ਭਾਰਤੀ ਹਾਕਮ ਜਮਾਤਾਂ ਅਤੇ ਰਾਜ ਵੱਲੋਂ
ਸਿੱਖਾਂ ਸਮੇਤ ਹੋਰਨਾਂ
ਧਾਰਮਿਕ ਘੱਟ-ਗਿਣਤੀਆਂ ਨਾਲ ਧੱਕੇ-ਵਿਤਕਰੇ ਦੇ ਸੁਆਲ ਬਾਰੇ
'ਸੁਰਖ਼ ਲੀਹ' ਦੀ
ਹਾਕਮਪ੍ਰਸਤ
ਸਮਝ ਦੇ ਦੀਦਾਰ -1
ਸੁਰਖ਼ ਰੇਖਾ ਪ੍ਰਕਾਸ਼ਨ
ਮਈ, 2016 ਸਹਾਇਤਾ ਰਾਸ਼ੀ: 10 ਰੁਪਏ
'ਸੁਰਖ਼ ਲੀਹ' ਦੀ ਹਾਕਮਪ੍ਰਸਤ ਸਮਝ ਦੇ ਦੀਦਾਰ
''ਸੁਰਖ਼ ਲੀਹ'' ਵੱਲੋਂ ਇੱਕ ਧਾਰਮਿਕ ਘੱਟ-ਗਿਣਤੀ ਵਜੋਂ ਸਿੱਖ ਫਿਰਕੇ ਨਾਲ ਧੱਕੇ ਵਿਤਕਰੇ ਦੇ ਸੁਆਲ ਬਾਰੇ ਸਾਬਕਾ ''ਜਨਤਕ ਲੀਹ'' ਪਰਚੇ ਵਿੱਚ 1989 ਵਿੱਚ ਛਪੀ ਹੋਈ ਲਿਖਤ ਮੁੜ ਛਾਪੀ ਗਈ ਹੈ। ਇਸ ਲਿਖਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ''ਸਿੱਖ ਧਾਰਮਿਕ ਫਿਰਕਾ ਬਹੁਗਿਣਤੀ ਹਿੰਦੂ ਫਿਰਕੇ ਦੇ ਦਾਬੇ ਅਧੀਨ ਜਿਉਂ ਰਿਹਾ, ਦਬਾਇਆ, ਲਤਾੜਿਆ ਗ਼ੁਲਾਮ ਫਿਰਕਾ'' ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਉੱਤੇ ਹਿੰਦੂਆਂ ਦਾ ਕੋਈ ਵੀ ਆਰਥਿਕ, ਸਮਾਜਿਕ, ਸਿਆਸੀ ਅਤੇ ਸਭਿਆਚਾਰਕ ਦਾਬਾ ਨਹੀਂ ਹੈ।
ਉਹਨਾਂ ਦਾ ਦਾਅਵਾ ਹੈ ਕਿ ਸਿੱਖ ਧਾਰਮਿਕ ਘੱਟ ਗਿਣਤੀ ਨਾਲ ਧੱਕੇ-ਵਿਤਕਰੇ ਦੀ ਗੱਲ ਤਾਂ ਦੂਰ ਰਹੀ, ਸਗੋਂ ਇਹ ਇੱਕ ਬਾ-ਸਹੂਲਤ ਫਿਰਕਾ ਹੈ। ਇਸ ਤੋਂ ਅੱਗੇ ਉਹਨਾਂ ਦਾ ਦਾਅਵਾ ਹੈ ਕਿ ਭਾਰਤ ਅੰਦਰ ਕਿਸੇ ਵੀ ਧਾਰਮਿਕ ਘੱਟ ਗਿਣਤੀ ਨਾਲ ਕੋਈ ਧੱਕਾ-ਵਿਤਕਰਾ ਨਹੀਂ ਹੁੰਦਾ। ਭਾਰਤੀ ਰਾਜ ਸਭਨਾਂ ਧਰਮਾਂ ਦੀ ਬਰਾਬਰ ਪੁਸ਼ਤਪਨਾਹੀ ਕਰਦਾ ਹੈ। ਸਭਨਾਂ ਧਰਮਾਂ ਵਿਚਲੀਆਂ ਫਿਰਕਾਪ੍ਰਸਤ ਤਾਕਤਾਂ ਨੂੰ ਇੱਕ-ਦੂਜੇ ਖਿਲਾਫ ਵਰਤਦਿਆਂ, ਆਪ ਨਿਰਪੱਖ ਰਹਿੰਦਾ ਹੈ ਅਤੇ ਆਪਣਾ ਗੈਰ-ਫਿਰਕੂ ਤੇ ਗੈਰ-ਪੱਖਪਾਤ ਸੁਭਾਅ ਕਾਇਮਰੱਖਦਾ ਹੈ ਆਦਿ ਆਦਿ।
ਸਿੱਖਾਂ ਨਾਲ ਧੱਕੇ-ਵਿਤਕਰੇ ਦੇ ਸੁਆਲ ਦੀ ਪੇਸ਼ਕਾਰੀ
ਅਸਲ ਵਿੱਚ, ਸਿੱਖਾਂ ਨਾਲ (ਹੋਰਨਾਂ ਧਾਰਮਿਕ ਘੱਟਗਿਣਤੀਆਂ ਨਾਲ ਵੀ) ਇੱਕ ਧਾਰਮਿਕ ਘੱਟਗਿਣਤੀ ਵਜੋਂ ਧੱਕੇ-ਵਿਤਕਰੇ ਦੇ ਸੁਆਲ ਨੂੰ ਬਹੁਗਿਣਤੀ ਹਿੰਦੂ ਫਿਰਕੇ ਵੱਲੋਂ ਦਬਾਉਣ-ਲਤਾੜਨ ਅਤੇ ਗੁਲਾਮ ਬਣਾ ਕੇ ਰੱਖਣ ਦੇ ਸੁਆਲ ਵਜੋਂ ਪੇਸ਼ ਕਰਨਾ ਮੂਲੋਂ ਹੀ ਗਲਤ ਅਤੇ ਆਧਾਰਹੀਣ ਹੈ। ਇਹ ਪੇਸ਼ਕਾਰੀ ਫਿਰਕੂ ਅਤੇ ਤੁਅੱਸਬੀ ਸੋਚ ਦੀ ਪੈਦਾਇਸ਼ ਹੈ।
ਭਾਰਤ ਅੰਦਰ ਵਸੋਂ ਦੀ ਵੱਡੀ ਭਾਰੀ ਬਹੁਗਿਣਤੀ (ਸਰਕਾਰੀ ਸੋਮਿਆਂ ਮੁਤਾਬਕ ਤਕਰੀਬਨ 80 ਫੀਸਦੀ) ਹਿੰਦੂ ਧਰਮ ਨਾਲ ਸਬੰਧਤ ਹੈ। ਬਾਕੀ ਵਸੋਂ ਮੁਸਲਮਾਨ, ਇਸਾਈ, ਸਿੱਖ, ਬੁੱਧ ਆਦਿ ਧਰਮਾਂ ਨਾਲ ਸਬੰਧਤ ਹੈ। ਮੁਲਕ ਅੰਦਰ ਹਿੰਦੂ ਬਹੁਗਿਣਤੀ ਫਿਰਕੇ ਅਤੇ ਹੋਰਨਾਂ ਧਾਰਮਿਕ ਘੱਟਗਿਣਤੀ ਫਿਰਕਿਆਂ ਦਾ ਹੋਣਾ ਇੱਕ ਬਾਹਰਮੁਖੀ ਹਕੀਕਤ ਹੈ। ਬਾਹਰਮੁਖੀ ਹਕੀਕਤ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦਾ ਬਾਹਰਮੁਖੀ ਆਧਾਰ ਤਾਂ ਮੁਹੱਈਆ ਕਰਦੀ ਹੈ, ਪਰ ਆਪਣੇ ਆਪ ਵਿੱਚ ਹੀ ਧੱਕੇ-ਵਿਤਕਰੇ ਦੀ ਉਤਪਤੀ ਦਾ ਸਰੋਤ ਅਤੇ ਕਾਰਨ ਨਹੀਂ ਬਣਦੀ। ਕਹਿਣ ਦਾ ਮਤਲਬ ਇਹ ਹੈ ਕਿ ਸਮਾਜ ਅੰਦਰ ਧਾਰਮਿਕ ਬਹੁਗਿਣਤੀ ਅਤੇ ਘੱਟ ਗਿਣਤੀ ਦਾ ਹੋਣਾ ਹੀ ਇਹ ਤਹਿ ਨਹੀਂ ਕਰਦਾ ਕਿ ਧਾਰਮਿਕ ਘੱਟ ਗਿਣਤੀ ਧਾਰਮਿਕ ਬਹੁਗਿਣਤੀ ਦੇ ਧੱਕੇ-ਵਿਤਕਰੇ ਦਾ ਸ਼ਿਕਾਰ ਹੈ ਜਾਂ ਉਸਦੇ ਗਲਬੇ ਹੇਠ ਵਿਚਰ ਰਹੀ ਹੈ। 1947 ਤੋਂ ਪਹਿਲਾਂ ਅਤੇ ਬਾਅਦ ਦੇ ਮੁਲਕ ਦੇ ਇਤਿਹਾਸ 'ਤੇ ਸਰਸਰੀ ਝਾਤ ਮਾਰਿਆਂ ਇਹ ਦੇਖਿਆ ਜਾ ਸਕਦਾ ਹੈ ਕਿ ਮੁਲਕ ਅੰਦਰ ਜਿੰਨੇ ਵੀ ਫਿਰਕੂ ਦੰਗਿਆਂ ਦੀਆਂ ਘਟਨਾਵਾਂ ਹੋਈਆਂ ਹਨ ਅਤੇ ਜਿੰਨੀਆਂ ਵੀ ਘੱਟ ਗਿਣਤੀਆਂ ਦੇ ਕਤਲੇਆਮ (ਸਿੱਖਾਂ ਅਤੇ ਮੁਸਲਮਾਨਾਂ ਦੇ) ਦੀਆਂ ਘਟਨਾਵਾਂ ਵਾਪਰੀਆਂ ਹਨ, ਇਹ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਘਟਨਾਵਾਂ ਨਾ ਤਾਂ ਦੋ ਫਿਰਕਿਆਂ ਦਰਮਿਆਨ ਫਿਰਕਿਆਂ ਵਜੋਂ ਖੜ•ੇ ਹੋਏ ਕਿਸੇ ਟਕਰਾਅ ਕਰਕੇ ਵਾਪਰੀਆਂ ਹਨ ਅਤੇ ਨਾ ਹੀ ਹਿੰਦੂ ਬਹੁਗਿਣਤੀ ਫਿਰਕੇ ਵੱਲੋਂ ਇੱਕ ਫਿਰਕੇਵਜੋਂ ਧਾਰਮਿਕ ਘੱਟ ਗਿਣਤੀਆਂ 'ਤੇ ਕੀਤੇ ਗਏ ਹਮਲੇ ਕਰਕੇ ਵਾਪਰੀਆਂ ਹਨ। ਮਿਸਾਲ ਵਜੋਂ 1947 ਦੀ ਮੁਲਕ ਵੰਡ ਵੇਲੇ ਵੱਡੀ ਪੱਧਰ 'ਤੇ ਹੋਏ ਫਿਰਕੂ ਦੰਗੇ ਤੇ ਕਤਲੇਆਮ ਨਾ ਤਾਂ ਹਿੰਦੂ-ਸਿੱਖ ਅਤੇ ਮੁਸਲਮਾਨ ਫਿਰਕਿਆਂ ਵਿੱਚ ਕਿਸੇ ਟਕਰਾਅ ਦਾ ਨਤੀਜਾ ਸਨ ਅਤੇ ਨਾ ਹੀ ਕਿਤੇ ਹਿੰਦੂ-ਸਿੱਖ ਫਿਰਕਿਆਂ ਵੱਲੋਂ ਮੁਸਲਿਮ ਫਿਰਕੇ ਦੀ ਅਤੇ ਮੁਸਲਿਮ ਫਿਰਕੇ ਵੱਲੋਂ ਹਿੰਦੂ-ਸਿੱਖਾਂ ਦੀ ਮਾਰਧਾੜ ਦਾ ਨਤੀਜਾ ਸਨ। ਇਹ ਦੰਗੇ-ਫਸਾਦ ਅਤੇ ਕਤਲੇਆਮ ਹਾਕਮਾਂ ਵੱਲੋਂ ਆਪਣੇ ਨਿਸ਼ਚਿਤ ਸਿਆਸੀ ਮਕਸਦਾਂ ਦੀ ਪੂਰਤੀ ਲਈ ਸੋਚੇ-ਸਮਝੇ ਅਤੇ ਵਿਉਂਤਬੱਧ ਢੰਗ ਨਾਲ ਉਕਸਾਏ-ਭੜਕਾਏ ਗਏ ਸਨ ਅਤੇ ਲੋਕਾਂ 'ਤੇ ਠੋਸੇ ਗਏ ਸਨ। ਇਹ ਫਿਰਕੂ ਦੰਗੇ-ਫਸਾਦ ਅਤੇ ਕਤਲੇਆਮ ਨਾ ਸਿਰਫ ਲੋਕਾਂ ਦੇ ਹਿੱਤਾਂ ਦੇ ਉਲਟ ਸਨ, ਸਗੋਂ ਇਹ ਲੋਕਾਂ ਦੀ ਫਿਰਕੂ 'ਸਦਭਾਵਨਾ, ਜਮਾਤੀ-ਤਬਕਾਤੀ ਅਤੇ ਭਾਈਚਾਰਕ ਏਕਤਾ ਕਾਇਮ ਰੱਖਣ ਦੀ ਸੁਤੇਸਿਧ ਇੱਛਾ ਦੇ ਵੀ ਉਲਟ ਸਨ। ਇਹਨਾਂ ਨੂੰ ਸਭਨਾਂ ਫਿਰਕਿਆਂ ਦੀ ਆਮ ਮਿਹਨਤਕਸ਼ ਜਨਤਾ ਦੇ ਹਿਤਾਂ ਅਤੇ ਰਜ਼ਾ ਦੇ ਉਲਟ ਜਾਂਦਿਆਂ, ਹਾਕਮ ਜਮਾਤਾਂ ਵੱਲੋਂ ਰਾਜ ਦੀਆਂ ਸੰਸਥਾਵਾਂ, ਸ਼ਿੰਗਾਰੇ ਗਏ ਫਿਰਕੂ-ਜਨੂੰਨੀ ਗਰੋਹਾਂ (ਸੰਸਥਾਵਾਂ) ਅਤੇ ਫਿਰਕੂ ਜਨੂੰਨੀ ਪ੍ਰਚਾਰ ਦੀ ਲਪੇਟ ਵਿੱਚ ਆਏ ਕੁੱਝ ਲੋਕ-ਹਿੱਸਿਆਂ ਨਾਲ ਮਿਲ ਕੇ ਅੰਜਾਮ ਦਿੱਤਾ ਗਿਆ ਸੀ। ਇਹਨਾਂ ਫਿਰਕੂ-ਦੰਗੇ-ਫਸਾਦਾਂ ਅਤੇ ਕਤਲੇਆਮਾਂ ਦੌਰਾਨ ਇਹਨਾਂ ਦੀ ਮਾਰ ਹੇਠ ਆਏ ਵਿਸ਼ੇਸ਼ ਫਿਰਕੇ ਦੇ ਲੋਕਾਂ ਦੇ ਬਚਾਅ ਲਈ ਦੂਸਰੇ ਫਿਰਕੇ ਦੇ ਲੋਕਾਂ ਵੱਲੋਂ ਮੂਹਰੇ ਆਇਆ ਗਿਆ, ਵੱਖ ਵੱਖ ਢੰਗਾਂ ਰਾਹੀਂ ਉਹਨਾਂ ਦੀ ਜਾਨ-ਮਾਲ ਅਤੇ ਔਰਤਾਂ ਦੀ ਇੱਜਤ-ਆਬਰੂ ਦੀ ਰਾਖੀ ਲਈ ਖਤਰਾ ਸਹੇੜ ਕੇ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਫਿਰਕੂ ਸਦਭਾਵਨਾ, ਜਮਾਤੀ ਤਬਕਾਤੀ ਅਤੇ ਭਾਈਚਾਰਕ ਸਾਂਝ ਅਤੇ ਏਕੇ ਦੀਆਂ ਸ਼ਾਨਦਾਰ ਮਿਸਾਲਾਂ ਕਾਇਮ ਕੀਤੀਆਂ ਗਈਆਂ ਹਨ। 1984 ਵਿੱਚ ਦਿੱਲੀ ਸਮੇਤ ਮੁਲਕ ਦੇ ਦਰਜ਼ਨਾਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਿੱਖਾਂ ਦਾ ਰਚਾਇਆ ਕਤਲੇਆਮ ਹਿੰਦੂ ਫਿਰਕੇ ਵੱਲੋਂ ਸਿੱਖ ਫਿਰਕੇ 'ਤੇ ਬੋਲੇ ਕਿਸੇ ਧਾਵੇ ਦਾ ਨਤੀਜਾ ਨਹੀਂ ਸੀ। ਇਹ ਕਾਂਗਰਸ ਪਾਰਟੀ ਵੱਲੋਂ ਸ਼ਿਸ਼ਕਾਰੇ ਲੱਠਮਾਰ ਕਾਂਗਰਸੀ ਗਰੋਹਾਂ, ਫਿਰਕੂ ਅਤੇ ਸਮਾਜ-ਵਿਰੋਧੀ ਮੁਜਰਿਮ ਅਨਸਰਾਂ, ਅਫਸਰਸ਼ਾਹੀ, ਹਥਿਆਰਬੰਦ ਬਲਾਂ ਦੇ ਟੋਲਿਆਂ ਦੀ ਮਿਲੀਭੁਗਤ ਨਾਲ, ਅਤੇ ਫਿਰਕੂ ਪ੍ਰਚਾਰ ਦੀ ਸ਼ਿਕਾਰ ਇੱਕ ਛੋਟੀ ਗਿਣਤੀ ਦੇ ਲੋਕਾਂ ਵੱਲੋਂ ਰਚਾਇਆ ਗਿਆ ਸੀ। ਇਸੇ ਤਰ•ਾਂ ਗੁਜਰਾਤ ਅੰਦਰ 2002 ਵਿੱਚ ਮੁਸਲਮਾਨਾਂ ਦਾ ਕਤਲੇਆਮ ਬਹੁਗਿਣਤੀ ਹਿੰਦੂ ਫਿਰਕੇ ਵੱਲੋਂ ਘੱਟ ਗਿਣਤੀ ਮੁਸਲਮਾਨ ਫਿਰਕੇ ਦਰਮਿਆਨ ਮੌਜੂਦ ਜਾਂ ਖੜ•ੇ ਹੋਏ ਕਿਸੇ ਟਕਰਾਅ ਦਾ ਨਤੀਜਾ ਨਹੀਂ ਸੀ। ਇਹ ਆਰ.ਐਸ.ਐਸ. ਦੀ ਅਗਵਾਈ ਹੇਠ ਨਰਿੰਦਰ ਮੋਦੀ ਅਤੇ ਭਾਜਪਾ ਵੱਲੋਂ ਆਪਣੇ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਨ ਲਈ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਅਧਿਕਾਰੀਆਂ ਅਤੇ ਪੁਲਸ ਅਫਸਰਸ਼ਾਹੀ ਨਾਲ ਮਿਲ ਕੇ ਬਾਕਾਇਦਾ ਵਿਉਂਤਬੰਦ ਢੰਗ ਨਾਲ ਰਚਾਇਆ ਗਿਆ ਕਤਲੇਆਮ ਸੀ।
ਉਪਰੋਕਤ ਮਿਸਾਲਾਂ ਦਰਸਾਉਂਦੀਆਂ ਹਨ ਕਿ ਮੁਲਕ ਅੰਦਰ ਧਾਰਮਿਕ ਘੱਟ-ਗਿਣਤੀਆਂ ਦੀ ਸਮੱਸਿਆ ਇਹ ਨਹੀਂ ਹੈ ਕਿ ਬਹੁਗਿਣਤੀ ਹਿੰਦੂ ਫਿਰਕੇ ਵੱਲੋਂ ਉਹਨਾਂ ਨੂੰ ਆਰਥਿਕ, ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਤੌਰ 'ਤੇ ਧੱਕੇ-ਵਿਤਕਰੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਉਹਨਾਂ 'ਤੇ ਗਲਬਾ ਜਮਾ ਕੇ ਰੱਖਿਆ ਹੋਇਆ ਹੈ। ਮੁਲਕ ਅੰਦਰ ਵਾਪਰੀਆਂ ਦੰਗੇ-ਫਸਾਦਾਂ ਅਤੇ ਕਤਲੇਆਮ ਦੀਆਂ ਸਭ ਘਟਨਾਵਾਂ ਨਾ ਤਾਂ ਹਿੰਦੂ ਫਿਰਕੇ ਵੱਲੋਂ ਘੱਟ ਗਿਣਤੀ ਫਿਰਕਿਆਂ 'ਤੇ ਗਲਬਾ ਜਮਾ ਕੇ ਰੱਖਣ ਅਤੇ ਨਾ ਹੀ ਘੱਟ ਗਿਣਤੀ ਫਿਰਕੇ/ਫਿਰਕਿਆਂ ਵੱਲੋਂ ਇਸ ਗਲਬੇ ਨੂੰ ਕੋਈ ਚੁਣੌਤੀ ਦੇਣ ਦੇ ਸਿੱਟੇ ਵਜੋਂ ਵਾਪਰੀਆਂ ਹਨ। ਇਹ ਸਭ ਘਟਨਾਵਾਂ ਪੈਦਾਵਾਰ ਦੇ ਵਸੀਲਿਆਂ ਅਤੇ ਰਾਜ-ਭਾਗ 'ਤੇ ਕਾਬਜ਼ ਲੋਕ-ਦੁਸ਼ਮਣ ਹਾਕਮ ਜਮਾਤਾਂ ਅਤੇ ਉਹਨਾਂ ਦੇ ਰਾਜ ਵੱਲੋਂ ਧਾਰਮਿਕ ਘੱਟ-ਗਿਣਤੀਆਂ ਖਿਲਾਫ ਅਖਤਿਆਰ ਕੀਤੀ ਉਸ ਤੁਅੱਸਬੀ ਫਿਰਕੂ ਸੋਚ ਅਤੇ ਪਹੁੰਚ ਦਾ ਨਤੀਜਾ ਹਨ, ਜਿਹੜੀ ਬਹੁਗਿਣਤੀ ਹਿੰਦੂ ਭਾਈਚਾਰੇ ਦੇ ਪੱਖ ਵਿੱਚ ਅਤੇ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦੇ ਵਿਰੋਧ ਵਿੱਚ ਉਲਰੀ ਹੋਈ ਹੈ।
