ਰਮਾਇਣ
ਦੋ ਸਿਰਾ ਦਿੱਲੀ ਦਾ ਰਾਵਣ
ਹਿੰਦ ਮੇਰੀ ਸਲਤਨਤ
ਮੇਰੀ ਜਾਗੀਰ
ਇਹ ਮੇਰੀ ਸੋਨੇ ਦੀ ਲੰਕਾ
ਹੁਣ ਸੁਰੱਖਿਅਤ ਨਹੀਂ ਹੈ
ਫਿਕਰਮੰਦ, ਬੇਚੈਨ ਹੈ
ਦਿੱਲੀ ਦਾ ਰਾਵਣ
ਜਾਗ ਪਈ
ਮਿÎੱਟੀ ਦੀ ਜਾਈ
ਜਾਗ ਪਈ
ਮਿੱਟੀ ਦੇ ਸਾਰੇ ਰੰਗ ਲੈ ਕੇ
ਜਨਕ-ਪੁੱਤਰੀ
ਜਾਗ ਪਈਆਂ
ਉਸ ਦੀਆਂ ਅਣਗਿਣਤ ਬਾਹਾਂ
ਸਾੜ੍ਹੀਆਂ, ਚੁੰਨੀਆਂ, ਹਿਜਾਬ
ਜੀਨਾਂ, ਕੱਟੇ ਵਾਲ਼ ਜਾਂ
ਵਾਲ਼ਾਂ ਦੇ ਵਿੱਚ ਟੁੰਗੇ ਗੁਲਾਬ
ਸਭਨਾਂ ਨੇ ਮਿਲਕੇ ਕਿਹਾ
ਸੀਤਾ ਹੁਣ ਅਬਲਾ ਨਹੀਂ ