ਸਾਥੀ
ਸ਼ਿੰਦਰ ਨੱਥੂਵਾਲ ਦਾ ਇਨਕਲਾਬੀ ਕਾਫ਼ਲੇ 'ਚੋਂ ਵਿਛੋੜਾ
-ਬਲਵੰਤ ਮੱਖੂ
ਸਾਥੀ ਸ਼ਿੰਦਰ ਨੱਥੂਵਾਲਾ ਸਾਡੇ ਵਿਚਕਾਰ ਨਹੀਂ ਰਿਹਾ। ਦੀਵਾਲੀ ਵਾਲੀ ਰਾਤ ਜਦੋਂ ਲੋਕੀਂ ਦੀਵਿਆਂ ਵਿੱਚ ਤੇਲ ਪਾ ਕੇ ਘੁੱਪ ਹਨੇਰਾ ਰਾਤ ਨੂੰ ਰੁਸ਼ਨਾਉਣ ਦੇ ਯਤਨ ਕਰ ਰਹੇ ਸਨ, ਸਾਥੀ ਸ਼ਿੰਦਰ ਆਪਣੇ ਲਹੂ ਦੀ ਆਖਰੀ ਤਿੱਪ ਜ਼ਿੰਦਗੀ ਦੀ ਮਿਸ਼ਾਲ ਬਲ਼ਦੀ ਰੱਖਣ ਲਈ ਪਾ ਗਿਆ। ਉਹ ਕਾਫੀ ਸਮੇਂ ਤੋਂ ਕਈ ਬਿਮਾਰੀਆਂ ਨਾਲ ਪੀੜਤ, ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ। ਉਹ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਸਿੱਧਾ ਹੀ ਪਟਿਆਲੇ ਕਿਸਾਨ ਮੋਰਚੇ ਵਿੱਚ ਪਹੁੰਚਿਆ ਸੀ। ਧਰਨੇ ਵਿੱਚ ਬੋਲਣ ਤੋਂ ਬਾਅਦ ਉਹ ਅਜਿਹਾ ਡਿਗਿਆ ਕਿ ਮੁੜ ਕੇ ਨਾ ਉੱਠਿਆ। ਪਟਿਆਲੇ ਕਿਸਾਨ ਧਰਨੇ ਵਿਚਲਾ ਭਾਸ਼ਣ ਉਸਦੀ ਜ਼ਿੰਦਗੀ ਦਾ ਆਖਰੀ ਭਾਸ਼ਣ ਸੀ। ਉਸਦੇ ਸੰਗੀ ਸਾਥੀਆਂ, ਮਿੱਤਰ-ਬੇਲੀਆਂ, ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਇਲਾਜ ਵਿੱਚ ਕੋਈ ਕਸਰ ਨਾ ਛੱਡੀ। ਲੱਖਾਂ ਰੁਪਏ ਖਰਚੇ ਗਏ। ਡਾਕਟਰ ਅਤੇ ਹਸਪਤਾਲ ਬਦਲੇ ਗਏ, ਪਰ ਸਭ ਕੁੱਝ ਬੇਕਾਰ ਸਾਬਤ ਹੋਇਆ। ਜੇਕਰ ਕਦੇ ਆਸ ਦੀ ਮਾੜੀ-ਮੋਟੀ ਕਿਰਨ ਵਿਖਾਈ ਦਿੱਤੀ ਵੀ ਤਾਂ ਬਿਮਾਰੀ ਨੇ ਫਿਰ ਅਜਿਹਾ ਹੱਲਾ ਬੋਲਿਆ ਕਿ ਉਹ ਪਹਿਲਾਂ ਨਾਲੋਂ ਕਮਜ਼ੋਰ ਹੀ ਹੁੰਦਾ ਗਿਆ। ਸਾਥੀ ਸ਼ਿੰਦਰ ਨੇ ਸਿਰੜ ਤੇ ਹੱਠ ਅਖੀਰ ਤੱਕ ਕਾਇਮ ਰੱਖਿਆ। ਕੁੱਝ ਦਿਨ ਪਹਿਲਾਂ ਉਹ ਵਰਜਿਸ਼ ਕਰ ਰਿਹਾ ਸੀ। ਮੈਂ ਫੋਨ ਕਰਕੇ ਕਿਹਾ ਲੱਗਦਾ ਮੌਤ ਹਾਰ ਗਈ ਹੈ। ਹੁਣ ''ਅਸਲੀ ਇਨਸਾਨ ਦੀ ਕਹਾਣੀ'' ਪੜ੍ਹ ਤਾਂ ਉਸਨੇ ਕਿਹਾ ਮੇਰੇ ਕੋਲ ਨਹੀਂ ਹੈ, ਮੈਂ ਕਿਹਾ ਇੱਕ ਨਵੰਬਰ ਨੂੰ ਜਲੰਧਰ ਗ਼ਦਰੀ ਬਾਬਿਆਂ ਦੇ ਮੇਲੇ 'ਤੇ ਜਾਊਂ, ਲੈ ਕੇ ਆਊਂ। ਪਰ ਅਫਸੋਸ ਕਿ ਕਿਤਾਬ ਆਉਣ ਤੱਕ ਉਹ ਕਿਤਾਬ ਪੜਨ ਯੋਗਾ ਨਾ ਰਿਹਾ। 2 ਨਵੰਬਰ ਨੂੰ ਉਸਦਾ ਬਹੁਤ ਹੀ ਨਜ਼ਦੀਕੀ ਸਾਥੀ ਮਿਲਿਆ। ਸ਼ਿੰਦਰ ਦੀ ਬਿਮਾਰੀ ਬਾਰੇ ਚਰਚਾ ਹੋਈ ਤਾਂ ਉਸਨੇ ਹੌਕਾ ਲੈ ਕੇ ਭਰੇ ਮਨ ਨਾਲ ਕਿਹਾ ਬਾਜ਼ੀ ਹਾਰ ਗਏ ਹਾਂ। ਹੁਣ ਤਾਂ ਬੱਸ ਉਡੀਕ ਬਾਕੀ ਹੈ, ਕਿਸੇ ਪਲ ਵੀ ਮੌਤ ਦੀ ਮਨਹੂਸ ਖ਼ਬਰ ਆ ਸਕਦੀ ਹੈ। ਫਿਰ ਉਸਦੀ ਮ੍ਰਿਤਕ ਦੇਹ ਪਿੰਡ ਲਿਆਉਣ, ਪਿੰਡ ਵਿੱਚ ਸ਼ਰਧਾਂਜਲੀ ਸਮਾਗਮ ਕਰਕੇ ਅਸਥੀਆਂ ਹੁਸੈਨੀਵਾਲੇ ਜਲ ਪ੍ਰਵਾਹ ਕਰਨ ਦੀ ਚਰਚਾ ਹੋਈ। ਕਿਸੇ ਸਾਥੀ ਦੇ ਜਿਉਂਦਿਆਂ ਹੀ, ਉਸਦੇ ਸਰਧਾਂਜਲੀ ਸਮਾਗਮ ਅਤੇ ਅੰਤਿਮ ਰਸਮਾਂ ਬਾਰੇ ਫੈਸਲੇ ਕਰਨੇ, ਸ਼ਾਇਦ ਇਨਕਲਾਬੀ ਜਮਹੂਰੀ ਲਹਿਰ ਦੇ ਹਿੱਸੇ ਹੀ ਆਇਆ ਹੈ।
ਮੈਂ ਸਾਥੀ ਸ਼ਿੰਦਰ ਨੱਥੂਵਾਲਾ ਨੂੰ ਪਿਛਲੇ ਚਾਰ ਦਹਾਕਿਆਂ ਤੋਂ ਇਨਕਲਾਬੀ ਜਮਹੂਰੀ ਲਹਿਰ ਅਤੇ ਘਰੇਲੂ ਸਮੱਸਿਆਵਾਂ ਨਾਲ ਦੋ-ਚਾਰ ਹੁੰਦਿਆਂ ਵੇਖਿਆ ਹੈ। ਉਹ ਵੱਖਰੀ ਕਿਸਮ ਦੀ ਸਖਸ਼ੀਅਤ ਸੀ, ਮਿੰਨ੍ਹਾ-ਮਿੰਨ੍ਹਾ ਮੁਸਕਰਾਉਂਦਾ, ਭਰਿਆ-ਭਰਿਆ ਚਿਹਰਾ, ਤੋਰ ਵਿੱਚ ਲੋਹੜਿਆਂ ਦੀ ਰਵਾਨੀ, ਮਿਥੇ ਕੰਮ 'ਤੇ ਜਾਣ ਦੀ ਕਾਹਲ। ਕਿਤੇ ਗੁੱਸੇ ਵਿੱਚ ਲੋਹਾ-ਲਾਖਾ, ਅੱਗ ਬਬੋਲਾ ਅਤੇ ਕਿਤੇ ਅਸਲੋਂ ਹੀ ਨਰਮ। ਕਦੇ-ਕਦਾਈ ਗੁੱਸੇ ਵਿੱਚ ਆਇਆ ਗਾਲੀ-ਗਲੋਚ ਤੱਕ ਵੀ ਪਹੁੰਚ ਜਾਂਦਾ, ਪਰ ਦੂਸਰੇ ਪਲ ਉਹਨੂੰ ਅਹਿਸਾਸ ਹੋ ਜਾਂਦਾ ਕਿ ਇਹ ਗਲਤ ਹੈ ਅਤੇ ਉਹ ਗਲਤੀ ਮੰਨ ਲੈਂਦਾ।
ਇੱਕ ਵਾਰ ਜਦੋਂ ਉਸ ਨਾਲ ਪੇਸ਼ਾਵਰ ਇਨਕਲਾਬੀ ਵਜੋਂ ਕੰਮ ਕਰਨ ਦੀ ਗੱਲ ਹੋਈ ਤਾਂ ਉਸਨੇ ਕਿਹਾ ''ਹੁਣ ਜਦੋਂ ਯੱਕਾ-ਯੱਕਾ ਜੁਆਕਾਂ ਦਾ ਜੰਮ ਲਿਆ, ਸਾਥੀ ਕਹਿੰਦੇ ਘਰਬਾਰ ਛੱਡ ਕੇ ਇਨਕਲਾਬ ਲਈ ਤੁਰ ਪੈ। ਪਰ ਉਹ ਤੁਰਿਆ, ਨਾਲ ਹੀ ਜੁਆਕਾਂ ਨੂੰ ਤੋਰ ਲਿਆ। ਜ਼ਿੰਦਗੀ ਸਿੱਧੀ ਰੇਖਾ ਵਿੱਚ ਨਹੀਂ ਚੱਲਦੀ, ਇਸ ਵਿੱਚ ਉਤਰਾਅ-ਚੜ੍ਹਾਅ ਅਤੇ ਮੋੜ-ਘੋੜ ਆਉਂਦੇ ਹਨ, ਇਨਕਲਾਬ ਦੇ ਬਿਖੜੇ ਪੈਂਡੇ 'ਤੇ ਚੱਲਦਿਆਂ ਹਰ ਮੋੜ 'ਤੇ ਨਵਾਂ ਚੈਲਿੰਜ, ਨਵੀਂ ਚੁਣੌਤੀ ਤੁਹਾਨੂੰ ਵੰਗਾਰਦੀ ਹੈ। ਇਹ ਇਮਤਿਹਾਨੀ ਘੜੀਆਂ ਸਾਥੀ ਸ਼ਿੰਦਰ ਦੇ ਜੀਵਨ ਵਿੱਚ ਵੀ ਕਈ ਵਾਰ, ਵਾਰ ਵਾਰ ਆਈਆਂ। ਉਹ ਤੜਫਿਆ, ਖਿਝਿਆ ਅਤੇ ਦਵੰਧ ਵਿੱਚ ਵੀ ਫਸਿਆ, ਪਰ ਖਿਝ-ਤੜਫ ਅਤੇ ਦੰਵਧ ਥੋੜ੍ਹ-ਚਿਰੇ ਸੀ। ਜ਼ਮੀਨ ਗਈ, ਜ਼ਮੀਨ 'ਤੇ ਸ਼ਰੀਕਾਂ ਦਾ ਟਰੈਕਟਰ ਚੱਲਦਾ ਵੇਖਿਆ, ਦੁੱਧ ਪਾਉਣ ਦਾ ਧੰਦਾ ਕੀਤਾ, ਪਰ ਕਾਮਯਾਬ ਨਾ ਹੋਇਆ। ਪੇਸ਼ਾਵਰ ਇਨਕਲਾਬੀ ਬਣਿਆ ਤਾਂ ਘਰ-ਪਰਿਵਾਰ ਅਤੇ ਸਿਹਤ ਸਮੱਸਿਆਵਾਂ ਦੇ ਨਾਲ ਨਾਲ ਇਨਕਲਾਬੀ ਜਮਹੁਰੀ ਲਹਿਰ ਵਿੱਚ ਟੁੱਟਾਂ-ਫੁੱਟਾਂ ਦੇ ਪੀੜ ਭਰੇ ਸਮੇਂ ਵੇਖੇ, ਪਰ ਥਿੜਕਿਆ ਨਹੀਂ, ਡੋਲਿਆ ਨਹੀਂ, ਉਹਨੂੰ ਜੋ ਠੀਕ ਲੱਗਿਆ ਉਸ 'ਤੇ ਧੁਸ ਦੇ ਕੇ ਕੰਮ ਕਰਦਾ ਰਿਹਾ। ਉਹ ਇਨਕਲਾਬ ਦੇ ਮਾਰਗ 'ਤੇ ਇੱਕ ਵਰਕਰ, ਸਿਪਾਹੀ ਵਜੋਂ ਤੁਰਿਆ ਅਤੇ ਸਨਮਾਨਯੋਗ ਆਗੂ ਵਜੋਂ ਸਾਡੇ ਕੋਲੋਂ ਵਿਦਾਅ ਹੋਇਆ।
ਸਾਥੀ ਸ਼ਿੰਦਰ ਸਕੂਲੀ ਵਿਦਿਆ ਘੱਟ ਪੜ੍ਹਿਆ ਸੀ, ਪਰ ਜਮਾਤੀ ਜੱਦੋਜਹਿਦ ਦੇ ਮੈਦਾਨ ਉਸਦੇ ਕਾਲਜ ਅਤੇ ਯੂਨੀਵਰਸਿਟੀਆਂ ਸਨ। ਉਸ ਨੂੰ ਅਮਲ ਵਿੱਚੋਂ ਸਵਾਲ ਉੱਠਦੇ, ਉਹ ਸਾਥੀਆਂ ਨਾਲ ਭਖਵੀਆਂ ਬਹਿਸਾਂ ਕਰਦਾ, ਮਾਰਕਸਵਾਦ-ਲੈਨਿਨਵਾਦ-ਮਾਓਵਾਦ ਨੂੰ ਪੜ੍ਹਦਾ, ਖੌਝਲਦਾ। ਇਸ ਤਰ੍ਹਾਂ ਉਹ ਸੰਘਰਸ਼ਾਂ ਦੀ ਕੁਠਾਲੀ ਵਿੱਚ ਰੜਦਾ-ਪੱਕਦਾ ਗਿਆ। ਉਹ ਅਮਲਾਂ ਦੀ ਕਸਵੱਟੀ 'ਤੇ ਪ੍ਰਵਾਨ ਚੜ੍ਹਿਆ ਆਗੂ ਸੀ। ਉਹ ਸੱਚਾ-ਸੁੱਚਾ ਮਾਰਕਸਵਾਦੀ-ਲੈਨਿਨਵਾਦੀ-ਮਾਓਵਾਦੀ ਕਮਿਊਨਿਸਟ ਇਨਕਲਾਬੀ ਸੀ, ਜਿਸ ਨੂੰ ਪਤਾ ਸੀ ਕਿ ਆਪਣਿਆਂ ਦੇ ਵੱਡੇ ਤੋਂ ਵੱਡੇ ਗੁਨਾਹ ਵੀ ਮੁਆਫ ਕਰਨੇ ਹੁੰਦੇ ਹਨ ਅਤੇ ਦੁਸ਼ਮਣ ਨਾਲ ਭੁੱਲ ਕੇ ਵੀ ਹੱਥ ਨਹੀਂ ਮਿਲਾਉਣੇ ਹੁੰਦੇ, ਭਾਵ ਸਾਂਝ ਭਿਆਲੀ ਨਹੀਂ ਪਾਉਣੀ ਹੁੰਦੀ।
ਉਹ ਛੋਟੀ ਕਿਸਾਨੀ ਵਿੱਚੋਂ ਸੀ। ਉਹ ਵੱਡੇ ਪਰਿਵਾਰ ਵਾਲਾ ਸੀ। ਕਾਰਪੋਰੇਟ ਖੇਤੀ ਵਿਕਾਸ ਮਾਡਲ ਨੇ ਛੋਟੀ ਕਿਸਾਨੀ ਨੂੰ ਖੇਤੀ ਧੰਦੇ ਵਿੱਚੋਂ ਬਾਹਰ ਧੱਕਣ ਦੀ ਅਮਲਦਾਰੀ ਤੇਜ਼ ਕੀਤੀ ਹੋਈ ਹੈ। ਜ਼ਮੀਨ ਜਾਣ ਤੋਂ ਬਾਅਦ ਕਿਸਾਨ 'ਤੇ ਕੀ ਬੀਤਦੀ ਹੈ। ਜਬਰੀ ਉਜਾੜੇ ਦੀ ਪੀੜ ਕੀ ਹੁੰਦੀ ਹੈ, ਇਹ ਉਹੋ ਜਾਣਦੇ ਹਨ, ਜਿਹੜੇ ਇਸ ਰਗੜ-ਮਾਂਜੇ ਹੇਠ ਆਉਂਦੇ ਹਨ। ਸਾਥੀ ਸ਼ਿੰਦਰ ਨੱਥੂਵਾਲਾ ਇਸ ਟੁੱਟ ਰਹੀ ਕਿਸਾਨ ਦੀ ਦਰਦ ਅਤੇ ਰੋਹ ਦੀ ਮੂੰਹ ਬੋਲਦੀ ਤਸਵੀਰ ਸੀ। ਇਹ ਟੁੱਟ ਭੱਜ, ਵਿਦਰੋਹ ਅਤੇ ਨਿਰਾਸ਼ਾ ਨੂੰ ਜਨਮ ਦਿੰਦੀ ਹੈ। ਨਿਰਾਸ਼ਾ ਵਿੱਚੋਂ ਖੁਦਕੁਸ਼ੀਆਂ ਦੀ ਫਸਲ ਜਨਮ ਲੈਂਦੀ ਹੈ ਅਤੇ ਵਿਦਰੋਹ ਵਿੱਚੋਂ ਸੰਘਰਸ਼ਾਂ ਦੇ ਲਾਵੇ ਫੁੱਟਦੇ ਹਨ। ਸਾਥੀ ਸ਼ਿੰਦਰ ਸੰਘਰਸ਼ਾਂ ਦੇ ਫੁੱਟਦੇ ਲਾਵੇ ਦੀ ਇੱਕ ਚੰਗਿਆੜੀ ਸੀ।
ਸਾਥੀ ਸ਼ਿੰਦਰ ਦਾ ਜੀਵਨ ਸੰਘਰਸ਼ ਦਾ ਦੂਸਰਾ ਨਾਂ ਹੈ। ਉਸਨੇ ਸਖਤ ਘਾਲਣਾ ਨਾਲ ਸਮਾਜਿਕ ਅਤੇ ਰਾਜਨੀਤਕ ਖੇਤਰ ਵਿੱਚ ਸਨਮਾਨਯੋਗ ਸਥਾਨ ਪ੍ਰਾਪਤ ਕੀਤਾ। ਕਿਸਾਨ ਲਹਿਰ ਦਾ ਉਹ ਸਤਿਕਾਰਤ ਆਗੂ ਸੀ। ਇਨਕਲਾਬੀ ਜਮਹੂਰੀ ਲਹਿਰ ਦੀ ਇੱਕ ਉੱਭਰਵੀਂ ਸਖਸ਼ੀਅਤ ਸੀ। ਸੋਲਾਂ ਕਲਾਂ ਸੰਪੂਰਨ ਕੋਈ ਮਨੁੱਖ ਨਹੀਂ ਹੁੰਦਾ ਬਿਨਾ ਸ਼ੱਕ ਉਸ ਵਿੱਚ ਘਾਟਾਂ-ਕਮਜ਼ੋਰੀਆਂ ਹੋਣਗੀਆਂ, ਉਹਦੀਆਂ ਘਾਟਾਂ-ਕਮਜ਼ੋਰੀਆਂ ਦੀ ਨਿਰਖ-ਪਰਖ ਹੁੰਦੀ ਰਹੇਗੀ, ਪਰ ਕੋਈ ਸੂਝਵਾਨ ਅਤੇ ਸੰਜੀਦਾ ਸਾਥੀ ਇਸ ਚਿੱਟੇ ਦਿਨ ਵਰਗੀ ਸਚਾਈ ਤੋਂ ਅੱਖਾਂ ਨਹੀਂ ਮੀਚ ਸਕਦਾ ਕਿ ਕੁੱਲ ਮਿਲਾ ਕੇ ਵੇਖਿਆਂ ਸਾਥੀ ਸ਼ਿੰਦਰ ਨੱਥੂਵਾਲਾ ਦਾ ਜੀਵਨ ਇਨਕਲਾਬ ਲਈ ਪੂਰੀ ਤਰ੍ਹਾਂ ਸਮਰਪਤ ਸੀ। ਉਹਨੇ ਜੀਵਨ ਦੇ ਚਾਰ ਦਹਾਕੇ ਇਨਕਲਾਬੀ ਜਮਹੂਰੀ ਲਹਿਰ ਦੇ ਲੇਖੇ ਲਾਏ। ਜ਼ਿੰਦਗੀ ਦਾ ਐਨਾ ਲੰਬਾ ਸਫਰ, ਸਫਰ ਵੀ ਇਨਕਲਾਬ ਦੇ ਕੰਡਿਆਲੇ ਰਾਹਾਂ ਦਾ। ਇਹ ਮਾਰਕਸਵਾਦੀ-ਲੈਨਿਨਵਾਦੀ-ਮਾਓਵਾਦੀ ਵਿਚਾਰਧਾਰਕ ਪਕਿਆਈ, ਸਿਆਸੀ ਅਤੇ ਜਥੇਬੰਦਕ ਸੋਝੀ ਤੋਂ ਬਿਨਾ ਤਹਿ ਨਹੀਂ ਕਰ ਹੁੰਦਾ। ਸਾਥੀ ਸ਼ਿੰਦਰ ਨੱਥੂਵਾਲਾ ਨੇ ਇਹ ਸ਼ਾਨਾਂਮੱਤਾ ਸਫਰ ਤਹਿ ਕੀਤਾ ਹੈ। ਉਹਦੀ ਇਨਕਲਾਬੀ ਘਾਲਣਾ ਨੂੰ ਸਲਾਮ।
ਮੈਂ ਉਹਨਾਂ ਨਾਜ਼ੁਕ ਮੌਕਿਆਂ ਦਾ ਚਸ਼ਮਦੀਦ ਗਵਾਹ ਹਾਂ ਜਦੋਂ ਸਾਥੀ ਸ਼ਿੰਦਰ ਨੱਥੂਵਾਲਾ ਦੇ ਕੋਲ ਦੀ ਮੌਤ ਖਹਿ ਕੇ ਲੰਘੀ। ਜਦੋਂ ਸਾਥੀਆਂ ਨੂੰ ਬਚਾਉਣ ਅਤੇ ਲਹਿਰ ਨੂੰ ਅੱਗੇ ਵਧਾਉਣ ਲਈ ਸਾਥੀ ਸ਼ਿੰਦਰ ਨੂੰ ਜਾਨ ਜੋਖਿਮ ਵਿੱਚ ਪਾਉਣੀ ਪਈ। ਜਦੋਂ ਆਪ-ਮੁਹਾਰੇ ਘੋਲ ਨੂੰ ਇਨਕਲਾਬੀ ਅਗਵਾਈ ਪ੍ਰਦਾਨ ਕਰਨ ਲਈ ਸਖਤ ਮੁਸ਼ੱਕਤ ਅਤੇ ਦੂਰ-ਅੰਦੇਸ਼ੀ ਤੋਂ ਕੰਮ ਲੈਣਾ ਪਿਆ। ਸਾਥੀ ਸ਼ਿੰਦਰ ਇਹਨਾਂ ਇਮਤਿਹਾਨੀ ਘੜੀਆਂ ਵਿੱਚ ਪਾਸ ਸਾਥੀ ਸੀ। ਅਜਿਹੇ ਸਾਥੀ, ਦਹਾਕਿਆਂ ਦੀ ਸਖਤ ਮਿਹਨਤ ਦੀ ਉਪਜ ਹੁੰਦੇ ਹਨ। ਉਹ ਲਹਿਰ ਦਾ ਬਹੁਤ ਹੀ ਕੀਮਤੀ ਸਰਮਾਇਆ ਹੁੰਦੇ ਹਨ। ਸਾਥੀ ਸ਼ਿੰਦਰ ਨੱਥੂਵਾਲਾ ਦੇ ਰੂਪ ਵਿੱਚ ਸਾਡੇ ਕੋਲੋਂ ਕੀਮਤੀ ਸਰਮਾਇਆ ਗੁਆਚ ਗਿਆ ਹੈ।
