ਕਰਤਾਰਪੁਰ ਲਾਂਘਾ ਤੇ ਪਾਕਿਸਤਾਨੀ ਕੂਟਨੀਤੀ ਸਨਮੁੱਖ
ਮੋਦੀ ਹਕੂਮਤ ਵੱਲੋਂ ਹਿੰਦੂਤਵੀ ਸੋਚ ਦਾ ਮੁਜਾਹਰਾ
-ਸੁਬੇਗ
ਭਾਰਤ ਦੀ ਸਰਹੱਦ ਤੋਂ ਤਿੰਨ ਕਿਲੋਮੀਟਰ ਦੂਰ ਪੈਂਦੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੈਦਲ, ਬਿਨਾ ਪਾਸਪੋਰਟ-ਵੀਜੇ ਤੋਂ ਜਾਣ ਵਾਸਤੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਕਰਤਾਰਪੁਰ ਸਾਹਿਬ ਉਹ ਜਗਾਹ ਹੈ, ਜਿੱਥੇ ਸਿੱਖ ਧਰਮ ਦੇ ਪਹਿਲੇ ਗੁਰੂ ਨਾਨਕ ਦੇਵ ਜੀ 1522 ਵਿੱਚ ਆਏ ਸਨ। 18 ਸਾਲ ਰਹੇ ਸਨ। ਜਿਥੇ ਉਹਨਾਂ ਖੁਦ ਖੇਤੀ ਕੀਤੀ। ਲੋਕਾਂ ਨੂੰ ''ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ'' ਦਾ ਸੰਦੇਸ਼ ਦਿੱਤਾ। ਹੁਣ ਇਹ ਜਗਾਹ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿੱਚ ਹੈ, ਜਿਹੜੀ ਪਾਕਿਸਤਾਨ ਦੇ ਲਹੌਰ ਸ਼ਹਿਰ ਤੋਂ 120 ਕਿਲੋਮੀਟਰ ਦੂਰ ਹੈ।
ਕਰਤਾਰਪੁਰ ਸਾਹਿਬ ਉਹ ਸਥਾਨ ਹੈ, ਜਿੱਥੇ ਗੁਰੂ ਨਾਨਕ ਦੇਵ ਦੀ ਮੌਤ ਹੋਈ। ਸਿੱਖਾਂ ਦੇ ਦੂਜੇ ਗੁਰੂ, ਗੁਰੂ ਅੰਗਦ ਦੇਵ ਨੂੰ ਗੁਰਗੱਦੀ ਮਿਲੀ। ਗੁਰੂ ਨਾਨਕ ਦੇਵ ਜੀ ਬਾਰੇ ਇਹ ਗੱਲ ਸਥਾਪਤ ਹੈ, ਕਿ ਜਿੰਨੇ ਉਹਨਾਂ ਦੇ ਸਿੱਖ ਸ਼ਰਧਾਲੂ ਸਨ, ਓਨੇ ਹੀ ਮੁਸਲਮਾਨ ਸ਼ਰਧਾਲੂ ਸਨ। ਸਿੱਖਾਂ ਲਈ ਉਹ ਗੁਰੂ ਸਨ ਅਤੇ ਮੁਸਲਮਾਨਾਂ ਲਈ ਉਹ ਪੀਰ ਸਨ। ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿ ਪੰਜਾਬੀ ਮੁਸਲਮਾਨ ਹਜ਼ਰਤ ਮੁਹੰਮਦ ਵਾਂਗ ਹੀ ਗੁਰੂ ਨਾਨਕ ਨੂੰ ਆਪਣਾ ਪੀਰ ਮੰਨਦੇ ਸਨ।
ਸਿੱਖਾਂ ਨੇ ਉਹਨਾਂ ਦੀ ਯਾਦ ਵਿੱਚ ਗੁਰਦੁਆਰੇ ਦੀ ਸਥਾਪਨਾ ਕੀਤੀ ਅਤੇ ਮੁਸਲਮਾਨਾਂ ਨੇ ਕਬਰ ਬਣਾਈ। ਦੋਵੇਂ ਇੱਕੋ ਸਥਾਨ ਉੱਤੇ ਬਣੇ ਹੋਏ ਹਨ। ਸਿੱਖਾਂ ਅਤੇ ਮੁਸਲਮਾਨਾਂ ਦੇ ਦੋਹਾਂ ਧਰਮਾਂ ਵੱਲੋਂ ਇਸ ਸਥਾਨ ਨੂੰ ਮਾਨਤਾ ਹੈ। ਇਹ ਗੁਰਦੁਆਰਾ ਸ਼ਕਰਗੰਜ ਤਹਿਸੀਲ ਦੇ ਕੋਟੀ ਪਿੰਡ ਵਿੱਚ ਰਾਵੀ ਦਰਿਆ ਦੇ ਪੱਛਮ ਵਿੱਚ ਸਥਿਤ ਹੈ। ਆਏ ਸਾਲ ਉਹਨਾਂ ਦੇ ਸ਼ਰਧਾਲੂ ਕਰਤਾਰਪੁਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ, ਜਿਵੇਂ ਡੇਰਾ ਸਾਹਿਬ ਲਾਹੌਰ, ਪੰਜਾ ਸਾਹਿਬ ਅਤੇ ਨਾਨਕਾਣਾ ਸਾਹਿਬ ਜਾਂਦੇ ਰਹਿੰਦੇ ਹਨ। ਨਾਨਕਾਣਾ ਸਾਹਿਬ ਉਹ ਜਗਾਹ ਹੈ, ਜਿੱਥੇ ਗੁਰੂ ਨਾਨਕ ਦੇਵ ਦਾ 1469 ਈਸਵੀ ਵਿੱਚ ਜਨਮ ਹੋਇਆ। 2019 ਉਹਨਾਂ ਦਾ 550ਵਾਂ ਜਨਮ-ਦਿਨ ਵਰ੍ਹਾ ਹੈ। ਉਹਨਾਂ ਦੇ ਜਨਮ ਦਿਨ ਨੂੰ ਸਿੱਖਾਂ ਵੱਲੋਂ ਪ੍ਰਕਾਸ਼ ਉਤਸਵ ਆਖਿਆ ਜਾਂਦਾ ਹੈ। ਐਤਕਾਂ 550ਵਾਂ ਪ੍ਰਕਾਸ਼ ਉਤਸਵ ਦਿਨ ਵੱਡੀ ਪੱਧਰ 'ਤੇ ਮਨਾਇਆ ਜਾਣਾ ਹੈ। ਸਿੱਖ ਸਵੇਰੇ-ਸ਼ਾਮ, ਸ਼ਾਦੀ-ਗਮੀ ਦੇ ਪ੍ਰੋਗਰਾਮ ਮੌਕੇ ਅਰਦਾਸ ਕਰਦੇ ਹਨ ਕਿ ''ਜਿਹਨਾਂ ਧਾਰਮਿਕ ਸਥਾਨਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਉਹਨਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਦਾ ਮੌਕਾ ਦਿਓ ਵਾਹਿਗੁਰੂ ਜੀਓ''। ਇਹ ਸ਼ਬਦ ਸਿੱਖਾਂ ਵੱਲੋਂ ਕੀਤੀ ਜਾਂਦੀ ਅਰਦਾਸ ਵਿੱਚ ਅੱਜ ਤੋਂ 71 ਸਾਲ ਪਹਿਲਾਂ ਦਾਖਲ ਕੀਤੇ ਗਏ ਸਨ। ਸਿੱਖ 1947 ਤੋਂ ਲੈ ਕੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਉਹਨਾਂ ਨੂੰ ਬਿਨਾ ਵੀਜ਼ੇ-ਪਾਸਪੋਰਟ ਤੋਂ ਧਾਰਮਿਕ ਸਥਾਨਾਂ ਨੂੰ ਦੇਖਣ ਅਤੇ ਸੇਵਾ-ਸੰਭਾਲ ਦਾ ਮੌਕਾ ਦਿੱਤਾ ਜਾਵੇ।
1947 ਵਿੱਚ ਬਰਤਾਨਵੀ ਸਾਮਰਾਜੀਆਂ ਵੱਲੋਂ ਆਪਣੇ ਦਲਾਲਾਂ ਨਾਲ ਗੰਢ-ਤੁੱਪ ਕਰਕੇ, ਦੋ ਕੌਮਾਂ (ਹਿੰਦੂ ਅਤੇ ਮੁਸਲਮਾਨ) ਦੇ ਸਿਧਾਂਤ ਦੇ ਆਧਾਰ ਉੱਤੇ ਹਿੰਦੋਸਤਾਨ ਅਤੇ ਪਾਕਿਸਤਾਨ ਦੀ ਵੰਡ ਕਰ ਦਿੱਤੀ ਗਈ। ਹਿੰਦੋਸਤਾਨ ਦੇ ਰਾਜਭਾਗ ਦੀ ਵਾਂਗਡੋਰ ਕਾਂਗਰਸ ਪਾਸਟੀ ਦੀ ਅਗਵਾਈ ਕਰਦੇ ਨਹਿਰੂ-ਗਾਂਧੀ ਦੇ ਹੱਥਾਂ ਵਿੱਚ ਦਿੱਤੀ ਅਤੇ ਪਾਕਿਸਤਾਨ ਦੀ ਵਾਂਗਡੋਰ ਮੁਸਲਿਮ ਲੀਗ ਦੀ ਅਗਵਾਈ ਕਰਦੇ ਜਿਨਾਹ ਦੇ ਹੱਥਾਂ ਵਿੱਚ ਦਿੱਤੀ ਗਈ।
ਪੰਜਾਬੀ ਅਤੇ ਬੰਗਾਲੀ ਦੋ ਅਜਿਹੀਆਂ ਕੌਮਾਂ ਹਨ, ਜਿਹਨਾਂ ਦੀ ਫੌਜੀ ਤਾਕਤ ਦੇ ਜ਼ੋਰ ਜਬਰੀ ਵੰਡ ਕੀਤੀ ਗਈ। ਹਿੰਦੋਸਤਾਨੀ ਫੌਜ ਵੱਲੋਂ ਪੰਜਾਬੀ ਮੁਸਲਮਾਨਾਂ ਦਾ ਜਬਰੀ ਉਜਾੜਾ ਕੀਤਾ ਗਿਆ ਅਤੇ ਪਾਕਿਸਤਾਨੀ ਫੌਜ ਵੱਲੋਂ ਪਾਕਿਸਤਾਨ ਅੰਦਰਲੇ ਸਿੱਖਾਂ-ਹਿੰਦੂਆਂ ਦਾ ਜਬਰੀ ਉਜਾੜਾ ਕੀਤਾ ਗਿਆ। ਭਾਰਤੀ ਫੌਜ ਤੋ ਭਾਰਤੀ ਹਾਕਮਾਂ ਦੇ ਦੁੰਮਛੱਲੇ ਬਣੇ ਕੁੱਝ ਸਿੱਖ ਤੇ ਹਿੰਦੂ ਜਨੂੰਨੀਆਂ ਵੱਲੋਂ ਪੰਜਾਬੀ ਮੁਸਲਮਾਨਾਂ ਦੇ ਉਜਾੜੇ ਨੂੰ ਅੰਜ਼ਾਮ ਦੇਣ ਵਿੱਚ ਮੋਹਰੀ ਰੋਲ ਅਦਾ ਕੀਤਾ ਗਿਆ। ਇਸ ਤਰ੍ਹਾਂ ਪਾਕਿਸਤਾਨੀ ਫੌਜ ਤੇ ਪਾਕਿਸਤਾਨੀ ਹਾਕਮਾਂ ਦਾ ਦੁੰਮਛੱਲਾ ਬਣੇ ਕੁੱਝ ਮੁਸਲਮਾਨ ਜਨੂੰਨੀਆਂ ਵੱਲੋਂ ਪਾਕਿਸਤਾਨ ਅੰਦਰਲੇ ਸਿੱਖ ਤੇ ਹਿੰਦੂਆਂ ਨੂੰ ਉਜਾੜਨ ਵਿੱਚ ਮੋਹਰੀ ਰੋਲ ਅਦਾ ਕੀਤਾ ਗਿਆ।
ਕੁੱਲ ਮਿਲਾ ਕੇ ਬਰਤਾਨਵੀ ਸਾਮਰਾਜ ਅਤੇ ਉਹਨਾਂ ਦੇ ਭਾਰਤੀ ਅਤੇ ਪਾਕਿਸਤਾਨੀ ਦਲਾਲ ਹਾਕਮਾਂ ਅਤੇ ਉਹਨਾਂ ਦੇ ਕੁੱਝ ਜਨੂੰਨੀ ਦੁੰਮਛੱਲਿਆਂ ਵੱਲੋਂ ਪੰਜਾਬੀ ਅਤੇ ਬੰਗਾਲੀ ਕੌਮਾਂ ਦਾ ਉਜਾੜਾ ਕੀਤਾ ਗਿਆ। ਧੀਆਂ-ਭੈਣਾਂ ਬੇਪਤ ਕੀਤੀਆਂ ਗਈਆਂ। ਕਾਰੋਬਾਰਾਂ ਦੀ ਤਬਾਹੀ ਕੀਤੀ। ਇਹਨਾਂ ਦੇ ਮਨਾਂ ਅੰਦਰ ਨਫਰਤ ਦੀਆਂ ਲਕੀਰਾਂ ਵਾਹ ਦਿੱਤੀਆਂ ਗਈਆਂ। ਸਰਹੱਦਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ। ਲੋਕਾਂ ਦੀਆਂ ਲਾਸ਼ਾਂ ਉੱਤੇ ਹਿੰਦੋਸਤਾਨ ਤੇ ਪਾਕਿਸਤਾਨ ਦੀ ਅਖੌਤੀ ਆਜ਼ਾਦੀ ਦਾ ਨਾਟਕ ਖੇਡਿਆ ਗਿਆ। ਇਹਨਾਂ ਜਬਰੀ ਖੜ੍ਹੀਆਂ ਕੀਤੀਆਂ ਸਰਹੱਦਾਂ ਦੀ ਰਾਖੀ ਲਈ ਦੋਵੇਂ ਮੁਲਕਾਂ ਦੀਆਂ ਫੌਜਾਂ ਅਤੇ ਨੀਮ ਫੌਜ ਬਲਾਂ ਨੂੰ ਤਾਇਨਾਤ ਕੀਤਾ ਹੋਇਆ ਹੈ। ਦੋਵੇਂ ਮੁਲਕਾਂ ਦੇ ਹਾਕਮਾਂ ਨੂੰ ਜਦੋਂ ਕੋਈ ਆਪੋ ਆਪਣੇ ਦੇਸ਼ਾਂ ਦੇ ਅੰਦਰੋਂ ਚੁਣੌਤੀ ਖੜ੍ਹੀ ਹੁੰਦੀ ਹੈ ਤਾਂ ਦੋਵਾਂ ਦੇਸ਼ਾਂ ਦੇ ਹਾਕਮਾਂ ਵੱਲੋਂ ਲੋਕਾਂ ਦਾ ਧਿਆਨ ਪਾਸੇ ਤਿਲ੍ਹਕਾਉਣ ਲਈ ''ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਖਤਰਾ'' ਦੱਸ ਕੇ ਜੰਗ ਮੜ੍ਹ ਦਿੱਤੀ ਜਾਂਦੀ ਹੈ ਜਾਂ ਜੰਗੀ ਜਨੂੰਨ ਦੀ ਸਿਰਜਣਾ ਕੀਤੀ ਜਾਂਦੀ ਹੈ। ਸੋ ਪਿਛਲੇ ਲੰਬੇ ਸਮੇਂ ਤੋਂ ਭਾਰਤ ਤੇ ਪਾਕਿਸਤਾਨ ਦੀ ਇਹ ਸਰਹੱਦ ਜਿੱਥੇ ਦੋਵੇਂ ਮੁਲਕਾਂ ਦੇ ਹਾਕਮਾਂ ਦੀ ਸਿੱਧੀ ਜੰਗ ਦਾ ਅਖਾੜਾ ਬਣਦੀ ਰਹੀ, ਉੱਥੇ ਇਹਨਾਂ ਦੀਆਂ ਮਾਲਕ ਵੱਖ ਵੱਖ ਸਾਮਰਾਜੀਆਂ ਤਾਕਤਾਂ ਦੀ ਲੁਕਵੀਂ ਜੰਗ (ਪਰੌਕਸੀ ਵਾਰ) ਦੇ ਅਖਾੜੇ ਵਜੋਂ ਉੱਭਰ ਕੇ ਆਉਂਦੀ ਰਹੀ ਅਤੇ ਦੋਵੇਂ ਮੁਲਕਾਂ 'ਚ ਸਰਹੱਦੀ ਪੰਜਾਬੀ ਲੋਕਾਂ ਦੇ ਉਜਾੜੇ ਦਾ ਕਾਰਨ ਬਣਦੀ ਰਹੀ ਹੈ।
ਜੇ ਕੋਈ ਚੰਗੀ ਸ਼ੁਰੂਆਤ ਹੁੰਦੀ ਰਹੀ ਹੈ, ਤਾਂ ਦੋਵੇਂ ਮੁਲਕਾਂ ਦੇ ਪੰਜਾਬੀ ਲੋਕ ਖੁਸ਼ੀ ਨਾਲ ਝੂਮ ਉੱਠਦੇ ਰਹੇ ਹਨ। ਪੰਜਾਬੀ ਕੌਮ ਨੂੰ ਦਿੱਤੇ ਜਬਰੀ ਚੀਰੇ ਦਾ ਦਰਦ ਹਮੇਸ਼ਾਂ ਉਹਨਾਂ ਦੇ ਸਭਿਆਚਾਰਕ ਪ੍ਰੋਗਰਾਮਾਂ, ਪੰਜਾਬੀ ਕਾਨਫਰੰਸਾਂ, ਮੇਲਿਆਂ, ਧਾਰਮਿਕ ਯਾਤਰਾਵਾਂ, ਫਿਲਮਾਂ, ਕਹਾਣੀਆਂ, ਕਵਿਤਾਵਾਂ, ਗੀਤਾਂ, ਲੇਖਾਂ, ਨਾਵਲਾਂ ਅਤੇ ਆਪਸੀ ਗੱਲਬਾਤ ਵਿੱਚ ਝਲਕਦਾ ਰਹਿੰਦਾ ਹੈ।
ਕਰਤਾਰਪੁਰ ਸਾਹਿਬ ਲਈ ਲਾਂਘਾ ਵੀ ਅਜਿਹੀ ਇੱਕ ਮਹੱਤਵਪੂਰਨ ਸੁਲੱਖਣੀ ਘਟਨਾ ਹੈ। ਜਿਸ ਦਾ ਪੰਜਾਬੀ ਲੋਕਾਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਉਹ ਭਾਵੇਂ ਭਾਰਤੀ ਪੰਜਾਬੀ ਹਨ, ਪਾਕਿਸਤਾਨੀ ਪੰਜਾਬੀ ਹਨ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ ਉੱਤੇ ਵਸਦੇ ਪੰਜਾਬੀ ਹਨ। ਧਾਰਮਿਕ ਪੱਖੋਂ ਭਾਵੇਂ ਉਹ ਸਿੱਖ ਹਨ, ਮੁਸਲਮਾਨ ਹਨ ਜਾਂ ਹਿੰਦੂ ਹਨ। ਉਹਨਾਂ ਵੱਲੋਂ ਇਸਦਾ ਦਿਲਾਂ ਦੀਆਂ ਗਹਿਰਾਈਆਂ 'ਚੋਂ ਸਵਾਗਤ ਕੀਤਾ। ਪ੍ਰਿੰਟ ਮੀਡੀਏ, ਸੋਸ਼ਲ ਮੀਡੀਏ, ਇਲੈਕਟਰੋਨਿਕ ਮੀਡੀਏ ਰਾਹੀਂ ਇਸਦਾ ਉੱਭਰਵੇਂ ਰੂਪ ਵਿੱਚ ਇਜ਼ਹਾਰ ਕੀਤਾ ਗਿਆ ਹੈ।
ਇਸਦੇ ਉਲਟ ਭਾਰਤੀ ਹਾਕਮਾਂ ਵੱਲੋਂ ਇਸ ਮੁੱਦੇ 'ਤੇ ਆਪਣੀ ਹਿੰਦੂਤਵੀ ਸੋਚ ਦਾ ਮੁਜਾਹਰਾ ਕੀਤਾ ਗਿਆ ਹੈ। ਅਸੀਂ ਜਾਣਦੇ ਹਾਂ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਦੀ ਕਾਇਮੀ ਦੇ ਮੌਕੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਸਹੁੰ ਚੁੱਕ ਸਮਾਗਮ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਇਸ ਸਮਾਗਮ ਦੌਰਾਨ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਪਾਕਿਸਤਾਨੀ ਹਕੂਮਤ ਦੀ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਯੋਜਨਾ ਬਾਰੇ ਦੱਸਿਆ ਗਿਆ ਸੀ। ਸਿੱਧੂ ਵੱਲੋਂ ਜਾਵੇਦ ਬਾਜਵਾ ਨੂੰ ਜੱਫੀ ਪਾ ਲਈ ਗਈ ਸੀ। ਇਸ ਮੁੱਦੇ ਨਾਲ ਜੁੜ ਕੇ ਸਿੱਧੂ ਨੂੰ ਗ਼ਦਾਰ ਦੇ ਫਤਵੇ ਦਿੱਤੇ ਗਏ ਸਨ। ਫਤਵਾ ਦੇਣ ਵਾਲਿਆਂ ਵਿੱਚ ਭਾਜਪਾ ਵਾਲੇ, ਅਕਾਲੀ ਦਲ ਬਾਦਲ ਵਾਲੇ ਅਤੇ ਪੰਜਾਬ ਕਾਂਗਰਸ ਦਾ ਕੈਪਟਨ ਅਮਰਿੰਦਰ ਧੜਾ ਸ਼ਾਮਲ ਸਨ।
ਹਿੰਦੂ ਫਾਸ਼ੀ ਮੋਦੀ ਹਕੂਮਤ ਵੱਲੋਂ ਇਸ ਮੁੱਦੇ ਉੱਤੇ ਕੋਈ ਹਾਂ-ਪੱਖੀ ਹੁੰਗਾਰਾ ਭਰਨ ਦੀ ਥਾਂ ਡੇਰਾ ਬਾਬਾ ਨਾਨਕ ਵਿੱਚ ਵੱਡੀ ਦੂਰਬੀਨ ਲਾ ਕੇ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਉਣ ਦਾ ਫੈਸਲਾ ਕੀਤਾ ਗਿਆ, ਨਵਜੋਤ ਸਿੰਘ ਵਰਗਿਆਂ ਨੂੰ ਗ਼ਦਾਰ ਦੇ ਫਤਵੇ ਦਿੱਤੇ ਗਏ। ਇਸ ਵੱਲੋਂ ਇਹ ਗੱਲ ਪੂਰੇ ਜ਼ੋਰ ਨਾਲ ਉਭਾਰੀ ਗਈ ਕਿ ਇਹ ਲਾਂਘਾ ਪਾਕਿਸਤਾਨੀ ਫੌਜ ਦੀ ਸਾਜਿਸ਼ ਹੈ। ਪਾਕਿਸਤਾਨੀ ਫੌਜੀ ਪੰਜਾਬ ਅਤੇ ਜੰਮੂ ਕਸ਼ਮੀਰ ਸਰਹੱਦ ਉੱਤੇ ਨਿੱਤ ਭਾਰਤੀ ਫੌਜੀਆਂ ਦੇ ਕਤਲੇਆਮ ਕਰਦੇ ਹਨ। ਪਾਕਿਸਤਾਨੀ ਫੌਜ ਅੱਤਵਾਦੀ ਤਾਕਤਾਂ ਨੂੰ ਸ਼ਹਿ ਤੇ ਸਿਖਲਾਈ ਦਿੰਦੀ ਹੈ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਾਰਜ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ, ''ਗੱਲਬਾਤ ਤੇ ਅਤਿਵਾਦ ਨਾਲ ਨਾਲ ਨਹੀਂ ਚੱਲ ਸਕਦੇ।'' ਪੰਜਾਬ ਦੀ ਕਾਂਗਰਸੀ ਹਕੂਮਤ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਸ ਨੂੰ ਆਈ.ਐਸ.ਆਈ ਦੀ ਸਾਜਿਸ਼ ਕਿਹਾ ਗਿਆ।
ਜਦੋਂ ਮੋਦੀ ਹਕੂਮਤ, ਅਮਰਿੰਦਰ ਸਿੰਘ ਦੀ ਹਕੂਮਤ ਅਤੇ ਅਕਾਲੀ ਦਲ ਵੱਲੋਂ ਉਪਰੋਕਤ ਹਿੰਦੂਤਵੀ ਪੈਂਤੜੇ ਦੀ ਤੋਤਾ ਰਟ ਲਾਈ ਜਾ ਰਹੀ ਸੀ ਤਾਂ ਇਹਨਾਂ ਨੂੰ ਪਾਕਿਸਤਾਨੀ ਹਕੂਮਤ ਵੱਲੋਂ ਕਰਤਾਰਪੁਰ ਲਾਂਘਾ ਇੱਕਪਾਸੜ ਤੌਰ 'ਤੇ ਖੋਲ੍ਹਣ ਅਤੇ ਇਸਦਾ ਉਦਘਾਟਨ 28 ਨਵੰਬਰ ਨੂੰ ਕਰਨ ਦਾ ਪਤਾ ਲੱਗਿਆ। ਮੋਦੀ ਹਕੂਮਤ ਵੱਲੋਂ ਕਰਤਾਰਪੁਰ ਲਾਂਘੇ ਦੀ ਗੁਰਜ ਆਪਣੇ ਹੱਥ ਵਿੱਚ ਰੱਖਣ ਲਈ 26 ਨਵੰਬਰ ਨੂੰ ਭਾਰਤੀ ਪੰਜਾਬ ਦੇ ਡੇਰਾ ਬਾਬਾ ਨਾਨਕ ਵਿਖੇ ਉੱਪ-ਰਾਸ਼ਟਰਪਤੀ ਵੱਲੋਂ ਉਦਘਾਟਨ ਕਰਨ ਦਾ ਅਚਨਚੇਤ ਐਲਾਨ ਕਰ ਮਾਰਿਆ ਗਿਆ। ਪਹਿਲਾਂ ਇਹ ਉਦਘਾਟਨ ਰਾਸ਼ਟਰਪਤੀ ਨੇ ਕਰਨਾ ਸੀ, ਫਿਰ ਬਦਲ ਕੇ ਉੱਪ-ਰਾਸ਼ਟਰਪਤੀ ਵੱਲੋਂ ਕਰਨ ਦਾ ਫੈਸਲਾ ਕਰ ਦਿੱਤਾ ਗਿਆ। ਉਹਨਾਂ ਦੇ ਨਾਲ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬੀ.ਜੇ.ਪੀ. ਦੇ ਭਾਈਵਾਲ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿੱਪ ਇਸ ਸਮਾਗਮ ਵਿੱਚ ਸ਼ਾਮਲ ਹੋਈ। ਮੋਦੀ ਹਕੂਮਤ ਨੇ ਇਸਦੀ ਗੁਰਜ ਬਾਦਲਾਂ ਨੂੰ ਦੇਣ ਲਈ ਨੀਂਹ ਪੱਥਰ ਉੱਤੇ ਉਹਨਾਂ ਦੇ ਨਾਂ ਲਿਖਵਾਏ। ਜਦੋਂ ਇਸ ਗੱਲ ਦਾ ਪਤਾ ਕਾਂਗਰਸੀਆਂ ਨੂੰ ਲੱਗਾ ਤਾਂ ਉਹਨਾਂ ਵੱਲੋਂ ਉਸ ਉੱਪਰ ਕਾਲੀ ਟੇਪ ਲਗਾ ਦਿੱਤੀ ਗਈ। ਸਥਾਪਨਾ ਸਮਾਰੋਹ ਮੌਕੇ ਕਾਂਗਰਸੀ, ਅਕਾਲੀ ਤੇ ਬੀਜੇਪੀ ਦੇ ਆਗੂਆਂ ਨੇ ਜੋ ਕੁੱਕੜ-ਖੇਹ ਉਡਾਈ, ਉਹ ਇਹ ਸਾਫ ਕਰਦੀ ਸੀ ਕਿ ਇਹਨਾਂ ਸਾਰਿਆਂ ਲਈ ਕਰਤਾਰਪੁਰ ਲਾਂਘੇ ਦਾ ਮੁੱਦਾ ਲੋਕ ਸਭਾ ਚੋਣਾਂ ਅੰਦਰ ਵੋਟਾਂ ਬਟੋਰਨ ਦਾ ਮੁੱਦਾ ਹੈ। ਸਿੱਖ ਧਾਰਮਿਕ ਘੱਟਗਿਣਤੀ ਦੇ ਜਜ਼ਬਾਤਾਂ ਨੂੰ ਵਰਤਣ ਦਾ ਮੁੱਦਾ ਹੈ। ਪੰਜਾਬੀ ਕੌਮ ਨੂੰ 1947 ਵਿੱਚ ਦਿੱਤੇ ਚੀਰੇ ਦਾ ਦਰਦ ਉਹਨਾਂ ਨੂੰ ਨਹੀਂ ਹੈ। ਸਿੱਖ ਧਾਰਮਿਕ ਘੱਟ ਗਿਣਤੀ ਨਾਲ ਧੱਕੇ ਤੇ ਵਿਤਕਰੇ ਦਾ ਉਹਨਾਂ ਨੂੰ ਦਰਦ ਨਹੀਂ ਹੈ। ਸਿੱਖ ਧਾਰਮਿਕ ਘੱਟ ਗਿਣਤੀ ਦੇ ਜਜ਼ਬਾਤਾਂ ਨੂੰ ਵਰਤਣ ਲਈ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਰਾਤੋ ਰਾਤ ਧੜਾਧੜ ਨਵੇਂ ਫੈਸਲਿਆਂ-ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ। ਜਿਹਨਾਂ ਵਿੱਚ ਕਿਹਾ ਗਿਆ ਕਿ-
