ਕਸ਼ਮੀਰੀ ਨੌਜਵਾਨ-ਵਿਦਿਆਰਥੀਆਂ ਦੀ ਲਲਕਾਰ
''ਸਰਫ਼ਰੋਸ਼ੀ ਕੀ ਤੰਮਨਾ ਅਬ ਹਮਾਰੇ ਦਿਲ ਮੇਂ ਹੈ''
-ਨਾਜ਼ਰ ਸਿੰਘ ਬੋਪਾਰਾਏ
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਡ ਸਿਰਨੂ ਵਿੱਚ 15 ਦਸੰਬਰ ਦੀ ਸਵੇਰ ਨੂੰ ਭਾਰਤੀ ਫੌਜੀ ਬਲਾਂ ਨੇ ਇੱਕ ਮਕਾਨ ਨੂੰ ਘੇਰਾ ਪਾ ਕੇ 90 ਮਿੰਟਾਂ ਵਿੱਚ ਤਿੰਨ ਖਾੜਕੂਆਂ ਨੂੰ ਮਾਰ ਦਿੱਤਾ— ਜੁਆਬੀ ਫਾਇਰਿੰਗ ਵਿੱਚ ਇੱਕ ਭਾਰਤੀ ਫੌਜੀ ਵੀ ਮਾਰਿਆ ਗਿਆ। ਭਾਰਤੀ ਫੌਜ ਨੂੰ ਇਹ ਖੁਫੀਆ ਜਾਣਕਾਰੀ ਮਿਲੀ ਸੀ ਕਿ ਇੱਥੇ ਜਹੂਰ ਠੋਕਰ ਆਇਆ ਹੋਇਆ ਹੈ, ਜੋ ਕਿ ਭਾਰਤੀ ਫੌਜ ਵਿੱਚੋਂ ਬਾਗੀ ਹੋ ਗਿਆ ਸੀ ਅਤੇ ਆਪਣੇ ਨਾਲ ਇੱਕ ਰਾਈਫਲ ਤੇ ਤਿੰਨ ਮੈਗਜ਼ੀਨ ਲੈ ਕੇ ਖਾੜਕੂ ਜਥੇਬੰਦੀ ਵਿੱਚ ਸ਼ਾਮਲ ਹੋ ਗਿਆ ਸੀ। ਜਦੋਂ ਸਥਾਨਕ ਲੋਕਾਂ ਨੂੰ ਜਹੂਰ ਠੋਕਰ ਦੇ ਫੌਜ ਵਿੱਚ ਘਿਰੇ ਹੋਣ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਫੌਜ ਨੂੰ ਚਾਰੇ ਪਾਸਿਉਂ ਘੇਰ ਲਿਆ। ਲੋਕਾਂ ਦਾ ਕਾਫ਼ਲਾ ਫੌਜੀ ਵਾਹਨਾਂ ਉੱਪਰ ਜਾ ਚੜ੍ਹਿਆ। ਅਨੇਕਾਂ ਹੀ ਨੌਜੁਆਨ ਫੌਜੀਆਂ 'ਤੇ ਟੁੱਟ ਪਏ ਤੇ ਉਹਨਾਂ ਦੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਲੋਕਾਂ ਦੇ ਰੋਹ ਤੋਂ ਭੈ-ਭੀਤ ਹੋਈ ਫੌਜ ਨੇ ਅੰਨ੍ਹੇਵਾਹ ਗੋਲੀ ਚਲਾ ਦਿੱਤੀ, ਜਿਸ ਵਿੱਚ 8 ਵਿਅਕਤੀ ਮਾਰੇ ਗਏ ਤੇ ਸੈਂਕੜੇ ਹੀ ਜਖਮੀ ਹੋਏ 2 ਦਰਜ਼ਨ ਦੇ ਕਰੀਬ ਗੰਭੀਰ ਜਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਦੀਆਂ ਐਮਰਜੈਂਸੀ ਸੇਵਾਵਾਂ ਵਿੱਚ ਦਾਖਲ ਕੀਤਾ ਗਿਆ। ਫੌਜ ਨੇ ਅੱਥਰੂ ਗੈਸ ਜਾਂ ਪੈਲੇਟ ਗੰਨਾਂ ਦੀ ਵਰਤੋਂ ਨਹੀਂ ਕੀਤੀ, ਬਲਕਿ ਸਵੈ-ਚਾਲਕ ਰਫਲਾਂ ਰਾਹੀਂ ਸਿੱਧੇ ਬਰਸੱਟ ਹੀ ਮਾਰੇ ਹਨ। ਸਿਰਨੂ ਪਿੰਡ ਵਿੱਚ ਕਸ਼ਮੀਰੀ ਲੋਕਾਂ ਵੱਲੋਂ ਖਾਸ ਕਰਕੇ ਨੌਜਵਾਨਾਂ ਵੱਲੋਂ ਭਾਰਤੀ ਫੌਜ 'ਤੇ ਪਥਰਾਓ ਨਾ ਹੀ ਪਹਿਲੀ ਘਟਨਾ ਹੈ ਅਤੇ ਨਾ ਹੀ ਆਖਰੀ— ਹਾਂ ਇਹ ਪਹਿਲਾਂ ਕੀਤੇ ਜਾਂਦੇ ਟਾਕਰਿਆਂ ਨਾਲੋਂ ਵਧੇਰੇ ਤਿੱਖ ਅਤੇ ਤੱਦੀ ਭਰਿਆ ਹੈ। ਕਸ਼ਮੀਰ ਵਿੱਚ ਬਹੁਤੇ ਥਾਵਾਂ 'ਤੇ ਅਜਿਹੇ ਮੁਕਾਬਲੇ ਫੌਜ ਅਕਸਰ ਹੀ ਰਾਤ ਨੂੰ ਜਾਂ ਸਵੇਰੇ ਤੜਕੇ ਕਰਦੀ ਰਹੀ ਹੈ, ਜਦੋਂ ਲੋਕ ਸੁੱਤੇ ਪਏ ਹੁੰਦੇ ਹਨ- ਪਰ ਇਸ ਵਾਰ ਇਹ ਮੁਕਾਬਲਾ ਦਿਨ-ਦਿਹਾੜੇ ਕੀਤਾ ਗਿਆ। ਜਿਵੇਂ ਜਿਵੇਂ ਲੋਕਾਂ ਨੂੰ ਇਸ ਮੁਕਾਬਲੇ ਦੀਆਂ ਖਬਰਾਂ ਮਿਲਦੀਆਂ ਗਈਆਂ ਤਾਂ ਉਹ ਭਾਰੀ ਗਿਣਤੀ ਵਿੱਚ ਵਹੀਰਾਂ ਘੱਤ ਕੇ ਇਸ ਟਾਕਰੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ।
ਕਸ਼ਮੀਰੀ ਜਨਤਾ ਟਾਕਰੇ ਦੇ ਰਾਹ
ਭਾਰਤੀ ਹਾਕਮਾਂ ਨਾਲ ਟਕਰਾਉਂਦੇ ਕਸ਼ਮੀਰੀ ਲੋਕਾਂ ਦੀਆਂ ਹੁਣ ਤੱਕ ਚਾਰ ਪੀੜ੍ਹੀਆਂ ਨੇ ਆਪਣੀ ਜੰਗ ਜਾਰੀ ਰੱਖੀ ਹੋਈ ਹੈ। ਇਹ 1990ਵਿਆਂ ਦੇ ਦਹਾਕੇ ਵਿੱਚ ਆਪਣੀਆਂ ਸਿਖਰਾਂ ਨੂੰ ਛੋਹ ਗਈ ਸੀ, ਜਦੋਂ ਹਰ ਸਾਲ ਹਜ਼ਾਰਾਂ ਹੀ ਨੌਜਵਾਨ ਜੰਗ ਦੇ ਮੈਦਾਨ ਵਿੱਚ ਨਿੱਤਰਦੇ ਰਹੇ ਤੇ ਆਪਣੇ ਖੂਨ ਸੰਗ ਉਸ ਚਿਰਾਗ ਨੂੰ ਬਲ਼ਦਾ ਰੱਖਦੇ ਜਿਹੜਾ ਹੋਰਨਾਂ ਲਈ ਰਾਹ ਦਰਸਾਵੇ ਦਾ ਕੰਮ ਕਰਦਾ ਹੈ। ਡੇਢ ਦਹਾਕੇ ਦਾ ਇਹ ਦੌਰ ਬਾਅਦ ਵਿੱਚ ਕੁੱਝ ਮੱਠਾ ਪੈ ਗਿਆ, ਪਰ 2013 ਤੋਂ ਪਿੱਛੋਂ ਇਹ ਫੇਰ ਤੇਜ਼ੀ ਫੜਨ ਲੱਗਿਆ ਹੈ। ਇਸ ਦੌਰ ਵਿੱਚ ਪਹਿਲਾਂ ਦੇ ਮੁਕਾਬਲੇ ਇੱਕ ਵੱਖਰਾਪਣ ਨਜ਼ਰ ਆਇਆ ਹੈ। ਇਹ ਵੱਖਰਾਪਣ ਹੈ ਕਿ ਜਿੱਥੇ ਪਹਿਲੇ ਦੌਰ ਵਿੱਚ ਆਮ ਨੌਜਵਾਨ ਕਸ਼ਮੀਰੀ ਸ਼ਾਮਲ ਹੁੰਦੇ ਸਨ, ਉੱਥੇ ਇਸ ਦੌਰ ਵਿੱਚ ਮੁਕਾਬਲਤਨ ਵੱਧ ਪੜ੍ਹੇ-ਲਿਖੇ ਵਿਦਿਆਰਥੀ ਸ਼ਾਮਲ ਹੁੰਦੇ ਹਨ। ਹੁਣ ਵੀ ਪੱਥਰਬਾਜ਼ੀ ਪਹਿਲੇ ਸਾਰੇ ਸਮਿਆਂ ਨਾਲੋਂ ਮੁਕਾਬਲਤਨ ਵੱਧ ਵਿਆਪਕ ਵਰਤਾਰਾ ਬਣ ਗਿਆ ਹੈ।
ਕਸ਼ਮੀਰ ਵਿੱਚ ਜਾਰੀ ਰਹਿ ਰਹੀ ਖਾੜਕੂ ਲਹਿਰ ਨੂੰ ਭਾਰਤੀ ਹਾਕਮਾਂ ਵੱਲੋਂ ਬਦਨਾਮ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਦੂਸ਼ਣਬਾਜ਼ੀਆਂ ਹੁੰਦੀਆਂ ਰਹੀਆਂ ਹਨ। ਕਦੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਇਲਾਕਿਆਂ ਵਿੱਚੋਂ ਇੱਧਰ ਆ ਕੇ ਲੜਨ ਵਾਲਿਆਂ ਨੂੰ ਪਾਕਿਸਤਾਨ ਵੱਲੋਂ ਭੇਜੇ ਗਏ ਵਿਦੇਸ਼ੀ ਅੱਤਵਾਦੀ ਗਰਦਾਨਿਆ ਜਾਂਦਾ ਤੇ ਕਦੇ ਉਹਨਾਂ ਵੱਲੋਂ ਭਾਰਤੀ ਫੌਜ 'ਤੇ ਕੀਤੇ ਜਾਂਦੇ ਹਮਲਿਆਂ ਨੂੰ ਪਾਕਿਸਤਾਨ ਫੌਜ ਦੀ ਘਿਨਾਉਣੀ ਹਰਕਤ ਆਖਿਆ ਜਾਂਦਾ। ਕਸ਼ਮੀਰੀ ਕੌਮ ਦੀ ਆਜ਼ਾਦੀ ਦੀ ਖਾਤਰ ਜੂਝਣ ਵਾਲਿਆਂ ਨੂੰ ਕਦੇ ਭਾੜੇ ਦੇ ਮੁਜਰਿਮ ਕਰਾਰ ਦਿੱਤਾ ਜਾਂਦਾ ਤੇ ਕਦੇ ਲਾਲਚ ਵਿੱਚ ਆ ਕੇ ਪੱਥਰਬਾਜ਼ੀ ਕਰਨ ਵਾਲੇ ਸੰਗਬਾਜ਼ (ਪੱਥਰਬਾਜ਼)। ਪਰ ਹੁਣ ਜਦੋਂ ਖਾਸ ਕਰਕੇ ਦੱਖਣੀ ਕਸਮੀਰ ਵਿੱਚੋਂ ਹੀ ਸੈਂਕੜੇ ਨੌਜਵਾਨ ਜੰਗੇ-ਮੈਦਾਨ ਵਿੱਚ ਆ ਖੜ੍ਹੇ ਹਨ ਤਾਂ ਭਾਰਤੀ ਹਾਕਮਾਂ ਦੀ ਨੀਂਦ ਹਰਾਮ ਹੋ ਗਈ ਹੈ। ਗੰਦਰਬਲ ਤੋਂ ਮੁਹੰਮਦ ਰਫੀ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਕਰਦਾ ਹੋਇਆ, ਨੌਕਰੀ ਛੱਡ ਕੇ ਖਾੜਕੂ ਬਣ ਗਿਆ ਤੇ ਫੌਜੀ ਬਲਾਂ ਹੱਥੋਂ ਸ਼ੋਪੀਆ ਵਿੱਚ ਮਾਰਿਆ ਗਿਆ। ਕਸ਼ਮੀਰੀ ਦੇ 'ਪੋਸਟਰ ਬੁਆਏ' ਆਖੇ ਜਾਂਦੇ ਬੁਰਹਾਨ ਵਾਨੀ ਦੀ ਮੌਤ ਤੋਂ ਸਾਲ ਬਾਅਦ ਪੁਲਵਾਮਾ ਦੇ ਕਰੀਮਾਬਾਦ ਦਾ 26 ਸਾਲਾਂ ਦਾ ਜ਼ਹੀਦ ਮਨਜ਼ੂਰ ਵਾਨੀ ਖਾੜਕੂ ਸਫਾਂ ਵਿੱਚ ਜਾ ਸ਼ਾਮਲ ਹੋਇਆ। ਉਹ ਆਪ ਸਾਇੰਸ ਦੀ ਬੀ.ਐਸਸੀ. ਪਾਸ ਵਿਦਿਆਰਥੀ ਸੀ। ਉਸਦਾ ਇੱਕ ਭਰਾ ਐਮ.ਬੀ.ਬੀ.ਐਸ. ਕਰਦਾ ਹੈ ਅਤੇ ਦੂਸਰਾ ਸਾਇੰਸ ਦਾ ਵਿਦਿਆਰਥੀ ਹੈ। ਇਹਨਾਂ ਦਾ ਪਿਤਾ ਖੇਤੀ ਕਰਦਾ ਹੈ ਤੇ 20 ਲੱਖ ਰੁਪਏ ਸਾਲਾਨਾ ਦੀ ਖੇਤੀ-ਆਮਦਨ ਹੈ। ਪੁਲਵਾਮਾ ਵਿੱਚ ਫਿਦਾਈਨ ਹਮਲੇ ਵਿੱਚ 5 ਫੌਜੀਆਂ ਨੂੰ ਮਾਰਨ ਵਾਲਾ ਮਰਜੀਵੜਾ 16 ਸਾਲਾਂ ਦਾ ਫਰਦੀਨ ਮਹਿਮਦ ਖੰਡੇ ਇੱਕ ਸਿਪਾਹੀ ਦਾ ਮੁੰਡਾ ਸੀ। ਹਿਜ਼ਬੁੱਲ ਦਾ ਕਮਾਂਡਰ ਨਾਸੀਰ ਅਹਿਮ ਪੰਡਿਤ ਇੱਕ ਸਿਪਾਹੀ ਦਾ ਲੜਕਾ ਸੀ, ਜੋ ਆਪ ਵੀ ਜੰਮੂ-ਕਸ਼ਮੀਰ ਦੇ ਸਿੱਖਿਆ ਮੰਤਰੀ ਦਾ ਬਾਡੀਗਾਰਡ ਸੀ ਤੇ 2 ਰਫਲਾਂ ਲੈ ਕੇ ਖਾੜਕੂ ਸਫਾਂ ਵਿੱਚ ਜਾ ਮਿਲਿਆ ਸੀ। ਇੰਜਨੀਰਿੰਗ ਦੀ ਪੜ੍ਹਾਈ ਛੱਡ ਕੇ ਖਾੜਕੂ ਬਣੇ ਬਸਿਤ ਰਸੂਲ ਦਾ ਪਿਤਾ ਬੈਂਕ ਮੈਨੇਜਰ ਹੈ। ਜ਼ਾਕਿਰ ਰਸ਼ੀਦ ਭੱਟ (ਜ਼ਾਕਿਰ ਮੂਸਾ) ਦਾ ਪਿਤਾ ਸਰਕਾਰੀ ਨੌਕਰੀ ਕਰਦਾ ਸੀਨੀਅਰ ਇੰਜਨੀਅਰ ਹੈ। ਦੱਖਣੀ ਕਸ਼ਮੀਰ ਦੀ ਤਰਾਲ ਤਹਿਸੀਲ ਦੇ ਪਿੰਡ ਨੂਰਪੁਰਾ ਦਾ ਜ਼ਾਕਿਰ ਮੂਸਾ 2013 ਵਿੱਚ ਚੰਡੀਗੜ੍ਹ ਦੇ ਇੰਜਨੀਰਿੰਗ ਕਾਲਜ ਦੀ ਪੜ੍ਹਾਈ ਛੱਡ ਕੇ ਖਾੜਕੂ ਸਫਾਂ ਵਿੱਚ ਸ਼ਾਮਲ ਹੋ ਗਿਆ। ਬਾਅਦ ਵਿੱਚ ਉਸਨੇ ਆਪਣਾ ਇੱਕ 11ਮੈਂਬਰੀ ਗਰੁੱਪ ਕਾਇਮ ਕਰ ਲਿਆ। ਫੇਰ ਇਸਦਾ ਰਿਸ਼ਤੇਦਾਰੀ ਵਿੱਚੋਂ ਭਰਾ ਲੱਗਦਾ ਬੁਰਹਾਨ ਵਾਨੀ ਇਸਦੇ ਗਰੁੱਪ ਦਾ ਹਿੱਸਾ ਬਣ ਗਿਆ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਪਿੰਡ ਬਮਰਥ ਦਾ 22 ਸਾਲਾਂ ਦਾ ਸ਼ੋਇਬ ਮੁਹੰਮਦ ਲੋਨ ਦੇਹਰਾਦੂਨ ਦੀ ਐਲਪਾਈਨ ਇੰਸਟੀਚੂਸ਼ਨ ਵਿੱਚ ਇਨਫਰਮੇਸ਼ਨ ਟੈਕਨਾਲੋਜੀ ਵਿੱਚ ਸਾਇੰਸ ਦਾ ਵਿਦਿਆਰਥੀ ਸੀ, ਜੋ ਮਈ 2018 ਵਿੱਚ ਪੜ੍ਹਾਈ ਛੱਡ ਕੇ ਖਾੜਕੂ ਸਫਾਂ ਵਿੱਚ ਸ਼ਾਮਲ ਹੋ ਗਿਆ। ਉਹ ਪੜ੍ਹਾਈ ਵਿੱਚ ''ਚੰਗਾ ਵਿਦਿਆਰਥੀ'' ਸੀ ਜਿਹੜਾ ਕਦੇ ''ਫੇਲ੍ਹ ਨਹੀਂ ਸੀ ਹੋਇਆ।'' ਸ਼ੋਇਬ ਦਾ ਪਿਤਾ ਵੀ ਇੱਕ ਖਾੜਕੂ ਸੀ ਜੋ 1995 ਵਿੱਚ ਮਾਰਿਆ ਗਿਆ ਸੀ। 