ ਦੇ 'ਪਵਿੱਤਰ' ਕਾਰਜ ਲਈ ਡਟਣ ਨੂੰ ਅਖੌਤੀ ਭਾਰਤੀ ਕੌਮਪ੍ਰਸਤੀ ਅਤੇ ਦੇਸ਼ਭਗਤੀ ਦੇ ਪੈਮਾਨੇ ਵਜੋਂ ਉਭਾਰਿਆ ਗਿਆ। ਇਹ ਨਕਲੀ ''ਭਾਰਤੀ ਕੌਮ'' ਦੇ ਬੈਨਰ ਹੇਠ ਉਭਾਰਿਆ ਜਾਂਦਾ ਰਿਹਾ ''ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਨਾਹਰਾ'' ਹਿੰਦੂ ਫਿਰਕੂ ਤੁਅੱਸਬੀ ਰਾਜ ਦੇ ਜੂਲੇ ਹੇਠ ਵੱਖ ਵੱਖ ਕੌਮਾਂ ਅਤੇ ਕਬੀਲਾਈ ਭਾਈਚਾਰਿਆਂ ਦੇ ਜਬਰੀ ਸਿਰਨਰੜ 'ਤੇ ਪਰਦਾਪੋਸ਼ੀ ਕਰਨ ਲਈ ਵਰਤਿਆ ਜਾਂਦਾ ਰਿਹਾ ਹੈ। ਭਾਰਤੀ ਹਾਕਮਾਂ ਲਈ ''ਭਾਰਤੀ ਕੌਮ'' ਅਤੇ ''ਹਿੰਦੂ ਕੌਮ'' ਤੱਤ ਰੂਪ ਵਿੱਚ ਇੱਕੋ ਜਿਹੇ ਅਰਥ ਰੱਖਦੇ ਲਕਬ ਹਨ। ਪਹਿਲੇ ਲਕਬ ਨੂੰ ਅਜੇ ਤੱਕ ਹਾਕਮਾਂ ਵੱਲੋਂ ਆਜ਼ਾਦੀ ਦੀ ਲੜਾਈ ਵਿੱਚ ਉਭਰੀ ਲੋਕ ਏਕਤਾ ਦੀਆਂ ਸੰਗਰਾਮੀ ਭਾਵਨਾਵਾਂ ਦੀ ਦੁਰਵਰਤੋਂ ਕਰਨ ਲਈ ਚਤੁਰਾਈ ਵਜੋਂ ਵਰਤਿਆ ਜਾ ਰਿਹਾ ਹੈ। ਜਿਉਂ ਜਿਉਂ ਮੁਲਕ ਦੇ ਲੋਕਾਂ ਦਾ ਹਾਕਮਾਂ ਦੀ ਕੀਲ ਤੋਂ ਭਰਮ-ਮੁਕਤ ਹੋਣ ਦਾ ਅਮਲ ਅੱਗੇ ਵਧਿਆ ਹੈ, ਭਾਰਤੀ ਹਾਕਮਾਂ ਵੱਲੋਂ ਹਿੰਦੂ ਫਿਰਕੂ ਭਾਵਨਾਵਾਂ ਤੇ ਜਨੂੰਨ ਨੂੰ ਉਗਾਸਾ ਦੇਣ 'ਤੇ ਜ਼ੋਰ ਵਧਾਇਆ ਜਾ ਰਿਹਾ ਹੈ। ਜਿਸ ਨਾਲ ਭਾਰਤੀ ਰਾਜ ਦੇ ਫਿਰਕੂ ਤੁਅੱਸਬੀ ਚਿਹਰੇ ਦਾ ਮੁਲੰਮਾ ਲੱਥਣ ਦਾ ਅਮਲ ਅੱਗੇ ਵਧਿਆ ਹੈ। ਮੋਦੀ ਹਕੂਮਤ ਦੇ ਆਉਣ ਨਾਲ ਇਸ ਰਾਜ ਦੇ ਫਿਰਕੂ ਮੁਹਾਂਦਰੇ ਦੇ ਹੋਰ ਵੀ ਉਘੜਨ ਦਾ ਅਮਲ ਤੇਜ਼ ਹੋਇਆ ਹੈ। ਅੱਜ ਵੀ ਹਿੰਦੂਤਵੀਏ ਸੰਘ ਲਾਣੇ ਵੱਲੋਂ ਅਖੌਤੀ ਹਿੰਦੂ ਰਾਸ਼ਟਰ/ਕੌਮ ਦੇ ਨਾਂ ਹੇਠ ਮੁਲਕ ਦੀ ਪਿਛਾਖੜੀ ਏਕਤਾ ਨੂੰ ਬਰਕਾਰਰ ਰੱਖਣ ਦਾ ਰਾਗ ਅਲਾਪਿਆ ਜਾ ਰਿਹਾ ਹੈ। ਹਕੂਮਤ ਸਮੇਤ ਸਮੁੱਚੇ ਸੰਘ ਲਾਣੇ ਵੱਲੋਂ ''ਵੰਦੇ-ਮਾਤਰਮ'' ਅਤੇ ''ਭਾਰਤ ਮਾਤਾ ਕੀ ਜੈ'' ਦੇ ਨਾਹਰੇ ਨੂੰ ਲਾਉਣ ਜਾਂ ਨਾ ਲਾਉਣ ਨੂੰ ''ਕੌਮਵਾਦੀ'' ਅਤੇ ''ਦੇਸ਼ਭਗਤ'' ਹੋਣ/ਨਾ ਹੋਣ ਦੀ ਕਸਵੱਟੀ ਵਜੋਂ ਉਭਾਰਿਆ ਜਾ ਰਿਹਾ ਹੈ। ਇਉਂ ਕਰਦਿਆਂ, ਸੰਘ ਲਾਣਾ ਹਿੰਦੂਤਵ ਦੇ ਏਜੰਡੇ ਨੂੰ ਅੱਗੇ ਵਧਾਉਣ, ਹਿੰਦੂਤਵਾ ਦੀ ਫਿਰਕੂ-ਫਾਸ਼ੀ ਵਿਚਾਰਧਾਰਾ ਦਾ ਛੱਟਾ ਦੇਣ ਅਤੇ ਮੁਲਕ ਨੂੰ ਇੱਕ ਅਖੌਤੀ ਹਿੰਦੂ ਰਾਸ਼ਟਰ/ਕੌਮ ਵਜੋਂ ਉਭਾਰਨ ਦੇ ਰਾਹ ਪਿਆ ਹੋਇਆ ਹੈ। ਜਦੋਂ ਕਿ ਹਕੀਕਤ ਇਹ ਹੈ ਕਿ ਨਾ ''ਭਾਰਤੀ'' ਨਾਂ ਦੀ ਕੋਈ ਕੌਮ ਹੈ ਅਤੇ ਨਾ ਭਾਰਤ ਇੱਕ ਕੌਮ ਹੈ ਅਤ ਨਾ ਹੀ ਕੋਈ ਅਖੌਤੀ ਹਿੰਦੂ ਕੌਮ ਹੈ। ਇਸ ਤੋਂ ਉਲਟ, ਇਹ ਇੱਕ ਬਹੁਕੌਮੀ ਮੁਲਕ ਹੈ, ਜਿਸ ਵਿੱਚ ਨਿਵੇਕਲਾ ਕੌਮੀ ਮੁਹਾਂਦਰਾ ਅਤੇ ਪਛਾਣ ਹਾਸਲ ਕਰਨ ਪੱਖੋਂ ਦਰਜ਼ਨਾਂ ਮੁਕਾਬਲਤਨ ਵਿਕਸਤ, ਅਰਧ-ਵਿਕਸਤ ਅਤੇ ਅਣਵਿਕਸਤ ਕੌਮਾਂ ਵਸਦੀਆਂ ਹਨ। ਇਹਨਾਂ ਕੌਮਾਂ ਦਾ ਕੌਮੀ ਖੁਦਮੁਖਤਿਆਰੀ ਅਤੇ ਆਪਾ-ਨਿਰਣੇ ਦੇ ਹੱਕ ਦੇ ਆਧਾਰ ਤੇ, ਆਪਣੀ ਜਮਹੂਰੀ ਰਜ਼ਾ ਦੀ ਵਰਤੋਂ ਕਰਦਿਆਂ, ਮੁਲਕ ਪੱਧਰੇ ਹਕੀਕੀ ਜਮਹੂਰੀ ਫੈਡਰਲ ਢਾਂਚੇ ਦਾ ਅੰਗ ਬਣਨਾ/ਨਾ-ਬਣਨਾ ਇੱਕ ਜਨਮਸਿੱਧ ਅਧਿਕਾਰ ਹੈ। ਇਸ ਅਧਿਕਾਰ ਨੂੰ ਮਾਨਣ ਲਈ ਮੁਲਕ ਦੀਆਂ ਸਮੂਹ ਕੌਮਾਂ ਅਤੇ ਕਬੀਲਿਆਂ ਦੇ ਸਰਬ-ਪੱਖੀ ਵਿਕਾਸ ਦੇ ਰਾਹ ਵਿੱਚ ਪਈਆਂ ਸਾਮਰਾਜੀ ਜਾਗੀਰੂ ਲੁੱਟ ਅਤੇ ਦਾਬੇ ਦੀਆਂ ਬੇੜੀਆਂ ਨੂੰ ਤੋੜਨਾ ਲਾਜ਼ਮੀ ਹੈ। ਇਸ ਕਰਕੇ, ਜਿਹੜੀਆਂ ਵੀ ਕੌਮਾਂ (ਕਸ਼ਮੀਰੀ ਅਤੇ ਉੱਤਰੀ-ਪੂਰਬੀ ਖਿੱਤੇ ਦੀਆਂ ਕੌਮਾਂ) ਅਤੇ ਲੋਕ-ਹਿੱਸੇ (ਵਿਸ਼ੇਸ਼ ਕਰਕੇ ਆਦਿਵਾਸੀ ਕਿਸਾਨ) ਇਹਨਾਂ ਬੇੜੀਆਂ ਨੂੰ ਤੋੜਨ ਲਈ ਹੱਕੀ ਜੱਦੋਜਹਿਦਾਂ ਦੇ ਰਾਹ ਪਈਆਂ ਹੋਈਆਂ ਹਨ, ਉਹਨਾਂ ਨੂੰ ''ਦੇਸ਼ ਦੀ ਏਕਤਾ ਅਤੇ ਅਖੰਡਤਾ'' ਨੂੰ ਖਤਰਾ ਬਣੀਆਂ ''ਵੱਖਵਾਦੀ ਅਤੇ ਅੱਤਵਾਦੀ'' ਲਹਿਰਾਂ ਵਜੋਂ ਪੇਸ਼ ਕਰਦਿਆਂ, ਨਾਦਰਸ਼ਾਹੀ ਕਹਿਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਇਸੇ ਤਰ•ਾਂ, ਧਾਰਮਿਕ ਘੱਟ ਗਿਣਤੀਆਂ ਵਿੱਚੋਂ ਧੱਕੇ-ਵਿਤਕਕਰੇ ਖਿਲਾਫ ਉੱਠਦੀਆਂ ਆਵਾਜ਼ਾਂ ਨੂੰ ''ਵੱਖਵਾਦੀ ਅਤੇ ਅੱਤਵਾਦੀ'' ਗਰਦਾਨਦਿਆਂ, ਜਬਰ ਦੀ ਮਾਰ ਹੇਠ ਲਿਆਂਦਾ ਜਾਂਦਾ ਹੈ। ਇਸ ਲਈ, ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਵਿਰੁੱਧ ਉਹਨਾਂ ਦੀਆਂ ਹੱਕੀ ਜੱਦੋਜਹਿਦਾਂ ਪ੍ਰਤੀ ਧਾਰੇ ਹਾਕਮਾਂ ਦੇ ਧੱਕੜ ਅਤੇ ਜਾਬਰ ਰਵੱਈਏ ਦਾ ਵਿਰੋਧ ਕਰਨਾ ਅਤੇ ਇਸ ਖਿਲਾਫ ਜੱਦੋਜਹਿਦ ਕਰਨਾ ਇੱਕ ਜਮਹੂਰੀ ਮਾਮਲਾ ਹੈ ਅਤੇ ਇਹ, ਅੰਤਿਮ ਤੌਰ 'ਤੇ, ਜਮਾਤੀ ਘੋਲ ਦਾ ਹੀ ਇੱਕ ਅੰਗ ਹੈ। ਇਸ ਲਈ, ਸਭਨਾਂ ਖਰੀਆਂ ਕਮਿਊਨਿਸਟ ਇਨਕਲਾਬੀ, ਇਨਕਲਾਬੀ ਜਮਹੂਰੀ ਅਤੇ ਲੋਕ-ਹਿਤੈਸ਼ੀ ਜਥੇਬੰਦੀਆਂ ਨੂੰ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦੇ ਜਮਹੂਰੀ ਮੁੱਦਿਆਂ ਨੂੰ ਖੁਦ ਆਪਣੇ ਸੰਘਰਸ਼ ਮੁੱਦਿਆਂ ਵਿੱਚ ਬਣਦੀ ਥਾਂ ਦੇਣੀ ਚਾਹੀਦੀ ਹੈ। ਫਿਰਕੂ ਜਨੂੰਨੀ ਅਤੇ ਹਾਕਮ ਜਮਾਤੀ ਵਿਅਕਤੀਆਂ/ਧਿਰਾਂ ਨਾਲੋਂ ਨਿਖੇੜੇ ਦੀ ਸਪੱਸ਼ਟ ਲਕੀਰ ਖਿੱਚਦਿਆਂ, ਧਾਰਮਿਕ ਘੱਟ ਗਿਣਤੀਆਂ ਅੰਦਰੋਂ ਖਰੇ ਸਰੋਕਾਰਾਂ ਅਤੇ ਮੰਗਾਂ/ਮਸਲਿਆਂ ਲਈ ਉੱਠਦੀ ਆਵਾਜ਼ ਨਾਲ ਯਕਜਹਿਤੀ ਲਈ ਅੱਗੇ ਆਉਣਾ ਚਾਹੀਦਾ ਹੈ। ਇਉਂ, ਵਖਰੇਵਾਂ ਰੱਖਦੀ ਪਹੁੰਚ (ਡਿਫਰੈਂਸੀਏਟਿੰਗ ਅਪਰੋਚ) ਅਪਣਾਉਂਦਿਆਂ, ਇਹਨਾਂ ਘੱਟ ਗਿਣਤੀਆਂ ਦੇ ਹੱਕੀ ਜਮਹੂਰੀ ਧਾਰਮਿਕ ਸਰੋਕਾਰਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ, ਫਿਰਕੂ ਜਨੂੰਨੀ ਅਤੇ ਹਾਕਮ ਜਮਾਤੀ ਸਿਆਸਤਦਾਨਾਂ ਵੱਲੋਂ ਇਹਨਾਂ ਨੂੰ ਆਪਣੇ ਸੌੜੇ ਤੇ ਫਿਰਕੂ ਮੰਤਵਾਂ ਲਈ ਵਰਤਣ ਦੀਆਂ ਚਾਲਾਂ ਨੂੰ ਨੰਗਾ ਕਰਨਾ ਚਾਹੀਦਾ ਹੈ।
ਧਾਰਮਿਕ ਘੱਟ-ਗਿਣਤੀਆਂ ਦੀ ਫਿਰਕਾਪਸਤੀ ਅਤੇ ਹਿੰਦੂ ਬਹੁਗਿਣਤੀ 'ਚੋਂ ਉੱਠਦੀ ਫਿਰਕਾਪ੍ਰਸਤੀ ਵਿੱਚ ਵਖਰੇਵਾਂ
ਪਲ ਦੀ ਪਲ ਜੇ ''ਸੁਰਖ਼ ਲੀਹ'' ਦੇ ਸਾਥੀਆਂ ਦੀ ਇਸ ਸਿਰੇ ਦੀ ਤਰਕਹੀਣ ਅਤੇ ਬੇ-ਸਿਰ-ਪੈਰ ਦਲੀਲ ਮੰਨ ਵੀ ਲਈਏ ਕਿ ਭਾਰਤੀ ਰਾਜ ਇੱਕ ਹਿੰਦੂ ਫਿਰਕੂ ਤੁਅੱਸਬੀ ਰਾਜ ਨਹੀਂ ਹੈ। ਇਹ ਹਿੰਦੂ ਧਾਰਮਿਕ ਬਹੁਗਿਣਤੀ ਦੀ ਤਰਫਦਾਰੀ ਨਹੀਂ ਕਰਦਾ ਯਾਨੀ ਇਹ ਕਿਸੇ ਵੀ ਇੱਕ ਧਰਮ ਦਾ ਪੱਖ ਨਹੀਂ ਪੂਰਦਾ। ਇਹ ਤਾਂ ਸਭਨਾਂ ਧਰਮਾਂ ਦੀ ਬਰਾਬਰ ਪੁਸ਼ਤਪਨਾਹੀ ਕਰਦਾ ਹੈ ਅਤੇ ਲੋਕਾਂ ਨੂੰ ''ਪਾੜੋ ਅਤੇ ਰਾਜ ਕਰੋ'' ਦੀ ਸ਼ਾਤਰ ਨੀਤੀ ਤਹਿਤ ਸਭਨਾਂ ਧਰਮਾਂ ਨੂੰ ਵਰਤਦਾ ਹੈ। ਨਿਰਆਧਾਰ ਅਤੇ ਨਕਲੀ ਧਾਰਮਿਕ ਮੁੱਦੇ ਉਭਾਰਦਿਆਂ, ਸਭਨਾਂ ਧਰਮਾਂ ਅੰਦਰ ਫਿਰਕੂ-ਜਨੂੰਨੀ ਅਨਸਰਾਂ ਨੂੰ ਹੱਲਾਸ਼ੇਰੀ ਦਿੰਦਾ ਹੈ, ਉਹਨਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ ਅਤੇ ਇੱਕ ਦੂਜੇ ਦੇ ਗਲ਼ ਪੈਣ ਲਈ ਉਕਸਾਉਂਦਾ ਹੈ। ਇਉਂ, ਸਭਨਾਂ ਧਰਮਾਂ ਦੇ ਲੋਕਾਂ ਨੂੰ ਇੱਕ-ਦੂਜੇ ਖਿਲਾਫ ਭੜਕਾਉਂਦਿਆਂ, ਫਿਰਕੂ ਦੰਗੇ, ਮਾਰਧਾੜ ਅਤੇ ਕਤਲੇਆਮ ਰਚਾਉਂਦਾ ਹੈ। ਇਹਨਾਂ ਦੰਗੇ-ਫਸਾਦਾਂ, ਮਾਰਧਾੜ ਅਤੇ ਕਤਲੇਆਮਾਂ ਵਿੱਚ ਸਭਨਾਂ ਧਰਮਾਂ ਨਾਲ ਸਬੰਧਤ ਭਾਈਚਾਰਿਆਂ ਨੂੰ ਬਰਾਬਰ ਮਾਰ ਝੱਲਣੀ ਪੈਂਦੀ ਹੈ।
ਇਹਨਾਂ ਦੀ ਇਸ ਦਲੀਲ ਦਾ ਇੱਕ ਅਰਥ ਇਹ ਬਣਦਾ ਹੈ ਕਿ ਇਹ ਰਾਜ ਇੱਕ ਕਿਸਮ ਦੀ ਨਹੀਂ, ਕਈ ਕਿਸਮ (ਹਿੰਦੂ ਫਿਰਕਾਪ੍ਰਸਤੀ, ਸਿੱਖ ਫਿਰਕਾਪ੍ਰਸਤੀ, ਮੁਸਲਿਮ ਫਿਰਕਾਪ੍ਰਸਤ, ਇਸਾਈ ਫਿਰਕਾਪ੍ਰਸਤੀ ਆਦਿ) ਦੀ ਫਿਰਕਾਪ੍ਰਸਤੀ ਦੀ ਸਰਪ੍ਰਸਤੀ ਕਰਦਾ ਹੈ। ਅਜਿਹਾ ਕਦੇ ਵੀ ਨਹੀਂ ਹੋ ਸਕਦਾ। ਹਾਂ— ਉਹ ਧਾਰਮਿਕ ਬਹੁਗਿਣਤੀ ਅੰਦਰਲੀ ਫਿਰਕਾਪ੍ਰਸਤੀ ਦੀ ਆਪਣੇ ਵੱਲੋਂ ਕੀਤੀ ਜਾ ਰਹੀ ਸਰਪ੍ਰਸਤੀ 'ਤੇ ਪਰਦਾ ਪਾਉਣ ਲਈ ਧਾਰਮਿਕ ਘੱਟ ਗਿਣਤੀਆਂ ਨੂੰ ਕੁੱਝ ਰਿਆਇਤਾਂ ਦੇਣ ਦਾ ਵਿਖਾਵਾ ਕਰ ਸਕਦਾ ਹੈ ਅਤੇ ਅਖੌਤੀ ਧਰਮ-ਨਿਰਪੱਖਤਾ ਦਾ ਵਿਖਾਵਾ ਕਰ ਸਕਦਾ ਹੈ।
ਰਾਜ ਦੀ ਸਭਨਾਂ ਧਰਮਾਂ ਦੀ ਜਨਤਾ ਅੰਦਰ ਫਿਰਕਾਪ੍ਰਸਤੀ ਨੂੰ ਹਵਾ ਦੇਣ ਨਾਲ ਭੜਕਦੇ ਦੰਗੇ-ਫਸਾਦਾਂ ਅਤੇ ਕਤਲੇਆਮਾਂ ਵਿੱਚ ਸਭਨਾਂ ਧਰਮਾਂ ਦੇ ਲੋਕਾਂ ਨੂੰ ਬਰਾਬਰ ਦੀ ਮਾਰ ਪੈਣ ਅਤੇ ਸਭਨਾਂ ਧਰਮਾਂ ਦੇ ਲੋਕਾਂ ਦੇ ਹਿੱਤਾਂ ਦਾ ਇੱਕੋ ਜਿਹਾ ਖਿਲਵਾੜ ਹੋਣ ਦੀ ਦਲੀਲ ਦਾ ਭਲਾ ਕੀ ਅਰਥ ਹੈ? ਇਸਦਾ ਅਰਥ ਇਹ ਬਣਦਾ ਹੈ ਕਿ ਬਹੁਗਿਣਤੀ ਹਿੰਦੂ ਧਰਮ ਨਾਲ ਸਬੰਧਤ ਫਿਰਕੂ ਫਾਸ਼ੀ ਤਾਕਤਾਂ ਦੀਆਂ ਫਿਰਕੂ-ਜਨੂੰਨੀ ਅਤੇ ਹਿੰਸਕ ਕਾਰਵਾਈਆਂ ਅਤੇ ਧਾਰਮਿਕ ਘੱਟ ਗਿਣਤੀਆਂ ਅੰਦਰਲੇ ਫਿਰਕੂ ਜਨੂੰਨੀ ਅਨਸਰਾਂ ਦੀਆਂ ਫਿਰਕਾਪ੍ਰਸਤ ਤੇ ਹਿੰਸਕ ਕਾਰਵਾਈਆਂ ਦਰਮਿਆਨ ਕੋਈ ਵਖਰੇਵਾਂ ਨਹੀਂ ਹੈ। ਦੋਵਾਂ ਨੂੰ ਬਰਾਬਰ ਰੱਖਦਿਆਂ, ਲੋਕ ਘੋਲਾਂ ਦਾ ਨਿਸ਼ਾਨਾ ਬਣਾਉਣਾ ਚਾਹੀਦਾ ਹੈ।