1. ਡੇਰਾ ਬਾਬਾ ਨਾਨਕ ਤੋਂ ਲੈ ਕੇ ਅੰਤਰ-ਰਾਸ਼ਟਰੀ ਸਰਹੱਦ ਤੱਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਈ ਲਾਂਘਾ ਬਣਾਇਆ ਜਾਵੇਗਾ, ਜਿਸ ਦਾ ਸਾਰਾ ਖਰਚਾ ਕੇਂਦਰ ਸਰਕਾਰ ਚੁੱਕੇਗੀ।
2. ਸੁਲਤਾਨਪੁਰ ਲੋਧੀ ਨੂੰ ਵਰਾਸਤੀ ਸ਼ਹਿਰ ਬਣਾਇਆ ਜਾਵੇਗਾ, ਜਿਸ ਦਾ ਨਾਂ ''ਪਿੰਡ ਬਾਬੇ ਨਾਨਕ ਦਾ'' ਰੱਖਿਆ ਜਾਵੇਗਾ। ਇੱਥੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਦੱਸਿਆ ਜਾਵੇਗਾ।
3. ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ, ''ਸੈਂਟਰ ਫਾਰ ਇੰਟਰਫੇਥ ਸਟੱਡੀ'' ਦਾ ਨਿਰਮਾਣ ਕੀਤਾ ਜਾਵੇਗਾ। ਬਰਤਾਨੀਆ ਤੇ ਕੈਨੇਡਾ ਦੀਆਂ ਦੋ ਯੂਨੀਵਰਸਿਟੀਆਂ ਵਿੱਚ ਇਸ ਦੇ ਨਾਂ ਉੱਤੇ ਪੀਠ ਸਥਾਪਤ ਕੀਤੀ ਜਾਵੇਗੀ।
4. ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਉੱਪਰ ਖਾਸ ਡਾਕ ਟਿਕਟ ਅਤੇ ਸਿੱਕੇ ਜਾਰੀ ਕੀਤੇ ਜਾਣਗੇ।
5. ਵਿਦੇਸ਼ਾਂ ਵਿੱਚ ਭਾਰਤੀ ਦੂਤਵਾਸਾਂ ਵਿੱਚ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ੇਸ਼ ਸਮਾਗਮ ਕੀਤੇ ਜਾਣਗੇ।
6. ਨੈਸ਼ਨਲ ਬੁੱਕ ਟਰਸਟ ਵੱਖ ਵੱਖ ਭਾਰਤੀ ਭਾਸ਼ਾਵਾਂ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਪ੍ਰਕਾਸ਼ਤ ਕਰੇਗਾ। ਭਾਰਤੀ ਰੇਲਵੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸਥਾਨਾਂ ਤੱਕ ਰੇਲ ਗੱਡੀਆਂ ਚਲਾਏਗਾ।
7. ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਸਿੱਖ ਸਮੂਹਾਂ ਦੀ ਭਾਵਨਾ ਨੂੰ ਸਮਝਦੇ ਹੋਏ ਆਪਣੇ ਖੇਤਰ ਅੰਦਰ ਇਸ ਕਿਸਮ ਦਾ ਗਲਿਆਰਾ ਵਿਕਸਤ ਕਰੇ।
ਪਹਿਲੀ ਗੱਲ, ਉਪਰੋਕਤ ਜ਼ਿਕਰ ਕੀਤੇ ਫੈਸਲੇ ਭਾਰਤ ਦੀ ਹਿੰਦੂ ਫਾਸ਼ੀਵਾਦੀ ਮੋਦੀ ਹਕੂਮਤ ਵੱਲੋਂ ਉਦੋਂ ਕੀਤੇ ਗਏ ਹਨ, ਜਦ ਇਹਨਾਂ ਨੂੰ ਇਹ ਖਤਰਾ ਖੜ੍ਹਾ ਹੋ ਗਿਆ ਕਿ ਅਸੀਂ ਕੌਮਾਂਤਰੀ ਡਿਪਲੋਮੇਸੀ ਦੇ ਖੇਤਰ ਵਿੱਚ ਵੀ ਮਾਂਜੇ ਜਾ ਰਹੇ ਹਾਂ। ਦੂਜੀ ਗੱਲ, ਜਦੋਂ ਇਹ ਖਤਰਾ ਖੜ੍ਹਾ ਹੋ ਗਿਆ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਣ ਕਰਕੇ ਅਸੀਂ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੀ ਮਾਂਜੇ ਜਾਵਾਂਗੇ। ਇਹਨਾਂ ਦੋਵਾਂ ਗਿਣਤੀਆਂ ਮਿਣਤੀਆਂ ਵਿੱਚੋਂ ਇਹਨਾਂ ਵੱਲੋਂ ਉਪਰੋਕਤ ਕਦਮ ਚੁੱਕੇ ਗਏ।
