ਭਾਰਤੀ ਹਾਕਮਾਂ ਵੱਲੋਂ ਮਾਓਵਾਦੀਆਂ 'ਤੇ ਅਗਲੇ ਫਾਸ਼ੀ ਹਮਲੇ ਦੀ ਤਿਆਰੀ
ਜੰਮੂ-ਕਸ਼ਮੀਰ ਉੱਪਰ ਮੁਕੰਮਲ ਕਬਜ਼ਾ ਕਰਨ ਉਪਰੰਤ ਭਾਰਤੀ ਹਾਕਮਾਂ ਨੇ ਮੱਧ ਭਾਰਤ ਵਿੱਚ ਕਾਬਜ਼ ਨਕਸਲੀ/ਮਾਓਵਾਦੀ ਲਹਿਰ ਨੂੰ ਖਤਮ ਕਰਨ ਲਈ ਰੱਸੇ-ਪੈੜੇ ਵੱਟੇ ਹਨ। 27 ਅਗਸਤ ਦੀਆਂ ਅਖਬਾਰਾਂ ਵਿੱਚ ਇਸ ਸਬੰਧੀ ਵਿਸਥਾਰਤ ਜਾਣਕਾਰੀ ਛਪੀ ਹੈ। ਇਸਦਾ ਸੰਖੇਪ ਹੇਠਾਂ ਦਿੱਤਾ ਜਾ ਰਿਹਾ ਹੈ।
26 ਅਗਸਤ ਨੂੰ ਕੇਂਦਰ ਅਤੇ ਨਕਸਲ ਪ੍ਰਭਾਵਿਤ ਸੂਬਿਆਂ ਨੇ ਸੋਮਵਾਰ ਨੂੰ ਸਾਂਝੇ ਤੌਰ 'ਤੇ ਖੱਬੇਪੱਖੀ ਅਤਿਵਾਦ ਖਿਲਾਫ ਮਿਲ ਕੇ ਲੜਾਈ ਲੜਨ ਦਾ ਸੰਕਲਪ ਲੈਂਦਿਆਂ ਗ੍ਰਹਿ ਮੰਤਰੀ ਅਮਿਤਸ਼ਾਹ ਨਾਲ ਮਿਲ ਕੇ ਐਲਾਨ ਕੀਤਾ ਕਿ ਮਾਓਵਾਦੀ ਜਮਹੂਰੀਅਤ ਦੇ ਖਿਲਾਫ ਹਨ ਅਤੇ ਇਹਨਾਂ ਨੂੰ ਜੜ੍ਹੋਂ ਪੁੱਟ ਦੇਣਾ ਚਾਹੀਦਾ ਹੈ। ਮੀਟਿੰਗ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉੜੀਸਾ ਦੇ ਨਵੀਨ ਪਟਨਾਇਕ, ਉੱਤਰ ਪ੍ਰਦੇਸ਼ ਦੇ ਯੋਗੀ ਆਦਿਤਿਆਨਾਥ, ਮੱਧ ਪ੍ਰਦੇਸ਼ ਦੇ ਕਮਲਨਾਥ, ਝਾਰਖੰਡ ਦੇ ਰਘੂਬਰ ਦਾਸ, ਛੱਤੀਸਗੜ੍ਹ ਦੇ ਭੁਪੇਸ਼ ਬਘੇਲ, ਆਂਧਰਾਪ੍ਰਦੇਸ਼ ਦੇ ਵਾਈ.ਐਸ. ਜਗਮੋਹਨ ਰੈੱਡੀ ਤੋਂ ਇਲਾਵਾ ਨਕਸਲ ਪ੍ਰਭਾਵਿਤ 10 ਸੂਬਿਆਂ ਦੇ ਡੀ.ਸੀ., ਐਸ.ਐਸ.ਪੀ. ਸਮੇਤ ਉੱਚ ਪੁਲਸ ਅਤੇ ਹੋਰਨਾਂ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਨਕਸਲੀਆਂ ਖਿਲਾਫ ਅਪ੍ਰੇਸ਼ਨਾਂ ਅਤੇ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਅਤੇ ਕੇਂਦਰ ਨੇ ਮਾਓਵਾਦ ਦੀ ਬੁਰਾਈ ਖਿਲਾਫ ਮਿਲ ਕੇ ਲ਼ੜਾਈ ਲੜਨ ਦਾ ਸੰਕਲਪ ਲਿਆ ਹੈ। ਮੀਟਿੰਗ ਤੋਂ ਬਾਅਦ ਸ਼ਾਹ ਨੇ ਟਵੀਟ ਕੀਤਾ, ''ਨਕਸਲ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਸਫਲ ਰਹੀ। ਇਹਨਾਂ ਸੂਬਿਆਂ ਦੇ ਵਿਕਾਸ ਅਤੇ ਸੁਰੱਖਿਆ ਨਾਲ ਸਬੰਧਤ ਕਈ ਮੁੱਦਿਆਂ 'ਤੇ ਚਰਚਾ ਹੋਈ। ਖੱਬੇਪੱਖੀ ਅਤਿਵਾਦ ਲੋਕਤੰਤਰ ਦੇ ਖਿਲਾਫ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅਸੀਂ ਇਸ ਨੂੰ ਜੜ੍ਹੋਂ ਪੁੱਟ ਲਈ ਵਚਨਬੱਧ ਹਾਂ।'' ਨੀਮ ਫੌਜੀ ਬਲਾਂ ਅਤੇ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ। ਗ੍ਰਹਿ ਮੰਤਰੀ ਬਣਨ ਬਾਅਦ ਅਮਿਤ ਸ਼ਾਹ ਦੀ ਇਹ ਇਸ ਤਰ੍ਹਾਂ ਦੀ ਪਹਿਲੀ ਮੀਟਿੰਗ ਸੀ। ਨਕਸਲ ਪ੍ਰਭਾਵਿਤ 10 ਸੂਬਿਆਂ ਵਿੱਚ ਛੱਤੀਸਗੜ੍ਹ, ਝਾਰਖੰਡ, ਉੜੀਸ਼ਾ, ਪੱਛਮੀ ਬੰਗਾਲ, ਬਿਹਾਰ, ਮਹਾਂਰਾਸ਼ਟਰ ਤੇਲੰਗਾਨਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਖੱਬੇਪੱਖੀ ਅਤਿਵਾਦ ਖਿਲਾਫ ਲੜਾਈ ਕੇਂਦਰ ਅਤੇ ਸੂਬਿਆਂ ਦੀ ਸਾਂਝੀ ਜੁੰਮੇਵਾਰੀ ਹੈ। ਉਹਨਾਂ ਮੌਜੂਦਾ ਨੀਤੀ ਵਿੱਚ ਬਦਲਾਅ ਦੀ ਲੋੜ 'ਤੇ ਜ਼ੋਰ ਦਿੱਤਾ ਕਿ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਭਾਰ ਸੂਬਿਆਂ ਉੱਪਰ ਹੀ ਨਹੀਂ ਛੱਡਿਆ ਜਾਣਾ ਚਾਹੀਦਾ ਬਲਕਿ ਕੇਂਦਰ ਚੁੱਕਣਾ ਚਾਹੀਦਾ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕੇਂਦਰ ਤੋਂ ਵੱਧ ਫੰਡ ਦੇਣ ਦੀ ਮੰਗ ਕੀਤੀ ਅਤੇ ਵਿਕਾਸ ਕਰਕੇ ਲੋਕਾਂ ਦਾ ਭਰੋਸਾ ਜਿੱਤਣ ਦਾ ਵਿਸ਼ਵਾਸ਼ ਪ੍ਰਗਟਾਇਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਥ ਨੇ ਕਿਹਾ ਕਿ ਸੂਬੇ ਵਿੱਚ ਨਕਸਲੀ ਕਾਰਵਾਈਆਂ ਪੂਰੀ ਤਰ੍ਹਾਂ ਕੰਟਰੋਲ ਹੇਠ ਹਨ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਵਿਕਾਸ ਹੋ ਰਿਹਾ ਹੈ। ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੇ ਕਿਹਾ ਕਿ ਨਕਸਲੀਆਂ ਨੂੰ ਮੁੱਖਧਾਰਾ ਵਿੱਚ ਸ਼ਾਮਲ ਹੋਣ ਲਈ ਲਿਆਂਦੀ ਆਤਮ ਸਮਰਪਣ ਅਤੇ ਮੁੜ ਵਸੇਬਾ ਨੀਤੀ ਤਹਿਤ ਕਈ ਉੱਘੇ ਨਕਸਲੀਆਂ ਨੇ ਆਤਮ ਸਮਰਪਣ ਕੀਤਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਸੂਬੇ ਦੇ ਤਿੰਨ ਹੋਰ ਜ਼ਿਲ੍ਹਿਆਂ ਨੂੰ ਨਕਸਲ ਪ੍ਰਭਾਵਿਤ ਐਲਾਨਿਆ ਜਾਵੇ ਅਤੇ ਇਹਨਾਂ ਖੇਤਰਾਂ ਵਿੱਚ ਹੋਰ ਬਟਾਲੀਅਨਾਂ ਦੀ ਤਾਇਨਾਤੀ ਕੀਤੀ ਜਾਵੇ। ਤੇ ਸਾਲ 2015-19 ਵਿਚਾਲੇ ਨਕਸਲੀ ਘਟਨਾਵਾਂ ਵਿੱਚ 60 ਫੀਸਦੀ ਕਮੀ ਆਈ ਹੈ। ਕੇਂਦਰੀ ਮੰਤਰੀਆਂ ਨਿਤੀਨ ਗਡਕਰੀ (ਸੜਕ ਨਿਰਮਾਣ ਮੰਤਰੀ), ਨਿਰਮਲਾ ਸੀਤਾਰਮਨ (ਖਜ਼ਾਨਾ ਮੰਤਰੀ), ਰਵੀ ਸ਼ੰਕਰ ਪ੍ਰਸ਼ਾਦ (ਕਾਨੂੰਨ-ਇਨਸਾਫ ਅਤੇ ਸੰਚਾਰ ਮੰਤਰੀ), ਨਰਿੰਦਰ ਸਿੰਘ ਤੋਮਰ (ਖੇਤੀ ਤੇ ਕਿਸਾਨ ਭਲਾਈ, ਖਾਣਾਂ ਅਤੇ ਪਾਰਲੀਮਾਨੀ ਮਾਮਲਿਆਂ ਸਬੰਧੀ ਮੰਤਰੀ), ਅਰਜੁਨ ਮੁੰਡਾ (ਕੈਬਨਿਟ ਮੰਤਰੀ) ਅਤੇ ਮਹਿੰਦਰ ਨਾਥ ਪਾਂਡੇ (ਕੈਬਨਿਟ ਮੰਤਰੀ) ਨੇ ਬਾਅਦ ਵਿੱਚ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਮੁੱਖ ਮੰਤਰੀਆਂ ਨਾਲ ਸੜਕ, ਸੰਚਾਰ, ਖੇਤੀਬਾੜੀ ਅਤੇ ਹੋਰਨਾਂ ਮੁੱਦਿਆਂ 'ਤੇ ਚਰਚਾ ਕੀਤੀ।
ਇਸ ਤੋਂ ਪਹਿਲਾਂ ਛੱਤੀਸਗੜ੍ਹ ਦੇ ਨਕਸਲ-ਵਿਰੋਧੀ ਅਪ੍ਰੇਸ਼ਨਾਂ ਵਿੱਚ ਤਾਇਨਾਤ ਵਿਸ਼ੇਸ਼ ਡਾਇਰੈਕਟਰ ਜਨਰਲ ਪੁਲੀਸ ਆਰ.ਕੇ. ਵਿਜ ਨੇ 'ਇੰਡੀਅਨ ਐਕਸਪ੍ਰੈਸ'' ਨਾਲ ਨਕਸਲੀ ਕਾਰਕੁੰਨਾਂ ਦੇ ਵਧੇਰੇ ਗਿਣਤੀ ਵਿੱਚ ਮਾਰੇ ਜਾਣ ਸਬੰਧੀ ਮਿਲ ਰਹੀ ਕਾਮਯਾਬੀ ਸਬੰਧੀ ਇੱਕ ਮੁਲਾਕਾਤ ਵਿੱਚ ਆਖਿਆ ਸੀ ਕਿ ''ਹੁਣ ਪੁਲਸ ਨੇ ਬਹੁਤ ਸਾਰੀਆਂ ਮੁਸ਼ਕਲਾਂ ਉੱਪਰ ਕਾਬੂ ਪਾ ਲਿਆ ਹੈ। ਉਸ ਨੇ ਸੈਟੇਲਾਈਟ ਤਕਨੀਕ ਦੀ ਵਰਤੋਂ ਕਰਨੀ ਸਿੱਖ ਲਈ ਹੈ ਜਿਸ ਤੋਂ ਜਵਾਨਾਂ ਨੂੰ ਕਿਸੇ ਸਥਾਨ ਦੀ ਪੂਰੀ ਪੂਰੀ ਜਾਣਕਾਰੀ ਮਿਲ ਜਾਂਦੀ ਹੈ ਅਤੇ ਦੁਸ਼ਮਣ ਨੂੰ ਸਪੱਸ਼ਟਤਾ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਹੁਣ ਸੁਰੱਖਿਆ ਬਲਾਂ ਨੂੰ ਪੂਰੀ ਪੂਰੀ ਜਾਣਕਾਰੀ ਮਿਲਣ ਦੇ ਨਾਲ ਨਾਲ ਹੋਰਨਾਂ ਬਲਾਂ ਦਾ ਆਪਸੀ ਤਾਲਮੇਲ ਵੀ ਬਣਿਆ ਰਹਿੰਦਾ ਹੈ। ਸੂਬਾਈ ਪੁਲਸ ਨੂੰ ਹੁਣ ਕੰਕੇਰ ਦੀਆਂ ਵਿਸ਼ੇਸ਼ ਸਿਖਲਾਈ ਸੰਸਥਾਵਾਂ ਵਿੱਚੋਂ ਸਹਾਇਤਾ ਮਿਲ ਰਹੀ ਹੈ, ਜਿਸ ਨਾਲ ਉਹਨਾਂ ਦੀ ਸਮਰੱਥਾ ਅਤੇ ਯੋਗਤਾ ਵਧੀ ਹੈ। ਕੇਂਦਰੀ ਹਕੂਮਤ ਵੱਲੋਂ ਵਿੱਤੀ ਸਹਾਇਤਾ ਹਾਸਲ ਹੋਣ ਨਾਲ ਸਪੈਸ਼ਲ ਟਾਸਕ ਫੋਰਸ ਅਤੇ ਸਟੇਟ ਇੰਟੈਲੀਜੈਂਸ ਬਿਊਰੋ ਵਰਗੇ ਵਿਸ਼ੇਸ਼ ਵਿੰਗ ਤਿਆਰ ਕੀਤੇ ਗਏ ਹਨ। ਮਾਓਵਾਦੀਆਂ ਵਿਰੋਧੀ 'ਮੇਨ ਫੋਰਸ' ਕਾਇਮ ਕੀਤੀ ਗਈ ਹੈ ਜਿਸ ਨੂੰ ਵਿਸ਼ੇਸ਼ ਫੌਜੀ ਸਿਖਲਾਈ ਦਿੱਤੀ ਗਈ ਹੈ ਅਤੇ ਉਸ ਨੂੰ ਦੱਖਣੀ ਬਸਤਰ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਨਾਲ ਮੀਜ਼ੋਰਮ ਦੇ ਵੈਰੇਂਗਤੇ ਦੇ ਵਾਰ-ਫੇਅਰ ਸਕੂਲ ਤੋਂ ਬਗਾਵਤ ਵਿਰੋਧੀ ਜੰਗਲ ਵਿੱਚ ਕੀਤੇ ਜਾਣ ਵਾਲੇ ਅਪ੍ਰੇਸ਼ਨ ਵਿੱਚ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਰਹੀ ਹੈ।
''ਸੀ.ਪੀ.ਆਈ.(ਮਾਓਵਾਦੀ) ਨੇ 2014 ਵਿੱਚ ਕੇਂਦਰੀ ਰਿਜ਼ਨਲ ਬਿਓਰੋ ਦੀ ਮੀਟਿੰਗ ਵਿੱਚ ਤਹਿ ਕੀਤਾ ਹੈ ਕਿ ਉਹ ਮੱਧ ਪ੍ਰਦੇਸ਼-ਮਹਾਂਰਾਸ਼ਟਰ-ਛੱਤੀਸਗੜ੍ਹ ਦੀ ਤਿੰਨਕੋਣੀ 'ਤੇ ਨਵਾਂ ਜ਼ੋਨ ਤਿਆਰ ਕਰਨਗੇ। ਮਾਓਵਾਦੀ ਇਸ ਖੇਤਰ ਨੂੰ ਬਸਤਰ ਦੇ ਦੰਡਕਾਰਨੀਆ ਦੀ ਸਪੈਸ਼ਲ ਜ਼ੋਨ ਕਮੇਟੀ ਦੀ ਤਰਜ਼ 'ਤੇ ਤਿਆਰ ਕਰਨਾ ਚਾਹੁੰਦੇ ਹਨ। ਇਹ ਇਲਾਕਾ ਜੰਗਲੀ, ਕਬਾਇਲੀ ਅਤੇ ਗੁਰੀਲਾ ਯੁੱਧ ਲਈ ਢੁਕਵਾਂ ਹੈ। ਇਹ ਉੱਤਰੀ ਗੜ੍ਹਚਿਰੋਲੀ ਦੀ ਦੰਡਕਾਰਨੀਆ ਦੀ ਮਾਓਵਾਦੀ ਡਵੀਜ਼ਨ ਦਾ ਵਿਸਥਾਰ ਹੈ। ਕੁੱਝ ਕੁ ਨੂੰ ਛੱਡ ਕੇ ਮੱਧ ਪ੍ਰਦੇਸ਼-ਮਹਾਂਰਾਸ਼ਟਰ-ਛੱਤੀਸਗੜ੍ਹ ਜ਼ੋਨ ਵਿਚਲਾ ਬਹੁਤ ਕਾਡਰ ਬਸਤਰ ਵਿੱਚੋਂ ਆਇਆ ਹੈ। ਸੂਬਾਈ ਹਕੂਮਤ ਨੇ ਮਾਓਵਾਦੀ ਵਧਾਰੇ ਨੂੰ ਰੋਕਣ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਹਨ। ਸੁਰੱਖਿਆ ਕੈਂਪ ਵਧਾਏ ਗਏ ਹਨ। ਐਸ.ਪੀ. ਕਬੀਰਧਾਮ ਵੱਲੋਂ ਮਾਓਵਾਦੀ ਪ੍ਰਭਾਵਿਤ ਇਲਾਕਿਆਂ ਵਿੱਚ ਚੇਤਨਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਮਾਓਵਾਦ ਵਿਰੁੱਧ ਸੈਂਕੜੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪ੍ਰਸ਼ਾਸਨ ਨੇ ਵਿਕਾਸ ਕਾਰਜਾਂ ਨੂੰ ਵਧਾਇਆ ਹੈ। ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਨੇ ਵੀ ਇਹਨਾਂ ਖੇਤਰਾਂ ਵਿੱਚ ਮਾਓਵਾਦ-ਵਿਰੋਧੀ ਅਪ੍ਰੇਸ਼ਨਾਂ ਵਿੱਚ ਤੇਜ਼ੀ ਲਿਆਂਦੀ ਹੈ। ਤਿੰਨ ਅਗਸਤ ਦੀ ਰਾਤ ਨੂੰ ਇਸ ਇਲਾਕੇ ਵਿੱਚਲੀ ਦਰੱਕਸਾ ਏਰੀਆ ਕਮੇਟੀ ਗੜ੍ਹਚਿਰੋਲੀ-ਰਾਜਨੰਦਗਾਉਂ-ਬਾਲਾਘਾਟ ਡਵੀਜ਼ਨ ਦਾ ਸਫਾਇਆ ਕਰ ਦਿੱਤਾ ਗਿਆ ਹੈ।
