''ਪਿੰਜਰਾ ਤੋੜ ਮੁਹਿੰਮ'' ਦੀ ਪੇਸ਼ਕਦਮੀ
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘਰਸ਼ ਦੀ ਸ਼ਾਨਦਾਰ ਜਿੱਤ
ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਹੋਸਟਲ 'ਚ ਰਹਿੰਦੀਆਂ ਵਿਦਿਆਰਥਣਾਂ ਦੇ ਆਉਣ-ਜਾਣ 'ਤੇ ਲਾਈਆਂ ਜੇਲ੍ਹ-ਨੁਮਾ ਪਾਬੰਦੀਆਂ ਦੇ ਸਿਕੰਜ਼ੇ ਨੂੰ ਤੋੜਨ ਲਈ ਚੱਲਿਆ 48 ਦਿਨਾਂ ਸੰਘਰਸ਼ ਆਖਿਰ ਜੇਤੂ ਹੋ ਨਿੱਬੜਿਆ ਹੈ।
ਯਾਦ ਰਹੇ ਕਿ ਪੰਜਾਬ ਯੂਨੀਵਰਸਿਟੀ ਹੋਸਟਲਾਂ ਵਿੱਚ ਲੜਕੀਆਂ ਗਰਮੀਆਂ ਵਿੱਚ 7 ਵਜੇ ਅਤੇ ਸਰਦੀਆਂ ਵਿੱਚ 6 ਵਜੇ ਤੱਕ ਪਹੁੰਚਣ ਲਈ ਪਾਬੰਦ ਸਨ। ਜੇਕਰ ਕੋਈ ਲੜਕੀ ਇਸ ਮਿਥੀ ਗਈ ਪਾਬੰਦੀ ਦੀ ਉਲੰਘਣਾ ਕਰਦੀ ਸੀ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਂਦਾ ਸੀ। ਅਤੇ ਇਸ ਲਈ ਜੁਆਬ-ਤਲਬੀ ਅਤੇ ਝਾੜ-ਝੰਬ ਵੀ ਹੁੰਦੀ ਸੀ। ਹਰ 15 ਮਿੰਟ ਦੇਰੀ ਨਾਲ ਆਉਣ 'ਤੇ 25 ਰੁਪਏ ਜੁਰਮਾਨਾ ਹੁੰਦਾ ਸੀ। ਵਿਦਿਆਰਥੀਆਂ ਵਿੱਚ ਇਹਨਾਂ ਜੇਲ੍ਹ ਵਰਗੀਆਂ ਬੰਦਿਸ਼ਾਂ ਖਿਲਾਫ ਔਖ ਅਤੇ ਗੁੱਸਾ ਲੰਮੇ ਅਰਸੇ ਤੋਂ ਧੁਖ ਰਿਹਾ ਸੀ। ਪਰ ਇਸ ਧੁਖਦੀ ਔਖ ਅਤੇ ਗੁੱਸੇ ਨੂੰ ਸਹੀ ਮੂੰਹਾਂ ਦੇਣ ਅਤੇ ਸੰਘਰਸ਼ ਵਿੱਚ ਢਾਲਣ ਜੋਗਰੀ ਕੋਈ ਅਸਰਦਾਰ ਅਤੇ ਦਰੁਸਤ ਸੇਧ ਨੂੰ ਪ੍ਰਣਾਈ ਵਿਦਿਆਰਥੀ ਜਥੇਬੰਦੀ ਨਾ ਹੋਣ ਕਰਕੇ ਨਿਹੱਕੀਆਂ ਬੰਦਿਸ਼ਾਂ ਦਾ ਦਸਤੂਰ ਜਾਰੀ ਸੀ।
