ਇਤਿਹਾਸ ਦੇ ਮਹਾਨ ਦਿਹਾੜੇ
ਜਦੋਂ ਰੂਸ ਦੇ ਬਹਾਦਰ ਲੋਕਾਂ ਫਾਸ਼ੀ ਹਿਟਲਰਸ਼ਾਹੀ ਦੇ ਧਾਵੇ ਦਾ ਹਿੱਕਾਂ ਡਾਹ ਕੇ ਸਾਹਮਣਾ ਕੀਤਾ
1939 ਤੋਂ 1945 ਤੱਕ ਛੇ ਸਾਲ ਜਾਰੀ ਰਹੀ ਦੂਸਰੀ ਸੰਸਾਰ ਜੰਗ ਨਾਲ਼ ਦੁਨੀਆ ਭਰ ਦੇ ਸਾਹ ਸੂਤੇ ਗਏ ਸਨ।ਜ਼ਾਲਮ ਹਿਟਲਰ ਦੀਆਂ ਫਾਸ਼ੀ ਫੌਜਾਂ ਆਦਮ-ਬੋ ਆਦਮ-ਬੋ ਕਰਦੀਆਂ ਇੱਕ ਤੋਂ ਬਾਦ ਦੂਸਰੇ ਮੁਲਕ ਨੂੰ ਹੜੱਪ ਰਹੀਆਂ ਸਨ ਅਤੇ ਮੁਲਕਾਂ ਦੇ ਮੁਲਕ ਖੂਨ ਦੀਆਂ ਨਦੀਆਂ ਵਿੱਚ ਬਦਲ ਗਏ ਸਨ।ਸੰਸਾਰ ਦੇ ਸਾਮਰਾਜੀ ਦੋ ਗੁੱਟਾਂ ਚੋਂ ਇੱਕ ਗੁੱਟ ਦੀ ਅਗਵਾਈ ਜਰਮਨ ਅਤੇ ਦੂਸਰੇ ਗੁੱਟ ਦੀ ਅਗਵਾਈ ਬਰਤਾਨੀਆ ਕਰ ਰਿਹਾ ਸੀ।ਜੰਗ ਦਾ ਮੁੱਦਾ ਸੰਸਾਰ ਮੰਡੀ ਉੱਪਰ ਕਬਜ਼ਾ ਕਰਨਾ ਸੀ।ਸਾਮਰਾਜੀ ਡਾਕੂਆਂ ਦੀ ਇਸ ਧਾੜਵੀ ਜੰਗੀ ਖੇਡ ਅੰਦਰ ਕਈ ਕਰੋੜ ਲੋਕਾਂ ਦੀਆਂ ਜਾਨਾਂ ਲੱਗੀਆਂ।ਬੇਗਾਨੀਆਂ ਧਰਤੀਆਂ ਉੱਪਰ ਕਬਜ਼ੇ ਕਰਦਾ ਹਿਟਲਰ ਨਿੱਤ ਚਾਂਭਲ਼ ਰਿਹਾ ਸੀ ਅਤੇ ਸ਼ਾਇਦ ਇਸ ਗੱਲ ਤੋਂ ਅਣਜਾਣ ਸੀ ਕਿ “ਜ਼ਬਰ ਟਾਕਰੇ ਦਾ ਜਨਮਦਾਤਾ ਹੁੰਦਾ ਹੈ''…………… 1941 ਦੇ ਜੂਨ ਮਹੀਨੇ ਦੀ 22 ਤਰੀਕ, ਜਦੋਂ ਦਿਨ ਚੜ•ਨ ਤੋਂ ਪਹਿਲਾਂ ਹਜ਼ਾਰਾਂ ਜਰਮਨ ਜਹਾਜਾਂ ਨੇ ਰੂਸੀ ਹਵਾਈ ਟਿਕਾਣਿਆਂ ਉੱਪਰ ਬੰਬਾਂ ਦੀ ਭਿਆਨਕ ਵਾਛੜ ਕਰ ਦਿੱਤੀ।