ਪਾਕਿਸਤਾਨੀ ਹਕੂਮਤ ਨੂੰ ਗਲਿਆਰਾ ਵਿਕਸਤ ਕਰਨ ਦਾ ਸੱਤਵਾਂ ਸੁਝਾਅ ਉਂਝ ਹੀ ਹਾਸੋਹੀਣਾ ਹੈ। ਪਾਕਿਸਤਾਨੀ ਹਕੂਮਤ ਪਹਿਲਾਂ ਹੀ ਅਜਿਹੇ ਕਦਮ ਲੈ ਚੁੱਕੀ ਹੈ। ਉਹ ਤਹਿ ਕਰ ਚੁੱਕੇ ਹਨ ਕਿ ਕਰਤਾਰਪੁਰ ਤੋਂ ਭਾਰਤ ਦੀ ਸਰਹੱਦ ਤੱਕ ਸੜਕ ਦਾ ਨਿਰਮਾਣ ਕਰਨਗੇ। ਉਹ ਬਿਨਾ ਵੀਜ਼ੇ-ਪਾਸਟੋਰਟ ਤੋਂ ਪਰਮਿਟ ਆਸਰੇ ਪਾਕਿਸਤਾਨ ਦਾ ਰਸਤਾ ਖੋਲ੍ਹਣ ਦੇ ਐਲਾਨ ਕਰ ਚੁੱਕੇ ਹਨ। ਜਦੋਂ ਦੀ ਇਮਰਾਨ ਹਕੂਮਤ ਬਣੀ ਹੈ। ਉਹ ਉਦੋਂ ਤੋਂ ਭਾਰਤ ਨਾਲ ਸਬੰਧ ਆਮ ਵਰਗੇ ਕਰਨ ਲਈ ਕਈ ਵਾਰ ਸੱਦਾ ਵੀ ਦੇ ਚੁੱਕੇ ਹਨ। ਉਹ ਸਾਰਕ ਸੰਮੇਲਨ ਉੱਪਰ ਭਾਰਤੀ ਵਿਦੇਸ਼ ਮੰਤਰੀ ਨੂੰ ਗੱਲਬਾਤ ਦਾ ਸੱਦਾ ਵੀ ਦੇ ਚੁੱਕੇ ਹਨ। ਉਹ ਇੱਥੋਂ ਤੱਕ ਕਹਿ ਚੁੱਕ ਹਨ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਨਿਊਕਲੀਅਰ ਮੁਲਕ ਹਨ। ਇਹਨਾਂ ਦੋਹਾਂ ਦਰਮਿਆਨ ਜੰਗ ਬਾਰੇ ਸੋਚਣਾ ਮੂਰਖਤਾ ਹੈ। ਉਹ ਇਹ ਕਹਿ ਚੁੱਕੇ ਹਨ ਕਿ ਪਾਕਿਸਤਾਨ ਅਤੇ ਭਾਰਤ ਦਰਮਿਆਨ ਰੱਟੇ ਵਾਲੇ ਮੁੱਦਿਆਂ ਦਾ ਨਿਪਟਾਰਾ ਗੱਲਬਾਤ ਰਾਹੀਂ ਹੋਣਾ ਚਾਹੀਦਾ ਹੈ। ਉਹ ਭਾਵੇਂ ਕਸ਼ਮੀਰ ਦਾ ਮੁੱਦਾ ਹੈ ਜਾਂ ਕੋਈ ਹੋਰ। ਉਹ ਇਹ ਵੀ ਕਹਿ ਚੁੱਕੇ ਹਨ ਕਿ ਗਲਤੀਆਂ ਦੋਹਾਂ ਪਾਸਿਆਂ ਤੋਂ ਹੋਈਆਂ ਹਨ। ਉਹ ਆਪਣੇ ਆਪ ਨੂੰ ਖਤਰਾ ਲੈ ਕੇ ਖੇਡ ਖੇਡਣ ਵਾਲੇ ਖਿਡਾਰੀ ਹੋਣ ਦਾ ਦਾਅਵਾ ਵੀ ਕਰ ਚੁੱਕੇ ਹਨ।
ਭਾਰਤੀ ਹਾਕਮਾਂ ਵੱਲੋਂ ਭਾਰਤ ਅੰਦਰ ਅਤਿਵਾਦ ਭੜਕਾਉਣ ਅਤੇ ਸਰਹੱਦ 'ਤੇ ਫੌਜੀਆਂ ਨੂੰ ਮਾਰਨ ਦੀ ਤੋਤਾ-ਰਟ ਹੁਣ ਉਂਝ ਹੀ ਗੈਰ-ਪ੍ਰਸੰਗਿਕ ਹੋ ਚੁੱਕੀ ਹੈ, ਕਿਉਂਕਿ ਪਾਕਿਸਤਾਨ ਆਪਣੇ ਅੰਦਰ ਆਉਣ ਲਈ ਲਾਂਘਾ ਦੇਣ ਦੀ ਗੱਲ ਉਭਾਰ ਰਿਹਾ ਹੈ ਨਾ ਕਿ ਭਾਰਤ ਅੰਦਰ ਆਉਣ ਦੀ ਜਾਂ ਭਾਰਤ ਉੱਤੇ ਹਮਲੇ ਦੀ। ਪਾਕਿਸਤਾਨ ਦੇ ਅੰਦਰ ਜਾਣ ਨਾਲ ਭਾਰਤ ਅੰਦਰ ਅੱਤਵਾਦ ਕਿਵੇਂ ਭੜਕ ਜਾਵੇਗਾ? ਜਾਂ ਕਿਵੇਂ ਭਾਰਤੀ ਫੌਜੀਆਂ ਨੂੰ ਮਾਰੇਗਾ? ਭਾਰਤੀ ਹਾਕਮਾਂ ਦੇ ਇਹ ਸ਼ੋਸ਼ੇ ਹੁਣ ਬਦਲੇ ਸਿਆਸੀ ਪ੍ਰਸੰਗ ਅੰਦਰ ਬੇਅਸਰ ਹੋ ਰਹੇ ਹਨ। ਭਾਰਤੀ ਹਾਕਮਾਂ ਦੇ ਨਖੇੜੇ ਦਾ ਕਾਰਨ ਬਣ ਰਹੇ ਹਨ। ਇਸ ਕਾਰਕੇ ਉਹ ਆਪਣੀ ਗੱਲ ਦੀ ਵਾਜਬੀਅਤ ਲਈ ਇਸ ਅਰਸੇ ਦੌਰਾਨ ਹੋਏ (ਜਾਂ ਕੀਤੇ) ਨਿਰੰਕਾਰੀਆਂ ਦੇ ਧਾਰਮਿਕ ਸਥਾਨ ਉੱਤੇ ਹਮਲੇ ਨੂੰ ਆਈ.ਐਸ.ਆਈ. ਦੀ ਸਾਜਿਸ਼ ਬਣਾ ਕੇ ਪੇਸ਼ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਸੁਸ਼ਮਾ ਸਵਰਾਜ ਤਾਂ ਇਸ ਗੱਲ ਨੂੰ ਆਧਾਰ ਬਣਾ ਕੇ ਪਾਕਿਸਤਾਨੀ ਹਕੂਮਤ ਦਾ ਪਾਕਿਸਤਾਨ ਪਹੁੰਚਣ ਦਾ ਸੱਦਾ ਵੀ ਠੁਕਰਾਅ ਚੁੱਕੇ ਹਨ। ਇੱਕ ਪਾਸੇ ਉਪਰੋਕਤ ਬੇ-ਬੁਨਿਆਦ ਗੱਲ ਨੂੰ ਆਧਾਰ ਬਣਾ ਕੇ ਸੱਦਾ ਠੁਕਰਾਇਆ ਗਿਆ ਅਤੇ ਦੂਜੇ ਪਾਸੇ ਕੇਂਦਰੀ ਹਕੂਮਤ ਵੱਲੋਂ ਦੋ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਨੂੰ ਪਾਕਿਸਤਾਨ ਭੇਜਿਆ ਗਿਆ। ਉਪਰੋਕਤ ਆਧਾਰ ਉੱਤੇ ਜੇਕਰ ਵਿਦੇਸ਼ ਮੰਤਰੀ ਤੇ ਮੁੱਖ ਮੰਤਰੀ ਜਾਣਾ ਰੱਦ ਕਰ ਸਕਦੇ ਹਨ ਤਾਂ ਦੋ ਕੇਂਦਰੀ ਮੰਤਰੀਆਂ ਨੂੰ ਟਿੰਡੀਆਂ ਲੈਣ ਭੇਜਿਆ?
