26 ਦਸੰਬਰ : ਕਾਮਰੇਡ ਮਾਓ-ਜ਼ੇ-ਤੁੰਗ ਦੇ 124ਵੇਂ ਜਨਮ ਦਿਹਾੜੇ 'ਤੇ:
''ਜਿਸ ਕੋਲ ਜ਼ਿਆਦਾ ਬੰਦੂਕਾਂ ਹੁੰਦੀਆਂ ਹਨ,
ਉਸਦੇ ਕੋਲ ਜ਼ਿਆਦਾ ਸੱਤਾ ਹੁੰਦੀ ਹੈ''
ਸਮੇਂ ਦੇ ਬੀਤਣ ਨਾਲ ਹੁਣ ਜਿਵੇਂ ਜਿਵੇਂ ਅਰਧ-ਜਾਗੀਰੂ, ਅਰਧ-ਬਸਤੀਵਾਦੀ ਦੇਸ਼ਾਂ ਵਿੱਚ ਉਸਦੇ ਦਰਸਾਏ ਰਾਹ 'ਤੇ ਚੱਲ ਕੇ ਅਨੇਕਾਂ ਦੇਸ਼ਾਂ ਵਿੱਚ ਮਾਓਵਾਦੀ ਲਹਿਰਾਂ ਤਕੜਾਈ ਫੜ ਰਹੀਆਂ ਹਨ ਤਾਂ ਇਹਨਾਂ ਲਹਿਰਾਂ ਨੂੰ ਕੁਚਲਣ ਲਈ ਜਿੱਥੇ ਹਾਕਮ ਜਮਾਤੀ ਪਾਰਟੀਆਂ ਲੱਖਾਂ ਦੀ ਗਿਣਤੀ ਵਿੱਚ ਫ਼ੌਜੀ ਬਲ ਝੋਕ ਕੇ ਅੰਨ੍ਹੇ ਜ਼ੁਲਮ ਢਾਹ ਰਹੀਆਂ ਉੱਥੇ ਮਾਓ ਦਾ ਨਾਂ ਲੈ ਕੇ ਇਹਨਾਂ ਲਹਿਰਾਂ ਨੂੰ ਕੁਰਾਹੇ ਪਾਉਣ ਲਈ ਵੀ ਪੂਰਾ ਟਿੱਲ ਲਾਇਆ ਜਾ ਰਿਹਾ ਹੈ। ਪਰ ਹੁਣ ਇਹਨਾਂ ਖੇਤਰਾਂ ਵਿੱਚ ਕਾਮਰੇਡ ਮਾਓ-ਜ਼ੇ-ਤੁੰਗ ਦੀਆਂ ਦੇਣਾਂ ਦੀ ਭਰਪੂਰ ਚਰਚਾ ਚੱਲ ਰਹੀ ਹੈ। ਉਂਝ ਜਦੋਂ ਤੋਂ ਹੀ ਮਾਰਕਸਵਾਦ ਨੇ ਮਾਨਤਾ ਹਾਸਲ ਕਰਕੇ ਸਰਮਾਏਦਾਰੀ ਪ੍ਰਚਾਰ-ਤੰਤਰ ਨੂੰ ਹਰਾ ਕੇ ਇਖਲਾਕੀ ਜਿੱਤ ਹਾਸਲ ਕਰ ਲਈ ਸੀ, ਉਦੋਂ ਤੋਂ ਹੀ ਮਾਰਕਸਵਾਦ ਦਾ ਵਿਰੋਧ ਮਾਰਕਸ ਦਾ ਚੋਗਾ ਪਾ ਕੇ ਕੀਤਾ ਜਾਣ ਲੱਗਿਆ ਸੀ, ਇੱਕ ਸਦੀ ਪਹਿਲਾਂ ਮਾਰਕਸ ਦਾ ਚੋਗਾ ਪਾ ਕੇ ਵਿਚਰਦੇ ਸੋਧਵਾਦ ਨੂੰ ਕਾਮਰੇਡ ਲੈਨਿਨ ਨੇ ਕਮਿਊਨਿਜ਼ਮ ਲਈ ਸਭ ਤੋਂ ਵੱਡਾ ਖਤਰਾ ਆਖਿਆ ਸੀ। ਭਾਵੇਂ ਇੱਕ ਸਦੀ ਪਹਿਲਾਂ ਰੂਸ ਵਿੱਚ ਅਤੇ ਪੌਣੀ ਕੁ ਸਦੀ ਪਹਿਲਾਂ ਚੀਨ ਵਿੱਚ ਮਜ਼ਦੂਰ ਜਮਾਤ ਦੀ ਪਾਰਟੀ ਦੀ ਅਗਵਾਈ ਵਿੱਚ ਹੋਏ ਇਨਕਲਾਬਾਂ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਇਨਕਲਾਬਾਂ ਲਈ ਬੇਹੱਦ ਪ੍ਰੇਰਨਾ ਦਿੱਤੀ ਸੀ ਪਰ ਬਾਅਦ ਵਿੱਚ ਪਹਿਲਾਂ ਰੂਸ ਅਤੇ ਫੇਰ ਚੀਨ ਵਿੱਚ ਮਜ਼ਦੂਰ ਜਮਾਤ ਦੇ ਕਿਲਿਆਂ ਦੇ ਢਹਿਢੇਰੀ ਹੋ ਜਾਣ ਨੇ ਲੈਨਿਨ ਦੇ ਬੋਲਾਂ ਦੀ ਪੁਸ਼ਟੀ ਕੀਤੀ ਸੀ ਕਿ ਕਮਿਊਨਿਜ਼ਮ ਦੇ ਅੱਗੇ ਸੋਧਵਾਦ ਮੁੱਖ ਖਤਰਾ ਬਣਿਆ ਹੋਇਆ ਹੈ। ਹੁਣ ਦੇ ਸਮੇਂ ਵਿੱਚ ਜਦੋਂ ਬਸਤੀਆਂ, ਅਰਧ-ਬਸਤੀਆਂ ਦੇ ਮੁਲਕਾਂ ਵਿੱਚ ਮਜ਼ਦੂਰ ਜਮਾਤ ਦੀਆਂ ਪਾਰਟੀਆਂ ਵੱਲੋਂ ਮਾਓ ਦੇ ਸਿਧਾਂਤਾਂ ਤੋਂ ਪ੍ਰੇਰਨਾ ਲੈ ਕੇ ਹਥਿਆਰਬੰਦ ਸੰਘਰਸ਼ ਚਲਾਏ ਜਾ ਰਹੇ ਹਨ ਤਾਂ ਇਸ ਸਮੇਂ ਦੇ ਮਾਰਕਸਵਾਦ ਦਾ— ਮਾਓਵਾਦ ਦਾ—ਵਿਰੋਧ ਮਾਓ ਦੇ ਨਾਂ ਹੇਠ ਬੜੇ ਜ਼ੋਰ ਨਾਲ ਕੀਤਾ ਜਾ ਰਿਹਾ ਹੈ। ਇਸ ਕਰਕੇ ਨਵੀਨ ਕਿਸਮ ਦੇ ਇਸ ਸੋਧਵਾਦ ਦਾ ਟਾਕਰਾ ਕਰਨ ਲਈ ਸਭ ਤੋਂ ਪਹਿਲੀ ਗੱਲ ਇਹ ਹੀ ਹੈ ਕਿ ਉਸ ਸਭ ਕੁੱਝ ਨੂੰ ਸਮਝਿਆ ਜਾਵੇ ਜੋ ਕੁੱਝ ਮਾਓ-ਜ਼ੇ-ਤੁੰਗ ਆਖਿਆ ਸੀ ਤੇ ਅਮਲਾਂ ਵਿੱਚ ਕੀਤਾ ਸੀ। ਪਰ ਜਦੋਂ ਮਾਓ-ਜ਼ੇ-ਤੁੰਗ ਦੇ ਕੁੱਲ ਵਿਚਾਰਾਂ ਅਤੇ ਅਮਲਾਂ ਨੂੰ ਸਮਝਣ ਦੀ ਗੱਲ ਆਉਂਦੀ ਹੈ ਤਾਂ ਇਹ ਮਾਮਲਾ ਕਾਫੀ ਲੰਮਾ, ਖੌਝਲਣ ਵਾਲਾ ਅਤੇ ਮੁਸ਼ਕਲ ਹੈ। ਕਿਉਂਕਿ ਜੇ ਮਾਓਵਾਦ ਨੂੰ ਅਸਲ ਵਿੱਚ ਸਮਝਣਾ ਹੈ ਤਾਂ ਇਹ ਸਿਰਫ ਪੜ੍ਹ ਕੇ ਹੀ ਸਮਝ ਵਿੱਚ ਆਉਣ ਵਾਲਾ ਮਾਮਲਾ ਨਹੀਂ ਹੈ ਬਲਕਿ ਇਹ ਅਮਲ ਕਰਦੇ ਹੋਏ ਸਿੱਖਣ ਵਾਲਾ ਵਧੇਰੇ ਹੈ। ਇਸ ਕਰਕੇ ਆਪਣੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਅਮਲ ਵਿੱਚ ਪੈ ਕੇ ਮਾਓ ਦੇ ਵਿਚਾਰਾਂ ਦੀ ਅਮਲ ਨਾਲ ਜੁੜਵੀਂ ਪੜ੍ਹਾਈ ਹੀ ਵਧੇਰੇ ਸਾਰਥਿਕ ਸਾਬਤ ਹੋ ਸਕਦੀ ਹੈ।
