ਹੁਣ ਮੋਦੀ ਦੇ ਸਿਰ 'ਤੇ ਮੰਡਰਾ ਰਿਹੈ ਕਮਿਊਨਿਜ਼ਮ (ਮਾਓਵਾਦ) ਦਾ ''ਪ੍ਰੇਤ''
ਪੌਣੇ ਦੋ ਸਦੀਆਂ ਪਹਿਲਾਂ ਮਾਰਕਸ ਅਤੇ ਏਂਗਲਜ਼ ਨੇ ਕਮਿਊਨਿਸਟ ਮੈਨੀਫੈਸਟੋ ਦੇ ਪਹਿਲੇ ਹੀ ਪਹਿਰੇ ਵਿੱਚ ਲਿਖਿਆ ਸੀ ਕਿ ਇਸ ਸਮੇਂ ਯੂਰਪ ਦੀਆਂ ਹਾਕਮ ਜਮਾਤਾਂ ਦੇ ਸਿਰ 'ਤੇ ਕਮਿਊਨਿਜ਼ਮ ਦਾ ਪ੍ਰੇਤ ਮੰਡਰਾ ਰਿਹਾ ਹੈ ਤੇ ਉਹ ਇਸ ਤੋਂ ਭੈ-ਭੀਤ ਹੋ ਕੇ ਬਚਾਓ ਦੀ ਬੂ-ਦੁਹਾਈ ਪਾ ਰਹੀਆਂ ਹਨ।
ਹੁਣ ਜਦੋਂ 2014 ਵਿੱਚ ਕੇਂਦਰ ਵਿੱਚ ਭਾਜਪਾ ਦੀ ਮੋਦੀ ਦੀ ਅਗਵਾਈ ਵਾਲੀ ਹਕੂਮਤ ਗੱਦੀ 'ਤੇ ਬੈਠੀ ਤਾਂ ਕਮਿਊਨਿਜ਼ਮ ਦਾ ਉਹ 'ਪ੍ਰੇਤ' ਮਾਓਵਾਦ ਦੇ ਰੂਪ ਵਿੱਚ ਇਸ ਦੇ ਸਿਰ ਮੰਡਰਾਉਣ ਲੱਗਿਆ। ਇਸਨੇ ਇੱਕ-ਇੱਕ ਸਾਲ ਦੇ ਮਿਸ਼ਨ ਤਹਿ ਕਰਕੇ ਕਾਂਗਰਸ ਵੱਲੋਂ ਵਿੱਢੇ ਅਪ੍ਰੇਸ਼ਨ ਗਰੀਨ ਹੰਟ ਨੂੰ ਸਿਰੇ ਲਾਉਣ ਲਈ ਲੱਖਾਂ ਦੀ ਗਿਣਤੀ ਵਿੱਚ ਫੌਜੀ ਬਲ ਜੰਗਲਾਂ ਵਿੱਚ ਝੋਕ ਦਿੱਤੇ- ਪਰ ਇਹਨਾਂ ਦੇ ਸਾਰੇ ਹੀ ਮਿਸ਼ਨ ਫੇਲ੍ਹ ਹੁੰਦੇ ਰਹੇ। ਨਕਸਲੀ ਲਹਿਰ ਦੇ ਸਾਥੀਆਂ ਦੇ 42, 32, 27, 15 ਤੱਕ ਦੇ ਸਮੂਹਿਕ ਕਤਲੇਆਮ ਕੀਤੇ ਜਾਂਦੇ ਰਹੇ- ਭਾਵੇਂ ਇਸ ਲਹਿਰ ਦਾ ਬਾਹਰੀ ਤੇ ਕੁੱਝ ਹੱਦ ਤੱਕ ਅੰਦਰੂਨੀ ਨੁਕਸਾਨ ਵੀ ਹੋਇਆ ਪਰ ਇਸਨੇ ਲਗਾਤਾਰਤਾ ਬਣਾ ਕੇ ਟਾਕਰਾ ਜਾਰੀ ਰੱਖਿਆ।
