ਮਈ ਦਿਹਾੜਾ
ਉਹ ਸਰਮਾਏਦਾਰਾਂ ਦੀ ਪੈਸੇ ਬਣਾਉਣ ਵਾਲ਼ੀ ਮਸ਼ੀਨ ਉੱਪਰ
ਕਸੇ ਹੋਏ ਪੁਰਜੇ ਨਹੀਂ ਸਨ
-ਗੁਰਮੇਲ ਸਿੰਘ
ਮਈ ਦੀਆਂ ਘਟਨਾਵਾਂ ਵਾਪਰਿਆਂ 130 ਸਾਲ ਬੀਤ ਚੁੱਕੇ ਹਨ।ਪਹਿਲੀ ਮਈ ਦਾ ਦਿਨ ਸੰਸਾਰ ਇਤਿਹਾਸ ਅੰਦਰ ਮਜ਼ਦੂਰ ਜਮਾਤ ਦੀ ਹਸਤੀ ਦੀ ਤਸਦੀਕ ਕਰਨ ਵਾਲ਼ਾ ਦਿਨ ਹੈ।ਇਸ ਦਿਨ 1886 ਨੂੰ ਅਮਰੀਕਾ ਦੇ ਮਜ਼ਦੂਰਾਂ ਨੇ ਉੱਥੋਂ ਦੀ ਜ਼ਾਬਰ ਹਕੂਮਤ ਨਾਲ਼ ਮੱਥਾ ਲਾਉਂਦਿਆਂ ਕਾਰਖਾਨਿਆਂ ਅੰਦਰ ਅੱਠ ਘੰਟੇ ਦੀ ਦਿਹਾੜੀ ਦੀ ਮੰਗ ਵਾਸਤੇ ਦਾ ਤੂਫਾਨੀ ਆਗਾਜ਼ ਕੀਤਾ ਸੀ।ਇਹ ਕੋਈ ਅਛੋਪਲ਼ੇ ਜਿਹੇ ਵਾਪਰੀ ਘਟਨਾ ਨਹੀਂ ਸੀ ਸਗੋਂ ਇੱਕ ਸਦੀ ਹੱਡੀਂ ਹੰਢਾਏ ਤਜਰਬੇ ਅਤੇ ਜਾਨ-ਹੂਲ•ਵੇਂ ਸੰਘਰਸ਼ਾਂ ਦਾ ਸਿੱਟਾ ਸੀ।ਅਮਰੀਕਾ, ਪੈਦਾਵਾਰ ਵਿੱਚ ਮਸ਼ੀਨਰੀ ਨੂੰ ਅਪਨਾਉਣ ਵਾਲ਼ੇ ਦੁਨੀਆਂ ਦੇ ਪਹਿਲੇ ਮੁਲਕਾਂ ਚੋਂ ਹੈ।ਕਾਰਖਾਨਿਆਂ ਵਿੱਚ ਕਿਰਤੀਆਂ ਨਾਲ਼ ਪਸੂਆਂ ਵਰਗਾ ਸਲੂਕ ਕੀਤਾ ਜਾਂਦਾ ਸੀ।ਖਾਣ-ਪੀਣ ਤੇ ਸੌਣ ਦਾ ਸਮਾਂ ਵੀ ਨਹੀਂ ਸੀ ਦਿੱਤਾ ਜਾਂਦਾ।ਭੁੱਖੇ ਤਿਹਾਏ ਤੇ ਨੀਂਦਾਂ ਦੇ ਭੰਨੇ ਮਜ਼ਦੂਰ, ਕਾਰਖਾਨਿਆਂ ਦੇ ਘੁੱਗੂ ਸੁਣ ਕੇ ਤੜਕਸਾਰ ਅੱਭੜਵਾਹੇ ਉੱਠਦੇ, ਫਟਾਫਟ ਕਾਰਖਾਨਿਆਂ ਵੱਲ ਦੌੜਦੇ।ਹਾਲਤ ਇਹ ਸੀ ਜਿਵੇਂ ਕਿਤੇ ਮਜ਼ਦੂਰ ਸਰਮਾਏਦਾਰਾਂ ਦੀ ਪੈਸੇ ਬਣਾਉਣ ਵਾਲ਼ੀ ਮਸ਼ੀਨ ਉੱਪਰ ਕਸੇ ਹੋਏ ਪੁਰਜੇ ਹੋਣ।ਵਕਤ ਨਾਲ਼ ਹਾਲਤ ਬਦਲੀ। ਅਮਰੀਕੀ ਕਾਰਖਾਨਿਆਂ ਵਿੱਚ ਡੁਲ•ਦੇ ਕਿਰਤੀਆਂ ਦੇ ਮੁੜ•ਕੇ 'ਚੋਂ ਸੋਝੀ ਨੇ ਜਨਮ ਲਿਆ।ਕਾਰਖਾਨਿਆਂ ਵਿੱਚ 18-18 ਘੰਟੇ ਕੰਮ 'ਤੇ ਇਕੱਠੇ ਰਹਿੰਦੇ ਮਜ਼ਦੂਰਾਂ ਨੇ ਆਖਿਰ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਦੇ ਵੀ ਕੋਈ ਹੱਕ ਹਨ।ਪਹਿਲੀ ਵਾਰ 1806 ਦੇ ਸਾਲ ਫਿਲਾਡੈਲਫੀਆ ਸ਼ਹਿਰ ਅੰਦਰ ਮਕੈਨਿਕ ਜੱਥੇਬੰਦੀ, ਤੇ ਫਿਰ 1827 'ਚ ਮਜ਼ਦੂਰ ਜੱਥੇਬੰਦੀ ਹੋਂਦ 'ਚ ਆਈ।ਇਸੇ ਤਰਾਂ• 1834 'ਚ ਨਿਊਯਾਰਕ ਵਿੱਚ ਡਬਲ-ਰੋਟੀ ਬਣਾਉਣ ਵਾਲ਼ੇ ਮਜ਼ਦੂਰਾਂ ਦੀ ਜੱਥੇਬੰਦੀ ਬਣੀ।ਪਹਿਲਾਂ ਪਹਿਲਾਂ ਮਜ਼ਦੂਰ ਕੋਈ ਖੁੱਲ•ਾ ਸੰਘਰਸ਼ ਕਰਨ ਤੋਂ ਝਿਜਕਦੇ ਸਨ ਕਿਉਂਕਿ ਗ਼ੁਲਾਮੀ ਦੇ ਜੂਲ਼ੇ ਨੇ ਮੋਢਿਆਂ ਉੱਪਰ ਪੱਕੀ ਥਾਂ ਬਣਾ ਲਈ ਹੋਈ ਸੀ।ਮਸ਼ੀਨਾਂ 'ਤੇ ਕੰਮ ਕਰਦਿਆਂ 17-18 ਘੰਟੇ ਲੋਹੇ ਨਾਲ਼ ਲੋਹਾ ਹੁੰਦੇ ਮਜ਼ਦੂਰ ਜਦੋਂ ਅੱਕ ਜਾਂਦੇ ਤਾਂ ਆਸਾ-ਪਾਸਾ ਵੇਖ ਚੋਰੀ-ਛਪੋਰੀ ਮਸ਼ੀਨਾਂ ਦੀ ਭੰਨਤੋੜ ਕਰਕੇ ਆਪਣਾ ਗੁੱਸਾ ਕੱਢ ਲੈਂਦੇ।ਹੌਲ਼ੀ ਹੌਲ਼ੀ ਵਕਤ ਪੈਣ 'ਤੇ ਮਜ਼ਦੂਰਾਂ ਅੰਦਰ ਆਤਮ-ਵਿਸ਼ਵਾਸ਼ ਪੈਦਾ ਹੋਇਆ ਤੇ ਫਿਰ ਖੁਲ•ੇਆਮ ਸਰਮਾਏਦਾਰੀ ਨੂੰ ਵੰਗਾਰਨ ਦੀ ਹਾਲਤ ਸ਼ੁਰੂ ਹੋਈ।ਜਨਤਕ ਇਕੱਠ ਹੋਣ ਲੱਗੇ।ਹੜਤਾਲ਼ਾਂ ਦਾ ਸਿਲਸਲਾ ਸ਼ੁਰੂ ਹੋ ਗਿਆ।ਪੂੰਜੀਵਾਦੀਆਂ ਨਾਲ਼ ਸਿੱਧੇ ਟਕਰਾਅ ਹੋਣ ਲੱਗੇ।ਚੇਤਨਾ ਨੂੰ ਨਿੱਤ ਨਵੀਆਂ ਕਰੂੰਬਲ਼ਾਂ ਫੁੱਟਦੀਆਂ।ਅਮਰੀਕਾ ਦੇ ਸਰਕਾਰੀ ਕਰਮਚਾਰੀਆਂ ਨੇ 1837 ਵਿੱਚ 10 ਘੰਟੇ ਦਿਹਾੜੀ ਦੀ ਮੰਗ ਉਠਾਈ।ਕਈ ਥਾਵਾਂ 'ਤੇ ਪ੍ਰਾਈਵੇਟ ਸੈਕਟਰ ਵਿੱਚ ਵੀ ਇਹ ਮੰਗ ਉੱਠੀ।ਅੱਠ ਘੰਟੇ ਦੀ ਦਿਹਾੜੀ ਦਾ ਮਾਮਲਾ 1857 ਤੱਕ ਪੂਰੀ ਦੁਨੀਆਂ ਅੰਦਰ ਜ਼ੋਰ ਅਤੇ ਮਾਨਤਾ ਹਾਸਲ ਕਰ ਗਿਆ।'ਜਨਰਲ ਕਾਂਗਰਸ ਆਫ ਲੇਬਰ' ਨੇ 1866 ਦੀ 16 ਅਗਸਤ ਦੇ ਦਿਨ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ “ਅੱਜ ਸਭ ਤੋਂ ਵੱਡੀ ਲੋੜ ਹੈ ਕਿ ਇਸ ਦੇਸ਼ ਵਿੱਚ ਮਜ਼ਦੂਰਾਂ ਨੂੰ ਪੂੰਜੀ ਦੀ ਗੁਲਾਮੀ ਤੋਂ ਮੁਕਤ ਕਰਨ ਲਈ ਅਜਿਹਾ ਕਾਨੂੰਨ ਪਾਸ ਕੀਤਾ ਜਾਵੇ ਜਿਸ ਨਾਲ਼ ਅਮਰੀਕੀ ਸੰਘ ਦੇ ਸਾਰੇ ਰਾਜਾਂ ਵਿੱਚ ਅੱਠ ਘੰਟੇ ਦੀ ਦਿਹਾੜੀ ਯਕੀਨੀ ਬਣੇ।ਮਤੇ ਵਿੱਚ ਅਹਿਦ ਕੀਤਾ ਗਿਆ ਿਕ “ਇਸ ਗੌਰਵਸ਼ਾਲੀ ਹੱਕ ਲਈ ਅਸੀਂ ਸੰਘਰਸ਼ ਕਰਾਂਗੇ।“