ਵੱਡੀ ਮਾਤਰਾ ਵਿੱਚ ਰੂਸੀ ਜੰਗੀ ਸਾਜੋ-ਸਾਮਾਨ ਤਬਾਹ ਹੋ ਗਿਆ।ਹਿਟਲਰ ਨੇ ਇਸ ਨੂੰ ਸੰਸਾਰ ਇਤਿਹਾਸ ਦਾ ਸਭ ਤੋਂ ਵੱਡਾ ਸੈਨਿਕ ਮਾਰਚ ਕਿਹਾ ਸੀ।ਇਸ ਹਮਲੇ ਨਾਲ਼ ਦੁਨੀਆ ਦੀ ਦੋ ਸਭ ਤੋਂ ਵੱਡੀਆਂ ਫੌਜਾਂ ਦੇ ਹੱਥ ਜੁੜੇ ਸਨ।ਸਮਾਜਵਾਦੀ ਸੋਵੀਅਤ ਯੂਨੀਅਨ ਦੇ ਰਹਿਬਰ ਸਟਾਲਿਨ ਨੇ ਜਰਮਨ ਹਮਲੇ ਤੋਂ ਤੁਰੰਤ ਬਾਦ ਹੀ ਰੇਡੀਓ ਤਕਰੀਰ ਵਿੱਚ ਇਹ ਆਖ ਦਿੱਤਾ ਸੀ ਕਿ ਦੁਸ਼ਮਣ ਨੇ ਕਾਫੀ ਇਲਾਕਾ ਹਥਿਆ ਲਿਆ ਹੈ।ਸਟਾਲਿਨ ਨੇ ਆਪਣੀ ਤਕਰੀਰ ਵਿੱਚ ਰੂਸੀ ਲੋਕਾਂ ਨੂੰ ਭੈ-ਮੁਕਤ ਹੋ ਕੇ ਜੰਗ ਵਿੱਚ ਕੁੱਦਣ ਦਾ ਸੱਦਾ ਵੀ ਦਿੱਤਾ ਸੀ।
ਉਸ ਨੇ ਕਿਹਾ “ਅਜਿੱਤ ਫੌਜਾਂ ਕਿਤੇ ਨਹੀਂ ਹੋਈਆਂ''।
ਸੋਵੀਅਤ ਮੋੜਵੀਂ ਯੁੱਧਨੀਤੀ ਸਾਰੇ ਲੋਕਾਂ ਦੀ ਜੰਗ ਹੋਣੀ ਚਾਹੀਦੀ ਹੈ।
ਸੈਨਾ ਨੂੰ ਸੋਵੀਅਤ ਧਰਤੀ ਦੇ ਇੱਕ ਇੱਕ ਇੰਚ ਲਈ ਲੜਨਾ ਚਾਹੀਦਾ ਹੈ।
ਪਿੱਛੇ ਹਟਣ ਦੀ ਮਜ਼ਬੂਰੀ ਦੀ ਹਾਲਤ ਵਿੱਚ ਹਰ ਕੀਮਤੀ ਚੀਜ਼ ਕੱਢ ਲਿਆਉਣੀ ਚਾਹੀਦੀ ਹੈ ਜਾਂ ਨਸ਼ਟ ਕਰ ਦੇਣੀ ਚਾਹੀਦੀ ਹੈ।
ਸਟਾਲਿਨ ਨੇ ਯੂਰਪ ਅਤੇ ਅਮਰੀਕਾ ਦੇ ਲੋਕਾਂ ਵਿੱਚੋਂ ਵਫਾਦਾਰ ਸੰਗੀਆਂ ਨੂੰ ਵਚਨ ਦਿੱਤਾ “ਸਾਡੇ ਦੇਸ਼ ਦੀ ਆਜ਼ਾਦੀ ਲਈ ਸਾਡੀ ਜੰਗ ਯੂਰਪ ਤੇ ਅਮਰੀਕਾ ਦੇ ਲੋਕਾਂ ਦੇ ਜਮਹੂਰੀ ਆਜ਼ਾਦੀਆਂ ਲਈ ਸੰਘਰਸ਼ਾਂ ਨਾਲ਼ ਇੱਕਮਿੱਕ ਹੋਵੇਗੀ।'' ਉਸ ਨੇ ਉਹਨਾਂ ਨੂੰ ਟਾਕਰਾ ਕਰਨ ਅਤੇ ਜਿੱਤ ਲਈ ਅੱਗੇ ਵਧਣ ਦਾ ਸੱਦਾ ਦਿੱਤਾ।
ਨਵੰਬਰ 1941 ਤੱਕ ਜਰਮਨਾਂ ਨੇ ਯੂਕਰੇਨ ਉੱਪਰ ਕਬਜ਼ਾ ਕਰ ਲਿਆ ਸੀ ਅਤੇ ਕੀਵ ਦੀ ਲੁੱਟ-ਮਾਰ ਕਰ ਲਈ ਸੀ।ਲੈਨਿਨਗਰਾਦ ਨੂੰ ਘੇਰਾ ਪਾਉਣ ਦੀ ਤਿਆਰੀ ਸੀ।ਉਹ ਮਾਸਕੋ ਦੇ ਆਸ ਪਾਸ ਸਨ।ਵੱਡੇ ਸ਼ਹਿਰਾਂ ਵਿੱਚ ਲੜਾਈ ਸ਼ੁਰੂ ਹੋ ਗਈ ਸੀ।ਸੋਵੀਅਤ ਸਰਕਾਰ ਬਦੇਸ਼ੀ ਸਫਾਰਤਖਾਨਿਆਂ ਨੂੰ ਲੈ ਕੇ ਵੋਲਗਾ ਦੇ ਕਿਨਾਰੇ ਤੱਕ ਪਿੱਛੇ ਹਟ ਗਈ ਸੀ।ਬੱਚੇ ਆਪਣੇ ਅਧਿਆਪਕਾਂ ਨਾਲ਼ ਊਰਲਜ਼ ਜਿਹੇ ਦੁਰਾਡੀਆਂ ਥਾਵਾਂ 'ਤੇ ਚਲੇ ਗਏ ਜਿੱਥੇ ਉਹ ਦੋ ਸਾਲ ਟਿਕੇ ਰਹੇ।ਜਿੰਨ•ਾਂ ਆਮ ਲੋਕਾਂ ਦੀ ਜੰਗ ਵਿੱਚ ਲੋੜ ਨਹੀਂ ਸੀ, ਉਹ ਵੀ ਸੁਰੱਖਿਅਤ ਟਿਕਾਣਿਆਂ 'ਤੇ ਭੇਜ ਦਿੱਤੇ ਗਏ। ਮਾਸਕੋ ਮੋਹਰੀ ਸੀ।ਇੱਥੋਂ ਦੇ ਲੋਕ 1600 ਕੈਲੋਰੀਆਂ ਖੁਰਾਕ ਪ੍ਰਤੀ ਦਿਨ ਲੈਂਦੇ ਸਨ।ਘਰਾਂ ਤੇ ਸਕੂਲਾਂ ਦੀ ਬਜਾਏ, ਕੋਇਲਾ ਜੰਗੀ ਸੱਨਅਤ ਲਈ ਰਾਖਵਾਂ ਕਰ ਲਿਆ ਸੀ। ਸਰਦੀ ਦੀਆਂ ਲੰਬੀਆਂ ਰਾਤਾਂ ਬਿਨਾ ਬਿਜ਼ਲੀ ਤੋਂ ਹੀ ਲੰਘਦੀਆਂ। ਕਿਉਂਕਿ ਬਿਜ਼ਲੀ ਵੀ ਯੁੱਧ ਸਮੱਗਰੀ ਤਿਆਰ ਕਰਨ ਵਾਲ਼ੀਆਂ ਸੱਨਅਤਾਂ ਲਈ ਰਾਖਵੀਂ ਸੀ।