27 ਸਾਲਾਂ ਦਾ ਮੰਨਣ ਬਸ਼ੀਰ ਵਾਨੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਅਲਾਇਡ ਜਿਓਲੋਜੀ ਵਿੱਚ ਪੀਐਚ.ਡੀ. ਕਰ ਰਿਹਾ ਸੀ, ਉਹ 2018 ਦੇ ਸ਼ੁਰੂ ਵਿੱਚ ਖਾੜਕੂਆਂ ਵਿੱਚ ਸ਼ਾਮਲ ਹੋ ਗਿਆ ਅਤੇ 11 ਅਕਤੂਬਰ ਨੂੰ ਉੱਤਰੀ ਕਸ਼ਮੀਰ ਦੇ ਹੰਦਵਾੜਾ ਇਲਾਕੇ ਦੇ ਪਿੰਡ ਸ਼ਤਗੁੰਡ ਵਿੱਚ ਇੱਕ ਮੁਕਾਬਲੇ ਦੌਰਾਨ ਮਾਰਿਆ ਗਿਆ। 13 ਅਕਤੂਬਰ ਨੂੰ ਫਾਰਮੇਸੀ ਦੀ ਪੜ੍ਹਾਈ ਕਰਦੇ ਦੋ ਗੱਭਰੂ ਫੈਜਾਨ ਮਜੀਦ ਅਤੇ ਸ਼ੌਕਤ ਬਿਨ ਯੂਸਫ ਖਾੜਕੂਆਂ ਵਿੱਚ ਸ਼ਾਮਲ ਹੋ ਗਏ। ਹਿਜ਼ਬੁੱਲ ਜਥੇਬੰਦੀ ਦਾ ਰਿਆਜ਼ ਨੈਕੂ ਸਾਇੰਸ ਦਾ ਗਰੈਜੂਏਟ ਹੈ। ਸ੍ਰੀਨਗਰ ਦੇ ਏਸੀਸਾ ਫਜ਼ੀਲੀ ਅਤੇ ਕੋਕਰਨਾਗ ਦੇ ਉਵੈਸੀ ਨੇ ਇੰਜਨੀਰਿੰਗ ਕੀਤੀ ਹੈ। ਕੁਲਗਾਮ ਦੇ 25 ਸਾਲਾਂ ਦੇ ਮੁਜ਼ਾਮਿਲ ਮਨਜ਼ੂਰ ਨੇ ਬਨਾਰਸ ਯੂਨੀਵਰਸਿਟੀ ਤੋਂ ਬੀ.ਟੈਕ ਪਾਸ ਕੀਤੀ ਹੈ ਤੇ ਹਿਜ਼ਬ ਦੇ ਜਨੈਦ ਨੇ ਸ੍ਰੀਨਗਰ ਦੀ ਕਸ਼ਮੀਰ ਯੂਨੀਵਰਸਿਟੀ ਤੋਂ ਬੀ.ਟੈਕ ਪਾਸ ਕੀਤੀ ਹੈ। 18 ਸਾਲ ਦੀ ਉਮਰ ਵਿੱਚ ਹਥਿਆਰ ਚੁੱਕ ਜਾਨ ਦੀ ਬਾਜੀ ਲਾਉਣ ਵਾਲੇ ਤਰਾਲ ਤਹਿਸੀਲ ਦੇ ਪਿੰਡ ਲੜੀਬਲ ਦੇ ਇਸ਼ਾਕ ਨੇ ਦਸਵੀਂ ਵਿੱਚ 98.4 ਫੀਸਦੀ ਅਤੇ ਬਾਰਵੀਂ ਵਿੱਚੋਂ 85 ਫੀਸਦੀ ਅੰਕ ਹਾਸਲ ਕੀਤੇ ਸਨ ਜਿਸ ਨੂੰ ਲੋਕ 'ਨਿਊਟਨ' ਆਖ ਕੇ ਬੁਲਾਉਂਦੇ ਸਨ। ਮਈ 2013 ਵਿੱਚ ਪੁਲਵਾਮਾ ਵਿਖੇ ਮੁਕਾਬਲੇ ਵਿੱਚ ਮਾਰੇ ਗਏ 23 ਸਾਲਾਂ ਦੇ ਰਫੀਕ ਅਹਿਮਦ ਅਹਾਂਗਰ ਉਰਫ ਸੈਫੁੱਲਾ ਨੇ ਸਥਾਨਕ ਇੰਜਨੀਰਿੰਗ ਕਾਲਜ ਵਿੱਚੋਂ ਬੀ. ਟੈਕ ਕੀਤੀ ਹੋਈ ਸੀ। 2011 ਵਿੱਚ ਦੱਖਣੀ ਕਸ਼ਮੀਰ ਵਿੱਚ ਮਾਰੇ ਗਏ ਮਸੀਉੱਲਾ ਖਾਂ ਨੇ ਮਕੈਨੀਕਲ ਇੰਜਨੀਰਿੰਗ ਦੀ ਡਿਗਰੀ ਕੀਤੀ ਹੋਈ ਸੀ। ਪੁਲਵਾਮਾ ਜ਼ਿਲ੍ਹੇ ਦੇ ਸਜਾਦ ਯੂਸਫ ਨੇ ਇਸਲਾਮਿਕ ਸਟੱਡੀਜ਼ ਵਿੱਚ ਐਮ.ਏ. ਕੀਤੀ ਹੋਈ ਸੀ। ਹੈੱਫ ਸ਼ਰਮਲ ਵਿੱਚ ਮੁਕਾਬਲੇ ਵਿੱਚ ਮਾਰੇ ਗਏ ਆਸ਼ਿਕ ਹੁਸੈਨ ਨੇ ਐਮ.ਏ. ਅੰਗਰੇਜ਼ੀ ਅਤੇ ਬੀ.ਐਡ. ਕੀਤੀ ਹੋਈ ਸੀ।
ਕਸ਼ਮੀਰੀ ਨੌਜਵਾਨ-ਵਿਦਿਆਰਥੀ
ਟਾਕਰੇ ਦੇ ਰਾਹ ਕਿਉਂ?
ਕਸ਼ਮੀਰ ਤੋਂ ਬਾਹਰ, ਕਸ਼ਮੀਰੀ ਲੋਕਾਂ ਵੱਲੋਂ ਕੀਤਾ ਜਾ ਰਿਹਾ ਟਾਕਰਾ ਅਨੇਕਾਂ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ ਕਿ ਕਸ਼ਮੀਰੀ ਨੌਜਵਾਨ ਬਲ਼ਦੀ ਦੇ ਬੂਥੇ ਸਿਰ ਕਿਉਂ ਦੇ ਰਹੇ ਹਨ? ਉਹ ਮਰਨ ਤੋਂ ਕਿਉਂ ਨਹੀਂ ਡਰਦੇ? ਜੇਲ੍ਹਾਂ ਜਾਂ ਰਿਸਦੇ ਜਖ਼ਮਾਂ ਤੋਂ ਉਹ ਭੈ-ਭੀਤ ਕਿਉਂ ਨਹੀਂ ਹੁੰਦੇ? ਕਿੰਨੇ ਹੀ ਨੌਜਵਾਨ ਪ੍ਰੋਫੈਸਰੀ, ਡਾਕਟਰੀ, ਇੰਜਨੀਰਿੰਗ, ਪੀਐਚ.ਡੀ., ਪੁਲਸ-ਫੌਜ ਦੀਆਂ ਸਹੂਲਤ ਵਾਲੀਆਂ ਨੌਕਰੀਆਂ ਛੱਡ ਸ਼ਹਾਦਤੀ ਜਾਮ ਪੀਣ ਨੂੰ ਪਹਿਲ ਦੇ ਰਹੇ ਹਨ? ਭਾਰਤ ਦੇ ਹੋਰਨਾਂ ਸ਼ਹਿਰਾਂ ਵਿੱਚ ਉੱਚ ਪੜ੍ਹਾਈਆਂ ਕਰਦੇ ਕਾਲਜਾਂ-ਯੂਨੀਵਰਸਿਟੀਆਂ ਦੇ ਵਿਦਿਆਰਥੀ ਰਣ-ਤੱਤੇ ਵਿੱਚ ਕਿਉਂ ਨਿੱਤਰ ਰਹੇ ਹਨ ਜਾਂ ਸਕੂਲਾਂ-ਕਾਲਜਾਂ ਵਿੱਚ ਪੜ੍ਹਦੀਆਂ ਜਵਾਨ ਕੁੜੀਆਂ ਹੱਥਾਂ ਵਿੱਚ ਪੱਥਰ ਫੜ ਕੇ ਭਾਰਤੀ ਫੌਜਾਂ ਨਾਲ ਕਿਉਂ ਭਿੜ ਰਹੀਆਂ ਹਨ?
ਕਸ਼ਮੀਰੀ ਨੌਜਵਾਨਾਂ ਵੱਲੋਂ ਹਥਿਆਰ ਚੁੱਕ ਕੇ ਭਾਰਤੀ ਫੌਜ ਨਾਲ ਟੱਕਰਨ ਅਤੇ ਜਾਨ ਦੀ ਬਾਜੀ ਤੱਕ ਲਾ ਦੇਣ ਲਈ ਜਿਹੜੇ ਵੀ ਕੁੱਝ ਪੱਖ ਆਸਿਫ ਵਾਨੀ ਨੇ ਕਸ਼ਮੀਰੀ ਵਿਦਿਆਰਥੀਆਂ ਨਾਲ ਮੁਲਾਕਾਤਾਂ ਕਰਕੇ ਇਕੱਠੇ ਕੀਤੇ ਹਨ, ਉਹ ਇਸ ਤਰ੍ਹਾਂ ਹਨ—
ਨਜ਼ਮਸ ਸ਼ਕੀਬ, ਕਸ਼ਮੀਰ ਯੂਨੀਵਰਸਿਟੀ ਵਿੱਚ ਇਕਨਾਮਿਕਸ ਦਾ ਵਿਦਿਆਰਥੀ- ਕਸ਼ਮੀਰੀ ਨੌਜਵਾਨ ਅੱਤਵਾਦੀ ਇਸ ਕਰਕੇ ਬਣਦੇ ਹਨ, ਕਿਉਂਕਿ ਉਹਨਾਂ ਨੂੰ ਕਸ਼ਮੀਰ ਦੇ ਅੰਦਰ ਅਤੇ ਬਾਹਰ ਦਾਬੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਉਹਨਾਂ ਨੂੰ ਦਹਿਸ਼ਤਗਰਦ ਆਖਿਆ ਜਾਂਦਾ ਹੈ, ਜਿਸ ਨਾਲ ਉਹਨਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਬਹੁਪੱਖੀ ਸਿੱਖਿਆ ਦਾ ਵਿਕਾਸ ਹੋਣ ਨਾਲ ਨਵੀਂ ਪੀੜ੍ਹੀ ਦੀ ਸੋਚਣ ਧਾਰਾ ਬਦਲ ਗਈ ਹੈ, ਉਹ ਸਮਾਜ 'ਤੇ ਮੜ੍ਹੇ ਜਾ ਰਹੇ ਜਬਰ ਬਾਰੇ ਬਾਰੀਕੀ ਅਤੇ ਸਪੱਸ਼ਟਤਾ ਨਾਲ ਸੋਚਦੇ ਹਨ। ਉਹਨਾਂ ਨੂੰ ਇੱਕੋ ਇੱਕ ਹੱਲ ਜੋ ਨਜ਼ਰ ਆਉਂਦਾ ਹੈ, ਉਹ ਹੈ ਜ਼ੁਲਮਾਂ ਖਿਲਾਫ ਬਗਾਵਤ ਤੇ ਉਹ ਬਾਗੀ ਬਣ ਜਾਂਦੇ ਹਨ। ਮੌਜੂਦਾ ਪੀੜ੍ਹੀ ਕਾਰਨਾਂ ਨੂੰ ਸਮਝਦੀ ਹੈ ਅਤੇ ਇਸਦੇ ਸਿੱਟੇ ਵਜੋਂ ਜਦੋਂ ਕੋਈ ਖਾੜਕੂਪੁਣੇ ਦਾ ਰਾਹ ਅਖਤਿਆਰ ਕਰਦਾ ਹੈ ਤਾਂ ਉਹ ਆਪਣੀ ਜਾਨ ਕੁਰਬਾਨ ਕਰਦਾ ਹੈ, ਹੁਣ ਦੇ ਮਿਲੀਟੈਂਟ 90ਵਿਆਂ ਦੇ ਖਾੜਕੂਆਂ ਨਾਲੋਂ ਵਧੇਰੇ ਜਾਗਰੂਕ ਹਨ। ਅੱਜ ਉਹ ਅਜਿਹੇ ਯੁੱਗ ਵਿੱਚ ਰਹਿ ਰਹੇ ਹਨ, ਜਿੱਥੇ ਜਦੋਂ ਵੀ ਸਮਾਜੀ, ਸਿਆਸੀ, ਧਾਰਮਿਕ ਜਾਂ ਕਿਸੇ ਵੀ ਵਿਸ਼ੇ 'ਤੇ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਬਿਜਲੀ ਦੀ ਤੇਜੀ ਨਾਲ ਹਾਸਲ ਹੋ ਜਾਂਦੀ ਹੈ। ਹਰ ਚੀਜ਼ ਬਾਰੇ ਆਸਾਨੀ ਨਾਲ ਹਾਸਲ ਹੋਣ ਵਾਲੀ ਸੂਚਨਾ ਨੇ ਲੋਕਾਂ ਦੀ ਸੋਚਣੀ ਵਿਸ਼ਾਲ ਕਰ ਦਿੱਤੀ ਹੈ, ਇਹ ਵੀ ਇੱਕ ਪੱਖ ਹੈ। ਇਸ ਨੇ ਲੋਕਾਂ ਦੀ ਸੋਚਣੀ ਬਦਲ ਦਿੱਤੀ ਹੈ। ਇੱਕ ਪਾਸੇ ਕਸ਼ਮੀਰ 'ਤੇ ਭਾਰਤੀ ਹਾਕਮਾਂ ਵੱਲੋਂ ਬੇਇਨਸਾਫੀ ਤੇ ਧੱਕਾ ਕੀਤਾ ਜਾ ਰਿਹਾ ਹੈ ਜਦੋਂ ਕਿ ਦੂਸਰੇ ਪਾਸੇ ਨਵੀਂ ਪੀੜ੍ਹੀ ਕਿੰਨੇ ਹੀ ਪਾਸਿਆਂ ਤੋਂ ਜਾਣਕਾਰੀ ਅਤੇ ਗਿਆਨ ਹਾਸਲ ਕਰਕੇ ਟਾਕਰੇ ਦੀ ਭਾਵਨਾ ਨਾਲ ਸ਼ਰਸਾਰ ਹੁੰਦੀ ਹੈ। ਅੱਗੇ ਭਾਰਤੀ ਫੌਜ ਵੱਲੋਂ ਕਸ਼ਮੀਰੀ ਲੋਕਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ- ਇੱਥੇ ਬਹੁਤ ਸਾਰੇ ਅਜਿਹੇ ਮਾਮਲੇ ਵਿਖਾਈ ਦਿੰਦੇ ਹਨ, ਜਦੋਂ ਬਿਨਾ ਕਿਸੇ ਗਲਤੀ ਜਾਂ ਗੁਨਾਹ ਤੋਂ ਆਦਮੀ, ਔਰਤਾਂ ਅਤੇ ਬੱਚਿਆਂ ਤੱਕ ਨੂੰ ਉਹਨਾਂ ਦੇ ਘਰਾਂ ਵਿੱਚ ਵੜ ਕੇ ਮਾਰਿਆ-ਕੁੱਟਿਆ ਜਾਂਦਾ ਹੈ। ਜ਼ੁਲਮਾਂ ਦੀ ਇਹ ਇੰਤਹਾ ਬਲ਼ਦੀ 'ਤੇ ਤੇਲ ਪਾਉਂਦੀ ਹੈ। ਜੇ ਕਿਸੇ ਸਮਾਜ ਵਿੱਚ ਅਜਿਹਾ ਹੋ ਰਿਹਾ ਹੋਵੇ ਤਾਂ ਉਸ ਕੌਮ ਦੀ ਜੁਆਨੀ ਇਹ ਕੁੱਝ ਕਿਵੇਂ ਬਰਦਾਸ਼ਤ ਕਰ ਸਕਦੀ ਹੈ?
ਰਮੀਜ਼ ਭੱਟ, ਸਾਊਥ ਏਸ਼ੀਅਨ ਪਾਲੇਟਿਕਸ ਐਂਡ ਇਕਨਾਮਿਕ- ਕਿਸੇ ਪੜ੍ਹੇ-ਲਿਖੇ ਜਾਂ ਅਨਪੜ੍ਹ ਕਸ਼ਮੀਰੀ ਨੌਜਵਾਨ ਵੱਲੋਂ ਖਾੜਕੂਪੁਣੇ ਦੇ ਰਾਹ ਪੈਣਾ ਸਮਝਣਾ ਕੋਈ ਔਖਾ ਕੰਮ ਨਹੀਂ। ਭਾਰਤ ਬੇਰੁਜ਼ਗਾਰੀ ਨੂੰ ਇੱਕ ਕਾਰਨ ਦੱਸ ਰਿਹਾ ਹੈ, ਪਰ ਪੀਐਚ.ਡੀ. ਕਰਨ ਵਾਲੇ ਮੰਨਨ ਬਸ਼ੀਰ ਵਾਨੀ ਦੀ ਉਦਾਹਰਨ ਅਜਿਹੀ ਹੈ, ਜਿਸ ਨੂੰ ਭਾਰਤ ਸੁਣਨਾ ਨਹੀਂ ਚਾਹੁੰਦਾ। ਕਸ਼ਮੀਰ ਦਾ ਮਸਲਾ ਭਾਰਤ, ਪਾਕਿਸਤਾਨ ਅਤੇ ਚੀਨ ਨਾਲ ਜੁੜਿਆ ਹੋਣ ਕਰਕੇ ਜਲਦੀ ਹੱਲ ਦੀ ਮੰਗ ਕਰਦਾ ਹੈ, ਜੇਕਰ ਇਹ ਹੱਲ ਨਹੀਂ ਕੀਤਾ ਜਾਂਦਾ ਤਾਂ ਇਹ ਕਸ਼ਮੀਰ ਅਤੇ ਭਾਰਤ ਵਾਸਤੇ ਤਬਾਹਕੁੰਨ ਹੋਵੇਗਾ। ਨਵੀਂ ਪੀੜ੍ਹੀ ਕਦੋਂ ਤੱਕ ਸੰਤਾਪ ਹੰਢਾਉਂਦੀ ਰਹੇਗੀ? ਅਸੀਂ ਹਰ ਪੱਖੋਂ ਹੀ ਬਹੁਤ ਕੁੱਝ ਝੱਲਿਆ ਹੈ, ਪਰ ਭਾਰਤੀ ਰਾਜ ਅਜੇ ਵੀ ਨਾ ਸਿਰਫ ਆਪਣੇ ਦਲਾਲਾਂ ਦੀ, ਕਾਲੇ ਕਾਨੂੰਨਾਂ ਨਾਲ ਪੁਸ਼ਤ-ਪਨਾਹੀ ਕਰ ਰਿਹਾ ਹੈ, ਸਗੋਂ ਕਸ਼ਮੀਰੀਆਂ ਦੇ ਜਜ਼ਬਾਤਾਂ ਦਾ ਖਿਲਵਾੜ ਵੀ ਕਰ ਰਿਹਾ ਹੈ। ਸਾਲ, ਦਹਾਕੇ ਅਤੇ ਹੁਣ ਸਦੀ ਬੀਤਣ ਵਾਲੀ ਹੈ, ਕਿਸੇ ਨੇ ਇਹ ਗੌਰ ਨਹੀਂ ਕੀਤੀ ਕਿ ਕਸ਼ਮੀਰੀ ਨੌਜਵਾਨ ਖਾੜਕੂਪੁਣੇ ਦੇ ਰਾਹ ਕਿਉਂ ਤੁਰੇ ਹਨ? ਸਿੱਧਾ ਜਿਹਾ ਜੁਆਬ ਏਹੀ ਹੈ ਕਿ ਭਾਰਤ ਨੇ ਇਸ ਭੂਮੀ 'ਤੇ ਜਬਰੀ ਕਬਜ਼ਾ ਕੀਤਾ ਹੋਇਆ ਹੈ- ਭਾਰਤ ਦੇ ਮੋਢੀਆਂ ਨੇ ਇੱਥੇ ਰਾਏ-ਸ਼ੁਮਾਰੀ ਦੀ ਗੱਲ ਕੀਤੀ ਸੀ। ਜੇ ਕਸ਼ਮੀਰੀਆਂ ਨੂੰ ਉਹਨਾਂ ਦੇ ਅਧਿਕਾਰ ਦਿੱਤੇ ਜਾਣ ਤਾਂ ਕੋਈ ਅੱਤਵਾਦ ਦੇ ਰਾਹ ਨਹੀਂ ਤੁਰੇਗਾ।
ਨਾਸਿਰ ਰਾਠੇਰ, ਐਮ.ਐਸਸੀ. ਫਿਜ਼ਿਕਸ- ਪੜ੍ਹੀ ਲਿਖੀ ਜੁਆਨੀ ਤੋਂ ਕੋਈ ਇਹ ਆਸ ਕਿਵੇਂ ਕਰ ਸਕਦਾ ਹੈ ਕਿ ਟਾਕਰਾ ਨਾ ਕਰੇ ਜਦੋਂ ਉਸਦੇ ਵਿਰੋਧ ਪ੍ਰਗਟਾਉਣ ਦੇ ਹੱਕ ਨੂੰ ਕੁਚਲਿਆ ਜਾ ਰਿਹਾ ਹੋਵੇ, ਉਸਦੇ ਮੂੰਹ 'ਤੇ ਛਿੱਕੜੀ ਦਿੱਤੀ ਜਾ ਰਹੀ ਹੋਵੇ। ਰੌਸ਼ਨ-ਦਿਮਾਗ ਜੁਆਨੀ ਵੱਲੋਂ ਹਿਜ਼ਬੁੱਲ ਮੁਜਾਹਦੀਨ, ਲਸ਼ਕਰੇ-ਤੋਇਬਾ ਜਾਂ ਜੈਸ਼-ਏ ਮੁਹੰਮਦ ਦੀਆਂ ਸਫਾਂ ਵਿੱਚ ਸ਼ਾਮਲ ਹੋਣ ਦਾ ਮੁੱਖ ਕਾਰਨ ਉਹਨਾਂ ਵਿਚਲੀ ਨਿਰਾਸ਼ਾ, ਉਦਾਸੀ ਅਤੇ ਬੇਉਮੀਦੀ ਹੈ, ਜਿਹਨਾਂ ਦੀ ਵਜਾਹ ਕਾਰਨ ਅਤਿ ਨਾਜ਼ੁਕ ਜਜ਼ਬੇ ਮੁਰਝਾਉਂਦੇ ਜਾ ਰਹੇ ਹਨ ਕਿ ਉਹਨਾਂ ਦੇ ਦੁਆਲੇ ਹੋਈ ਕੀ ਜਾ ਰਿਹਾ ਹੈ? ਉਹਨਾਂ ਨੂੰ ਕਸ਼ਮੀਰ ਮਸਲੇ ਦਾ ਕੋਈ ਹੱਲ ਹੁੰਦਾ ਵਿਖਾਈ ਨਹੀਂ ਦਿੰਦਾ। ਇਨਸਾਫ ਤੋਂ ਇਨਕਾਰ, ਸੁਰੱਖਿਆ ਅਮਲੇ ਵੱਲੋਂ ਉਹਨਾਂ ਦੀ ਨਿੱਤ-ਰੋਜ਼ ਹੁੰਦੀ ਬੇਇੱਜਤੀ ਅਜਿਹੇ ਹੋਰ ਮਸਲੇ ਹਨ, ਜੋ ਪੜ੍ਹੇ-ਲਿਖੇ ਲੋਕਾਂ ਨੂੰ ਹਥਿਆਰ ਚੁੱਕਣ ਵੱਲ ਲਿਜਾਂਦੇ ਹਨ। ਮਨੁੱਖ ਆਪਣੇ ਸੁਭਾਅ ਵਜੋਂ ਮਾਣ-ਤਾਣ, ਸ਼ਾਨ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਪਰ ਜਦੋਂ ਕਿਸੇ ਪੜ੍ਹੇ-ਲਿਖੇ ਨੌਜੁਆਨ ਨੂੰ ਉਸਦੇ ਹੱਕਾਂ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ ਤਾਂ ਬਾਗੀ ਬਣ ਜਾਣਾ ਕਿਸੇ ਦੀ ਪਹਿਲੀ ਪਸੰਦ ਹੋ ਜਾਂਦੀ ਹੈ। ਹੋਰ ਅੱਗੇ- ਗੁਲਾਮੀ, ਜਬਰ, ਜ਼ੁਲਮ ਅਤੇ ਅਨਿਆਏ ਦੇ ਖਿਲਾਫ ਧਾਰਮਿਕ ਪ੍ਰੇਰਨਾ ਬਲ਼ਦੀ 'ਤੇ ਤੇਲ ਪਾਉਂਦੀ ਹੈ।