ਇਹਨਾਂ ਬੰਦਿਸ਼ਾਂ ਨੂੰ ਤੋੜਨ ਅਤੇ ਯੂਨੀਵਰਸਿਟੀ ਫਿਜ਼ਾ ਦੇ ਅੱਧ 'ਤੇ ਆਪਣੇ ਅਧਿਕਾਰ ਜਤਲਾਈ ਲਈ ਅਹੁਲਦੀਆਂ ਵਿਦਿਆਰਥਣਾਂ ਨੂੰ ਉਦੋਂ ਆਸ ਦੀ ਕਿਰਨ ਵਿਖਾਈ ਦਿੱਤੀ, ਜਦੋਂ ਸਟੂਡੈਂਟਸ ਫਾਰ ਸੁਸਾਇਟੀ (ਐਸ.ਐਫ.ਐਸ.) ਦੀ ਅਗਵਾਈ ਹੇਠ ਪਿਛਲੇ ਵਰ੍ਹੇ ਯੂਨੀਵਰਸਿਟੀ ਵਿਦਿਆਰਥੀਆਂ ਦੇ ਖਾੜਕੂ ਸੰਘਰਸ਼ ਵੱਲੋਂ ਅਧਿਕਾਰੀਆਂ ਨੂੰ ਆਪਣੀਆਂ ਹੱਕੀ ਮੰਗਾਂ ਮੰਨਣ ਲਈ ਮਜਬੁਰ ਕੀਤਾ ਗਿਆ। ਉਸ ਵਕਤ ਇਸ ਜਥੇਬੰਦੀ ਦਾ ਅਸਰ ਕਬੂਲਦੀਆਂ ਵਿਦਿਆਰਥਣਾਂ ਵੱਲੋਂ ਹੋਸਟਲ ਦੇ ਪਿੰਜਰੇ ਨੂੰ ਤੋੜਨ ਅਤੇ ਯੂਨੀਵਰਸਿਟੀ ਫਿਜ਼ਾ ਵਿੱਚ ਲੜਕਿਆਂ ਵਾਂਗ ਹੱਕ ਜਤਾਉਣ ਲਈ ਚਰਚਾ ਚਲਾਈ ਗਈ। ਪਰ ਹਾਲੀਂ ਵੀ ਵਿਦਿਆਰਥਣਾਂ ਦਾ ਕਾਫੀ ਵੱਡਾ ਹਿੱਸਾ ਸੰਘਰਸ਼ ਲਈ ਹੀਆ ਕਰਨ ਨੂੰ ਤਿਆਰ ਨਹੀਂ ਸੀ।
ਅਸਲ ਵਿੱਚ- ਹੋਸਟਲ ਪਾਬੰਦੀਆਂ ਨੂੰ ਹਟਾਉਣ ਲਈ ਸੰਘਰਸ਼ ਮਹਿਜ਼ ਹੋਸਟਲ ਤੇ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਮੜ੍ਹੇ ਦਾਬੇ ਨੂੰ ਤੋੜਨ ਦਾ ਹੀ ਮਾਮਲਾ ਨਹੀਂ ਸੀ। ਇਹ ਸੰਘਰਸ਼ ਸਮਾਜ ਅੰਦਰ ਹਾਵੀ ਉਸ ਮੱਧਯੁੱਗੀ ਜਾਗੀਰੂ ਅਤੇ ਪਿਤਰੀ ਸੋਚ ਅਤੇ ਕਦਰਾਂ-ਕੀਮਤਾਂ ਦੀਆਂ ਜੰਜ਼ੀਰਾਂ ਨੂੰ ਚੁਣੌਤੀ ਦੇਣ ਵਾਲੇ ਸੰਘਰਸ਼ ਦੀ ਹੀ ਇੱਕ ਸ਼ਕਲ ਹੋਣਾ ਸੀ। ਹੋਸਟਲਾਂ ਵਿੱਚ ਵਿਦਿਆਰਥਣਾਂ 'ਤੇ ਮੜ੍ਹੀਆਂ ਬੰਦਿਸ਼ਾਂ ਇਸ ਪਿਛਾਂਹਖਿੱਚੂ ਜਾਗੀਰੂ ਅਤੇ ਪਿਤਰੀ ਸੋਚ ਦੀ ਪੈਦਾਇਸ਼ ਇਹਨਾਂ ਕਦਰਾਂ-ਕੀਮਤਾਂ ਦੀਆਂ ਜੰਜ਼ੀਰਾਂ ਦੀ ਹੀ ਇੱਕ ਕੜੀ ਹੈ। ਇਸ ਜੰਜ਼ੀਰ ਦੀਆਂ ਕੜੀਆਂ ਜਿੱਥੇ ਵੀ ਔਰਤਾਂ ਵਿਚਰਦੀਆਂ ਹਨ, ਹਰ ਥਾਂ ਮੌਜੂਦ ਹਨ। ਘਰਬਾਰ, ਸਿੱਖਿਆ ਸੰਸਥਾਵਾਂ, ਦਫਤਰਾਂ, ਕੰਮ ਦੀਆਂ ਥਾਵਾਂ, ਸਰਕਾਰੀ ਸੰਸਥਾਵਾਂ- ਗੱਲ ਕੀ ਹਰ ਥਾਂ ਔਰਤਾਂ ਕਹਿਣ ਨੂੰ ਬਰਾਬਰ ਹਨ, ਪਰ ਹਕੀਕਤ ਵਿੱਚ ਦੂਜੇ ਦਰਜ਼ੇ ਦੀਆਂ ਨਾਗਰਿਕ ਹਨ, ਮਰਦ ਤੋਂ ਕਮਜ਼ੋਰ ਸਮਝਦੀਆਂ ਜਾਂਦੀਆਂ ਹਨ, ਮਰਦਾਂ ਦੀਆਂ ਮੁਥਾਜ ਹਨ ਅਤੇ ਮਰਦ ਸਰਪ੍ਰਸਤੀ ਤੋਂ ਬਿਨਾ ਉਹਨਾਂ ਦੀ ਹੋਂਦ ਹੀ ਨਹੀਂ ਚਿਤਵੀ ਜਾਂਦੀ। ਜੇ ਕੋਈ ਲੜਕੀ/ਔਰਤ ਇਸ ਪਿਛਾਂਹਖਿੱਚੂ ਕਦਰਾਂ-ਕੀਮਤਾਂ ਦੇ ਪਿੰਜਰੇ 'ਚੋਂ ਆਜ਼ਾਦ ਹੋਣ ਅਤੇ ਪਰਵਾਜ਼ ਭਰਨ ਲਈ ਪਰ ਤੋਲਦੀ ਹੈ, ਤਾਂ ਇਹਨਾਂ ਪਿਛਾਂਹਖਿੱਚੂ ਕਦਰਾਂ-ਕੀਮਤਾਂ ਦੇ ਠੇਕੇਦਾਰਾਂ ਦਾ ਲਾਣਾ ਅੱਗ-ਬਬੂਲਾ ਹੋ ਉੱਠਦਾ ਹੈ। ਉਹਨਾਂ ਦੇ ਪਰ ਕੁਤਰਨ ਲਈ ਧੱਕੜ ਅਤੇ ਹਿੰਸਕ ਹਰਬਿਆਂ ਨੂੰ ਵਰਤਣ ਤੱਕ 'ਤੇ ਉਤਾਰੂ ਹੋ ਜਾਂਦਾ ਹੈ। ਇਸੇ ਲਈ ਸਾਧਾਰਨ ਔਰਤਾਂ ਅਤੇ ਵਿਦਿਆਰਥਣਾਂ ਵਾਸਤੇ ਇਹਨਾਂ ਪਿਛਾਂਹਖਿੱਚੂ ਕਦਰਾਂ-ਕੀਮਤਾਂ ਦਾ ਜੰਜਾਲ ਇੱਕ ਹਊਆ ਹੈ।
ਇਹੀ ਵਜ੍ਹਾ ਹੈ ਕਿ ਜਦੋਂ ਕਿਤੇ ਔਰਤਾਂ ਵੱਲੋਂ ਸਮਾਜਿਕ ਫਿਜ਼ਾ ਅੰਦਰ ਅਤੇ ਵਿਦਿਆਰਥਣਾਂ ਵੱਲੋਂ ਹੋਸਟਲਾਂ ਤੇ ਸਿੱਖਿਆ ਸੰਸਥਾਵਾਂ ਦੇ ਮਾਹੌਲ ਵਿੱਚ ਮਰਦਾਂ ਬਰਾਬਰ ਜਮਹੂਰੀ ਖੁੱਲ੍ਹਾਂ ਤੇ ਹੱਕਾਂ ਲਈ ਦਾਅਵਾ ਜਤਲਾਈ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਹੋਸਟਲਾਂ ਤੇ ਸਿੱਖਿਆ ਸੰਸਥਾਵਾਂ ਦੇਅਧਿਕਾਰੀ ਹੀ ਨਹੀਂ ਬੁਖਲਾ ਉੱਠਦੇ, ਸਗੋਂ ਬਹੁਤ ਸਾਰੇ ਮਾਪਿਆਂ ਸਮੇਤ ਸਮਾਜ ਵਿੱਚ ਰਵਾਇਤੀ ਅਸਰ-ਰਸੂਖ ਰੱਖਦੇ ਕਈ (ਵੱਡੇ ਵਕੀਲ, ਮੌਕਾਪ੍ਰਸਤ ਸਿਆਸਤਦਾਨ, ਪ੍ਰਸਾਸ਼ਨਿਕ ਅਧਿਕਾਰੀ ਵਗੈਰਾ) ਵਿਅਕਤੀ ਵੀ ਗੁੱਸੇਨਾਲ ਲਾਲ ਪੀਲੇ ਹੋ ਉੱਠਦੇ ਹਨ। ਕਿਉਂਕਿ ਉਹ ਸਾਰੇ ਆਪਣੇ ਆਪ ਨੂੰ ਇਸ ਜਾਗੀਰੂ ਤੇ ਪਿਤਰੀ ਸੱਤਾ ਦੇ ਪਿੰਜਰੇ ਦੇ ਪਹਿਰੇਦਾਰ ਸਮਝਦੇ ਹਨ ਅਤੇ ਇਸ ਪਿੰਜਰੇ ਦੇ ਪੰਛੀਆਂ ਵੱਲੋਂ ਛੇੜੀ ਪਰਵਾਜ਼ ਭਰਨ ਦੀ ਹਰ ਧੁਨ ਉਹਨਾਂ ਨੂੰ ਸੂਲ ਵਾਂਗ ਚੁੱਭਦੀ ਹੈ। ਇਸਦੇ ਉਲਟ, ਆਮ ਔਰਤਾਂ/ਵਿਦਿਆਰਥਣਾਂ ਨੂੰ ਵੀ ਇਸ ਪਿੰਜਰੇ ਵਿੱਚੋਂ ਪਰਵਾਜ਼ ਭਰਨ ਦੀ ਗੱਲ ਇੱਕ ਹਊਆ ਲੱਗਦੀ ਹੈ, ਨਾ ਮੁਮਕਿਨ ਲੱਗਦੀ ਹੈ।
ਇਸੇ ਕਰਕੇ, ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਇਹਨਾਂ ਬੰਦਿਸ਼ਾਂ ਖਿਲਾਫ ਔਖ ਦੇ ਬਾਵਜੂਦ ਉੱਦੋਂ ਤੱਕ ਸੰਘਰਸ਼ ਅੰਗੜਾਈ ਭਰਨ ਦਾ ਹੀਆ ਨਹੀਂ ਸੀ ਕੀਤਾ ਗਿਆ। ਜਦੋਂ ਤੱਕ ਦਰੁਸਤ ਸੋਚ ਤੇ ਸੇਧ ਨੂੰ ਪ੍ਰਣਾਈ ਐਸ.ਐਫ.ਐਸ. ਅਤੇ ਇਸਦੀ ਇੱਕ ਆਗੂ ਕਾਰਕੁੰਨ ਕੰਨੂੰਪ੍ਰਿਯਾ ਦੀ ਸਹੀ ਤੇ ਜੁਰਅੱਤਮੰਦ ਅਗਵਾਈ ਨਸੀਬ ਨਹੀਂ ਸੀ ਹੋਈ। ਐਤਕੀਂ ਕਨੂੰਪ੍ਰਿਯਾ ਵੱਲੋਂ ਕੈਂਪਸ ਯੂਨੀਅਨ ਦੀ ਪ੍ਰਧਾਨਗੀ ਚੋਣ ਜਿੱਤਣ ਤੋਂ ਬਾਅਦ, ਵਿਦਿਆਰਥਣਾਂ ਵਿੱਚ ਹੋਸਟਲ ਬੰਦਿਸ਼ਾਂ ਖਿਲਾਫ ਜੂਝਣ ਦੀ ਤਾਂਘ ਨੇ ਅੰਗੜਾਈ ਭੰਨੀ। ਇਸ ਤਾਂਘ ਨੂੰ ਉਸ ਵਕਤ ਹੁਲਾਰਾ ਮਿਲਿਆ, ਜਦੋਂ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਹੋਸਟਲਾਂ ਵਿੱਚ ਵਿਦਿਆਰਥਣਾਂ 'ਤੇ ਮੜ੍ਹੀਆਂ ਬੰਦਿਸ਼ਾਂ ਦੇ ਪਿੰਜਰੇ ਨੂੰ ਤੋੜਨ ਲਈ ਲੰਬੇ ਸੰਘਰਸ਼ ਦਾ ਬਿਗਲ ਵਜਾਇਆ ਗਿਆ। ਇਸ ਸੰਘਰਸ਼ ਵਿੱਚ ਪੰਜਾਬ ਯੂਨੀਵਰਸਿਟੀ ਦੀ ਪ੍ਰਧਾਨ ਕਨੂੰਪ੍ਰਿਯਾ ਵੱਲੋਂ ਆਪਣੇ ਸਾਥੀਆਂ ਨਾਲ ਸ਼ਮੂਲੀਅਤ ਕਰਦਿਆਂ, ਇਸ ਨੂੰ ਮੋਢਾ ਲਾਇਆ ਗਿਆ। ਪੰਜਾਬੀ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਦੇ ਧਰਨੇ 'ਤੇ ਦੋ ਵਾਰ ਗੁੰਡਾ ਹਮਲੇ ਕਰਵਾਏ ਗਏ। ਵਿਦਿਆਰਥੀਆਂ 'ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਮੜ੍ਹਦਿਆਂ ਕਾਰਵਾਈ ਕੀਤੀ ਗਈ। ਪਰ ਹੋਰਨਾਂ ਸੰਘਰਸ਼ਸ਼ੀਲ ਜਮਹੁਰੀ ਹਲਕਿਆਂ ਦੀ ਹਮਾਇਤ ਪ੍ਰਾਪਤ ਕਰਦਿਆਂ ਵਿਦਿਆਰਥਣਾਂ ਦਾ ਇਹ ਸਿਰੜੀ ਸੰਘਰਸ਼ ਆਖਿਰ ਜੇਤੂ ਹੋਇਆ।
ਇਸ ਸੰਘਰਸ਼ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਪਿੰਜਰਾ ਤੋੜ ਸੰਘਰਸ ਦਾ ਅਖਾੜਾ ਮਘਾਇਆ ਗਿਆ। ਚਾਹੇ ਸ਼ੁਰੂ 'ਚ ਦਿਨ-ਰਾਤ ਚੱਲੇ ਧਰਨੇ ਵਿੱਚ 100 ਕੁ ਲੜਕੀਆਂ ਹੀ ਸ਼ਾਮਲ ਹੋਈਆਂ। ਪਰ ਐਸ.ਐਫ.ਐਸ. ਅਤੇ ਹੋਰ ਖਰੀਆਂ ਵਿਦਿਆਰਥੀ ਜਥੇਬੰਦੀਆਂ ਵੱਲੋਂ ਇਸ ਸੰਘਰਸ਼ ਦੇ ਹੱਕ ਵਿੱਚ ਚਲਾਏ ਪ੍ਰਚਾਰ ਅਤੇ ਕਨੂੰਪ੍ਰਿਯਾ ਦੀ ਅਗਵਾਈ ਵਿੱਚ ਵਿਦਿਆਰਥਣਾਂ ਵੱਲੋਂ ਵਿੱਢੀ ਪ੍ਰਚਾਰ ਮੁਹਿੰਮ ਸਦਕਾ ਇਸ ਧਰਨੇ ਵਿੱਚ ਨਾ ਸਿਰਫ ਵਿਦਿਆਰਥਣਾਂ ਦੀ ਸ਼ਮੂਲੀਅਤ ਆਏ ਦਿਨ ਵਧਣ ਲੱਗ ਪਈ, ਸਗੋਂ ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਰੁਝਾਨ ਤਕੜਾਈ ਫੜਨ ਲੱਗ ਪਿਆ। ਇਉਂ, ਕੁੱਝ ਦਿਨਾਂ ਵਿੱਚ ਹੀ ਇਸ ਧਰਨੇ ਵਿੱਚ ਸ਼ਾਮਲ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਦੀ ਗਿਣਤੀ 500-700 ਤੱਕ ਪਹੁੰਚ ਗਈ। ਤਕਰੀਬਨ ਡੇਢ ਮਹੀਨਾ ਹੋਸਟਲ ਪਿੰਜਰਿਆਂ ਦੇ ਪਹਿਰੇਦਾਰ ਯੂਨੀਵਰਸਿਟੀ ਅਧਿਕਾਰੀ ਅਤੇ ਪ੍ਰਸਾਸ਼ਨ ਘੂਕ ਸੁੱਤੇ ਰਹੇ। ਉਹਨਾਂ ਨੇ ਧਰਨੇ 'ਤੇ ਬੈਠੇ ਜੁਝਾਰੂ ਵਿਦਿਆਰਥੀ-ਵਿਦਿਆਰਥਣਾਂ ਦੇ ਸਿਰੜ, ਸਿਦਕ ਅਤੇ ਅਡੋਲ-ਚਿੱਤ ਇਰਾਦਿਆਂ ਦਾ ਇਮਤਿਹਾਨ ਲੈਣਾ ਚਾਹਿਆ। ਉਹਨਾਂ ਨੇ ਇਹ ਭਰਮ ਪਾਲਿਆ ਕਿ ਕੁੱਝ ਦਿਨ ਨਾਹਰੇ ਮਾਰਨ ਅਤੇ ਧਰਨੇ 'ਤੇ ਬੈਠਣ ਤੋਂ ਬਾਅਦ ਇਹ ਵਿਦਿਆਰਥੀ ਥੱਕ-ਹੰਭ ਜਾਣਗੇ ਅਤੇ ਨਿਰਾਸ਼ ਹੋ ਕੇ ਚੁੱਪ ਕਰ ਜਾਣਗੇ। ਪਰ ਇਹ ਕਾਫਲਾ ਠੰਢੀਆਂ ਰਾਤਾਂ ਅਤੇ ਸਭ ਕਠਿਨਾਈਆਂ ਦਾ ਸਾਹਮਣਾ ਕਰਦਿਆਂ, ਦ੍ਰਿੜ੍ਹਤਾ ਨਾਲ ਸੰਘਰਸ਼ ਦੇ ਮੈਦਾਨ ਵਿੱਚ ਡਟਿਆ ਰਿਹਾ। ਆਖਿਰ ਇਸ ਸੰਗਰਾਮੀ ਕਾਫਲੇ ਦੀ ਅਣਲਿੱਫ ਸੋਚ, ਸਿਦਕਵਾਨ ਅਤੇ ਅਡੋਲ ਇਰਾਦਿਆਂ ਮੂਹਰੇ ਅਧਿਕਾਰੀਆਂ ਨੂੰ ਝੁਕਣ ਲਈ ਮਜਬੂਰ ਹੋਣਾ ਪਿਆ ਅਤੇ ਯੂਨੀਵਰਸਿਟੀ ਸੈਨੇਟ ਦੀ ਮੀਟਿੰਗ ਸੱਦਦਿਆਂ, ਵਿਦਿਆਰਥਣਾਂ ਦੀਆਂ ਹੋਸਟਲ ਵਿੱਚ ਆਉਣ ਜਾਣ 'ਤੇ ਮੜ੍ਹੀਆਂ ਨਿਹੱਕੀਆਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਨੂੰ ਪ੍ਰਵਾਨ ਕਰਦਿਆਂ, ਇਹ ਤਹਿ ਕਰਨਾ ਪਿਆ ਕਿ ਹੁਣ ਵਿਦਿਆਰਥਣਾਂ ਸਰਦੀਆਂ ਵਿੱਚ 10 ਵਜੇ (ਰਾਤ) ਤੱਕ ਅਤੇ ਗਰਮੀਆਂ ਵਿੱਚ 11 ਵਜੇ (ਰਾਤ) ਤੱਕ ਹੋਸਟਲ ਵਿੱਚ ਆ ਜਾ ਸਕਣਗੀਆਂ ਅਤੇ ਇਸ ਸਮੇਂ ਦੀ ਹੱਦ ਤੋਂ ਬਾਅਦ ਆਉਣ-ਜਾਣ 'ਤੇ ਕੋਈ ਜੁਰਮਾਨਾ ਨਹੀਂ ਲਾਇਆ ਜਾਵੇਗਾ, ਪਰ ਇਸ ਤੋਂ ਬਾਅਦ ਬਾਹਰ ਜਾਣ ਵਕਤ ਗੇਟ 'ਤੇ ਰੱਖੇ ਇੱਕ ਮੋਬਲਿਟੀ ਰਜਿਸਟਰ ਵਿੱਚ ਆਪਣਾ ਨਾ ਦਰਜ਼ ਕਰਨਾ ਹੋਵੇਗਾ। ਇਸ ਤੋਂ ਇਲਾਵਾ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਸੈਨੇਟ ਦੇ ਐਕਸ-ਆਫੀਸ਼ੀਓ ਮੈਂਬਰ ਬਣਾਉਣ ਦੀਆਂ ਤਕਨੀਕੀ ਬਾਰੀਕੀਆਂ ਉਲੀਕਣ ਲਈ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ।
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੇ ਘੋਲ ਦੀ ਇਹ ਇੱਕ ਸ਼ਾਨਦਾਰ ਜਿੱਤ ਹੈ ਅਤੇ ਵਿਦਿਆਰਥਣਾਂ ਵੱਲੋਂ ਆਪਣੇ ਜਮਹੂਰੀ ਹੱਕ-ਜਤਲਾਈ ਦੇ ਰਾਹ 'ਤੇ ਕੀਤਾ ਗਿਆ ਇੱਕ ਕਾਬਲੇ-ਤਾਰੀਫ ਕਦਮ-ਵਧਾਰਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਥਣਾਂ ਦੇ ਸੰਘਰਸ਼ ਤੋਂ ਬਾਅਦ ਇਹ ਸੰਘਰਸ਼ ਪੰਜਾਬ ਦੀ ਸਮਾਜਿਕ-ਸਿਆਸੀ ਫਿਜ਼ਾ ਅੰਦਰ ਔਰਤਾਂ 'ਤੇ ਮੜ੍ਹੀਆਂ ਜਾਗੀਰੂ ਪਿਤਰੀ ਸੱਤਾ ਦੀਆਂ ਜੰਜ਼ੀਰਾਂ ਨੂੰ ਤੋੜਨ ਲਈ ਹਾਂਦਰੂ ਚਰਚਾ ਛੇੜਨ ਅਤੇ ਪੜ੍ਹੀਆਂ-ਲਿਖੀਆਂ ਔਰਤਾਂ ਅੰਦਰ ਇਹਨਾਂ ਜੰਜ਼ੀਰਾਂ ਤੋਂ ਮੁਕਤ ਹੋਣ ਦੀ ਲੋਚਾ ਅਤੇ ਤਾਂਘ ਨੂੰ ਬਲ ਬਖਸ਼ਣ ਦਾ ਇੱਕ ਅਹਿਮ ਪ੍ਰੇਰਨਾ ਸਰੋਤ ਬਣਿਆ ਹੈ। ਦੋਵਾਂ ਯੂਨੀਵਰਸਿਟੀਆਂ ਵਿੱਚ ਲੜੇ ਗਏ ਇਹ ਸਿਰੜੀ ਅਤੇ ਖਾੜਕੂ ਸੰਘਰਸ਼ਾਂ ਸਦਕਾ ਹਾਕਮਾਂ ਦੀਆਂ ਵਿਦਿਆਰਥੀ ਤੇ ਲੋਕ-ਦੋਖੀ ਨੀਤੀਆਂ ਦੇ ਪੁੜਾਂ ਵਿੱਚ ਪਿਸਦੇ ਪੰਜਾਬ ਭਰ ਦੇ ਵਿਦਿਆਰਥੀਆਂ ਵਿੱਚ ਐਸ.ਐਫ.ਐਸ. ਅਤੇ ਡੀ.ਐਸ.ਓ. ਆਸ ਦੀ ਕਿਰਨ ਬਣ ਕੇ ਉੱਭਰੀਆਂ ਹਨ।

No comments:
Post a Comment