20 ਅਗਸਤ 1866 ਨੂੰ 60 ਮਜ਼ਦੂਰ ਜੱਥੇਬੰਦੀਆਂ ਦਾ ਇਕੱਠ ਕਰ ਕੇ ਨੈਸ਼ਨਲ ਲੇਬਰ ਯੂਨੀਅਨ ਬਣਾਈ ਗਈ।ਕੰਮ ਹਾਲਤਾਂ ਅਤੇ ਕੰਮ ਘੰਟਿਆਂ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਕਸ਼-ਮ-ਕਸ਼ ਚਲਦੀ ਰਹੀ।ਜ਼ਬਰ ਨਾਲ਼ ਟਾਕਰਾ ਕੀਤਾ ਜਾਂਦਾ ਰਿਹਾ।ਛਾਂਟੀਆਂ ਦੇ ਵਿਰੋਧ 'ਚ ਸੰਘਰਸ਼ ਕਰਦੇ 10 ਮਜ਼ਦੂਰ ਆਗੂਆਂ ਨੂੰ ਫਾਂਸੀ ਦੇਣ ਦੀ ਇੱਕ ਘਟਨਾ 1875 ਵਿੱਚ ਵੀ ਵਾਪਰੀ ਸੀ।ਆਖ਼ਿਰ 7 ਅਕਤੂਬਰ 1884 ਨੂੰ ਐਲਾਨ ਕੀਤਾ ਗਿਆ ਕਿ ਜੇ ਸਰਕਾਰ ਨੇ ਅੱਠ ਘੰਟੇ ਦੀ ਦਿਹਾੜੀ ਦੀ ਮੰਗ ਨਾ ਮੰਨੀ ਤਾਂ ਪਹਿਲੀ ਮਈ 1886 ਨੂੰ ਮਜ਼ਦੂਰ ਆਪਣੇ ਤੌਰ 'ਤੇ ਇਸ ਮੰਗ ਨੂੰ ਲਾਗੂ ਕਰਨਗੇ।ਮਿਥਿਆ ਦਿਨ ਆ ਗਿਆ।ਸਫਲ ਹੜਤਾਲ਼ ਕੀਤੀ ਗਈ।ਅੱਠ ਘੰਟੇ ਕੰਮ ਕਰ ਕੇ ਮਜ਼ਦੂਰ ਫੈਕਟਰੀਆਂ 'ਚੋਂ ਬਾਹਰ ਆਏ।ਮਿਥੇ ਪ੍ਰੋਗਰਾਮ ਮੁਤਾਬਕ ਵੱਡੇ ਮੁਜਾਹਰੇ ਕੀਤੇ।ਅੱਸੀ ਹਜ਼ਾਰ ਮਜ਼ਦੂਰਾਂ ਨੇ ਹੜਤਾਲ਼ ਵਿੱਚ ਹਿੱਸਾ ਲਿਆ।ਅਲਬਰਟ, ਪਾਰਸਨ ਤੇ ਸਪਾਈਸ ਨੇ ਰੈਲੀ ਨੂੰ ਸੰਬੋਧਨ ਕੀਤਾ ਅਤੇ ਅਗਲੇ ਐਕਸ਼ਨ ਦਾ ਸੱਦਾ ਦਿੱਤਾ।ਪੁਲ਼ਸ ਅਤੇ ਪੂੰਜੀਦਾਰਾਂ ਦੇ ਲੱਠਮਾਰਾਂ ਦੇ ਹੌਸਲੇ ਪਸਤ ਕਰਦਾ ਪਹਿਲੀ ਮਈ ਦਾ ਦਿਨ ਬਿਨਾ ਕਿਸੇ ਘਟਨਾ ਦੇ ਬੀਤ ਗਿਆ।ਉੱਧਰ ਪੂੰਜੀਵਾਦੀਆਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਸੀ।ਅਗਲੇ ਦਿਨ ਐਤਵਾਰ ਸੀ।