ਇਸ ਲਈ, ਇਹ ਕਹਿਣਾ ਤਾਂ ਐਨ ਸਹੀ ਹੈ ਕਿ ਮੁਲਕ ਅੰਦਰ ਸਿੱਖਾਂ ਸਮੇਤ ਹੋਰਨਾਂ ਧਾਰਮਿਕ ਘੱਟ ਗਿਣਤੀਆਂ ਨਾਲ ਬਹੁਗਿਣਤੀ ਹਿੰਦੂ ਭਾਈਚਾਰੇ ਵੱਲੋਂ ਕੋਈ ਧੱਕਾ-ਵਿਤਕਰਾ ਨਹੀਂ ਕੀਤਾ ਜਾਂਦਾ, ਪਰ ਇਸ ਹਕੀਕਤ ਨੂੰ ਸਾਬਤ ਕਰਨ ਦੀ ਧੁੱਸ ਵਿੱਚ ਮੁਲਕ ਅੰਦਰ ਸਿੱਖਾਂ ਸਮੇਤ ਸਭਨਾਂ ਧਾਰਮਿਕ ਘੱਟ ਗਿਣਤੀਆਂ ਨਾਲ ਕਿਸੇ ਕਿਸਮ ਦੇ ਧੱਕੇ ਵਿਤਕਰੇ ਦੀ ਹੋਂਦ ਦੇ ਸੁਆਲ 'ਤੇ ਕਾਟਾ ਮਾਰ ਦੇਣਾ ਉਸੇ ਫਿਰਕੂ ਤੁਅੱਸਬੀ ਸੋਚ ਅਤੇ ਪਹੁੰਚ ਦੇ ਦੂਜੇ ਸਿਰੇ 'ਤੇ ਜਾ ਖੜ•ਨਾ ਹੈ, ਜਿਹੜੀ ਘੱਟ ਗਿਣਤੀ ਸਿੱਖ ਫਿਰਕੇ ਨੂੰ ਬਹੁਗਿਣਤੀ ਹਿੰਦੂ ਫਿਰਕੇ ਦੇ ਗਲਬੇ ਹੇਠ ਹੋਣ ਦੀ ਪੇਸ਼ਕਾਰੀ ਕਰ ਰਹੀ ਹੈ। ਇਹੀ ਵਜਾਹ ਹੈ ਕਿ ਫਿਰਕੂ ਪਟੜੀ ਚੜ•ੇ ''ਪੈਗਾਮਪੰਥੀਆਂ'' ਦੀ ਸਿੱਖ ਧਾਰਮਿਕ ਘੱਟ ਗਿਣਤੀ ਦੇ ਬਹੁਗਿਣਤੀ ਹਿੰਦੂ ਫਿਰਕੇ ਦੇ ਗਲਬੇ ਹੇਠ ਹੋਣ ਦੀ ਗਲਤ ਸਮਝ ਨੂੰ ਰੱਦ ਕਰਨ ਦੇ ਉਲਾਰ ਜੋਸ਼ ਵਿੱਚ ਆਇਆ ''ਸੁਰਖ਼ ਲੀਹ'' ਇਨਕਲਾਬੀ ਜਮਾਤੀ ਅਤੇ ਜਮਹੂਰੀ ਨਜ਼ਰੀਏ ਦਾ ਲੜ ਛੱਡ ਕੇ ਹਿੰਦੂ ਫਿਰਕੂ ਤੁਅੱਸਬੀ ਨਜ਼ਰੀਏ ਦੀਆਂ ਐਨਕਾਂ ਸਜਾ ਲੈਂਦਾ ਹੈ। ਇਹਨਾਂ ਐਨਕਾਂ ਰਾਹੀਂ ਦੇਖਦਿਆਂ, ਉਹ ਗੱਜਵੱਜ ਕੇ ਐਲਾਨ ਕਰਦਾ ਹੈ ਕਿ ਇੱਕ— ਭਾਰਤ ਅੰਦਰ ਸਿੱਖਾਂ ਸਮੇਤ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ; ਦੂਜਾ— ਸਿੱਖਾਂ ਨਾਲ ਧੱਕਾ-ਵਿਤਕਰਾ ਤਾਂ ਦੂਰ ਦੀ ਗੱਲ ਹੈ, ਸਿੱਖ ਫਿਰਕਾ ਇੱਕ ਬਾ-ਸਹੂਲਤ ਅਤੇ ਬਾ-ਵਕਾਰ ਤਬਕਾ ਹੈ, ਜਿਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਆਰ.ਐਸ.ਐਸ. ਦੇ ਗੁਰੂ ਘੰਟਾਲ ਗੋਲਵਾਲਕਰ ਵੱਲੋਂ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨੂੰ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਮਰਹੱਟੇ ਵਾਂਗ ''ਕੌਮੀ ਨਾਇਕ' ਵਜੋਂ ਪ੍ਰਵਾਨ ਕੀਤਾ ਗਿਆ ਹੈ; ਤੀਜਾ— ਭਾਰਤੀ ਰਾਜ ਇੱਕ ਖਾਲਸ ਗੈਰ-ਫਿਰਕੂ ਰਾਜ ਹੈ। ਇਹ ਨਾ ਕਿਸੇ ਧਰਮ ਦੇ ਪੱਖ ਵਿੱਚ ਭੁਗਤਦਾ ਹੈ ਅਤੇ ਨਾ ਹੀ ਵਿਰੋਧ 'ਚ। ਇਹ ਵੱਖ ਫਿਰਕਿਆਂ ਵਿਚਲੇ ਫਿਰਕੂ ਜਨੂੰਨੀ ਅਨਸਰਾਂ ਦੀ ਪਾਲਣਾ-ਪੋਸ਼ਣਾ ਕਰਦਾ ਹੈ। ਵੱਖ ਵੱਖ ਫਿਰਕਿਆਂ ਦੇ ਧਾਰਮਿਕ ਜਜ਼ਬਾਤਾਂ ਨੂੰ ਭੜਕਾਉਂਦਾ ਹੈ। ਉਹਨਾਂ ਵਿੱਚ ਫਿਰਕੂ ਪਾਟਕ ਪਾਉਂਦਾ ਹੈ ਅਤੇ ਭਰਾਮਾਰ ਦੰਗੇ ਭੜਕਾਉਂਦਾ ਹੈ। ਪਰ ਇਹ ਫਿਰਕੂ ਖੇਡ ਖੇਡਦਿਆਂ, ਹਾਕਮ ਜਮਾਤਾਂ, ਹਾਕਮ ਜਮਾਤੀ ਸਿਆਸੀ ਪਾਰਟੀਆਂ ਅਤੇ ਰਾਜ ਦੀ ਥੰਮ• ਅਫਸਰਸ਼ਾਹੀ ਦੇ ਧਾਰਮਿਕ ਜਜ਼ਬਾਤ ਅਸਰਰਹਿਤ ਅਤੇ ਲਾਗਰਹਿਤ ਰਹਿੰਦੇ ਹਨ; ਇਹ ਇੱਕ ਸੱਚਾ ਸੁੱਚਾ ਧਰਮ-ਨਿਰਪੱਖ ਰਾਜ ਹੈ; ਚੌਥਾ— ਇਹ ਖਰਾ ਧਰਮ-ਨਿਰਪੱਖ (ਗੈਰ-ਫਿਰਕੂ) ਰਾਜ ਤਾਂ ਹੈ, ਪਰ ਇਹ ਖਰਾ ਧਰਮ-ਨਿਰਲੇਪ ਰਾਜ ਨਹੀਂ ਹੈ। ਜਿਸ ਕਰਕੇ ਇਹ ਆਪਣੀਆਂ ਸੌੜੀਆਂ ਸਿਆਸੀ ਗਰਜ਼ਾਂ ਲਈ ਆਪਣੀ ''ਪਾੜੋ ਅਤੇ ਰਾਜ ਕਰੋ'' ਦੀ ਨੀਤੀ ਤਹਿਤ ਸਭਨਾਂ ਧਰਮਾਂ ਦੀ ਵਰਤੋਂ ਕਰਦਾ ਹੈ। ਉਹਨਾਂ ਦੀ ਪੁਸ਼ਤਪਨਾਹੀ ਕਰਦਾ ਹੈ। ਇੱਕ-ਦੂਜੇ ਖਿਲਾਫ ਉਕਸਾਉਂਦਾ ਹੈ। ਪੰਜਵਾਂ— ਸਿੱਖਾਂ ਦੇ ਸਿਰਮੌਰ ਧਾਰਮਿਕ ਅਸਥਾਨ (ਹਰਮੰਦਰ ਸਾਹਿਬ ਅਤੇ ਅਕਾਲ ਤਖਤ) 'ਤੇ ਫੌਜੀ ਹਮਲਾ ਕਰਕੇ ਢਾਹੁਣ ਦਾ ਮਾਮਲਾ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਨਾ ਕਰਨ ਦਾ ਮਾਮਲਾ, 1984 ਵਿੱਚ ਦਿੱਲੀ ਸਮੇਤ ਹੋਰਨਾਂ ਥਾਵਾਂ 'ਤੇ ਤਕਰੀਬਨ 7000 ਸਿੱਖਾਂ ਨੂੰ ਕਤਲ ਕਰਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਦਾ ਮਾਮਲਾ, ਗੁਜਰਾਤ ਅੰਦਰ ਮੁਸਲਿਮ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਦਾ ਮਾਮਲਾ, ਬਾਬਰੀ ਮਸਜ਼ਿਦ ਨੂੰ ਢਾਹੁਣ ਦੀ ਖੁੱਲ• ਦੇਣ ਦਾ ਮਾਮਲਾ, ਮੁਲਕ ਅੰਦਰ ਮੁਸਲਮਾਨਾਂ ਦੇ ਹੋਏ ਕਤਲੇਆਮਾਂ ਦੇ ਦੋਸ਼ੀਆਂ ਨੂੰ ਹੱਥ ਨਾ ਪਾਉਣ ਦਾ ਮਾਮਲਾ, ਬਿਨਾ ਠੋਸ ਸਬੁਤ ਦੇ ਅਫਜ਼ਲ ਗੁਰੂ ਅਤੇ ਯਾਕੂਬ ਮੈਨਨ ਨੂੰ ਫਾਂਸੀ 'ਤੇ ਲਟਕਾਉਣ ਦਾ ਮਾਮਲਾ, ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਦੇ ਦੋਸ਼ੀ ਬਜਰੰਗੀ ਲਾਲ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਮਾਮਲਾ, ਉੜੀਸਾ ਵਿੱਚ ਇਸਾਈ ਮਿਸ਼ਨਰੀ ਸਟੇਨਜ਼ ਅਤੇ ਉਸਦੇ ਦੋ ਬੱਚਿਆਂ ਨੂੰ ਜਿਉਂਦਾ ਸਾੜਨ ਦੇ ਦੋਸ਼ੀ ਦਾਰਾ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ ਵਿੱਚ ਬਦਲਣ ਦਾ ਮਾਮਲਾ ਆਦਿ ਆਦਿ— ਸਭ ਮਾਮਲੇ ਹਾਕਮਾਂ ਦੀ ਕਿਸੇ ਫਿਰਕੂ ਤੁਅੱਸਬੀ ਸੋਚ ਅਤੇ ਪਹੁੰਚ ਦੀ ਪੈਦਾਇਸ਼ ਨਹੀਂ ਹਨ। ਇਹ ਸਿਰਫ ਅਤੇ ਸਿਰਫ ਹਾਕਮਾਂ ਦੇ ਜਾਬਰ ਰਵੱਈਏ ਅਤੇ ''ਪਾੜੋ ਅਤੇ ਰਾਜ ਕਰੋ'' ਦੀ ਨੀਤੀ ਦਾ ਨਤੀਜਾ ਹਨ।
''ਸੁਰਖ਼ ਲੀਹ'' ਦੇ ਸਾਥੀਆਂ ਦੀ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਦੇ ਸੁਆਲ ਨੂੰ ਮੂਲੋਂ ਹੀ ਰੱਦ ਕਰ ਦੇਣ ਦੀ ਇਸ ਗੰਭੀਰ ਭਟਕਣ ਦਾ ਕਾਰਨ ਕੀ ਹੈ? ਇਹ ਕਾਰਨ ਹੈ— ਇਹਨਾਂ ਸਾਥੀਆਂ ਵੱਲੋਂ ਜਮਾਤੀ ਅਤੇ ਜਮਹੂਰੀ ਨਜ਼ਰੀਏ ਦਾ ਲੜ ਛੱਡਣਾ, ਇਸ ਤੋਂ ਭਟਕ ਜਾਣਾ। ਜਾਣੇ/ਅਣਜਾਣੇ ''ਫਿਰਕੂ ਸਦਭਾਵਨਾ'' ਬਰਕਰਾਰ ਰੱਖਣ ਅਤੇ ਫਿਰਕਾਪ੍ਰਸਤੀ ਖਿਲਾਫ ਲੜਨ ਦੇ ਨਾਂ ਹੇਠ ਖੁਦ ਸਾਬਕਾ ਸੋਧਵਾਦੀਆਂ ਵੱਲੋਂ ਅਖਤਿਆਰ ਕੀਤੇ ਗਏ ਫਿਰਕੂ ਨਜ਼ਰੀਏ ਅਤੇ ਪਹੁੰਚ ਦੀ ਪਟੜੀ ਜਾ ਚੜ•ਨਾ।
ਗੈਰ-ਜਮਾਤੀ, ਸੌੜਾ ਅਤੇ ਫਿਰਕੂ ਨਜ਼ਰੀਆ
ਇਹ ਨਜ਼ਰੀਆ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦੇ ਸੁਆਲ ਨੂੰ ਸਮਾਜ ਦੀ ਜਮਾਤੀ ਵੰਡ ਅਰਥਾਤ ਹਾਕਮ ਜਮਾਤਾਂ ਅਤੇ ਮਹਿਕੂਮ ਜਮਾਤਾਂ ਦਰਮਿਆਨ ਵੰਡ ਤੋਂ ਤੋੜ ਕੇ ਦੇਖਦਾ ਹੈ। ਇਹ ਇਸ ਸੁਆਲ ਨੂੰ ਹਾਕਮ ਜਮਾਤਾਂ ਵੱਲੋਂ ਦੱਬੀਆਂ-ਕੁਚਲੀਆਂ ਜਮਾਤਾਂ ਦੀ ਬੇਦਰੇਗ ਲੁੱਟ ਅਤੇ ਦਾਬੇ ਦੇ ਵਰਤਾਰੇ ਨਾਲੋਂ ਤੋੜ ਕੇ ਦੇਖਦਾ ਹੈ। ਇਸ ਲੁੱਟ-ਖੋਹ ਅਤੇ ਦਾਬੇ 'ਤੇ ਆਧਾਰਤ ਨਿਜ਼ਾਮ ਅਤੇ ਉਸਦੀ ਪਹਿਰੇਦਾਰੀ ਕਰਦੇ ਰਾਜ ਦੀ ਵਿਸ਼ੇਸ਼ ਜਮਾਤੀ ਖਸਲਤ (ਸਪੈਸੇਫਿਕ ਕਲਾਸ ਕਰੈਕਟਰ) ਨਾਲੋਂ ਤੋੜ ਕੇ ਦੇਖਦਾ ਹੈ।
ਇਉਂ, ਧਾਰਮਿਕ ਘੱਟ-ਗਿਣਤੀਆਂ ਵਿਚਲੀਆਂ ਕੁੱਝ ਧਿਰਾਂ ਵੱਲੋਂ ਅਪਣਾਇਆ ਇਹ ਨਜ਼ਰੀਆ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ/ਵਿਤਕਰੇ ਦੇ ਸੁਆਲ ਨੂੰ ਧਾਰਮਿਕ ਘੱਟ ਗਿਣਤੀਆਂ ਅਤੇ ਬਹੁਗਿਣਤੀ ਹਿੰਦੂ ਜਨਤਾ ਦਰਮਿਆਨ ਵਿਰੋਧ ਵਜੋਂ ਪੇਸ਼ ਕਰਦਾ ਹੈ। ਅਰਥਾਤ ਧਾਰਮਿਕ ਘੱਟ ਗਿਣਤੀਆਂ ਅਤੇ ਹਿੰਦੂ ਬਹੁਗਿਣਤੀ ਦਰਮਿਆਨ ਕਸ਼ਮਕਸ਼ ਅਤੇ ਲੜਾਈ ਦੇ ਮੁੱਦੇ ਵਜੋਂ ਪੇਸ਼ ਕਰਦਾ ਹੈ। ਇਸ ਤਰ•ਾਂ ਇਹ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦੇ ਇੱਕ ਜਮਹੂਰੀ ਮੁੱਦੇ ਨੂੰ ਫਿਰਕੂ ਮੁੱਦਾ ਬਣਾ ਧਰਦਾ ਹੈ। ਇਹ ਧਾਰਮਿਕ ਘੱਟ ਗਿਣਤੀਆਂ ਅੰਦਰ ਧੱਕੇ ਵਿਤਕਰੇ ਖਿਲਾਫ ਪੈਦਾ ਹੋਏ ਰੋਸ ਅਤੇ ਸੁਰੱਖਿਆਤਮਿਕ ਪ੍ਰਤੀਕਰਮ ਨੂੰ ਬਹੁਗਿਣਤੀ ਹਿੰਦੂ ਭਾਈਚਾਰੇ ਵੱਲ ਸੇਧਤ ਕਰਨ ਦਾ ਕੰਮ ਕਰਦਾ ਹੈ।
ਇਸਦੇ ਉਲਟ, ਬਹੁਗਿਣਤੀ ਹਿੰਦੂ ਵਸੋਂ ਨਾਲ ਸਬੰਧਤ ਸਿਆਸੀ ਹਲਕਿਆਂ/ਧਿਰਾਂ ਵੱਲੋਂ ਅਪਣਾਇਆ ਗਿਆ ਇਹੀ ਫਿਰਕੂ ਨਜ਼ਰੀਆ ਇਸ ਧਾਰਨਾ ਨੂੰ ਜਨਮ ਦਿੰਦਾ ਹੈ ਕਿ ਧਾਰਮਿਕ ਘੱਟ ਗਿਣਤੀਆਂ ਬਹੁਗਿਣਤੀ ਹਿੰਦੂਆਂ ਲਈ ਸਮੱਸਿਆਵਾਂ ਖੜ•ੀਆਂ ਕਰ ਰਹੀਆਂ ਹਨ। ਇਸ ਨਜ਼ਰੀਏ ਦਾ ਸਿਰੇ ਦਾ ਇਜ਼ਹਾਰ ਆਰ.ਐਸ.ਐਸ. ਅਤੇ ਹਿੰਦੂ ਫਿਰਕੂ ਜਥੇਬੰਦੀਆਂ ਵੱਲੋਂ ਪ੍ਰਚਾਰਿਆ ਜਾਂਦਾ ਭਾਰਤ ਦੇ ਇੱਕ ''ਹਿੰਦੂ ਕੌਮ/ਰਾਸ਼ਟਰ'' ਹੋਣ ਦਾ ਹਿੰਦੂਤਵ ਦਾ ਸਿਧਾਂਤ ਹੈ। ਇਹ ਸਿਧਾਂਤ ਸਭਨਾਂ ਧਾਰਮਿਕ ਘੱਟ ਗਿਣਤੀਆਂ ਦੀ ਆਜ਼ਾਦਾਨਾ ਅਤੇ ਖੁਦਮੁਖਤਿਆਰ ਹੋਂਦ ਅਤੇ ਹੈਸੀਅਤ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੈ। ਇਹ ਇੱਕ ਪਾਸੇ— ਸਿੱਖ, ਬੁੱਧ, ਜੈਨ ਅਤੇ ਪਾਰਸੀ ਧਰਮ ਦੇ ਪੈਰੋਕਾਰਾਂ ਨੂੰ ਧੱਕੇ ਨਾਲ ਹਿੰਦੂ ਕਰਾਰ ਦਿੰਦਾ ਹੈ, ਤਾਂ ਦੂਜੇ ਪਾਸੇ- ਮੁਸਲਮਾਨ ਭਾਈਚਾਰੇ ਨੂੰ ਇੱਕ ਵੱਖਰੀ ਵਿਦੇਸ਼ੀ ਅਤੇ ਹਮਲਾਵਰ ਕੌਮ ਸਮਝਦਾ ਹੈ। ਇਸ ਮੁਤਾਬਕ ਮੁਸਲਮਾਨਾਂ ਵੱਲੋਂ ਬਾਹਰੋਂ ਆ ਕੇ ਮੁਲਕ ਨੂੰ 1000 ਸਾਲ ਗੁਲਾਮ ਬਣਾ ਕੇ ਰੱਖਿਆ ਗਿਆ ਹੈ। ਲੱਖਾਂ-ਕਰੋੜਾਂ ਹਿੰਦੂਆਂ ਨੂੰ ਜਬਰੀ ਅਤੇ ਲਾਲਚ ਵਗੈਰਾ ਦੇ ਕੇ ਮੁਸਲਮਾਨ ਬਣਾਇਆ ਗਿਆ ਹੈ। ਇਹਨਾਂ ਸਾਬਕਾ ਹਿੰਦੂਆਂ ਦੀ ਧਰਮ ਬਦਲੀ ਕਰਵਾ ਕੇ ਵਾਪਸ ਹਿੰਦੂ ਧਰਮ ਦੀ ਬੁੱਕਲ ਵਿੱਚ ਲਿਆਉਣ ਦਾ ਕਾਰਜ ਹਿੰਦੂ ਰਾਸ਼ਟਰ/ਕੌਮ ਦੇ ਪੁਨਰ-ਉਭਾਰ ਦੇ ਕੰਮ ਦਾ ਇੱਕ ਬੇਹੱਦ ਅਹਿਮ ਅੰਗ ਹੈ। ਇਸ ਹਿੰਦੂਤਵ ਦੇ ਸਿਧਾਂਤ ਅਤੇ ਇਸ 'ਤੇ ਆਧਾਰਤ ਦੋ ਕੌਮਾਂ ਦੇ ਸਿਧਾਂਤ ਦਾ ਬਾਨੀ ਵੀਰ ਦਮੋਦਰ ਸਾਵਰਕਾਰ ਸੀ। ਇਸੇ ਫਿਰਕੂ ਫਾਸ਼ੀ ਦੋ ਕੌਮਾਂ ਦੇ ਸਿਧਾਂਤ ਦੇ ਆਧਾਰ 'ਤੇ ਬਰਤਾਨਵੀਂ ਸਾਮਰਾਜੀਆਂ ਅਤੇ ਉਹਨਾਂ ਦੀਆਂ ਦਲਾਲ ਭਾਰਤੀ ਹਾਕਮ ਜਮਾਤਾਂ ਵੱਲੋਂ ਮੁਲਕ ਨੂੰ ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਵੰਡਣ ਦਾ ਖ਼ੂਨੀ ਕਾਂਡ ਰਚਿਆ ਗਿਆ। ਇਸ ਦੋ ਕੌਮਾਂ ਦੇ ਪਿਛਾਖੜੀ ਸਿਧਾਂਤ ਖਿਲਾਫ ਪ੍ਰਤੀਕਰਮ ਵਜੋਂ ਹੀ ''ਸਿੱਖ ਇੱਕ ਕੌਮ'' ਦੀ ਫਿਰਕੂ ਸੋਚ ਨੇ ਸਿਰ ਚੁੱਕਿਆ ਸੀ, ਜਿਸ ਨੂੰ ਸਿੱਖ ਜਨਤਾ ਵਿੱਚ ਸਰਗਰਮ ਫਿਰਕਾਪ੍ਰਸਤ ਤਾਕਤਾਂ ਅਤੇ ਅਨਸਰਾਂ ਵੱਲੋਂ ਅੱਜ ਵੀ ਆਪਣੇ ਫਿਰਕੂ ਅਤੇ ਸੌੜੇ ਮਕਸਦਾਂ ਦੀ ਪੁਰਤੀ ਲਈ ਵਰਤਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਦਰੁਸਤ ਜਮਾਤੀ ਅਤੇ ਜਮਹੂਰੀ ਨਜ਼ਰੀਆ