ਬਹੁਤ ਖਤਰਨਾਕ ਹਫਤਿਆਂ ਵਿੱਚ ਮਾਸਕੋ ਰੇਡੀਓ 'ਤੇ ਕੰਮ ਕਰਦੀ ਇੱਕ ਮੁਟਿਆਰ ਨੇ 24 ਘੰਟੇ ਡਿਊਟੀ 'ਤੇ ਬੈਠ ਕੇ ਦੋ ਆਦਮੀਆਂ ਨੂੰ ਵਿਹਲੇ ਕਰ ਦਿੱਤਾ ਜਿਹੜੇ ਕਿ ਸ਼ਹਿਰੋਂ ਬਾਹਰ ਮੋਰਚੇ ਪੁੱਟਣ ਜਾਂਦੇ ਸਨ।
ਸਟਾਲਿਨ ਮਾਸਕੋ ਵਿੱਚ ਹੀ ਰਿਹਾ।ਨਵੰਬਰ ਮਹੀਨੇ ਦੀ 7 ਤਰੀਕ ਨੂੰ ਜਦੋਂ ਜਰਮਨ ਤੋਪਾਂ ਨੇੜੇ ਗਰਜੀਆਂ ਅਤੇ ਹਿਟਲਰ ਨੇ ਐਲਾਨ ਕਰ ਦਿੱਤਾ ਕਿ ਮਾਸਕੋ ਲੈ ਲਿਆ ਗਿਆ ਹੈ।ਸਟਾਲਿਨ ਨੇ ਲਾਲ ਚੌਂਕ ਵਿੱਚ ਫੌਜਾਂ ਦਾ ਮੁਆਇਨਾ ਕੀਤਾ।ਮਾਸਕੋ ਦੇ ਲੋਕਾਂ ਨੂੰ ਵਿਸ਼ਵਾਸ਼ ਦਿੰਦਿਆਂ ਕਿਹਾ ਕਿ ਉਹ ਆਂਪਣੇ ਕਮਾਂਡਰ ਨਾਲ਼ ਕੌਮ ਦੀ ਸੁਰੱਖਿਆ ਦੀ ਰੀੜ• ਬਣਦੇ ਹਨ।ਮਾਸਕੋ ਨੇ ਉਸ ਸਿਆਂਲ਼ ਜਰਮਨਾਂ ਨੂੰ ਸੱਠ ਮੀਲ ਪਿੱਛੇ ਧੱਕ ਦਿੱਤਾ।
ਲੈਨਿਗਰਾਦ ਕਾਫੀ ਸਮੇਂ ਤੋਂ ਘੇਰਾਬੰਦੀ ਅਤੇ ਗੋਲ਼ਾਬਾਰੀ ਦਾ ਸ਼ਿਕਾਰ ਸੀ।ਲੋਕਾਂ ਨੂੰ ਪੂਰੇ ਦਿਨ ਵਿੱਚ ਥੋੜ•ੀ ਮੋਟੀ ਡਬਲ-ਰੋਟੀ ਅਤੇ ਦੋ ਗਿਲਾਸ ਗਰਮ ਪਾਣੀ ਦੇ ਮਸਾਂ ਮਿਲਦੇ ਸਨ।ਏਨੀ ਕੁ ਖੁਰਾਕ ਨਾਲ਼ ਗੁਜ਼ਾਰਾ ਕਰਦੇ ਕਰਦੇ ਉਹ ਗੋਲ਼ਾ-ਬਾਰੂਦ ਬਣਾਉਂਦੇ ਅਤੇ ਦੁਸ਼ਮਣ ਨਾਲ਼ ਲੜਦੇ।ਲੈਨਿਨਗਰਾਦ ਦੇ ਬਹੁਤੇ ਲੋਕ ਭੁੱਖ ਨਾਲ਼ ਮਰੇ।ਵਿਗਿਆਨੀਆਂ ਨੇ ਲੋਕਾਂ ਨੂੰ ਚੀਲ• ਦੇ ਦਰਖਤ ਦੀਆਂ ਤੂਈਆਂ ਵਿੱਚੋਂ ਵਿਟਾਮਿਨ-ਸੀ ਲੈਣਾ ਸਿਖਾਇਆ। 'ਦਮਿੱਤਰੀ ਸ਼ੋਸਤਾਕੋਵਿਚ' ਇੱਕ ਪ੍ਰਸਿੱਧ ਸੰਗੀਤਕਾਰ ਸੀ ਜੋ ਕਿ ਜਰਮਨਾਂ ਵੱਲੋਂ ਸੁੱਟੇ ਗਏ ਵਿਸਫੋਟਕ ਬੰਬਾਂ ਨੂੰ ਛੱਤ ਤੋਂ ਵਗਾਹ ਮਾਰਦਾ।ਨਾਲ਼ੋ ਨਾਲ਼ ਉਹ (ਸ਼ੋਸਤਾਕੋਵਿਚ) ਸੰਘਰਸ਼ ਅਤੇ ਜਿੱਤ ਨਾਲ਼ ਸੰਬੰਧਤ ਆਪਣੀ 'ਸੱਤਵੇਂ ਸਿਮਫੋਨੀ' ਦੀਆਂ ਧੁਨਾਂ ਤਿਆਰ ਕਰਦਾ।
ਉਸ ਘੇਰੇ ਵਿੱਚ ਰਹਿਣ ਵਾਲ਼ੇ ਸਭ ਨੂੰ ਇੱਕ ਤਗ਼ਮਾ ਦਿੱਤਾ ਗਿਆਂ ਜਿਸ ਉੱਪਰ ਉੱਕਰਿਆ ਹੋਇਆ ਸੀ “ਲੈਨਿਨਗਰਾਡ ਦੀ ਸੁਰੱਖਿਆ'' ……ਜੰਗ ਦੇ ਦੂਸਰੇ ਸਾਲ ਜਰਮਨਾਂ ਦੇ ਧਾਂਵੇ ਨੂੰ ਮਾਸਕੋ ਅਤੇ ਲੈਨਿਨਗਰਾਡ ਨੇ ਉਹਨਾਂ ਨਾਲ਼ ਗਹਿਗੱਚ ਮੱਥਾ ਲਾਇਆ।ਦੱਖਣ ਦੇ ਖੁਸ਼ਕ ਮੈਦਾਨਾਂ ਰਾਹੀਂ ਉਹ ਕਾਕੇਸ਼ਸ਼ ਦੇ ਖੇਤਾਂ ਅਤੇ ਸਟਾਲਿਨਗਰਾਡ ਤੱਕ ਵਧ ਗਏ ਸਨ।ਇਹ ਸ਼ਹਿਰ ਕੁਦਰਤੀ ਸੁਰੱਖਿਆ ਤੋਂ ਵਾਂਝਾ ਹੈ।ਇਸ ਵਿੱਚ ਵੋਲਗਾ ਨਦੀ ਦੇ ਨਾਲ਼ ਨਾਲ਼ 30 ਮੀਲ਼ ਤੱਕ ਕਾਰਖਾਨਿਆਂ ਦਾ ਜਾਲ਼ ਹੈ।1942 ਦੀ ਗਰਮੀ ਰੁੱਤੇ ਹਿਟਲਰ ਨੇ 'ਹਰ ਹਾਲ ਸਟਾਲਿਨਗਰਾਡ ਉੱਪਰ ਕਬਜ਼ਾ' ਕਰਨ ਦਾ ਹੁਕਮ ਦਿੱਤਾ।