''ਹੁਣ ਅਸੀਂ ''ਟੈਕਟੀਕਲ ਕਾਉਂਟਰ ਆਫੈਂਸ ਕੰਪੇਨ'' ਦਾ ਵਿਸ਼ਲੇਸ਼ਣ ਕੀਤਾ ਹੈ, ਜਿਸ ਨੂੰ ਉਹ ਫਰਵਰੀ-ਮਾਰਚ ਤੋਂ ਮਈ-ਜੂਨ ਵਿੱਚ ਹਰ ਸਾਲ ਚਲਾਉਂਦੇ ਹਨ। ਸੁਰੱਖਿਆ ਬਲਾਂ ਇਹਨਾਂ ਦਿਨਾਂ ਵਿੱਚ ਵਾਧੂ ਚੌਕਸੀ ਵਰਤਣ ਲਈ ਆਖਿਆ ਜਾਂਦਾ ਹੈ। ਹੁਣ ਅਸੀਂ ਬਾਰੂਦੀ ਸੁਰੰਗਾਂ ਰਾਹੀਂ ਹੁੰਦੇ ਨੁਕਸਾਨ ਅਤੇ ਦੁਰਘਟਨਾਵਾਂ ਤੋਂ ਵਧੇਰੇ ਚੌਕਸੀ ਵਰਤਦੇ ਹਾਂ। ਇਹਨਾਂ ਨੂੰ ਲੱਭਣ ਲਈ ਅਧੁਨਿਕ ਤਕਨੀਕ ਦੀ ਵਰਤੋਂ ਕਰ ਰਹੇ ਹਾਂ। ਅੱਗੇ ਵਧਣ ਲਈ ਚੌਕਸੀ ਟੀਮਾਂ ਪਹਿਲਾਂ ਜਾਂਚ-ਪੜਤਾਲ ਕਰਦੀਆਂ ਹਨ। ਸ਼ਰਾਰਤੀ ਤੱਤਾਂ 'ਤੇ ਨਜ਼ਰ ਰੱਖਣ ਦਾ ਪ੍ਰਬੰਧ ਮਜ਼ਬੂਤ ਕੀਤਾ ਗਿਆ ਹੈ। ਆਧਾਰ ਕਾਰਡ ਦੀ ਪੜਤਾਲ ਰਾਹੀਂ ਡੈਟੋਨੇਟਰਾਂ ਦੀ ਸਪਲਾਈ ਰੋਕਣ ਦੇ ਇੰਤਜ਼ਾਮ ਕੀਤੇ ਗਏ ਹਨ। ਭਾਵੇਂ ਇਸ ਸਮੇਂ ਮਾਓਵਾਦੀ ਉਡੀਸ਼ਾ, ਦੰਡਕਾਰਨੀਆ ਅਤੇ ਹੋਰਨਾਂ ਖੇਤਰਾਂ ਵਿੱਚ ਕਮਜ਼ੋਰ ਪਏ ਹੋਏ ਹਨ ਅਤੇ ਉਹਨਾਂ ਦਾ ਵਧਾਰਾ ਰੁਕਿਆ ਹੋਇਆ ਹੈ, ਪਰ ਸੁਰੱਖਿਆ ਬਲ ਉਹਨਾਂ ਦੀ ਲਮਕਵੇਂ ਯੁੱਧ ਦੀ ਯੁੱਧਨੀਤੀ ਨੂੰ ਅਣਗੌਲਿਆਂ ਨਹੀਂ ਕਰ ਸਕਦੀ। ਚਲੰਤ ਯੁੱਧ (ਆਧਾਰ ਇਲਾਕਿਆਂ ਵਿੱਚ ਮਰਜ਼ੀ ਮੁਤਾਬਕ ਹਮਲਾ ਕਰਨ ਦੀ ਯੋਗਤਾ ਅਤੇ ਬਿਨਾ ਕੋਈ ਝਰੀਟ ਆਏ ਬਚ ਨਿਕਲਣਾ) ਨੂੰ ਖਤਮ ਕਰਨਾ ਹੋਵੇਗਾ ਜਿਥੇ (ਸੁਰੱਖਿਆ ਬਲਾਂ ਦੀ ਕੋਈ ਹੋਂਦ ਨਹੀਂ) ਉਸ ਨੂੰ ਪੁਰ ਕਰਨਾ ਹੋਵੇਗਾ। ਬਾਰੂਦੀ ਸੁਰੰਗਾਂ ਨੂੰ ਨਕਾਰਾ ਕਰਨ ਲਈ ਚੰਗੀਆਂ ਤਕਨੀਕਾਂ ਦੀ ਜ਼ਰੂਰਤ ਹੈ। ਸੁਰੱਖਿਆ ਬਲਾਂ ਨੂੰ ਪਿਛਲੀਆਂ ਦਾਅਪੇਚਕ ਗਲਤੀਆਂ ਤੋਂ ਸਿੱਖਣਾ ਹੋਵੇਗਾ। ਖੁਫੀਆ ਜਾਣਕਾਰੀ ਦੇ ਪ੍ਰਬੰਧ ਨੂੰ ਮਜਬੂਤ ਕਰਨਾ ਹੋਵੇਗਾ ਅਤੇ ਦੂਰ-ਦਰਾਜ਼ ਦੇ ਖੇਤਰਾਂ ਵਿੱਚ ਟੈਲੀਫੋਨਾਂ ਆਦਿ ਵਿੱਚ ਸੁਧਾਰ ਲਿਆਉਣਾ ਹੋਵੇਗਾ। ਆਤਮ-ਸਮਰਪਣ ਅਤੇ ਮੁੜ-ਵਸੇਬੇ ਦੀਆਂ ਨੀਤੀਆਂ ਨੂੰ ਲਾਗੂ ਕਰਨਾ ਹੋਵੇਗਾ।''
ਭਾਰਤੀ ਹਾਕਮਾਂ ਵੱਲੋਂ ਵਿੱਢੀ
ਕਾਤਲਾਨਾ ਮੁਹਿੰਮ
24 ਅਗਸਤ ਨੂੰ ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਪੰਜ ਮਾਓਵਾਦੀ ਮਾਰੇ ਗਏ। ਪੁਲਸ ਨੇ ਦੱਸਿਆ ਕਿ ਮੁਕਾਬਲੇ ਵਿੱਚ ਜ਼ਿਲ੍ਹਾ ਰਿਜ਼ਰਵ ਗਾਰਡ ਦੇ ਦੋ ਜਵਾਨ ਜਖਮੀ ਹੋ ਗਏ ਹਨ। ਮੁਕਾਬਲਾ ਉਦੋਂ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲਾਂ ਦੀ ਟੀਮ ਧੁਰਥੇੜਾ ਪਿੰਡ ਨੇੜਲੇ ਜੰਗਲਾਂ ਵਿੱਚ ਮਾਓਵਾਦੀਆਂ ਦੀ ਭਾਲ ਲਈ ਗਈ ਸੀ।
28 ਜੁਲਾਈ ਨੂੰ ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿੱਚ ਸੁਰੱਖਿਆ ਦਸਤਿਆਂ ਨਾਲ ਹੋਏ ਮੁਕਾਬਲੇ ਵਿੱਚ ਸੱਤ ਨਕਸਲੀ ਹਲਾਕ ਹੋ ਗਏ। ਡੀ.ਆਈ.ਜੀ. ਸੁੰਦਰਰਾਜ ਪੀ. ਨੇ ਦੱਸਿਆ ਕਿ ਇਹ ਮੁਕਾਬਲਾ ਨਗਰਨਾਰ ਥਾਣੇ ਅਧੀਨ ਆਉਂਦੇ ਤਿਰੀਆ ਪਿੰਜਡ ਨੇੜਲੇ ਜੰਗਲਾਂ ਵਿੱਚ ਹੋਇਆ।
4 ਅਗਸਤ ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਸੱਤ ਨਕਸਲੀ, ਜਿਹਨਾਂ ਵਿੱਚ ਪੰਜ ਮਹਿਲਾਵਾਂ ਸ਼ਾਮਲ ਹਨ, ਮਾਰੇ ਗਏ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ਵਿੱਚ ਡੀ.ਆਰ.ਜੀ. (ਡਿਸਟ੍ਰਿਕਟ ਰਿਜ਼ਰਵ ਗਾਰਡ) ਦਾ ਇੱਕ ਜਵਾਨ ਵੀ ਜਖਮੀ ਹੋ ਗਿਆ। ਡੀ.ਆਈ.