ਕਾਮਰੇਡ ਮਾਓ-ਜ਼ੇ-ਤੁੰਗ ਦੀਆਂ ਸਾਰੀਆਂ ਲਿਖਤਾਂ ਨੂੰ ਹੀ ਪੜ੍ਹਨਾ ਹੋਵੇ ਤਾਂ ਇਹ ਵੀ ਕਾਫੀ ਵਧੇਰੇ ਖੇਚਲ ਵਾਲਾ ਕਾਰਜ ਬਣ ਜਾਂਦਾ ਹੈ। ਮਾਓ-ਜ਼ੇ-ਤੁੰਗ ਦੀਆਂ ਚੋਣਵੀਆਂ ਲਿਖਤਾਂ ਦੇ ਗ੍ਰੰਥਾਂ ਨੂੰ ਹੀ ਪੜ੍ਹਨਾ ਹੋਵੇ ਜਾਂ ਉਸ ਦੀ ਅਗਵਾਈ ਵਿੱਚ ਚੱਲਣ ਵਾਲੀ ਚੀਨੀ ਕਮਿਊਨਿਸਟ ਪਾਰਟੀਆਂ ਦੀਆਂ ਸਮੁੱਚੀਆਂ ਲਿਖਤਾਂ ਨੂੰ ਪੜ੍ਹਨਾ ਹੋਵੇ ਤਾਂ ਇਹ ਸਾਲਾਂ-ਬੱਧੀ ਹੋਣ ਵਾਲਾ ਕਾਰਜ ਬਣ ਜਾਂਦਾ ਹੈ। ਪਹਿਲਾਂ ਪੜ੍ਹੋ ਤੇ ਫੇਰ ਹੀ ਕੁੱਝ ਕਰੋ ਦਾ ਅਮਲ ਮਾਓ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦਾ। ਪਹਿਲਾਂ ਮੱਥੇ ਵੱਜਦੀਆਂ ਚੁਣੌਤੀਆਂ ਨਾਲ ਭਿੜੋ ਤੇ ਭਿੜਦੇ ਹੋਏ ਇਹਨਾਂ ਨੂੰ ਹੱਲ ਕਰਨ ਲਈ ਸਬੰਧਤ ਪੜ੍ਹਾਈ ਕਰਦੇ ਹੋਏ ਗਿਆਨ ਹਾਸਲ ਕਰੋ। ਮਾਓ-ਜ਼ੇ-ਤੁੰਗ ਨੇ ਸਿਧਾਂਤ ਅਤੇ ਅਮਲ ਦੇ ਮਾਮਲੇ ਵਿੱਚ, ਅਮਲ ਨੂੰ ਸਿਧਾਂਤ ਨਾਲੋਂ ਵੱਧ ਪ੍ਰਮੁੱਖਤਾ ਦਿੱਤੀ ਹੈ। ਕਿਉਂਕਿ ਮਾਰਕਸਵਾਦੀ ਸਿਧਾਂਤ ਦੇ ਅਨੁਸਾਰ ਕੋਈ ਵੀ ਸਿਧਾਂਤ ਪਹਿਲਾਂ ਕੀਤੇ ਗਏ ਅਮਲਾਂ ਦਾ ਨਿਚੋੜ ਹੁੰਦਾ ਹੈ ਅਤੇ ਮੋੜਵੇਂ ਰੂਪ ਵਿੱਚ ਇਹ ਅਮਲ ਵਿੱਚ ਲਾਗੂ ਕਰਨ 'ਤੇ ਜਿੱਥੇ ਇਹ ਅਮਲ ਨੂੰ ਪ੍ਰਚੰਡ ਕਰਦਾ ਹੈ, ਉੱਥੇ ਸਿਧਾਂਤ ਨੂੰ ਵੀ ਹੋਰ ਤੋਂ ਹੋਰ ਨਿਖਾਰਦਾ ਚਲੇ ਜਾਂਦਾ ਹੈ।
