ਮਨਜੀਤ ਭੁੱਚੋ ਦੀ ਖੁਦਕੁਸ਼ੀ ਉਪਰੰਤ ਦਿੱਤੇ ਧਰਨੇ
ਦਿਸ਼ਾ ਕਿੱਧਰ ਨੂੰ?
ਮਨਜੀਤ ਸਿੰਘ ਭੁੱਚੋਂ ਕਿਸਾਨ ਜਥੇਬੰਦੀ ਦਾ ਅਣਥੱਕ ਵਰਕਰ ਸੀ। ਉਹ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਖਤਰਿਆਂ ਨੂੰ ਮੁੱਲ ਲੈ ਜਾਂਦਾ ਰਿਹਾ ਹੈ। ਉਸ ਨੇ ਕਿਸਾਨ ਹਿਤਾਂ ਦੀ ਖਾਤਰ ਦੀ ਜੇਲ੍ਹ ਯਾਤਰਾ ਵੀ ਕੀਤੀ ਸੀ। ਉਹ ਅਡੋਲ ਰਹਿਣ ਵਾਲਾ ਬੰਦਾ ਸੀ। ਉਸ ਵਿੱਚ ਕੁੱਝ ਕਰ ਗੁਜ਼ਰਨ ਦੀ ਭਾਵਨਾ ਸੀ। ਉਸ ਵਿੱਚ ਸਾਫਗੋਈ ਸੀ। ਉਹ ਆਮ ਕਿਸਾਨਾਂ ਵਿੱਚ ਘੁਲਿਆ-ਮਿਲਿਆ ਰਹਿਣ ਵਾਲਾ ਬੰਦਾ ਸੀ। ਅਨੇਕਾਂ ਦੇ ਦੁੱਖਾਂ-ਤਕਲੀਫਾਂ ਦਾ ਸਾਹਮਣਾ ਵੀ ਉਹ ਕਰਦਾ ਰਿਹਾ ਸੀ ਪਰ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰਿਆ ਹੋਇਆ ਪ੍ਰਤੀਤ ਕਰਦਾ ਕਰਦਾ ਆਖਰ ਖੁਦਕੁਸ਼ੀ ਕਰ ਗਿਆ। ਲੋਕਾਂ ਦੀ ਖਾਤਰ ਖਤਰੇ ਸਹੇੜਨ ਵਾਲਾ ਮਨਜੀਤ ਭੁੱਚੋਂ ਖੁਦ ਹੀ ਖੁਦਕੁਸ਼ੀ ਕਰ ਗਿਆ ਹੋਵੇ ਇਹ ਆਪਣੇ ਆਪ ਵਿੱਚ ਸੋਚਣ ਵਾਲਾ ਮਸਲਾ ਬਣ ਜਾਂਦਾ ਹੈ ਖਾਸ ਕਰਕੇ ਉਦੋਂ ਜਦੋਂ ਕਿਸਾਨ ਜਥੇਬੰਦੀ ਦਾ ਇਲਾਕੇ ਪੱਧਰਾ ਆਗੂ ਹੋਵੇ ਅਤੇ ਉਸ ਦੇ ਨਾਂ ਦੀ ਚਰਚਾ ਦੂਰ ਦੂਰ ਤੱਕ ਫੈਲੀ ਹੋਵੇ।
45 ਸਾਲ ਨੂੰ ਢੁਕਿਆ ਮਨਜੀਤ ਭੁੱਚੋ ਪਿਛਲੇ 25 ਸਾਲਾਂ ਤੋਂ ਕਿਸਾਨ ਜਥੇਬੰਦੀ ਵਿੱਚ ਸਰਗਰਮੀ ਨਾਲ ਕੰਮ ਕਰਦਾ ਰਿਹਾ। ਉਸ ਦਾ ਜਨਮ ਹੋਇਆ ਹੀ ਅਜਿਹੇ ਪਿੰਡ ਵਿੱਚ ਸੀ ਜਿੱਥੇ ਨਕਸਲਬਾੜੀ ਲਹਿਰ ਦਾ ਪੁਰਾਣਾ ਅਸਰ ਰਿਹਾ ਹੈ। ਆਪਣੇ ਆਪ ਨੂੰ ਨਕਸਲਬਾੜੀ ਲਹਿਰ ਦਾ ਝੰਡਾਬਰਦਾਰ ਅਖਵਾਉਣ ਵਾਲਾ ਹਰਭਜਨ ਸੋਹੀ ਇਸੇ ਹੀ ਪਿੰਡ ਵਿੱਚ ਵਿਆਹਿਆ ਹੋਇਆ ਸੀ। ਯਾਨੀ ਇੱਕ ਤਰ੍ਹਾਂ ਨਾਲ ਮਨਜੀਤ ਭੁੱਚੋਂ ਦਾ ਬਚਪਨ ਇਨਕਲਾਬੀ ਸਰਗਰਮੀਆਂ ਦੇ ਮਾਹੌਲ ਵਿੱਚ ਵਿਚਰਿਆ। ਇਸੇ ਪਿੰਡ ਦਾ ਦਲੀਪ ਸਿੰਘ ਆਪਣੇ ਸਮਿਆਂ ਵਿੱਚ ਨਾਟਕਾਂ ਰਾਹੀਂ ਇਨਕਲਾਬੀ ਲਹਿਰ ਦਾ ਪ੍ਰਚਾਰ ਕਰਿਆ ਕਰਦਾ ਸੀ। ਇਸੇ ਹੀ ਤਰ੍ਹਾਂ ਹੋਰ ਵੀ ਅਨੇਕਾਂ ਕਮਿਊਨਿਸਟ ਅਖਵਾਉਣ ਵਾਲੇ ਇਸ ਪਿੰਡ ਵਿੱਚ ਆਉਂਦੇ-ਜਾਂਦੇ ਰਹੇ ਹਨ। ਉਂਝ ਇਹ ਵੀ ਇੱਕ ਦੁਖਾਂਤ ਹੀ ਆਖੋ ਕਿ ਦਲੀਪ ਸਿੰਘ ਵੀ ਆਪਣੇ ਆਖਰੀ ਸਮਿਆਂ ਵਿੱਚ ਖੁਦਕੁਸ਼ੀ ਕਰਕੇ ਹੀ ਮਰਿਆ ਸੀ।
ਮਨਜੀਤ ਸਿੰਘ ਭੁੱਚੋ ਨੇ ਆਪਣੇ ਹਿੱਸੇ ਦੀ ਕੁੱਝ ਜ਼ਮੀਨ-ਜਾਇਦਾਦ ਵੇਚ ਕੇ ਉਸਦੇ ਪੈਸੇ ਆੜ੍ਹਤੀਏ ਕੋਲ ਰੱਖੇ ਹੋਏ ਸਨ। ਪਰ ਇਹਨਾਂ ਪੈਸਿਆਂ ਸਬੰਧੀ ਲਿਖਾ-ਪੜ੍ਹੀ ਕੋਈ ਨਹੀਂ ਸੀ ਹੋਈ ਹੋਈ। ਜਦੋਂ ਉਸ ਨੂੰ ਪੈਸਿਆਂ ਦੀ ਲੋੜ ਪਈ ਉਹ ਆਪਣੇ ਇੱਕ ਹੋਰ ਸਾਥੀ ਨਾਲ ਆੜ੍ਹਤੀਆਂ ਕੋਲ ਪੈਸੇ ਲੈਣ ਗਿਆ। ਆੜ੍ਹਤੀਆਂ ਦੀ ਨੀਤ ਵਿੱਚ ਖੋਟ ਸੀ। ਉਹ ਪੈਸੇ ਦੇਣ ਦੀ ਥਾਂ ਮਨਜੀਤ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਲੱਗੇ। ਉਹਨਾਂ ਨੇ ਇਸ 'ਤੇ ਹਮਲਾ ਕਰਨ ਲਈ ਪਿੱਛਾ ਵੀ ਕੀਤਾ। ਪਰ ਮਨਜੀਤ ਉਹਨਾਂ ਹੱਥੋਂ ਬਚ ਕੇ ਨਿਕਲ ਆਇਆ। ਉਸ ਨੇ ਆਉਂਦੀ ਸਾਰ ਹੀ ਥਾਣੇ ਵਿੱਚ ਆਪਣੇ ਉੱਪਰ ਹੋਏ ਹਮਲੇ ਦੀ ਰਿਪੋਰਟ ਵੀ ਦਰਜ਼ ਕਰਵਾਈ। ਪਰ ਪੁਲਸ ਨੇ ਫੌਰੀ ਤੌਰ 'ਤੇ ਕੋਈ ਕਾਰਵਾਈ ਨਹੀਂ ਕੀਤੀ।
ਮਨਜੀਤ ਸਿੰਘ ਨੇ ਘਰ ਆ ਕੇ ਇਹ ਸਾਰੀ ਘਟਨਾ ਆਪਣੇ ਜ਼ਿਲ੍ਹੇ ਦੇ ਆਗੂਆਂ ਨੂੰ ਦੱਸੀ, ਜਿਹਨਾਂ 'ਤੇ ਇਸ ਨੂੰ ਵਿਸ਼ਵਾਸ਼ ਸੀ ਕਿ ਸ਼ਾਇਦ ਉਹ ਇਸਦੀ ਕੁੱਝ ਨਾ ਕੁੱਝ ਫੌਰੀ ਮੱਦਦ ਕਰ ਸਕਣ। ਪਰ ਨਾ ਜ਼ਿਲ੍ਹੇ ਅਤੇ ਨਾ ਹੀ ਬਲਾਕ ਦੇ ਆਗੂਆਂ ਨੇ ਉਸਦੀ ਕਿਸੇ ਗੱਲ ਨੂੰ ਕੋਈ ਵਜ਼ਨ ਦਿੱਤਾ। ਦੂਸਰੇ ਦਿਨ ਸਵੇਰੇ ਵੀ ਉਸਨੇ ਆਪਣੀ ਮੱਦਦ ਲਈ ਅਨੇਕਾਂ ਪਾਸੇ ਅਰਜੋਈ ਕੀਤੀ, ਪਰ ਜਦੋਂ ਕਿਸੇ ਪਾਸਿਉਂ ਕੋਈ ਢਾਰਸ ਨਾ ਮਿਲੀ ਤਾਂ ਬਦਜ਼ਨ ਹੋਏ ਮਨਜੀਤ ਨੇ ਦੁਪਹਿਰ ਵੇਲੇ ਜ਼ਹਿਰ ਪੀ ਕੇ ਆਪੇ ਨੂੰ ਮਾਰਨ ਦਾ ਰਾਹ ਅਖਤਿਆਰ ਕਰ ਲਿਆ। ਕਈ ਦਿਨ ਹਸਪਤਾਲ ਰਹਿਣ ਉਪਰੰਤ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ।
ਮਨਜੀਤ ਸਿੰਘ ਭੁੱਚੋ ਦਾ ਚੁੱਪ-ਚਾਪ ਸਸਕਾਰ ਕਰ ਦਿੱਤਾ ਗਿਆ। ਉਸ ਦਾ ਸ਼ਰਧਾਂਜਲੀ ਸਮਾਗਮ ਵੀ ਕਰ ਦਿੱਤਾ ਗਿਆ। ਉੱਥੇ ਜ਼ਿਲ੍ਹੇ ਦੇ ਆਗੂਆਂ ਸਮੇਤ ਸੂਬੇ ਦੇ ਆਗੂ ਵੀ ਪਹੁੰਚੇ ਹੋਏ ਸਨ। ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਭੇਟ ਕੀਤੀ। ਪਰ ਕਿਸੇ ਨੇ ਇਹ ਭਾਫ ਤੱਕ ਨਹੀਂ ਸੀ ਕੱਢੀ ਕਿ ਮਨਜੀਤ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਕੀ ਕੀ ਅਰਜੋਈਆਂ ਕਰਦਾ ਰਿਹਾ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਰਗਿਆਂ ਨੇ ਤਾਂ ਉਸ ਸਮੇਂ ਇਹ ਸਵਿਕਾਰਿਆ ਸੀ ਕਿ ਕੁੱਝ ਨਾ ਕੁੱਝ ਤੇ ਕਿਤੇ ਨਾ ਕਿਤੇ ਉਹਨਾਂ ਕੋਲੋਂ ਮਨਜੀਤ ਨੂੰ ਸਮਝਣ ਵਿੱਚ ਫਰਕ ਰਿਹਾ ਪਰ 'ਸੁਰਖ ਲੀਹ' ਵਾਲਿਆਂ ਇਸ ਘਟਨਾ ਪਿੱਛੋਂ ਜੋ ਲੇਖ ਲਿਖਿਆ ਉਸਦਾ ਸਾਰਤੱਤ ਇਹ ਸੀ ਕਿ ਮਨਜੀਤ ਮਨ-ਮੱਤੀਆ ਸੀ। ਉਹ ਆਪਣੇ ਵਿਅਕਤੀਵਾਦ ਵਿੱਚੋਂ ਅਜਿਹਾ ਕਦਮ ਚੁੱਕ ਗਿਆ। ਉਸ ਨੂੰ ਇਉਂ ਪੇਸ਼ ਕੀਤਾ ਗਿਆ ਜਿਵੇਂ ਕਿਤੇ ਉਸਦਾ ਇਨਕਲਾਬੀ ਲਹਿਰ ਨਾਲ ਕੋਈ ਵਾਸਤਾ ਨਹੀਂ ਸੀ। ਉਹ ਆਪਣੀ ਹੀ ਅੰਤਰਮੁਖਤਾ ਅਤੇ ਵਿਚਾਰਧਾਰਕ-ਸਿਆਸੀ ਕਮਜ਼ੋਰੀ ਵਿੱਚੋਂ ਖੁਦਕੁਸ਼ੀ ਕਰ ਗਿਆ ਹੋਵੇ।
ਇਸ ਘਟਨਾ ਦੀ ਚਰਚਾ ਜਿਵੇਂ ਅਖਬਾਰਾਂ ਅਤੇ ਸੋਸ਼ਲ ਮੀਡੀਏ 'ਤੇ ਹੋਈ ਅਤੇ ਪੰਜਾਬੀ ਟ੍ਰਿਬਿਊਨ ਨੇ ਤਾਂ ਸੰਪਾਦਕੀ ਤੱਕ ਵੀ ਲਿਖਿਆ ਸੀ ਤਾਂ ਇਹ ਘਟਨਾ ਪੰਜਾਬ ਦੇ ਇਨਕਲਾਬੀ-ਜਮਹੂਰੀ ਹਲਕਿਆਂ ਸਮੇਤ ਸਭਨਾਂ ਹੀ ਕਿਰਤੀ-ਕਮਾਊ ਲੋਕਾਂ ਵਿੱਚ ਵਾਦ-ਵਿਵਾਦ ਚੱਲਦਾ ਰਿਹਾ। ਸਵਾਲ ਇਹੋ ਜਿਹੇ ਉੱਠਣ ਲੱਗੇ ਕਿ ਜੇਕਰ ਕਿਸਾਨਾਂ ਦੀ ਅਗਵਾਈ ਕਰਨ ਵਾਲਾ ਮਨਜੀਤ ਭੁੱਚੋ ਖੁਦਕੁਸ਼ੀ ਕਰ ਗਿਆ ਜਾਂ ਇਸ ਤੋਂ ਪਹਿਲਾਂ ਨਥਾਣੇ ਬਲਾਕ ਦਾ ਕਿਸਾਨ ਆਗੂ ਖੁਦਕੁਸ਼ੀ ਕਰ ਗਿਆ ਹੋਵੇ ਜਾਂ ਫੇਰ ਬਠਿੰਡੇ ਅਤੇ ਘਰਾਚੋਂ ਆਦਿ ਥਾਵਾਂ 'ਤੇ ਕਿਸਾਨ ਜਥੇਬੰਦੀ ਵੱਲੋਂ ਖੁਦਕੁਸ਼ੀਆਂ ਅਤੇ ਕਰਜ਼ਿਆਂ ਦੇ ਸਬੰਧ ਵਿੱਚ ਲਾਏ ਜਾ ਰਹੇ ਧਰਨਿਆਂ ਵਿੱਚ ਹੀ ਕਿਸਾਨ ਖੁਦਕੁਸ਼ੀਆਂ ਕਰ ਗਏ ਹੋਣ ਤਾਂ ਇਹ ਸਵਾਲ ਅਤੇ ਸੰਸੇ ਉੱਠਣੇ ਸੁਭਾਵਿਕ ਹੀ ਹਨ ਕਿ ਕਿਸਾਨਾਂ ਦੇ ਕਰਜ਼ਿਆਂ ਦੀ ਮੁਕਤੀ ਅਤੇ ਆੜ੍ਹਤੀਆਂ ਸੂਦਖੋਰਾਂ ਦੀ ਜਲਾਲਤ ਕਦੋਂ ਤੇ ਕਿਵੇਂ ਖਤਮ ਹੋਵੇਗੀ?
ਕਿਸਾਨ ਜਥੇਬੰਦੀ ਵੱਲੋਂ ਪਹਿਲਾਂ ਪਹਿਲ ਮਨਜੀਤ ਭੁੱਚੋ ਦੀ ਖੁਦਕੁਸ਼ੀ ਨੂੰ ਹਾਰਟ ਅਟੈਕ ਦਾ ਨਾਂ ਦੇ ਕੇ ਆਪਣੀਆਂ ਸਫਾਂ ਕੋਲੋਂ ਇਹ ਗੱਲ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਵੱਲੋਂ ਖੁਦਕੁਸ਼ੀ ਕੀਤੇ ਨੂੰ ਚਾਰ ਕੁ ਮਹੀਨੇ ਬੀਤ ਚੁੱਕੇ ਸਨ ਤਾਂ ਬੀ.ਕੇ.ਯੂ. (ਉਗਰਾਹਾਂ) ਧਿਰ ਨੂੰ ਇਹ ਖਿਆਲ ਆ ਗਿਆ ਕਿ ਉਸਦੀ ਖੁਦਕੁਸ਼ੀ ਲਈ ਜੁੰਮੇਵਾਰ ਆੜ੍ਹਤੀਏ ਹਨ। ਉਹਨਾਂ ਨੇ ਆੜ੍ਹਤੀਏ ਦੀ ਗ੍ਰਿਫਤਾਰੀ ਲਈ ਐਫ.ਆਈ.ਆਰ. ਦਰਜ਼ ਕਰਨ ਦੀ ਮੰਗ ਕੀਤੀ। ਮੰਗ ਪੂਰੀ ਨਾ ਹੋਣ ਦੀ ਸੂਰਤ ਵਿੱਚ ਬਠਿੰਡਾ ਜ਼ਿਲ੍ਹਾ ਕਮੇਟੀ ਵੱਲੋਂ ਧਰਨਾ ਦੇਣ ਦਾ ਪ੍ਰੋਗਰਾਮ ਉਲੀਕ ਦਿੱਤਾ ਤੇ ਅਣ-ਮਿਥੇ ਸਮੇਂ ਧਰਨਾ ਸ਼ੁਰੂ ਵੀ ਕਰ ਦਿੱਤਾ। ਸਥਾਨਕ ਲੇਡੀ-ਥਾਣੇਦਾਰ 'ਤੇ ਇਹ ਦਬਾਅ ਪਾਇਆ ਗਿਆ ਕਿ ਉਹ ਮੁਢਲੀ ਰਿਪੋਰਟ ਦਰਜ਼ ਕਰੇ। ਪਰ ਉਹ ਕਹਿੰਦੀ ਕਿ ਜੇਕਰ ਰਿਪੋਰਟ ਦਰਜ਼ ਕਰਵਾਉਣੀ ਸੀ ਤਾਂ ਇਹ ਉਦੋਂ ਹੀ ਕਰਵਾਉਣੀ ਚਾਹੀਦੀ ਸੀ। ਉਦੋਂ ਕਿਉਂ ਨਹੀਂ ਕਰਵਾਈ। ਹੁਣ ਇਹ ਤਫਤੀਸ਼ ਦਾ ਮਾਮਲਾ ਬਣਦਾ ਹੈ। ਕਈ ਦਿਨ ਇਹ ਮਾਮਲਾ ਲਟਕਿਆ ਰਿਹਾ। ਕਿਸਾਨਾਂ ਦੇ ਮੁਕਾਬਲੇ ਆੜ੍ਹਤੀਆਂ ਨੇ ਵੀ ਧਰਨਾ ਲਾ ਦਿੱਤਾ। ਉਹ ਕਿਸਾਨ ਜਥੇਬੰਦੀ ਵੱਲੋਂ ਪਾਏ ਜਾ ਰਹੇ ਦਬਾਅ ਨੂੰ 'ਧੱਕੇਸ਼ਾਹੀ' ਦੇ ਰੂਪ ਪੇਸ਼ ਕਰ ਰਹੇ ਸਨ। ਖੈਰ ਜਦੋਂ ਕਈ ਦਿਨ ਕਿਸਾਨ ਧਰਨਾ ਚੱਲਦਾ ਰਿਹਾ ਤਾਂ ਐਸ.ਐਸ.ਪੀ. ਨੇ ਮੁਢਲੀ ਰਿਪੋਰਟ ਦਰਜ਼ ਕਰਨ ਦਾ ਭਰੋਸਾ ਦੇ ਕੇ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਅਣ-ਮਿਥੇ ਸਮੇਂ ਦਾ ਧਰਨਾ ਚੌਥੇ ਕੁ ਦਿਨ ਚੁਕਵਾ ਦਿੱਤਾ।
ਅਜੇ ਦੋ ਕੁ ਮਹੀਨੇ ਨਹੀਂ ਸਨ ਬੀਤੇ ਕਿ ਪੁਲਸ ਨੇ ਅਦਾਲਤ ਵਿੱਚ ਮਨਜੀਤ ਭੁੱਚੋ ਦੇ ਕੇਸ ਸਬੰਧੀ ਆੜ੍ਹਤੀਆਂ ਦੇ ਖਿਲਾਫ ਦਿੱਤੀ ਮੁਢਲੀ ਰਿਪੋਰਟ ਨੂੰ ਵਾਪਸ ਲੈ ਲਿਆ। ਕਿਸਾਨ ਜਥੇਬੰਦੀ ਲਈ ਇਹ ਉਂਝ ਹੀ ਨਮੋਸ਼ੀ ਦਾ ਸਵਾਲ ਬਣ ਗਿਆ ਕਿ ਜੇਕਰ ਅਸੀਂ ਕੁੱਝ ਕਰਵਾ ਹੀ ਨਾ ਸਕੇ ਤਾਂ ਫੇਰ ਸਾਡੀ ਕੀ ਰਹੂ? ਹੁਣ ਉਹਨਾਂ ਨੇ ਐਸ.ਐਸ.ਪੀ. ਬਠਿੰਡਾ ਦੇ ਖਿਲਾਫ ਸੂਬਾ ਪੱਧਰੀ ਧਰਨਾ ਲਾ ਦਿੱਤਾ ਕਿ ਐਸ.ਐਸ.ਪੀ. ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਉਸ ਨੇ ਮੁਢਲੀ ਰਿਪੋਰਟ ਵਾਪਸ ਕਿਉਂ ਲਈ ਹੈ। ਬਠਿੰਡਾ ਵਿੱਚ ਦਿੱਤਾ ਜਾਣ ਵਾਲਾ ਧਰਨਾ ਪੁਲਸ ਬਠਿੰਡੇ ਲੱਗਣ ਹੀ ਨਾ ਦਿੱਤਾ। ਭੁੱਚੋ ਵਿਖੇ ਧਰਨੇ ਉਪਰੰਤ ਡੀ.