ਸਤੰਬਰ 2019 :
ਸੁਰਖ਼ ਰੇਖਾ 40ਵੇਂ ਸਾਲ 'ਚ ਦਾਖਲ
ਸੁਰਖ਼ ਰੇਖਾ ਦਾ ਪਹਿਲਾ ਅੰਕ ਸਤੰਬਰ 1980 ਵਿੱਚ ਛਪਿਆ ਸੀ। ਇਸ ਅਦਾਰੇ ਦੀ ਲਗਾਤਾਰਤਾ ਪਹਿਲਾਂ ਸ਼ਹੀਦ ਮੈਗਜ਼ੀਨ ਅਤੇ ਫੇਰ ਵੰਗਾਰ ਮੈਗਜ਼ੀਨ ਵਜੋਂ ਚੱਲਦੀ ਆਈ ਹੈ। 'ਸ਼ਹੀਦ' ਪੇਪਰ ਦੀ ਰਜਿਸਟਰੇਸ਼ਨ ਨਹੀਂ ਸੀ ਹੋਈ। 'ਵੰਗਾਰ' ਪੇਪਰ ਛਾਪਣ ਸਮੇਂ ਦੀਆਂ ਤਕਨੀਕੀ ਸਮੱਸਿਆਵਾਂ ਕਾਰਨ ਇਸ ਦੀ ਥਾਂ ਸੁਰਖ਼ ਰੇਖਾ ਪੇਪਰ ਕੱਢਣਾ ਸ਼ੁਰੂ ਕੀਤਾ ਸੀ ਤੇ 39 ਵਰ੍ਹੇ ਬੀਤ ਗਏ ਹਨ, ਲੋਕਾਂ ਦੇ ਸਹਿਯੋਗ ਨਾਲ ਇਸ ਪੇਪਰ ਨੇ ਆਪਣੀ ਲਗਾਤਾਰਤਾ ਬਣਾਈ ਰੱਖੀ ਹੈ।
ਸੁਰਖ਼ ਰੇਖਾ ਪੇਪਰ ਨੇ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦਾ ਝੰਡਾ ਬੁਲੰਦ ਕੀਤਾ ਸੀ। ਇਸ ਪੇਪਰ ਨੇ ਨਕਸਲਬਾੜੀ ਲਹਿਰ ਦੀ ਸਿਆਸਤ ਨੂੰ ਬੁਲੰਦ ਕੀਤਾ ਸੀ। ਇਸ ਸਿਆਸਤ ਦੇ ਅਧੀਨ ਸੁਰਖ਼ ਰੇਖਾ ਅਦਾਰੇ ਦੀ ਸਮਝ ਇਹ ਸੀ ਕਿ ਹਿੰਦੋਸਤਾਨ ਦਾ ਖਾਸਾ ਅਰਧ-ਜਾਗੀਰੂ, ਅਰਧ-ਬਸਤੀਵਾਦੀ ਹੈ। ਇੱਥੇ ਇਨਕਲਾਬ ਦਾ ਪੜਾਅ ਨਵ-ਜਮਹੁਰੀ ਇਨਕਲਾਬ ਵਾਲਾ ਹੈ। ਇਹ ਇਨਕਲਾਬ ਕਾਮਰੇਡ ਮਾਓ-ਜ਼ੇ-ਤੁੰਗ ਦੇ ਲਮਕਵੇਂ ਲੋਕ ਯੁੱਧ ਦੇ ਰਾਹ 'ਤੇ ਚੱਲ ਕੇ ਨੇਪਰੇ ਚੜ੍ਹਨਾ ਹੈ।
ਜਦੋਂ ਤੋਂ ਸੁਰਖ਼ ਰੇਖਾ ਨਿਕਲਣਾ ਸ਼ੁਰੂ ਹੋਇਆ ਤਾਂ ਇਸ ਨੇ ਆਪਣੇ ਸਮੇਂ ਦੀ ਸਿਆਸਤ ਤਹਿਤ ਹਾਕਮ ਜਮਾਤਾਂ ਦੇ ਕਿਰਦਾਰ ਨੂੰ ਨੰਗਿਆ ਕੀਤਾ। ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਸੋਚ ਨੂੰ ਬੁਲੰਦ ਕੀਤਾ। ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੇ ਨਾਲ ਮੁਲਾਕਾਤਾਂ ਕਰਕੇ ਉਹਨਾਂ ਦੇ ਅਧੂਰੇ ਸੁਪਨੇ ਸਾਕਾਰ ਕਰਨ ਲਈ ਉਹਨਾਂ ਮੰਤਵਾਂ ਨੂੰ ਲੋਕਾਂ ਨੂੰ ਵਿੱਚ ਉਭਾਰਿਆ। ਪਹਿਲਾਂ ਪਹਿਲ ਇਹ ਪੇਪਰ ਹਜ਼ਾਰ-ਗਿਆਰਾਂ ਸੌ ਦੀ ਗਿਣਤੀ ਵਿੱਚ ਛਪਦਾ ਰਿਹਾ ਪਰ ਜਦੋਂ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤਾਂ ਛਾਪਣੀਆਂ ਸ਼ੁਰੂ ਕੀਤੀਆਂ ਤਾਂ ਇਸਦੀ ਗਿਣਤੀ ਡੇਢ-ਦੋ ਹਜ਼ਾਰ ਦੇ ਕਰੀਬ ਚਲੀ ਗਈ ਸੀ।
ਫੇਰ ਇੱਕ ਸਮਾਂ ਅਜਿਹਾ ਆਇਆ ਜਦੋਂ ਖਾਲਿਸਤਾਨੀ ਜਨੂੰਨੀਆਂ ਨੇ ਆਮ ਲੋਕਾਂ ਨੂੰ ਮੋਨੇ, ਹਿੰਦੂ, ਨਾਈ, ਝਟਕੱਈ, ਪ੍ਰਵਾਸੀ, ਨਾਸਤਿਕ, ਕਮਿਊਨਿਸਟ ਆਦਿ ਆਖ ਕੇ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਐਨਾ ਹੀ ਨਹੀਂ ਉਹਨਾਂ ਨੇ ਆਪਣੇ ਵਿਰੋਧੀ ਵਿਚਾਰਾਂ ਵਾਲੇ ਸਿੱਖਾਂ ਨੂੰ ਵੀ ਕਤਲ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਕੋਝੇ ਮਨਸ਼ਿਆਂ ਨੂੰ ਲੋਕਾਂ ਵਿੱਚ ਬੇਪਰਦ ਕਰਨ ਮੌਕੇ ਸੁਰਖ਼ ਰੇਖਾ ਪੇਪਰ ਦੀ ਗਿਣਤੀ 1984 ਦੇ ਸ਼ੁਰੂ ਵਿੱਚ 10-12 ਹਜ਼ਾਰ ਦੇ ਕਰੀਬ ਜਾ ਢੁਕੀ ਸੀ। ਪਰ ਫੇਰ ਜਦੋਂ ਭਾਰਤੀ ਰਾਜ ਨੇ ਖਾਲਿਸਤਾਨੀਆਂ ਨੂੰ ਕੁਚਲਣ ਦੇ ਨਾਂ ਹੇਠ ਆਮ ਸਾਧਾਰਨ ਸਿੱਖਾਂ, ਨੌਜਵਾਨਾਂ ਅਤੇ ਕਿਸਾਨਾਂ ਨੂੰ ਕੁਚਲਣਾ ਸ਼ੁਰੂ ਕੀਤਾ ਤਾਂ ਇਹਨਾਂ ਦੇ ਪੱਖ ਵਿੱਚ ਲਿਖਣ ਕਰਕੇ ਅਤੇ ਅਪ੍ਰੇਸ਼ਨ ਨੀਲਾ ਤਾਰਾ ਅਤੇ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਖਿੱਤਿਆਂ ਵਿੱਚ ਸਿੱਖਾਂ ਦੇ ਕਤਲੇਆਮ ਮੌਕੇ ਸਮੇਂ ਦਾ ਸੱਚ ਪੇਸ਼ ਕਰਨ ਕਰਕੇ ਇਸ ਦੀ ਗਿਣਤੀ 1984 ਦੇ ਅਖੀਰ ਵਿੱਚ 18-20 ਹਜ਼ਾਰ ਨੂੰ ਜਾ ਢੁਕੀ ਸੀ।
ਖਾਲਿਸਤਾਨੀ ਫਿਰਕੂ ਜਨੂੰਨੀਆਂ ਨੇ ਆਮ ਪ੍ਰੈਸ 'ਤੇ ਕੋਡ ਮੜ੍ਹੇ ਹੋਏ ਸਨ ਕਿ ਸਭ ਤਰ੍ਹਾਂ ਦੇ ਅਖਬਾਰ, ਰਸਾਲੇ, ਰੇਡੀਓ ਅਤੇ ਟੀਵੀ ਆਦਿ ਉਹਨਾਂ ਨੂੰ ਜੰਗਜੂ, ਬਹਾਦਰ ਅਤੇ ਖਾੜਕੂ ਆਦਿ ਲਿਖਣ। ਪਰ ਸੁਰਖ਼ ਰੇਖਾ ਨੇ ਉਹਨਾਂ ਨੂੰ ਉਹਨਾਂ ਦੇ ਕਿਰਦਾਰ ਅਨੁਸਾਰ ਬੁਰਛਾਗਰਦ, ਦਹਿਸ਼ਤਗਰਦ ਅਤੇ ਕਾਤਲ ਦਰਿੰਦੇ ਆਦਿ ਆਖਿਆ ਸੀ। ਆਪਣੇ ਸਮਿਆਂ ਵਿੱਚ ਸੁਰਖ਼ ਰੇਖਾ ਨੂੰ ਦੋ ਤਰ੍ਹਾਂ ਦੀ ਸੈਂਸਰਸ਼ਿੱਪ ਵਿੱਚੋਂ ਦੀ ਲੰਘਣਾ ਪਿਆ। ਪਹਿਲੀ ਸੈਂਸਰਸ਼ਿੱਪ ਸੀ ਖਾਲਿਸਤਾਨੀ ਜਨੂੰਨੀਆਂ ਦੀ ਜਿਸ ਤਹਿਤ ਉਹ ਸੁਰਖ਼ ਰੇਖਾ ਦੇ ਮਾਲਕ, ਸੰਪਾਦਕ ਅਤੇ ਇਸਦੇ ਪੱਤਰਕਾਰਾਂ ਦੇ ਖੂਨ ਦੇ ਪਿਆਸੇ ਹੋਏ ਫਿਰਦੇ ਇਹਨਾਂ ਦੀਆਂ ਪੈੜਾਂ ਸੁੰਘਦੇ ਫਿਰਦੇ ਸਨ। ਸੁਰਖ਼ ਰੇਖਾ ਦਫਤਰ 'ਤੇ ਗੋਲੀਆਂ ਦੀ ਵਾਛੜ ਹੁੰਦੀ ਰਹੀ। ਸ਼ਹੀਦ ਰਤਨ ਸਿੰਘ ਪਟਵਾਰੀ ਅਤੇ ਕਾਮਰੇਡ ਨਿਧਾਨ ਸਿੰਘ ਘੁਡਾਣੀ ਕਲਾਂ ਸਮੇਤ ਅਨੇਕਾਂ ਪਾਠਕਾਂ ਨੂੰ ਵੀ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣੀ ਪਈ। ਜਦੋਂ ਭਾਰਤੀ ਰਾਜ ਨੇ 1984 ਵਿੱਚ ਹਰਿਮੰਦਰ ਸਾਹਿਬ ਸਮੇਤ ਪੰਜਾਬ ਵਿੱਚ ਫੌਜਾਂ ਚਾੜ੍ਹ ਕੇ ਹਰ ਤਰ੍ਹਾਂ ਦੀ ਸੱਚੀ ਆਵਾਜ਼ ਕੁਚਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਸੁਰਖ਼ ਰੇਖਾ ਨੇ ਉਸ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਇਸ ਕਰਕੇ ਸਮੇਂ ਦੀ ਪੁਲਸ ਬੁੱਕ ਸਟਾਲਾਂ ਤੋਂ ਸੁਰਖ਼ ਰੇਖਾ ਪੇਪਰ ਦੀਆਂ ਕਾਪੀਆਂ ਚੁੱਕ ਲਿਜਾਂਦੀ ਰਹੀ ਅਤੇ ਇਸਦੇ ਮਾਲਕ ਅਤੇ ਸੰਪਾਦਕ ਦੀ ਭਾਲ ਕਰਦੀ ਰਹੀ।