ਇਹ ਨਜ਼ਰੀਆ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਦੇ ਸੁਆਲ ਨੂੰ ਸਮਾਜ ਅੰਦਰ ਜਮਾਤੀ ਵੰਡ ਅਤੇ ਸਿੱਟੇ ਵਜੋਂ ਜ਼ਰਵਾਣੀਆਂ ਹਾਕਮ ਜਮਾਤਾਂ ਵੱਲੋਂ ਮਜ਼ਲੂਮ ਜਮਾਤਾਂ ਦੀ ਕੀਤੀ ਜਾ ਰਹੀ ਰੱਤ-ਨਿਚੋੜ ਅਤੇ ਦਾਬੇ ਦੇ ਵਰਤਾਰੇ ਨਾਲ ਜੋੜ ਕੇ ਦੇਖਦਾ ਹੈ, ਇਸ ਨੂੰ ਲੋਕ ਦੁਸ਼ਮਣ ਨਿਜ਼ਾਮ ਅਤੇ ਇਸਦੀ ਰਾਖੀ ਲਈ ਉਸਾਰੇ ਰਾਜ ਦੀ ਵਿਸ਼ੇਸ਼ ਜਮਾਤੀ ਖਸਲਤ (ਸਪੈਸੇਫਿਕ ਕਲਾਸ ਕਰੈਕਟਰ) ਨਾਲ ਜੋੜ ਕੇ ਦੇਖਦਾ ਹੈ। ਇਸ ਲਈ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਤੇ ਵਿਤਕਰੇ ਦੇ ਮਾਮਲੇ ਨੂੰ ਧਾਰਮਿਕ ਘੱਟ ਗਿਣਤੀਆਂ ਅਤੇ ਜਾਗੀਰੂ ਆਪਾਸ਼ਾਹ ਰਾਜ ਦਰਮਿਆਨ ਵਿਰੋਧ ਵਜੋਂ ਦੇਖਦਾ ਹੈ।
ਇਸ ਨਜ਼ਰੀਏ ਅਨੁਸਾਰ ਧਾਰਮਿਕ ਘੱਟ ਗਿਣਤੀਆਂ ਨਾਲ ਧੱਕਾ ਵਿਤਕਰਾ ਘੱਟ ਗਿਣਤੀ ਫਿਰਕਿਆਂ ਅਤੇ ਬਹੁਗਿਣਤੀ ਫਿਰਕੇ ਦਰਮਿਆਨ ਵਿਰੋਧ ਦੀ ਪੈਦਾਇਸ਼ ਨਹੀਂ ਹੈ। ਇਸ ਲਈ, ਇਹ ਬਹੁਗਿਣਤੀ ਹਿੰਦੂ ਫਿਰਕੇ ਵੱਲੋਂ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਨਾਲ ਕੀਤੇ ਜਾ ਰਹੇ ਕਿਸੇ ਧੱਕੇ ਵਿਤਕਰੇ ਦਾ ਮਾਮਲਾ ਨਹੀਂ ਹੈ। ਅਸਲ ਵਿੱਚ ਇਹ ਭਾਰਤੀ ਹਾਕਮ ਜਮਾਤਾਂ ਅਤੇ ਉਹਨਾਂ ਦੇ ਗੈਰ ਜਮਹੂਰੀ ਆਪਾਸ਼ਾਹ ਰਾਜ ਵੱਲੋਂ ਧਾਰਮਿਕ ਘੱਟ ਗਿਣਤੀਆਂ ਅਤੇ ਹਿੰਦੂ ਧਾਰਮਿਕ ਬਹੁਗਿਣਤੀ ਪ੍ਰਤੀ ਸੰਤੁਲਤ, ਜਮਹੂਰੀ ਅਤੇ ਧਰਮ-ਨਿਰਲੇਪ ਰਵੱਈਆ ਅਖਤਿਆਰ ਕਰਨ ਦੀ ਬਜਾਇ, ਗੈਰ-ਜਮਹੂਰੀ, ਪੱਖਪਾਤੀ ਅਤੇ ਫਿਰਕੂ ਤੁਅੱਸਬੀ ਰਵੱਈਆ ਅਖਤਿਆਰ ਕਰਨ ਦੇ ਅਮਲ ਦੀ ਪੈਦਾਇਸ਼ ਹੈ। ਇਉਂ, ਇਹ ਮਾਮਲਾ ਧਾਰਮਿਕ ਘੱਟ-ਗਿਣਤੀਆਂ ਅਤੇ ਹਾਕਮ ਜਮਾਤਾਂ ਅਤੇ ਉਹਨਾਂ ਦੇ ਰਾਜ ਦਰਮਿਆਨ ਵਿਰੋਧ ਦਾ ਇਜ਼ਹਾਰ ਹੈ। ਅੰਤਿਮ ਤੌਰ 'ਤੇ ਦੇਖਿਆਂ, ਇਹ ਦੱਬੇ-ਕੁਚਲੇ ਲੋਕਾਂ ਅਤੇ ਹਾਕਮ ਜਮਾਤੀ ਰਾਜਭਾਗ ਦਰਮਿਆਨ ਵਿਰੋਧ ਦੀ ਹੀ ਇੱਕ ਸ਼ਕਲ ਬਣਦੀ ਹੈ।
''ਸੁਰਖ਼ ਲੀਹ'' ਦੇ ਸਾਥੀਆਂ ਦੀ ਦਰੁਸਤ ਨਜ਼ਰੀਏ ਤੋਂ ਭਟਕਣ
ਉਪਰੋਕਤ ਵਿਆਖਿਆ ਦੀ ਰੌਸ਼ਨੀ ਵਿੱਚ ਦੇਖਿਆਂ ਜਾ ਸਕਦਾ ਹੈ ਕਿ ''ਸੁਰਖ਼ ਲੀਹ'' ਦੇ ਸਾਥੀਆਂ ਵੱਲੋਂ ਤੱਥਾਂ ਨਾਲ ਇਹ ਸਾਬਤ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਹੈ ਕਿ ਸਿੱਖ ਧਾਰਮਿਕ ਘੱਟ ਗਿਣਤੀ ਹਿੰਦੂ ਬਹੁਗਿਣਤੀ ਭਾਈਚਾਰੇ ਦੇ ਆਰਥਿਕ, ਸਿਆਸੀ, ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਗਲਬੇ ਹੇਠ ਨਹੀਂ। ਪਰ ਇਉਂ ਕਰਦਿਆਂ ਉਹਨਾਂ ਵੱਲੋਂ ਸਿੱਖਾਂ ਨੂੰ ਹਿੰਦੂ ਬਹੁਗਿਣਤੀ ਦੇ ਗਲਬੇ ਹੇਠ ਹੋਣ ਦੀ ਧਾਰਨੀ ਸੋਚ ਪਿੱਛੇ ਕੰਮ ਕਰਦੇ ਫਿਰਕੂ ਨਜ਼ਰੀਏ ਨੂੰ ਨਾ ਹੀ ਟਿੱਕਿਆ ਗਿਆ ਹੈ ਅਤੇ ਨਾ ਹੀ ਇਸ ਫਿਰਕੂ ਨਜ਼ਰੀਏ ਨੂੰ ਰੱਦ ਕੀਤਾ ਗਿਆ ਹੈ। ਇਸਦਾ ਸਿੱਧਾ ਅਤੇ ਸਪਸ਼ਟ ਕਾਰਨ ਇਹ ਹੈ ਕਿ ਇਹਨਾਂ ਸਾਥੀਆਂ ਦੀ ਲਿਖਤ ਦੀ ਸਮੁੱਚੀ ਧੁੱਸ ਅਤੇ ਸਮਝ ਧਾਰਮਿਕ ਘੱਟ ਗਿਣਤੀਆਂ ਦੇ ਸੁਆਲ ਸਬੰਧੀ ਦਰੁਸਤ, ਜਮਾਤੀ ਅਤੇ ਜਮਹੂਰੀ ਨਜ਼ਰੀਏ 'ਤੇ ਟਿਕੀ ਹੋਈ ਨਹੀਂ ਹੈ। ਇਹ ਖੁਦ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦੇ ਸੁਆਲ ਬਾਰੇ ਸਤੱਹੀ, ਘੁਚਲੀ ਅਤੇ ਫਿਰਕੂ ਪੁੱਠ ਨਾਲ ਗ੍ਰਹਿਣੇ ਉਸ ਨਜ਼ਰੀਏ ਦੀ ਪੈਦਾਇਸ਼ ਹੈ, ਜਿਹੜਾ ਇਹਨਾਂ ਸਾਥੀਆਂ ਨੂੰ ਸਿੱਖ ਧਾਰਮਿਕ ਘੱਟ ਗਿਣਤੀ ਦੇ ਹਿੰਦੂ ਬਹੁਗਿਣਤੀ ਦੀ ਗੁਲਾਮ ਨਾ ਹੋਣ ਦੀ ਹਕੀਕਤ ਨੂੰ ਸਾਬਤ ਕਰਨ ਦੇ ਜੋਸ਼ੋ-ਖਰੋਸ਼ ਵਿੱਚ ਨਾ ਸਿਰਫ ਕਿਸੇ ਵੀ ਧਾਰਮਿਕ ਘੱਟ ਗਿਣਤੀ ਨਾਲ ਕਿਸੇ ਵੀ ਕਿਸਮ ਦਾ ਭੋਰਾ ਭਰ ਵੀ ਧੱਕਾ ਵਿਤਕਰਾ ਹੋਣ ਦੀ ਹਕੀਕਤ ਨੂੰ ਪ੍ਰਵਾਨ ਕਰਨ ਤੋਂ ਆਹਰੀ ਕਰਨ ਤੱਕ ਲੈ ਗਿਆ ਹੈ, ਸਗੋਂ ਹਿੰਦੂ ਫਿਰਕੂ ਫਾਸ਼ੀ ਜਥੇਬੰਦੀ ਆਰ.ਐਸ.ਐਸ. ਦੇ ਸਾਬਕਾ ਗੁਰੂ ਘੰਟਾਲ ਗੁਰੂ ਗੋਲਵਾਲਕਰ ਦੀ ਫਿਰਕੂ ਫਾਸ਼ੀ ਬਾਣੀ ਦੀ ਜੈ ਜੈਕਾਰ ਕਰਨ ਤੱਕ ਲੈ ਗਿਆ ਹੈ। ਸੁਰਖ਼ ਲੀਹ ਲਿਖਦਾ ਹੈ, ''ਇਹ ਗੱਲ ਵੀ ਦਿਲਚਸਪ ਹੈ ਕਿ ਆਰ.ਐਸ.ਐਸ. ਦੇ ਵੱਡੇ ਨੀਤੀਵਾਨ ਗੋਲਵਾਲਕਰ ਨੇ ਗੁਰੂ ਗੋਬਿੰਦ ਸਿੰਘ, ਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਨੂੰ ਕੌਮੀ ਨਾਇਕ ਮੰਨਿਆ ਹੈ।....'' ('ਸੁਰਖ਼ ਲੀਹ' ਨਵੰਬਰ-ਦਸੰਬਰ 2015 ਸਫਾ-15) ਯਾਨੀ ਜਿਵੇਂ ''ਪੈਗਾਮਪੰਥੀਆਂ'' ਸਮੇਤ ਸਿੱਖ ਫਿਰਕੂ ਜਨੂੰਨੀ ਅਨਸਰਾਂ ਵੱਲੋਂ ਸਿੱਖਾਂ ਨਾਲ ਧੱਕੇ ਵਿਤਕਰੇ ਨੂੰ ਸਾਬਤ ਕਰਨ ਲਈ ''ਸਿੱਖ ਇੱਕ ਕੌਮ'' ਦੇ ਫਿਰਕੂ ਸਿਧਾਂਤ ਦੀ ਓਟ ਲਈ ਗਈ ਹੈ। ਐਨ, ਉਸੇ ਤਰ•ਾਂ ''ਸੁਰਖ਼ ਲੀਹ'' ਦੇ ਸਾਥੀਆਂ ਵੱਲੋਂ ਕਿਸੇ ਵੀ ਕਿਸਮ ਦਾ ਧੱਕਾ ਵਿਤਕਰਾ ਨਾ ਹੋਣ ਦੀ ਗੱਲ ਨੂੰ ਸਾਬਤ ਕਰਨ ਲਈ ਸਿੱਖ ਲਹਿਰ (ਅਤੇ ਮੁਲਕ) ਦੇ ਸ਼ਾਨਦਾਰ ਇਤਿਹਾਸ ਨੂੰ ਫਿਰਕੂ ਫਾਸ਼ੀ ਨਜ਼ਰੀਏ ਦੀ ਛੁਰੀ ਨਾਲ ਜਿਬਾਹ ਕਰਨ ਵਾਲੇ ਗੋਲਵਾਲਕਰ ਦੇ ਕਥਨਾਂ ਦੀ ਓਟ ਲਈ ਗਈ ਹੈ। ਇਹਨਾਂ ਸਾਥੀਆਂ ਨੂੰ ਆਪਣੀ ਗੱਲ ਸਾਬਤ ਕਰਨ ਲਈ ਫਿਰਕੂ ਫਾਸ਼ੀ ਜ਼ਹਿਰ ਦੇ ਵਣਜਾਰੇ ਗੋਲਵਾਲਕਰ ਤੋਂ ਉਰ•ਾਂ ਕੋਈ ਵੀ ਇਤਿਹਾਸਕਾਰ ਨਜ਼ਰੀਂ ਹੀ ਨਹੀਂ ਚੜਿ•ਆ।
ਇਹ ਗੱਲ ਕਾਬਲੇ ਗੌਰ ਹੈ ਕਿ ਆਰ.ਐਸ.ਐਸ. ਦੇ ਮੋਢੀ ਸਿਧਾਂਤਕਾਰ ਵੀਰ ਦਮੋਦਰ ਸਾਵਰਕਾਰ, ਇਸਦੇ ਬਾਨੀ ਹੈਡਗਵਾਰ, ਗੁਰੂ ਗੋਲਵਾਲਕਰ— ਗੱਲ ਕੀ ਆਰ.ਐਸ.ਐਸ. ਦੇ ਸਭਨਾਂ ਸਿਧਾਂਤਕਾਰਾਂ/ਮੁਖੀਆਂ ਵੱਲੋਂ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ, ਬੰਦਾ ਸਿੰਘ ਬਹਾਦਰ ਆਦਿ ਨੂੰ ਉਵੇਂ ਕੌਮੀ ਨਾਇਕਾਂ ਵਜੋਂ 'ਵਡਿਆਇਆ' ਗਿਆ ਹੈ, ਜਿਵੇਂ ਮਹਾਂਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਮਰਹੱਟਾ ਨੂੰ। ਪਰ ਸੁਆਲਾਂ ਦਾ ਸੁਆਲ ਹੈ ਕਿ ਕਿਹੜੀ ਕੌਮ ਦੇ ਨਾਇਕਾਂ ਵਜੋਂ 'ਵਡਿਆਇਆ' ਗਿਆ ਹੈ? ਗੋਲਵਾਲਕਰ ਦੀ ਜੁਬਾਨੀ ਸੁਣੋ:
''ਸਾਡੀ ਕੌਮੀ ਪੁਨਰ-ਜਾਗਰਤੀ ਦੇ ਮਹਾਨ ਦੂਤ ਸਵਾਮੀ ਵਿਵੇਕਾਨੰਦ ਵੱਲੋਂ ਵਾਰ ਵਾਰ ਸਪਸ਼ਟ ਐਲਾਨ ਕੀਤਾ ਗਿਆ ਹੈ ਕਿ ਇਹ ਹਿੰਦੂ ਕੌਮ ਹੈ। ਉਸ ਵੱਲੋਂ ਗੁਰੂ ਗੋਬਿੰਦ ਸਿੰਘ ਅਤੇ ਛਤਰਪਤੀ ਸ਼ਿਵਾ ਜੀ ਦੇ ਮਹਾਨ ਆਦਰਸ਼ਾਂ ਨੂੰ ਸਾਡੇ ਸਾਹਮਣੇ ਰੱਖਿਆ ਗਿਆ ਹੈ। ਅਸਲ ਵਿੱਚ, ਉਸ ਵੱਲੋਂ ਸਾਡੀ ਕੌਮ ਨੂੰ ਪ੍ਰੀਭਾਸ਼ਤ ਕਰਦਿਆਂ ਕਿਹਾ ਗਿਆ ਹੈ ਕਿ ਇਹ ਉਹਨਾਂ ਲੋਕਾਂ ਤੋਂ ਮਿਲ ਕੇ ਬਣੀ ਹੋਈ ਹੈ, ਜਿਹਨਾਂ ਦੇ ਦਿਲ ਆਤਮਿਕ ਇੱਕਸੁਰਤਾ ਵਿੱਚ ਧੜਕਦੇ ਹਨ।'' (ਬੰਚ ਆਫ ਥੌਟ, ਸਫਾ 127)
ਇਸ ਤੋਂ ਅੱਗੇ 1947 ਤੋਂ ਪਹਿਲਾਂ ਹਿੰਦੂ-ਮੁਸਲਿਮ ਏਕਤਾ ਦੀ ਗੱਲ ਕਰਨ ਵਾਲਿਆਂ 'ਤੇ ਹਮਲਾ ਬੋਲਦਿਆਂ, ਗੋਲਵਾਲਕਰ ਫੁਰਮਾਉਂਦਾ ਹੈ, ''ਇਸ ਹੱਦ ਤੱਕ ਹਿੰਦੂ ਨੂੰ ਖੁਦਫਰਾਮੋਸ਼ ਬਣਨਾ ਸਿਖਾਇਆ ਗਿਆ, ਉਹਨਾਂ ਨੂੰ ਆਪਣਾ ਸ਼ਾਨਾਂਮੱਤਾ ਇਤਿਹਾਸ ਵਿਸਾਰ ਦੇਣਾ ਸਿਖਾਇਆ ਗਿਆ, ਰਾਣਾ ਪ੍ਰਤਾਪ, ਸ਼ਿਵਾ ਜੀ, ਗੁਰੂ ਗੋਬਿੰਦ ਸਿੰਘ ਅਤੇ ਅਜਿਹੇ ਸਭਨਾਂ ਪ੍ਰੇਰਨਾਦਾਇਕ ਹਸਤੀਆਂ ਨੂੰ ਵਿਸਾਰ ਦੇਣਾ ਸਿਖਾਇਆ ਗਿਆ।'' (ਹਵਾਲਾ ਉਹੀ, ਸਫਾ 151)
''..ਮਹਾਨ ਧਾਰਮਿਕ ਅਧਿਆਪਕ ਗੁਰੂ ਨਾਨਕ ਅਤੇ ਉਸਦੇ ਵਾਰਸਾਂ ਵੱਲੋਂ ਹਿੰਦੂ ਉਭਾਰ ਦੀ ਨੀਂਹ ਰੱਖੀ ਗਈ, ਜਿਸਦਾ ਇਜ਼ਹਾਰ ਗੁਰੂ ਗੋਬਿੰਦ ਸਿੰਘ ਅਤੇ ਬੰਦਾ ਬੈਰਾਗੀ ਦੀ ਅਗਵਾਈ ਹੇਠ ਜੰਗਜੂ ਸਿੱਖਾਂ ਦੇ ਰੂਪ ਵਿੱਚ ਹੋਇਆ।'' (ਹਵਾਲਾ ਉਹੀ, ਸਫਾ 67)
ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦੀ ਭੰਨ-ਤੋੜ ਕਰਦਿਆਂ ਗੋਲਵਾਲਕਰ ਕਹਿੰਦਾ ਹੈ, ''ਸਿੱਖਾਂ ਦੇ ਨਾਮਧਾਰੀ ਪੰਥ ਮੁਖੀ ਦਾ ਕਹਿਣਾ ਹੈ ਕਿ ਜਿਹੜਾ ਵਿਅਕਤੀ ਸੱਚਾਸੁੱਚਾ ਹਿੰਦੂ ਨਹੀਂ ਹੈ, ਉਹ ਇੱਕ ਸਿੱਖ ਵੀ ਨਹੀਂ ਹੋ ਸਕਦਾ, ਉਹ ਉਹਨਾਂ ਮਹਾਨ ਗੁਰੂਆਂ ਦਾ ਪੈਰੋਕਾਰ ਨਹੀਂ ਹੋ ਸਕਦਾ, ਜਿਹਨਾਂ ਵੱਲੋਂ ਆਪਣੇ ਮਾਤਰੀ ਸਮਾਜ ਅਤੇ ਮਾਂ ਧਰਮ ਅਰਥਾਤ ਹਿੰਦੂ ਧਰਮ ਦੇ ਕਾਜ਼ ਲਈ ਖੂਨ ਵਹਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇੱਕ ਸੱਚਾ ਸਿੱਖ ਉਹ ਹੈ, ਜਿਹੜਾ ਵੇਦਾਂ ਅਤੇ ਭਗਵਤ ਗੀਤਾ ਵਿੱਚ ਵਿਸ਼ਵਾਸ਼ ਰੱਖਦਾ ਹੈ ਅਤੇ ਜਿਹੜਾ ਰਾਮ ਤੇ ਕ੍ਰਿਸ਼ਨ ਦੀ ਪੂਜਾ ਕਰਦਾ ਹੈ।'' (ਹਵਾਲਾ ਉਹੀ, ਸਫਾ 105)