ਮੁਲਕ ਅੰਦਰ ਹਿੰਦੂ ਧਰਮ ਦੇ ਲੋਕਾਂ ਦੀ ਗਿਣਤੀ ਤਕਰੀਬਨ 80 ਪ੍ਰਤੀਸ਼ਤ, ਮੁਸਲਿਮ ਵਸੋਂ ਦੀ ਤਕਰੀਬਨ 15 ਪ੍ਰਤੀਸ਼ਤ, ਸਿੱਖ ਵਸੋਂ ਦੀ ਤਕਰੀਬਨ 1.5 ਪ੍ਰਤੀਸ਼ਤ ਅਤੇ ਇਸਾਈਆਂ, ਜੈਨੀਆਂ, ਬੋਧੀ, ਯਹੂਦੀ, ਪਾਰਸੀ ਆਦਿ ਵਸੋਂ ਦੀ ਕੁੱਲ ਮਿਲਾ ਕੇ ਤਕਰੀਬਨ 3.5 ਪ੍ਰਤੀਸ਼ਤ ਬਣਦੀ ਹੈ। ਬਹੁਗਿਣਤੀ ਹਿੰਦੂ ਧਰਮੀ ਵਸੋਂ ਅਤੇ ਸਭਨਾਂ ਧਾਰਮਿਕ ਘੱਟ ਗਿਣਤੀਆਂ ਦੀ ਵਸੋਂ ਦਾ ਅਨੁਪਾਤ ਚਾਰ ਦੇ ਮੁਕਾਬਲੇ ਇੱਕ ਬਣਦਾ ਹੈ। ਇਹ ਕੁਦਰਤੀ ਹੈ ਕਿ ਸਭਨਾਂ ਧਰਮਾਂ ਵਿਚਲੇ ਫਿਰਕੂ ਅਨਸਰਾਂ ਦੀ ਸਰਪ੍ਰਸਤੀ ਕਰਨ ਵਾਲਾ ਰਾਜ ਚਾਹੇ ਨਾ ਚਾਹੇ, ਪਰ ਐਡੀ ਵੱਡੀ ਬਹੁਗਿਣਤੀ ਨਾਲ ਸਬੰਧਤ ਫਿਰਕੂ ਤਾਕਤਾਂ ਅੰਦਰ ਧਾਰਮਿਕ ਘੱਟ ਗਿਣਤੀਆਂ 'ਤੇ ਹਾਵੀ ਹੋਣ ਦਾ ਅਹਿਸਾਸ ਸਿਰ ਚੁੱਕਦਾ ਹੈ, ਉਹਨਾਂ ਅੰਦਰ ਬਹੁਗਿਣਤੀ ਵਿੱਚ ਹੋਣ ਅਤੇ ਸ਼ਕਤੀਸ਼ਾਲੀ ਹੋਣ ਦਾ ਗੁਮਾਨ ਅਤੇ ਹੰਕਾਰ ਪਲਰਦਾ-ਪਸਰਦਾ ਹੈ, ਜਿਹੜਾ ਹਿੰਦੂ ਫਿਰਕੂ ਜਨੂੰਨੀ ਤਾਕਤਾਂ ਨੂੰ ਹਮਲਾਮੁਖੀ ਲੱਛਣ ਮੁਹੱਈਆ ਕਰਦਾ ਹੈ। ਇਸਦੇ ਉਲਟ, ਧਾਰਮਿਕ ਘੱਟ ਗਿਣਤੀਆਂ ਅੰਦਰਲੀਆਂ ਫਿਰਕੂ ਧਿਰਾਂ ਅੰਦਰ ਬਹੁਗਿਣਤੀ ਨਾਲ ਸਬੰਧਤ ਫਿਰਕਾਪ੍ਰਸਤ ਤਾਕਤਾਂ ਦੇ ਮੁਕਾਬਲੇ ਬਹੁਤ ਹੀ ਊਣੀ ਅਤੇ ਘੱਟ ਸਮਰੱਥਾ ਵਿੱਚ ਹੋਣ ਕਰਕੇ, ਅਤੇ ਬਹੁਗਿਣਤੀ ਨਾਲ ਸਬੰਧਤ ਫਿਰਕੂ ਤਾਕਤਾਂ ਵੱਲੋਂ ਹਮਲਾਵਰ ਧੁੱਸ ਅਖਤਿਆਰ ਕਰਨ ਕਰਕੇ ਆਪਣੀ ਹੋਂਦ ਨੂੰ ਖਤਰਾ ਖੜ•ਾ ਹੋਣ ਦਾ ਧੁੜਕੂ ਲੱਗਦਾ ਹੈ ਅਤੇ ਅਸੁਰੱਖਿਅਤ ਹੋਣ ਦਾ ਅਹਿਸਾਸ ਸਿਰ ਚੁੱਕਦਾ ਹੈ, ਜਿਹੜਾ ਬਹੁਗਿਣਤੀ ਦੀਆਂ ਫਿਰਕੂ ਜਨੂੰਨੀ ਤਾਕਤਾਂ ਦੇ ਹਮਲਾਵਰ ਰੁਖ ਦੇ ਜਵਾਬੀ ਪ੍ਰਤੀਕਰਮ ਵਜੋਂ ਤਿੱਖੀ ਸ਼ਕਲ ਅਖਤਿਆਰ ਕਰ ਸਕਦਾ ਹੈ। ਇਸ ਗੱਲ ਦੇ ਬਾਵਜੂਦ ਵੀ ਕਿ ਰਾਜ ਅਤੇ ਹਾਕਮ ਜਮਾਤਾਂ ਕਿਸੇ ਵੀ ਧਰਮ ਦਾ ਪੱਖ ਨਹੀਂ ਪੂਰਦੀਆਂ, ਬਹੁਗਿਣਤੀ ਅੰਦਰੋਂ ਸਿਰ ਚੁੱਕਦੀਆਂ ਫਿਰਕਾਪ੍ਰਸਤ ਤਾਕਤਾਂ ਵੱਲੋਂ ਹਮਲਾਮੁਖੀ ਲੱਛਣ ਤੇ ਰੁਖ ਅਖਤਿਆਰ ਕਰਨਾ ਅਤੇ ਘੱਟ ਗਿਣਤੀ ਧਾਰਮਿਕ ਗਿਣਤੀਆਂ 'ਚੋਂ ਉੱਠਦੀਆਂ ਫਿਰਕਾਪ੍ਰਸਤ ਤਾਕਤਾਂ ਵੱਲੋਂ ਬਚਾਅਮੁਖੀ ਲੱਛਣ ਤੇ ਰੁਖ ਅਖਤਿਆਰ ਕਰਨਾ ਲਾਜ਼ਮੀ ਹੈ, ਅਟੱਲ ਹੈ।
ਪਰ ਹਕੀਕਤ ਇਹ ਹੈ ਕਿ ਮੁਲਕ ਦੀਆਂ ਹਾਕਮ ਜਮਾਤਾਂ ਅਤੇ ਰਾਜ ਦਾ ਕਰਤਾ—ਧਰਤਾ ਤਾਣਾ-ਪੇਟਾ (ਸਿਵਲ ਅਤੇ ਫੌਜੀ ਅਫਸਰਸ਼ਾਹੀ) ਬਹੁਗਿਣਤੀ ਹਿੰਦੂ ਧਰਮ ਨਾਲ ਸਬੰਧਤ ਹੈ, ਅਤੇ 1947 ਵਿੱਚ ਬਰਤਾਨਵੀ ਹਾਕਮਾਂ ਵੱਲੋਂ ਪਹਿਲਾਂ ਹੀ ਫਿਰਕੂ ਪਾਲਾਬੰਦੀ ਦਾ ਅਮਲ ਚਲਾਉਂਦਿਆਂ ਤੇ ਇਸ ਨੂੰ ਦੋ ਕੌਮਾਂ ਦੇ ਫਿਰਕੂ ਸਿਧਾਂਤ ਦੇ ਆਧਾਰ 'ਤੇ ਦੁਫਾੜ ਤੱਕ ਲਿਜਾਂਦਿਆਂ, ਇਸ ਨੂੰ ਹਿੰਦੂ ਫਿਰਕੂ ਤੁਅੱਸਬੀ ਲੱਛਣ ਮੁਹੱਈਆ ਕਰ ਦਿੱਤਾ ਗਿਆ ਸੀ। ਇਸ ਲਈ, ਫਿਰਕੂ ਤੁਅੱਸਬੀ ਰਾਜ ਅਤੇ ਇਸਦੀਆਂ ਮਾਲਕ ਹਾਕਮ ਜਮਾਤਾਂ ਦੀ ਬਹੁਗਿਣਤੀ ਦੀ ਗੁੱਝੀ/ਜ਼ਾਹਰਾ ਸ਼ਹਿ ਪ੍ਰਾਪਤ ਹਿੰਦੂ ਫਿਰਕੂ ਜਨੂੰਨੀ ਤਾਕਤਾਂ ਦਾ ਬਹੁਗਿਣਤੀ ਗਰੂਰ ਅਤੇ ਘੁਮੰਡ ਸਿਰ ਚੜ• ਬੋਲਦਾ ਹੈ, ਅਤੇ ਨੰਗੀ-ਚਿੱਟੀ ਹਮਾਲਵਰ ਧੁੱਸ ਦੀ ਸ਼ਕਲ 'ਚ ਸਾਹਮਣੇ ਆਉਂਦਾ ਹੈ। ਇਸਦਾ ਸਿਰੇ ਦਾ ਇਜ਼ਹਾਰ ਧਾਰਮਿਕ ਘੱਟ ਗਿਣਤੀਆਂ (ਮੁਸਲਮਾਨਾਂ, ਸਿੱਖਾਂ, ਇਸਾਈਆਂ) ਦੇ ਹਿੰਦੂ ਫਿਰਕੂ ਜਨੂੰਨੀ ਤਾਕਤਾਂ, ਫਿਰਕੂ ਸਿਆਸਤਦਾਨਾਂ ਅਤੇ ਰਾਜ ਦੇ ਗੱਠਜੋੜ ਵੱਲੋਂ ਬੇ-ਰਹਿਮ ਕਤਲੇਆਮ ਦੀ ਸ਼ਕਲ ਵਿੱਚ ਸਾਹਮਣੇ ਆਇਆ ਹੈ। ਇਸਦੇ ਮੋੜਵੇਂ ਪ੍ਰਤੀਕਰਮ ਵਜੋਂ ਘੱਟ ਗਿਣਤੀਆਂ ਅੰਦਰ ਸਿਰ ਚੁੱਕਦੇ ਰੱਖਿਆਤਮਿਕ ਅਹਿਸਾਸ 'ਚੋਂ ਉਹਨਾਂ ਅੰਦਰ ਫਿਰਕਾਪ੍ਰਸਤੀ ਨੂੰ ਝੋਕਾ ਲੱਗਿਆ ਹੈ, ਜਿਸ ਵੱਲੋਂ ਫਿਰਕੂ ਜਨੂੰਨ ਵਿੱਚ ਵਟਦਿਆਂ, ਹਿੰਦੂ ਫਿਰਕੇ ਨੂੰ ਨਿਸ਼ਾਨਾ ਬਣਾਉਂਦੀਆਂ ਹਿੰਸਕ ਕਾਰਵਾਈਆਂ ਦੀ ਸਿਰੇ ਦੀ ਸ਼ਕਲ ਅਖਤਿਆਰ ਕਰਨ ਤੱਕ ਜਾਇਆ ਗਿਆ ਹੈ।
