ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਜ਼ਿਲ੍ਹਾ ਮੋਗਾ ਦੀਆਂ ਸਰਗਰਮੀਆਂ
ਸਾਮਰਾਜ ਵੱਲੋਂ ਠੋਸੀਆਂ ਗਈਆਂ ਅਤੇ ਆਪਣੇ ਦਲਾਲਾਂ ਭਾਰਤੀ ਹੁਕਮਰਾਨਾਂ ਦੁਆਰਾ ਲਾਗੂ ਕਰਵਾਈਆਂ ਗਈਆਂ ਨਿੱਜੀਕਰਨ, ਵਿਸ਼ਵੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਕਾਰਨ ਇਲਾਜ, ਵਿਦਿਆ ਅਤੇ ਸਮਾਜਿਕ ਸੁਰੱਖਿਆ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਈ ਪਈ ਹੈ। ਸਰਕਾਰੀ ਨੀਤੀਆਂ ਕਾਰਨ ਸਰਕਾਰੀ ਵਿਦਿਆ ਪ੍ਰਣਾਲੀ ਆਮ ਕਿਰਤੀ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਦੀਵਾਲੀਆ ਸਾਬਤ ਹੋ ਚੁੱਕੀ ਹੈ। ਵਿਦਿਆ ਦੇ ਨਿੱਜੀਕਰਨ ਕਰਕੇ ਵੱਡੀਆਂ ਵੱਡੀਆਂ ਵਿਦਿਅਕ ਦੁਕਾਨਾਂ ਖੁੱਲ੍ਹ ਚੁੱਕੀਆਂ ਹਨ, ਜਿਹੜੀਆਂ ਮਾਪਿਆਂ ਦੀ ਕਮਾਈ ਹੜੱਪਣ ਦਾ ਸਾਧਨ ਬਣ ਚੁੱਕੀਆਂ ਹਨ। ਤਰ੍ਹਾਂ ਤਰ੍ਹਾਂ ਦੇ ਫੰਡ, ਟਿਊਸ਼ਨ ਫੀਸਾਂ ਮਨਮਰਜੀ ਨਾਲ ਵਧਾ ਦਿੱਤੇ ਜਾਂਦੇ ਹਨ। ਜਿਸ ਕਰਕੇ ਮੱਧ ਵਰਗ ਵੀ ਧਰਨੇ ਮੁਜਾਹਰੇ ਕਰਨ ਲਈ ਮਜਬੂਰ ਹੈ। ਇਹ ਸਕੂਲ ਮਾਪਿਆਂ ਦੀਆਂ ਜੇਬਾਂ 'ਤੇ ਡਾਕੇ ਹੀ ਨਹੀਂ ਮਾਰਦੇ, ਸਗੋਂ ਇਹਨਾਂ ਸਕੂਲਾਂ ਵਿੱਚ ਪੜ੍ਹਾਉਂਦੇ ਅਧਿਆਪਕਾਂ, ਬੱਸਾਂ ਦੇ ਡਰਾਈਵਰ ਕੰਡਕਟਰਾਂ, ਸੇਵਾਦਾਰਾਂ ਅਤੇ ਹੋਰ ਸਟਾਫ ਨੂੰ ਬਿਲਕੁੱਲ ਨਿਗੂਣੀਆਂ ਤਨਖਾਹਾਂ ਦੇ ਕੇ ਉਹਨਾਂ ਦੀ ਲੁੱਟ ਵੀ ਕਰਦੇ ਹਨ। ਇਹਨਾਂ ਸਕੂਲਾਂ ਨੂੰ ਸਥਾਨਕ ਪ੍ਰਸਾਸ਼ਨ ਦੀ ਪੂਰੀ ਸੂਰੀ ਹਮਾਇਤ ਹਾਸਲ ਹੁੰਦੀ ਹੈ, ਕਿਉਂਕਿ ਲੁੱਟ ਵਿੱਚੋਂ ਇੱਕ ਅੱਧੀ ਬੁਰਕੀ ਪ੍ਰਸਾਸ਼ਨ ਨੂੰ ਵੀ ਸੁੱਟੇ ਹਨ। ਜਿਹੜਾ ਵੀ ਕੋਈ ਜਾਗਦੀ ਜਮੀਰ ਵਾਲਾ ਕਰਮਚਾਰੀ ਇਸ ਲੁੱਟ ਵਿਰੁੱਧ ਆਵਾਜ਼ ਉਠਾਉਂਦਾ ਹੈ ਤਾਂ ਇਹ ਸਕੂਲ ਬਿਨਾ ਦੇਰੀ ਤੋਂ ਬਗੈਰ ਕਿਸੇ ਨੋਟਿਸ ਤੋਂ ਲੇਬਰ ਕਾਨੂੰਨਾਂ ਦੀ ਪ੍ਰਵਾਹ ਕੀਤੇ ਬਿਨਾ ਉਸ ਨੂੰ ਨੌਕਰੀ ਤੋਂ ਛੁੱਟੀ ਦੇ ਦਿੰਦੇ ਹਨ, ਅਜਿਹਾ ਹੀ ਇੱਕ ਕੇਸ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਜ਼ਿਲ੍ਹਾ ਮੋਗਾ ਪਾਸ ਆਇਆ। ਮੋਗਾ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ 'ਤੇ ਮੋਗਾ-ਜਲੰਧਰ ਰੋਡ 'ਤੇ ਸਥਿਤ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਮੋਗੇ ਦਾ ਪ੍ਰਸਿੱਧ ਪੱਥਰ ਵਪਾਰੀ ਫਕੀਰ ਚੰਦ ਦੇ ਪਰਿਵਾਰ ਵਾਲਿਆਂ ਨੇ ਇੱਕ ਸਕੂਲ ਖੋਲ੍ਹਿਆ ਹੋਇਆ ਹੈ, ਜਿਸ ਦਾ ਨਾਮ ਵੀ ਉਸ ਡਾਕੂ ਦੇ ਨਾਂ 'ਤੇ ਹੀ ਰੱਖਿਆ ਹੋਇਆ ਹੈ ਸ੍ਰੀ ਫਕੀਰ ਚੰਦ (ਐਸ.ਐਫ.ਸੀ.) ਸਕੂਲ। ਇਸ ਸਕੂਲ ਵਿੱਚ ਕਰੀਬ ਤਿੰਨ ਚਾਰ ਸਾਲ ਤੋਂ ਬੱਸ ਡਰਾਇਵਰ ਦੇ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦਾ ਬਲਾਕ ਧਰਮਕੋਟ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਫੌਜੀ ਨੌਕਰੀ ਕਰਦਾ ਆ ਰਿਹਾ ਹੈ। ਫੌਜੀ ਨੇ ਸਕੂਲ ਪ੍ਰਬੰਧਕਾਂ ਨਾਲ ਡੈਪੂਟੇਸ਼ਨ ਲੈ ਕੇ ਗੱਲਬਾਤ ਕੀਤੀ ਕਿ ਸਾਡੀਆਂ ਤਨਖਾਹਾਂ ਲੇਬਰ ਰੂਲਾਂ ਅਨੁਸਾਰ ਵਧਾਓ। ਉਹਨਾਂ ਤਨਖਾਹ ਤਾਂ ਕੀ ਵਧਾਉਣੀ ਸੀ, ਸਗੋਂ ਬਗੈਰ ਨੋਟਿਸ ਦਿੱਤੇ ਫੌਜੀ ਸਮੇਤ 6 ਡਰਾਇਵਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਜਦੋਂ ਭਾਰਤੀ ਕਾਸਨ ਯੂਨੀਅਨ ਕ੍ਰਾਂਤੀਕਾਰੀ ਦੀ ਟੀਮ ਨੂੰ ਪਤਾ ਲੱਗਾ ਤਾਂ ਉਹਨਾਂ ਪ੍ਰਬੰਧਕਾਂ ਨਾਲ ਗੱਲਬਾਤ ਕਰਨੀ ਚਾਹੀ। ਪਰ ਪ੍ਰਬੰਧਕ ਹਰਾਮ ਦੀ ਕਮਾਈ ਕਰ ਕਰ ਕੇ ਐਨਾ ਘੁਮੰਡੀ ਤੇ ਹੰਕਾਰੀ ਹੋ ਚੁੱਕੇ ਹਨ ਕਿ ਉਹਨਾਂ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਆਗੂਆਂ ਨੇ ਤੁਰੰਤ ਲੇਬਰ ਇਨਸਪੈਕਟਰ ਪਾਸ ਦਰਖਾਸਤਾਂ ਦਿੱਤੀਆਂ।
