ਬਾਬਾ ਬੂਝਾ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ
ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਬੰਗਾ-ਨਵਾਂਸ਼ਹਿਰ ਵੱਲੋਂ 28 ਜੁਲਾਈ ਨੂੰ ਬਾਬਾ ਬੂਝਾ ਸਿੰਘ ਦੇ ਜੱਦੀ ਪਿੰਡ ਚੱਕ ਮਾਈਦਾਸ ਵਿਖੇ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਸਾਥੀਆਂ ਨੇ ਇਕੱਠੇ ਹੋ ਕੇ ਕਾਮਰੇਡ ਬੂਝਾ ਸਿੰਘ ਦੀ ਯਾਦਗਾਰ 'ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਉਪਰੰਤ ਸ਼ਹੀਦੀ ਯਾਦਗਾਰ ਦੇ ਕਨਵੀਨਰ ਬੂਟਾ ਸਿੰਘ ਨਵਾਂਸ਼ਹਿਰ ਨੇ ਸਮਾਗਮ ਦੀ ਕਾਰਵਾਈ ਚਲਾਈ, ਜਿਸ ਵਿੱਚ ਬਾਬਾ ਬੂਝਾ ਸਿੰਘ ਦੀ ਘਾਲਣਾ ਤੋਂ ਪ੍ਰੇਰਨਾ ਲੈਣ ਅਤੇ ਅੱਜ ਦੇ ਹਾਲਤ ਦੇ ਮੱਦੇਨਜ਼ਰ ਲਹਿਰ ਨੂੰ ਉਸਾਰਨ ਲਈ ਹਾਜ਼ਰ ਸਾਥੀਆਂ ਨੂੰ ਚੁਣੌਤੀ ਕਬੂਲ ਕਰਨ ਲਈ ਸੱਦਾ ਦਿੱਤਾ। ਇਸ ਮੌਕੇ ਇਸਤਰੀ ਜਾਗਰਤੀ ਮੰਚ ਵੱਲੋਂ ਗੁਰਬਖਸ਼ ਕੌਰ ਸੰਘਾ, ਸੀ.ਪੀ.ਆਈ.(ਐਮ.ਐਲ.) ਨਿਊ ਡੈਮੋਕਰੇਸੀ ਵੱਲੋਂ ਜਸਵੀਰ ਦੀਪ, ਹਰਪਾਲ ਸਿੰਘ ਸੰਘਾ ਅਤੇ ਸੁਰਖ਼ ਰੇਖਾ ਦੇ ਸੰਪਾਦਕ ਨਾਜ਼ਰ ਸਿੰਘ ਬੋਪਾਰਾਏ ਨੇ ਸੰਬੋਧਨ ਕੀਤਾ।
ਉੱਘੇ ਨਕਸਲੀ ਆਗੂ
ਕਾ. ਦਰਸ਼ਨ ਦੁਸਾਂਝ ਦੀ ਬਰਸੀ
ਉੱਘੇ ਨਕਸਲੀ ਆਗੂ ਕਾ. ਦਰਸ਼ਨ ਦੁਸਾਂਝ ਦੀ ਬਰਸੀ ਮੌਕੇ 19 ਅਗਸਤ ਨੂੰ ਪਿੰਡ ਦੁਸਾਂਝ ਕਲਾਂ ਵਿਖੇ ਉਹਨਾਂ ਦੀ ਯਾਦਗਾਰ ਉੱਪਰ ਜੁੜ ਕੇ ਝੰਡਾ ਲਹਿਰਾਇਆ ਗਿਆ ਅਤੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਇਨਕਲਾਬੀ ਗਾਇਕ ਪਰਮਜੀਤ ਚੱਕ ਦੇਸਰਾਜ ਵੱਲੋਂ ਗੀਤ ਰਾਹੀਂ ਨਕਸਲੀ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ। ਹਰਪਾਲ ਸਿੰਘ, ਸੁਰਖ਼ ਰੇਖਾ ਦੇ ਸੰਪਾਦਕ ਨਾਜ਼ਰ ਸਿੰਘ ਬੋਪਾਰਾਏ, ਸੀ ਪੀ ਆਈ ਐੱਮ.