ਇਸ ਤਰਾਂ• ਦੱਖਣ ਵਾਲ਼ੇ ਪਾਸਿਓਂ ਮਾਸਕੋ ਦੀ ਘੇਰਾਬੰਦੀ ਲਈ ਅਤੇ ਬਾਕੂ ਤੇਲ ਖੇਤਰ ਨੂੰ ਜਾਂਦੀ ਸੜਕ, ਇਰਾਨ ਅਤੇ ਭਾਰਤ ਨੂੰ ਰਾਹ ਖੁਲ•ਣਾ ਸੀ।ਚੀਨੀ ਤੁਰਕਿਸਤਾਨ ਵਿੱਚ ਜਪਾਨੀਆਂ ਨਾਲ਼ ਮੇਲ ਹੋਣਾ ਸੀ।ਇੱਕ ਹਜ਼ਾਰ ਜਹਾਜ਼ ਅਤੇ ਟੈਂਕ ਨਿੱਤ ਇਸ ਸ਼ਹਿਰ ਉੱਪਰ ਹਮਲੇ ਕਰਦੇ।ਸਿਤੰਬਰ ਦੇ ਅੱਧ ਤੱਕ ਜਹਾਜ਼ਾਂ ਅਤੇ ਟਂੈਕਾਂ ਦੀ ਪ੍ਰਤੀ ਦਿਨ ਗਿਣਤੀ ਦੁੱਗਣੀ (ਭਾਵ ਦੋ ਹਜ਼ਾਰ) ਹੋ ਗਈ।ਹਿਟਲਰ ਐਲਾਨ ਕਰੀ ਜਾ ਰਿਹਾ ਸੀ “ਸਟਾਲਿਨਗਰਾਡ ਉੱਪਰ ਕਬਜ਼ਾ ਕਰ ਲਿਆ ਗਿਆ ਹੈ।'' ਉਹਨੇ ਸੱਚਮੁੱਚ ਇਸ ਸ਼ਹਿਰ ਦਾ ਵੱਡਾ ਹਿੱਸਾ ਕਬਜ਼ੇ ਹੇਠ ਲੈ ਲਿਆ ਸੀ ਪ੍ਰੰਤੂ ਲੋਕ ਨਹੀਂ।
ਸਟਾਲਿਨਗਰਾਡ ਦਾ ਨਾਅਰਾ ਸੀ “ਵੋਲਗਾ ਤੋਂ ਪਰੇ ਕੋਈ ਧਰਤੀ ਨਹੀਂ।“ ਲੋਕ ਗਲ਼ੀ-ਗਲ਼ੀ, ਘਰ-ਘਰ, ਵਿੱਚ ਪੈਰ ਗੱਡ ਕੇ ਲੜੇ।ਉਹਨਾਂ ਨੇ ਰਫਲਾਂ, ਗਰਨੇਡ, ਚਾਕੂ, ਕੁਰਸੀਆਂ, ਉੱਬਲ਼ਦੇ ਪਾਣੀ ਆਂਦਿ ਨੂੰ ਹਥਿਆਰਾਂ ਵਜੋਂ ਵਰਤਿਆ।ਫੈਕਟਰੀਆਂ ਨੇ ਟੈਂਕਾਂ ਦੀ ਨਿਰਮਾਣ ਜਾਰੀ ਰੱਖਿਆ।ਟੈਂਕ ਸਿੱਧੇ ਦੁਸ਼ਮਣ ਦੇ ਖਿਲਾਫ਼ ਮੋਰਚਿਆਂ ਤੱਕ ਪੁੱਜਦੇ ਕੀਤੇ ਜਾਂਦੇ।ਜਰਮਨ ਰਿਪੋਰਟ ਮੁਤਾਬਕ, “ਇੱਕ ਵੀ ਇਮਾਰਤ ਸਾਬਤ ਨਹੀਂ ਬਚੀ'' ਫਿਰ ਲੋਕ ਤਹਿਖਾਨਿਆਂ ਅਤੇ ਗੁਫ਼ਾਵਾਂ ਵਿੱਚੋਂ ਲੜੇ।