ਆਈ.ਜੀ. ਪੁਲਸ ਨੇ ਆ ਕੇ ਐਸ.ਐਸ.ਪੀ. ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇ ਧਰਨਾ ਚੁਕਵਾ ਦਿੱਤਾ। ਉਸ ਤੋਂ ਬਾਅਦ ਕੀ ਹੋਇਆ? ਇਹ ਕੁੱਝ ਅਖਬਾਰਾਂ ਜਾਂ ਪ੍ਰਚਾਰ ਮੀਡੀਏ ਵਿੱਚ ਤਾਂ ਆਇਆ ਨਹੀਂ। ਕੀ ਕਿਸਾਨ ਜਥੇਬੰਦੀ ਅੰਦਰ ਹੀ ਅੰਦਰ ਸਰਕਾਰ ਨਾਲ ਕੋਈ ਗਿੱਟ-ਮਿੱਟ ਕਰ ਗਈ ਹੈ? ਜਾਂ ਵੈਸੇ ਹੀ ਨਿਸੱਤੀ ਹੋ ਕੇ ਦੜ ਵੱਟ ਗਈ?
ਵੈਸੇ ਕਿਸਾਨ ਕਰਜ਼ੇ ਦਾ ਮਸਲਾ ਜਾਂ ਆੜ੍ਹਤੀਆਂ ਖਿਲਾਫ ਕੋਈ ਕਾਰਵਾਈ ਕਰਨ-ਕਰਵਾਉਣ ਦਾ ਮਾਮਲਾ ਹੋਵੇ ਇਹ ਕਿਸਾਨੀ ਦੇ ਜ਼ਮੀਨੀ ਸਵਾਲ ਨਾਲ ਜੁੜਿਆ ਹੋਇਆ ਬੁਨਿਆਦੀ ਸਵਾਲ ਹੈ। ਬੁਨਿਆਦੀ ਸਵਾਲਾਂ ਦਾ ਹੱਲ ਮੀਟਿੰਗਾਂ, ਰੈਲੀਆਂ, ਧਰਨੇ-ਮੁਜਾਹਰਿਆਂ ਜਾਂ ਮਹਿਜ਼ ਪ੍ਰਚਾਰ ਸਰਗਰਮੀਆਂ ਨਾਲ ਹੀ ਨਹੀਂ ਹੋਣਾ ਹੁੰਦਾ। ਇਹਨਾਂ ਦੀ ਖਾਤਰ ਖਾੜਕੂ, ਤਿੱਖੇ, ਲਮਕਵੇਂ ਸੰਘਰਸ਼ਾਂ ਦੇ ਰਾਹ ਪੈਣਾ ਹੁੰਦਾ ਹੈ। ਇਹਨਾਂ ਰਾਹਾਂ 'ਤੇ ਚੱਲਦੇ ਹੋਏ ਗੁੰਡਿਆਂ, ਪੁਲਸੀ ਜਬਰ, ਲਾਠੀਆਂ ਗੋਲੀਆਂ, ਜੇਲ੍ਹਾਂ, ਫਾਂਸੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਿਰ-ਧੜ ਦੀ ਬਾਜ਼ੀ ਦੇ ਮਾਮਲੇ ਬਣਦੇ ਹਨ। ਅਜਿਹੇ ਘੋਲ ਲੜਨ ਲਈ ਤਿਆਗ, ਕੁਰਬਾਨੀ, ਜੂਝ-ਮਰਨ ਦੇ ਚਾਅ ਦੀ ਜ਼ਰੂਰਤ ਹੁੰਦੀ ਹੈ। ਪਰ ਮੌਜੂਦਾ ਕਿਸਾਨ ਜਥੇਬੰਦੀਆਂ ਅਤੇ ਆਪਣੇ ਆਪ ਨੂੰ ਇਨਕਲਾਬੀ ਅਖਵਾਉਣ ਵਾਲੀਆਂ ਬਹੁਤੀਆਂ ਧਿਰਾਂ ਦੀਆਂ ਲੀਡਰਸ਼ਿੱਪਾਂ ਵਿੱਚ ਅਜਿਹੇ ਗੁਣਾਂ ਦੀ ਅਣਹੋਂਦ ਹੈ। ਇਹਨਾਂ ਲੀਡਰਸ਼ਿੱਪਾਂ ਦੇ ਬਹੁਤੇ ਆਗੂ ਆਪਣੀ ਸੁਖ-ਆਰਾਮ ਦੀ ਜ਼ਿੰਦਗੀ ਨੂੰ ਛੱਡਣਾ ਨਹੀਂ ਚਾਹੁੰਦੇ। ਉਹ ਘੜੰਮ-ਚੌਧਰੀ ਬਣੇ ਦੋਮ ਦਰਜ਼ੇ ਦੇ ਮੁੱਦਿਆਂ ਉੱਪਰ ਘੋਲ ਸਰਗਰਮੀਆਂ ਦਾ ਵਿਖਾਵਾ ਕਰਕੇ ਆਪਣੀ ਫੋਕੀ ਭਲ ਬਣਾਈ ਰੱਖਣ ਵਿੱਚ ਲੱਗੇ ਹੋਏ ਹਨ। ਬੁਨਿਆਦੀ ਸਵਾਲਾਂ ਦੀ ਖਾਤਰ ਕਸ਼ਮੀਰ ਦੇ ਲੋਕ ਜੂਝ ਰਹੇ ਹਨ, ਮੱਧ ਭਾਰਤ ਦੇ ਆਦਿਵਾਸੀ ਜੂਝ ਰਹੇ ਹਨ, ਉੱਤਰ-ਪੂਰਬੀ ਸੂਬਿਆਂ ਦੇ ਲੋਕ ਜੂਝ ਰਹੇ ਹਨ, ਦੁਸ਼ਮਣ ਦੀਆਂ ਹਥਿਆਰਬੰਦ ਸ਼ਕਤੀਆਂ ਦਾ ਟਾਕਰਾ ਆਪਣੀ ਹਥਿਆਰਬੰਦ ਤਾਕਤ ਰਾਹੀਂ ਕਰ ਰਹੇ ਹਨ ਤਾਂ ਅਜਿਹੇ ਮਾਮਲਿਆਂ ਵਿੱਚ ਪੈ ਕੇ ਉਹ ਖੁਦਕੁਸ਼ੀਆਂ ਦੇ ਰਾਹ ਪੈਣ ਦੀ ਥਾਂ ਮਰਜੀਵੜੇ ਬਣ ਕੇ ਆਪਣੇ ਹੱਕਾਂ ਅਤੇ ਹਿੱਤਾਂ ਲਈ ਅਮਰ ਹੋ ਰਹੇ ਹਨ। ਪੰਜਾਬ ਦੇ ਲੋਕ ਜਦੋਂ ਤੱਕ ਆੜ੍ਹਤੀਆਂ, ਸੂਦਖੋਰਾਂ, ਜਾਗੀਰਦਾਰਾਂ ਅਤੇ ਇਹਨਾਂ ਦੀ ਨੁਮਾਇੰਦਗੀ ਕਰਨ ਵਾਲੇ ਸਿਆਸਤਦਾਨਾਂ ਦੀ ਦਹਿਸ਼ਤ ਦੇ ਮੁਕਾਬਲੇ ਆਪਣੀ ਜੂਝਾਰੂ ਸ਼ਕਤੀ ਉਸਾਰਦੇ ਹੋਏ ਟਾਕਰੇ ਦੇ ਰਾਹ ਨਹੀਂ ਪੈਂਦੇ ਮਨਜੀਤ ਭੁੱਚੋ ਵਰਗਿਆਂ ਦੀਆਂ ਖੁਦਕੁਸ਼ੀਆਂ ਦੇ ਵਰਤਾਰਿਆਂ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ।

No comments:
Post a Comment