ਜੀ. ਸੁੰਦਰਰਾਜ ਪੀ. ਨੇ ਦੱਸਿਆ ਕਿ ਸਵੇਰੇ 7 ਵਜੇ ਬਾਗਨਦੀ ਪੁਲਸ ਸਟੇਸ਼ਨ ਅਧੀਨ ਆਉਂਦੇ ਪਿੰਡਾਂ ਸੀਤਾਗੋਟਾ-ਸੇਰਪਰ ਨੇੜਲੇ ਜੰਗਲ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਗੋਲੀਬਾਰੀ ਹੋਈ। ਉਹਨਾਂ ਦੱਸਿਆ ਕਿ ਬਾਗੀਆਂ ਬਾਰੇ ਮਿਲੀ ਸੂਹ ਮਗਰੋਂ ਸ਼ੁੱਕਰਵਾਰ ਦੀ ਰਾਤ ਡੀ.ਆਰ.ਜੀ. ਅਤੇ ਸਥਾਨਕ ਪੁਲਸ ਦੀ ਟੀਮ ਨੇ ਬਾਗਨਦੀ ਖੇਤਰ ਵਿੱਚ ਗਸ਼ਤ ਸ਼ੁਰੂ ਕੀਤੀ ਸੀ। ਗਸ਼ਤੀ ਟੀਮ ਜਦੋਂ ਜੰਗਲ ਵਿੱਚ ਅੱਗੇ ਵਧ ਰਹੀ ਸੀ ਤਾਂ ਸੀਤਾਗੋਟ-ਸੇਰਪੁਰ ਨੇੜੇ ਹਥਿਆਰਬੰਦ ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ 'ਤੇ ਸੁਰੱਖਿਆ ਬਲਾਂ ਜਵਾਬੀ ਕਾਰਵਾਈ ਕੀਤੀ। ਦੋ ਘੰਟੇ ਚੱਲੇ ਇਸ ਮੁਕਾਬਲੇ ਮਗਰੋਂ ਨਕਸਲੀ ਸੰਘਣ ਜੰਗਲ ਵਿੱਚ ਲੋਪ ਹੋ ਗਏ। ਮੁਕਾਬਲੇ ਮਗਰੋਂ ਚਲਾਈ ਗਈ ਤਲਾਸ਼ੀ ਮੁਹਿੰਮ ਵਿੱਚ ਮੌਕੇ ਤੋਂ ਸੱਤ ਬਾਗੀਆਂ, ਜਿਹਨਾਂ ਵਿੱਚ ਪੰਜ ਮਹਿਲਾਵਾਂ ਸ਼ਾਮਲ ਸਨ, ਦੀਆਂ ਲਾਸ਼ਾਂ ਬਰਾਮਦ ਹੋਈਆਂ। ਉਹਨਾਂ ਦੱਸਿਆ ਕਿ ਘਟਨਾ ਸਥਾਨ ਤੋਂ ਇੱਕ ਏਕੇ 47 ਰਾਈਫਲ, ਇੱਕ .303 ਰਾਈਫਲ, ਇੱਕ 12 ਬੋਰ ਦੀ ਬੰਦੂਕ, ਇੱਕ ਸਟੇਨਗੰਨ, ਇੱਕ 315 ਦੀ ਰਾਈਫਲ ਅਤੇ ਹੋਰ ਅਸਲਾ ਬਰਾਮਦ ਹੋਇਆ। ਮਾਰੇ ਗਏ ਨਕਸਲੀਆਂ ਦੀ ਪਛਾਣ ਸੀ.ਪੀ.ਆਈ. ਮਾਓਵਾਦੀ ਦੀ ਦਰੋਕਸ਼ਾ ਏਰੀਆ ਕਮੇਟੀ ਦੇ ਆਗੂ ਸੁਖਦੇਵ, ਉਸਦੀ ਪਤਨੀ ਅਤੇ ਟੀਮ ਮੈਂਬਰ ਪ੍ਰਾਮਿਲਾ, ਇਸੇ ਟੀਮ ਦੇ ਮੈਬਰ ਸੀਮਾ, ਮੀਨਾ ਤੇ ਪਿਤੇਸ਼ ਅਤੇ ਵਿਸਤਾਰ ਪਲਟੂਨ ਨੰਬਰ 1 ਦੀਆਂ ਮੈਂਬਰ ਲਲਿਤਾ ਅਤੇ ਸ਼ਿਲਪਾ ਵਜੋਂ ਹੋਈ ਹੈ।
14 ਜੁਲਾਈ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਔਰਤ ਸਣੇ ਦੌ ਨਕਸਲਵਾਦੀ ਹਲਾਕ ਹੋ ਗਏ। ਜ਼ਿਲ੍ਹਾ ਦਾਂਤੇਵਾੜਾ ਦੇ ਐਸ.ਪੀ. ਅਭਿਸ਼ੇਖ ਪੱਲਵਾ ਨੇ ਪੀ.ਟੀ.ਆਈ. ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਮੁਕਾਬਲਾ ਰਾਏਪੁਰ ਤੋਂ ਤਕਰੀਬਨ 400 ਕਿਲੋਮੀਟਰ ਦੂਰ ਸਥਿਤ ਪਿੰਡ ਗੁਮੀਆਪਾਲ ਨੇੜਲੇ ਜੰਗਲਾਂ ਵਿੱਚੋਂ ਉਦੋਂ ਹੋਇਆ ਜਦੋਂ ਜ਼ਿਲ੍ਹਾ ਰਿਜ਼ਰਵ ਗਾਰਡ ਗਦੀ ਇੱਕ ਟੀਮ ਨਕਸਲ ਵਿਰੋਧੀ ਇੱਕ ਕਾਰਵਾਈ 'ਤੇ ਨਿਕਲੀ ਹੋਈ ਸੀ। ਮੁਕਾਬਲੇ ਵਾਲੀ ਜਗ੍ਹਾ ਦੀ ਤਲਾਸ਼ੀ ਲਈ ਗਈ ਤਾਂ ਉੱਤੋਂ ਦੋ ਨਕਸਲਵਾਦੀਆਂ ਦੀਆਂ ਲਾਸ਼ਾਂ ਤੇ ਇੱਕ .303 ਦੀਆਂ ਰਾਈਫਲਾਂ ਅਤੇ ਇੱਕ ਬੰਦੂਕ ਬਰਾਮਦ ਹੋਈ। ਮੁਕਾਬਲੇ ਵਿੱਚ ਮਾਰੇ ਗਏ ਨਕਸਲਵਾਦੀਆਂ ਦੀ ਪਛਾਣ ਦੇਵਾ ਤੇ ਮਾਮਗਲੀ ਉਰਫ ਮੂਈ ਵਜੋਂ ਹੋਈ ਹੈ। ਉਹ ਦੋਵੇਂ ਮਾਓਵਾਦੀਆਂ ਦੀ ਮਲੰਗੀਰ ਖੇਤਰ ਕਮੇਟੀ ਦੇ ਸਰਗਰਮ ਮੈਂਬਰ ਸਨ ਅਤੇ ਦੋਵਾਂ ਉੱਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਸੀ। ਇੱਕ ਹੋਰ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਪਛਾਣ ਕੋਸੀ ਵਜੋਂ ਹੋਈ ਹੈ।