ਸਰਕਾਰੀ ਤੌਰ 'ਤੇ ਅੱਠ ਘੰਟੇ ਦੀ ਦਿਹਾੜੀ ਦਾ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਭਾਵ 3 ਮਈ ਨੂੰ ਫਿਰ ਮੁਜਾਹਰੇ ਕੀਤੇ ਗਏ।ਸ਼ਹਿਰ ਸ਼ਿਕਾਗੋ ਇਸ ਸਾਰੇ ਸੰਘਰਸ਼ ਦਾ ਕੇਂਦਰ ਸੀ।ਮਈ ਦੀਆਂ ਘਟਨਾਵਾਂ ਵੀ ਇਸੇ ਸ਼ਹਿਰ ਅੰਦਰ ਵਾਪਰੀਆਂ………। 3 ਮਈ ਦੇ ਐਕਸ਼ਨ ਮੌਕੇ ਹੜਤਾਲ਼ੀ ਮਜ਼ਦੂਰਾਂ 'ਤੇ ਗੋਲ਼ੀਆਂ ਦੀ ਵਾਛੜ ਕਰ ਕੇ 6 ਮਜ਼ਦੂਰਾਂ ਨੂੰ ਸ਼ਹੀਦ ਕੀਤਾ ਗਿਆ।ਸੈਂਕੜੇ ਲੋਕ ਜ਼ਖਮੀ ਹੋ ਗਏ।ਘਟਨਾਕ੍ਰਮ ਨੇ ਮਜ਼ਦੂਰਾਂ ਦੇ ਰੌਂਅ ਨੂੰ ਨਵੀਂ ਚੁਆਤੀ ਲਾਈ………4 ਮਈ ਨੂੰ ਫਿਰ ਰੋਸ ਮੁਜਾਹਰੇ ਕੀਤੇ ਗਏ।ਸਪਾਈਸ ਅਤੇ ਪਾਰਸਨ ਸੰਬੋਧਨ ਕਰ ਚੁੱਕੇ ਸਨ।ਸੈਮ ਫਿਲਡੇਨ ਭਾਸ਼ਣ ਕਰ ਰਿਹਾ ਸੀ ਕਿ ਪੁਲ਼ਸੀ ਧਾੜਾਂ ਟੁੱਟ ਪਈਆਂ।ਚਾਰ ਮਜ਼ਦੂਰ ਸ਼ਹੀਦ ਕਰ ਦਿੱਤੇ ਗਏ।ਨਿਹੱਥੇ ਮਜ਼ਦੂਰਾਂ ਨੇ ਮੁਕਾਬਲਾ ਕਰਦਿਆਂ 7 ਪੁਲ਼ਸੀਏ ਕੁੱਟ ਕੁੱਟ ਕੇ ਪਾਰ ਬੁਲਾ ਦਿੱਤੇ।ਇਸ ਤਰਾਂ• ਇੱਕ ਲੰਬੇ ਅਤੇ ਖੂੰਖਾਰ ਦੌਰ ਵਿੱਚੋਂ ਦੀ ਗੁਜ਼ਰਦਾ ਹੋਇਆ ਇਹ ਘਟਨਾਕ੍ਰਮ 11 ਨਵੰਬਰ 1887 ਨੂੰ ਸੱਤ ਮਜ਼ਦੂਰ ਆਗੂਆਂ ਨੂੰ ਫਾਂਸੀ 'ਤੇ ਲਟਕਾਏ ਜਾਣ ਨਾਲ਼ ਸਿਖਰ 'ਤੇ ਪਹੁੰਚਿਆ।ਫਰੈਡਰਿਕ ਏਂਗਲਜ਼ ਦੀ ਅਗਵਾਈ ਹੇਠ ਦੂਸਰੀ ਕੌਮਾਂਤਰੀ ਦੇ ਜਿਊਰਿਕ ਸੰਮੇਲਨ ਨੇ 1893 ਵਿੱਚ ਮਈ ਦਿਵਸ ਨੂੰ ਜਮਾਤੀ ਘੋਲ਼ ਨਾਲ਼ ਜੋੜਨ ਅਤੇ ਦੁਨੀਆ ਭਰ ਵਿੱਚ ਕੌਮਾਂਤਰੀ ਮਜ਼ਦੂਰ ਦਿਹਾੜੇ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ।
ਅੱਜ ਪੰਜਾਬ ਤੋਂ ਲੈ ਕੇ ਵਿਸ਼ਵ ਤੱਕ ਇਹ ਵਰਤਾਰਾ ਵੀ ਵੇਖਣ ਨੂੰ ਮਿਲਦਾ ਹੈ ਕਿ ਸਰਕਾਰੀ/ਬੁਰਜੂਆ/ਆਰਥਿਕਵਾਦੀ/ਮੌਕਾਪ੍ਰਸਤ/ਭੁੱਲੜ ਤਾਕਤਾਂ ਵੱਲੋਂ ਛੁੱਟੀ ਦੇ ਰਾਮ-ਰੌਲ਼ੇ ਵਿੱਚ ਮਈ ਦਿਵਸ ਦੀ ਅਸਲੀ ਰੂਹ ਉੱਪਰ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।ਕਿਰਤੀਆਂ ਅੱਗੇ ਇਸ ਮਹਾਨ ਦਿਹਾੜੇ ਦੀ ਮਹਾਨ ਵਿਰਾਸਤ ਉਜ਼ਾਗਰ ਕਰਨ/ਹੋਣ ਤੋਂ ਰੋਕਣ ਦੇ ਯਤਨ ਕੀਤੇ ਜਾਂਦੇ ਹਨ।ਸਰਕਾਰੀ ਝੰਡੇ ਚੜ•ਾ ਕੇ ਮਠਿਆਈ ਵੰਡ ਕੇ ਮੂੰਹ ਮਿੱਠਾ ਕਰਾ ਦਿੱਤਾ ਜਾਂਦਾ ਹੈ ਜਦਕਿ ਇਹ ਦਿਹਾੜਾ ਕਿਰਤੀ ਜਮਾਤ ਲਈ ਸ਼ਿਕਾਗੋ ਦੇ ਸ਼ਹੀਦਾਂ ਵਾਂਗ ਪੂੰਜੀ ਦੀ ਗੁਲਾਮੀ ਤੋਂ ਮੁਕਤੀ ਲਈ ਅਹਿਦ ਕਰਨ ਦਾ ਦਿਨ ਹੈ।ਇਹ ਦਿਹਾੜਾ, ਹੁਣ ਤੱਕ ਇਸ ਦਿਸ਼ਾ ਵਿੱਚ ਕੀਤੀਆਂ ਜੱਦੋਜਹਿਦਾਂ ਦਾ ਮੁਲਾਂਕਣ ਕਰਨ ਅਤੇ ਮੁਲਾਂਕਣ 'ਚੋਂ ਨਿੱਕਲ਼ਦੇ ਸਬਕਾਂ/ਕਮੀਆਂ ਨੂੰ ਦੂਰ ਕਰਦਿਆਂ ਲੋਟੂ ਢਾਣੀ ਵਿਰੁੱਧ ਰੋਜ਼ਮਰ•ਾ ਦੇ ਸੰਘਰਸ਼ਾਂ ਨੂੰ ਇਨਕਲਾਬ ਦੀ ਪ੍ਰਕਿਰਿਆ ਨਾਲ਼ ਜੋੜਨ ਦੀ ਦਿਸ਼ਾ ਤਹਿ ਕਰਨ ਦਾ ਦਿਨ ਹੈ।ਇਹ ਦਿਹਾੜਾ ਕਿਰਤੀ ਸ੍ਰੇਣੀ ਦੀ ਮੁਕੰਮਲ ਮੁਕਤੀ ਦੀ ਜ਼ਾਮਨੀ ਕਰਨ ਵਾਲ਼ੇ ਇਨਕਲਾਬ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰਾਂ ਕਰਨ ਦਾ ਦਿਨ ਹੈ।ਇਹ ਦਿਹਾੜਾ ਆਪਣੀ ਕੁੱਲ ਲਿਆਕਤ ਨੂੰ ਇਨਕਲਾਬ ਨੂੰ ਧੁਰ ਲਾਉਣ ਵਾਲ਼ੇ ਸਾਰੇ ਔਜ਼ਾਰਾਂ/ਦਾਅਪੇਚਾਂ ਨੂੰ ਹਾਸਲ ਕਰਨ ਤੇ ਅਪਨਾਉਣ ਦੀ ਜਾਂਚ ੱਿਸਖਣ ਵੱਲ ਸੇਧਤ ਕਰਨ, ਮੁੱਕਦੀ ਗੱਲ ਇਹ ਕਿ ਮੌਜੂਦਾ ਸਾਮਰਾਜੀ ਲੁਟੇਰੇ ਪ੍ਰਬੰਧ ਦੀ ਮੌਤ ਦੀ ਅਟੱਲਤਾ ਵਿੱਚ ਵਿਸ਼ਾਵਾਸ਼ ਨੂੰ ਹੋਰ ਪਕੇਰਾ ਕਰਦਿਆਂ ਸਾਮਰਾਜ ਅਤੇ ਪਿਛਾਖੜ ਦਾ ਫਸਤਾ ਵੱਢਣ ਲਈ ਲਹਿਰ ਦੀ ਉਠਾਣ ਬੰਨ•ਣ ਲਈ ਜੁਟ ਜਾਣ ਦਾ ਅਹਿਦ ਕਰਨ ਦਾ ਦਿਨ ਹੈ।
ਦੇਸ਼ ਅਤੇ ਵਿਸ਼ਵ ਹਾਲਤਾਂ ਦੀਆਂ ਚੁਣੌਤੀਆਂ