ਭਾਰਤੀ ਹਾਕਮਾਂ ਨੇ ਪਾਕਿਸਤਾਨ ਨੂੰ ਸੁਆਲ ਕੀਤਾ ਹੈ ਕਿ ਉਹ ਆਪਣਾ ਇਸਲਾਮਿਕ ਸਟੇਟ ਵਾਲਾ ਸਟੇਟਸ ਵਾਪਸ ਲਵੇ। ਭਾਰਤੀ ਹਾਕਮਾਂ ਨੂੰ ਸਾਡਾ ਸੁਆਲ ਹੈ ਕਿ ਜਦੋਂ ਉਹ ਖੁਦ ਹਿੰਦੂ ਸਟੇਟ ਦੇ ਮੁਦੱਈ ਹਨ। ਉਹਨਾਂ ਵੱਲੋਂ 1947 ਦੀ ਵੰਡ ਮੌਕੇ ਇਸ ਦਾ ਆਧਾਰ ਖੁਦ ਤਹਿ ਕੀਤਾ ਗਿਆ ਹੈ। ਮੋਦੀ ਹਕੂਮਤ ਲਗਾਤਾਰ ਹਿੰਦੂ ਸਟੇਟ ਦੀ ਰੱਟ ਲਾ ਰਹੀ ਹੈ। ਜਦੋਂ ਉਹ ਖੁਦ ਹਿੰਦੂ ਸਟੇਟ ਦੇ ਮੁਦੱਈ ਹਨ ਤਾਂ ਪਾਕਿਸਤਾਨ ਨੂੰ ਕਿਹੜੇ ਮੂੰਹ ਨਾਲ ਤੇ ਕਿਸ ਆਧਾਰ ਉੱਤੇ ਇਸਲਾਮਿਕ ਸਟੇਟ ਹੋਣ ਤੋਂ ਰੋਕ ਸਕਦੇ ਹਨ।
ਅਸਲ ਗੱਲ ਇਹ ਹੈ ਕਿ ਨਾ ਤਾਂ ਇਸਲਾਮਿਕ ਸਟੇਟ ਦਾ ਕੋਈ ਰੱਟਾ ਹੈ, ਨਾ ਸਰਹੱਦ ਉੱਤੇ ਭਾਰਤੀ ਫੌਜੀ ਮਰਨ ਦਾ, ਨਾ ਪੰਜਾਬ ਅੰਦਰ ਕੋਈ ਅੱਤਵਾਦੀ ਘਟਨਾਵਾਂ ਦਾ। ਸੰਸਾਰ ਹਾਲਤ ਅੰਦਰ ਆਈਆਂ ਤਬਦੀਲੀਆਂ ਦੇ ਸਿੱਟੇ ਵਜੋਂ ਏਸ਼ੀਆ ਖਿੱਤੇ ਅੰਦਰ ਭਿੜ ਰਹੀਆਂ ਸਾਮਰਾਜੀ ਤਾਕਤਾਂ ਦੇ ਆਰਥਿਕ ਸਿਆਸੀ ਹਿੱਤ ਬਦਲ ਚੁੱਕੇ ਹਨ। ਪਾਕਿਸਤਾਨੀ ਹਕੂਮਤ ਆਪਣੀਆਂ ਅੰਦਰੂਨੀ-ਬਾਹਰੀ ਲੋੜਾਂ ਵਿੱਚੋਂ ਚੀਨੀ ਸਾਮਰਾਜੀਆਂ ਵੱਲ ਝੁਕ ਰਹੀ ਹੈ। ਚੀਨੀ ਸਾਮਰਾਜੀਆਂ ਦੀ ਵਪਾਰਕ ਜੰਗ ਵਿੱਚੋਂ ਇਹ ਲੋੜ ਹੈ ਕਿ ਅਜਿਹੇ ਸਰਹੱਦੀ ਲਾਂਘਿਆਂ ਨੂੰ ਖੋਲ੍ਹਿਆ ਜਾਵੇ। ਸਰਹੱਦੀ ਝਗੜਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਦਾ ਯਤਨ ਕੀਤਾ ਜਾਵੇ। ਇਸ ਕਰਕੇ ਪਾਕਿਸਤਾਨੀ ਹਕੂਮਤ ਤੇ ਫੌਜ ਬਦਲਵੀਂ ਖੇਡ ਖੇਡ ਰਹੀ ਹੈ। ਜਿਸ ਕਰਕੇ ਅਮਰੀਕੀ ਸਾਮਰਾਜੀਏ ਪਾਕਿਸਤਾਨ ਦਾ ਸਕੰਜ਼ਾ ਕਸ ਰਹੇ ਹਨ। ਅਮਰੀਕਾ ਦੀ ਟਰੰਪ ਹਕੂਮਤ ਦਾ ਐਂਟੀ-ਇਸਲਾਮ ਵੀ ਪਾਕਿਸਤਾਨ ਦੇ ਰਾਸ ਨਹੀਂ ਆ ਰਿਹਾ।
ਇਸਦੇ ਉਲਟ ਭਾਰਤੀ ਹਾਕਮਾਂ, ਖਾਸ ਕਰਕੇ ਮੋਦੀ ਹਕੂਮਤ ਅਮਰੀਕੀ ਸਾਮਰਾਜੀਆਂ ਦੇ ਹੇਠਾਂ ਲੱਗ ਚੁੱਕੀ ਹੈ। ਉਸਦਾ ਕੱਟੜ ਹਿੰਦਵਾਦੀ ਪੈਂਤੜਾ ਵੀ ਟਰੰਪ ਹਕੂਮਤ ਦੇ ਰਾਸ ਬੈਠਦਾ ਹੈ। ਇਹਨਾਂ ਲੋੜਾਂ ਤੇ ਸਿਆਸੀ ਹਿੱਤਾਂ ਵਿੱਚੋਂ ਉਹ ਭਾਰਤ-ਪਾਕਿ ਸਰਹੱਦ ਉੱਤੇ ਲਗਾਤਾਰ ਤਣਾਓ ਪੈਦਾ ਕਰਨ ਦੇ ਚੱਕਰ ਵਿੱਚ ਹੈ। ਆ ਰਹੀਆਂ ਲੋਕ ਸਭਾ ਚੋਣਾਂ ਕਰਕੇ ਵੀ ਉਸਦੀ ਇਹ ਲੋੜ ਬਣੀ ਹੋਈ ਹੈ ਕਿ ਪਾਕਿਸਤਾਨ ਅਤੇ ਮੁਸਲਮਾਨਾਂ ਵਿਰੁੱਧ ਨਫਰਤ ਦਾ ਮੌਹਾਲ ਬਣਾਈ ਰੱਖੇ।
ਸਿੱਖ ਧਾਰਮਿਕ ਘੱਟ ਗਿਣਤੀ ਨਾਲ ਜੁੜ ਕੇ ਜਿੱਥੇ ਉਸਦੇ ਜਜ਼ਬਾਤਾਂ ਤੇ ਮਸਲਿਆਂ ਨੂੰ ਵਰਤਣਾ ਅਤੇ ਇਸਦੇ ਅੰਦਰ ਘੁਸ ਕੇ ਇਸਦੇ ਇਨਕਲਾਬੀ ਕਣ ਨੂੰ ਖਤਮ ਕਰਨਾ ਉਸਦੀ ਲੋੜ ਹੈ, ਉੱਥੇ ਆਪਣੀ ਵੱਖਰੀ ਹੋਂਦ, ਹਸਤੀ ਅਤੇ ਵਿਰਸੇ ਨੂੰ ਸਲਾਮਤ ਰੱਖਣ ਚਾਹੁੰਦੇ ਹਿੱਸਿਆਂ ਨੂੰ ਦਰੜਨਾ-ਮਸਲਣਾ ਅਤੇ ਅਤਿਵਾਦੀ-ਵੱਖਵਾਦੀ ਬਣਾ ਕੇ ਪੇਸ਼ ਕਰਨਾ ਉਹਨਾਂ ਦੀ ਲੋੜ ਬਣੀ ਹੋਈ ਹੈ। ਇਸ ਲੋੜ ਦੀ ਪੂਰਤੀ ਲਈ ਉਹ ਲਗਾਤਾਰ ਖਾਲਿਸਤਾਨ ਦੇ ਮੁੱਦੇ ਨੂੰ ਹਊਆ ਬਣਾ ਕੇ ਪੇਸ਼ ਕਰਦੇ ਆ ਰਹੇ ਹਨ। ਕੁੱਝ ਵਿਦੇਸ਼ੀ ਆਗੂਆਂ ਨੂੰ ਛੱਡ ਕੇ ਪੰਜਾਬ ਅੰਦਰ ਖਾਲਿਸਤਾਨੀ ਹਿੱਸਿਆਂ ਵਿੱਚ ਕੋਈ ਇੱਕਸੁਰਤਾ ਨਹੀਂ। ਕੋਈ ਸਰਬ-ਪ੍ਰਵਾਨਤ ਲੀਡਰਸ਼ਿੱਪ ਨਹੀਂ, ਬਲਕਿ ਕੁੱਝ ਹਿੱਸੇ ਇਸ ਵਿਚਾਰ ਨੂੰ ਮੁੜ ਸੋਚਣ ਦੇ ਅਮਲ ਵਿੱਚ ਹਨ। ਉਂਝ ਵੀ ਹਿੰਦੂ ਅਤੇ ਇਸਲਾਮਿਕ ਸਟੇਟ ਦੀ ਥਾਂ ਸਿੱਖ ਧਰਮ ਦੇ ਆਧਾਰਤ ਸਟੇਟ ਦਾ ਸੰਕਲਪ ਆਰ.ਐਸ.ਐਸ. ਦੇ ਸੰਕਲਪ ਦੀ ਨਕਲ ਅਤੇ ਸਿੱਖ ਧਾਰਮਿਕ ਘੱਟਗਿਣਤੀ ਨਾਲ ਵਿਤਕਰੇ ਦੇ ਪ੍ਰਤੀਕਰਮ ਵਿੱਚੋਂ ਪੈਦਾ ਹੋਇਆ ਪ੍ਰਤੀਕਰਮ ਹੈ। ਖਾਲਿਸਤਾਨ ਦੇ ਬੇਨਕਸ਼ ਪਰੋਗਰਾਮ ਦਾ ਜੋ ਲਾਗੂ ਰੂਪ ਪੰਜਾਬੀ ਲੋਕ ਦੇਖ ਚੁੱਕੇ ਹਨ। ਲੋਕ ਉਹ ਅਮਲ ਮੁੜ ਦੁਹਰਾਉਣ ਲਈ ਤਿਆਰ ਨਹੀਂ। ਇਸਦਾ ਸਿੱਖ ਗੁਰੂਆਂ ਵੱਲੋਂ ਉਭਾਰੇ ਖਾਲਸਾ ਰਾਜ ਨਾਲ ਵੀ ਕੋਈ ਲਾਗਾਦੇਗਾ ਨਹੀਂ ਹੈ।
ਇਸ ਕਰਕੇ ਇਨਕਲਾਬੀ ਜਮਹੂਰੀ ਸ਼ਕਤੀਆਂ, ਇਨਸਾਫਪਸੰਦ ਲੋਕਾਂ ਅਤੇ ਪੰਜਾਬੀ ਕੌਮ ਤੇ ਸਿੱਖ ਧਾਰਮਿਕ ਘੱਟ ਗਿਣਤੀ ਤਾਕਤਾਂ ਦਾ ਇਹ ਫਰਜ਼ ਬਣਦਾ ਹੈ ਕਿ ਕਰਤਾਰਪੁਰ ਲਾਂਘੇ ਦਾ ਨਾ ਸਿਰਫ ਸੁਆਗਤ ਕਰਨ ਸਗੋਂ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੀ ਮੁੜ ਏਕਤਾ ਦਾ ਮੁੱਦਾ ਉਭਾਰਨ। ਉਹ ਇਸ ਮੁੱਦੇ ਦੀ ਸ਼ੁਰੂਆਤ ਨੂੰ ਇੱਕ ਮੁਹਿੰਮ ਦੇ ਰੂਪ ਵਿੱਚ ਕਰਨ, ਜਿਸ ਨਾਲ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰਕ, ਪੰਜਾਬੀ ਰਹਿਣ-ਸਹਿਣ, ਪੰਜਾਬੀ ਇਲਾਕਿਆਂ, ਪੰਜਾਬ ਦੇ ਦਰਿਆਵਾਂ ਨੂੰ ਮੁੜ ਇਕੱਠਿਆਂ ਦੇਖਣਾ ਤਾਂਘਦੀ ਪੰਜਾਬੀ ਕੌਮ ਦੀ ਕੌਮੀ ਭਾਵਨਾ ਨੂੰ ਬਲ ਮਿਲੇ। ਅਜਿਹਾ ਕਰਦੇ ਹੋਏ ਉਹ ਭਾਰਤ ਦੇ ਹਿੰਦੂਤਵੀ ਹਾਕਮਾਂ ਦੀਆਂ ਚਾਲਾਂ ਨੂੰ ਨੰਗਾ ਕਰਨ। ਪਾਕਿਸਤਾਨੀ ਹਾਕਮਾਂ ਦੀਆਂ ਕਰਤਾਰਪੁਰ ਲਾਂਘੇ ਪਿੱਛੇ ਬਦਲੀਆਂ ਨੀਤੀਆਂ ਤੇ ਗਿਣਤੀਆਂ-ਮਿਣਤੀਆਂ ਨੂੰ ਸਮਝਣ।

No comments:
Post a Comment