ਜਦੋਂ ਵੀ ਕਿਸੇ ਅਦਾਰੇ ਨੇ ਸਮੇਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨੀ ਹੁੰਦੀ ਹੈ, ਉਸ ਸਮੇਂ ਭਾਵੇਂ ਕਿੰਨਾ ਹੀ ਧਿਆਨ ਕਿਉਂ ਨਾ ਰੱਖ ਲਿਆ ਜਾਵੇ, ਪਰ ਅਮਲ ਵਿੱਚ ਕਿਤੇ ਨਾ ਕਿਤੇ ਫਰਕ-ਸ਼ਰਕ, ਗਲਤੀਆਂ-ਘਾਟਾਂ ਦਾ ਰਹਿ ਜਾਣਾ ਸੁਭਾਵਿਕ ਹੁੰਦਾ ਹੈ। ਅਜਿਹਾ ਹੀ ਕੁੱਝ ਅਦਾਰਾ ਸੁਰਖ਼ ਰੇਖਾ ਨਾਲ ਵੀ ਹੁੰਦਾ ਰਿਹਾ ਹੈ। ਜਦੋਂ ਇਹ ਅਦਾਰਾ ਫਿਰਕੂ ਜਨੂੰਨੀਆਂ ਦੀਆਂ ਕਾਲੀਆਂ ਕਰਤੂਤਾਂ ਨੂੰ ਸਾਹਮਣੇ ਲਿਆ ਰਿਹਾ ਸੀ ਤਾਂ ਇੱਕ ਹਿੱਸਾ ਅਜਿਹਾ ਵੀ ਸੀ ਜਿਹੜਾ ਸੁਰਖ਼ ਰੇਖਾ ਨੂੰ ਸਿੱਖਾਂ ਵਿਰੋਧੀ ਅਤੇ ਸਰਕਾਰ ਪੱਖੀ ਗਰਦਾਨ ਰਿਹਾ ਸੀ। ਇਸੇ ਹੀ ਤਰ੍ਹਾਂ ਜਦੋਂ ਪੇਪਰ ਨੇ ਭਾਰਤੀ ਰਾਜ ਦੇ ਧਾਰਮਿਕ ਘੱਟ ਗਿਣਤੀਆਂ ਵਿਰੋਧੀ ਖਾਸੇ ਤਹਿਤ ਇਸ ਦੇ ਪਰਦੇਫਾਸ਼ ਕੀਤੇ ਤਾਂ ਅਜਿਹੇ ਹਿੱਸੇ ਵੀ ਸਨ ਜਿਹਨਾਂ ਨੇ ਆਖਿਆ ਕਿ ਸੁਰਖ਼ ਰੇਖਾ ਖਾਲਿਸਤਾਨੀਆਂ ਦੀ ਬੋਲੀ ਬੋਲ ਰਿਹਾ ਹੈ।
ਜਿਸ ਸਮੇਂ ਫਿਰਕੂ ਜਨੂੰਨੀ ਅਤੇ ਹਕੂਮਤੀ ਕਹਿਰ ਝੁੱਲ ਰਿਹਾ ਹੋਵੇ ਅਜਿਹੇ ਸਮੇਂ 'ਤੇ ਕੋਈ ਲੋਕ ਪੱਖੀ ਮੈਗਜ਼ੀਨ ਕੱਢਣਾ ਸੌਖਾ ਕਾਰਜ ਨਹੀਂ ਹੁੰਦਾ, ਬਲਕਿ ਬਹੁਤ ਖਤਰਿਆਂ ਭਰਿਆ, ਚੁਣੌਤੀ ਵਾਲਾ ਕਾਰਜ ਬਣ ਜਾਂਦਾ ਹੈ। ਸੁਰਖ਼ ਰੇਖਾ ਅਦਾਰੇ ਨੇ ਇਸ ਚੁਣੌਤੀ ਭਰਪੂਰ ਕਾਰਜ ਨੂੰ ਆਪਣੇ ਹੱਥ ਲਿਆ।