ਉਪਰੋਕਤ ਕਥਨਾਂ ਅਤੇ ਆਰ.ਐਸ.ਐਸ. ਦੇ ਫਿਰਕੂ ਫਾਸ਼ੀ ਸਿਧਾਂਤਕਾਰਾਂ ਦੀਆਂ ਲਿਖਤਾਂ 'ਤੇ ਸਰਸਰੀ ਝਾਤ ਮਾਰਿਆਂ ਹੀ ਬੁੱਝਿਆ ਜਾ ਸਕਦਾ ਹੈ ਕਿ ਉਹ ਸਿੱਖ ਗੁਰੂਆਂ ਨੂੰ ਹਿੰਦੂ ਧਰਮ ਅਤੇ ''ਹਿੰਦੂ ਕੌਮ/ਰਾਸ਼ਟਰ'' ਦਾ ਅੰਗ ਮੰਨਦੇ ਹਨ। ਉਹ ਸਿੱਖ ਲਹਿਰ ਨੂੰ ਹਿੰਦੂ ਧਰਮ ਅਤੇ ਕੌਮ ਦੀ ਪੁਨਰ-ਜਾਗਰਤੀ ਦੀ ਲਹਿਰ ਮੰਨਦੇ ਹਨ। ਮੱਧਯੁੱਗੀ ਪਿਛਾਂਹ-ਖਿੱਚੂ ਅਤੇ ਰੂੜ•ੀਵਾਦੀ ਧਾਰਮਿਕ-ਸਮਾਜਿਕ ਰੀਤਾਂ-ਰਿਵਾਜਾਂ ਅਤੇ ਜਾਗੀਰੂ-ਰਜਵਾੜਾਸ਼ਾਹੀ ਜਬਰੋ-ਜ਼ੁਲਮਾਂ ਖਿਲਾਫ ਸਿੱਖ ਗੁਰੂਆਂ ਦੀ ਰਹਿਨੁਮਾਈ ਹੇਠ ਉੱਠੀ ਸਿੱਖ ਲਹਿਰ ਨੂੰ ਮਹਿਜ ਅਖੌਤੀ ਹਿੰਦੂ ਰਾਸ਼ਟਰ ਅਤੇ ਹਿੰਦੂ ਧਰਮ ਦੇ ਪੁਨਰ-ਉਭਾਰ ਦਾ (ਕੁ)ਨਾਂਅ ਦੇਣ, ਹਿੰਦੂ ਧਰਮ ਨੂੰ ਮੰਨਣ ਤੋਂ ਹੀ ਮੁਨਕਰ ਸਿੱਖ ਗੁਰੂਆਂ ਨੂੰ ਹਿੰਦੂ ਧਰਮ ਦੇ ਨਾਇਕ ਬਣਾ ਕੇ ਪੇਸ਼ ਕਰਨ ਅਤੇ ਜਾਗੀਰੂ ਲੁੱਟ-ਖੋਹ ਅਤੇ ਜ਼ੁਲਮ ਖਿਲਾਫ ਹਥਿਆਰਬੰਦ ਸਿੱਖ ਲਹਿਰ ਨੂੰ ਮੁਸਲਮਾਨ ਰਾਜਿਆਂ ਖਿਲਾਫ ਫਿਰਕੂ ਲੜਾਈ ਬਣਾ ਕੇ ਪੇਸ਼ ਕਰਨ ਵਾਲੇ ਸਾਵਰਕਾਰ, ਗੋਲਵਾਲਕਰ ਅਤੇ ਜਾਣੇ/ਅਣਜਾਣੇ ਉਹਨਾਂ ਦੇ ਫਿਰਕੂ ਢਹੇ ਚੜ•ੇ ਇਤਿਹਾਸਕਾਰਾਂ ਦਾ ਇਹ ਕੁਕਰਮ ਸਿੱਖ ਗੁਰੂਆਂ ਅਤੇ ਸਿੱਖ ਲਹਿਰ ਨਾਲ ਖਿਲਵਾੜ ਕਰਨ ਦੀ ਕਾਰਵਾਈ ਹੈ। ਇਹ ਸਿੱਖ ਗੁਰੂਆਂ ਅਤੇ ਸਿੱਖ ਲਹਿਰ ਦੇ ਗੈਰ-ਫਿਰਕੂ ਕਿਰਦਾਰ ਨੂੰ ਫਿਰਕੂ ਬਣਾ ਕੇ ਪੇਸ਼ ਕਰਨ, ਹਿੰਦੂ ਧਰਮ ਦਾ ਅੰਗ ਬਣਾ ਕੇ ਪੇਸ਼ ਕਰਨ ਅਤੇ ਉਹਨਾਂ ਦੀ ਅੱਡਰੀ ਅਤੇ ਨਿਵੇਕਲੀ ਪਛਾਣ ਅਤੇ ਹਸਤੀ ਨੂੰ ਪ੍ਰਵਾਨ ਕਰਨ ਤੋਂ ਮੁਨਕਰ ਹੋਣ ਦੀ ਕਾਰਵਾਈ ਹੈ। ਇਹ ਆਪਹੁਦਰੇਪਣ ਨਾਲ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਐਲਾਨਣ (ਰਿਲੀਜੀਅਸ ਅਨੈਕਸੈਸ਼ਨ) ਦੀ ਧੱਕੜ ਕਾਰਵਾਈ ਹੈ। ਸਿੱਖ ਗੁਰੂਆਂ ਅਤੇ ਸਿੱਖ ਲਹਿਰ ਨਾਲ ਇਸ ਤੋਂ ਵੱਡਾ ਅਪਮਾਨ ਅਤੇ ਧੱਕਾ ਹੋਰ ਕੀ ਹੋ ਸਕਦਾ ਹੈ? ਪਰ ''ਸੁਰਖ਼ ਲੀਹ'' ਦੇ ਸਾਥੀਆਂ ਦੀਆਂ ਐਨਕਾਂ ਰਾਹੀਂ ਦੇਖਿਆਂ ਸਿੱਖ ਧਾਰਮਿਕ ਘੱਟ ਗਿਣਤੀ ਨਾਲ ਕੀਤਾ ਜਾ ਰਿਹਾ ਇਹ ਅਪਮਾਨ ਅਤੇ ਧੱਕਾ ਸਨਮਾਨ ਦਾ ਫੱਟਾ ਬਣ ਜਾਂਦਾ ਹੈ।
ਧਰਮ-ਨਿਰਲੇਪਤਾ ਦੇ ਸੰਕਲਪ ਦੀ ਉਤਪਤੀ ਦੇ
ਇਤਿਹਾਸ ਦੀ ਭੰਨਤੋੜ
ਇਹ ਸਾਥੀ ਇੱਥੇ ਹੀ ਨਹੀਂ ਰੁਕਦੇ। ਧਰਮ-ਨਿਰਪੇਲਤਾ (ਸੈਕੂਲਰਿਜ਼ਮ) ਦੇ ਸੰਕਲਪ ਦੀ ਉਤਪਤੀ ਦੇ ਇਤਿਹਾਸ ਦੀ ਵਿਆਖਿਆ ਕਰਦਿਆਂ, ਇਸਦੀ ਭੰਨ-ਤੋੜ ਕਰਦੇ ਹਨ ਅਤੇ ਗਲਤ ਪੇਸ਼ਕਾਰੀ ਕਰਦੇ ਹਨ। ਉਹ ਕਹਿੰਦੇ ਹਨ ''ਪੱਛਮੀ ਦੇਸ਼ਾਂ ਵਿੱਚ ਜ਼ਿੰਦਗੀ ਦੇ ਪਬਲਿਕ ਖੇਤਰ ਉੱਤੇ ਸਰਦਾਰੀ ਹਾਸਲ ਕਰਨ ਵਾਸਤੇ ਰਾਜ ਅਤੇ ਚਰਚ ਵਿੱਚ ਇੱਕ ਲੰਮੀ (1400-1600 ਈਸਵੀ ਤੱਕ) ਲੜਾਈ ਚੱਲੀ। ਇਸ ਲੜਾਈ ਵਿੱਚ ਰਾਜ ਦੀ ਜਿੱਤ ਹੋਈ, ਜਿਸਦੇ ਨਤੀਜੇ ਵਜੋਂ ਧਰਮ-ਨਿਰਲੇਪਤਾ ਦਾ ਸੰਕਲਪ ਉੱਭਰਿਆ।'' (ਸੁਰਖ਼ ਲੀਹ, ਜਨਵਰੀ-ਫਰਵਰੀ 2016, ਸਫਾ 13)
ਸਾਫ ਹੈ ਕਿ ਇਹਨਾਂ ਸਾਥੀਆਂ ਦੀ ਸਮਝ ਮੁਤਾਬਕ ਧਰਮ-ਨਿਰਲੇਪਤਾ ਦਾ ਮਕਸਦ ਰਾਜ ਵੱਲੋਂ ''ਜ਼ਿੰਦਗੀ ਦੇ ਪਬਲਿਕ ਖੇਤਰ ਉੱਤੇ ਸਰਦਾਰੀ ਹਾਸਲ'' ਕਰਨਾ ਸੀ ਅਤੇ ਧਰਮ ਤੋਂ ਇਹ ਸਰਦਾਰੀ ਹਥਿਆਉਣਾ ਸੀ। ਇਹ ਸਰਦਾਰੀ (ਪੱਛਮੀ ਯੂਰਪ ਅੰਦਰ ਰਾਜ ਅਤੇ ਚਰਚ ਦਰਮਿਆਨ 1400-1600 ਈਸਦੀ ਦਰਮਿਆਨ ਚੱਲੀ ਲੜਾਈ ਰਾਹੀਂ ਹਾਸਲ ਕੀਤੀ ਗਈ। ਇਸ ਲੜਾਈ 'ਚੋਂ ਧਰਮ-ਨਿਰਲੇਪਤਾ ਦਾ ਸੰਕਲਪ ਉੱਭਰਿਆ।
1400 ਤੋਂ 1600 ਈਸਵੀ ਦਰਮਿਆਨ ਦੇ ਉਹਨਾਂ ਸਮਿਆਂ ਵਿੱਚ ਪੱਛਮੀ ਯੂਰਪ ਅੰਦਰ ਰਾਜਿਆਂ-ਰਜਵਾੜਿਆਂ ਦੇ ਜਾਗੀਰੂ ਰਾਜਾਂ ਦੀ ਹੋਂਦ ਸੀ। ਇਹਨਾਂ ਸਮਿਆਂ ਵਿੱਚ ਰੋਮਨ ਕੈਥੋਲਿਕ ਚਰਚ ਇਹਨਾਂ ਜਾਗੀਰੂ ਰਾਜਾਂ ਦਾ ਇੱਕ ਵੱਡਾ ਸ਼ਕਤੀਸ਼ਾਲੀ ਅਤੇ ਅਣਸਰਦਾ ਸਮਾਜਿਕ-ਸਿਆਸੀ ਥੰਮ• ਸੀ। ਜਾਗੀਰੂ-ਰੂੜ•ੀਵਾਦੀ ਧਾਰਮਿਕ ਸੰਸਥਾਵਾਂ ਅਤੇ ਢਾਂਚੇ ਨੂੰ ਤੋੜਨ-ਖਿੰਡਾਉਣ ਅਤੇ ਸਮਾਜ 'ਤੇ ਇਹਨਾਂ ਦੀ ਜਕੜ ਨੂੰ ਤੋੜਨ ਵਿੱਚ ਰਜਵਾੜਾਸ਼ਾਹੀ ਅਤੇ ਜਾਗੀਰਦਾਰਾਂ ਦੇ ਬੁਨਿਆਦੀ ਤੌਰ 'ਤੇ ਨਾ ਹਿੱਤ ਸਨ ਅਤੇ ਇਸ ਕਰਕੇ ਨਾ ਹੀ ਉਹਨਾਂ ਦੀ ਕੋਈ ਦਿਲਚਸਪੀ ਸੀ।
ਇਸਦੇ ਬਾਵਜੂਦ ਇਹਨਾਂ ਜਾਗੀਰੂ ਰਾਜਾਂ ਅਤੇ ਚਰਚ ਦਰਮਿਆਨ ਵਿਰੋਧ ਅਤੇ ਟਕਰਾਅ ਖੜ•ਾ ਹੋਇਆ। ਇਸ ਟਕਰਾਅ ਦਾ ਅਸਲੀ ਕਾਰਨ ਇਹ ਨਹੀਂ ਸੀ ਕਿ ਇਹ ਜਾਗੀਰੂ ਰਾਜ ''ਜ਼ਿੰਦਗੀ ਦੇ ਪਬਲਿਕ ਖੇਤਰ'' 'ਚ ਚਰਚ ਦੀ ਦਖਲਅੰਦਾਜ਼ੀ ਦਾ ਭੋਗ ਪਾਉਣਾ ਚਾਹੁੰਦੇ ਸਨ ਅਤੇ ਚਰਚ ਅਤੇ ''ਜ਼ਿੰਦਗੀ ਦੇ ਪਬਲਿਕ ਖੇਤਰ'' ਦਰਮਿਆਨ ਕੋਈ ਕੰਧ ਕੱਢਣਾ ਚਾਹੁੰਦੇ ਸਨ। (ਜਿਵੇਂ ਸੁਰਖ਼ ਲੀਹ ਦੇ ਸਾਥੀਆਂ ਵੱਲੋਂ ਪੇਸ਼ਕਾਰੀ ਕੀਤੀ ਜਾ ਰਹੀ ਹੈ। ਇਹ ਗੱਲ ਨੋਟ ਕਰਨਯੋਗ ਹੈ ਕਿ ਜਦੋਂ ਤੋਂ ਜਮਾਤੀ ਸਮਾਜ ਅਤੇ ਰਾਜ ਹੋਂਦ ਵਿੱਚ ਆਏ ਹਨ, ਉਦੋਂ ਤੋਂ ਲੈ ਕੇ ਅੱਜ ਤੱਕ ''ਜ਼ਿੰਦਗੀ ਦੇ ਪਬਲਿਕ ਖੇਤਰ'' ਅਰਥਾਤ ਰਾਜਨੀਤਕ, ਆਰਥਿਕ, ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਖੇਤਰਾਂ 'ਤੇ ਰਾਜ ਦੀ ਸਰਦਾਰੀ ਚਲੀ ਆਉਂਦੀ ਹੈ ਅਤੇ ਇਹ ਉਦੋਂ ਤੱਕ ਬਰਕਰਾਰ ਰਹੇਗੀ, ਜਦੋਂ ਤੱਕ ਜਮਾਤੀ ਸਮਾਜ ਅਤੇ ਰਾਜ ਦੀ ਹੋਂਦ ਕਾਇਮ ਰਹੇਗੀ। ਫਿਰ ਵੀ, ਚਰਚ ਅਤੇ ਜਾਗੀਰੂ ਰਾਜਾਂ ਵਿਚਾਲੇ ਇੱਕ ਵਿਰੋਧ ਅਤੇ ਟਕਰਾਅ ਉਭਰਿਆ। ਇਸ ਦਾ ਕਾਰਨ ਪੱਛਮੀ ਯੁਰਪ ਅੰਦਰ ਰੋਮਨ ਕੈਥੋਲਿਕ ਚਰਚ ਵੱਲੋਂ ਅਖਤਿਆਰ ਕੀਤੀ ਵਿਸ਼ੇਸ਼ ਹੈਸੀਅਤ ਸੀ। ਇਸਦਾ ਮਤਲਬ ਚਰਚ ਸਿਰਫ ਇੱਕ ਧਾਰਮਿਕ ਸੰਸਥਾ ਨਾ ਰਹਿ ਕੇ ਖੁਦ ਇੱਕ ਵੱਡੀ ਜਾਗੀਰੂ ਸੰਸਥਾ ਦੀ ਹੈਸੀਅਤ ਅਖਤਿਆਰ ਕਰ ਗਿਆ ਸੀ। ਇਸ ਕੋਲ ਪੱਛਮੀ ਯੂਰਪ ਦੇ ਸਭਨਾਂ ਮੁਲਕਾਂ ਅੰਦਰ ਕਈ ਕਈ ਹਜ਼ਾਰਾਂ ਏਕੜਾਂ ਵਿੱਚ ਫੈਲੀਆਂ ਹੋਈਆਂ ਜਾਗੀਰਾਂ ਸਨ। ਚਰਚ ਦੇ ਧਾਰਮਿਕ ਮੁਖੀ ਵਜੋਂ ਅਤੇ ਵੱਖ ਵੱਖ ਮੁਲਕਾਂ ਵਿੱਚ ਵੱਡੀਆਂ ਵੱਡੀਆਂ ਜਾਗੀਰਾਂ ਦੇ ਫੈਲੇ-ਪਸਰੇ ਵਿਸ਼ਾਲ ਤਾਣੇ-ਬਾਣੇ ਦੇ ਕਰਤਾ-ਧਰਤਾ ਵਜੋਂ ਚਰਚ ਮੁਖੀ— ਪੋਪ— ਇੱਕ ਸ਼ਕਤੀਸ਼ਾਲੀ ਸਮਾਜਿਕ ਸਿਆਸੀ ਹੈਸੀਅਤ ਅਖਤਿਆਰ ਕਰ ਗਿਆ ਸੀ। ਨਤੀਜੇ ਵਜੋਂ— ਪੋਪ ਅਤੇ ਉਸਦੇ ਮੁਤਹਿਤ ਪਾਦਰੀ ਲਾਣੇ ਵੱਲੋਂ ਰਾਜਿਆਂ-ਰਜਵਾੜਿਆਂ ਦੇ ਰਾਜਭਾਗ ਦੇ ਮਾਮਲਿਆਂ ਵਿੱਚ ਲੋੜੋਂ ਵੱਧ ਦਖਲਅੰਦਾਜ਼ੀ ਨੂੰ ਆਪਣਾ ਅਧਿਕਾਰ ਸਮਝ ਲਿਆ ਗਿਆ ਸੀ। ਇਸ ਲੋੜੋਂ ਵੱਧ ਦਖਲਅੰਦਾਜ਼ੀ ਦੀ ਅਧਿਕਾਰ ਜਤਲਾਈ ਨੇ ਆਪਹੁਦਰਾਸ਼ਾਹੀ ਦੀ ਸ਼ਕਲ ਅਖਤਿਆਰ ਕਰ ਲਈ ਸੀ। ਚਰਚ ਲਾਣੇ ਦੀ ਇਹ ਆਪਹੁਦਰਾਸ਼ਾਹੀ ਰਜਵਾੜਾਸ਼ਾਹੀ-ਜਾਗੀਰੂ ਰਾਜਾਂ ਨੂੰ ਚਲਾਉਣ ਦੇ ਤਕਾਜ਼ਿਆਂ ਨਾਲ ਬੇਮੇਲ ਸੀ ਅਤੇ ਇਹ ਰਾਜਭਾਗ ਦੇ ਮਾਮਲਿਆਂ ਨੂੰ ਨਜਿੱਠਣ ਦੇ ਅਮਲ ਵਿੱਚ ਸਮੱਸਿਆਵਾਂ ਖੜ•ੀਆਂ ਕਰ ਰਹੀ ਸੀ। ਇਸ ਲਈ, ਰਾਜਭਾਗ ਦੇ ਮਾਮਲਿਆਂ ਵਿੱਚ ਚਰਚ ਲਾਣੇ ਦੀ ਲੋੜੋਂ ਵੱਧ ਦਖਲਅੰਦਾਜ਼ੀ ਰਾਜਿਆਂ ਅਤੇ ਉਹਨਾਂ ਦੇ ਮੁਤਹਿਤ ਜਾਗੀਰਦਾਰਾਂ ਦੇ ਖੇਮੇ ਅੰਦਰ ਤਿੱਖੀ ਰੜਕ ਅਤੇ ਔਖ ਪੈਦਾ ਕਰਨ ਦਾ ਕਾਰਨ ਬਣ ਗਈ ਸੀ। ਇਸਦੇ ਨਾਲ ਹੀ ਜਿੱਥੇ ਚਰਚ ਦੀਆਂ ਰੜ•ੀਵਾਦੀ ਤੇ ਪਿਛਾਂਹਖਿੱਚੂ ਕਦਰਾਂ-ਕੀਮਤਾਂ ਅਤੇ ਕਾਇਦੇ-ਕਾਨੂੰਨ ਲੋਕਾਂ ਅਰਥਾਤ ਕਿਸਾਨਾਂ, ਦਸਤਕਾਰਾਂ, ਸੌਦਾਗਰੀ ਬੁਰਜੂਆਜੀ, ਵਿਸ਼ੇਸ਼ ਕਰਕੇ ਕਿਸਾਨਾਂ ਅੰਦਰ ਔਖ ਤੇ ਬੁੜਬੁੜ ਪੈਦਾ ਕਰਨ ਦੀ ਵਜਾਹ ਬਣ ਰਹੇ ਸਨ। ਉੱਥੇ ਚਰਚ ਲਾਣੇ ਦੀ ਜਾਗੀਰੂ ਲੁੱਟ ਅਤੇ ਦਾਬੇ ਖਿਲਾਫ ਵੀ ਉਹਨਾਂ ਅੰਦਰ ਔਖ ਅਤੇ ਗੁੱਸੇ ਦਾ ਲਾਵਾ ਜਮ•ਾਂ ਹੋ ਰਿਹਾ ਸੀ। ਪੋਪ ਅਤੇ ਉਸਦੇ ਪਾਦਰੀ ਲਾਣੇ ਖਿਲਾਫ ਦੋ ਪਾਸਿਆਂ ਤੋਂ ਵਿਰੋਧ ਦੀਆਂ ਤਰੰਗਾਂ ਉੱਠੀਆਂ। ਇੱਕ— ਰਾਜਿਆਂ ਅਤੇ ਉਹਨਾਂ ਦੀ ਜਾਗੀਰਦਾਰ ਢਾਣੀ ਵੱਲੋਂ ਜਿਹੜੇ ਚਰਚ ਲਾਣੇ ਦੀ ਰਾਜਭਾਗ ਦੇ ਮਾਮਲਿਆਂ ਵਿੱਚ ਲੋੜੋਂ ਵੱਧਵੀਂ ਦਖਲਅੰਦਾਜ਼ੀ ਅਤੇ ਆਪਹੁਦਰਾਸ਼ਾਹੀ ਨੂੰ ਨੱਥ ਮਾਰਦਿਆਂ, ਉਹਨਾਂ ਨੂੰ ਟਿਕਾਣੇ ਸਿਰ ਲਿਆਉਣਾ ਅਤੇ ਆਪਣੀ ਰਜ਼ਾ ਅਧੀਨ ਲਿਆਉਣਾ ਤੇ ਵਰਤਣਾ ਚਾਹੁੰਦੇ ਸਨ, ਦੂਜਾ— ਲੋਕਾਂ ਵੱਲੋਂ ਜਿਹੜੇ ਚਰਚ ਲਾਣੇ ਦੇ ਰੂੜ•ੀਵਾਦੀ-ਪਿਛਾਂਹਖਿੱਚੂ ਸ਼ਿੰਕਜੇ ਵਿੱਚੋਂ ਰੈਲ ਤੇ ਰਾਹਤ ਭਾਲਦੇ ਸਨ ਅਤੇ ਉਸਦੀ ਜਾਗੀਰੂ ਲੁੱਟ ਤੇ ਦਾਬੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਜਰਮਨੀ ਵਿੱਚ ਮਾਰਟਿਨ ਲੂਥਰ ਦੀ ਅਗਵਾਈ ਹੇਠ ਚਰਚ ਦੇ ਰੂੜ•ੀਵਾਦੀ, ਕਾਠੇ ਅਤੇ ਪਿਛਾਂਹਖਿੱਚੂ ਕਾਇਦੇ-ਕਾਨੂੰਨਾਂ ਵਿੱਚ ਸੁਧਾਰ ਕਰਨ ਲਈ ਪ੍ਰੋਟੈਸਟੈਂਟ ਸੁਧਾਰ ਲਹਿਰ ਦਾ ਆਗਾਜ਼ ਹੋਇਆ। ਇਸ ਵੱਲੋਂ ਕਿਸਾਨਾਂ, ਦਸਤਕਾਰਾਂ ਅਤੇ ਆਪਣੀ ਮੁਢਲੀ ਸ਼ਕਲ ਅਖਤਿਆਰ ਕਰ ਰਹੀ ਬੁਰਜੂਆਜੀ, ਵਿਸ਼ੇਸ਼ ਕਰਕੇ ਕਿਸਾਨਾਂ ਦੀ ਔਖ ਅਤੇ ਰੋਹ ਦੇ ਫੁਟਾਰਿਆਂ ਨੂੰ ਹੁਲਾਰਾ ਦਿੱਤਾ ਗਿਆ। ਸਿੱਟੇ ਵਜੋਂ ਪੱਛਮੀ ਯੂਰਪ ਅੰਦਰ ਕਿਸਾਨ ਉਭਾਰਾਂ ਦੇ ਸਿਲਸਿਲੇ ਨੇ ਜ਼ੋਰ ਫੜਿਆ। ਪਰ ਮਾਰਟਿਨ ਲੂਥਰ ਦੀ ਅਗਵਾਈ ਹੇਠਲੀ ਪ੍ਰੋਟੈਸਟੈਂਟ ਸੁਧਾਰ ਲਹਿਰ ਵੱਲੋਂ ਜਾਗੀਰੂ ਲੁੱਟ ਅਤੇ ਦਾਬੇ ਖਿਲਾਫ ਉੱਠਦੇ ਕਿਸਾਨ ਉਭਾਰਾਂ ਦਾ ਡਟ ਕੇ ਵਿਰੋਧ ਕੀਤਾ ਗਿਆ। ਰਾਜਿਆਂ ਰਜਵਾੜਿਆਂ ਵੱਲੋਂ ਪ੍ਰੋਟੈਸਟੈਂਟ ਸੁਧਾਰ ਲਹਿਰ ਨੂੰ ਆਪਣੇ ਹੱਕ ਵਿੱਚ ਵਰਤਦਿਆਂ ਅਤੇ ਕਿਸਾਨ ਬੇਚੈਨੀ ਅਤੇ ਉਭਾਰਾਂ ਦਾ ਲਾਹਾ ਖੱਟਦਿਆਂ ਚਰਚ ਦੀਆਂ ਜਾਗੀਰਾਂ ਨੂੰ ਹੜੱਪ ਕਰ ਲਿਆ ਗਿਆ ਅਤੇ ਰੋਮਨ ਚਰਚ ਦੇ ਮੁਖੀ ਅਤੇ ਉਸਦੇ ਪਾਦਰੀ ਲਾਣੇ ਦੇ ਪਰ ਕੁਤਰਦਿਆਂ, ਉਹਨਾਂ ਦੀ ਰਾਜਭਾਗ ਦੇ ਮਾਮਲਿਆਂ ਵਿੱਚ ਲੋੜੋਂ ਵੱਧਵੀਂ ਦਖਲਅੰਦਾਜ਼ੀ ਅਤੇ ਆਪਹੁਦਰਾਸ਼ਾਹੀ ਦਾ ਅੰਤ ਕਰ ਦਿੱਤਾ ਗਿਆ। ਇੰਗਲੈਂਡ ਦਾ ਬਾਦਸ਼ਾਹ ਖੁਦ ਇੰਗਲੈਂਡ ਦੇ ਚਰਚ ਦਾ ਮੁਖੀ ਸਜ ਗਿਆ। ਪੱਛਮੀ ਯੂਰਪ ਦੇ ਹੋਰਨਾਂ ਮੁਲਕਾਂ ਅੰਦਰ ਵੀ ਲੱਗਭੱਗ ਇਹੀ ਵਾਪਰਿਆ। ਚਰਚ ਲਾਣੇ ਦੀਆਂ ਸ਼ਕਤੀਆਂ ਨੂੰ ਖੋਰਾ ਲੱਗਿਆ ਅਤੇ ਉਸ ਨੂੰ ਜਾਗੀਰੂ ਰਾਜਾਂ ਦੀ ਰਜ਼ਾ ਅਧੀਨ ਵਿਚਰਨ ਦੀ ਹੈਸੀਅਤ ਨੂੰ ਪ੍ਰਵਾਨ ਕਰਨਾ ਪਿਆ।