ਸਾਥੀ ਸ਼ਿੰਦਰ ਨੱਥੂਵਾਲਾ ਦੀ ਡੂੰਘੀ ਫਿਕਰਮੰਦੀ ਸੀ ਕਿ ਹਕੂਮਤੀ ਧਾੜਾਂ ਹਿੰਦੂਤਵ ਦੇ ਫਿਰਕੂ ਫਾਸ਼ੀ ਏਜੰਡੇ ਤਹਿਤ ਦੇਸ਼ ਨੂੰ ਫਿਰਕੂ, ਜਾਤਪਾਤੀ ਆਧਾਰ 'ਤੇ ਵੰਡਣ ਲੱਗੀਆਂ ਹੋਈਆਂ ਹਨ। ਫਿਰਕੂ ਧਰੁਵੀਕਰਨ ਦੇ ਜ਼ੋਰ ਸੰਘ ਪਰਿਵਾਰ ਮੁੜ ਸੱਤਾ 'ਤੇ ਕਾਬਜ਼ ਹੋਣਾ ਚਾਹੁੰਦਾ ਹੈ। ਇਹਨਾਂ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ ਦੇਦੇਸ਼ ਵਿਰੋਧੀ ਨੀਤੀਆਂ ਵਿੱਚੋਂ ਉਪਜੀ ਬਦਜ਼ਨੀ ਨੂੰ ਕਾਂਗਰਸ ਅਤੇ ਹੋਰ ਰੰਗ-ਬਰੰਗੇ ਵੋਟ ਮੰਗਤੇ, ਵੋਟ ਡੱਬਿਆਂ ਵਿੱਚ ਢਾਲ ਕੇ ਸ਼ਰੀਕਾਂ ਤੋਂ ਹਕੂਮਤੀ ਛਟੀ ਖੋਹਣ ਲਈ ਮੌਕਾਪ੍ਰਸਤ ਗਠਬੰਧਨ ਮਹਾਂ-ਗਠਬੰਧਨ ਬਣਾ ਰਹੀਆਂ ਹਨ।
''ਅਪਰੇਸ਼ਨ ਗਰੀਨ ਹੰਟ'' ਰਾਹੀਂ ਲੋਕਾਂ ਖਿਲਾਫ ਜੰਗ ਤੇਜ਼ ਕੀਤੀ ਹੋਈ ਹੈ ਅਤੇ ''ਸ਼ਹਿਰੀ ਨਕਸਲਵਾਦ'' ਦੀ ਬੂ-ਪਾਹਰਿਆ ਪਾ ਕੇ ਲੇਖਕਾਂ, ਬੁੱਧੀਜੀਵੀਆਂ, ਵਕੀਲਾਂ, ਰੰਗ-ਕਰਮੀਆਂ, ਜਮਹੁਰੀ ਹੱਕਾਂ ਦੇ ਝੰਡਾਬਰਦਾਰਾਂ, ਯੂਨੀਵਰਸਿਟੀਆਂ ਦੇ ਵਿਦਵਾਨਾਂ, ਜਨਤਕ ਜਮਹੂਰੀ ਅਤੇ ਜਮਾਤੀ ਤਬਕਾਤੀ ਜਥੇਬੰਦੀਆਂ ਦੇ ਸਿਰਕੱਢ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ, ਸਰਕਾਰੀ ਸ਼ਹਿ ਪ੍ਰਾਪਤ ਗੁੰਡਾ ਗਰੋਹਾਂ ਰਾਹੀਂ ਕਤਲ ਕਰਵਾਉਣ ਦੇ ਰਾਹ ਪਈਆਂ ਹੋਈਆਂ ਹਨ। ਲਿਖਣ-ਬੋਲਣ ਦੀ ਆਜ਼ਾਦੀ ਦੇ ਗਲ਼ ਅੰਗੂਠਾ ਦੇ ਦਿੱਤਾ ਹਾਲਤ ਅਣ-ਐਲਾਨੀ ਐਮਰਜੈਂਸੀ ਵਰਗੇ ਬਣ ਗਏ ਹਨ। ਦਲਿਤਾਂ, ਧਾਰਮਿਕ ਘੱਟ-ਗਿਣਤੀਆਂ, ਕੌਮੀਅਤਾਂ ਅਤੇ ਔਰਤਾਂ ਦੇ ਹੱਕਾਂ 'ਤੇ ਧਾੜੇ ਮਾਰੇ ਜਾ ਰਹੇ ਹਨ। ਨੌਜਵਾਨਾਂ ਨੂੰ ਨਸ਼ਿਆਂ ਵਿੱਚ ਡੋਬਿਆ ਜਾ ਰਿਹਾ ਹੈ। ਅਜਿਹੀ ਹਾਲਤ ਵਿੱਚ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਰਾਹ ਪਾਉਣਾ, ਇਨਕਲਾਬੀ ਜਮਹੂਰੀ ਲਹਿਰ ਦੀ ਬੁੱਕਲ ਵਿੱਚ ਲਿਆਉਣਾ ਕਿਸਾਨਾਂ ਮਜ਼ਦੂਰਾਂ ਨੂੰ ਰਾਜਨੀਤਕ ਅੰਦੋਲਨ ਲਈ ਉਭਾਰਨਾ ਸਮੇਂ ਦੀ ਭਖਦੀ ਲੋੜ ਹੈ। ਸਾਥੀ ਸ਼ਿੰਦਰ ਦੇ ਅਧੂਰੇ ਸੁਪਨਿਆਂ ਨੂੰ ਪੂਰਿਆਂ ਕਰਨ ਲਈ ਉਹਨਾਂ ਦੇ ਸ਼ਰਧਾਂਜਲੀ ਸਮਾਗਮ 'ਤੇ ਅਹਿਦ ਕੀਤੇ ਗਏ ਹਨ। ਉਹਨਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਵੀ ਪ੍ਰਣ ਲਏ ਗਏ ਹਨ। ਉਹਨੂੰ ਸੱਚੀ ਸ਼ਰਧਾਂਜਲੀ ਉਹਨਾਂ ਦੇ ਇਨਕਲਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੱਦੋਜਹਿਦ ਤੇਜ਼ ਕਰਨਾ ਹੈ। ਸਾਥੀ ਸ਼ਿੰਦਰ ਨੱਥੂਵਾਲਾ ਨੇ ਆਪਣਾ ਬਹੁਤਾ ਜੀਵਨ ਲੋਕ ਸੰਗਰਾਮ ਮੰਚ ਦੇ ਆਗੂ ਵਜੋਂ ਬਤੀਤ ਕੀਤਾ, ਇਸ ਲਈ ਸਾਡੀ ਜਥੇਬੰਦੀ ਉਹਨਾਂ ਦੇ ਪਰਿਵਾਰ ਅਤੇ ਇਨਕਲਾਬੀ ਜਮਹੂਰੀ ਲਹਿਰ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਉਹਨਾਂ ਦੀ ਯਾਦ ਵਿੱਚ ਝੰਡਾ ਨੀਵਾਂ ਕਰਦੀ ਹੈ, ਉਹਨਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਲਈ ਜਮਾਤੀ ਜੱਦੋਜਹਿਦ ਤੇਜ਼ ਕਰਨ ਦੇ ਪ੍ਰਣ ਦੁਹਰਾਉਂਦੀ ਹੈ।

No comments:
Post a Comment