ਮਈ ਦੀਆਂ ਘਟਨਾਵਾਂ ਵਾਲ਼ੇ ਸਮੇਂ ਮਜ਼ਦੂਰ ਜਮਾਤ ਦੀ ਵਿਚਾਰਧਾਰਾ, ਜੱਥੇਬੰਦੀ ਅਤੇ ਇਨਕਲਾਬ ਦੇ ਔਜ਼ਾਰਾਂ ਦੀ ਵਰਤੋਂ ਦੇ ਦਾਅਪੇਚਾਂ ਦਾ ਮਾਮਲਾ ਪੂਰੀ ਤਰਾਂ• ਸਪਸ਼ਟ ਤੇ ਵਿਕਸਤ ਨਹੀਂ ਸੀ। ਫਿਰ ਵੀ ਮਈ ਦੀਆਂ ਅਤੇ ਇਸ ਤੋਂ ਪਹਿਲਾਂ ਪੈਰਿਸ ਕਮਿਊਨ ਦੀਆਂ ਘਟਨਾਵਾਂ ਨੇ ਇਹ ਸੱਚ ਸਾਹਮਣੇ ਲੈ ਆਂਦਾ ਸੀ ਕਿ ਮਜ਼ਦੂਰ ਜਮਾਤ ਦੀ ਮੁਕਤੀ ਦਾ ਕਾਰਜ ਸਥਾਪਿਤ ਰਾਜਕੀ ਮਸ਼ੀਨਰੀ, ਪੁਲ਼ਸ, ਫੌਜ, ਕਚਹਿਰੀਆਂ ਆਦਿ ਦੇ ਸਮਾਨੰਤਰ ਲੋਕਾਂ ਦਾ ਮੁੱਢੋਂ ਨਵਾਂ ਢਾਂਚਾ ਉਸਾਰਨ ਦਾ ਕਾਰਜ ਹੈ। ਇਸ ਸਾਰੇ ਸਿਲਸਿਲੇ ਵਿੱਚੋਂ ਦੀ ਗੁਜ਼ਰਦਿਆਂ ਦੁਨੀਆ ਭਰ ਦੀਆਂ ਯੁੱਗ ਪਲ਼ਟਾਊ ਸ਼ਕਤੀਆਂ ਨੇ ਇਹ ਗੱਲ ਵੀ ਸਮਝ ਲਈ ਸੀ ਕਿ ਲੋਟੂ ਸ੍ਰੇਣੀ ਦੀ ਸੀਨਾ-ਜ਼ੋਰੀ ਦਾ ਜਵਾਬ ਉਸੇ ਭਾਸ਼ਾ ਨਾਲ਼ ਭਾਵ ਹਥਿਆਰਬੰਦ ਇਨਕਲਾਬ ਦੇ ਬਲਬੂਤੇ ਸਾਮਰਾਜ, ਉਸਦੇ ਸਥਾਨਕ ਸਰਕਾਰੀ ਤੇ ਗੈਰ ਸਰਕਾਰੀ ਥੰਮ•ਾਂ ਅਤੇ ਅਫਸਰਸ਼ਾਹੀ ਨੂੰ ਉਲਟਾ ਕੇ ਹੀ ਦਿੱਤਾ ਜਾ ਸਕਦਾ ਹੈ।ਮਈ, ਪੈਰਿਸ ਕਮਿਊਨ ਅਤੇ ਰੂਸ-ਚੀਨ ਦੇ ਇਨਕਲਾਬਾਂ ਦੀਆਂ ਮਹਾਨ ਘਟਨਾਵਾਂ ਨੇ ਸਾਡੇ ਰਹਿਬਰਾਂ ਵੱਲੋਂ ਉਘਾੜੀ ਗਈ ਲੁਟੇਰੇ ਪ੍ਰਬੰਧ ਦੀ ਮੌਤ ਦੀ ਅਟੱਲਤਾ ਦਾ ਵਿਸ਼ਵਾਸ਼ ਕਿਰਤੀਆਂ ਦੇ ਮਨਾਂ ਅੰਦਰ ਹੋਰ ਵੀ ਪੱਕਾ ਕੀਤਾ।
ਅੱਜ ਜਦੋਂ ਅਸੀਂ 130 ਸਾਲਾਂ ਬਾਦ ਮਈ ਦਿਵਸ ਨੂੰ ਯਾਦ ਕਰ ਰਹੇ ਹਾਂ ਤਾਂ ਅੱਜ ਵੀ ਭਾਰਤ ਅਤੇ ਦੁਨੀਆ ਭਰ ਦੇ ਕਿਰਤੀ ਲੋਕ ਬਦਤਰ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ।ਸਾਮਰਾਜੀ ਸ਼ਕਤੀਆਂ ਖਾਸ ਕਰਕੇ ਅਮਰੀਕੀ ਸਾਮਰਾਜ ਦੁਨੀਆਂ ਦਾ ਲੱਠਮਾਰ ਬਣਿਆ ਹੋਇਆ ਹੈ।ਇਰਾਕ-ਅਫਗਾਨ ਜਿਹੇ ਮੁਲਕਾਂ ਨੂੰ ਸਿੱਧੇ ਫੌਜੀ ਹਮਲਿਆਂ ਨਾਲ਼ ਕਾਬੂ ਕਰਨ ਅਤੇ ਆਰਥਿਕ ਜ਼ਖੀਰਿਆਂ ਤੇ ਮਨੁੱਖੀ ਸ਼ਕਤੀ ਨਾਲ਼ ਭਰਪੂਰ ਭਾਰਤ ਵਰਗੇ ਪਛੜੇ ਮੁਲਕਾਂ ਨੂੰ ਵਿੱਤੀ ਹਮਲਿਆਂ ਨਾਲ਼ ਫੁੰਡ•ਣ ਦੀ ਨੀਤੀ 'ਤੇ ਚਲਦਾ ਅਮਰੀਕੀ ਸਾਮਰਾਜ ਇਹਨਾਂ ਮੁਲਕਾਂ ਦਾ 'ਕਿੰਗ-ਮੇਕਰ' ਬਣਿਆ ਹੋਇਆ ਹੈ।