ਪਰ ਇਸ ਘਟਨਾ-ਵਿਕਾਸ ਦਾ ਸਿੱਟਾ ਇਹ ਨਹੀਂ ਨਿਕਲਿਆ ਕਿ ਲੋਕਾਂ ਦੀ ਸਮਾਜਿਕ, ਸਿਆਸੀ, ਆਰਥਿਕ ਅਤੇ ਸਭਿਆਚਾਰਕ ਜਿੰਦਗੀ ਵਿੱਚ ਚਰਚ ਦੀ ਪ੍ਰਭਾਵਸ਼ਾਲੀ ਭੂਮਿਕਾ ਦਾ ਅੰਤ ਹੋ ਗਿਆ ਸੀ। ਲੋਕਾਂ ਦੀ ਜ਼ਿੰਦਗੀ ਦੇ ਪਬਲਿਕ ਖੇਤਰ ਅਤੇ ਧਰਮ ਦਰਮਿਆਨ ਕੋਈ ਕੰਧ ਉਸਰ ਗਈ ਸੀ ਜਾਂ ਕੱਢ ਲਈ ਗਈ ਸੀ। ਲੋਕਾਂ ਦੀ ਸਮੁੱਚੀ ਜ਼ਿੰਦਗੀ ਵਿੱਚ ਧਰਮ ਦੀ ਦਖਲਅੰਦਾਜ਼ੀ ਅਤੇ ਜਕੜ ਤੱਤ ਰੂਪ ਵਿੱਚ ਅਤੇ ਬੁਨਿਆਦੀ ਤੌਰ 'ਤੇ ਉਵੇਂ ਹੀ ਕਾਇਮ ਰਹੀ, ਜਿਵੇਂ ਇਹ ਇਸ ਤੋਂ ਪਹਿਲਾਂ ਸੀ। ਲੋਕਾਂ ਨੂੰ ਜਾਗੀਰੂ ਸਮਾਜਿਕ ਆਰਥਿਕ ਪ੍ਰਬੰਧ ਦੀ ਲੁੱਟ-ਖੋਹ ਅਤੇ ਦਾਬੇ ਦੇ ਜੂਲੇ ਹੇਠ ਰੱਖਣ ਦੇ ਮਾਮਲੇ ਵਿੱਚ ਜਾਗੀਰਦਾਰੀ ਅਤੇ ਚਰਚ ਦਾ ਗੱਠਜੋੜ ਕਾਇਮ ਰਿਹਾ। ਫਰਕ ਸਿਰਫ ਇਹ ਪਿਆ ਕਿ ਲੋਕਾਂ ਦੀ ਸਮੁੱਚੀ ਜ਼ਿੰਦਗੀ ਵਿੱਚ ਲੋੜੋਂ ਵੱਧ ਦਖਲਅੰਦਾਜ਼ੀ ਦੇ ਮੁੱਦੇ 'ਤੇ ਪੋਪ-ਲਾਣੇ ਅਤੇ ਰਾਜਿਆਂ ਤੇ ਉਹਨਾਂ ਦੇ ਜਾਗੀਰੂ ਲਾਣੇ ਦਰਮਿਆਨ ਉੱਭਰੀ ਕਸ਼ਮਕਸ਼ ਦਾ ਹੱਲ ਪਿਛਲਿਆਂ ਦੇ ਹੱਕ ਵਿੱਚ ਹੋ ਗਿਆ ਸੀ। ਜਿੱਥੋਂ ਤੱਕ ਰਾਜ ਅਤੇ ਚਰਚ ਨੂੰ ਵੱਖ ਕਰਨ ਅਤੇ ਇਹਨਾਂ ਦਰਮਿਆਨ ਕੰਧ ਕੱਢਣ ਦਾ ਸੁਆਲ ਹੈ— ਇਹ ਨਾ ਵਾਪਰਿਆ ਅਤੇ ਨਾ ਹੀ ਵਾਪਰਨਾ ਸੀ। ਕਿਉਂਕਿ ਇਹ ਸੁਆਲ ਇਸ ਕਸ਼ਮਕਸ਼ ਦਾ ਮੁੱਦਾ ਹੀ ਨਹੀਂ ਸੀ।
ਸੋ, ਸੋਲਵੀਂ ਸਦੀ ਦੇ ਅੰਤ ਅਤੇ ਸਤਾਰਵੀਂ ਸਦੀ ਵਿੱਚ ਜਾਗੀਰੂ ਰਾਜਾਂ ਅਤੇ ਚਰਚ ਦਰਮਿਆਨ ਗੱਠਜੋੜ ਬਰਕਰਾਰ ਰਿਹਾ। ਪ੍ਰੋਟੈਸਟੈਂਟ ਇਸਾਈ ਮੱਤ ਦੇ ਬਾਨੀ ਮਾਰਟਿਨ ਲੂਥਰ ਦੀਆਂ ਧਾਰਮਿਕ ਸਿੱਖਿਆਵਾਂ ਜਾਗੀਰੂ ਲੁੱਟ ਅਤੇ ਦਾਬੇ ਦੀ ਨਰਕੀ ਜੂਨ ਨੂੰ ਵਾਜਬ ਠਹਿਰਾਉਣ ਲਈ ਵਿਚਾਰਧਾਰਕ ਪੌਡੇ ਮੁਹੱਈਆ ਕਰਨ ਦਾ ਅਸਰਦਾਰ ਸਾਧਨ ਬਣਦੀਆਂ ਰਹੀਆਂ। ਇਹ ਸਤਾਰਵੀਂ ਸਦੀ ਵਿੱਚ ਸ਼ੁਰੂ ਹੋਇਆ ਅਤੇ ਉੱਨੀਵੀਂ ਸਦੀ ਵਿੱਚ ਸਿਰੇ ਲੱਗਿਆ ਬੁਰਜੂਆ ਜਮਹੂਰੀ ਇਨਕਲਾਬਾਂ ਦਾ ਵਰਤਾਰਾ ਹੀ ਸੀ, ਜਿਸ ਵੱਲੋਂ ਪੱਛਮੀ ਯੂਰਪ ਅੰਦਰ ਉੱਠ ਰਹੀ ਕੌਮੀ ਸਰਮਾਏਦਾਰੀ ਅਤੇ ਵਿਸ਼ਾਲ ਕਿਸਾਨ ਜਨ-ਸਮੂਹਾਂ ਦੀ ਜਾਗੀਰੂ ਰਾਜਾਂ ਅਤੇ ਚਰਚ ਦੇ ਪਿਛਾਂਹਖਿੱਚੂ ਗੱਠਜੋੜ ਦੇ ਜਕੜਪੰਜੇ ਤੋਂ ਮੁਕਤੀ ਦਾ ਰਾਹ ਖੋਲਿ•ਆ ਗਿਆ। ਵਿਸ਼ੇਸ਼ ਕਰਕੇ, ਇੰਗਲੈਂਡ ਵਿੱਚ ਉਲੀਵਰ ਕਰਾਮਵੈੱਲ ਦੀ ਅਗਵਾਈ ਹੇਠ ਰਜਵਾੜਾਸ਼ਾਹੀ ਨੂੰ ਵਗਾਹ ਮਾਰਨ ਲਈ 1642 ਤੋਂ 1649 ਤੱਕ ਚੱਲਿਆ ਗ੍ਰਹਿ-ਯੁੱਧ ਅਤੇ ਫਰਾਂਸ ਵਿੱਚ 1789 ਤੋਂ 1794 ਤੱਕ ਚੱਲਿਆ ਗ੍ਰਹਿਯੁੱਧ (ਜਿਸ ਨੂੰ ਫਰਾਂਸ ਦੇ ਬੁਰਜੂਆ ਜਮਹੂਰੀ ਇਨਕਲਾਬ ਦਾ ਨਾਂ ਦਿੱਤਾ ਜਾਂਦਾ ਹੈ) ਦਾ ਨਾਂ ਕਾਬਲੇ-ਜ਼ਿਕਰ ਹੈ। ਪਹਿਲੇ ਵੱਲੋਂ ਪੱਛਮੀ ਯੂਰਪ ਅੰਦਰ ਵੱਖ ਵੱਖ ਮੁਲਕਾਂ ਵਿੱਚ ਉੱਠ ਰਹੀ ਕੌਮੀ ਸਰਮਾਏਦਾਰੀ ਦੀ ਅਗਵਾਈ ਹੇਠ ਬੁਰਜੂਆ ਜਮਹੂਰੀ ਇਨਕਲਾਬਾਂ ਦੇ ਵਰਤਾਰੇ ਲਈ ਨਾਕਾ ਖੋਲ•ਣ ਦਾ ਰੋਲ ਨਿਭਾਇਆ ਗਿਆ ਅਤੇ ਦੂਜੇ ਵੱਲੋਂ ਬੁਰਜੂਆ ਜਮਹੂਰੀ ਇਨਕਲਾਬਾਂ ਦੇ ਵਰਤਾਰੇ ਨੂੰ ਸਿਖਰ 'ਤੇ ਲਿਜਾਣ ਦਾ ਰੋਲ ਨਿਭਾਇਆ ਗਿਆ। ਇਉਂ, ਪੱਛਮੀ ਯੂਰਪ ਅੰਦਰ 17ਵੀਂ, 18ਵੀਂ ਅਤੇ 19ਵੀਆਂ ਸਦੀਆਂ ਵਿੱਚ ਕੌਮੀ ਸਰਮਾਏਦਾਰੀ ਦੀ ਅਗਵਾਈ ਹੇਠ ਹੋਏ ਬੁਰਜੂਆ ਜਮਹੂਰੀ ਇਨਕਲਾਬਾਂ ਦਾ ਵਰਤਾਰਾ ਸਿਰੇ ਲੱਗਿਆ। ਇਸਨੇ ਪੱਛਮੀ ਯੂਰਪ ਅੰਦਰ ਜਾਗੀਰਦਾਰੀ ਅਤੇ ਚਰਚ ਦੇ ਪਿਛਾਂਹਖਿੱਚੂ ਗੱਠਜੋੜ ਵੱਲੋਂ ਪੈਦਾਵਾਰੀ ਸ਼ਕਤੀਆਂ ਦੇ ਪੈਰਾਂ ਵਿੱਚ ਪਾਈਆਂ ਜ਼ੰਜੀਰਾਂ ਨੂੰ ਤੋੜ ਸੁੱਟਿਆ ਅਤੇ ਉਹਨਾਂ ਦੇ ਵਿਕਾਸ ਵਿੱਚ ਬੁਨਿਆਦੀ ਛਾਲ ਲਈ ਰਾਹ ਪੱਧਰ ਕੀਤਾ। ਇਸਨੇ ਉੱਠ ਰਹੀ ਬੁਰਜੂਆਜੀ ਦੀ ਸਰਦਾਰੀ ਹੇਠ ਕੌਮੀ ਰਾਜਾਂ ਦੀ ਸਥਾਪਤੀ ਦਾ ਰਾਹ ਖੋਲਿ•ਆ। ਧਰਮ ਅਤੇ ਰਾਜ ਦੇ ਮਾਮਲਿਆਂ ਵਿੱਚ ਨਿਖੇੜਾ ਕਰਦਿਆਂ, ਧਰਮ ਨੂੰ ਵਿਅਕਤੀਗਤ ਮਾਮਲਾ ਕਰਾਰ ਦੇ ਦਿੱਤਾ ਗਿਆ ਅਤੇ ਇਸਦੀ ਸਮਾਜ ਦੀ ਆਰਥਿਕ, ਸਿਆਸੀ ਅਤੇ ਸਭਿਆਚਾਰਕ ਜ਼ਿੰਦਗੀ ਵਿੱਚ ਸਿੱਧੀ ਦਖਲਅੰਦਾਜ਼ੀ ਦਾ ਭੋਗ ਪਾ ਦਿੱਤਾ ਗਿਆ। ਇਉਂ, ਪੱਛਮੀ ਯੂਰਪ ਵਿੱਚ ਖਰੇ ਧਰਮ-ਨਿਰਲੇਪ ਰਾਜ ਹੋਂਦ ਵਿੱਚ ਆਏ। ਅੱਜ ਵੀ ਪੂੰਜੀਵਾਦੀ ਮੁਲਕਾਂ ਅੰਦਰ ਰਾਜ ਅਤੇ ਧਰਮ ਦੇ ਮਾਮਲਿਆਂ ਵਿੱਚ ਬੁਨਿਆਦੀ ਨਿਖੇੜਾ ਲਕੀਰ ਮੌਜੂਦ ਹੈ।
ਇਸ ਲਈ, ਖਰੀ ਧਰਮ ਨਿਰਲੇਪਤਾ ਦੇ ਸੰਕਲਪ ਦੀ ਉਤਪਤੀ ਅਤੇ ਧਰਮ-ਨਿਰਲੇਪਤਾ ਦੀ ਸਥਾਪਤੀ ਦਾ ਪੱਛਮੀ ਯੂਰਪ ਅੰਦਰ ਜਾਗੀਰੂ ਰਾਜ ਅਤੇ ਚਰਚ ਦਰਮਿਆਨ 1400-1600 ਈਸਵੀ ਦਰਮਿਆਨ ਚੱਲੀ ਕਸ਼ਮਕਸ਼ ਨਾਲ ਕੋਈ ਸਬੰਧ ਨਹੀਂ ਹੈ। ਇਸ ਸੰਕਲਪ ਦੀ ਉਤਪਤੀ 17ਵੀਂ ਸਦੀ ਵਿੱਚ ਸ਼ੁਰੂ ਹੋਏ ਅਤੇ 19ਵੀਂ ਸਦੀ ਵਿੱਚ ਸਿਰੇ ਲੱਗੇ ਬੁਰਜੂਆ ਜਮਹੂਰੀ ਇਨਕਲਾਬਾਂ ਦੀ ਕੁੱਖ ਵਿੱਚੋਂ ਹੋਈ ਹੈ। ਇਹਨਾਂ ਬੁਰਜੂਆ ਜਮਹੂਰੀ ਇਨਕਲਾਬਾਂ ਦੀ ਗੂੰਜ ਬਣੇ ''ਬਰਾਬਰਤਾ'', ''ਆਜ਼ਾਦੀ'' ਅਤੇ ''ਭਾਈਚਾਰਾ'' ਦੇ ਤਿੰਨ ਨਾਹਰਿਆਂ ਨੂੰ ਸਾਕਾਰ ਕਰਨ ਦੇ ਅਮਲ 'ਚੋਂ ਹੋਈ ਹੈ ਅਤੇ ਇਸਦੀ ਸਥਾਪਤੀ ਕੌਮੀ ਰਾਜਾਂ ਦੀ ਹੋਂਦ ਸਥਾਪਤ ਹੋਣ ਨਾਲ ਹੋਈ ਹੈ।
ਇਸ ਲਈ, ਧਰਮ-ਨਿਰਲੇਪਤਾ ਦੇ ਸੰਕਲਪ ਦੀ ਉਤਪਤੀ ਅਤੇ ਸਥਾਪਤੀ ਦਾ ਲੋਕਾਂ ਦੀ ਆਰਥਿਕ, ਸਿਆਸੀ, ਸਮਾਜਿਕ ਅਤੇ ਸਭਿਆਚਾਰਕ ਜ਼ਿੰਦਗੀ 'ਤੇ ਰਾਜ ਦੀ ਸਰਦਾਰੀ ਨਾਲ ਕੋਈ ਬੁਨਿਆਦੀ ਸਬੰਧ ਨਹੀਂ ਹੈ।
ਅਸਲ ਵਿੱਚ ਧਰਮ-ਨਿਰਲੇਪਤਾ ਦੇ ਸੰਕਲਪ ਦੀ ਉਤਪਤੀ ਅਤੇ ਸਥਾਪਤੀ ਦਾ ਸਬੰਧ ਬੁਨਿਆਦੀ ਤੌਰ 'ਤੇ ਰਾਜ ਅਤੇ ਇਸਦੀ ਮਾਲਕ ਹਾਕਮ ਜਮਾਤ/ਜਮਾਤਾਂ ਦੀ ਜਮਾਤੀ ਖਸਲਤ ਨਾਲ ਜੁੜਿਆ ਹੋਇਆ ਹੈ। ਜੇ ਵੇਲੇ ਦੀਆਂ ਹਾਕਮ ਜਮਾਤਾਂ ਜਾਗੀਰੂ ਹਨ ਅਤੇ ਉਹਨਾਂ ਦਾ ਰਾਜ ਜਾਗੀਰੂ ਆਪਾਸ਼ਾਹ ਰਾਜ ਹੈ, ਉੱਥੇ ਰਾਜ ਅਤੇ ਧਰਮ ਦੇ ਗੱਠਜੋੜ ਨੂੰ ਤੋੜਿਆ ਹੀ ਨਹੀਂ ਜਾ ਸਕਦਾ। ਇਹ ਪਿਛਾਂਹਖਿੱਚੂ ਗੱਠਜੋੜ ਜਾਗੀਰੂ ਹਾਕਮ ਜਮਾਤ/ਜਮਾਤਾਂ ਅਤੇ ਉਹਨਾਂ ਦੇ ਆਪਾਸ਼ਾਹ ਰਾਜ ਦੀ ਬੇਹੱਦ ਅਹਿਮ ਅਤੇ ਅਣਸਰਦੀ ਲੋੜ ਹੈ, ਇੱਕ ਬੁਨਿਆਦੀ ਜੀਵਨ-ਰਗ (ਬੇਸਿਕ ਲਾਈਫ ਲਾਈਨ) ਹੈ।
ਜਾਗੀਰੂ ਨਿਜ਼ਾਮ ਦੇ ਤਿੰਨ ਪ੍ਰਮੁੱਖ ਪੱਖ ਹਨ: ਇੱਕ— ਆਰਥਿਕ ਪੱਖ, ਯਾਨੀ ਜ਼ਮੀਨ ਦੀ ਕਾਣੀ ਵੰਡ ਅਤੇ ਜ਼ਮੀਨ ਦੇ ਵੱਡੇ ਹਿੱਸੇ 'ਤੇ ਮੁੱਠੀ ਭਰ ਜਾਗੀਰੂ ਜਮਾਤ ਦੀ ਅਜਾਰੇਦਾਰੀ ਹੋਣਾ; ਦੂਜਾ— ਸਿਆਸੀ ਤਾਕਤ ਵਿਅਕਤੀਗਤ ਰਜਵਾੜਾਸ਼ਾਹੀ ਦੇ ਹੱਥ ਕੇਂਦਰਤ ਹੋਣਾ, ਰਾਜ ਦੇ ਸਿਰੇ ਦੇ ਜਾਬਰ ਅਤੇ ਆਪਾਸ਼ਾਹ ਖਸਲਤ ਦਾ ਮਾਲਕ ਹੋਣਾ ਅਤੇ ਤੀਜਾ— ਪਿਤਾ-ਪੁਰਖੀ (ਪੈਟਰੀਆਕਲ) ਵਿਚਾਰਧਾਰਾ, ਅਤੇ ਸਮਾਜਿਕ-ਸਭਿਆਚਾਰਕ ਸੰਸਥਾਵਾਂ ਅਤੇ ਰਹੁ-ਰੀਤਾਂ ਦਾ ਹਾਵੀ ਹੋਣਾ। ਰੱਬਵਾਦ ਅਤੇ ਕਿਸਮਤਵਾਦ ਦੀ ਗੈਰ-ਵਿਗਿਆਨਕ, ਤਰਕਹੀਣ ਅਤੇ ਪਿਛਾਂਹਖਿੱਚੂ ਧਾਰਮਿਕ ਵਿਚਾਰਧਾਰਾ ਜ਼ਮੀਨ ਅਤੇ ਸਿਆਸੀ ਸਤ•ਾ ਦੇ ਜਾਗੀਰੂ ਜਮਾਤ ਹੱਥ ਕੇਂਦਰਤ ਹੋਣ, ਰਾਜ ਭਾਗ ਦੇ ਸਿਰੇ ਦੇ ਗੈਰ-ਜਮਹੂਰੀ, ਧੱਕੜ ਅਤੇ ਆਪਹੁਦਰੇ ਕਿਰਦਾਰ-ਵਿਹਾਰ ਅਤੇ ਸਮਾਜ ਅੰਦਰ ਜਾਗੀਰੂ ਧੋਂਸ ਅਤੇ ਚੌਧਰ ਦੇ ਵਰਤਾਰੇ ਨੂੰ ਵਿਚਾਰਧਾਰਕ ਵਾਜਬੀਅਤ ਮੁਹੱਈਆ ਕਰਨ ਦਾ ਇੱਕ ਸ਼ਕਤੀਸ਼ਾਲੀ ਅਤੇ ਅਣਸਰਦਾ ਸਾਧਨ ਬਣਦੀ ਹੈ। ਇਸ ਲਈ ਜਾਗੀਰੂ ਸਮਾਜਿਕ-ਆਰਥਿਕ ਪ੍ਰਬੰਧ 'ਤੇ ਟਿਕੇ ਰਾਜ ਅਤੇ ਉਸਦੀ ਮਾਲਕ ਹਾਕਮ ਜਮਾਤਾਂ ਕੋਲੋਂ ਧਰਮ ਅਤੇ ਰਾਜਭਾਗ ਦੇ ਮਾਮਲਿਆਂ ਦਰਮਿਆਨ ਨਿਖੇੜੇ ਦੀ ਕੰਧ ਕੱਢਣ ਅਤੇ ਖਰੀ ਧਰਮ-ਨਿਰਲੇਪਤਾ 'ਤੇ ਅਮਲ ਕਰਨ ਦੀ ਆਸ ਰੱਖਣਾ ਝੋਟਿਆਂ ਘਰੋਂ ਲੱਸੀ ਭਾਲਣ ਵਰਗੀ ਗੱਲ ਹੈ।
ਉਪਰੋਕਤ ਵਿਆਖਿਆ 'ਚੋਂ ਦੇਖਿਆ ਜਾ ਸਕਦਾ ਹੈ ਕਿ ''ਸੁਰਖ਼ ਲੀਹ'' ਦੇ ਸਾਥੀਆਂ ਵੱਲੋਂ ਪੱਛਮੀ ਯੂਰਪ ਅੰਦਰ ਰਜਵਾੜਾਸ਼ਾਹੀ ਅਤੇ ਚਰਚ ਦਰਮਿਆਨ ਖੜ•ੇ ਹੋਏ ਰੱਟੇ ਅਤੇ ਕਸ਼ਮਕਸ਼ ਦੀ ਗਲਤ-ਬਿਆਨੀ ਅਤੇ ਸ਼ਕਲ-ਵਿਗਾੜ ਕੀਤੀ ਗਈ ਹੈ। ਇਹ ਗਲਤ-ਬਿਆਨੀ ਉਹਨਾਂ ਵੱਲੋਂ ਅਣਜਾਣੇ 'ਚ ਹੋਈ ਕੋਈ ਉਕਾਈ ਨਹੀਂ ਹੈ। ਇਤਿਹਾਸ ਦੀ ਇਹ ਗਲਤ-ਬਿਆਨੀ ਸੋਚ-ਸਮਝ ਕੇ ਕੀਤੀ ਗਈ ਹੈ। ਉਹਨਾਂ ਦਾ ਇਉਂ ਕਰਨ ਦਾ ਮਕਸਦ ਆਪਣੀ ਇਸ ਗਲਤ ਸਮਝ ਨੂੰ ਇਤਿਹਾਸਕ ਵਾਜਬੀਅਤ ਦੀ ਢੋਈ ਮੁਹੱਈਆ ਕਰਨਾ ਹੈ ਕਿ ਹਾਕਮ ਜਮਾਤ/ਜਮਾਤਾਂ ਅਤੇ ਉਹਨਾਂ ਦੇ ਰਾਜ ਦੀ ਖਸਲਤ ਕੋਈ ਵੀ ਹੋਵੇ, ਉਨ•ਾਂ ਵੱਲੋਂ ਧਰਮ ਨਾਲੋਂ ਨਿਖੇੜੇ ਦੀ ਕੰਧ ਕੱਢੀ ਜਾ ਸਕਦੀ ਹੈ, ਜਾਗੀਰੂ ਰਾਜਾਂ ਅਤੇ ਰਜਵਾੜਾਸ਼ਾਹੀ ਵੱਲੋਂ ਵੀ ਧਰਮ ਨਾਲੋਂ ਅਜਿਹਾ ਨਿਖੇੜਾ ਕੀਤਾ ਜਾ ਸਕਦਾ ਹੈ ਅਤੇ ਰਾਜਭਾਗ ਦੇ ਮਾਮਲਿਆਂ ਵਿੱਚ ਧਰਮ ਦੀ ਦਖਲਅੰਦਾਜ਼ੀ ਨੂੰ ਮੋਂਦਾ ਲਾਇਆ ਜਾ ਸਕਦਾ ਹੈ। ਇਉਂ, ਖਰੀ ਧਰਮ-ਨਿਰਲੇਪਤਾ ਨੂੰ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ।
ਇਸ ਗਲਤ ਸਮਝ ਨੂੰ ਉਭਾਰ ਕੇ ਉਹ ਕੀ ਮੰਤਵ ਹਾਸਲ ਕਰਨਾ ਚਾਹੁੰਦੇ ਹਨ? ਇਹ ਮੰਤਵ ਪਾਠਕਾਂ ਨੂੰ ਇਹ ਦਿਖਾਉਣਾ-ਜਚਾਉਣਾ ਹੈ ਕਿ ਜਿਵੇਂ ਪੱਛਮੀ ਯੂਰਪ ਵਿੱਚ ਜਾਗੀਰੂ ਸਮਾਜਿਕ-ਆਰਥਿਕ ਪ੍ਰਬੰਧ ਅਤੇ ਰਜਵਾੜਾਸ਼ਾਹੀ ਆਪਾਸ਼ਾਹ ਰਾਜਾਂ ਵੱਲੋਂ ਧਰਮ ਦੀ ਰਾਜ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਦਾ ਅੰਤ ਕਰ ਦਿੱਤਾ ਗਿਆ ਸੀ, ਜ਼ਿੰਦਗੀ ਦੇ ਆਰਥਿਕ, ਸਿਆਸੀ, ਸਮਾਜਿਕ ਅਤੇ ਸਭਿਆਚਾਰਕ ਖੇਤਰਾਂ ਵਿੱਚ ਧਰਮ ਦੀ ਦਖਲਅੰਦਾਜ਼ੀ ਦਾ ਭੋਗ ਪਾ ਦਿੱਤਾ ਗਿਆ ਸੀ, ਧਰਮ ਅਤੇ ਰਾਜ ਦੇ ਮਾਮਲਿਆਂ ਵਿੱਚ ਨਿਖੇੜੇ ਦੀ ਲਕੀਰ ਖਿੱਚ ਦਿੱਤੀ ਗਈ ਸੀ ਅਤੇ ਧਰਮ-ਨਿਰਲੇਪਤਾ ਦਾ ਰਾਹ ਅਖਤਿਆਰ ਕਰ ਲਿਆ ਸੀ, ਉਵੇਂ ਹੀ ਭਾਰਤ ਦਾ ਅਰਧ-ਜਾਗੀਰੂ ਸਮਾਜਿਕ-ਆਰਥਿਕ ਆਧਾਰ 'ਤੇ ਖੜ•ਾ ਆਪਾਸ਼ਾਹ ਰਾਜ ਅਤੇ ਇਸਦੀਆਂ ਮਾਲਕ ਹਾਕਮ ਜਮਾਤਾਂ ਦਲਾਲ ਸਰਮਾਏਦਾਰੀ ਅਤੇ ਜਾਗੀਰਦਾਰੀ ਵੀ ਧਰਮ ਨਾਲੋਂ ਨਿਖੇੜਾ ਕਰਕੇ ਚੱਲ ਰਹੀਆਂ ਹਨ, ਰਾਜ ਅਤੇ ਧਰਮ ਦੇ ਮਾਮਲਿਆਂ ਦਰਮਿਆਨ ਕੰਧ ਕੱਢ ਕੇ ਚੱਲ ਰਹੀਆਂ ਹਨ ਅਤੇ ਜ਼ਿੰਦਗੀ ਦੇ ਆਰਥਿਕ, ਸਿਆਸੀ, ਸਮਾਜਿਕ ਅਤੇ ਸਭਿਆਚਾਰਕ ਖੇਤਰਾਂ ਵਿੱਚ ਧਰਮ ਦੀ ਦਖਲਅੰਦਾਜ਼ੀ ਨੂੰ ਸਮਾਪਤ ਕਰਕੇ ਚੱਲ ਰਹੀਆਂ ਹਨ। ਇਉਂ, ਇੱਥੇ ਧਰਮ ਅਤੇ ਰਾਜ ਤੇ ਹਾਕਮ ਜਮਾਤਾਂ ਦਰਮਿਆਨ ਐਲਾਨੀਆ/ਅਣਐਲਾਨੀਆ ਜਾਂ ਜ਼ਾਹਰਾ/ਗੁੱਝੇ ਗੱਠਜੋੜ ਦਾ ਨਾਂ ਨਿਸ਼ਾਨ ਨਹੀਂ ਹੈ। ਇਸ ਲਈ, ਮੌਜੂਦਾ ਰਾਜ ਅਤੇ ਇਸਦੀਆਂ ਮਾਲਕ ਹਾਕਮ ਜਮਾਤਾਂ ਗੈਰ-ਫਿਰਕਾਪ੍ਰਸਤ ਹਨ। ਫਿਰਕਾਪ੍ਰਸਤੀ ਤਾਂ ਇਹਨਾਂ ਦੇ ਨੇੜੇ ਵੀ ਨਹੀਂ ਫਟਕ ਸਕਦੀ।
ਇਸ ਲਈ, ''ਸੁਰਖ਼ ਲੀਹ'' ਦੇ ਸਾਥੀਆਂ ਨੂੰ ਤਸੱਲੀ ਹੈ ਕਿ ਚਾਹੇ ਅਰਧ-ਜਾਗੀਰੂ ਭਾਰਤ ਦੀ ਕੁੱਲ ਆਬਾਦੀ ਦਾ 80 ਫੀਸਦੀ ਤੋਂ ਉੱਪਰ ਹਿੱਸਾ ਹਿੰਦੂ ਧਰਮ ਨਾਲ ਸਬੰਧਤ ਹੈ, ਇੱਥੋਂ ਦੀਆਂ ਦਲਾਲ ਹਾਕਮ ਜਮਾਤਾਂ ਦੀ ਵੱਡੀ ਭਾਰੀ ਗਿਣਤੀ ਹਿੰਦੂ ਧਰਮ ਨਾਲ ਸਬੰਧਤ ਹੈ, ਆਪਾਸ਼ਾਹ ਰਾਜ ਦੇ ਤਾਣੇਪੇਟੇ ਅਤੇ ਹਾਕਮ ਜਮਾਤੀ ਸਿਆਸੀ ਪਾਰਟੀਆਂ ਦਾ ਵੱਡਾ ਭਾਰੀ ਹਿੱਸਾ ਹਿੰਦੂ ਧਾਰਮਿਕ ਆਬਾਦੀ 'ਚੋਂ ਆਉਂਦਾ ਹੈ, ਇਸਦੇ ਬਾਵਜੂਦ, ਹਾਕਮ ਜਮਾਤਾਂ, ਰਾਜ ਅਤੇ ਸਿਆਸੀ ਪਾਰਟੀਆਂ ਹਿੰਦੂ ਧਰਮ ਵੱਲ ਭੋਰਾ ਭਰ ਵੀ ਉਲਾਰ ਨਹੀਂ ਹਨ ਅਤੇ ਹਿੰਦੂ ਫਿਰਕਾਪ੍ਰਸਤੀ ਤੋਂ ਪਾਕ ਹਨ। ਫਿਰਕਾਪ੍ਰਸਤੀ ਤਾਂ ਦੂਰ ਦੀ ਗੱਲ ਹੈ, ਉਹ ਕਿਸੇ ਕਿਸਮ ਦੇ ਫਿਰਕੂ ਪੱਖਪਾਤ ਤੋਂ ਬੇਲਾਗ ਅਤੇ ਉੱਪਰ ਉੱਠੇ ਹੋਏ ਹਨ।
ਪਰ ਇਹਨਾਂ ਸਾਥੀਆਂ ਨੂੰ ਭਾਰਤੀ ਹਾਕਮ ਜਮਾਤਾਂ, ਆਪਾਸ਼ਾਹ ਰਾਜ ਅਤੇ ਮੌਕਾਪ੍ਰਸਤ ਸਿਆਸਤਦਾਨਾਂ 'ਤੇ ਜੇ ਕੋਈ ਇਤਰਾਜ਼ ਹੈ ਤਾਂ ਉਹ ਇਹ ਹੈ ਕਿ ਉਹਨਾਂ ਵੱਲੋਂ ਧਰਮ-ਨਿਰਲੇਪਤਾ ਨੂੰ ਹੂਬਹੂ ਇਸਦੇ ਸਹੀ ਅਰਥਾਂ ਵਿੱਚ ਅਤੇ ਮੁਕੰਮਲ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਉਹ ਚਾਹੇ ਕਿਸੇ ਵੀ ਧਰਮ ਦਾ ਪੱਖ ਨਹੀਂ ਪੂਰਦੇ। ਚਾਹੇ ਫਿਰਕੂ ਤੁਅੱਸਬਾਂ ਅਤੇ ਫਿਰਕਾਪ੍ਰਸਤੀ ਤੋਂ ਉੱਪਰ ਉੱਠੇ ਹੋਏ ਹਨ, ਪਰ ਆਪਣੀ ਵੋਟ-ਸਿਆਸਤ ਦੇ ਮੰਤਵਾਂ ਲਈ ਸਾਰੇ ਧਰਮਾਂ ਦੀ ਵਰਤੋਂ ਕਰਦੇ ਹਨ। ਆਪਣੀ ਇਸ ਨੀਤੀ ਤਹਿਤ ਉਹ ਸਭਨਾਂ ਧਰਮਾਂ ਦੀ ਸਰਪ੍ਰਸਤੀ ਕਰਦੇ ਹਨ। ਸਭਨਾਂ ਧਰਮਾਂ ਨੂੰ ਬਰਾਬਰ ਅਹਿਮੀਅਤ ਦਿੰਦਿਆਂ, ਸਭਨਾਂ ਧਰਮਾਂ ਦੇ ਧਰਮ-ਗੁਰੂਆਂ, ਪੁਜਾਰੀਆਂ ਅਤੇ ਫਿਰਕੂ ਜਨੂੰਨੀ ਅਨਸਰਾਂ ਨੂੰ ਥਾਪੜਾ ਦਿੰਦੇ ਹਨ। ਇਸ ਤਰ•ਾਂ, ਉਹ ਵੱਖ ਵੱਖ ਫਿਰਕਿਆਂ ਦਰਮਿਆਨ ਪਾਟਕ ਪਾਉਂਦੇ ਹਨ, ਫਿਰਕੂ ਦੰਗੇ-ਫਸਾਦ ਭੜਕਾਉਂਦੇ ਹਨ ਅਤੇ ਇੱਕ-ਦੂਜੇ ਦਾ ਘਾਣ ਕਰਵਾਉਂਦੇ ਹਨ। ਕਮਾਲ ਦੀ ਗੱਲ ਇਹ ਹੈ ਕਿ ਇਸ ਫਿਰਕੂ ਅੱਗ ਦੀ ਖੇਡ ਖੇਡਦੀਆਂ ਅਤੇ ਸਭਨਾਂ ਧਰਮਾਂ ਦੇ ਲੋਕਾਂ ਦੇ ਧਾਰਮਿਕ ਜਜ਼ਬਾਤਾਂ ਦਾ ਘਾਣ ਕਰਦੀਆਂ ਹਾਕਮ ਜਮਾਤਾਂ, ਮੌਕਾਪ੍ਰਸਤ ਸਿਆਸੀ ਪਾਰਟੀਆਂ ਅਤੇ ਰਾਜ ਦੇ ਕਰਤਾ-ਧਰਤਾ ਅਮਲੇ ਫੈਲੇ ਦੇ ਧਾਰਮਿਕ ਜਜ਼ਬਾਤ ਠੰਢੇ ਸੀਤ ਰਹਿੰਦੇ ਹਨ। ਹਾਕਮ ਲਾਣੇ (ਹਾਕਮ ਜਮਾਤਾਂ, ਉਹਨਾਂ ਦੀਆਂ ਸਿਆਸੀ ਪਾਰਟੀਆਂ ਅਤੇ ਰਾਜ ਦਾ ਕਰਤਾ-ਧਰਤਾ ਅਮਲਾ-ਫੈਲਾ) ਦੀ ਵੱਡੀ ਭਾਰੀ ਬਹੁਗਿਣਤੀ ਦਾ ਹਿੰਦੂ ਧਰਮ ਨਾਲ ਸਬੰਧਤ ਹੋਣ ਦੇ ਬਾਵਜੂਦ, ਇਸ ਵੱਲੋਂ ਬਹੁਗਿਣਤੀ ਹਿੰਦੂ ਧਰਮ ਦਾ ਪੱਖ ਤਾਂ ਕੀ ਪੂਰਨਾ ਸੀ, ਉਲਟਾ ਹਿੰਦੂ ਧਰਮੀ ਜਨਤਾ ਖਿਲਾਫ ਧਾਰਮਿਕ ਘੱਟ ਗਿਣਤੀਆਂ ਅੰਦਰ ਸ਼ਾਵਨਵਾਦ ਨੂੰ ਹਵਾ ਦੇਣ, ਹਿੰਦੂ ਧਰਮੀ ਜਨਤਾ ਖਿਲਾਫ ਉਕਸਾਉਣ-ਭੜਕਾਉਣ ਅਤੇ ਇਉਂ, ਉਸਦੇ ਧਾਰਮਿਕ ਜਜ਼ਬਾਤਾਂ ਦਾ ਘਾਣ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ।
ਹਾਕਮ ਲਾਣੇ ਵੱਲੋਂ ਸਭਨਾਂ ਧਰਮਾਂ ਦੀ ਪੁਸ਼ਤਪਨਾਹੀ ਕਰਨ ਅਤੇ ਉਹਨਾਂ ਨੂੰ ਵਰਤਣ ਦੀ ਉਪਰੋਕਤ ਨੀਤੀ ਨੂੰ ਉਹ ਧਰਮ-ਨਿਰਪੱਖਤਾ (ਰਿਲੀਜੀਅਸ ਨਿਊਟਰੈਲਿਟੀ) ਦੀ ਨੀਤੀ ਦਾ ਨਾਂ ਦਿੰਦੇ ਹਨ। ਇਸ ਧਰਮ-ਨਿਰਪੱਖਤਾ ਦੀ ਨੀਤੀ ਦਾ ਮਤਲਬ ਹੈ ਕਿ ਹਾਕਮ ਜਮਾਤਾਂ ਅਤੇ ਰਾਜ ਨਾ ਕਿਸੇ ਵਿਸ਼ੇਸ਼ ਧਰਮ ਪ੍ਰਤੀ ਪੱਖਪਾਤੀ ਅਤੇ ਨਾ ਹੀ ਹੋਰਨਾਂ ਧਰਮਾਂ ਪ੍ਰਤੀ ਤੁਅੱਸਬੀ ਪਹੁੰਚ ਅਪਣਾ ਕੇ ਚੱਲਦੇ ਹਨ। ਇਹ ਸਭਨਾਂ ਧਾਰਮਿਕ ਘੱਟ ਗਿਣਤੀਆਂ ਅਤੇ ਧਾਰਮਿਕ ਬਹੁਗਿਣਤੀ ਨੂੰ ਬਰਾਬਰ ਵਜ਼ਨ ਅਤੇ ਸਤਿਕਾਰ ਦਿੰਦੇ ਹਨ। ''ਸੁਰਖ਼ ਲੀਹ'' ਦੇ ਸਾਥੀਆਂ ਨੂੰ ਅਫਸੋਸ ਹੈ ਕਿ ਹਾਕਮ ਜਮਾਤਾਂ ਅਤੇ ਰਾਜ ਐਨੇ ਮਾੜੇ ਹਨ ਕਿ ਇੱਕ ਹੱਥ ਤਾਂ ਉਹ ਸਭਨਾਂ ਧਾਰਮਿਕ ਭਾਈਚਾਰਿਆਂ ਨੂੰ ਬਿਨਾ ਕਿਸੇ ਪੱਖਪਾਤ ਤੋਂ ਬਰਾਬਤ ਵਜ਼ਨ, ਸਤਿਕਾਰ ਅਤੇ ਸਰਪ੍ਰਸਤੀ ਮੁਹੱਈਆ ਕਰਨ ਵਾਲਾ ਗੈਰ-ਫਿਰਕੂ ਰਵੱਈਆ ਅਤੇ ਪਹੁੰਚ ਅਖਤਿਆਰ ਕਰਕੇ ਚਲਦੇ ਹਨ, ਪਰ ਦੂਜੇ ਹੱਥ ਇਹਨਾਂ ਧਾਰਮਿਕ ਭਾਈਚਾਰਿਆਂ ਵਿੱਚ ਫਿਰਕੂ ਜਜ਼ਬਾਤਾਂ ਅਤੇ ਤੁਅੱਸਬਾਂ ਨੂੰ ਭੜਕਾਉਂਦੇ ਹਨ। ਫਿਰਕੂ ਵੰਡੀਆਂ ਪਾਉਂਦੇ ਹਨ, ਉਹਨਾਂ ਨੂੰ ਭਰਾਮਾਰ ਦੰਗੇ-ਫਸਾਦਾਂ ਅਤੇ ਕਤਲੇਆਮਾਂ ਦੇ ਰਾਹ ਤੋਰਦੇ ਹਨ। 1984 ਵਿੱਚ ਹਰਮੰਦਰ ਸਾਹਿਬ 'ਤੇ ਫੌਜੀ ਹਮਲਾ, ਅੱਸੀਵਿਆਂ ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਅਤੇ ਹਕੂਮਤੀ ਹਥਿਆਰਬੰਦ ਬਲਾਂ ਵੱਲੋਂ ਝੂਠੇ ਮੁਕਾਬਲਿਆਂ ਰਾਹੀਂ ਹਜ਼ਾਰਾਂ ਨੌਜਵਾਨਾਂ ਨੂੰ ਮਾਰ ਖਪਾਉਣ, ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਹੋਰਨਾਂ ਥਾਵਾਂ 'ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ, 2002 ਵਿੱਚ ਗੁਜਰਾਤ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਅਤੇ ਇੱਸੇ ਤਰ•ਾਂ ਮੁਜ਼ੱਫਰਪੁਰ ਵਿੱਚ ਮੁਸਲਮਾਨਾਂ ਦੇ ਕਤਲੇਆਮ ਵਰਗੀਆਂ ਸਭ ਘਟਨਾਵਾਂ ਹਾਕਮ ਜਮਾਤਾਂ ਅਤੇ ਰਾਜ ਦੀ ਇਸ ਧਰਮ ਨਿਰਪੱਖਤਾ ਦੀ ਨੀਤੀ ਦਾ ਨਤੀਜਾ ਹਨ।
ਸੋ, ਇਹਨਾਂ ਸਾਥੀਆਂ ਦੀ ਸਮਝ ਮੁਤਾਬਿਕ ਅਖੌਤੀ ਧਰਮ-ਨਿਰਪੱਖਤਾ ਦੀ ਇਸ ਨੀਤੀ ਦੇ ਦੋ ਲੜ ਬਣਦੇ ਹਨ; ਇੱਕ— ਸਭਨਾਂ ਧਰਮਾਂ ਦਾ ਬਰਾਬਰ ਸਤਿਕਾਰ ਅਤੇ ਸਭਨਾਂ ਧਾਰਮਿਕ ਭਾਈਚਾਰਿਆਂ ਦੀ ਸਰਪ੍ਰਸਤੀ ਕਰਨਾ; ਦੂਜਾ— ਸਭਨਾਂ ਧਾਰਮਿਕ ਭਾਈਚਾਰਿਆਂ ਵਿੱਚ ਫਿਰਕੂ ਤੁਅੱਸਬਾਂ ਅਤੇ ਨਫਰਤ ਦਾ ਛੱਟਾ ਦੇਣ ਵਾਲੀਆਂ ਤਾਕਤਾਂ ਨੂੰ ਪਾਲਣਾ-ਪੋਸ਼ਣਾ, ਫਿਰਕੂ ਪਾਟਕ ਅਤੇ ਦੰਗੇ-ਫਸਾਦ ਅਤੇ ਕਤਲੇਆਮ ਭੜਕਾਉਣਾ,ਇਉਂ, ਇਸ ''ਪਾੜੋ ਅਤੇ ਰਾਜ ਕਰੋ'' ਦੀ ਚਾਲ ਰਾਹੀਂ ਉਹ ਲੋਕਾਂ ਦੀ ਜਮਾਤੀ/ਤਬਕਾਤੀ ਅਤੇ ਭਰਾਤਰੀ ਏਕਤਾ ਪਾੜਦੇ-ਖਿੰਡਾਉਂਦੇ ਹਨ, ਸੰਘਰਸ਼ ਏਕੇ ਨੂੰ ਸੱਟ ਮਾਰਦੇ ਹਨ ਅਤੇ ਲੋਕ ਸੁਰਤੀ ਨੂੰ ਲੋਕਾਂ ਦੇ ਹਕੀਕੀ ਆਰਥਿਕ ਅਤੇ ਜਮਹੂਰੀ ਮੁੱਦਿਆਂ ਤੋਂ ਭਟਕਾ ਕੇ ਪਾਟਕਪਾਊ ਮੁੱਦਿਆਂ 'ਤੇ ਕੇਂਦਰਤ ਕਰਦੇ ਹਨ। ਇਹੀ ਧਰਮ-ਨਿਰਪੱਖਤਾ ਦੀ ਨੀਤੀ ਬਰਤਾਨਵੀ ਹਾਕਮਾਂ ਵੱਲੋਂ 1947 ਦੀ ਸਤ•ਾ ਬਦਲੀ ਤੋਂ ਪਹਿਲਾਂ ਲਾਗੂ ਕੀਤੀ ਜਾਂਦੀ ਰਹੀ ਹੈ, ਜਿਸ ਨੂੰ ਭਾਰਤੀ ਹਾਕਮਾਂ ਵੱਲੋਂ ਵੀ ਲਾਗੂ ਕੀਤਾ ਜਾ ਰਿਹਾ ਹੈ। ਦਰਅਸਲ ਇਹ ਨੀਤੀ ਭਾਰਤੀ ਹਾਕਮਾਂ ਨੂੰ ਬਸਤੀਵਾਦੀ ਰਾਜ ਦੇ ਨਾਲ ਹੀ ਵਿਰਾਸਤ ਵਿੱਚ ਮਿਲੀ ਹੈ।
ਬਰਤਾਨਵੀ ਹਾਕਮਾਂ ਵੱਲੋਂ ਧਰਮ ਦੇ ਪੱਤੇ ਦੀ ਵਰਤੋਂ
ਬਰਤਾਨਵੀ ਸਾਮਰਾਜੀਆਂ ਵੱਲੋਂ ਧਰਮ ਦੇ ਪੱਤੇ ਦੀ ਵਰਤੋਂ ਪੂਰੀ ਮੁਹਾਰਤ ਅਤੇ ਸਫਲਤਾ ਪੂਰਵਕ ਕੀਤੀ ਗਈ। ਸ਼ੁਰੂ 'ਚ— ਉਹਨਾਂ ਦਾ ਮਕਸਦ ਮੁਲਕ ਦੇ ਲੋਕਾਂ ਵਿੱਚ ਫਿਰਕੂ-ਵੰਡੀਆਂ ਪਾਉਣਾ ਅਤੇ ਬਸਤੀਵਾਦੀ ਜੂਲੇ ਨੂੰ ਵਗਾਹ ਮਾਰਨ ਲਈ ਉੱਠ ਰਹੀਆਂ ਲਹਿਰਾਂ ਨੂੰ ਕਮਜ਼ੋਰ ਕਰਨਾ ਸੀ। ਵੱਖ ਵੱਖ ਧਰਮਾਂ ਦੀ ਪੁਸ਼ਤਪਨਾਹੀ ਕਰਦਿਆਂ, ਫਿਰਕੂ ਤੁਅੱਸਬਾਂ ਅਤੇ ਤਣਾਵਾਂ ਨੂੰ ਹਵਾ ਦੇਣ ਅਤੇ ਫਿਰਕੂ ਰੱਟੇ-ਕਲੇਸ਼ ਭੜਕਾਉਣ ਦੀ ਖੇਡ ਖੇਡਦਿਆਂ ਵੀ ਖੁਦ ਅੰਗਰੇਜ਼ ਹਾਕਮਾਂ ਵੱਲੋਂ ਪੱਖਪਾਤੀ ਅਤੇ ਤੁਅੱਸਬੀ ਰਵੱਈਆ ਅਖਤਿਆਰ ਨਹੀਂ ਕੀਤਾ ਗਿਆ ਤਾਂ ਇਸ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਅੰਗਰੇਜ਼ ਹਾਕਮ ਆਪ ਇਸਾਈ ਧਰਮ ਨਾਲ ਸਬੰਧਤ ਸਨ। ਮੁਲਕ ਅੰਦਰ ਇਸਾਈ ਭਾਈਚਾਰਾ ਕੁੱਲ ਆਬਾਦੀ ਦਾ ਇੱਕ ਬਹੁਤ ਹੀ ਛੋਟਾ ਹਿੱਸਾ ਹੋਣ ਕਰਕੇ ਅਤੇ ਵਿਦੇਸ਼ੀ ਹਾਕਮਾਂ ਦਾ ਧਰਮ ਹੋਣ ਕਰਕੇ ''ਪਾੜੋ ਅਤੇ ਰਾਜ ਕਰੋ'' ਦੀ ਫਿਰਕੂ ਖੇਡ ਅੰਦਰ ਇਸਾਈ ਧਰਮ ਦੇ ਪੱਤੇ ਦੀ ਵਰਤੋਂ ਨਾ ਸਿਰਫ ਬੇਫਾਇਦਾ ਹੋਣੀ ਸੀ, ਸਗੋਂ ਉਲਟ-ਉਪਜਾਊ ਸਾਬਤ ਹੋਣੀ ਸੀ। ਇਸ ਨੇ ਦੂਸਰੇ ਧਰਮਾਂ (ਹਿੰਦੂ, ਮੁਸਲਿਮ, ਸਿੱਖ ਆਦਿ) ਨਾਲ ਸਬੰਧਤ ਜਨਤਾ ਅੰਦਰ ਅਸੁਰੱਖਿਆ ਦੇ ਅਹਿਸਾਸ ਨੂੰ ਚੋਭ ਲਾਉਣ ਅਤੇ ਇਸਾਈ ਧਾਰਮਿਕ ਭਾਈਚਾਰੇ ਖਿਲਾਫ ਇੱਕਜੁੱਟ ਹੋਣ ਵੱਲ ਧੱਕਣਾ ਸੀ। ਇਸ ਲਈ ਅੰਗਰੇਜ਼ ਹਾਕਮਾਂ ਵੱਲੋਂ ਇਸਾਈ ਧਰਮ ਦੇ ਪੱਤੇ ਦੀ ਵਰਤੋਂ ਨਾ ਕਰਦਿਆਂ, ਹੋਰਨਾਂ ਧਾਰਮਿਕ ਭਾਈਚਾਰਿਆਂ, ਵਿਸ਼ੇਸ਼ ਕਰਕੇ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਨਾਲ ਸਬੰਧਤ ਹਿੱਸਿਆਂ/ਸੰਸਥਾਵਾਂ ਨੂੰ ਇਸ ਫਿਰਕੂ ਖੇਡ ਦੇ ਮੋਹਰੇ ਬਣਾਉਣ ਦੀਆਂ ਕੋਸ਼ਿਸ਼ਾਂ ਆਰੰਭੀਆਂ ਗਈਆਂ। ਅੰਗਰੇਜ਼ ਹਾਕਮਾਂ ਅਤੇ ਰਾਜ ਦੀਆਂ ਫੈਸਲਾਕੁੰਨ ਅਤੇ ਅਹਿਮ ਥਾਵਾਂ 'ਤੇ ਤਾਇਨਾਤ (ਵੱਡੀ ਅਫਸਰਸ਼ਾਹੀ ਦਾ ਲੱਗਭੱਗ ਸਾਰਾ ਹਿੱਸਾ) ਬਰਤਾਨਵੀ (ਅਤੇ ਇਸਾਈ) ਹੋਣ ਦੀ ਹਕੀਕਤ ਅਤੇ ਇੰਗਲੈਂਡ ਵਿੱਚ ਧਰਮ-ਨਿਰਲੇਪਤਾ ਦੀ ਨੀਤੀ 'ਤੇ ਅਮਲ ਕਰਦੇ ਹੋਣ ਦੀ ਨੀਤੀ ਉਹਨਾਂ ਵੱਲੋਂ ਸਭਨਾਂ ਧਰਮਾਂ ਵੱਲ ਨਿਰਪੱਖਤਾ ਅਤੇ ਗੈਰ-ਤੁਅੱਸਬੀ ਅਤੇ ਗੈਰ-ਫਿਰਕੂ ਰਵੱਈਆ ਅਖਤਿਆਰ ਕਰਨ ਦਾ ਆਧਾਰ ਮੁਹੱਈਆ ਕਰਦਾ ਸੀ। ਹਿੰਦੂ, ਸਿੱਖਾਂ, ਮੁਸਲਮਾਨਾਂ ਆਦਿ ਵਿੱਚ ਫਿਰਕੂ ਰੱਟੇ-ਕਲੇਸ਼ਾਂ ਦਾ ਅੰਗਰੇਜ਼ ਹਾਕਮਾਂ ਦੇ ਧਾਰਮਿਕ ਜਜ਼ਬਾਤਾਂ ਨਾਲ ਕੋਈ ਲਾਗਾਦੇਗਾ ਨਹੀਂ ਸੀ। ਇਸ ਲਈ, ਉਹਨਾਂ ਵੱਲੋਂ ਸਭਨਾਂ ਧਰਮਾਂ ਤੋਂ ਪਾਸੇ ਖੜ•ਦਿਆਂ ਅਤੇ ਕਿਸੇ ਵੀ ਧਰਮ ਦਾ ਪੱਖ ਨਾ ਪੂਰਨ ਦਾ ਡਰਾਮਾ ਕਰਦਿਆਂ, ਸਭਨਾਂ ਕਿਸਮਾਂ ਦੀ ਫਿਰਕਾਪ੍ਰਸਤੀ ਨੂੰ ਤੂਲ ਦੇਣ ਅਤੇ ਬਰਾਬਰ ਸਰਪ੍ਰਸਤੀ ਕਰਨ ਦਾ ਪੱਤਾ ਬਾਖੂਬੀ ਖੇਡਿਆ ਗਿਆ।