ਜਿਵੇਂ ਜ਼ਿੰਦਗੀ ਇੱਕ ਚੱਲਦਾ ਕਾਫਲਾ ਹੁੰਦੀ ਹੈ, ਉਸੇ ਹੀ ਤਰ੍ਹਾਂ ਸੁਰਖ਼ ਰੇਖਾ ਅਦਾਰਾ ਵੀ ਇੱਕ ਤਰ੍ਹਾਂ ਦਾ ਚੱਲਦਾ ਕਾਫਲਾ ਹੈ। ਚੱਲਦੇ ਕਾਫਲੇ ਵਿੱਚ ਕਿੰਨੇ ਹੀ ਨਵੇਂ ਨਵੇਂ ਲੋਕ ਸ਼ਾਮਲ ਹੁੰਦੇ ਰਹਿੰਦੇ ਹਨ ਅਤੇ ਕਿੰਨੇ ਹੀ ਥੱਕ-ਹੰਭ ਕੇ ਪਿੱਛੇ ਰਹਿ ਜਾਂਦੇ ਹਨ। ਇਸੇ ਹੀ ਤਰ੍ਹਾਂ ਦਾ ਅਮਲ ਸੁਰਖ਼ ਰੇਖਾ ਅਦਾਰੇ ਅੰਦਰ ਵੀ ਵਾਪਰਦਾ ਰਿਹਾ। ਅਨੇਕਾਂ ਹੀ ਵਿਅਕਤੀ, ਪੱਤਰਕਾਰ ਅਤੇ ਕਰਿੰਦੇ ਇਸ ਵਿੱਚ ਸ਼ਾਮਲ ਵੀ ਹੋਏ, ਸਮੇਂ ਸਮੇਂ 'ਤੇ ਆਪਣਾ ਰੋਲ ਅਦਾ ਕਰਦੇ ਹੋਏ ਆਖਰਕਾਰ ਹਾਰ-ਹੰਭ ਕੇ ਪਿੱਛੇ ਹਟ ਜਾਂਦੇ ਰਹੇ। ਅੱਜ ਕਈਆਂ ਨੂੰ ਇਹ ਲੱਗ ਸਕਦਾ ਹੈ ਕਿ ਅਜਿਹਾ ਕਿਉਂ ਹੁੰਦਾ ਰਿਹਾ? ਪਰ ਇਹ ਸਮੇਂ ਦਾ ਸੱਚ ਹੈ ਕਿ ਆਪਣੇ ਚੱਲਣ ਦੇ ਸਮੇਂ ਤੋਂ ਕੋਈ ਵੀ ਬਹੁਤ ਚੰਗਾ ਇਨਸਾਨ ਹੋ ਸਕਦਾ ਹੈ, ਪਰ ਜਦੋਂ ਦਹਾਕਿਆਂ-ਬੱਧੀ ਨਿਭਣ ਦਾ ਮਾਮਲਾ ਆਉਂਦਾ ਹੈ ਤਾਂ ਕਾਫਲੇ ਦੇ ਰੂਪ ਵਿੱਚ ਚੱਲਦੇ ਰਹਿਣਾ ਹਰ ਕਿਸੇ ਦੇ ਵਸ ਦਾ ਰੋਗ ਨਹੀਂ ਰਹਿੰਦਾ। ਜਿਵੇਂ ਆਖਦੇ ਹਨ ਕਿ ਚੱਲਦਾ ਪਾਣੀ ਹੀ ਸਾਫ ਰਹਿੰਦਾ ਹੈ, ਜਿਹੜਾ ਖੜ੍ਹ ਗਿਆ ਉਸਦੇ ਮੁਸ਼ਕ ਜਾਣ ਦਾ ਖਤਰਾ ਪੈਦਾ ਹੋ ਜਾਂਦਾ ਹੈ ਅਜਿਹਾ ਕੁੱਝ ਹੀ ਇੱਥੇ ਵੀ ਹੁੰਦਾ ਆਇਆ ਹੈ। ਅਨੇਕਾਂ ਹੀ ਸਾਥੀਆਂ ਨੇ ਸਮੇਂ ਸਮੇਂ 'ਤੇ ਚੰਗਾ ਰੋਲ ਨਿਭਾਇਆ ਪਰ ਸਾਰੇ ਚੱਲਦੇ ਕਾਫਲੇ ਦੇ ਸੰਗੀ ਨਹੀਂ ਬਣ ਕੇ ਚੱਲ ਸਕੇ। ਸਮੂਹਿਕਤਾ ਅਤੇ ਨਿੱਜ ਵਿਚਕਾਰ ਵਿਰੋਧਤਾਈ ਹਮੇਸ਼ਾਂ ਚੱਲਦੀ ਰਹਿੰਦੀ ਹੈ। ਸਮੂਹਿਕਤਾ ਨੂੰ ਹਮੇਸ਼ਾਂ ਅੱਗੇ ਰੱਖ ਕੇ ਚੱਲਦੇ ਰਹਿਣਾ ਜ਼ਰੂਰੀ ਹੁੰਦਾ ਹੈ ਪਰ ਜਦੋਂ ਕਿਸੇ ਵਿੱਚ ਨਿੱਜ ਭਾਰੂ ਹੋ ਜਾਵੇ ਤਾਂ ਉਹ ਸਮੂਹਿਕਤਾ ਤੋਂ ਪਾਸੇ ਚਲਾ ਜਾਂਦਾ ਹੈ ਅਤੇ ਆਪਣੀ ਉਹ ਅਹਿਮੀਅਤ ਗੁਆ ਬੈਠਦਾ ਹੈ, ਜੋ ਉਸ ਨੂੰ ਸਮੂਹਿਕਤਾ ਵਿੱਚੋਂ ਮਿਲੀ ਹੁੰਦੀ ਹੈ।
ਅਦਾਰਾ ਸੁਰਖ਼ ਰੇਖਾ ਸਮੇਂ ਸਮੇਂ ਦੀਆਂ ਵੱਡੀਆਂ ਉਥਲ-ਪੁਥਲਾਂ ਵਿੱਚੋਂ ਵੀ ਲੰਘ ਕੇ ਆਪਣੀ ਭੂਮਿਕਾ ਅਦਾ ਕਰਦਾ ਰਿਹਾ ਹੈ। ਸਮੇਂ ਸਮੇਂ 'ਤੇ ਵੱਡੀਆਂ ਮੁਸ਼ਕਲਾਂ ਇਸ ਅੱਗੇ ਆਉਂਦੀਆਂ ਰਹਿੰਦੀਆਂ। ਅਦਾਰਾ ਸੁਰਖ਼ ਰੇਖਾ ਨੇ ਆਪਣੇ ਪਾਠਕਾਂ ਅੱਗੇ ਅਜਿਹੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਨੂੰ ਰੱਖਿਆ ਤਾਂ ਸੁਰਖ਼ ਰੇਖਾ ਦੇ ਪਾਠਕਾਂ ਅਤੇ ਇਨਕਲਾਬੀ-ਜਮਹੂਰੀ ਲਹਿਰ ਦੇ ਕਾਰਕੁੰਨਾਂ ਨੇ ਇਸ ਨੂੰ ਹਰ ਮੁਸ਼ਕਲ ਵਿੱਚੋਂ ਕੱਢਣ ਲਈ ਸਮੇਂ ਸਮੇਂ 'ਤੇ ਕੰਨ੍ਹਾਂ ਲਾਇਆ ਹੈ। ਅੱਜ ਦੁਸ਼ਮਣ ਨੇ ਜਿੱਥੇ ਨਕਸਲਬਾੜੀ ਲਹਿਰ ਨੂੰ ਕੁਚਲਣ ਲਈ ਵੱਡੀ ਪੱਧਰ 'ਤੇ ਫੌਜੀ ਹੱਲਾ ਵਿੱਢ ਕੇ ਕੁਚਲਣ ਦੀ ਮੁਹਿੰਮ ਚਲਾਈ ਹੋਈ ਹੈ, ਇਸ ਸਮੇਂ ਸੁਰਖ਼ ਰੇਖਾ ਪੇਪਰ ਅੱਗੇ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ, ਸਮੱਸਿਆਵਾਂ ਅਤੇ ਚੁਣੌਤੀਆਂ ਹਨ, ਸਾਡੀ ਪਾਠਕਾਂ ਅੱਗੇ ਬੇਨਤੀ ਹੈ ਕਿ ਉਹ ਅਜਿਹੀ ਔਖੀ ਘੜੀ ਵਿੱਚੋਂ ਪੇਪਰ ਕੱਢਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਕਿ ਉਹਨਾਂ ਦੀ ਇਸ ਹੱਕੀ ਆਵਾਜ਼ ਨੂੰ ਪਹਿਲਾਂ ਨਾਲੋਂ ਵੀ ਕਿਤੇ ਵਧੇਰੇ ਧੜੱਲੇ ਨਾਲ ਬੁਲੰਦ ਕੀਤਾ ਜਾ ਸਕੇ।

No comments:
Post a Comment