ਲੇਬਰ ਇੰਸਪੈਕਟਰ ਨੇ ਤਿੰਨ ਚਾਰ ਤਾਰੀਕਾਂ ਪਾਈਆਂ ਪਰ ਕਿਸੇ ਵੀ ਤਾਰੀਕ 'ਤੇ ਸਕੂਲ ਪ੍ਰਬੰਧਕ ਹਾਜ਼ਰ ਨਹੀਂ ਹੋਏ, ਸਿਰਫ ਇੱਕ ਤਾਰੀਕ ਨੂੰ ਛੱਡ ਕੇ। ਲੇਬਰ ਇਨਸਪੈਕਟਰ ਕਿਸੇ ਉੱਪਰਲੇ ਦਬਾਓ ਜਾਂ ਨੋਟਾਂ ਦੀ ਚਮਕ ਕਰਕੇ ਕੋਈ ਠੋਸ ਕਾਰਵਾਈ ਨਹੀਂ ਸੀ ਕਰ ਰਿਹਾ।
ਜਦੋਂ ਲੇਬਰ ਮਹਿਕਮੇ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਏ.ਡੀ.ਸੀ. ਮੋਗਾ ਸ੍ਰੀਮਤੀ ਅਨੀਤਾ ਦਰਸੀ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਗਿਆ। ਉਸਨੇ ਵਾਅਦਾ ਕੀਤਾ ਕਿ ਮੈਂ ਇੱਕ ਦੋ ਦਿਨਾਂ ਵਿੱਚ ਮਸਲਾ ਹੱਲ ਕਰਵਾ ਦਿਆਂਗੀ। ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਇੱਕ ਡੈਪੂਟੇਸ਼ਨ ਦੁਬਾਰਾ ਫਿਰ 28 ਮਾਰਚ ਨੂੰ ਮਿਲਿਆ ਤਾਂ ਉਹਨਾਂ ਕਿਹਾ ਕਿ ਮੈਂ ਅਸਮਰੱਥ ਹਾਂ। ਅਸਿੱਧੇ ਰੂਪ ਵਿੱਚ ਉਹਨਾਂ ਕਿਹਾ ਕਿ ਮੇਰੇ 'ਤੇ ਉੱਪਰੋਂ ਦਬਾਅ ਹੈ। ਅੰਤ ਮਜਬੂਰ ਹੋ ਕੇ ਬੀ.ਕੇ.ਯੂ. ਕ੍ਰਾਂਤੀਕਾਰੀ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਵੱਲੋਂ ਡੀ.ਸੀ. ਮੋਗਾ ਦੇ ਦਫਤਰ ਮੂਹਰੇ 4 ਅਪ੍ਰੈਲ ਨੂੰ ਇੱਕ ਵਿਸ਼ਾਲ ਧਰਨਾ ਲਾਇਆ ਗਿਆ। ਜਿਸ ਵਿੱਚ ਮੁੱਖ ਮੰਗ ਇਸ ਸਕੂਲ ਨਾਲ ਸਬੰਧਤ ਸੀ ਅਤੇ ਦੂਸਰੀ ਅਹਿਮ ਮੰਗ ਸੀ ਧਰਮਕੋਟ ਏਰੀਏ ਵਿੱਚ ਵਿਧਾਇਕ ਵੱਲੋਂ ਕੀਤੀ ਜਾ ਰਹੀ ਰੇਤਾ ਦੀ ਨਜਾਇਜ਼ ਮਾਈਨਿੰਗ ਅਤੇ ਕੁੱਝ ਆੜ੍ਹਤੀਆਂ ਵੱਲੋਂ ਕਾਸਨਾਂ ਦੀ ਲੁੱਟ ਸਬੰਧੀ ਸੀ। ਧਰਨੇ ਉਪਰੰਤ ਡੀ.