ਰੂਸ ਦੇ ਅਕਤੂਬਰ ਇਨਕਲਾਬ ਤੋਂ ਬਾਅਦ, ਕੌਮਾਂਤਰੀ ਸਿਆਸੀ ਹਾਲਤਾਂ ਅਤੇ ਭਾਰਤ ਦੀਆਂ ਸਿਆਸੀ ਹਾਲਤਾਂ ਵਿੱਚ ਆਈ ਇਤਿਹਾਸਕ ਤਬਦੀਲੀ ਤੋਂ ਬਾਅਦ ਸਾਮਰਾਜੀ ਹਾਕਮਾਂ ਵੱਲੋਂ ਆਪਣੀ ਇਸ ਨੀਤੀ ਨੂੰ ਭਰਵਾਂ ਅਤੇ ਠੋਸ ਬਣਾਇਆ ਗਿਆ ਅਤੇ ਇਸ ਨੂੰ ਆਪਣੇ ਦੂਰਗਾਮੀ ਪਿਛਾਖੜੀ ਸਾਮਰਾਜੀ ਮਨੋਰਥਾਂ ਦੀ ਪੂਰਤੀ ਲਈ ਘੜੀ ਸਿਆਸੀ ਯੁੱਧਨੀਤੀ ਦਾ ਬੇਹੱਦ ਅਹਿਮ ਅੰਗ ਬਣਾਇਆ ਗਿਆ। ਰੂਸ ਅੰਦਰ ਜ਼ਾਰਸ਼ਾਹੀ ਸਾਮਰਾਜੀ ਕਿੱਲੇ ਨੂੰ ਢਾਹ ਕੇ ਹੋਂਦ ਵਿੱਚ ਆਇਆ ਸੋਵੀਅਤ ਸਮਾਜਵਾਦ ਦਾ ਕਿਲਾ ਸੰਸਾਰ ਸਾਮਰਾਜ ਲਈ ਮੌਤ ਦਾ ਧੁੜਕੂ ਬਣ ਕੇ ਉਭਰਿਆ। ਇਸ ਵੱਲੋਂ ਨਾ ਸਿਰਫ ਸੰਸਾਰ ਭਰ ਦੀ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਅਤੇ ਪਛੜੇ ਮੁਲਕਾਂ ਅੰਦਰ ਸਾਮਰਾਜ ਵਿਰੋਧੀ ਲਹਿਰਾਂ ਨੂੰ ਹੁਲਾਰਾ ਬਖਸ਼ਿਆ ਗਿਆ, ਸਗੋਂ ਮਾਰਕਸਵਾਦ-ਲੈਨਿਨਵਾਦ ਨੂੰ ਮਜ਼ਦੂਰ ਜਮਾਤ ਅਤੇ ਦੱਬੇ-ਕੁਚਲੇ ਮੁਲਕਾਂ ਅਤੇ ਕੌਮਾਂ ਦੀਆਂ ਮੁਕਤੀ ਲਹਿਰਾਂ ਦੀ ਅਗਵਾਈ ਦੇ ਅਜਿੱਤ ਵਿਚਾਰਧਾਰਕ ਸੋਮੇ ਵਜੋਂ ਉਭਾਰਿਆ ਗਿਆ। ਸਿੱਟੇ ਵਜੋਂ, ਪਛੜੇ ਮੁਲਕਾਂ ਅੰਦਰ ਕਮਿਊਨਿਸਟ ਗਰੁੱਪਾਂ/ਪਾਰਟੀਆਂ ਦੇ ਹੋਂਦ ਵਿੱਚ ਆਉਣ ਦਾ ਸਿਲਸਿਲਾ ਛਿੜ ਪਿਆ। ਚੀਨ ਅੰਦਰ ਕਮਿਊਨਿਸਟ ਪਾਰਟੀ ਦੇ ਹੋਂਦ ਵਿੱਚ ਆਉਣ ਅਤੇ ਉਸਦੀ ਅਗਵਾਈ ਹੇਠ ਕੌਮੀ ਜਮਹੂਰੀ ਇਨਕਲਾਬ ਦੇ ਤੂਫਾਨੀ ਵੇਗ ਅਖਤਿਆਰ ਕਰ ਜਾਣ ਨਾਲ ਸੰਸਾਰ ਭਰ ਦੇ ਸਾਮਰਾਜੀਆਂ ਨੂੰ ਕੰਬਣੀਆਂ ਛਿੜਨ ਲੱਗ ਪਈਆਂ। ਇਸਦੇ ਨਾਲ ਹੀ 1920 ਤੋਂ ਬਾਅਦ ਭਾਰਤ ਅੰਦਰ ਵੀ ਕਮਿਊਨਿਸਟ ਲਹਿਰ ਦੀ ਉਠਾਣ ਦਾ ਅਮਲ ਸ਼ੁਰੂ ਹੋ ਗਿਆ। ਜਾਗੀਰੂ ਲੁੱਟ ਅਤੇ ਦਾਬੇ ਖਿਲਾਫ ਹਥਿਆਰਬੰਦ ਕਿਸਾਨ (ਸਮੇਤ ਆਦਿਵਾਸੀ ਕਿਸਾਨ) ਉਭਾਰਾਂ ਦਾ ਸਿਲਸਿਲਾ ਛਿੜ ਪਿਆ। ਇਸ ਹਾਲਤ ਵਿੱਚ ਅੰਗਰੇਜ਼ ਹਾਕਮਾਂ ਲਈ ਬਾਲਸ਼ਵਿਕ ਇਨਕਲਾਬ ਦਾ ਖਤਰਾ ਸਿਰ ਮੰਡਰਾਉਂਦੀ ਚੁਣੌਤੀ ਬਣ ਗਿਆ। ਇਸ ਲਈ ਹੁਣ ਮੁਲਕ ਅੰਦਰ ਬਰਤਾਨਵੀ ਬਸਤੀਵਾਦ ਖਿਲਾਫ ਉੱਠ ਰਹੀਆਂ ਲਹਿਰਾਂ ਨੂੰ ਨਜਿੱਠਣ ਦਾ ਮਾਮਲਾ ਮਹਿਜ਼ ਬਸਤੀਵਾਦ/ਸਾਮਰਾਜਵਾਦ ਵਿਰੋਧੀ ਲੋਕ-ਲਹਿਰਾਂ ਨੂੰ ਨਜਿੱਠਣ ਦਾ ਮਾਮਲਾ ਹੀ ਨਹੀਂ ਸੀ ਰਹਿ ਗਿਆ, ਸਗੋਂ ਇਹ ਕਮਿਊਨਿਸਟਾਂ ਦੀ ਅਗਵਾਈ ਹੇਠ ਸਿਰ ਚੁੱਕਣ ਵਾਲੇ ਇਨਕਲਾਬ ਦੇ ਖਤਰੇ ਨੂੰ ਨਜਿੱਠਣ ਦਾ ਮਾਮਲਾ ਵੀ ਬਣ ਗਿਆ ਸੀ। ਇਸ ਲਈ, ਇਹ ਮਾਮਲਾ ਸਾਮਰਾਜੀ ਪੂੰਜੀਵਾਦੀ ਪ੍ਰਬੰਧ ਦੀ ਮੋਤ ਦੀ ਘੰਟੀ ਬਣ ਕੇ ਉੱਭਰ ਰਹੇ ''ਬਾਲਸ਼ਵਿਕ ਇਨਕਲਾਬ'' ਦੇ ਖਤਰੇ ਨੂੰ ਨਜਿੱਠਣ ਦੀ ਸਾਮਰਾਜੀ ਯੁੱਧਨੀਤੀ ਦਾ ਇੱਕ ਦੂਰਗਾਮੀ ਅਹਿਮੀਅਤ ਰੱਖਦਾ ਮੁੱਦਾ ਬਣ ਗਿਆ ਸੀ।
ਬਰਤਾਨਵੀ ਸਾਮਰਾਜੀ ਹਾਕਮਾਂ ਵੱਲੋਂ ਮੁਲਕ ਦੀ ਆਜ਼ਾਦੀ ਦੀ ਲਹਿਰ ਅਤੇ ਇਨਕਲਾਬ ਨੂੰ ਲੀਹੋਂ ਲਾਹੁਣ ਅਤੇ ਭਵਿੱਖ ਅੰਦਰ ਇਨਕਲਾਬ ਦੇ ਰਾਹ ਵਿੱਚ ਕੰਡੇ ਖਿੰਡਾਉਣ ਲਈ ਆਪਣੀ ਸ਼ਾਤਰਾਨਾ ਸਿਆਸੀ ਯੁੱਧਨੀਤੀ ਦਾ ਖਾਕਾ ਤਿਆਰ ਕੀਤਾ ਗਿਆ। ਇਸ ਯੁੱਧਨੀਤੀ ਦੇ ਦੋ ਪੱਖ ਸਨ; ਇੱਕ— ਦੇਰ-ਸਵੇਰ ਸਿਆਸੀ ਸੱਤ•ਾ ਆਪਣੀਆਂ ਦਲਾਲ ਜਮਾਤਾਂ ਨੂੰ ਸੌਂਪਣ ਦੀ ਅਟੱਲਤਾ ਨੂੰ ਪ੍ਰਵਾਨ ਕਰਦਿਆਂ, ਇਹਨਾਂ ਜਮਾਤਾਂ ਦੇ ਸਿਆਸੀ ਨੁਮਾਇੰਦਿਆਂ ਦੀ ਪਿਛਾਖੜੀ ਸਿਆਸੀ ਸਿੱਖਿਆ-ਸਿਖਲਾਈ ਅਤੇ ਕਿਰਦਾਰ-ਢਲਾਈ ਦਾ ਬਾਕਾਇਦਾ ਅਮਲ ਚਲਾਉਣਾ ਅਤੇ ਦੂਜਾ— ਫਿਰਕਾਪ੍ਰਸਤੀ ਆਧਾਰਤ ਦੋ ਕੌਮਾਂ ਦੇ ਸਿਧਾਂਤ ਨੂੰ ਤੂਲ ਦਿੰਦਿਆਂ, ਮੁਲਕ ਦੀ ਹਿੰਦੂ ਧਰਮ ਅਤੇ ਇਸਲਾਮ ਦੇ ਆਧਾਰ 'ਤੇ ਵੰਡ ਦਾ ਆਧਾਰ ਤਿਆਰ ਕਰਨਾ ਅਤੇ ਜਮਾਤੀ ਏਕੇ ਅਤੇ ਵੱਖ ਵੱਖ ਕੌਮੀਅਤਾਂ ਅੰਦਰ ਕੌਮੀ ਏਕੇ ਨੂੰ ਫਿਰਕੂ ਚੀਰਾ ਦੇਣਾ ਅਤੇ ਇਨਕਲਾਬ ਲਈ ਲੰਮੇ ਅਰਸੇ ਵਾਸਤੇ ਬੇਹੱਦ ਗੈਰ-ਸਾਜਗਾਰ ਹਾਲਤਾਂ ਤਿਆਰ ਕਰਨਾ। ਅਗਸਤ 1947 ਵਿੱਚ ਫਿਰਕੂ ਮਾਰਧਾੜ ਅਤੇ ਕਤਲੇਆਮ ਦੀ ਹਨੇਰੀ ਵਿੱਚ ਰਚਿਆ ਆਜ਼ਾਦੀ ਦਾ ਨਾਟਕ ਅਤੇ ਮੁਲਕ ਦੀ ਧਰਮ ਆਧਾਰਤ ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਕੀਤੀ ਵੰਡ ਇਸ ਜ਼ਿਕਰ ਅਧੀਨ ਯੁੱਧਨੀਤੀ ਦਾ ਸਿਖਰ ਅਤੇ ਸਫਲ ਨਤੀਜਾ ਹੋ ਨਿੱਬੜੀ ਹੈ।
ਮੁਲਕ ਦੀ ਸਮੁੱਚੀ ਇਨਕਲਾਬੀ ਲਹਿਰ ਦੀ ਉੱਠ ਰਹੀ ਕਾਂਗ ਨੂੰ ਕੁਚਲਣ, ਕੌਮੀ ਆਜ਼ਾਦੀ ਦੀ ਲਹਿਰ ਨੂੰ ਲੀਹੋਂ ਲਾਹੁਣ, ਵੱਡੀ ਪੱਧਰ 'ਤੇ ਫਿਰਕੂ ਮਾਰਧਾੜ ਅਤੇ ਕਤਲੇਆਮ ਭੜਕਾ ਕੇ 20 ਲੱਖ ਤੋਂ ਵੱਧ ਲੋਕਾਂ ਨੂੰ ਮੌਤ ਦੇ ਜਬਾੜਿ•ਆਂ ਵਿੱਚ ਸੁੱਟਣ, ਕਰੋੜਾਂ ਨੂੰ ਉਜਾੜੇ ਦਾ ਸ਼ਿਕਾਰ ਬਣਾਉਣ, ਮੁਲਕ ਨੂੰ ਫਿਰਕੂ ਵੰਡ ਦੇ ਮੂੰਹ ਧੱਕਣ ਅਤੇ ਦੋ ਮੁਲਕਾਂ ਨੂੰ ਹੋਂਦ ਵਿੱਚ ਲਿਆਉਣ ਦਾ ਇਹ ਅਮਲ ਕੋਈ ਆਪਮੁਹਾਰੇ ਵਾਪਰਿਆ ਅਚਾਨਕ ਘਟਨਾ-ਵਿਕਾਸ ਨਹੀਂ ਸੀ, ਇਹ ਕੋਈ ਕਾਂਗਰਸੀ ਜਾਂ ਮੁਸਲਿਮ ਲੀਗੀ ਆਗੂਆਂ ਦੀ ਕਿਸੇ ਜ਼ਿੱਦ ਕਾਰਨ ਵਾਪਰਿਆ ਕੋਈ ਅਚਾਨਕ ਘਟਨਾ ਵਿਕਾਸ ਵੀ ਨਹੀਂ ਸੀ। ਇਹ ਘਟਨਾ ਵਿਕਾਸ ਅੰਗਰੇਜ਼ ਸਾਮਰਾਜੀ ਹਾਕਮਾਂ ਵੱਲੋਂ ਮੁਲਕ ਦੀ ਫਿਰਕੂ ਪਾਲਾਵੰਦੀ ਅਤੇ ਵੰਡ ਕਰਨ ਲਈ ਘੜੀ ਉਸ ਯੁੱਧਨੀਤੀ ਦਾ ਨਤੀਜਾ ਸੀ, ਜਿਸ ਵਿੱਚ ਭਵਿੱਖ ਦੇ ਹਾਕਮਾਂ ਵਜੋਂ ਪਾਲੇਪੋਸੇ ਜਾ ਰਹੇ ਸਿਆਸੀ ਟੋਲਿਆਂ ਅਤੇ ਦਲਾਲ ਹਾਕਮ ਜਮਾਤਾਂ (ਵੱਡੀ ਬੁਰਜੂਆਜੀ, ਜਾਗੀਰਦਾਰੀ) ਨੂੰ ਸ਼ਾਮਲ ਕਰਦਿਆਂ, ਅੱਗੇ ਰਾਜ ਦੀਆਂ ਸੰਸਥਾਵਾਂ, ਵਿਸ਼ੇਸ਼ ਕਰਕੇ ਅਫਸਰਸ਼ਾਹੀ ਨੂੰ ਫਿਰਕੂ ਪਾਣ ਚਾੜ•ਨ ਦਾ ਅਮਲ ਚਲਾਇਆ ਗਿਆ ਸੀ। ਇਹ ਘਿਨਾਉਣਾ ਤੇ ਪਿਛਾਖੜੀ ਘਟਨਾ ਵਿਕਾਸ ਹਿੰਦੂ ਅਤੇ ਮੁਸਲਮਾਨ ਧਰਮ ਦੇ ਆਧਾਰ 'ਤੇ ਵੰਡੇ ਸਿਆਸਤਦਾਨਾਂ, ਫਿਰਕੂ ਜਨੂੰਨੀ ਜਥੇਬੰਦੀਆਂ, ਦਲਾਲ ਵੱਡੇ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਅਤੇ ਅਫਸਰਸ਼ਾਹੀ ਦੇ ਗੱਠਜੋੜਾਂ ਦੀ ਸਿੱਧੀ ਸ਼ਮੂਲੀਅਤ ਅਤੇ ਅਗਵਾਈ ਹੇਠ ਵਿਉਂਤਬੱਧ ਢੰਗ ਨਾਲ ਸਿਰੇ ਚਾੜਿ•ਆ ਗਿਆ ਸੀ। ਇਹਨਾਂ ਗੱਠਜੋੜਾਂ ਦੀ ਅਗਵਾਈ ਅਤੇ ਸ਼ਮੂਲੀਅਤ ਤੋਂ ਬਗੈਰ ਇਸ ਨੂੰ ਕਦਾਚਿਤ ਵੀ ਸਰਅੰਜ਼ਾਮ ਨਹੀਂ ਸੀ ਦਿੱਤਾ ਜਾ ਸਕਦਾ। ਮੁਲਕ ਦੀ ਫਿਰਕੂ ਆਧਾਰ 'ਤੇ ਵੰਡ ਦੀ ਆਵਾਜ਼ ਨਾ ਲੋਕਾਂ 'ਚੋਂ ਉੱਠੀ ਸੀ, ਨਾ ਕਿਸੇ ਖਰੀ ਲੋਕ-ਹਿਤੈਸ਼ੀ ਜਥੇਬੰਦੀ ਵੱਲੋਂ ਅਜਿਹੀ ਮੰਗ ਕੀਤੀ ਗਈ ਸੀ ਅਤੇ ਨਾ ਹੀ 1946-47 ਚੋਂ ਪਹਿਲਾਂ ਲੋਕਾਂ ਅੰਦਰ ਕੋਈ ਅਜਿਹੀ ਵੱਡੀ ਅਤੇ ਅਮੋੜ ਫਿਰਕੂ (ਪਾਲਾਬੰਦੀ) ਮੌਜੂਦ ਸੀ। ਇਸ ਫਿਰਕੂ ਪਾਲਾਬੰਦੀ ਦਾ ਪਹਿਲਾ ਅਮਲ ਦਲਾਲ ਸਿਆਸਤਦਾਨਾਂ, ਕੌਂਸਲਾਂ ਅਤੇ ਅਸੈਂਬਲੀਆਂ ਦੀ ਸ਼ਕਲ ਵਿੱਚ ਨਵੀਆਂ ਸ਼ਿੰਗਾਰੀਆਂ ਜਾ ਰਹੀਆਂ ਅਖੌਤੀ ਜਮਹੂਰੀਅਤ ਦੀਆਂ ਸੰਸਥਾਵਾਂ ਅਤੇ ਰਾਜ ਦੀਆਂ ਸੰਸਥਾਵਾਂ ਵਿੱਚ ਚਲਾਇਆ ਗਿਆ ਸੀ। ਧਰਮ-ਆਧਾਰਤ ਦੋ ਕੌਮਾਂ ਦੇ ਸਿਧਾਂਤ ਨੂੰ ਉਭਾਰਨ ਅਤੇ ਇਸ ਦੁਆਲੇ ਦਲਾਲ ਸਿਆਸਤਦਾਨਾਂ, ਉਹਨਾਂ ਦੀਆਂ ਜਥੇਬੰਦੀਆਂ, ਰਾਜ ਦੀਆਂ ਸੰਸਥਾਵਾਂ ਅਤੇ ਫਿਰਕੂ ਜਨੂੰਨੀ ਤਾਕਤਾਂ ਦੀ ਪਾਲਾਬੰਦੀ ਦਾ ਅਮਲ ਐਨੇ ਯੋਜਨਾਬੱਧ ਅਤੇ ਜ਼ੋਰਦਾਰ ਢੰਗ ਨਾਲ ਚਲਾਇਆ ਜਾ ਰਿਹਾ ਸੀ ਕਿ ਇੱਕ ਪੜਾਅ (1942) 'ਤੇ ਆ ਕੇ ਭਾਰਤੀ ਕਮਿਊਨਿਸਟ ਪਾਰਟੀ ਦੀ ਮੌਕਾਪ੍ਰਸਤ ਲੀਡਰਸ਼ਿੱਪ ਵੱਲੋਂ ਵੀ ਇਸ ਪਿਛਾਖੜੀ ਦੋ ਕੌਮਾਂ ਦੇ ਫਿਰਕੂ ਸਿਧਾਂਤ ਦਾ ਝੰਡਾ ਚੁੱਕ ਲਿਆ ਗਿਆ ਸੀ।