10 ਅਗਸਤ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚੋਂ ਸੁਰੱਖਿਆ ਬਲਾਂ ਨੇ ਚਾਰ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿੱਚ ਨਕਸਲੀਆਂ ਦਾ ਉਹ ਆਗੂ ਵੀ ਸ਼ਾਮਲ ਹੈ ਜਿਸ ਦੇ ਸਿਰ 'ਤੇ ਇੱਕ ਲੱਖ ਰੁਪਏ ਦਾ ਇਨਾਮ ਸੀ। ਬੀਜਾਪੁਰ ਦੇ ਐਸ.ਪੀ. ਦਿਵਿਆਂਗ ਪਾਟਲਿ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਨਕਸਲੀਆਂ ਨੂੰ ਸ਼ੁੱਕਰਵਾਰ ਸ਼ਾਮ ਬਾਸਾਗੁੜਾ ਪੁਲਸ ਸਟੇਸ਼ਨ ਅਧੀਨ ਪੈਂਦੇ ਚਿਲਕਾਪਾਲੀ ਪਿੰਡ ਦੇ ਨੇੜਲੇ ਜੰਗਲ ਵਿੱਚੋਂ ਕਾਬੂ ਕੀਤਾ।
11 ਅਗਸਤ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਸੱਤ ਨਕਸਲੀਆਂ ਵੱਲੋਂ ਆਤਮ ਸਮਰਪਣ। ਇਹਨਾਂ ਵਿੱਚੋਂ ਤਿੰਨ ਦੇ ਸਿਰ 'ਤੇ ਇਨਾਮ ਰੱਖਿਆ ਹੋਇਆ ਸੀ।
24 ਅਗਸਤ ਨੂੰ ਦਾਂਤੇਵਾੜਾ ਜ਼ਿਲ੍ਹੇ ਵਿੱਚ ਦੋ ਥਾਵਾਂ ਤੋਂ ਚਾਰ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਤਿੰਨ ਮੁਲਜ਼ਮਾਂ ਦੇ ਸਿਰ 'ਤੇ ਇੱਕ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਤਿੰਨ ਨਕਸਲੀਆਂ ਨੂੰ ਫਰਸਪਾਲ ਪੁਲਸ ਸਟੇਸ਼ਨ ਖੇਤਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਇੱਕ ਨੂੰ ਅਰਨਪੁਰ ਪੁਲਸ ਸਟੇਸ਼ਨ ਦੀ ਹੱਤ 'ਚੋਂ ਗ੍ਰਿਫਤਾਰ ਕੀਤਾ ਗਿਆ।
14 ਸਤੰਬਰ ਨੂੰ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਦੋ ਨਾਮੀ ਨਕਸਲੀਆਂ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਪੁਲਸ ਸੂਤਰਾਂ ਅਨੁਸਾਰ ਦੋਵਾਂ ਦੇ ਸਿਰਾਂ ਉੱਤੇ ਇਨਾਮ ਐਲਾਨਿਆ ਹੋਇਆ ਸੀ। ਦਾਂਤੇਵਾੜਾ ਦੇ ਪੁਲਸ ਮੁਖੀ ਅਭਿਸ਼ੇਖ ਪੱਲਵ ਅਨੁਸਾਰ ਪਿੰਡ ਕੁਤਰੇਮ ਦੇ ਜੰਲ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਦੋ ਇਨਾਮੀ ਨਕਸਲੀ ਮਾਰੇ ਗਏ। ਮ੍ਰਿਤਕ ਨਕਸਲੀਆਂ ਦੀ ਪਛਾਣ ਲਾਛੂ ਮੰਡਵੀ ਅਤੇ ਪੋਡਿਆ ਵਜੋਂ ਹੋਈ ਹੈ। ਇਹ ਦੋਵੇਂ ਮਲਾਂਗੀਰ ਇਾਲਕੇ ਦੀ ਨਕਸਲ ਕਮੇਟੀ ਦੇ ਮੈਂਬਰ ਸਨ ਅਤੇ ਉਹਨਾਂ ਦੇ ਸਿਰ ਉੱਤੇ ਪੰਜ ਲੱਖ ਰੁਪਏ ਦਾ ਇਨਾਮ ਸੀ। ਇਸੇ ਤਰ੍ਹਾਂ ਬੀਜਾਪੁਰ ਜ਼ਿਲ੍ਹੇ ਦੇ ਪੁਨਾਰ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਨਕਸਲੀ ਮਾਰਿਆ ਗਿਆ। ਇਸੇ ਤਰ੍ਹਾਂ ਸੁਕਮਾ ਜ਼ਿਲ੍ਹੇ ਵਿਚ ਹੋਏ ਇੱਕ ਹੋਰ ਮੁਕਾਬਲੇ ਵਿੱਚ ਤਿੰਨ ਨਕਸਲੀ ਹਲਾਕ ਹੋ ਗਏ। ਇਸੇ ਦੌਰਾਨ ਝਾਰਖੰਡ ਦੇ ਗੜਵਾ ਜ਼ਿਲ੍ਹੇ ਵਿੱਚੋਂ ਇੱਕ ਏਰੀਆ ਕਮਾਂਡਰ ਸਮੇਤ ਦੋ ਮਾਓਵਾਦੀ ਗ੍ਰਿਫਤਾਰ ਕੀਤੇ ਗਏ।
ਟਾਕਰਾ ਜਾਰੀ ਹੈ
29 ਜੂਨ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਪੁਲਸ ਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਸੀ.ਆਰ.ਪੀ.ਐਫ. ਦੇ ਤਿੰਨ ਜਵਾਨ ਮਾਰੇ ਗਏ ਤੇ ਇੱਕ ਲੜਕੀ ਦੀ ਵੀ ਮੌਤ ਹੋ ਗਈ। ਘਟਨਾ ਵਾਲੀ ਥਾਂ ਤੋਂ ਪੁਲਸ ਨੂੰ ਬਾਰੂਦੀ ਸੁਰੰਗਾਂ ਵੀ ਮਿਲੀਆਂ ਹਨ। ਮੁਕਾਬਲੇ ਵਾਲੀ ਥਾਂ 'ਤੇ ਇੱਕ ਵਾਹਨ ਵੀ ਗੋਲੀਬਾਰੀ ਦੀ ਲਪੇਟ ਵਿੱਚ ਆ ਗਿਆ।
