ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ-ਦਿਹਾੜੇ 'ਤੇ
ਗੁਰੂ ਨਾਨਕ ਤੇ -ਅੱਜ
ਕਿਰਤ ਕਰੋ ਤੇ ਆਪੋ 'ਚ ਵੰਡ ਖਾਓ,
ਸਾਰੀ ਧਰਤ ਦੇ ਉੱਤੇ ਪਰਚਾਇਆ ਸੀ ।
ਭੱਜਾ ਆਇਓਂ ਮਰਦਾਨੇ ਦੀ ਰੱਖਿਆ ਨੂੰ ,
ਸੱਚੇ ਇਸ਼ਕ ਦਾ ਸਿਲਾ ਤੂੰ ਤਾਰਿਆ ਸੀ।
ਜਿਹੜਾ ਕਰੇ ਸੇਵਾ ਉਹੀ ਖਾਵੇ ਮੇਵਾ,
ਦੈਵੀ ਹੱਕਾਂ ਨੂੰ ਲਲਕਾਰਿਆ ਸੀ।
ਰਾਜੇ ਅਫਸਰਾਂ ਤੋ ਕਦੇ ਭਲਾ ਨਹੀਂ,
ਫਿਰਕੂ ਧਰਮ ਦਾ ਨਸ਼ਾ ਉਤਾਰਿਆ ਸੀ।
-ਅੱਜ-
ਮਜ਼ਹਬੀ ਕਾਂਗ ਹੈ ਹੜਾਂ ਦੇ ਵਾਂਗ ਆਈ,
ਸੱਚੇ ਧਰਮ ਨੂੰ ਜੀਹਨੇ ਹੈ ਰੋੜ ਦਿੱਤਾ ।
ਮੁਸਲਿਮ, ਹਿੰਦੂ ਦੀ ਪਿਆਰੀ -ਗੱਲਵਕੜੀ ਨੂੰ,
ਸਾਮਰਾਜ ਨੇ ਫੁੱਟ ਪਾ, ਤੋੜ ਦਿੱਤਾ ।
ਇੰਨੇ ਵਧੇ ਨੇ ਭੂਮੀਏ, ਮਲਿਕ, ਸੱਜਣ,
ਤੈਥੋਂ ਇਹਨਾਂ ਗਿਣਤੀ ਨਹੀਂ ਕਰੀ ਜਾਣੀ।
ਰਾਖੀ ਲਾਲੋ ਮਰਦਾਨੇ ਦੀ ਕਰੇਂਗਾ ਕੀ,
ਆਪਣੀ ਮਾਲਾ ਦੀ ਰਾਖੀ ਨੀ ਕਰੀ ਜਾਣੀ ।
ਜੇ ਤੂੰ ਕਹੇਂ ਸੰਗੀਤ ਦਾ ਪਾ ਜਾਦੂ,
ਜਿੱਤ ਲਏਂਗਾ ਤਿੱਖੇ ਪਾਖੰਡੀਆਂ ਨੂੰ ।
ਮਿਲਖਾਂ ਵਾਲੜੇ ਇਸੇ ਸੰਗੀਤ ਅੱਗੇ,
ਸ਼ਾਮੀ ਰੋਜ ਨਚਾਂਵਦੇ ਰੰਡੀਆਂ ਨੂੰ ।
ਇਥੇ ਕਲਾ ਤੇ ਕਿਰਤ ਤੇ ਪਾਏ ਲੋਟੀ,
ਬਾਣੀ ਸੁਣਨ ਤੋਂ ਲੋਕਾਂ ਜਵਾਬ ਦੇਣੈਂ।
ਤੂੰ ਵੀ ਮਹਿੰਗਾਈ ਦੀ ਤੰਗੀ ਤੋਂ ਤੰਗ ਆ ਕੇ,
ਰੋਟੀ ਲਈ ਅੱਜ ਵੇਚ ਰਬਾਬ ਦੇਣੈ।
ਸਾਦਾ ਯੁੱਗ ਤੇਰਾ, ਗੁੰਝਲਦਾਰ ਸਾਡਾ,