ਇਸ ਪਿਛਾਖੜੀ ਘਟਨਾ ਵਿਕਾਸ ਰਾਹੀਂ ਤਰਾਸ਼ੇ ਭਾਰਤੀ ਰਾਜ ਅਤੇ ਇਸਦੀਆਂ ਮਾਲਕ ਦਲਾਲ-ਜਾਗੀਰੂ ਹਾਕਮ ਜਮਾਤਾਂ ਅਤੇ ਮੌਕਾਪ੍ਰਸਤ ਸਿਆਸਤਦਾਨਾਂ ਦੇ ਟੋਲਿਆਂ ਦੀ ਫਿਰਕੂ ਧੁੱਸ ਅਖੌਤੀ ਧਰਮ-ਨਿਰਪੱਖਤਾ ਦਾ ਪਰਦਾ ਪਾੜ ਕੇ ਵਾਰ ਵਾਰ ਜ਼ਾਹਰ ਹੁੰਦੀ ਰਹੀ ਹੈ। ਅਖੌਤੀ ਆਜ਼ਾਦੀ ਤੋਂ ਤੁਰੰਤ ਬਾਅਦ ਪੰਡਤ ਜਵਾਹਰ ਲਾਲ ਨਹਿਰੂ ਵਜ਼ਾਰਤ ਨੂੰ ਲਾਰਡ ਮਾਊਂਟਬੈਟਨ ਵੱਲੋਂ ਸਹੁੰ ਚੁਕਾਈ ਗਈ ਅਤੇ ਫਿਰ ਬ੍ਰਾਹਮਣ ਪੁਜਾਰੀਆਂ ਵੱਲੋਂ ਉਸਦੀ ਤਾਜਪੋਸ਼ੀ ਦੀ ਰਸਮ ਅਦਾ ਕੀਤੀ ਗਈ। ਇਉਂ, ਨਹਿਰੂ ਹਕੂਮਤ ਦਾ ਉਦਘਾਟਨ ਹੀ ਧਰਮ-ਨਿਰਪੇਲਤਾ ਦੇ ਸੰਕਲਪ ਨੂੰ ਠੁੱਡ ਮਾਰ ਕੇ ਕੀਤਾ ਗਿਆ ਸੀ। ਨਹਿਰੂ ਹਕੂਮਤ ਦੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਛਤਰਛਾਇਆ ਹੇਠ ਹਿੰਦੂਆਂ ਦੇ ਉੱਭਰਵੇਂ ਧਰਮ-ਅਸਥਾਨ ਸੋਮਨਾਥ ਦੇ ਮੰਦਰ ਦੀ ਮੁਰੰਮਤ ਕਰਵਾਉਣ ਅਤੇ ਚਮਕਾਉਣ-ਲਿਸ਼ਕਾਉਣ ਦਾ ਕੰਮ ਸਰਕਾਰ ਵੱਲੋਂ ਕਰਵਾਇਆ ਗਿਆ। ਇਸ ਨੂੰ ਖੋਲ•ਣ ਮੌਕੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ ਸਮੇਤ ਹਾਕਮ ਟੋਲਾ ਹੁੰਮ ਹੁਮਾ ਕੇ ਪੁੱਜਿਆ। ਰਾਸ਼ਟਰਪਤੀ ਵੱਲੋਂ ਇਸ ਮੰਦਰ ਦੇ ਮੁੜ-ਨਿਰਮਾਣ ਨੂੰ ਬਾਰਾ ਸੌ ਸਾਲਾਂ ਦੀ ਗੁਲਾਮੀ (ਜਿਸ ਨੂੰ ਹਿੰਦੂ ਫਿਰਕਾਪ੍ਰਸਤ ਮੁਗਲਾਂ ਦੀ ਭਾਰਤ ਵਿੱਚ ਆਮਦ ਤੋਂ ਆਰੰਭ ਹੋਇਆ ਮੰਨਦੇ ਹਨ) ਦੇ ਦਾਗ਼ ਨੂੰ ਧੋਣ ਵਾਲੀ ਕਾਰਵਾਈ ਕਰਾਰ ਦਿੱਤਾ ਗਿਆ। ਫਿਰਕੂ ਜਥੇਬੰਦੀ ਹਿੰਦੂ ਮਹਾਂ ਸਭਾ ਦੇ ਮੁਖੀ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ, ਜਿਸ ਨੇ ਬਾਅਦ ਵਿੱਚ ਜਨਸੰਘ ਦੀ ਨੀਂਹ ਰੱਖੀ ਸੀ। ਮੁਲਕ ਦਾ ਸੰਵਿਧਾਨ ਬਣਾਉਣ ਲਈ ਬਣਾਈ ਗਈ ਵਿਧਾਨ ਘੜਨੀ ਅਸੈਂਬਲੀ ਵੱਲੋਂ ਸੰਵਿਧਾਨ ਵਿੱਚ ਧਰਮ-ਨਿਰਲੇਪਤਾ (ਅਖੌਤੀ ਧਰਮ-ਨਿਰਪੱਖਤਾ) ਦੀ ਨੀਤੀ ਨੂੰ ਸੋਚ ਸਮਝ ਕੇ ਦਰਜ਼ ਨਹੀਂ ਕੀਤਾ ਗਿਆ। ਦੋ ਕੌਮਾਂ ਦੇ ਸਿਧਾਂਤ ਦੇ ਆਧਾਰ 'ਤੇ ਹੀ ਸੰਵਿਧਾਨ ਅੰਦਰ ਦੋ ਸਿਵਲ ਕੋਡ ਦਰਜ ਕੀਤੇ ਗਏ। ਇੱਕ ਹਿੰਦੂ ਸਿਵਲ ਕੋਡ ਅਤੇ ਦੂਜਾ ਮੁਸਲਮਾਨ ਸਿਵਲ ਕੋਡ। ਇਸਦਾ ਸਾਫ ਮਤਲਬ ਮੁਸਲਮਾਨਾਂ ਨੂੰ ਵੱਖਰੀ ਕੌਮ ਨਾਲ ਸਬੰਧਤ ਮੰਨਦਿਆਂ, ਬਾਕੀ ਫਿਰਕਿਆਂ (ਸਿੱਖਾਂ, ਇਸਾਈਆਂ, ਬੋਧੀਆਂ, ਜੈਨੀਆਂ, ਪਾਰਸੀਆਂ) ਨੂੰ ਹਿੰਦੂ ਕੌਮ ਦਾ ਹੀ ਅੰਗ ਮੰਨਣਾ ਸੀ। ਇਹਨਾਂ ਫਿਰਕਿਆਂ ਦੀਆਂ ਧਾਰਮਿਕ ਸੰਸਥਾਵਾਂ ਅਤੇ ਰਹੁ-ਰੀਤਾਂ ਨੂੰ ਹਿੰਦੂ ਫੱਟਾ ਲਾ ਕੇ ਪੇਸ਼ ਕੀਤਾ ਗਿਆ। ਆਰ.ਐਸ.ਐਸ. ਅਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਦੀ ਹਿੰਦੀ, ਹਿੰਦੂ, ਹਿੰਦੁਸਤਾਨ ਦੇ ਨਾਹਰੇ ਮੁਤਾਬਕ ਹਿੰਦੀ ਨੂੰ ਰਾਜ-ਭਾਸ਼ਾ (ਸਟੇਟ ਲੈਂਗੂਏਜ) ਵਜੋਂ ਮੁਲਕ ਦੀਆਂ ਕੌਮੀਅਤਾਂ/ਕਬੀਲਿਆਂ 'ਤੇ ਠੋਸ ਦਿੱਤਾ ਗਿਆ। ਚਾਹੇ ਤੇਰਾਂ ਭਾਸ਼ਾਵਾਂ ਨੂੰ ਸੰਵਿਧਾਨਕ ਦਰਜਾ ਦੇ ਦਿੱਤਾ ਗਿਆ, ਪਰ ਮਾਤ-ਭਾਸ਼ਾਵਾਂ ਦੇ ਆਧਾਰ 'ਤੇ ਸੂਬਿਆਂ ਦੀ ਵੰਡ ਕਰਨ ਦੀ ਬਜਾਇ, ਪ੍ਰਬੰਧਕੀ ਆਧਾਰ 'ਤੇ ਵੰਡ ਕਰਨ ਦਾ ਰਾਹ ਅਖਤਿਆਰ ਕੀਤਾ ਗਿਆ।
ਫਿਰਕੂ ਰਾਜ ਦੀ ਅਖੌਤੀ ਧਰਮ-ਨਿਰਪੱਖਤਾ ਦੀ ਨਕਾਬਪੋਸ਼ੀ
ਇਉਂ, ਮੁਲਕ ਦੀ ਧਰਮ-ਆਧਾਰਤ ਵੰਡ ਰਾਹੀਂ ਜਿੱਥੇ ਬਰਤਾਨਵੀ ਸਾਮਰਾਜੀਆਂ ਅਤੇ ਸਥਾਨਕ ਦਲਾਲ ਹਾਕਮ ਜਮਾਤਾਂ ਵੱਲੋਂ ਮੁਲਕ ਅੰਦਰ ਉੱਠ ਰਹੀ ਇਨਕਲਾਬੀ ਲਹਿਰ ਦੀ ਕਾਂਗ ਨੂੰ ਪਛਾੜ ਦਿੰਦਿਆਂ ਅਤੇ ਕੌਮੀ ਆਜ਼ਾਦੀ ਦੀ ਲਹਿਰ ਨੂੰ ਲੀਹੋਂ ਲਾਹੁੰਦਿਆਂ, ਅਖੌਤੀ ਆਜ਼ਾਦੀ ਦਾ ਨਾਟਕ ਰਚਣ ਅਤੇ ਸੱਤ•ਾ ਬਦਲੀ ਰਾਹੀਂ ਰਾਜਭਾਗ ਦੀ ਵਾਂਗਡੋਰ ਹੱਥ ਲੈਣ ਦੇ ਪਿਛਾਖੜੀ ਮਨਸੂਬਿਆਂ ਨੂੰ ਪੂਰਾ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ, ਉੱਥੇ ਮੁਲਕ ਦੀਆਂ ਸਭ ਤੋਂ ਵੱਧ ਵਿਕਸਤ, ਵੱਡੀਆਂ ਅਤੇ ਮੁਲਕ ਵਿਆਪੀ ਤਰਥੱਲ-ਪਾਊ ਸਾਮਰਾਜੀ ਲਹਿਰਾਂ ਦੀਆਂ ਮੋਹਰੀ ਦੋ ਵੱਡੀਆਂ ਕੌਮਾਂ (ਪੰਜਾਬੀ ਅਤੇ ਬੰਗਲਾ ਕੌਮਾਂ) ਨੂੰ ਫਿਰਕੂ ਚੀਰਾ ਦੇ ਕੇ ਭਵਿੱਖ ਦੇ ਲੋਕ-ਜਮਹੂਰੀ ਇਨਕਲਾਬ ਦੇ ਰਾਹ ਵਿੱਚ ਵੀ ਕੰਡੇ ਖਿੰਡਾ ਦਿੱਤੇ ਗਏ ਹਨ, ਜਿਹਨਾਂ ਨੂੰ ਚੁਗੇ ਬਿਨਾ ਇਨਕਲਾਬ ਦੀ ਸਫਲ ਪੇਸ਼ਕਦਮੀ ਮੁਮਕਿਨ ਨਹੀਂ ਹੋ ਸਕਦੀ।
ਭਵਿੱਖ ਵਿੱਚ ''ਹਿੰਦੂ ਕੌਮ/ਰਾਸ਼ਟਰ'' ਅਤੇ ਅਖੌਤੀ ਭਾਰਤੀ ਕੌਮ ਦੇ ਆਧਾਰ 'ਤੇ ''ਦੇਸ਼ ਦੀ ਏਕਤਾ ਅਤੇ ਆਖੰਡਤਾ'' ਦੇ ਪਿਛਾਖੜੀ ਰਾਗ-ਅਲਾਪਣ ਨੂੰ ਜਾਰੀ ਰੱਖਣ ਅਤੇ ਇਨਕਲਾਬ ਲਈ ਗੈਰ-ਲਾਹੇਵੰਦੀ ਹਾਲਤ ਬਣਾ ਕੇ ਰੱਖਣ ਲਈ ਇੱਕ ਪਾਸੇ ਦਲਾਲ-ਜਾਗੀਰੂ ਹਾਕਮ ਜਮਾਤਾਂ, ਰਾਜ ਅਤੇ ਫਿਰਕੂ ਪੁਜਾਰੀ ਟੋਲੇ ਦੇ ਗੱਠਜੋੜ ਨੂੰ ਹੋਰ ਮਜਬੁਤ ਕਰਨ ਦੀ ਲੋੜ ਨਿਕਲਦੀ ਸੀ, ਦੂਜੇ ਪਾਸੇ ਕੌਮਾਂਤਰੀ ਦ੍ਰਿਸ਼ 'ਤੇ ਸੋਵੀਅਤ ਯੂਨੀਅਨ ਦੀ ਅਗਵਾਈ ਹੇਠ ਉੱਭਰਿਆ ਸ਼ਕਤੀਸ਼ਾਲੀ ਸਮਾਜਵਾਦੀ ਕੈਂਪ, ਛਾਲਾਂ ਮਾਰ ਕੇ ਅੱਗੇ ਵਧ ਰਹੇ ਚੀਨੀ ਨਵ-ਜਮਹੂਰੀ ਇਨਕਲਾਬ ਅਤੇ ਬਸਤੀਵਾਦੀ ਜੂਲੇ ਹੇਠਲੇ ਪਛੜੇ ਮੁਲਕਾਂ ਵਿੱਚ ਸਾਮਰਾਜ ਵਿਰੋਧੀ ਕੌਮੀ ਮੁਕਤੀ ਲਹਿਰਾਂ ਦੀ ਤੂਫਾਨੀ ਉਠਾਣ ਅਤੇ ਮੁਲਕ ਅੰਦਰ ਪ੍ਰਭਾਵਸ਼ਾਲੀ ਕਮਿਊਨਿਸਟ ਲਹਿਰ ਦੀ ਮੌਜੂਦਗੀ, ਦੇਸ਼ ਭਗਤੀ ਨਾਲ ਸਰਸ਼ਾਰ ਸਾਮਰਾਜ-ਵਿਰੋਧੀ ਸੋਝੀ ਦਾ ਤਕੜਾ ਆਧਾਰ ਹੋਣ, ਖਰੀ ਆਜ਼ਾਦੀ ਅਤੇ ਜਮਹੂਰੀਅਤ ਲਈ ਤਾਂਘ ਦੇ ਮਘਦਾ ਭਖਦਾ ਹੋਣ, ਫਿਰਕੂ ਮਾਰਧਾੜ ਅਤੇ ਕਤਲੇਆਮ ਖਿਲਾਫ ਜਮਹੂਰੀ ਪ੍ਰਤੀਕਰਮ ਦਾ ਪਸਾਰਾ ਹੁੰਦੇ ਜਾਣ ਦੀ ਹਾਲਤ ਅੰਦਰ ਜਿੱਥੇ ਭਾਰਤੀ ਹਾਕਮਾਂ ਵੱਲੋਂ ਆਪਣੇ ਅਰਧ-ਬਸਤੀਵਾਦੀ ਅਰਧ-ਜਾਗੀਰੂ ਆਧਾਰ 'ਤੇ ਖੜ•ੇ ਰਾਜ ਨੂੰ ਇੱਕ ਆਜ਼ਾਦ ਅਤੇ ਜਮਹੂਰੀ ਰਾਜ ਦੇ ਗਿਲਾਫ ਵਿੱਚ ਸਜਾ ਕੇ ਪੇਸ਼ ਕੀਤਾ ਗਿਆ, ਉੱਥੇ ਇਸਦੇ ਫਿਰਕੂ ਤੁਅੱਸਬੀ ਚਿਹਰੇ 'ਤੇ ਅਖੌਤੀ ਧਰਮ-ਨਿਰਪੱਖਤਾ (ਸੈਕੂਲਰਿਜ਼ਮ) ਦਾ ਨਕਾਬ ਚੜ•ਾ ਕੇ ਇਸ ਨੂੰ ਗੈਰ-ਫਿਰਕੂ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ। ਜਿਵੇਂ ਅਖੌਤੀ ਆਜ਼ਾਦੀ ਦਾ ਨਾਟਕ ਰਚ ਕੇ ਮੁਲਕ ਆਜ਼ਾਦ ਨਹੀਂ ਬਣ ਜਾਂਦਾ ਅਤੇ ਪਾਰਲੀਮਾਨੀ ਸੰਸਥਾਵਾਂ ਦੀਆਂ ਚੋਣਾਂ ਦਾ ਨਾਟਕ ਰਚ ਕੇ ''ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ'' ਨਹੀਂ ਬਣ ਜਾਂਦਾ, ਉਵੇਂ ਹੀ ਅਖੌਤੀ ਧਰਮ-ਨਿਰਪੱਖਤਾ ਦੀ ਡੌਂਡੀ ਪਿੱਟਣ ਨਾਲ ਰਾਜ ਦੇ ਫਿਰਕੂ ਤੁਅੱਸਬੀ ਕਿਰਦਾਰ ਤੇ ਵਿਹਾਰ 'ਤੇ ਪਰਦਾ ਨਹੀਂ ਪਾਇਆ ਜਾ ਸਕਦਾ।
ਕੀ ਭਾਰਤੀ ਰਾਜ ਨੂੰ ਮੁੜ-ਜਥੇਬੰਦ ਕੀਤਾ ਗਿਆ ਹੈ?
ਹਾਂ— ਭਾਰਤੀ ਰਾਜ ਨੂੰ ਨਵੀਆਂ ਹਾਲਤਾਂ ਅੰਦਰ ਆਪਣੇ ਪਿਛਾਖੜੀ ਅਤੇ ਉਲਟ-ਇਨਕਲਾਬੀ ਮਨਰੋਥਾਂ ਦੇ ਸੰਦ ਵਿੱਚ ਢਾਲਣ ਲਈ ਇਸ ਨੂੰ ਮੁੜ-ਜਥੇਬੰਦ ਕੀਤਾ ਗਿਆ ਹੈ। ਇਸ ਨੂੰ ਮੁੜ-ਜਥੇਬੰਦ ਕਰਨ ਦਾ ਅਮਲ ਖੁਦ ਅੰਗਰੇਜ਼ ਹਾਕਮਾਂ ਵੱਲੋਂ ਰੂਸ ਦੇ ਅਕਤੂਬਰ ਇਨਕਲਾਬ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ ਅਤੇ ਅਗਸਤ 1947 ਵਿੱਚ ਭਾਰਤੀ ਹਾਕਮ ਜਮਾਤਾਂ ਹਵਾਲੇ ਕਰਨ ਨਾਲ ਸਿਰੇ ਲਾਇਆ ਗਿਆ ਹੈ।
ਪਰ ''ਸੁਰਖ਼ ਲੀਹ'' ਦੇ ਸਾਥੀਆਂ ਦੀ ਇਹ ਧਾਰਨਾ ਹੈ ਕਿ ਭਾਰਤੀ ਰਾਜ ਇੱਕ ਬਸਤੀਵਾਦੀ ਆਪਾਸ਼ਾਹ ਰਾਜ ਹੈ, ਜਿਹੜਾ ਭਾਰਤੀ ਹਾਕਮ ਜਮਾਤਾਂ ਨੂੰ ਬਰਤਾਨਵੀ ਬਸਤੀਵਾਦੀਆਂ ਕੋਲੋਂ ਵਿਰਾਸਤ ਵਿੱਚ ਮਿਲਿਆ ਹੈ। ਇਹ 1947 ਤੋਂ ਪਹਿਲਾਂ ਵਾਂਗ ''ਪਾੜੋ ਅਤੇ ਰਾਜ ਕਰੋ'' ਦੀ ਨੀਤੀ ਤਹਿਤ ਵੱਖ ਵੱਖ ਧਰਮਾਂ ਨੂੰ ਫਿਰਕੂ ਪਾਟਕ ਪਾਉਣ ਲਈ ਵਰਤਦਾ ਹੈ। ਇਹ ਕਿਸੇ ਇੱਕ ਧਰਮ ਦਾ ਪੱਖ ਪੂਰਨ ਦੀ ਬਜਾਇ, ਸਭਨਾਂ ਧਰਮਾਂ ਦੀ ਪੁਸ਼ਤਪਨਾਹੀ ਕਰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਬਹੁਗਿਣਤੀ ਹਿੰਦੂ ਧਰਮ ਦਾ ਪੱਖ ਪੂਰਦਾ ਹੈ ਅਤੇ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਫਿਰਕੂ ਤੁਅੱਸਬੀ ਅਤੇ ਪੱਖਪਾਤੀ ਰਵੱਈਆ ਅਖਤਿਆਰ ਕਰਦਾ ਹੈ, ਤਾਂ ਇਹ ਲਾਜ਼ਮੀ ਹੈ ਕਿ ਇਸਦੀ ਵੱਡੀ ਪੱਧਰ 'ਤੇ ਮੁੜ-ਜਥੇਬੰਦੀ ਹੋਈ ਹੋਵੇਗੀ।
ਉਹਨਾਂ ਮੁਤਾਬਕ ਮੌਜੂਦਾ ਆਪਾਸ਼ਾਹ ਰਾਜ ਉਹੀ ਹੈ, ਜਿਹੜਾ ਅੰਗਰੇਜ਼ ਬਸਤੀਵਾਦੀਆਂ ਵੱਲੋਂ 1857 ਦੀ ਬਗਾਵਤ ਨੂੰ ਕੁਚਲਣ ਤੋਂ ਬਾਅਦ ਕੇਂਦਰੀਕ੍ਰਿਤ ਅਤੇ ਪੱਕੇ ਪੈਰੀਂ ਕੀਤਾ ਗਿਆ ਸੀ। ਇਹੀ ਆਪਾਸ਼ਾਹ ਰਾਜ 1947 ਤੱਕ ਚੱਲਦਾ ਰਿਹਾ ਹੈ ਅਤੇ ਅੱਜ ਤੱਕ ਬਰਕਰਾਰ ਹੈ। 1947 ਦੀ ਸੱਤ•ਾ-ਬਦਲੀ ਤੋਂ ਬਾਅਦ ਸਿਰਫ ਇੱਕ ਸਿਆਸੀ ਤਬਦੀਲੀ ਹੋਈ ਹੈ। ਇਸ ਆਪਾਸ਼ਾਹ ਰਾਜ ਨੂੰ ਨਕਲੀ ਜਮਹੂਰੀਅਤ ਦੇ ਗਿਲਾਫ ਨਾਲ ਸ਼ਿੰਗਾਰਿਆ ਗਿਆ ਹੈ।
ਜਿੱਥੋਂ ਤੱਕ ਇਸਦੀ ਬੁਨਿਆਦੀ ਆਪਾਸ਼ਾਹ ਖਸਲਤ (ਕਰੈਕਟਰ) ਦਾ ਸੁਆਲ ਹੈ, ਇਸ ਪੱਖੋਂ ਦੇਖਿਆਂ ਇਸਦੀ ਇਹ ਖਸਲਤ ਬੁਨਿਆਦੀ ਤੌਰ 'ਤੇ ਬਰਕਰਾਰ ਰਹੀ ਹੈ। ਪਰ ਇਸਦੇ ਵਿਸ਼ੇਸ਼ ਲੱਛਣਾਂ (ਸਪੈਸੇਫਿਕ ਕਰੈਕਟਰਿਸਟਿਕਸ) ਪੱਖੋਂ ਇਸ ਰਾਜ ਵਿੱਚ ਵੱਡੀਆਂ, ਅਹਿਮ ਅਤੇ ਦੂਰਗਾਮੀ ਤਬਦੀਲੀਆਂ ਹੋਈਆਂ ਹਨ। 1917 ਵਿੱਚ ਰੂਸ ਦੇ ਅਕਤੂਬਰ ਇਨਕਲਾਬ ਤੋਂ ਬਾਅਦ ਸ਼ਕਲ ਅਖਤਿਆਰ ਕਰਨ ਜਾ ਰਹੀਆਂ ਸੰਸਾਰ ਹਾਲਤਾਂ ਅਤੇ ਮੁਲਕ ਵਿਚਲੀਆਂ ਹਾਲਤਾਂ ਵਿੱਚ ਸਿਰ ਚੁੱਕ ਰਹੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਰਾਜ ਵਿੱਚ ਅਜਿਹੀਆਂ ਤਬਦੀਲੀਆਂ ਕਰਨਾ ਅਤੇ ਇਸ ਨੂੰ ਵਿਸ਼ੇਸ਼ ਲੱਛਣ ਮੁਹੱਈਆ ਕਰਨਾ ਲਾਜ਼ਮੀ ਸੀ। ਇਹਨਾਂ ਵਿਸ਼ੇਸ਼ ਲੱਛਣਾਂ ਵਿੱਚ ਪਹਿਲਾ ਤੇ ਸਭ ਤੋਂ ਅਹਿਮ— ਰਾਜ ਦੀਆਂ ਸੰਸਥਾਵਾਂ (ਵਿਸ਼ੇਸ਼ ਕਰਕੇ ਹਥਿਆਰਬੰਦ ਤਾਕਤਾਂ) ਵਿੱਚ ਫਿਰਕੂ-ਪਾਲਾਬੰਦੀ ਦਾ ਅਮਲ ਤੋਰਨਾ ਸੀ; ਦੂਜਾ— ਰਾਜ ਦਾ ਕਦਮ-ਬ-ਕਦਮ ਨਵੇਂ ਪਾਲੇ-ਪੋਲੇ ਜਾ ਰਹੇ ਦਲਾਲ ਸਿਆਸਤਦਾਨਾਂ ਅਤੇ ਫਿਰਕੂ ਜਥੇਬੰਦੀਆਂ ਨਾਲ ਗੱਠਜੋੜ ਉਸਾਰਦਿਆਂ, ਇਸ ਨੂੰ ਦਲਾਲ ਸਿਆਸਤਦਾਨਾਂ ਦੀ ਕਮਾਨ ਹੇਠ ਚੱਲਣ ਲਈ ਤਿਆਰ ਕਰਨਾ ਸੀ। ਇਹ ਤਬਦੀਲੀਆਂ ਰਾਜ ਨੂੰ ਨਵੇਂ ਰੁਖ ਸੇਧਤ ਕਰਨ, ਢਾਲਣ-ਤਰਾਸ਼ਣ ਅਤੇ ਮੁੜ-ਜਥੇਬੰਦੀ ਕਰਨ ਦੀ ਮੰਗ ਕਰਦੀਆਂ ਸਨ। ਇਉਂ ਕੀਤੇ ਬਗੈਰ ਨਾ ਹੀ ਮੁਲਕ ਦੀ ਫਿਰਕੂ ਆਧਾਰ 'ਤੇ ਵੰਡ ਨੂੰ ਸਾਕਾਰ ਕੀਤਾ ਜਾ ਸਕਦਾ ਸੀ ਅਤੇ ਨਾ ਹੀ ਇੱਕ ਸਾਮਰਾਜੀ-ਬਸਤੀਵਾਦੀ ਆਪਾਸ਼ਾਹ ਰਾਜ ਨੂੰ ਰਾਤੋ ਰਾਤ ਇੱਕ ਆਜ਼ਾਦ, ਜਮਹੂਰੀ ਅਤੇ ਧਰਮ-ਨਿਰਲੇਪ ਰਾਜ ਵਜੋਂ ਪੇਸ਼ ਕਰਨ ਦਾ ਦੰਭ ਕੀਤਾ ਜਾ ਸਕਦਾ ਸੀ।

No comments:
Post a Comment