ਐੱਲ.ਨਿਊ ਡੈਮੋਕਰੇਸੀ ਵੱਲੋਂ ਅਵਤਾਰ ਸਿੰਘ ਕੱਟ, ਲੋਕ ਕਾਫ਼ਲਾ ਦੇ ਸੰਪਾਦਕ ਬੂਟਾ ਸਿੰਘ, ਕਾ. ਗੁਰਦੇਵ ਸਿੰਘ ਦੁਸਾਂਝ ਕਲਾ, ਜਸਵਿੰਦਰ ਕੌਰ ਅਤੇ ਰਣਜੀਤ ਕੌਰ ਵੱਲੋਂ ਕਾ. ਦੁਸਾਂਝ ਅਤੇ ਹੋਰ ਨਕਸਲੀ ਯੋਧਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਕਮਿਊਨਿਸਟ ਵੀਰਾਂਗਣਾਂ ਬੀਬੀ ਮਹਿੰਦਰ ਕੌਰ ਨੂੰ ਵਿਸ਼ੇਸ਼ ਤੌਰ 'ਤੇ ਯਾਦ ਕੀਤਾ ਗਿਆ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਆਰ.ਐੱਸ.ਐੱਸ. ਦੀ ਸਰਕਾਰ ਵੱਲੋਂ ਦਿਨੋ ਦਿਨ ਤਿੱਖੇ ਕੀਤੇ ਜਾ ਰਹੇ ਫਾਸ਼ੀਵਾਦੀ ਹਮਲੇ ਅਤੇ ਇਸ ਦਾ ਟਾਕਰਾ ਕਰਨ ਲਈ ਵਿਆਪਕ ਲੋਕ ਲਾਮਬੰਦੀ ਬਾਰੇ ਚਰਚਾ ਕੀਤੀ ਗਈ।
ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀਆਂ
—16 ਜੁਲਾਈ ਨੂੰ ਕਾਮਰੇਡ ਮਹਿੰਦਰ ਕੌਰ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਉਹਨਾਂ ਦਾ ਪੇਕਾ ਪਿੰਡ ਮੋਨਾ ਕਲਾਂ ਸੀ ਅਤੇ ਇਸ ਸਮੇਂ ਆਪਣੇ ਪੁੱਤਰ ਅਤੇ ਨੂੰਹ ਨਾਲ ਮਹਿਲ-ਗਹਿਲਾਂ ਵਿਖੇ ਰਹਿ ਰਹੇ ਸਨ। ਕਾਮਰੇਡ ਮਹਿੰਦਰ ਕੌਰ ਆਪਣੇ ਬਚਪਨ ਤੋਂ ਹੀ ਕਮਿਊਨਿਸਟ ਇਨਕਲਾਬੀ ਲਹਿਰ ਵਿੱਚ ਬਤੌਰ ਕੁਲਵਕਤੀ ਕੰਮ ਕਰਦੇ ਰਹੇ। ਬਾਅਦ ਵਿੱਚ ਉਹਨਾਂ ਦਾ ਜੀਵਨ ਸਾਥ ਸਾਥੀ ਆਤਮਜੀਤ ਨਾਲ ਹੋ ਗਿਆ। ਕਾਮਰੇਡ ਦਰਸ਼ਨ ਦੁਸਾਂਝ ਇਹਨਾਂ ਨਾਲ ਨਾਟਕ ਟੀਮ ਵਿੱਚ ਕੰਮ ਕਰਦੇ ਰਹੇ। ਬਾਅਦ ਵਿੱਚ ਸਾਰੀ ਉਮਰ ਕਾਮਰੇਡ ਦਰਸ਼ਨ ਦੁਸਾਂਝ ਦਾ ਇਸ ਪਰਿਵਾਰ ਨਾਲ ਸਾਥ ਬਣਿਆ ਰਿਹਾ। ਸਾਥੀ ਮਹਿੰਦਰ ਕੌਰ ਦਾ 21 ਜੁਲਾਈ ਨੂੰ ਸਸਕਾਰ ਕੀਤਾ ਗਿਆ। 28 ਜੁਲਾਈ ਨੂੰ ਉਹਨਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਅਦਾਰਾ ਸੁਰਖ਼ ਰੇਖਾ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ।
—ਕਾਮਰੇਡ ਸੁਖਦੇਵ ਸਿੰਘ ਰਾਏਪੁਰ ਡੱਬਾ ਅਕਤੂਬਰ ਮਹੀਨੇ ਲੰਮੀ ਬਿਮਾਰੀ ਉਪਰੰਤ ਵਿਛੋੜਾ ਦੇ ਗਏ। ਇਹ ਸਾਥੀ ਆਪਣੀ ਚੜ੍ਹਦੀ ਜੁਆਨੀ ਤੋਂ ਹੀ ਕਮਿਊਨਿਸਟ ਵਿਚਾਰਧਾਰਾ ਦੇ ਰੰਗ ਵਿੱਚ ਰੰਗੇ ਗਏ। ਇਹਨਾਂ ਦੇ ਪਿੰਡ ਵਿੱਚ ਦੂਸਰੀ ਕੌਮਾਂਤਰੀ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਬਜ਼ੁਰਗ ਗਦਰੀ ਕਾਮਰੇਡ ਰਤਨ ਸਿੰਘ ਰਾਏਪੁਰ ਡੱਬਾ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਤੱਕ ਸਰਗਰਮ ਰਹੇ। ਸਾਥੀ ਸੁਖਦੇਵ ਰਾਏਪੁਰ ਡੱਬਾ ਸੁਰਖ਼ ਰੇਖਾ ਪੇਪਰ ਦੇ ਨਾ ਸਿਰਫ ਗਹਿਨ-ਗੰਭੀਰ ਪਾਠਕ ਹੀ ਸਨ ਬਲਕਿ ਉਹ ਕਿਸੇ ਵੇਲੇ ਸੈਂਕੜਿਆਂ ਦੀ ਗਿਣਤੀ ਵਿੱਚ ਇਸ ਪੇਪਰ ਨੂੰ ਵੰਡਦੇ ਰਹੇ ਅਤੇ ਇਸ ਵਾਸਤੇ ਦੇਸ਼-ਵਿਦੇਸ਼ ਦੇ ਸਾਥੀਆਂ ਤੋਂ ਮਾਇਕ ਸਹਾਇਤਾ ਹਾਸਲ ਕਰਦੇ ਰਹੇ। ਸਾਥੀ ਦੀ ਜ਼ਿੰਦਗੀ ਵਿੱਚ ਵੀ ਭਾਰੀ ਉਥਲ-ਪੁਥਲ ਹੁੰਦੀਆਂ ਰਹੀਆਂ, ਪਰ ਆਪਣੀ ਜ਼ਿੰਦਗੀ ਦੇ ਅਖੀਰ ਤੱਕ ਉਹ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਦੇ ਝੰਡਾਬਰਦਾਰ ਰਹੇ।
—ਸਿਆਸੀ ਕੈਦੀਆਂ ਦੀ ਰਿਹਾਈ ਲਈ ਬਣੀ ਕਮੇਟੀ ਦੇ ਬਾਨੀ ਪ੍ਰਧਾਨ ਐਸ.ਏ.ਆਰ. ਗਿਲਾਨੀ ਵਿਛੋੜਾ ਦੇ ਗਏ ਹਨ। ਕਸ਼ਮੀਰ ਦਾ ਜੰਮਪਲ ਤੇ ਦਿੱਲੀ ਵਿੱਚ ਬਤੌਰ ਪ੍ਰੋਫੈਸਰ ਸਰਗਰਮ ਭਾਰਤੀ ਹਕੂਮਤ ਵੱਲੋਂ ਗਿਲਾਨੀ ਨੂੰ ਪਾਰਲੀਮੈਂਟ 'ਤੇ ਸੰਨ 2000 ਵਿੱਚ ਹੋਏ ਹਮਲੇ ਵੇਲੇ ਅਫਜ਼ਲ ਗੁਰੂ ਦੇ ਨਾਲ ਦੋਸ਼ੀ ਬਣਾਇਆ ਗਿਆ ਤੇ ਉਹ 22 