11 ਅਗਸਤ ਨਵੀਂ ਦਿੱਲੀ ਵਿੱਚ ਪੰਜ ਸਾਲ ਪਹਿਲਾਂ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਵਿਛਾਈ ਬਾਰੂਦੀ ਸੁਰੰਗ ਵਿੱਚ ਫਸਣ ਬਾਅਦ ਕੋਮਾ ਵਿੱਚ ਗਏ ਸੀ.ਆਰ.ਪੀ.ਐਫ. ਦੇ ਜਵਾਨ ਜਿਤੇਂਦਰ ਕੁਮਾਰ ਦਾ ਅੱਜ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਸ ਦੇ ਦਿਮਾਗ ਅਤੇ ਸਰੀਰ ਉੱਤੇ ਬਾਰੂਦੀ ਸੁਰੰਗ ਧਮਾਕੇ ਵਿੱਚ ਡੂੰਘੀਆਂ ਸੱਟਾਂ ਲੱਗੀਆਂ ਸਨ ਅਤੇ ਉਸ਼ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਰਾਂਚੀ ਮਾਓਵਾਦੀਆਂ ਵੱਲੋਂ ਝਾਰਖੰਡ ਦੇ ਰਾਂਚੀ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ ਕਾਰਨ ਦੋ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਸ ਸਬੰਧੀ ਏ.ਡੀ.ਜੀ.ਪੀ. ਮੁਰਾਰੀ ਲਾਲ ਮੀਨਾ ਦੇ ਦੱਸਿਆ ਕਿ ਇਸ ਘਟਨਾ ਨੂੰ ਮਾਓਵਾਦੀਆਂ ਦੇ ਪਾਬੰਦੀਸ਼ੁਦਾ ਗਰੁੱਪ ਦੇ ਕਾਰਕੁੰਨਾਂ ਵੱਲੋਂ ਅੰਜ਼ਾਮ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਘਟਨਾ ਦਸਮ ਝਰਨੇ ਕੋਲ ਸਵੇਰ ਚਾਰ ਵਜੇ ਦੇ ਕਰੀਬ ਵਾਪਰੀ। ਉਹਨਾਂ ਕਿਹਾ ਕਿ ਮਾਓਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਅੰਨ੍ਹੇਵਾਹ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਦੋ ਜਵਾਨ ਜਖਮੀ ਹੋ ਗਏ। ਜਿਹਨਾਂ ਵਿੱਚੋਂ ਇੱਕ ਨੂੰ ਡਾਕਟਰਾਂ ਨੇ ਹਸਪਤਾਲ ਜਾਣ 'ਤੇ ਮ੍ਰਿਤਕ ਐਲਾਨ ਦਿੱਤਾ ਅਤੇ ਦੂਜੇ ਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਵਿੱਚ ਚੱਲ ਰਹੀ ਮਾਓਵਾਦੀ ਲਹਿਰ ਨੂੰ ''ਬੁਰਾਈ'' ਆਖਦੇ ਹੋਏ ਕਿਹਾ ਹੈ ਕਿ ''ਖੱਬੇਪੱਖੀ ਅੱਤਵਾਦ ਲੋਕਤੰਤਰ ਦੇ ਖਿਲਾਫ ਹੈ'' ਜਿਸ ਨੂੰ ''ਜੜੋਂ ਪੁੱਟਣ'' ਲਈ ਉਹ ''ਵਚਨਬੱਧ'' ਹਨ। ਕਾਮਰੇਡ ਮਾਓ ਦੀ ਅਗਵਾਈ ਵਿੱਚ ਚੱਲਣ ਵਾਲੀ ਜਿਸ ਲਹਿਰ ਨੂੰ ਭਾਰਤੀ ਹਾਕਮ ''ਬੁਰਾਈ'' ਦਾ ਨਾਂ ਦਿੰਦੇ ਹਨ, ਉਸ ਨੇ ਚੀਨ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਕੁਨਬਾਪ੍ਰਵਰੀ, ਨਸ਼ਿਆਂ, ਬਿਮਾਰੀਆਂ ਦਾ ਖਾਤਮਾ ਕਰ ਦਿੱਤਾ ਸੀ। ਚੀਨ ਵਿੱਚ ਉੱਥੋਂ ਦੀ ਕਮਿਊਨਿਸਟ ਪਾਰਟੀ ਨੇ ਜਾਗੀਰਦਾਰਾਂ, ਸਰਦਾਰਾਂ ਕੋਲੋਂ ਵਾਧੂ ਜ਼ਮੀਨਾਂ ਖੋਹ ਕੇ ਬੇਜ਼ਮੀਨੇ ਅਤੇ ਥੁੜ੍ਹ ਜ਼ਮੀਨੇ ਕਿਸਾਨਾਂ ਵਿੱਚ ਵੰਡੀਆਂ ਸਨ। ਇਹੀ ਵਜਾਹ ਸੀ ਕਿ ਚੀਨ ਮਾਓ ਦੀ ਅਗਵਾਈ ਵਿੱਚ ਚੌਤਰਫਾ ਵਿਕਾਸ ਕਰਦਾ ਰਿਹਾ। ਪਰ ਉਸੇ ਹੀ ਸਮੇਂ ਭਾਰਤੀ ਹਾਕਮਾਂ ਨੇ ਜਿਹੜੀਆਂ ਨੀਤੀਆਂ ਲਾਗੂ ਕੀਤੀਆਂ ਉਹਨਾਂ ਕਾਰਨ ਦੇਸ਼ ਵਿੱਚ ਤਬਾਹੀ, ਬਰਬਾਦੀ, ਮਹਿੰਗਾਈ, ਬੇਰੁਜ਼ਗਾਰੀ, ਕੰਗਾਲੀ, ਮੰਦਹਾਲੀ, ਬਿਮਾਰੀਆਂ ਆਦਿ ਦੀ ਭਰਮਾਰ ਰਹੀ ਹੈ। ਭਾਰਤੀ ਹਾਕਮ ਇੱਥੇ ਚੱਲ ਰਹੀ ਮਾਓਵਾਦੀ ਲਹਿਰ ਨੂੰ ''ਲੋਕਤੰਤਰ ਦੇ ਖਿਲਾਫ'' ਦੱਸਦੇ ਹਨ, ਜਦੋਂ ਕਿ ਇਹਨਾਂ ਨੇ ਕਸ਼ਮੀਰ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਕਰਫਿਊ ਲਾ ਕੇ ਲੋਕਾਂ ਦੀ ਆਜ਼ਾਦੀ, ਜਮਹੂਰੀਅਤ, ਲਿਖਣ-ਬੋਲਣ, ਵਿਚਾਰ ਪ੍ਰਗਟ ਕਰਨ ਦੇ ਸਭਨਾਂ ਹੀ ਹੱਕਾਂ ਨੂੰ ਖੁਦ ਕੁਚਲ ਕੇ ਰੱਖਿਆ ਹੋਇਆ ਹੈ। ਬਾਕੀ ਰਹੀ ਗੱਲ ਭਾਰਤੀ ਹਾਕਮਾਂ ਵੱਲੋਂ ਇਹਨਾਂ ਖੇਤਰਾਂ ਵਿੱਚ ਕੀਤੇ ਗਏ ''ਵਿਕਾਸ ਕਾਰਜਾਂ'' ਦੀ- ਇਹਨਾਂ ਨੇ ਲੋਕਾਂ ਦੀ ਹਕੀਕੀ ਜ਼ਿੰਦਗੀ ਨਾਲ ਜੁੜੇ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਬਲਕਿ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਜਲ, ਜੰਗਲ, ਜ਼ਮੀਨ, ਜਾਨ-ਮਾਲ, ਜ਼ਮੀਰ ਆਦਿ ਦੇ ਮਸਲਿਆਂ ਨੂੰ ਬੁਰੀ ਤਰ੍ਹਾਂ ਲੁੱਟਿਆ ਅਤੇ ਲਤਾੜਿਆਂ ਹੈ। ਇਹਨਾਂ ਦੇ ''ਵਿਕਾਸ'' ਦਾ ਮਤਲਬ ਕਾਰਪੋਰੇਟ ਘਰਾਣਿਆਂ ਲਈ ਆਦਿਵਾਸੀ ਖੇਤਰਾਂ ਦੇ ਖਣਿਜਾਂ, ਧਾਤਾਂ, ਜੰਗਲਾਂ ਅਤੇ ਪਾਣੀ ਦੀ ਮਨਮਰਜੀ ਲਈ ਵਰਤੋਂ ਕਰਨ ਲਈ ਰਾਹ ਖੋਲ੍ਹਣ ਤੋਂ ਹੈ। ਇਹਨਾਂ ਨੇ ਨਕਸਲਬਾੜੀ ਲਹਿਰ ਨੂੰ ਸਿਰਫ ਤਕਨੀਕੀ ਸਾਜੋਸਮਾਨ ਅਤੇ ਮੁਹਾਰਤ ਰਾਹੀਂ ਕੁਚਲਣ ਦਾ ਭਰਮ ਪਾਲਿਆ ਹੋਇਆ ਹੈ। ਲੋਕਾਂ ਦੇ ਪੱਖ ਤੋਂ ਕੀਤੀ ਜਾਣ ਵਾਲੀ ਲੜਾਈ ਨੂੰ ਕਦੇ ਵੀ ਸਿਰਫ ਤੇ ਸਿਰਫ ਨਵੀਨਤਮ ਹਥਿਆਰਾਂ, ਤਕਨੀਕ, ਸਾਜੋਸਮਾਨ ਨਾਲ ਹੀ ਨਹੀਂ ਕੁਚਲਿਆ ਜਾ ਸਕਦਾ ਹੈ, ਲੋਕਾਂ ਦੇ ਮੁਕਾਬਲੇ ਹਥਿਆਰਾਂ ਦਾ ਮਹੱਤਵ ਦੋਮ ਦਰਜ਼ੇ ਦਾ ਹੁੰਦਾ ਹੈ। ਫੈਸਲਾਕੁੰਨ ਪੱਖ ਲੋਕਾਂ ਦਾ ਹੁੰਦਾ ਹੈ। ਭਾਰਤੀ ਹਾਕਮਾਂ ਨੇ ਮੱਧ ਭਾਰਤ ਵਿੱਚ ਲੋਕਾਂ 'ਤੇ ਜੰਗ ਮੜ੍ਹੀ ਹੈ। ਲੋਕਾਂ 'ਤੇ ਫੌਜਾਂ ਚਾੜ੍ਹੀਆਂ ਹਨ। ਕੋਈ ਵੀ ਫੌਜ ਕਿਸੇ ਫੌਜ ਨੂੰ ਤਾਂ ਹਰਾ ਸਕਦੀ ਹੈ, ਪਰ ਕੋਈ ਵੀ ਫੌਜ ਲੋਕਾਂ ਨੂੰ ਨਹੀਂ ਹਰਾ ਸਕਦੀ। ਭਾਰਤ ਵਿੱਚ ਚੱਲਦੀ ਮਾਓਵਾਦੀ ਲਹਿਰ ਇੱਥੋਂ ਦੇ ਲੋਕਾਂ ਨਾਲ ਜੁੜੀ ਹੋਈ ਹੈ। ਲੋਕਾਂ ਵੱਲੋਂ ਲੜੀ ਜਾ ਰਹੀ ਇਸ ਜੰਗ ਵਿੱਚ ਭਾਰਤੀ ਹਾਕਮਾਂ ਦੀ ਲਾਜ਼ਮੀ ਹਾਰ ਹੋਣੀ ਹੀ ਹੋਣੀ ਹੈ।
ਭਾਰਤੀ ਹਾਕਮਾਂ ਵੱਲੋਂ ਗੁੰਦੀਆਂ ਜਾ ਰਹੀਆਂ ਗੋਂਦਾਂ ਕੋਈ ਅਚਨਚੇਤ ਹੀ ਨਹੀਂ ਬਣ ਰਹੀਆਂ। ਮੱਧ ਭਾਰਤ ਦੇ ਵਿਸ਼ਾਲ ਜੰਗਲੀ, ਪਹਾੜੀ ਖੇਤਰਾਂ ਵਿੱਚ ਧਰਤੀ ਹੇਠਲੇ ਅਨਮੋਲ ਖਜ਼ਾਨਿਆਂ 'ਤੇ ਅੱਖ ਰੱਖ ਰਹੇ ਕਾਰਪੋਰੇਟ ਘਰਾਣਿਆਂ ਅਤੇ ਬਦੇਸ਼ੀ ਬਹੁਕੌਮੀ ਕੰਪਨੀਆਂ ਲਈ ਲੁੱਟ ਦਾ ਰਾਹ ਪੱਧਰ ਕਰਨ ਤੇ ਉਹਨਾਂ ਨੂੰ ਆਦਿਵਾਸੀ ਖੇਤਰਾਂ ਦੀ ਮਾਲਕੀ ਦੇਣ ਅਤੇ ਕਾਬਜ਼ ਕਰਵਾਉਣ ਲਈ ਭਾਰਤ ਦੇ ਦਲਾਲ ਹਾਕਮ ਪੱਬਾਂ ਭਾਰ ਹੋਏ ਪਏ ਹਨ। ਇਸ ਰਸਤੇ 'ਤੇ ਅੱਗੇ ਵਧਣ ਵਿੱਚ ਸਭ ਤੋਂ ਵੱਡੀ ਰੁਕਾਵਟ ਮਾਓਵਾਦੀ ਲਹਿਰ ਨੂੰ ਹੀ ਸਮਝ ਰਹੇ ਹਨ। ਇਸੇ ਮੰਤਵ ਦੀ ਪੂਰਤੀ ਹਿੱਤ ਉਹ ਕਮਿਊਨਿਸਟ ਇਨਕਲਾਬੀਆਂ ਅਤੇ ਆਦਿਵਾਸੀਆਂ 'ਤੇ ਵਹਿਸ਼ੀ ਹਮਲਾ ਵਿੱਢਣ ਦੀ ਤਿਆਰੀ ਵਿੱਚ ਹਨ।

No comments:
Post a Comment