ਸ਼ਬੀਰ ਰਾਠੇਰ, ਬੀ.ਟੈੱਕ ਦਾ ਵਿਦਿਆਰਥੀ- ਮੇਰੀ ਜਾਚੇ ਇਹ ਸਵਾਲ ਕਰਨਾ ਹੀ ਮੂਰਖਤਾ ਹੈ ਕਿ ਜ਼ਿੰਦਗੀ ਦੇ ਹਰ ਖੇਤਰ ਦਾ ਕਸ਼ਮੀਰੀ ਨੌਜਵਾਨ ਭਾਰਤੀ ਰਾਜ ਦੇ ਖਿਲਾਫ ਹਥਿਆਰ ਕਿਉਂ ਚੁੱਕਦਾ ਹੈ। ਜਦੋਂ ਸਿਆਸੀ ਘੇਰਾ ਸੁੰਗੜਦਾ ਗਿਆ ਹੋਵੇ, ਜਦੋਂ ਵਿਰੋਧ ਲਈ ਕੋਈ ਥਾਂ ਨਾ ਹੋਵੇ, ਜਦੋਂ ਤੁਹਾਡੇ 'ਤੇ ਮਰਜੀ ਥੋਪੀ ਜਾ ਰਹੀ ਹੋਵੇ, ਜਦੋਂ ਤੁਸੀਂ ਆਪਣੀ ਪਸੰਦ ਵਾਲੀ ਟੀਮ ਦੀ ਖੁਸ਼ੀ ਵੀ ਨਾ ਮਨਾ ਸਕੋ, ਜਦੋਂ ਕਿਸੇ ਦੇ ਜਜ਼ਬਿਆਂ ਨੂੰ ਜੇਲ੍ਹ ਮਿਲੇ ਤਾਂ ਤੁਸੀਂ ਕਿਸੇ ਨੌਜੁਆਨ ਕੋਲੋਂ ਕੀ ਆਸ ਕਰਦੇ ਹੋ? ਆਜ਼ਾਦੀ ਪੱਖੀ ਸਿਆਸੀ ਲੀਡਰਸ਼ਿੱਪ ਵਿੱਚ ਭਰੋਸੇ ਦੀ ਘਾਟ ਇੱਕ ਹੋਰ ਕਾਰਨ ਹੈ, ਜਿਸਦੀ ਵਜਾਹ ਕਰਕੇ ਜੁਆਨੀ ਨੇ ਬੰਦੂਕ ਚੁੱਕੀ ਹੈ। ਹੁਣ 21ਵੀਂ ਸਦੀ ਚੱਲ ਰਹੀ ਹੈ, ਕਸ਼ਮੀਰ ਦੀ ਜੁਆਨੀ ਵੀ ਆਪਣੇ ਆਪ ਨੂੰ ਦੁਨੀਆਂ ਦੇ ਕਿਸੇ ਵੀ ਹਿੱਸੇ ਨਾਲੋਂ ਘੱਟ ਨਹੀਂ ਸਮਝਦੀ। ਕਸ਼ਮੀਰ ਦੀ ਜੁਆਨੀ ਨੇ ਇਹ ਸਮਝ ਲਿਆ ਹੈ ਕਿ ਭਾਰਤੀ ਰਾਜ ਕਸ਼ਮੀਰ ਮਸਲੇ 'ਤੇ ਉਦੋਂ ਹੀ ਕੋਈ ਗੌਰ ਕਰਦਾ ਹੈ, ਜਦੋਂ ਇੱਥੇ ਉਥਲ-ਪੁਥਲ ਹੋਵੇ ਨਹੀਂ ਤਾਂ ਉਹ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਕੌਮਾਂਤਰੀ ਮੰਚਾਂ ਵੱਲੋਂ ਕਸ਼ਮੀਰ ਝਗੜੇ ਬਾਰੇ ਮੱਠਾ ਹੁੰਗਾਰਾ ਵੀ ਕਸ਼ਮੀਰੀ ਜੁਆਨੀ ਵਿੱਚ ਬੇਦਿਲੀ ਪੈਦਾ ਕਰਦਾ ਹੈ ਕਿ ਸੰਸਾਰ ਤਾਕਤਾਂ ਸ਼ਾਂਤਮਈ ਢੰਗ ਨਾਲ ਇਸ ਮਸਲੇ ਦਾ ਕੋਈ ਹੱਲ ਨਹੀਂ ਕਰ ਸਕਦੀਆਂ, ਇਸ ਦੀ ਵਜਾਹ ਕਾਰਨ ਵੀ ਉਹ ਹਿੰਸਕ ਰਾਹ ਦੀ ਚੋਣ ਕਰਦੇ ਹਨ। ਕਸ਼ਮੀਰ ਦੇ ਬਹੁਤੇ ਵਿਦਿਆਰਥੀ ਭਾਰਤੀ ਰਾਜ ਖਿਲਾਫ ਬੰਦੂਕ ਚੁੱਕਣ ਦੇ ਹਾਮੀ ਹਨ। ਜ਼ਰਾ ਸੋਚੋ, ਜੇਕਰ ਤੁਹਾਡੇ 30 ਜਾਂ 40 ਹਮ-ਜਮਾਤੀ ਹੋਣ, ਉਹਨਾਂ ਵਿੱਚੋਂ ਕੁੱਝ ਬੰਬਾਂ-ਬੰਦੂਕਾਂ ਨਾਲ ਜਖਮੀ ਹੋ ਗਏ ਹੋਣ, ਪੈਲੇਟ ਗੰਨਾਂ ਦੇ ਛਰਿਆਂ ਨਾਲ ਕੁੱਝ ਪੂਰੇ ਜਾਂ ਥੋੜ੍ਹੇ ਅੰਨ੍ਹੇ ਹੋ ਗਏ ਹਨ, ਕੁੱਝ ਨੂੰ ਲਾਪਤਾ ਕਰ ਦਿੱਤਾ ਗਿਆ ਹੋਵੇ, ਲਾਪਤਾ ਕੀਤੇ ਗਿਆਂ ਵਿੱਚੋਂ ਕੁੱਝ ਜੇਲ੍ਹਾਂ ਵਿੱਚ ਸੜ ਰਹੇ ਹੋਣ, ਜਾਂ ਇੱਕ ਦੋ ਨੂੰ ਮਾਰ ਦਿੱਤਾ ਗਿਆ ਹੋਵੇ- ਉੱਪਰ ਜ਼ਿਕਰ ਕੀਤੇ ਹਾਲਾਤ ਹੀ ਨੌਜੁਆਨਾਂ ਨੂੰ ਭੜਕਾਉਣ ਲਈ ਕਾਫੀ ਹਨ।

No comments:
Post a Comment