ਨਿਰਾ ਸਰਨਾ ਨੀ ਸਤਿ ਕਰਤਾਰ ਕਹਿ ਕੇ ।
ਜੇਕਰ ਫੇਰ ਤੂੰ ਆਉਣਾ ਏ ਜੱਗ ਉੱਤੇ,
ਤਾਂ ਫਿਰ ਆਈ ਹੁਣ ਤਲਵਾਰ ਲੈ ਕੇ ।
ਕਾਜੀ, ਪਾਦਰੀ, ਭਿਖਸ਼ੂ, ਭਾਈ, ਜੈਨੀ,
ਸੱਚੇ ਧਰਮ ਉੱਤੇ ਕਰੀ ਚੋਟ ਬਾਬਾ ।
ਵੇਖ ! ਅੱਜ ਕਿੰਨੇ ਇੱਜੜ ਵਿਹਲੜਾਂ ਦੇ,
ਤੇਰੇ ਲਾਲੋ ਦੇ ਚਰ ਗਏ ਮੋਠ ਬਾਬਾ ।
ਕੀਹਨੂੰ-ਕੀਹਨੂੰ ਸੁਧਾਰੇਂਗਾ ਦੱਸ ਆ ਕੇ,
ਲੰਬੇ ਪੈਂਡੇ ਤੈਨੂੰ ਘੁਰਕਾ ਦੇਣੈਂ।
ਹੋਕਾ ਸੱਚ ਦਾ ਦਿੱਤਾ ਜੇ ਪੁਲਿਸ ਹੱਥੋ,
ਨਕਸਲਵਾੜੀਆ ਕਹਿ ਕੇ ਮਰਵਾ ਦੇਣੈਂ।
ਨਰਕ ਸੁਰਗ ਦੇ ਨਾਅਰੇ 'ਤੇ ਲੁੱਟਦੇ ਨੇ,
ਤੇਰੇ ਨਾਂ ਚੜ੍ਹਾਵੇ ਵੀ ਵੰਡਦੇ ਨੇ ।
ਪਰ ਤੇਰੇ ਵਾਂਗ ਜੁ ਸੱਚ ਦਾ ਦਏ ਹੋਕਾ,
ਉਹਨੂੰ ਨਾਸਤਿਕ ਆਖ ਕੇ ਭੰਡਦੇ ਨੇ ।
ਤੇਰੇ ਨਾਂ ਥੱਲੇ ਲੱਖਾਂ ਜ਼ੁਲਮ ਹੁੰਦੇ,
ਡੰਕੇ ਚੋਟ ਲਗਾਕੇ ਤੈਨੂੰ ਕਹਾਂਗਾ ਮੈਂ।
ਜੇ ਤੂੰ ਰੀਝੇਂਗਾ ਐਵੇ ਅਡੰਬਰਾਂ 'ਤੇ,
ਬਾਗੀ ਤੇਰੀ ਖੁਦਾਈ ਤੋਂ ਰਹਾਂਗਾ ਮੈਂ।
ਨਿਰਾ ਝੂਠ ਨਹੀਂ ਇਥੇ ਕੁਝ ਸੱਚ ਵੀ ਏ,
ਜਾਈਂ ਝੂਠ ਤੋਂ ਨਾ ਘਬਰਾ ਬਾਬਾ ।
ਜਿਹੜੇ ਜੂਝਦੇ ਲਾਲੋ ਹਨ ਸੱਚ ਖਾਤਰ,
ਤੈਨੂੰ ਹੱਥਾਂ 'ਤੇ ਲੈਣਗੇ ਚਾਅ ਬਾਬਾ ।
ਤੰਗ ਆਏ ਮਜ਼ਦੂਰ ਨੇ ਲੋਟੂਆਂ ਤੋਂ,
ਤੇਰੇ ਵਰਗੇ ਦੀ ਅਗਵਾਈ ਉਡੀਕਦੇ ਨੇ ।
ਜੇਰਾ ਕੱਢੀਂ 'ਉਦਾਸੀ' ਤੂੰ ਪੰਜਵੀਂ ਨੂੰ,
ਤੈਨੂੰ ਲਾਲੋ ਦੇ ਭਾਈ ਉਡੀਕਦੇ ਨੇ।