ਨਾਅਰਾ ਗੂੰਜ ਉੱਠਿਆ, “ਜੇ ਹਿੰਮਤ ਹੋਵੇ ਤਾਂ ਇੱਟਾਂ ਦੇ ਹਰ ਢੇਰ ਨੂੰ ਮੋਰਚਾ ਬਣਾਇਆ ਜਾ ਸਕਦਾ ਹੈ।'' ਸਟਾਲਿਨ ਨੇ ਉਹਨਾਂ ਨੂੰ ਤਾਰ ਭੇਜੀ “ਹਰ ਮੁੜ ਪ੍ਰਾਪਤ ਕੀਤੀ ਪਹਾੜੀ ਵਕਤ ਬਚਾਉਂਦੀ ਹੈ।'' ਸਟਾਲਿਨਗਰਾਦ ਦੇ ਲੋਕ 182 ਦਿਨ ਲੜੇ।ਫਿਰ ਸਾਈਬੇਰੀਆ ਵਿੱਚ ਜੱਥੇਬੰਦ ਅਤੇ ਸਿੱਖਿਅਤ ਕੀਤੀਆਂ ਨਵੀਆਂ ਫੌਜੀ ਕੁਮਕਾਂ ਮੈਦਾਨਾਂ ਵਿੱਚ ਉੱਤਰੀਆਂ ਅਤੇ ਹਰ ਮੁਸ਼ਕਲ ਝੱਲ ਕੇ ਤਿੰਨ ਲੱਖ ਤੋਂ ਵੱਧ ਜਰਮਨ ਘੇਰੇ ਵਿੱਚ ਲੈ ਲਏ ਗਏ। 1943 ਦੀ ਫਰਵਰੀ ਮਹੀਨੇ ਦੀ ਦੋ ਤਰੀਖ ਨੂੰ ਉਹਨਾਂ ਨੇ ਆਤਮ-ਸਮਰਪਣ ਕਰ ਦਿੱਤਾ।ਜੰਗ ਦੇ ਲੰਬੇ ਮੁਹਾਜ਼ 'ਤੇ ਫਾਸ਼ੀ ਹਿਲਟਰਸ਼ਾਹੀ ਫੌਜਾਂ ਨੂੰ ਭਾਜੜਾਂ ਪੈ ਗਈਆਂ। ਸਮਾਜਵਾਦੀ ਭਾਵਨਾ ਨਾਲ ਲਟ ਲਟ ਬਲ਼ਦੇ ਸੋਵੀਅਤ ਯੂਨੀਅਨ ਦੇ ਕਰੋੜਾਂ ਸੂਰਬੀਰ ਮਰਦਾਂ-ਔਰਤਾਂ ਵੱਲੋਂ ਲੜੀ ਜਾਨ-ਹੂਲਵੀਂ ਜੰਗ ਵੱਲੋਂ ਫਾਸ਼ੀ ਹਿਟਲਰਸ਼ਾਹੀ ਦੇ ਸੰਸਾਰ ਨੂੰ ਫਤਿਹ ਕਰਨ ਦੇ ਸੁਪਨਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਅਤੇ ਆਪਣੇ ਖੂਨ ਨਾਲ ਜਰਮਨ ਫਾਸ਼ੀਵਾਦ ਨੂੰ ਕਬਰਾਂ ਵਿੱਚ ਦਫਨਾਉਣ ਦਾ ਸ਼ਾਨਾਂਮੱਤਾ ਇਤਹਾਸ ਲਿਖਿਆ ਗਿਆ।
੦-੦

No comments:
Post a Comment