ਸੀ. ਨੂੰ ਮੰਗ ਪੱਤਰ ਦਿੱਤਾ ਜਿਹਨਾਂ ਭਰੋਸਾ ਦੁਆਇਆ ਕਿ 8 ਅਪ੍ਰੈਲ ਤੱਕ ਸਾਰੇ ਮਾਮਲਿਆਂ ਸਬੰਧੀ ਪੜਤਾਲ ਕਰਵਾ ਕੇ ਮਸਲਿਆਂ ਦਾ ਹੱਲ ਕਰਵਾਉਣ ਦਾ ਯਤਨ ਕਰਾਂਗੇ। ਪ੍ਰੰਤੂ ਲੱਗਦਾ ਹੈ ਕਿ ਏ.ਡੀ.ਸੀ. ਉੱਪਰ ਜੋ ਦਬਾਅ ਪਿਆ ਸੀ ਅਖੀਰ ਉਸਦਾ ਦਬਾਅ ਡੀ.ਸੀ. ਤੱਕ ਵੀ ਗਿਆ। ਅਖੀਰ ਬੀ.ਕੇ.ਯੂ. ਕ੍ਰਾਂਤੀਕਾਰੀ ਦੀ ਲੀਡਰਸ਼ਿੱਪ ਖੁਦ ਡੈਪੂਟੇਸ਼ਨ ਲੈ ਕੇ ਡੀ.ਸੀ. ਨੂੰ ਮਿਲਣ ਆਈ। ਡੀ.ਸੀ. ਦਫਤਰ ਵਿੱਚ ਨਾ ਹੋਣ ਕਰਕੇ ਉਹਨਾਂ ਫੋਨ 'ਤੇ ਗੱਲ ਕਰਨੀ ਚਾਹੀਦ ਪਰ ਉਹਨਾਂ ਫੋਨ ਨਹੀਂ ਉਠਾਇਆ। ਅੰਤ ਆਗੂਆਂ ਨੇ ਫੈਸਲਾ ਕਰਕੇ ਐਸ.ਐਫ.ਸੀ. ਸਕੂਲ ਮੂਹਰੇ ਧਰਨਾ ਦੇਣਾ ਦਾ ਐਲਾਨ ਕਰ ਦਿੱਤਾ।
ਪਹਿਲਾਂ ਕੀਤੇ ਐਲਾਨ ਮੁਤਾਬਕ ਬੀ.ਕੇ.ਯੂ. ਕਰਾਂਤੀਕਾਰੀ ਦੀ ਅਗਵਾਈ ਹੇਠ ਐਸ.ਐਫ.ਸੀ. ਸਕੂਲ ਮੂਹਰੇ ਮਿਤੀ 15 ਅਪ੍ਰੈਲ ਤੋਂ 18 ਅਪਰੈਲ ਤੱਕ ਸ਼ਾਂਤਮਈ ਧਰਨਾ ਮਾਰਿਆ ਗਿਆ। ਰੋਜ਼ਾਨਾ ਨਾਹਰੇ ਲਾਏ ਜਾਂਦੇ ਰਹੇ ਅਤੇ ਭਾਸ਼ਣ ਹੁੰਦੇ ਰਹੇ ਪਰ ਸਕੂਲ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਦੇ ਕੰਨ 'ਤੇ ਕੋਈ ਜੂੰ ਤੱਕ ਨਹੀਂ ਸਕੀ।
ਇਸ ਉਪਰੰਤ 18 ਅਪ੍ਰੈਲ ਨੂੰ ਬੱਚਿਆਂ ਨੂੰ ਘਰੋ-ਘਰੀਂ ਚਲੇ ਜਾਣ ਪਿੱਛੋਂ ਸਕੂਲ ਮਾਲਕ ਦਾ ਗੇਟ ਘੇਰ ਕੇ ਘੇਰਾਓ ਕਰ ਲਿਆ ਗਿਆ ਅਤੇ ਸਕੂਲ ਮੁਹਰੇ ਲੰਘਦੀ ਮੋਗਾ-ਜਲੰਧਰ ਹਾਈਵੇ ਦਾ ਵੀ ਇੱਕ ਪਾਸਾ ਘੇਰ ਲਿਆ ਗਿਆ। ਇਸ ਤਿੱਖੇ ਐਕਸ਼ਨ ਨੇ ਸਕੂਲ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਤੁਰੰਤ ਹਰਕਤ ਵਿੱਚ ਲਿਆਂਦਾ। ਤਹਿਸੀਲਦਾਰ ਧਰਮਕੋਟ ਅਤੇ ਡੀ.ਐਸ.ਪੀ. ਧਰਮਕੋਟ ਤੋਂ ਇਲਾਵਾ ਪੁਲਸ ਦੇ ਉੱਚ ਅਧਿਕਾਰੀ ਵੀ ਪ੍ਰਗਟ ਹੋ ਗਏ। ਬੀ.ਕੇ.