- ਸੰਤ ਰਾਮ ਉਦਾਸੀ
ਗੁਰੂ ਨਾਨਕ ਤੇ -ਅੱਜ
ਕਿਰਤ ਕਰੋ ਤੇ ਆਪੋ 'ਚ ਵੰਡ ਖਾਓ,
ਸਾਰੀ ਧਰਤ ਦੇ ਉੱਤੇ ਪਰਚਾਇਆ ਸੀ ।
ਭੱਜਾ ਆਇਓਂ ਮਰਦਾਨੇ ਦੀ ਰੱਖਿਆ ਨੂੰ ,
ਸੱਚੇ ਇਸ਼ਕ ਦਾ ਸਿਲਾ ਤੂੰ ਤਾਰਿਆ ਸੀ।
ਜਿਹੜਾ ਕਰੇ ਸੇਵਾ ਉਹੀ ਖਾਵੇ ਮੇਵਾ,
ਦੈਵੀ ਹੱਕਾਂ ਨੂੰ ਲਲਕਾਰਿਆ ਸੀ।
ਰਾਜੇ ਅਫਸਰਾਂ ਤੋ ਕਦੇ ਭਲਾ ਨਹੀਂ,
ਫਿਰਕੂ ਧਰਮ ਦਾ ਨਸ਼ਾ ਉਤਾਰਿਆ ਸੀ।
-ਅੱਜ-
ਮਜ਼ਹਬੀ ਕਾਂਗ ਹੈ ਹੜਾਂ ਦੇ ਵਾਂਗ ਆਈ,
ਸੱਚੇ ਧਰਮ ਨੂੰ ਜੀਹਨੇ ਹੈ ਰੋੜ ਦਿੱਤਾ ।
ਮੁਸਲਿਮ, ਹਿੰਦੂ ਦੀ ਪਿਆਰੀ -ਗੱਲਵਕੜੀ ਨੂੰ,
ਸਾਮਰਾਜ ਨੇ ਫੁੱਟ ਪਾ, ਤੋੜ ਦਿੱਤਾ ।
ਇੰਨੇ ਵਧੇ ਨੇ ਭੂਮੀਏ, ਮਲਿਕ, ਸੱਜਣ,
ਤੈਥੋਂ ਇਹਨਾਂ ਗਿਣਤੀ ਨਹੀਂ ਕਰੀ ਜਾਣੀ।
ਰਾਖੀ ਲਾਲੋ ਮਰਦਾਨੇ ਦੀ ਕਰੇਂਗਾ ਕੀ,
ਆਪਣੀ ਮਾਲਾ ਦੀ ਰਾਖੀ ਨੀ ਕਰੀ ਜਾਣੀ ।
ਜੇ ਤੂੰ ਕਹੇਂ ਸੰਗੀਤ ਦਾ ਪਾ ਜਾਦੂ,
ਜਿੱਤ ਲਏਂਗਾ ਤਿੱਖੇ ਪਾਖੰਡੀਆਂ ਨੂੰ ।
ਮਿਲਖਾਂ ਵਾਲੜੇ ਇਸੇ ਸੰਗੀਤ ਅੱਗੇ,
ਸ਼ਾਮੀ ਰੋਜ ਨਚਾਂਵਦੇ ਰੰਡੀਆਂ ਨੂੰ ।
ਇਥੇ ਕਲਾ ਤੇ ਕਿਰਤ ਤੇ ਪਾਏ ਲੋਟੀ,
ਬਾਣੀ ਸੁਣਨ ਤੋਂ ਲੋਕਾਂ ਜਵਾਬ ਦੇਣੈਂ।
ਤੂੰ ਵੀ ਮਹਿੰਗਾਈ ਦੀ ਤੰਗੀ ਤੋਂ ਤੰਗ ਆ ਕੇ,
ਰੋਟੀ ਲਈ ਅੱਜ ਵੇਚ ਰਬਾਬ ਦੇਣੈ।
ਸਾਦਾ ਯੁੱਗ ਤੇਰਾ, ਗੁੰਝਲਦਾਰ ਸਾਡਾ,
ਨਿਰਾ ਸਰਨਾ ਨੀ ਸਤਿ ਕਰਤਾਰ ਕਹਿ ਕੇ ।