ਹਿੰਦੂ ਧਾਰਮਿਕ ਬਹੁਗਿਣਤੀ ਵਿਚਲੀਆਂ ਫਿਰਕੂ-ਫਾਸ਼ੀ ਤਾਕਤਾਂ ਦੀ ਧਾਰਮਿਕ ਘੱਟਗਿਣਤੀ ਖਿਲਾਫ ਸੇਧਤ ਹਮਲਾਵਰ ਫਿਰਕੂ ਮੁਹਿੰਮ ਦੇ ਪ੍ਰਤੀਕਰਮ ਵਜੋਂ ਚਾਹੇ ਘੱਟਗਿਣਤੀ ਧਾਰਮਿਕ ਭਾਈਚਾਰਿਆਂ ਅੰਦਰ ਵੀ ਫਿਰਕੂ ਜਨੂੰਨੀ ਤਾਕਤਾਂ ਦਾ ਉਭਾਰ ਹੋਇਆ ਹੈ ਅਤੇ ਉਹਨਾਂ ਵੱਲੋਂ ਹਿੰਦੂ ਫਿਰਕੇ ਦੇ ਸਾਧਾਰਨ ਨਿਰਦੋਸ਼ ਲੋਕਾਂ ਖਿਲਾਫ ਹਿੰਸਕ ਅਤੇ ਦਹਿਸ਼ਤੀ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ ਅਤੇ ਦਿੱਤਾ ਜਾ ਰਿਹਾ ਹੈ। ਇਸਦੇ ਬਾਵਜੂਦ, ਬਹੁਗਿਣਤੀ ਫਿਰਕੇ ਵਿਚਲੀਆਂ ਹਮਲਾਵਰ ਫਿਰਕੂ ਜਨੂੰਨੀ (ਫਾਸ਼ੀ) ਤਾਕਤਾਂ ਅਤੇ ਹਮਲੇ ਹੇਠ ਆਈਆਂ ਘੱਟ ਗਿਣਤੀ ਫਿਰਕਿਆਂ ਵਿਚਲੀਆਂ ਫਿਰਕੂ ਜਨੂੰਨੀ ਤਾਕਤਾਂ ਦਰਮਿਆਨ ਕੋਈ ਵਖਰੇਵਾਂ ਨਾ ਕਰਨਾ ਅਤੇ ਇਸੇ ਤਰ•ਾਂ, ਇਹਨਾਂ ਦੋਵਾਂ ਕਿਸਮਾਂ ਦੀਆਂ ਤਾਕਤਾਂ ਦੀਆਂ ਕਾਰਵਾਈਆਂ ਵਿੱਚ ਕੋਈ ਵਖਰੇਵਾਂ ਨਾ ਕਰਨਾ ਨਾ ਸਿਰਫ ਉੱਕਾ ਹੀ ਗਲਤ ਹੈ, ਇਹ ਬਹੁਗਿਣਤੀ ਹਿੰਦੂ ਫਿਰਕੇ ਵਿਚਲੀਆਂ ਫਿਰਕੂ-ਫਾਸ਼ੀ ਤਾਕਤਾਂ ਦੀ ਹਮਲਾਵਰ ਮੁਹਿੰਮ ਅਤੇ ਫਿਰਕੂ ਮੁਜਰਮਾਨਾ ਰੋਲ 'ਤੇ ਪਰਦਾ ਪਾਉਣਾ ਹੈ, ਇਹਨਾਂ ਫਿਰਕੂ-ਫਾਸ਼ੀ ਤਾਕਤਾਂ ਦੇ ਹਾਕਮ ਜਮਾਤਾਂ ਅਤੇ ਰਾਜ ਨਾਲ ਗੁੱਝੇ/ਜ਼ਾਹਰਾ ਗੱਠਜੋੜ ਨੂੰ ਢਕਣਾ ਹੈ, ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦੇ ਬੇ-ਰਹਿਮ ਕਤਲੇਆਮਾਂ 'ਤੇ ਮਿੱਟੀ ਪਾਉਣਾ ਹੈ ਅਤੇ ''ਭਾਰਤ ਮਾਤਾ ਦੀ ਜੈ'' ਅਤੇ ''ਵੰਦੇ ਮਾਤਰਮ'' ਦੇ ਧੂਮ-ਧੜੱਕੇ ਓਹਲੇ ਘੱਟ ਗਿਣਤੀਆਂ, ਆਦਿਵਾਸੀਆਂ, ਕੌਮੀਅਤਾਂ ਅਤੇ ਮਿਹਨਤਕਸ਼ ਲੋਕਾਂ ਖਿਲਾਫ ਵਿੱਢੀ ਹਿੰਦੂਤਵ ਦੀ ਫਾਸ਼ੀ ਖਰੂਦੀ ਮੁਹਿੰਮ ਨੂੰ ਵਾਜਬੀਅਤ ਦੀ ਢੋਈ ਮੁਹੱਈਆ ਕਰਨਾ ਹੈ।
ਨਾਨਾ ਦੇਸ਼ਮੁਖ—
ਆਰ.ਐਸ.ਐਸ. ਚਿੰਤਕ ਅਤੇ ਸਿਧਾਂਤਕਾਰ ਦੀ ਚਿੱਠੀਜਾਰਜ ਫਰਨਾਂਡੇਜ਼ ਵੱਲੋਂ ਸੰਪਾਦਿਤ ਹਿੰਦੂ ਹਫਤਾਵਰ ''ਪ੍ਰਤੀਪਕਸ਼'' ਦੇ 25 ਨਵੰਬਰ 1984 ਦੇ ਅੰਕ ਵਿੱਚ ਛਾਪੀ ਗਈ ਸੀ।
''ਇਹਨਾਂ ਭੋਲੇ-ਭਾਲੇ ਅਤੇ ਅਣਜਾਣ ਪੈਰੋਕਾਰਾਂ (ਮੁਲਕ ਦੀ ਹਿੰਦੂ ਜਨਤਾ -ਅਨੁਵਾਦਕ) ਵਾਸਤੇ ਇੰਦਰਾ ਗਾਂਧੀ ਦਾ ਵਿਸਾਹਘਾਤੀ ਕਤਲ ਤਿੰਨ ਸਾਲਾਂ ਤੋਂ ਜਾਰੀ ਉਸ ਵੱਖਵਾਦੀ, ਦੁਸ਼ਮਣਾਨਾ ਅਤੇ ਹਿੰਸਕ ਮੁਹਿੰਮ ਦਾ ਸਿਖਰ ਸੀ, ਜਿਸ ਵਿੱਚ ਸੈਂਕੜੇ ਭੋਲ-ਭਾਲੇ ਲੋਕਾਂ ਨੂੰ ਆਪਣੀਆਂ ਅਣਮੁੱਲੀਆਂ ਜਾਨਾਂ ਤੋਂ ਹੱਥ ਧੋਣਾ ਪਿਆ ਅਤੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਨੂੰ ਤਬਾਹ ਕੀਤਾ ਗਿਆ। ਇਸ ਮੁਹਿੰਮ ਵੱਲੋਂ ਜੂਨ ਵਿੱਚ ਹੋਈ ਫੌਜੀ ਕਾਰਵਾਈ (ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ 'ਤੇ ਫੌਜੀ ਹੱਲਾ -ਅਨੁਵਾਦਕ) ਤੋਂ ਬਾਅਦ ਮੰਦਭਾਗਾ ਵੇਗ ਅਖਤਿਆਰ ਕਰ ਲਿਆ ਗਿਆ। ਮੁਲਕ ਭਰ ਦੇ ਬਹੁਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਦੀ ਰਾਖੀ ਲਈ ਇਹ ਫੌਜੀ ਕਾਰਵਾਈ ਜ਼ਰੂਰੀ ਬਣ ਗਈ ਸੀ।''
ਕੁੱਝ ਥੋੜ•ੇ ਜਿਹੇ ਮਾਮਲਿਆਂ ਨੂੰ ਛੱਡ ਕੇ, ਸਿੱਖ ਵਰਗ ਵੱਲੋਂ ਭੋਲੇ ਭਾਲੇ ਲੋਕਾਂ (ਹਿੰਦੂਆਂ -ਅਨੁਵਾਦਕ) ਦੇ ਵਹਿਸ਼ੀਆਨਾ ਕਤਲੇਆਮ ਅਤੇ ਘਿਨਾਉਣੇ ਕਤਲਾਂ 'ਤੇ ਚੁੱਪ ਵੱਟੀ ਗਈ, ਪ੍ਰਤੂੰ ਉਹਨਾਂ ਵੱਲੋਂ ਬੜਾ ਪਛੜ ਕੇ ਕੀਤੀ ਗਈ ਫੌਜੀ ਕਾਰਵਾਈ ਨੂੰ ਗੁੱਸੇ ਅਤੇ ਖਤਰਨਾਕ ਧਮਾਕਾਖੇਜ਼ ਰੋਹ ਫੁਟਾਰੇ ਦੀ ਸ਼ਕਲ ਵਿੱਚ ਭੰਡਿਆ ਗਿਆ। ਮੁਲਕ ਉਹਨਾਂ ਦੇ ਇਸ ਰਵੱਈਏ 'ਤੇ ਹੱਕਾਬੱਕਾ ਰਹਿ ਗਿਆ। ਫੌਜੀ ਕਾਰਵਾਈ 1762 ਵਿੱਚ ਅਹਿਮਦ ਸ਼ਾਹ ਅਬਦਾਲੀ ਵੱਲੋਂ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਲਈ ਕੀਤੇ ਗਏ ਫੌਜੀ ਹਮਲੇ ਨਾਲ ਤੁਲਨਾ ਕੀਤੀ ਗਈ। ਦੋਵਾਂ ਘਟਨਾਵਾਂ ਦੇ ਮੰਤਵਾਂ ਵਿੱਚ ਵਖਰੇਵਾਂ ਕਰਨ ਦੀ ਬਜਾਇ, ਸ੍ਰੀਮਤੀ ਗਾਂਧੀ ਨੂੰ ਅਹਿਮਦਸ਼ਾਹ ਅਬਦਾਲੀ ਦੇ ਜੁਮਰੇ ਵਿੱਚ ਲਿਆ ਖੜ•ਾਇਆ ਗਿਆ। ਦੂਜੇ ਹੱਥ— ਮਨੁੱਖਤਾ ਖਿਲਾਫ ਘਿਨਾਉਣੇ ਜੁਰਮਾਂ ਦੇ ਦੋਸ਼ੀ ਭਿੰਡਰਾਂਵਾਲੇ ਨੂੰ ਧਰਮ ਦੇ ਨਾਂ ਹੇਠ ਇੱਕ ਸ਼ਹੀਦ ਵਜੋਂ ਉਚਿਆਇਆ ਗਿਆ। ਮੁਲਕ ਅਤੇ ਵਿਦੇਸ਼ਾਂ ਵਿੱਚ ਸ਼ਰੇਆਮ ਅਜਿਹੀਆਂ ਭਾਵਨਾਵਾਂ ਦੇ ਵਿਖਾਵੇ ਵੱਲੋਂ ਸਿੱਖਾਂ ਅਤੇ ਬਾਕੀ ਭਾਰਤੀਆਂ ਦਰਮਿਆਨ ਬੇਵਿਸ਼ਵਾਸ਼ੀ ਅਤੇ ਨਿਖੇੜੇ ਨੂੰ ਵਧਾਉਣ ਵਿੱਚ ਵਿਸ਼ੇਸ਼ ਰੋਲ ਨਿਭਾਇਆ ਗਿਆ।''
''ਇਸ ਲਈ ਪਹਿਲੋਂ ਹੀ ਗੁੱਸੇ ਨਾਲ ਭਰੇ-ਪੀਤੇ ਅਤੇ ਬੇਸੂਝ ਲੋਕਾਂ (ਹਿੰਦੂਆਂ -ਅਨੁਵਾਦਕ) ਵੱਲੋਂ ਇਸ ਗੱਲ ਨੂੰ ਸਹੀ ਸਮਝ ਲਿਆ ਗਿਆ, ਕਿ ਸਿੱਖਾਂ ਵੱਲੋਂ ਇੰਦਰਾ ਗਾਂਧੀ ਦੇ ਕਤਲ 'ਤੇ ਜਸ਼ਨ ਮਨਾਏ ਗਏ ਹਨ। ਉਹਨਾਂ ਅੰਦਰ ਅਜਿਹਾ ਵਿਸ਼ਵਾਸ਼ ਹੋਣ ਕਰਕੇ ਖੁਦਗਰਜ਼ ਅਨਸਰਾਂ ਵੱਲੋਂ ਸਾਧਾਰਨ ਲੋਕਾਂ ਨੂੰ ਬਦਕਿਸਮਤ ਸਿੱਖਾਂ ਖਿਲਾਫ ਹਿੰਸਕ ਬਣਾਉਣ ਵਿੱਚ ਸਫਲਤਾ ਹਾਸਲ ਕਰ ਲਈ ਗਈ।''
ਲਫਜ਼ਾਂ ਅਤੇ ਮੁਹਾਵਰੇਬਾਜ਼ੀ ਦੇ ਹੇਰ-ਫੇਰ ਦੇ ਫਰਕਾਂ ਤੋਂ ਬਿਨਾ ''ਸੁਰਖ਼ ਲੀਹ'' ਦੇ ਇਸ ਪੈਂਫਲਿਟ ਦੇ ਸਫਾ 31 'ਤੇ ਦਿੱਤੇ ਹਵਾਲਿਆਂ ਅਤੇ ਆਰ.ਐਸ.ਐਸ. ਆਗੂ ਨਾਨਾ ਦੇਸ ਮੁਖ ਦੇ ਬਿਆਨਾਂ ਵਿੱਚ ਧੁੱਸ ਅਤੇ ਤੱਤ ਪੱਖੋਂ ਦੇਖਿਆਂ ਐਨ ਇੱਕਸੁਰਤਾ ਹੈ। ਦੋਵੇਂ ਇਹਨਾਂ ਦੋ ਨੁਕਤਿਆਂ 'ਤੇ ਇੱਕਮੱਤ ਹਨ: ਇੱਕ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਚਾਉਣ ਲਈ ਅਤੇ ਭਿੰਡਰਾਂਵਾਲਾ ਦੀ ''ਬੁਰਛਾਗਰਦੀ'' ਦਾ ਅੰਤ ਕਰਨ ਲਈ ਹਰਿਮੰਦਰ ਸਾਹਿਬ 'ਤੇ ਫੌਜੀ ਹਮਲਾ ਕਰਨਾ ਅਟੱਲ ਅਤੇ ਵਾਜਬ ਬਣਦਾ ਸੀ; ਦੂਜਾ— ਪੰਜਾਬ ਅੰਦਰ ਭਿੰਡਰਾਂਵਾਲੇ ਦੇ ਦਹਿਸ਼ਤਗਰਦ ਟੋਲਿਆਂ ਵੱਲੋਂ ਹਿੰਦੂਆਂ ਦੇ ਕਤਲਾਂ ਕਰਕੇ ਅਤੇ ਇੰਦਰਾ ਗਾਂਧੀ ਦੇ ''ਵਿਸਾਹਘਾਤੀ ਕਤਲ'' ਕਰਕੇ ਮੁਲਕ ਭਰ ਦੀ ਹਿੰਦੂ ਜਨਤਾ ਸਿਖਾਂ ਖਿਲਾਫ ਔਖ ਅਤੇ ਗੁੱਸੇ ਨਾਲ ਭਰੀ ਪੀਤੀ ਪਈ ਸੀ, ਜਿਸ ਨੂੰ ਕੁੱਝ ''ਖੁਦਗਰਜ਼'' ਲੋਕਾਂ ਵੱਲੋਂ ਉਹਨਾਂ ਖਿਲਾਫ ਹਿੰਸਕ ਹਮਲੇ ਕਰਵਾਉਣ ਲਈ ਵਰਤਿਆ ਗਿਆ।
ਕਮਿਊਨਿਸਟ ਇਨਕਲਾਬੀ ਹੋਣ ਦਾ ਦਾਅਵਾ ਕਰਦੇ ''ਸੁਰਖ਼ ਲੀਹ'' ਅਤੇ ਕਮਿਊਨਿਸਟ ਦੁਸ਼ਮਣ ਹੋਣ ਅਤੇ ਹਿੰਦੂਤਵ ਦੇ ਫਿਰਕੂ-ਫਾਸ਼ੀ ਸਿਧਾਂਤ ਦਾ ਝੰਡਾਬਰਦਾਰ ਹੋਣ ਦਾ ਦਾਅਵਾ ਕਰਦੇ ਨਾਨਾ ਦੇਸ ਮੁਖ ਦੇ ਕਥਨਾਂ ਵਿੱਚ ਇੱਕਸੁਰਤਾ ਕਾਬਲੇ-ਗੌਰ ਹੈ। ਦੋਵਾਂ ਮੁਤਾਬਕ ਇੱਕ ਧਾਰਮਿਕ ਘੱਟ ਗਿਣਤੀ ਵਜੋਂ ਸਿੱਖਾਂ ਨਾਲ ਕੋਈ ਧੱਕਾ-ਵਿਤਕਰਾ ਨਹੀਂ ਹੁੰਦਾ, ਸਗੋਂ ਇਹ ''ਹਿੰਦੂ ਕੌਮ'' ਦਾ, ਹਿੰਦੂ ਸਮਾਜ ਦਾ ਬਾਵਕਾਰ ਅਤੇ ਸਨਮਾਨਯੋਗ ਹਿੱਸਾ ਹਨ। ਸਿੱਖ ਗੁਰੂਆਂ ਨੂੰ ''ਹਿੰਦੂ ਕੌਮ'' ਦੇ ''ਨਾਇਕ'' ਸਮਝਿਆ ਜਾਂਦਾ ਹੈ। ਹਰਿਮੰਦਰ ਸਾਹਿਬ 'ਤੇ ਫੌਜੀ ਹਮਲੇ ਅਤੇ ਸਿੱਖਾਂ ਦੇ ਕਤਲੇਆਮ ਦੇ ਰੂਪ ਵਿੱਚ ਸਿੱਖ ਘੱਟ ਗਿਣਤੀ ਵੱਲੋਂ ਉਸ ਅੰਦਰੋਂ ਉੱਠੀਆਂ ਫਿਰਕੂ-ਦਹਿਸ਼ਤਗਰਦ ਤਾਕਤਾਂ ਦੀਆਂ ਕਾਰਵਾਈਆਂ ਦਾ ਫਲ ਭੁਗਤਿਆ ਗਿਆ ਹੈ।
ਅੰਤ 'ਚ ਕੁੱਲ-ਮਿਲਾ ਕੇ ਕਹਿਣਾ ਹੋਵੇ ਤਾਂ—
h ਸੁਰਖ਼ ਲੀਹ ਦੇ ਸਾਥੀਆਂ ਵੱਲੋਂ ਸਿੱਖ ਧਾਰਮਿਕ ਘੱਟ-ਗਿਣਤੀ ਸਮੇਤ ਹੋਰਨਾਂ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦੀ ਹਕੀਕਤ ਨੂੰ ਦੇਖਣ ਤੋਂ ਆਹਰੀ ਹੋਣ ਦਾ ਕਾਰਨ ਇਹ ਹੈ ਕਿ ਉਹ ਇਸ ਸੁਆਲ ਬਾਰੇ ਦਰੁਸਤ ਇਨਕਲਾਬੀ ਜਮਾਤੀ ਅਤੇ ਜਮਹੂਰੀ ਨਜ਼ਰੀਏ ਤੋਂ ਭਟਕ ਗਏ ਹਨ ਅਤੇ ਗੈਰ-ਜਮਾਤੀ, ਸੌੜੇ ਅਤੇ ਫਿਰਕੂ ਨਜ਼ਰੀਏ ਦੀ ਪਟੜੀ ਚੜ• ਗਏ ਹਨ।
h ਇਸ ਭਟਕਣ ਦੇ ਰਾਹ ਪੈਣ ਕਰਕੇ ਹੀ ਉਹ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦੇ ਸੁਆਲ ਨੂੰ ਹਿੰਦੂ ਧਾਰਮਿਕ ਬਹੁਗਿਣਤੀ ਅਤੇ ਧਾਰਮਿਕ ਘੱਟ ਗਿਣਤੀਆਂ ਦਰਮਿਆਨ ਵਿਰੋਧ ਦੀ ਪੈਦਾਇਸ਼ ਮੰਨ ਕੇ ਚੱਲਦੇ ਹਨ। ਜਦੋਂ ਕਿ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਦੀ ਉਤਪਤੀ ਦਾ ਸਰੋਤ ਹਿੰਦੂ ਫਿਰਕੂ ਤੁਅੱਸਬੀ ਹਾਕਮ ਜਮਾਤਾਂ ਅਤੇ ਰਾਜ, ਅਤੇ ਧਾਰਮਿਕ ਘੱਟ ਗਿਣਤੀਆਂ ਦਰਮਿਆਨ ਵਿਰੋਧ ਬਣਦਾ ਹੈ।
h ਇਸ ਫਿਰਕੂ ਨਜ਼ਰੀਏ ਦੀ ਪਟੜੀ ਚੜ•ਨ ਕਰਕੇ ਹੀ ਉਹ ਸਿੱਖਾਂ ਨਾਲ ਧੱਕੇ-ਵਿਤਕਰੇ ਦੀ ਅਣਹੋਂਦ ਨੂੰ ਸਾਬਤ ਕਰਨ ਲਈ ਹਿੰਦੂਤਵ ਦੇ ਫਿਰਕੂ-ਫਾਸ਼ੀ ਜ਼ਹਿਰ ਦੇ ਵਣਜਾਰੇ ਗੁਰੂ ਗੋਲਵਾਲਕਰ ਦੇ ਫਿਰਕੂ ਕਥਨ ਨੂੰ ਹਵਾਲੇ ਵਜੋਂ ਵਰਤਣ ਦੀ ਹੱਦ ਤੱਕ ਚਲੇ ਗਏ ਹਨ। ਗੋਲਵਾਲਕਰ ਅਤੇ ਉਸਦੇ ਆਰ.ਐਸ.ਐਸ. ਲਾਣੇ ਵੱਲੋਂ ਸਿੱਖ ਧਰਮ ਨੂੰ ਇੱਕ ਖੁਦਮੁਖਤਿਆਰ ਅਤੇ ਨਿਵੇਕਲੀ ਹੈਸੀਅਤ ਰੱਖਦੇ ਧਰਮ ਵਜੋਂ ਮਾਨਤਾ ਦੇਣ ਦੀ ਬਜਾਇ, ਇਸ ਨੂੰ ''ਹਿੰਦੂ ਕੌਮ'' ਅਤੇ ਹਿੰਦੂ ਧਰਮ ਦਾ ਅੰਗ ਮੰਨ ਕੇ ਚੱਲਿਆ ਜਾਂਦਾ ਰਿਹਾ ਹੈ ਅਤੇ ਅੱਜ ਵੀ ਆਰ.ਐਸ.ਐਸ. ਵੱਲੋਂ ਸਿੱਖ ਧਰਮ ਨੂੰ ''ਰਾਸ਼ਟਰੀ ਸਿੱਖ ਸੰਗਤ'' ਵਰਗੇ ਨਕਲੀ ਜੁਗਾੜ ਖੜ•ੇ ਕਰਦਿਆਂ ਧੱਕੇ ਨਾਲ ਹਿੰਦੂ ਧਰਮ ਵਿੱਚ ਸਮੋਣ (ਰੀਲੀਜੀਅਸ ਐਨੈਕਸ਼ੇਸ਼ਨ) ਦੇ ਹਰਬੇ ਵਰਤੇ ਜਾ ਰਹੇ ਹਨ।