ਭਾਰਤੀ ਹਾਕਮ ਪੂਰੀ ਬੇਸ਼ਰਮੀ ਨਾਲ਼ ਸਾਮਰਾਜੀਆਂ ਦੀ ਚਾਕਰੀ ਕਰਦਿਆਂ, ਮੁਲਕ ਨੂੰ ਸਾਮਰਾਜੀ ਗਿਰਝਾਂ ਮੂਹਰੇ ਪਰੋਸਣ ਵਿੱਚ ਗਲਤਾਨ ਹਨ।ਦੇਸ਼ ਦੇ ਜਲ-ਜੰਗਲ਼-ਜ਼ਮੀਨ ਅਤੇ ਸਾਰੇ ਅਮੀਰ ਕੁਦਰਤੀ ਸੋਮੇ ਸਾਮਰਾਜੀ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਪਰੋਸੇ ਜਾ ਰਹੇ ਹਨ।ਕੰਪਨੀਆਂ ਨੂੰ ਹੋਕੇ ਦਿੱਤੇ ਜਾ ਰਹੇ ਕਿ ਸਾਡੇ ਮੁਲਕ ਵਿੱਚ ਪੂੰਜੀ ਨਿਵੇਸ਼ ਕਰੋ ਤੇ ਅੰਨ•ਾ ਧਨ ਕਮਾਓ…… …ਨਿੱਜੀਕਰਣ ਤੇ ਅਖੌਤੀ ਵਿਸ਼ਵੀਕਰਣ ਦੀਆਂ ਨੀਤੀਆਂ ਨਾਲ਼ ਸਰਕਾਰੀ ਤੇ ਪ੍ਰਾਈਵੇਟ ਖੇਤਰ ਨੂੰ ਉਜਾੜਿਆ ਜਾ ਰਿਹਾ ਹੈ।ਬੇ-ਲਗਾਮ ਤੇ ਮੁਨਾਫ਼ੇਖੋਰ ਸਾਮਰਾਜੀ ਤਕਨੀਕ ਨੇ ਲੋਕਾਂ ਦੇ ਹੱਥਾਂ 'ਚੋਂ ਕੰਮ ਖੋਹ ਲਿਆ ਹੈ।ਕਿਸਾਨ ਜ਼ਮੀਨਾਂ ਤੋਂ ਵਿਰਵੇ ਕੀਤੇ ਜਾ ਰਹੇ ਹਨ।ਮਹਿੰਗਾਈ ਨਿੱਤ ਵਧ ਰਹੀ ਹੈ।ਉਜ਼ਰਤਾਂ ਸੁੰਗੜ ਰਹੀਆਂ ਹਨ।ਕਿਸਾਨ-ਮਜ਼ਦੂਰ-ਨੌਜਵਾਨ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ।ਪੰਜਾਬ ਸਰਕਾਰ ਦੇ ਸਰਵੇਖਣ ਮੁਤਾਬਕ ਇਕੱਲੇ ਪੰਜਾਬ ਅੰਦਰ ਹੀ 2015 ਦੇ ਸਾਲ ਵਿੱਚ 449 ਮਜ਼ਦੂਰ-ਕਿਸਾਨ ਖੁਦਕਸ਼ੀ ਕਰ ਗਏ ਹਨ।ਬੇਰੋਜ਼ਗਾਰੀ ਦਾ ਦੈਂਤ ਜੁਆਨੀ ਨੂੰ ਨਿਗਲ਼ ਰਿਹਾ ਹੈ।ਗੰਦੇ ਸੱਭਿਆਚਾਰ ਨਾਲ਼ ਮਨੁੱਖੀ ਸੋਚ ਨੂੰ ਗੰਧਲ਼ਾ ਕੀਤਾ ਜਾ ਰਿਹਾ ਹੈ।ਲੋਕ ਕੁੱਲੀ-ਗੁੱਲੀ-ਜੁੱਲੀ-ਵਿੱਦਿਆ-ਸਿਹਤ ਆਦਿ ਬੁਨਿਆਦੀ ਲੋੜਾਂ ਨੂੰ ਤਰਸ ਰਹੇ ਹਨ।