ਜੇਕਰ ਫੇਰ ਤੂੰ ਆਉਣਾ ਏ ਜੱਗ ਉੱਤੇ,
ਤਾਂ ਫਿਰ ਆਈ ਹੁਣ ਤਲਵਾਰ ਲੈ ਕੇ ।
ਕਾਜੀ, ਪਾਦਰੀ, ਭਿਖਸ਼ੂ, ਭਾਈ, ਜੈਨੀ,
ਸੱਚੇ ਧਰਮ ਉੱਤੇ ਕਰੀ ਚੋਟ ਬਾਬਾ ।
ਵੇਖ ! ਅੱਜ ਕਿੰਨੇ ਇੱਜੜ ਵਿਹਲੜਾਂ ਦੇ,
ਤੇਰੇ ਲਾਲੋ ਦੇ ਚਰ ਗਏ ਮੋਠ ਬਾਬਾ ।
ਕੀਹਨੂੰ-ਕੀਹਨੂੰ ਸੁਧਾਰੇਂਗਾ ਦੱਸ ਆ ਕੇ,
ਲੰਬੇ ਪੈਂਡੇ ਤੈਨੂੰ ਘੁਰਕਾ ਦੇਣੈਂ।
ਹੋਕਾ ਸੱਚ ਦਾ ਦਿੱਤਾ ਜੇ ਪੁਲਿਸ ਹੱਥੋ,
ਨਕਸਲਵਾੜੀਆ ਕਹਿ ਕੇ ਮਰਵਾ ਦੇਣੈਂ।
ਨਰਕ ਸੁਰਗ ਦੇ ਨਾਅਰੇ 'ਤੇ ਲੁੱਟਦੇ ਨੇ,
ਤੇਰੇ ਨਾਂ ਚੜ੍ਹਾਵੇ ਵੀ ਵੰਡਦੇ ਨੇ ।
ਪਰ ਤੇਰੇ ਵਾਂਗ ਜੁ ਸੱਚ ਦਾ ਦਏ ਹੋਕਾ,
ਉਹਨੂੰ ਨਾਸਤਿਕ ਆਖ ਕੇ ਭੰਡਦੇ ਨੇ ।
ਤੇਰੇ ਨਾਂ ਥੱਲੇ ਲੱਖਾਂ ਜ਼ੁਲਮ ਹੁੰਦੇ,
ਡੰਕੇ ਚੋਟ ਲਗਾਕੇ ਤੈਨੂੰ ਕਹਾਂਗਾ ਮੈਂ।
ਜੇ ਤੂੰ ਰੀਝੇਂਗਾ ਐਵੇ ਅਡੰਬਰਾਂ 'ਤੇ,
ਬਾਗੀ ਤੇਰੀ ਖੁਦਾਈ ਤੋਂ ਰਹਾਂਗਾ ਮੈਂ।
ਨਿਰਾ ਝੂਠ ਨਹੀਂ ਇਥੇ ਕੁਝ ਸੱਚ ਵੀ ਏ,
ਜਾਈਂ ਝੂਠ ਤੋਂ ਨਾ ਘਬਰਾ ਬਾਬਾ ।
ਜਿਹੜੇ ਜੂਝਦੇ ਲਾਲੋ ਹਨ ਸੱਚ ਖਾਤਰ,
ਤੈਨੂੰ ਹੱਥਾਂ 'ਤੇ ਲੈਣਗੇ ਚਾਅ ਬਾਬਾ ।
ਤੰਗ ਆਏ ਮਜ਼ਦੂਰ ਨੇ ਲੋਟੂਆਂ ਤੋਂ,
ਤੇਰੇ ਵਰਗੇ ਦੀ ਅਗਵਾਈ ਉਡੀਕਦੇ ਨੇ ।
ਜੇਰਾ ਕੱਢੀਂ 'ਉਦਾਸੀ' ਤੂੰ ਪੰਜਵੀਂ ਨੂੰ,
ਤੈਨੂੰ ਲਾਲੋ ਦੇ ਭਾਈ ਉਡੀਕਦੇ ਨੇ।
- ਸੰਤ ਰਾਮ ਉਦਾਸੀ
No comments:
Post a Comment