ਮਹੀਨੇ ਜੇਲ੍ਹ ਵਿੱਚ ਨਜ਼ਰਬੰਦ ਰਹੇ। ਸੁਪਰੀਮ ਕੋਰਟ ਵੱਲੋਂ 2005 ਵਿੱਚ ਉਨਹਾਂ ਨੂੰ ਬਰੀ ਕਰ ਦਿੱਤਾ ਗਿਆ। ਅਫਜ਼ਲ ਗੁਰੂ ਸਬੰਧੀ ਫੈਸਲਾ ਸਿਆਸਤ ਤੋਂ ਪ੍ਰੇਰਿਤ ਸੀ। ਉਹ ਅਫਜ਼ਲ ਗੁਰੂ ਨੂੰ ਬਚਾਉਣ ਲਈ ਸਰਗਰਮ ਰਹੇ। ਸਭ ਕਿਸਮ ਦੀ ਧੱਕੇਸਾਹੀ ਗੈਰ ਜਮਹੂਰੀ ਨੀਤੀਆਂ ਖਿਲਾਫ ਲੋਕਾਂ ਨਾਲ ਡਟ ਕੇ ਖੜ੍ਹਨ ਵਾਲੇ ਗਿਲਾਨੀ ਨੂੰ ਜਿੱਥੇ ਜਿਉਂਦੇ ਜੀਅ ਭਾਰਤੀ ਹਾਕਮ ਮਾਰਨ ਲਈ ਤੱਤਪਰ ਰਹੇ ਉੱਥੇ ਮੌਤ ਤੋਂ ਬਾਅਦ ਵੀ ਉਹਨਾਂ ਦੀ ਲਾਸ਼ ਨੂੰ ਕਸ਼ਮੀਰ ਲਿਜਾਣ ਵਿੱਚ ਅੜਿੱਕੇ ਡਾਹੇ ਗੇ। ਅਦਾਰਾ ਸੁਰਖ਼ ਰੇਖਾ ਗਿਲਾਨੀ ਦੇ ਵਿਛੋੜੇ 'ਤੇ ਗਮ ਅਤੇ ਦੁਖ ਦਾ ਇਜ਼ਹਾਰ ਕਰਦਾ ਹੈ। ਉਸ ਨੂੰ ਸੰਗਰਾਮੀ ਸ਼ਰਧਾਂਜਲੀ ਭੇਟ ਕਰਦਾ ਹੈ।
—ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਫਤਿਹਗੜ੍ਹ ਚੂੜੀਆਂ ਦੇ ਸਕੱਤਰ ਪਿਛਲੇ ਦਿਨੀਂ ਵਿਛੋੜਾ ਦੇ ਗਏ। ਉਹ ਪਹਿਲਾਂ ਪੰਜਾਬ ਰੋਡਵੇਜ਼ ਵਿੱਚ ਬਤੌਰ ਇਨਸਪੈਕਟਰ ਸੇਵਾਵਾਂ ਨਿਭਾਉਂਦੇ ਰਹੇ। ਅੱਜ ਕੱਲ੍ਹ ਉਹ ਤਨਦੇਹੀ ਨਾਲ ਕਿਸਾਨ ਜਥੇਬੰਦੀ ਵਿੱਚ ਕੰਮ ਕਰ ਰਹੇ ਸਨ। ਉਹਨਾਂ ਦਾ ਸ਼ਰਧਾਂਜਲੀ ਸਮਾਗਮ ਪਿੰਡ ਭਾਲੋਵਾਲੀ ਵਿੱਚ ਕੀਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਬੇਗ ਸਿੰਘ ਠੱਠਾ, ਸਕੱਤਰ ਨਰਿੰਦਰ ਸਿੰਘ ਕੋਟਲਾਬਾਮਾ, ਮਾਸਟਰ ਗੁਰਚਨ ਸਿੰਘ ਟਾਹਲੀ, ਹਰਜੀਤ ਸਿੰਘ ਪੰਨਵਾਂ, ਰਣਜੀਤ ਸਿੰਘ, ਅਜੀਤ ਸਿੰਘ ਭਰਥ, ਰਾਜਵਿੰਦਰ ਸਿੰਘ ਢਪੱਈ, ਅਸ਼ੋਕ ਭਾਰਤੀ, ਰੋਡਵੇਜ਼ ਆਗੂ ਗੁਰਬਖਸ਼ ਸਿੰਘ ਅਤੇ ਸਵਿੰਦਰਪਾਲ ਸਿੰਘ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ੦-੦

No comments:
Post a Comment