ਯੂ. ਕਰਾਂਤੀਕਾਰੀ ਦੇ ਆਗੂਆਂ ਅਤੇ ਸਕੂਲ ਪ੍ਰਬੰਧਕਾਂ ਵਿਚਕਾਰ ਸੁਲਾਹ-ਸਫਾਈ ਕਰਵਾਉਣ ਲਈ ਸਰਗਰਮ ਹੋ ਗਏ। ਅਖੀਰ ਇਸ ਗੱਲ 'ਤੇ ਸਹਿਮਤੀ ਹੋਈ ਕਿ 23 ਅਪ੍ਰੈਲ ਨੂੰ ਉਪ ਮੰਡਲ ਮੈਜਿਸਟਰੇਟ ਧਰਮਕੋਟ ਦੇ ਦਫਤਰ ਵਿਖੇ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਕੋਈ ਫੈਸਲਾ ਲਿਆ ਜਾਵੇਗਾ।
23 ਅਪ੍ਰੈਲ ਦੀ ਮੀਟਿੰਗ ਬੇਸਿੱਟਾ ਰਹੀ- ਅਖੀਰ 23 ਅਪ੍ਰੈਲ ਨੂੰ ਜਥੇਬੰਦੀ ਦੇ ਆਗੂ ਮਿਥੇ ਸਮੇਂ 11 ਵਜੇ ਮੁਤਾਬਕ ਐਸ.ਡੀ.ਐਮ. ਦਫਤਰ ਪਹੁੰਚੇ ਤਾਂ ਪਤਾ ਲੱਗਾ ਕਿ ਉਹ ਦਫਤਰ ਤੋਂ ਬਾਹਰ ਹਨ। ਨਾਇਬ ਤਹਿਸੀਲਦਾਰ ਨਾਲ ਗੱਲ ਕੀਤੀ ਤਾਂ ਉਹਨਾਂ ਸਾਢੇ ਬਾਰਾਂ ਵਜੇ ਮਾਟਿੰਗ ਕਰਵਾਉਣ ਦਾ ਸਮਾਂ ਦਿੱਤਾ ਅਤੇ ਕਿਹਾ ਕਿ ਇਸ ਮੀਟਿੰਗ ਵਿੱਚ ਲੇਬਰ ਇੰਸਪੈਕਟਰ ਸਕੂਲ ਪ੍ਰਬੰਧਕਾਂ ਨੂੰ ਲੈ ਕੇ ਆਵੇਗਾ। ਜਦੋਂ ਮਿਟੰਗ ਸ਼ੁਰੂ ਹੋਈ ਤਾਂ ਤਹਿਸੀਲਦਾਰ ਨੇ ਰਸਮੀ ਜਿਹਾ ਸਕੂਲ ਪ੍ਰਬੰਧਕਾਂ ਨੂੰ ਪੁੱਛਿਆ ਕਿ ਤੁਸੀਂ ਡਿਸਮਿਸ ਕੀਤੇ ਡਰਾਈਵਰਾਂ ਨੂੰ ਤੁਬਾਰਾ ਨੌਕਰੀ 'ਤੇ ਰੱਖਣ ਲਈ ਤਿਆਰ ਹੋ ਕਿ ਨਹੀਂ? ਤਾਂ ਸਕੂਲ ਪ੍ਰਬੰਧਕਾਂ ਨੇ ਤਹਿਸੀਲਦਾਰ ਨੂੰ ਅੰਗੂਠਾ ਵਿਖਾਉਂਦਿਆਂ ਕਿਹਾ ਕਿ ਅਸੀਂ ਨਹੀਂ ਰੱਖਣੇ ਕਰਮਚਾਰੀ ਤਾਂ ਤਹਿਸੀਲਦਾਰ ਜਥੇਬੰਦੀ ਨੂੰ ਕਹਿੰਦਾ ਮੈਂ ਕੁੱਝ ਨਹੀਂ ਕਰ ਸਕਦਾ। ਲੱਗਦਾ ਹੈ ਜ਼ਿਲ੍ਹਾ ਪ੍ਰਸਾਸ਼ਨ ਤੇ ਸਕੂਲ ਪ੍ਰਬੰਧਕ ਬੀ.ਕੇ.ਯੂ. ਕਰਾਂਤੀਕਾਰੀ ਦਾ ਇੱਕ ਹੋਰ ਇਮਤਿਹਾਨ ਲੈਣਾ ਚਾਹੁੰਦੇ ਹਨ ਜਿਸ ਵਾਸਤੇ ਜਥੇਬੰਦੀ ਤਿਆਰ ਹੈ ਅਤੇ ਜਥੇਬੰਦੀ ਨੇ ਉੱਥੋਂ ਹੀ ਐਲਾਨ ਕਰ ਦਿੱਤਾ ਸੀ ਕਿ ਸੰਘਰਸ਼ ਓਨਾ ਚਿਰ ਜਾਰੀ ਰੱਖਿਆ ਜਾਵੇਗਾ ਜਿੰਨਾ ਚਿਰ ਸਾਰੀਆਂ ਮੰਗਾਂ ਇੰਨ-ਬਿੰਨ ਲਾਗੂ ਨਹੀਂ ਹੁੰਦੀਆਂ।

No comments:
Post a Comment