h ਉਹਨਾਂ ਮੁਤਾਬਕ ਭਾਰਤੀ ਰਾਜ ਕਿਸੇ ਵੀ ਧਾਰਮਿਕ ਘੱਟ ਗਿਣਤੀ ਨਾਲ ਧੱਕਾ ਵਿਤਕਰਾ ਕਰਨ ਦੀ ਬਜਾਇ, ਮੁਲਕ ਵਿਚਲੇ ਸਭਨਾਂ ਧਰਮਾਂ ਦੀ ਬਰਾਬਰ ਪੁਸ਼ਤਪਨਾਹੀ ਕਰਨ ਵਾਲਾ ਗੈਰ-ਫਿਰਕੂ ਅਤੇ ਗੈਰ-ਪੱਖਪਾਤੀ ਰਾਜ ਹੈ। ਅਰਧ-ਜਾਗੀਰੂ ਨੀਹਾਂ 'ਤੇ ਖੜ•ੇ ਭਾਰਤ ਦੇ ਆਪਾਸ਼ਾਹ ਰਾਜ ਨੂੰ ਗੈਰ-ਫਿਰਕੂ ਅਤੇ ਗੈਰ-ਪੱਖਪਾਤੀ ਸਾਬਤ ਕਰਨ ਲਈ ਉਹ ਪੱਛਮੀ ਯੂਰਪ ਦੇ (1400-1600 ਈਸਵੀ ਦਰਮਿਆਨ) ਦੇ ਇਤਿਹਾਸ ਦੀ ਭੰਨਤੋੜ ਕਰਦਿਆਂ, ਇਹ ਗੈਰ ਮਾਰਕਸੀ ਧਾਰਨਾ ਉਭਾਰਨ ਦੀ ਨਿਹਫਲ ਕੋਸ਼ਿਸ਼ ਕਰਦੇ ਹਨ ਕਿ ਸਮਾਜ (ਜਿੰਦਗੀ) ਦੇ ਪਬਲਕਿ ਖੇਤਰ 'ਤੇ ਰਾਜ ਦੀ ਸਰਦਾਰੀ ਸਥਾਪਤ ਹੋਣ ਦਾ ਮਤਲਬ ਇੱਕ ਜਾਗੀਰੂ ਰਾਜ ਦਾ ਵੀ ਧਰਮ ਨਿਰਲੇਪ ਰਾਜ ਬਣ ਜਾਣਾ ਹੈ। ਜਦੋਂ ਕਿ ਇਤਿਹਾਸਕ ਪਦਾਰਥਵਾਦ ਸਾਨੂੰ ਸਿਖਾਉਂਦਾ ਹੈ ਕਿ ਜਮਾਤੀ ਸਮਾਜ ਅਤੇ ਰਾਜ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਅੱਜ ਤੱਕ ਰਾਜ ਦੀ ਸਮਾਜ ਦੇ ਹਰ ਖੇਤਰ 'ਤੇ ਸਰਦਾਰੀ ਚਲੀ ਆਉਂਦੀ ਹੈ ਅਤੇ ਇਹ ਉਦੋਂ ਤੱਕ ਚੱਲਦੀ ਰਹੇਗੀ, ਜਦੋਂ ਤੱਕ ਜਮਾਤੀ ਸਮਾਜ ਅਤੇ ਰਾਜ ਦੀ ਹੋਂਦ ਬਰਕਰਾਰ ਹੈ। ਇਤਿਹਾਸਕ ਪਦਾਰਥਵਾਦੀ ਨਜ਼ਰੀਏ ਮੁਤਾਬਕ ਦੁਨੀਆਂ ਦੇ ਇਤਿਹਾਸ (ਅਤੇ ਪੱਛਮੀ ਯੂਰਪ) ਦੇ ਇਤਿਹਾਸ ਨੂੰ ਘੋਖਿਆਂ, ਇਹ ਹਕੀਕਤ ਮੱਥੇ ਵਿੱਚ ਵੱਜਦੀ ਹੈ ਕਿ ਧਰਮ-ਨਿਰਲੇਪਤਾ ਦੇ ਸੰਕਲਪ ਦੀ ਉਤਪਤੀ ਪੱਛਮੀ ਯੂਰਪ ਵਿੱਚ 17ਵੀਂ, 18ਵੀਂ ਅਤੇ 19ਵੀਂ ਸਦੀ ਦੇ ਬੁਰਜੂਆ ਜਮਹੁਰੀ ਇਨਕਲਾਬਾਂ ਦੀ ਕੁੱਖ 'ਚੋਂ ਹੋਈ ਹੈ ਅਤੇ ਧਰਮ ਨਿਰਲੇਪਤਾ ਦੀ ਸਥਾਪਤੀ ਕੌਮੀ ਰਾਜਾਂ (ਨੇਸ਼ਨ ਸਟੇਟਸ) ਦੀ ਸਥਾਪਤੀ ਨਾਲ ਅਟੁੱਟ ਰੂਪ ਵਿੱਚ ਜੁੜੀ ਹੋਈ ਹੈ।
h ਉਪਰੋਕਤ ਦੀ ਰੌਸ਼ਨੀ ਵਿੱਚ ਦੇਖਿਆਂ ਅਰਧ-ਜਾਗੀਰੂ ਨੀਹਾਂ 'ਤੇ ਟਿਕਿਆ ਭਾਰਤ ਇੱਕ ਧਰਮ-ਨਿਰਪੱਖ, ਜਾਂ ਗੈਰ-ਫਿਰਕੂ ਅਤੇ ਗੈਰ-ਪੱਖਪਾਤੀ ਰਾਜ ਨਹੀਂ ਹੋ ਸਕਦਾ। ਇਹ ਧਰਮ ਨਾਲ ਗੁੱਝਾ/ਜ਼ਾਹਰਾ ਗੱਠਜੋੜ ਬਣਾ ਕੇ ਚੱਲਦਾ ਹੈ। ਭਾਰਤੀ ਹਾਕਮ ਜਮਾਤਾਂ ਅਤੇ ਰਾਜ ਦੇ ਕਰਤਾ-ਧਰਤਾ ਅਮਲੇ-ਫੈਲੇ ਦੇ ਹਿੰਦੂ ਧਾਰਮਿਕ ਬਹੁਗਿਣਤੀ ਨਾਲ ਸਬੰਧਤ ਹੋਣ ਕਰਕੇ ਇਸ ਵੱਲੋਂ ਹਿੰਦੂ ਫਿਰਕੂ ਤੁਅੱਸਬੀ ਰਵੱਈਆ ਅਤੇ ਰੁਖ ਅਖਤਿਆਰ ਕਰਕੇ ਚੱਲਣਾ ਕੁਦਰਤੀ ਹੈ। ਭਾਰਤ ਦੀਆਂ ਹਾਕਮ ਜਮਾਤਾਂ ਅਤੇ ਰਾਜ ਨੂੰ ਫਿਰਕੂ ਲੀਹਾਂ 'ਤੇ ਵੰਡਣ ਅਤੇ ਢਾਲਣ ਲਈ ਬਰਤਾਨਵੀ ਸਾਮਰਾਜੀ ਹਾਕਮਾਂ ਵੱਲੋਂ 1917 ਦੇ ਅਕਤੂਬਰ ਇਨਕਲਾਬ ਤੋਂ ਬਾਅਦ ਸਾਵਰਕਰ ਦੇ ਦੋ ਕੌਮਾਂ ਦੇ ਪਿਛਾਖੜੀ ਫਿਰਕੂ ਸਿਧਾਂਤ ਨੂੰ ਤੂਲ ਦੇਣ ਦੀ ਯੁੱਧਨੀਤੀ ਅਖਤਿਆਰ ਕੀਤੀ ਗਈ, ਜਿਸਦਾ ਸਿਖਰ ਮੁਲਕ ਦੀ ਪਾਕਿਸਤਾਨ ਅਤੇ ਹਿੰਦੁਸਤਾਨ ਦਰਮਿਆਨ ਖੂਨੀ ਵੰਡ ਵਿੱਚ ਹੋਇਆ। ਇਸ ਵੰਡ ਨੂੰ ਦੋ ਵੱਖ ਵੱਖ ਧਰਮਾਂ— ਮੁਸਲਮਾਨ ਅਤੇ ਹਿੰਦੂ ਧਰਮ— ਦੇ ਆਧਾਰ 'ਤੇ ਹੋਂਦ ਵਿੱਚ ਲਿਆਂਦੇ ਅਤੇ ਪੱਕੇ ਪੈਰੀਂ ਕੀਤੇ ਫਿਰਕੂ ਸਿਆਸਤਦਾਨਾਂ, ਰਾਜ ਦੇ ਅਮਲੇ-ਫੈਲੇ ਅਤੇ ਫਿਰਕਾਪ੍ਰਸਤ ਸੰਸਥਾਵਾਂ/ਜਥੇਬੰਦੀਆਂ ਦੇ ਗੱਠਜੋੜਾਂ ਰਾਹੀਂ ਸਾਜਸ਼ੀ ਵਿਉਂਤਬੰਦੀ ਨਾਲ ਸਿਰੇ ਲਾਇਆ ਗਿਆ ਸੀ। ਇਸ ਲਈ, ਅਰਧ-ਜਾਗੀਰੂ ਨੀਹਾਂ 'ਤੇ ਟਿਕੇ ਅਤੇ ਦੋ ਕੌਮਾਂ ਦੇ ਪਿਛਾਖੜੀ ਫਿਰਕੂ ਸਿਧਾਂਤ ਦੇ ਆਧਾਰ 'ਤੇ ਸਿਰੇ ਚਾੜ•ੀ ਮੁਲਕ ਦੀ ਖੂਨੀ ਵੰਡ ਵਿੱਚੋਂ ਦੀ ਲੰਘ ਕੇ ਸ਼ਕਲ ਅਖਤਿਆਰ ਕੀਤੇ ਭਾਰਤੀ ਰਾਜ ਨੂੰ ਇੱਕ ਹਿੰਦੂ ਫਿਰਕੂ ਤੁਅਸੱਬੀ ਰਾਜ ਤੋਂ ਸਿਵਾਏ ਹੋਰ ਕੁੱਝ ਵੀ ਤਸੱਵਰ ਨਹੀਂ ਕੀਤਾ ਜਾ ਸਕਦਾ। ਹਾਂ- ਭਾਰਤੀ ਹਾਕਮ ਜਮਾਤਾਂ, ਮੌਕਾਪ੍ਰਸਤ ਪਾਰਲੀਮਾਨੀ ਸਿਆਸੀ ਪਾਰਟੀਆਂ (ਸਮੇਤ ਸਾਬਕਾ ਅਤੇ ਅਧੁਨਿਕ ਸੋਧਵਾਦੀਆਂ) ਵੱਲੋਂ ਇਸ ਦੇ ''ਧਰਮ-ਨਿਰਪੱਖ'' ਗੈਰ-ਫਿਰਕੂ ਅਤੇ ਗੈਰ-ਪੱਖਪਾਤੀ ਹੋਣ ਦਾ ਉਵੇਂ ਦੰਭ ਕੀਤਾ ਜਾਂਦਾ ਰਹੇਗਾ, ਜਿਵੇਂ ਉਹਨਾਂ ਵੱਲੋਂ ਇਸ ਨੂੰ ''ਦੂਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ'' ਹੋਣ ਦਾ ਕੀਤਾ ਜਾ ਰਿਹਾ ਹੈ।
h 'ਸੁਰਖ਼ ਲੀਹ' ਦੇ ਸਾਥੀ ਅਜਿਹੇ ਹਿੰਦੂ ਫਿਰਕੂ ਤੁਅੱਸਬੀ ਰਾਜ ਅਤੇ ਹਾਕਮ ਜਮਾਤਾਂ ਨੂੰ ਧਾਰਮਿਕ ਪੱਖਪਾਤ ਤੋਂ ਉੱਪਰ ਉੱਠੇ ਗੈਰ-ਫਿਰਕੂ ਰਾਜ ਵਜੋਂ ਪੇਸ਼ ਕਰਦਿਆਂ, ਧਾਰਮਿਕ ਘੱਟ ਗਿਣਤੀਆਂ ਨਾਲ ਕੋਈ ਵੀ ਵਿਤਕਰਾ ਅਤੇ ਧੱਕਾ ਨਾ ਕਰਨ ਵਾਲੇ ਰਾਜ ਵਜੋਂ ਪੇਸ਼ ਕਰਦੇ ਹਨ ਅਤੇ ਇਹ ਬੇਸਿਰਪੈਰ ਧਾਰਨਾ ਪੇਸ਼ ਕਰਦੇ ਹਨ ਕਿ ਇਹ ਰਾਜ ਅਤੇ ਇਸਦੀਆਂ ਮਾਲਕ ਹਾਕਮ ਜਮਾਤਾਂ ਸਭਨਾਂ ਧਰਮਾਂ, ਸਭਨਾਂ ਧਰਮਾਂ ਵਿਚਲੀ ਫਿਰਕਾਪ੍ਰਸਤੀ ਅਤੇ ਸਭਨਾਂ ਧਰਮਾਂ ਵਿਚਲੇ ਫਿਰਕੂ ਜਨੂੰਨੀ ਅਨਸਰਾਂ ਦੀ ਪੁਸ਼ਤਪਨਾਹੀ ਕਰਦੀਆਂ ਹਨ। ਜਦੋਂ 1947 ਤੋਂ ਲੈ ਕੇ ਅੱਜ ਤੱਕ ਅਖੌਤੀ ਆਜ਼ਾਦ ਭਾਰਤ ਦੇ ਇਤਿਹਾਸ 'ਤੇ ਝਾਤ ਮਾਰਿਆਂ, ਇਹ ਨੰਗੀ-ਚਿੱਟੀ ਹਕੀਕਤ ਮੱਥੇ ਵਿੱਚ ਵੱਜਦੀ ਹੈ ਕਿ ਰਾਜ ਦੇ ਅਮਲੇ—ਫੈਲੇ ਹਥਿਆਰਬੰਦ ਬਲਾਂ, ਫਿਰਕੂ ਮੌਕਾਪ੍ਰਸਤ ਸਾਸਤਦਾਨਾਂ ਅਤੇ ਫਿਰਕੂ ਜਨੂੰਨੀ ਗਰੋਹਾਂ ਦੇ ਗੱਠਜੋੜ ਵੱਲੋਂ ਜਿੰਨੇ ਵੀ ਫਿਰਕੂ ਕਤਲੇਆਮ ਰਚਾਏ ਗਏ ਹਨ, ਉਹ ਸਭ ਧਾਰਮਿਕ ਘੱਟ ਗਿਣਤੀਆਂ (ਮੁਸਲਿਮ, ਸਿੱਖ, ਇਸਾਈਆਂ) ਦੇ ਨਿਹੱਥੇ ਲੋਕਾਂ ਦੇ ਰਚਾਏ ਗਏ ਹਨ। ਜਿੰਨੇ ਵੀ ਫਿਰੂਕ ਕਤਲੇਆਮ ਹਿੰਦੂਆਂ ਦੇ ਹੋਏ ਹਨ, ਉਹ ਸਿਰਫ ਤੇ ਸਿਰਫ ਧਾਰਮਿਕ ਘੱਟ ਗਿਣਤੀਆਂ 'ਚੋਂ ਧੱਕੇ-ਵਿਤਕਰੇ ਖਿਲਾਫ ਪ੍ਰਤੀਕਰਮ 'ਚੋਂ ਪੈਦਾ ਹੋਏ ਖਾੜਕੂਆਂ ਜਾਂ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਨ। ਇਹਨਾਂ ਵਿੱਚ ਨਾ ਹੀ ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਜਨਤਾ ਦੇ ਗਿਣਨਯੋਗ ਹਿੱਸਿਆਂ ਦੀ ਕੋਈ ਸ਼ਮੂਲੀਅਤ ਹੋਈ ਹੈ ਅਤੇ ਨਾ ਹੀ ਰਾਜ ਦੇ ਕਿੱਸੇ ਅੰਗ ਦੀ। ਉਲਟਾ, ਰਾਜ ਦੀਆਂ ਹਥਿਆਰਬੰਦ ਤਾਕਤਾਂ ਵੱਲੋਂ ਇਹਨਾਂ ਖਾੜਕੂ ਜਾਂ ਦਹਿਸ਼ਤਗਰਦ ਤਾਕਤਾਂ ਨੂੰ ਦਰੜ ਸੁੱਟਣ ਲਈ ਪੂਰੀ ਖੂੰਖਾਰਤਾ ਨਾਲ ਹਰਕਤ ਵਿੱਚ ਆਇਆ ਗਿਆ ਹੈ।
h ਅਰਧ-ਜਾਗੀਰੂ ਥੰਮ•ਾਂ 'ਤੇ ਖੜ•ੇ ਰਾਜ ਵੱਲੋਂ ਸਭਨਾਂ ਕਿਸਮਾਂ ਦੀ ਫਿਰਕਾਪ੍ਰਸਤੀ ਦੀ ਪੁਸ਼ਤਪਨਾਹੀ ਕਰਨ ਦੀ ਗੈਰ-ਮਾਰਕਸੀ ਧਾਰਨਾ ਉਹਨਾਂ ਨੂੰ ਧਾਰਮਿਕ ਘੱਟ ਗਿਣਤੀਆਂ ਅੰਦਰੋਂ ਸਿਰ ਚੁੱਕਣ ਵਾਲੀ ਫਿਰਕਾਪ੍ਰਸਤੀ ਅਤੇ ਧਾਰਮਿਕ ਬਹੁਗਿਣਤੀ ਅੰਦਰੋਂ ਸਿਰ ਚੁੱਕਣ ਵਾਲੀ ਫਿਰਕਾਪ੍ਰਸਤੀ ਨੂੰ ਇੱਕੋ ਪਲੜੇ ਵਿੱਚ ਤੋਲਣ ਤੱਕ ਲੈ ਗਈ ਹੈ। ਜਦੋਂ ਕਿ ਇਹ ਇੱਕ ਸਥਾਪਤ ਸਚਾਈ ਹੈ ਕਿ ਧਾਰਮਿਕ ਘੱਟ ਗਿਣਤੀਆਂ ਵਿੱਚ ਪਨਪਦੇ ਅਤੇ ਫੈਲਦੇ-ਪਸਰਦੇ ਅਸੁਰੱਖਿਆ ਦੇ ਅਹਿਸਾਸ 'ਚੋਂ ਸਿਰ ਚੁੱਕਦੀ ਫਿਰਕਾਪ੍ਰਸਤੀ ਸੁਰੱਖਿਆਤਮਿਕ ਲੱਛਣ (ਡੀਫੈਂਸਿਵ ਕਰੈਕਟਰਿਸਟਿਕ) ਅਖਤਿਆਰ ਕਰਦੀ ਹੈ ਅਤੇ ਧਾਰਮਿਕ ਬਹੁਗਿਣਤੀ 'ਚੋਂ ਸਿਰ ਚੁੱਕਣ ਵਾਲੀ ਫਿਰਕਾਪ੍ਰਸਤੀ ਆਪਣੇ ਸੁਭਾਅ ਪੱਖੋਂ ਹਮਲਾਮੁਖੀ (ਔਫੈਂਸਿਵ ਕਰੈਕਟਰਿਸਟਿਕ) ਅਖਤਿਆਰ ਕਰਦੀ ਹੈ। ਧਾਰਮਿਕ ਘੱਟ ਗਿਣਤੀਆਂ ਵਿੱਚੋਂ ਉੱਠਦੀ ਫਿਰਾਕਪ੍ਰਸਤੀ ਸੁਭਾਅ ਪੱਖੋਂ ਸੁਰੱਖਿਆਤਮਿਕ ਹੋ ਕੇ ਵੀ ਹਮਲਾਵਰ ਰਵੱਈਆ (ਅਗਰੈੱਸਿਵ ਸਟਾਂਸ) ਅਖਤਿਆਰ ਕਰ ਸਕਦੀ ਹੈ, ਪਰ ਇਹ ਹਮਲਾਵਰ ਰਵੱਈਆ ਅਖਤਿਆਰ ਕਰਨ ਪਿੱਛੇ ਉਸਦਾ ਮੰਤਵ ਆਪਣੀ ਨਿਵੇਕਲੀ ਪਛਾਣ, ਹਸਤੀ ਅਤੇ ਜਮਹੂਰੀ ਅਧਿਕਾਰਾਂ ਦੀ ਰਾਖੀ ਰਹਿੰਦਾ ਹੈ, ਜਦੋਂ ਕਿ ਧਾਰਮਿਕ ਬਹੁਗਿਣਤੀ ਅੰਦਰੋਂ ਉੱਠਦੀ ਫਿਰਕਾਪ੍ਰਸਤੀ ਦਾ ਮੰਤਵ ਧਾਰਮਿਕ ਘੱਟ ਗਿਣਤੀਆਂ ਦੀ ਨਿਵੇਕਲੀ ਪਛਾਣ ਅਤੇ ਹਸਤੀ ਨੂੰ ਖੋਰਾ ਲਾਉਣਾ, ਉਹਨਾਂ ਦੇ ਅਧਿਕਾਰਾਂ ਨੂੰ ਛਾਂਗਣਾ ਅਤੇ ਉਹਨਾਂ ਨੂੰ ਆਪਣੇ ਵਿੱਚ ਜਜ਼ਬ ਕਰਨਾ ਜਾਂ ਘੱਟੋ ਘੱਟ ਅਧੀਨਗੀ ਦੀ ਹਾਲਤ ਕਬੂਲ ਕਰਨ ਲਈ ਮਜਬੂਰ ਕਰਨਾ ਹੁੰਦਾ ਹੈ। ਭਾਰਤ ਅੰਦਰ ਹਿੰਦੂ ਧਾਰਮਿਕ ਬਹੁਗਿਣਤੀ ਅਤੇ ਧਾਰਮਿਕ ਘੱਟ ਗਿਣਤੀਆਂ ਅੰਦਰੋਂ ਉੱਭਰ ਕੇ ਸਾਹਮਣੇ ਆ ਰਹੀਆਂ ਦੋਵਾਂ ਕਿਸਮਾਂ ਦੀਆਂ ਫਿਰਕਾਪ੍ਰਸਤੀਆਂ ਦਾ ਵਿਰੋਧ ਕਰਦਿਆਂ ਅਤੇ ਦੋਵਾਂ ਨਾਲੋਂ ਨਿਖੇੜੇ ਦੀ ਲਕੀਰ ਖਿੱਚਦਿਆਂ ਵੀ, ਦੋਵਾਂ ਵਿੱਚ ਨਿਖੇੜਾ ਕਰਨਾ ਚਾਹੀਦਾ ਹੈ ਅਤੇ ਧਾਰਮਿਕ ਬਹੁਗਿਣਤੀ 'ਚੋਂ ਉੱਠਦੀ ਹਮਲਾਮੁਖੀ ਫਿਰਕਾਪ੍ਰਸਤੀ ਨੂੰ ਮੁੱਖ ਨਿਸ਼ਾਨਾ ਬਣਾਉਣਾ ਚਾਹੀਦਾ ਹੈ। ਇਹਨਾਂ ਦੋਵਾਂ ਕਿਸਮਾਂ ਦੀ ਫਿਰਕਾਪ੍ਰਸਤੀ ਨੂੰ ਬਰਾਬਰ ਨਿਸ਼ਾਨਾ ਬਣਾਉਣ ਦਾ ਅਰਥ ਧਾਰਮਿਕ ਬਹੁਗਿਣਤੀ ਅੰਦਰੋਂ ਉੱਠਦੀ ਹਮਲਾਮੁਖੀ ਲੱਛਣ ਦੀ ਮਾਲਕ ਫਿਰਕਾਪ੍ਰਸਤੀ ਦੀ ਹਮਾਇਤ ਵਿੱਚ ਭੁਗਤਣਾ ਹੈ।