ਰੂਸ ਦੇ ਅਕਤੂਬਰ ਇਨਕਲਾਬ ਤੋਂ ਸਿੱਖਦੇ ਹੋਏ 1921 ਵਿੱਚ ਬਣੀ ਚੀਨੀ ਕਮਿਊਨਿਸਟ ਪਾਰਟੀ ਨੇ ਵੀ ਚੀਨ ਵਿੱਚ ਰੂਸ ਵਾਂਗ ਹੀ ਇਨਕਲਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਮਾਓ-ਜ਼ੇ-ਤੁੰਗ ਹੋਰਾਂ ਨੇ ਲੈਨਿਨ ਦੀਆਂ ਦੂਰ ਪੂਰਬ ਦੇ ਦੇਸ਼ਾਂ ਵਿੱਚ ਇਨਕਲਾਬਾਂ ਸਬੰਧੀ ਲਿਖਤਾਂ ਪੜ੍ਹੀਆਂ ਅਤੇ ਇਹਨਾਂ ਦੇਸ਼ਾਂ ਦੇ ਰੂਸ ਦੀਆਂ ਹਾਲਤਾਂ ਨਾਲੋਂ ਵਖਰੇਵੇਂ ਨੋਟ ਕੀਤੇ ਤਾਂ ਉਹਨਾਂ ਨੇ ਅਰਧ-ਜਾਗੀਰੂ, ਅਰਧ-ਬਸਤੀਵਾਦੀ ਦੇਸ਼ਾਂ ਵਿੱਚ ਇਨਕਲਾਬ ਕਰਨ ਲਈ ਚੀਨ ਦੀਆਂ ਠੋਸ ਹਾਲਤਾਂ ਦਾ ਠੋਸ ਵਿਸ਼ਲੇਸ਼ਣ ਕਰਦੇ ਹੋਏ ਆਖਿਆ ਕਿ ਚੀਨ ਵਿੱਚ ਰੂਸ ਵਰਗਾ ਇੱਕਦਮ ਬਗਾਵਤ ਵਾਲਾ ਇਨਕਲਾਬ ਨਹੀਂ ਹੋਵੇਗਾ ਬਲਕਿ ਇਹ ਨਵ-ਜਮਹੂਰੀ ਇਨਕਲਾਬ ਲਮਕਵੇਂ ਯੁੱਧ ਰਾਹੀਂ ਹੋਵੇਗਾ। ਚੀਨ ਵਿੱਚ ਜਦੋਂ ਚਿਆਂਗ ਕਾਈ-ਸ਼ੇਕ ਦੀ ਅਗਵਾਈ ਵਿੱਚ ਕੌਮੀ ਸਰਕਾਰ ਗ਼ਦਾਰੀ ਕਰ ਗਈ ਤਾਂ ਉਸਨੇ ਨੰਗੇ-ਚਿੱਟੇ ਖੁੱਲ੍ਹੇ ਰੂਪ ਵਿੱਚ ਕੰਮ ਕਰਦੇ ਲੱਖਾਂ ਹੀ ਕਮਿਊਨਿਸਟਾਂ ਅਤੇ ਇਹਨਾਂ ਦੀ ਅਗਵਾਈ ਵਿਚਲੀ ਫ਼ੌਜ ਦੇ ਸਿਪਾਹੀਆਂ ਨੂੰ ਮਾਰ ਦਿੱਤਾ ਸੀ। ਇਸ ਸਮੇਂ ਮਾਓ-ਜ਼ੇ-ਤੁੰਗ ਨੇ ਇਹ ਸਮਝ ਅਖਤਿਆਰ ਕਰ ਲਈ ਸੀ ਕਿ ਚੀਨੀ ਇਨਕਲਾਬ ਸ਼ਹਿਰਾਂ ਦੀ ਥਾਂ ਪਿੰਡਾਂ ਵਿੱਚੋਂ ਸ਼ਹਿਰਾਂ ਨੂੰ ਘੇਰਨ ਵਾਲਾ ਹੋਵੇਗਾ।
ਇਨਕਲਾਬ ਦੇ ਅਮਲ ਵਿੱਚ ਪੈ ਕੇ ਬਾਹਰਮੁਖੀ ਹਕੀਕਤਾਂ ਨੂੰ ਜਾਣਦੇ, ਸਮਝਦੇ ਅਤੇ ਸਵਿਕਾਰਦੇ ਹੋਏ ਕਾਮਰੇਡ ਮਾਓ-ਜ਼ੇ-ਤੁੰਗ ਨੇ ਸਿੱਟਾ ਕੱਢਿਆ ਕਿ ਕਮਿਊਨਿਸਟ ਪਾਰਟੀ, ਪਾਰਟੀ ਦੀ ਅਗਵਾਈ ਵਿੱਚ ਲਾਲ ਫ਼ੌਜ ਅਤੇ ਇਨਕਲਾਬੀ ਜਮਹੂਰੀ ਪਾਰਟੀਆਂ ਦਾ ਸਾਂਝਾ ਮੋਰਚਾ ਇਨਕਲਾਬ ਦੇ ਤਿੰਨ ਜਾਦੂਮਈ ਹਥਿਆਰ ਹਨ। ਇਹਨਾਂ ਵਿੱਚੋਂ ਕਿਸੇ ਇੱਕ ਦੀ ਵੀ ਹੋਂਦ ਅਤੇ ਵਿਕਾਸ ਦੂਸਰੇ ਦੋਵਾਂ ਹਥਿਆਰਾਂ ਤੋਂ ਬਗੈਰ ਨਹੀਂ ਹੋ ਸਕਦਾ। ਇਹਨਾਂ ਦੀ ਹੋਂਦ ਅਤੇ ਵਿਕਾਸ ਆਪਸ ਵਿੱਚ ਪ੍ਰਸਪਰ ਜੁੜੇ ਹੋਏ ਹਨ। ਇਸੇ ਤਰ੍ਹਾਂ ਦੇ ਹੀ ਅਮਲ ਵਿੱਚ ਪੈ ਕੇ ਉਸਨੇ ਸਿੱਟਾ ਕੱਢਿਆ ਸੀ ਕਿ ਅਰਧ-ਜਾਗੀਰੂ, ਅਰਧ-ਬਸਤੀਵਾਦੀ ਚੀਨ ਵਿੱਚ ਸੰਘਰਸ਼ ਦਾ ਮੁੱਖ ਰੂਪ ਹਥਿਆਰਬੰਦ ਸੰਘਰਸ਼ ਅਤੇ ਜਥੇਬੰਦੀ ਦਾ ਮੁੱਖ ਰੂਪ ਫ਼ੌਜ ਹੋਵੇਗਾ।
ਪਰ ਮਾਓ ਦਾ ਨਾਂ ਲੈ ਕੇ ਉਸਦਾ ਵਿਰੋਧ ਕਰਨ ਵਾਲੇ ਇਹਨਾਂ ਤਿੰਨਾਂ ਹੀ ਹਥਿਆਰਾਂ ਦੇ ਆਪਸ ਜੁੜੇ ਹੋਣ, ਇਹਨਾਂ ਦੀ ਪ੍ਰਸਪਰ ਹੋਂਦ, ਇਹਨਾਂ ਦੇ ਇੱਕ-ਦੂਜੇ ਨਾਲ ਜੁੜਵੇਂ ਵਿਕਾਸ ਤੋਂ ਮੁਨਕਰ ਹੁੰਦੇ ਹੋਏ ਇਹਨਾਂ ਨੂੰ ਇੱਕ-ਦੂਜੇ ਨਾਲੋਂ ਨਿਖੇੜ ਦਿੰਦੇ ਹਨ। ਉਹ ਕਦੇ ਇਕੱਲੀ ਪਾਰਟੀ ਦੇ ਟੁੱਟਵੇਂ ਇਕਹਿਰੇ ਵਿਕਾਸ ਦੀ ਗੱਲ ਕਰਦੇ ਹਨ ਅਤੇ ਕਦੇ ਇਸ ਦੇ ਪੜਾਅਵਾਰ ਵਿਕਾਸ ਦੀ। ਉਹ ਮਾਓ ਵੱਲੋਂ ਦੂਸਰੇ ਨੰਬਰ 'ਤੇ ਰੱਖੀਆਂ ਗੱਲਾਂ ਨੂੰ ਪਹਿਲੇ ਸਥਾਨ 'ਤੇ ਬਣਾ ਕੇ ਪੇਸ਼ ਕਰਦੇ ਹਨ ਅਤੇ ਵੱਧ ਮਹੱਤਤਾ ਦਿੱਤੀਆਂ ਗੱਲਾਂ ਨੂੰ ਪਿਚਕਾ ਕੇ ਪੇਸ਼ ਕਰਦੇ ਹਨ ਜਾਂ ਅਕਸਰ ਕਰਦੇ ਹੀ ਨਹੀਂ। ਉਦਾਹਰਨ ਵਜੋਂ ਉਹ ਮਾਓ ਦੀ ਇਸ ਧਾਰਨਾ ''ਚੀਨ ਵਿੱਚ ਸੰਘਰਸ਼ ਦਾ ਮੁੱਖ ਰੂਪ ਯੁੱਧ ਹੈ ਅਤੇ ਜਥੇਬੰਦੀ ਦਾ ਮੁੱਖ ਰੂਪ ਫ਼ੌਜ ਹੈ। ਜਨਤਕ ਜਥੇਬੰਦੀਆਂ ਅਤੇ ਜਨਤਕ ਸੰਘਰਸ਼ ਵਰਗੇ ਦੂਜੇ ਰੂਪ ਵੀ ਬਹੁਤ ਮੱਹਤਵ ਵਾਲੇ ਹਨ ਅਤੇ ਨਿਸ਼ਚੇ ਹੀ ਲਾਜ਼ਮੀ ਹਨ, ਇਸ ਲਈ ਸਾਨੂੰ ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਨਜ਼ਰਅੰਦਾਜ਼ ਨਹੀਂ ਕਰਨਾ ਕਰਨਾ ਚਾਹੀਦਾ, ਪਰ ਇਹ ਸਾਰੇ ਯੁੱਧ ਦੀ ਸੇਵਾ ਲਈ ਹਨ'' ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਉਹ ਸੰਭਾਵੀ ਯੁੱਧਨੀਤਕ ਇਲਾਕਿਆਂ ਵਿੱਚ ਕੀਤੀ ਜਾਣ ਵਾਲੀ ਸਮਝ ਨੂੰ ਜਾਂ ਤਾਂ ਪੇਸ਼ ਹੀ ਨਹੀਂ ਕਰਦੇ ਜਾਂ ਮਲਵੀਂ ਜੀਭੇ ਸਵਿਕਾਰਦੇ ਹਨ। ਜਦੋਂ ਕਿ ਉਹ ਚਿੱਟੇ ਇਲਾਕਿਆਂ ਵਿੱਚ ''ਜਨਤਕ ਜਥੇਬੰਦੀਆਂ'' ਤੇ ਐਨਾ ਜ਼ੋਰ ਦਿੰਦੇ ਹਨ ਜਿਵੇਂ ਕਿਤੇ ਮਾਓ ਨੇ ਸਿਰਫ ਏਹੀ ਕੁੱਝ ਆਖਿਆ ਹੋਵੇ। ਉਹ ਮਾਓ ਦੀ ਧਾਰਨਾ ਮੁਤਾਬਿਕ ਕਿਤੇ ਵੀ ਕੋਈ ਫ਼ੌਜੀ ਜਥੇਬੰਦੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ ਬਲਕਿ ਦਹਾਕਿਆਂਬੱਧੀ ਸਿਰਫ ਤੇ ਸਿਰਫ ਜਨਤਕ ਜਥੇਬੰਦੀਆਂ ਬਣਾਉਣ 'ਤੇ ਹੀ ਜ਼ੋਰ ਦਿੰਦੇ ਆ ਰਹੇ ਹਨ। ਉਹ ਫ਼ੌਜ ਦੀ ਕਾਇਮੀ ਅਤੇ ਹਥਿਆਰਬੰਦ ਸੰਘਰਸ਼ ਲਈ ਮੈਦਾਨ ਤਿਆਰ ਕਰਨ ਦੀ ਥਾਂ ਸਿਰਫ ਜਨਤਕ ਜਥੇਬੰਦੀਆਂ ਬਣਾ ਕੇ ਆਰਥਿਕ-ਸੁਧਾਰਵਾਦੀ ਘੋਲ-ਸਰਗਰਮੀਆਂ ਲਈ ਪ੍ਰਚਾਰ-ਮਾਧਿਅਮਾਂ ਨੂੰ ਵਰਤਣ 'ਤੇ ਹੀ ਵੱਧ ਜ਼ੋਰ ਦੇ ਰਹੇ ਹਨ।
ਮਾਓ-ਜ਼ੇ-ਤੁੰਗ ਨੇ ਇਸ ਮਾਰਕਸਵਾਦੀ ਧਾਰਨਾ 'ਤੇ ਪੂਰਾ ਜ਼ੋਰ ਦਿੱਤਾ ਕਿ ਹਥਿਆਰਾਂ ਅਤੇ ਸੰਦ-ਸਾਧਨਾਂ ਦੇ ਮੁਕਾਬਲੇ ਮਨੁੱਖੀ ਚੇਤਨਤਾ ਉੱਤਮ ਸਥਾਨ ਰੱਖਦੀ ਹੈ। ਪਰ ਅਮਲਾਂ ਵਿੱਚੋਂ ਵਿਕਸਤ ਹੋਈ ਚੇਤਨਾ ਜਦੋਂ ਕਲਾ ਦੀ ਪੱਧਰ 'ਤੇ ਪਹੁੰਚਦੀ ਹੈ ਤਾਂ ਇੱਥੇ ਮਨੁੱਖਾਂ ਲਈ ਹਥਿਆਰਾਂ ਅਤੇ ਸੰਦ-ਸਾਧਨਾਂ ਦਾ ਜੋ ਮਹੱਤਵ ਬਣਦਾ ਹੈ, ਉਸ ਨੂੰ ਕਿਸੇ ਤਰ੍ਹਾਂ ਵੀ ਛੁਟਿਆਇਆ ਨਹੀਂ ਜਾ ਸਕਦਾ ਤੇ ਨਾ ਹੀ ਛੁਟਿਆਉਣਾ ਚਾਹੀਦਾ ਹੈ। ਉਸ ਨੇ ਆਖਿਆ ਸੀ, ''ਹਥਿਆਰਬੰਦ ਘੋਲ ਦੇ ਬਿਨਾ ਚੀਨ ਵਿੱਚ ਸਾਧਨਹੀਣ ਕਿਰਤੀ ਜਮਾਤ ਅਤੇ ਕਮਿਊਨਿਸਟ ਪਾਰਟੀ ਨਾ ਆਪਣੇ ਲਈ ਕੋਈ ਸਥਾਨ ਬਣਾ ਸਕਣਗੇ ਅਤੇ ਨਾ ਹੀ ਉਹ ਕਿਸੇ ਇਨਕਲਾਬੀ ਕੰਮ ਨੂੰ ਪੂਰਾ ਕਰ ਸਕਣਗੇ।'' ਚੀਨ ਵਿੱਚ ਜਨਤਕ ਜਥੇਬੰਦੀਆਂ ਸਮੇਤ ਸਭ ਕੁੱਝ ਹੀ ਸਿਰਜਣ ਵਿੱਚ ਹਥਿਆਰਾਂ ਨੇ ਜੋ ਰੋਲ ਅਦਾ ਕੀਤਾ ਉਸ ਬਾਰੇ ਕਾਮਰੇਡ ਮਾਓ ਨੇ ਲਿਖਿਆ, ''ਪਾਰਟੀ ਦਾ ਜਥੇਬੰਦਕ ਕੰਮ ਅਤੇ ਜਨਤਕ ਘੋਲਾਂ ਵਿੱਚ ਕੰਮ ਸਿੱਧੇ ਰੂਪ ਵਿੱਚ ਹਥਿਆਰਬੰਦ ਘੋਲਾਂ ਨਾਲ ਜੁੜੇ ਹੋਏ ਹਨ, ਹਥਿਆਰਬੰਦ ਘੋਲ ਤੋਂ ਅਲੱਗ ਅਤੇ ਆਜ਼ਾਦ ਨਾ ਤਾਂ ਕੋਈ ਪਾਰਟੀ ਕੰਮ ਮਤਲਬ ਜਨਤਕ ਘੋਲ ਹੁੰਦਾ ਹੈ ਅਤੇ ਨਾ ਹੀ ਹੋ ਸਕਦਾ ਹੈ।'' ''ਤਜਰਬਾ ਸਾਨੂੰ ਦੱਸਦਾ ਹੈ ਕਿ ਚੀਨ ਦੀਆਂ ਸਮੱਸਿਆਵਾਂ ਨੂੰ ਹਥਿਆਰਬੰਦ ਫ਼ੌਜ ਬਿਨਾ ਹੱਲ ਨਹੀਂ ਕੀਤਾ ਜਾ ਸਕਦਾ।'' ''ਜਿਸ ਕਿਸੇ ਵੀ ਗੁੱਟ ਜਾਂ ਪਾਰਟੀ ਦੇ ਕੋਲ ਬੰਦੂਕਾਂ ਹੁੰਦੀਆਂ ਹਨ, ਉਸਦੇ ਹੱਥ ਵਿੱਚ ਹੀ ਸੱਤਾ ਹੁੰਦੀ ਹੈ, ਜਿਸ ਕੋਲ ਜ਼ਿਆਦਾ ਬੰਦੂਕਾਂ ਹੁੰਦੀਆਂ ਹਨ, ਉਸਦੇ ਕੋਲ ਜ਼ਿਆਦਾ ਸੱਤਾ ਹੁੰਦੀ ਹੈ।'' ''ਹਰ ਕਮਿਊਨਿਸਟ ਨੂੰ ਚਾਹੀਦਾ ਹੈ ਕਿ ਉਹ ਇਸ ਸਚਾਈ ਨੂੰ ਸਮਝ ਲਵੇ ਕਿ ''ਸਿਆਸੀ ਤਾਕਤ ਬੰਦੂਕ ਦੀ ਨਾਲੀ ਵਿੱਚੋਂ ਪੈਦਾ ਹੁੰਦੀ ਹੈ।'' ਪਾਰਟੀ ਦੀ ਰਹਿਨੁਮਾਈ ਬਾਰੇ ਮਾਓ ਨੇ ਇੱਕ ਪਾਸੇ ਜਿੱਥੇ ਆਖਿਆ ਸੀ ਕਿ, ''ਬੰਦੂਕ ਨੂੰ ਪਾਰਟੀ ਦੇ ਹੁਕਮ ਅਨੁਸਾਰ ਚੱਲਣਾ ਚਾਹੀਦਾ ਹੈ। ਇਸ ਗੱਲ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਪਾਰਟੀ ਬੰਦੂਕ ਦੇ ਹੁਕਮ ਅਨੁਸਾਰ ਚੱਲੇ।'' ਤਾਂ ਦੂਸਰੇ ਪਾਸੇ ਉਸਨੇ ਪਾਰਟੀ ਦੀ ਰਹਿਨੁਮਾਈ 'ਚ ਬੰਦੂਕ ਸੰਭਾਲਣ ਸਬੰਧੀ ਆਖਿਆ ਸੀ, ''ਜਦੋਂ ਬੰਦੂਕ ਸਾਡੇ ਹੱਥ ਵਿੱਚ ਹੋਵੇ ਤਾਂ ਹੀ ਅਸੀਂ ਪਾਰਟੀ ਬਣਾ ਸਕਦੇ ਹਾਂ। ਇਸ ਦੀ ਮਿਸਾਲ ਹੈ ਅੱਠਵੀਂ ਰਾਹ ਫ਼ੌਜ ਵੱਲੋਂ ਉੱਤਰੀ ਚੀਨ ਵਿੱਚ ਇੱਕ ਸ਼ਕਤੀਸ਼ਾਲੀ ਪਾਰਟੀ ਜਥੇਬੰਦੀ ਦੀ ਉਸਾਰੀ। ਇਸ ਤਰ੍ਹਾਂ ਅਸੀਂ ਕਾਰਕੁੰਨ ਤਿਆਰ ਕਰ ਸਕਦੇ ਹਾਂ, ਸਕੂਲ ਬਣਾ ਸਕਦੇ ਹਾਂ। ਸਭਿਆਚਾਰ ਪੈਦਾ ਕਰ ਸਕਦੇ ਹਾਂ ਅਤੇ ਜਨਤਕ ਘੋਲਾਂ ਦੀ ਉਸਾਰੀ ਕਰ ਸਕਦੇ ਹਾਂ। ਯੇਨਾਨ ਵਿੱਚ ਹਰ ਚੀਜ਼ ਬੰਦੂਕ ਪ੍ਰਾਪਤ ਕਰਕੇ ਹੀ ਬਣੀ ਹੈ। ਹਰ ਚੀਜ਼ ਬੰਦੂਕ ਦੀ ਨਾਲੀ ਵਿੱਚੋਂ ਪੈਦਾ ਹੁੰਦੀ ਹੈ।'' ਚੀਨ ਵਿੱਚ ਫ਼ੌਜੀ ਜਥੇਬੰਦੀ ਦੀ ਜਿਹੜੀ ਮਹੱਤਤਾ ਬਣਦੀ ਸੀ ਉਸਦੇ ਮੱਦੇਨਜ਼ਰ 1927 ਤੋਂ ਲੈ 1949 ਤੱਕ ਮਾਓ-ਜ਼ੇ-ਤੁੰਗ ਜਿੰਨੇ ਵੀ ਵਿਸ਼ਿਆਂ 'ਤੇ ਲਿਖਿਆ ਸੀ ਉਹਨਾਂ ਵਿੱਚੋਂ ਵੱਧ ਥਾਂ ਫ਼ੌਜੀ ਜਥੇਬੰਦੀ ਦੀ ਮਹੱਤਤਾ, ਇਸਦੀਆਂ ਸਮੱਸਿਆਵਾਂ ਇਹਨਾਂ ਦੇ ਹੱਲ ਆਦਿ ਵਿਸ਼ਿਆਂ ਨੇ ਲਈ ਸੀ।

No comments:
Post a Comment