ਮਈ ਦਿਹਾੜਾ, ਇਸ ਬਦਤਰ ਜ਼ਿੰਦਗੀ ਨੂੰ ਖੁਸ਼ਹਾਲ ਜ਼ਿੰਦਗੀ ਵਿੱਚ ਪਲ਼ਟਣ ਦਾ ਗੁਰ ਦੱਸਦਾ ਹੈ।ਇਸ ਗੁਰ ਨੂੰ ਪੱਲੇ ਬੰਨ• ਸੰਸਾਰ ਭਰ ਦੇ ਲੋਕ ਆਪੋ-ਆਪਣੀਆਂ ਮੁਸ਼ਕਲਾਂ ਤੇ ਹਾਲਤਾਂ ਅਨੁਸਾਰ ਜੱਦੋਜਹਿਦ ਕਰ ਰਹੇ ਹਨ।ਸਾਡੇ ਮੁਲਕ ਅੰਦਰ ਇਹ ਜੱਦੋਜਹਿਦ ਹੋਰ ਵੀ ਜ਼ੋਰ ਨਾਲ਼ ਲੜੀ ਜਾ ਰਹੀ ਹੈ।ਦੇਸ਼ ਦੇ 35 ਕਰੋੜ ਆਦਿ-ਵਾਸੀ ਤੇ ਹੋਰ ਗਰੀਬ ਲੋਕ ਦੁਸ਼ਟ ਰਾਜ ਪ੍ਰਬੰਧ ਦੀ ਕਬਰ ਖੋਦਣ ਲੱਗੇ ਹੋਏ ਹਨ।ਇਹ ਲੜਾਈ ਆਰ-ਪਾਰ ਦੀ ਲੜਾਈ ਤੱਕ ਵਿਕਸਤ ਹੋ ਗਈ ਹੈ।ਜੰਗਲ਼ਾਂ-ਪਹਾੜਾਂ ਦੀ ਹਿੱਕ ਉੱਪਰ ਰੋਜ਼ ਕੋਈ 'ਮਈ ਦਿਨ' ਵਾਪਰਦਾ ਹੈ।ਗੱਲ ਅੱਠ ਘੰਟੇ ਦੀ ਦਿਹਾੜੀ ਤੋਂ ਅੱਗੇ ਵਧ ਗਈ ਹੈ।ਲੋਕਾਂ ਕਹਿ ਦਿੱਤਾ ਹੈ, “ਅਸੀਂ ਤੁਹਾਡੀ ਮਾਲਕੀ ਵਾਲ਼ੇ ਖੇਤਾਂ ਵਿੱਚ ਦਿਹਾੜੀ ਕਿਉਂ ਕਰੀਏ………………?“ ਕਈ ਸੂਬਿਆਂ ਅੰਦਰ ਵੱਡੇ ਭੋਇੰ-ਪਤੀਆਂ ਦੀਆਂ ਜ਼ਮੀਨਾਂ ਖੋਹ ਕੇ ਗਰੀਬ ਲੋਕਾਂ ਵਿੱਚ ਵੰਡਣ ਦਾ ਸਿਲਸਲਾ ਵੀ ਜਾਰੀ ਹੈ।ਇਸ ਤਰਾਂ• ਧਨਵਾਨਾਂ ਕੋਲ਼ੋਂ ਪੈਦਾਵਾਰੀ ਵਸੀਲੇ ਖੋਹ ਕੇ ਮੁੜ ਵੰਡ ਕਰਨ ਅਤੇ ਮਜ਼ਦੂਰਾਂ ਸਮੇਤ ਸਭਨਾਂ ਸਾਧਨਹੀਣ ਲੋਕਾਂ ਨੂੰ ਇਹਨਾਂ ਸਾਧਨਾਂ ਦੇ ਮਾਲਕ ਬਣਾਉਣ ਨਾਲ਼ ਹੀ ਕਿਰਤੀ ਸ੍ਰੇਣੀ ਨੂੰ ਖੁਸ਼ਹਾਲ ਕੀਤਾ ਜਾਣਾ ਹੈ।ਮਈ ਦਿਨ ਦੇ ਸ਼ਹੀਦਾਂ ਦੇ ਅਧੂਰੇ ਕਾਜ ਨੂੰ ਅੱਗੇ ਤੋਰਨ ਦਾ ਇਹੋ ਹੀ ਇੱਕੋ ਇੱਕ ਮਤਲਬ ਹੈ।ਇਸ ਪ੍ਰਕਿਰਿਆ ਵਿੱਚ ਸ਼ਰੀਕ ਹੋਣਾ ਹੀ ਮਈ ਦਿਵਸ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ।ਕਦੇ ਸ਼ਿਕਾਗੋ ਦੇ ਕਿਰਤੀਆਂ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਕਿਰਤ ਨੂੰ ਪੂੰਜੀ ਦੀ ਗੁਲਾਮੀ ਤੋਂ ਮੁਕਤ ਕਰਾਉਣ ਦੀ ਜਾਂਚ ਸਿਖਾਈ ਸੀ।ਆਓ ਅੱਜ ਆਪਾਂ ਉਸ ਜਾਂਚ ਨੂੰ ਹੋਰ ਅਮੀਰ ਬਣਾਉਣ ਦਾ ਅਹਿਦ ਕਰੀਏ।
No comments:
Post a Comment