h ਭਾਰਤੀ ਆਪਾਸ਼ਾਹ ਰਾਜ ਇੱਕ ਜਾਬਰ ਅਤੇ ਦਹਿਸ਼ਤਗਰਦ ਰਾਜ ਹੈ। ਭਾਰਤ ਦੇ ਮਿਹਨਤਕਸ਼ ਲੋਕਾਂ, ਕੌਮਾਂ/ਕੌਮੀਅਤਾਂ, ਆਦਿਵਾਸੀਆਂ ਅਤੇ ਧਾਰਮਿਕ ਘੱਟ-ਗਿਣਤੀ ਦੇ ਹੱਕਾਂ-ਹਿੱਤਾਂ ਨੂੰ ਦਰੜਨਾ ਅਤੇ ਉਹਨਾਂ ਨੂੰ ਦਬਸ਼ ਅਤੇ ਦਹਿਸ਼ਤ ਦੇ ਸਾਏ ਹੇਠ ਰੱਖਣਾ ਇਸਦਾ ਸਭ ਤੋਂ ਸ਼੍ਰੋਮਣੀ ਅਤੇ ਲਗਾਤਾਰ ਜਾਰੀ ਰਹਿਣ ਵਾਲਾ ਕਾਰਜ ਹੈ। ਇਸ ਲਈ, ਇਸ ਰਾਜ ਖਿਲਾਫ ਕਮਾਊ ਲੋਕਾਂ, ਕੌਮਾਂ/ਕੌਮੀਅਤਾਂ, ਆਦਿਵਾਸੀਆਂ ਅਤੇ ਧਾਰਮਿਕ ਘੱਟ ਗਿਣਤੀਆਂ 'ਚੋਂ ਆਪਣੇ ਹੱਕ-ਹਿੱਤਾਂ ਦੀ ਰਾਖੀ ਲਈ ਵਿਰੋਧ ਅਤੇ ਟਾਕਰਾ ਲਹਿਰਾਂ ਦਾ ਉੱਠਣਾ ਕੁਦਰਤੀ ਹੈ। ਇਹ ਵਿਰੋਧ ਅਤੇ ਟਾਕਰਾ ਲਹਿਰਾਂ ਦਰੁਸਤ ਲੀਡਰਸ਼ਿੱਪ ਦੀ ਅਣਹੋਂਦ ਵਿੱਚ ਦਹਿਸ਼ਤਗਰਦੀ ਦੇ ਕੁਰਾਹੇ ਦਾ ਸ਼ਿਕਾਰ ਹੋ ਸਕਦੀਆਂ ਹਨ। ਪਿਛਾਂਹਖਿੱਚੂ ਅਤੇ ਇਨਕਲਾਬ-ਵਿਰੋਧੀ ਲੱਛਣ ਵੀ ਅਖਤਿਆਰ ਕਰ ਸਕਦੀਆਂ ਹਨ। ਪਰ ਇਸਦੇ ਬਾਵਜੂਦ, ਪਿਛਾਖੜੀ ਅਤੇ ਉਲਟ-ਇਨਕਲਾਬੀ ਰਾਜ ਦੀ ਦਹਿਸ਼ਤਗਰਦੀ ਅਤੇ ਲੋਕਾਂ ਦੇ ਕਿਸੇ ਹਿੱਸੇ 'ਚੋਂ ਉੱਠੀ ਦਹਿਸ਼ਤਗਰਦੀ ਵਿੱਚ ਨਿਖੇੜਾ ਨਾ ਕਰਨਾ ਅਤੇ ਦੋਹਾਂ ਨੂੰ ਬਰਾਬਰ ਨਿਸ਼ਾਨਾ ਬਣਾਉਣ ਦਾ ਮਤਲਬ ਰਾਜ ਦੀ ਪਿਛਾਖੜੀ ਅਤੇ ਉਲਟ-ਇਨਕਲਾਬੀ ਦਹਿਸ਼ਤਗਰਦੀ ਦੀ ਹਮਾਇਤ ਵਿੱਚ ਖੜ•ਨਾ ਹੈ। ਰਾਜ ਦੀ ਦਹਿਸ਼ਤਗਰਦੀ ਦਾ ਮੰਤਵ ਲੋਕਾਂ ਦੇ ਸਭ ਹਿੱਸਿਆਂ ਨੂੰ ਹਾਕਮ ਜਮਾਤਾਂ ਦੀ ਅਧੀਨਗੀ ਦੇ ਜੂਲੇ ਹੇਠ ਰੱਖਣਾ ਹੈ ਅਤੇ ਲੋਕਾਂ ਦੇ ਕੇਸ ਵੀ ਹਿੱਸੇ 'ਚੋਂ ਉੱਠੀ ਦਹਿਸ਼ਤਗਰਦੀ ਦਾ ਮੰਤਵ ਇਸ ਅਧੀਨਗੀ ਦੇ ਜੂਲੇ ਤੋਂ ਨਾਬਰੀ ਅਤੇ ਟਾਕਰੇ ਦਾ ਰਾਹ ਅਖਤਿਆਰ ਕਰਨਾ ਹੈ।
ਉਪਰੋਕਤ ਵਿਆਖਿਆ ਦਰਸਾਉਂਦੀ ਹੈ ਕਿ ਸਿੱਖਾਂ ਸਮੇਤ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਦੇ ਮਾਮਲੇ 'ਤੇ ਗੈਰ-ਜਮਾਤੀ, ਸੌੜੇ ਅਤੇ ਫਿਰਕੂ ਨਜ਼ਰੀਏ ਦੀ ਪਟੜੀ ਚੜ•ਨਾ, ਧਰਮ-ਨਿਰਲੇਪਤਾ ਦੇ ਸੰਕਲਪ ਦੀ ਉਤਪਤੀ ਨੂੰ ਰਾਜ ਅਤੇ ਹਾਕਮ ਜਮਾਤਾਂ ਦੀ ਜਮਾਤੀ ਖਸਲਤ ਨਾਲੋਂ ਤੋੜ ਕੇ ਪੇਸ਼ ਕਰਨਾ ਅਤੇ ਇਸ ਮੰਤਵ ਲਈ ਪੱਛਮੀ ਯੂਰਪ ਦੇ ਇਤਿਹਾਸ ਦੀ ਭੰਨਤੋੜ ਕਰਕੇ ਪੇਸ਼ਕਾਰੀ ਕਰਨਾ, ਭਾਰਤੀ ਰਾਜ ਨੂੰ ਗੈਰ-ਫਿਰਕੂ ਅਤੇ ਗੈਰ-ਪੱਖਪਾਤੀ ਬਣਾ ਕੇ ਪੇਸ਼ ਕਰਨਾ, ਧਾਰਮਿਕ ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ-ਵਿਤਕਰੇ ਦੀ ਹੋਂਦ ਤੋਂ ਮੁਨਕਰ ਹੋਣਾ, ਧਾਰਮਿਕ ਘੱਟ ਗਿਣਤੀਆਂ ਦੇ ਰਾਜ ਦੀ ਮਿਲੀਭੁਗਤ ਅਤੇ ਸ਼ਮੁਲੀਅਤ ਨਾਲ ਹੋਏ ਕਤਲੇਆਮਾਂ ਤੋਂ ਅੱਖਾਂ ਮੀਟਣਾ ਅਤੇ ਇਹਨਾਂ ਨੂੰ ਮਹਿਜ਼ ਪਾਰਲੀਮਾਨੀ ਸਿਆਸਤ ਦੀਆਂ ਗਿਣਤੀਆਂ ਦੇ ਖਾਤੇ ਚਾੜ•ਨਾ, ਸਿੱਖ ਧਰਮ ਅਤੇ ਲਹਿਰ ਦੀ ਹਿੰਦੂ ਫਿਰਕੂ-ਫਾਸ਼ੀ ਨਜ਼ਰੀਏ ਤੋਂ ਪੇਸ਼ ਕਰਦੇ ਗੋਲਵਾਲਕਰ ਅਤੇ ਸਾਧਵੀਆਂ ਦੇ ਕਥਨਾਂ ਦੀ ਜੈ ਜੈਕਾਰ ਕਰਨਾ ਅਤੇ ਇਉਂ ਉਹਨਾਂ ਦੀ ਸਿੱਖ ਧਰਮ ਨੂੰ ਧੱਕੇ ਨਾਲ ਹਿੰਦੂ ਧਰਮ ਵਿੱਚ ਜਜ਼ਬ ਕਰਨ ਦੀ ਮੁਹਿੰਮ (ਰੀਲੀਜੀਅਸ ਅਨੈਕਸੈਸ਼ਨ ਡਰਾਈਵ) ਦੇ ਹੱਕ ਵਿੱਚ ਖੜ•ਨਾ, ਧਾਰਮਿਕ ਘੱਟ ਗਿਣਤੀਆਂ ਅੰਦਰੋਂ ਉੱਠਣ ਵਾਲੀ ਬਚਾਅਮੁਖੀ ਫਿਰਕਾਪ੍ਰਸਤੀ ਅਤੇ ਹਿੰਦੂ ਧਾਰਮਿਕ ਬਹੁਗਿਣਤੀ ਵਿੱਚੋਂ ਉੱਠੀ ਹਮਲਾਮੁਖੀ (ਔਫੈਂਸਿਵ) ਫਿਰਕਾਪ੍ਰਸਤੀ ਵਿੱਚ ਕੋਈ ਨਿਖੇੜਾ ਨਾ ਕਰਨਾ ਅਤੇ ਇਉਂ ਪਿਛਲੀ ਦੀ ਹਮਾਇਤ ਵਿੱਚ ਭੁਗਤਣਾ, ਧਾਰਮਿਕ ਘੱਟ ਗਿਣਤੀਆਂ ਵਿੱਚੋਂ ਉੱਠੀ ਬਚਾਅਮੁਖੀ ਦਹਿਸ਼ਤਗਰਦੀ ਅਤੇ ਭਾਰਤੀ ਰਾਜ ਦੀ ਹਮਲਾਮੁਖੀ ਦਹਿਸ਼ਤਗਰਦੀ 'ਚ ਨਿਖੇੜਾ ਨਾ ਕਰਕੇ ਪਿਛਲੀ ਦੀ ਹਮਾਇਤ ਵਿੱਚ ਜਾ ਭੁਗਤਣਾ ਆਦਿ ਨੁਕਤੇ ਕੁੱਲ ਮਿਲਾ ਕੇ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਦੇ ਸੁਆਲ ਬਾਰੇ ''ਸੁਰਖ਼ ਲੀਹ'' ਦੇ ਸਾਥੀਆਂ ਵੱਲੋਂ ਅਖਤਿਆਰ ਕੀਤੇ ਹਾਕਮਪ੍ਰਸਤ ਰਾਹ ਦੀ ਨਿਸ਼ਾਨਦੇਹੀ ਕਰਦੇ ਹਨ।
------------------------------------------------
ਬਲਵਿੰਦਰ ਸਿੰਘ ''ਮੰਗੂਵਾਲ'' ਨੇ ਬ੍ਰਾਈਟ ਪ੍ਰਿੰਟਰ ਜਲੰਧਰ ਤੋਂ ਛਪਵਾ ਕੇ ਪਿੰਡ ਅਤੇ ਡਾਕਘਰ ਮੰਗੂਵਾਲ, ਜ਼ਿਲ•ਾ ਸ਼ਹੀਦ ਭਗਤ ਸਿੰਘ ਨਗਰ ਤੋਂ ਪ੍ਰਕਾਸ਼ਤ ਕੀਤਾ। ਫੋਨ ਨੰ: 97805 67027Address :
Balwinder Singh, V&P.O. Manguwal
Distt. Shaheed Bhagat Singh Nagar, Punjab (INDIA)
Email:
nazarsinghghudani@gmail.com
bindermanguwal@gmail.com
Blog : www.surkhrekha 1980.blogspot.com

No comments:
Post a Comment