ਮੋਦੀ ਹਕੂਮਤ ਨੇ ਪਿਛਲੇ ਸਾਲ ਵਿੱਚ ਨਕਸਲੀ ਲਹਿਰ ਨੂੰ ਕੁਚਲਣ ਲਈ ਅਨੇਕਾਂ ਹੀ ਵਕੀਲਾਂ, ਕਵੀਆਂ, ਪ੍ਰੋਫੈਸਰਾਂ, ਬੁੱਧੀਜੀਵੀਆਂ, ਪੱਤਰਕਾਰਾਂ ਨੂੰ ''ਸ਼ਹਿਰੀ ਨਕਸਲੀ'' ਦੱਸ ਕੇ ਜਦੋਂ ਅੰਨ੍ਹੇਵਾਹ ਜੇਲ੍ਹਾਂ ਵਿੱਚ ਤਾੜਨਾ ਸ਼ੁਰੂ ਕੀਤਾ ਤਾਂ ਇਸ ਵਹਿਸ਼ੀਪੁਣੇ ਦੇ ਖਿਲਾਫ ਉੱਠੀ ਆਵਾਜ਼ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਲਈ ਮੋਦੀ ਸਰਕਾਰ ਦੀ ਕਾਰਗੁਜਾਰੀ ਦੀ ਕਾਂਗਰਸ ਪਾਰਟੀ ਨੇ ਤੋਏ ਤੋਏ ਕੀਤੀ ਸੀ ਤਾਂ ਭਾਜਪਾ ਹਕੂਮਤ ਨੇ ਕਾਂਗਰਸ ਪਾਰਟੀ ਨੂੰ ਹੀ ਨਕਸਲੀ, ਮਾਓਵਾਦੀਆਂ ਦੀ ਹਮਾਇਤੀ ਗਰਦਾਨ ਕੇ ਆਪਣੇ ਆਪ ਨੂੰ ਵੱਡੇ ਦੇਸ਼ਭਗਤ ਅਤੇ ਸਾਮਰਾਜੀਆਂ ਦੇ ਜੁੱਤੀਚੱਟ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹਨਾਂ ਚੁਣਾਵੀ ਭਾਸ਼ਣਾਂ ਵਿੱਚ ਵੀ ਮੋਦੀ ਨਕਸਲੀ ਲਹਿਰ ਨੂੰ ਕੁਚਲਣ ਲਈ ਕਿੱਲ੍ਹ ਕਿੱਲ੍ਹ ਕੇ ਕਾਂਗਰਸ ਪਾਰਟੀ ਨੂੰ ਵੀ ਕੋਸਦਾ ਰਿਹਾ—
ਮੋਦੀ ਹਕੂਮਤ ਨੇ ਸੈਂਕੜੇ ਨਕਸਲੀ ਕਾਰਕੁੰਨਾਂ ਨੂੰ ਸਾਲ ਕੁ ਦੇ ਵਿੱਚ ਵਿੱਚ ਕਤਲ ਕਰਕੇ ਇਹ ਭਰਮ ਪਾਲਿਆ ਸੀ ਕਿ ਹੁਣ ਸ਼ਾਇਦ ਨਕਸਲੀ ਲਹਿਰ ਦੀ ਧਾਰਾ ਟੁੱਟ ਜਾਵੇਗੀ, ਪਰ ਹਥਿਆਰਬੰਦ ਜ਼ਰੱਈ ਟਾਕਰਾ ਲਹਿਰ ਦੇ ਜਾਰੀ ਰਹਿਣ ਨਾਲ ਉਹਨਾਂ ਦੀ ਸਾਰੀ ਕੀਤੀ-ਕਰਾਈ 'ਤੇ ਪਾਣੀ ਫਿਰ ਗਿਆ ਅਤੇ ਮੋਦੀ ਨੂੰ ਦੱਬੀ ਸੁਰ ਵਿੱਚ ਮੰਨਣਾ ਪਿਆ, ''ਬਦਕਿਸਮਤੀ ਇਹ ਹੈ ਕਿ ਹਮਲਾ ਉਸ ਇਲਾਕੇ ਵਿੱਚ ਹੋਇਆ ਹੈ, ਜਿੱਥੇ ਨਕਸਲੀ ਪ੍ਰਭਾਵ ਨੂੰ ਕਾਫੀ ਨੀਚੇ ਲਿਆਂਦਾ ਗਿਆ ਸੀ। ਸਵਾਲ ਇਹ ਹੈ ਕਿ ਇਹ ਕਿਉਂ ਹੋਇਆ?'' ਉਸਨੇ ਇਸਦਾ ਸਹੀ ਜੁਆਬ ਦੇਣ ਦੀ ਥਾਂ ਕਾਂਗਰਸ ਪਾਰਟੀ 'ਤੇ ਚੋਟ ਨਿਸ਼ਾਨਾ ਸੇਧਤ ਕਰਦੇ ਹੋਏ ਆਖਿਆ ਕਿ ''ਤੁਹਾਨੂੰ ਯਾਦ ਹੋਵੇਗਾ ਕਿ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਜਦੋਂ ਮੈਂ ਇੱਥੇ ਆਇਆ ਸੀ ਤਾਂ ਮੈਂ ਛੱਤੀਸਗੜ੍ਹ ਦਾ ਧਿਆਨ ਕਾਂਗਰਸੀ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਵੱਲ ਦੁਆਇਆ ਸੀ।'' ਹੋਰ ਅੱਗੇ ਉਸਨੇ ਕਿਹਾ, ''ਉਦੋਂ ਇਹ ਦੌਰ ਚੱਲ ਰਿਹਾ ਸੀ, ਜਦੋਂ ਕਾਂਗਰਸ ਨਕਸਲੀਆਂ ਨੂੰ ਇਨਕਲਾਬੀਆਂ ਵਜੋਂ ਨਿਵਾਜ ਰਹੀ ਸੀ। ਜੋ ਕੁੱਝ ਹੁਣ ਹੋ ਰਿਹਾ ਹੈ ਇਹ ਕਾਂਗਰਸੀਆਂ ਦੀ ਵਜਾਹ ਕਰਕੇ ਹੋ ਰਿਹਾ ਹੈ ਕਿਉਂਕਿ ਉਹ ਨਕਸਲੀਆਂ ਦੇ ਹੌਸਲੇ ਵਧਾ ਰਹੇ ਹਨ।'' ਆਪਣੇ ਆਪ ਨੂੰ ਵਿਕਾਸਵਾਦੀ ਗਰਦਾਨਦੇ ਹੋਏ ਉਸਨੇ ਕਾਂਗਰਸ ਪਾਰਟੀ ਨੂੰ ਵਿਨਾਸ਼ਵਾਦੀ ਸਿੱਧ ਕਰਨ ਦੇ ਹਰਬੇ ਵਜੋਂ ਆਖਿਆ, ''ਕਾਂਗਰਸੀ ਸੂਬੇ ਨੂੰ ਹਿੰਸਾ ਦੇ ਦੌਰ ਵਿੱਚ ਧੱਕ ਰਹੇ ਹਨ। ਤੁਹਾਨੂੰ, ਨਕਸਲੀਆਂ ਅਤੇ ਮਾਓਵਾਦੀਆਂ ਦੇ ਇਹਨਾਂ ਹਮਾਇਤੀਆਂ ਤੋਂ ਚੌਕਸ ਰਹਿਣਾ ਚਾਹੀਦਾ ਹੈ। ਮਾਓਵਾਦੀਆਂ ਦੇ ਹੌਸਲੇ ਕਾਂਗਰਸੀਆਂ ਦੇ ਢਕੌਂਸਲਾਪੱਤਰ (ਮੈਨੀਫੈਸਟੋ) ਕਾਰਨ ਵਧ ਰਹੇ ਹਨ।'' ਕਾਂਗਰਸ ਪਾਰਟੀ ਨੇ ਮੈਨੀਫੈਸਟੋ ਵਿੱਚ ਕਸ਼ਮੀਰ ਸਬੰਧੀ ਧਾਰਾ 370 ਅਤੇ 35 ਏ ਦੇ ਹਵਾਲੇ ਨੂੰ ਜਾਰੀ ਰੱਖਣ ਸਬੰਧੀ ਐਲਾਨ ਨੂੰ ਵੱਖਵਾਦੀਆਂ ਤੇ ਨਕਸਲਵਾਦੀਆਂ ਨੂੰ ਹੱਲਾਸ਼ੇਰੀ ਦੇਣ ਦਾ ਫਤਵਾ ਦਿੰਦੇ ਹੋਏ ਕਾਂਗਰਸ ਪਾਰਟੀ ਬਾਰੇ ਆਖਿਆ ਕਿ, ''ਇਹਨਾਂ ਚੋਣਾਂ ਵਿੱਚ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਜੇਕਰ ਉਸਦੀ ਹਕੂਮਤ ਬਣ ਗਈ ਤਾਂ ਉਹ ਵੱਖਵਾਦੀ ਕਾਨੂੰਨ ਨੂੰ ਖਤਮ ਕਰ ਦੇਵੇਗੀ। ਇਸਦਾ ਕੀ ਮਤਲਬ ਹੈ? ਇਸਦਾ ਮਤਲਬ ਇਹ ਹੈ ਕਿ ਜਿਹੜੇ ਜੰਗਲਾਂ ਵਿੱਚ ਰਹਿ ਕੇ, ਸ਼ਾਂਤਮਈ ਜੀਵਨ ਬਤੀਤ ਕਰਨ ਵਾਲੇ ਆਦਿਵਾਸੀ ਇਲਾਕਿਆਂ ਅਤੇ ਉਹਨਾਂ ਬੱਚਿਆਂ ਨੂੰ ਧਮਕਾ ਰਹੇ ਹਨ, ਜਿਹੜੇ ਆਪਣੇ ਹਿੱਤਾਂ ਦੀ ਖਾਤਰ ਉਹਨਾਂ ਨੂੰ ਹਥਿਆਰਬੰਦ ਕਰ ਰਹੇ ਹਨ, ਉਹਨਾਂ ਨੂੰ ਖੁੱਲ੍ਹੇਆਮ ਘੁੰਮਣ ਦੇ ਲਾਇਸੈਂਸ ਦਿੱਤੇ ਜਾਣ। ਉਹਨਾਂ 'ਤੇ ਜਿਸ ਤਰ੍ਹਾਂ ਦੀ ਸਖਤੀ ਸਾਡੀ ਸਰਕਾਰ ਕਰ ਰਹੀ ਹੈ, ਇਹ ਨਾ ਹੋਵੇ। ਕੀ ਵੱਖਵਾਦੀ ਕਾਨੂੰਨਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ? ਕਾਂਗਰਸ ਦਾ ''ਹੱਥ'' ਕੀ ਵਿਕਾਸ ਦੇ ਨਾਲ ਹੈ ਜਾਂ ਵਿਨਾਸ਼ ਦੇ ਨਾਲ? ਛੱਤੀਸਗੜ੍ਹ ਨੂੰ ਬਾਰੂਦੀ ਸੁਰੰਗਾਂ ਚਾਹੀਦੀਆਂ ਹਨ ਜਾਂ ਬਿਜਲੀ ਤੇ ਪਾਣੀ?'' ਕਾਂਗਰਸ ਪਾਰਟੀ ਵੱਲੋਂ ਕਾਲੇ ਕਾਨੂੰਨ ਅਫਸਪਾ 'ਤੇ ਮੁੜ ਨਜ਼ਰਸਾਨੀ ਕੀਤੇ ਜਾਣ ਦੇ ਚੁਣਾਵੀ ਮੁੱਦੇ ਸਬੰਧੀ ਮੋਦੀ ਨੇ ਆਖਿਆ ਕਿ, ''ਕਾਂਗਰਸ ਦਾ ਹੱਥ ਨਾ ਸਿਰਫ ਮਾਓਵਾਦੀਆਂ ਨਾਲ ਮਿਲਿਆ ਹੋਇਆ ਹੈ ਬਲਕਿ ਇਹ ਦੇਸ਼ ਦੇ ''ਟੁਕੜੇ ਟੁਕੜੇ'' ਕਰਨ ਵਾਲਿਆਂ ਨਾਲ ਵੀ ਮਿਲਿਆ ਹੋਇਆ ਹੈ।'' ੦-੦

No comments:
Post a Comment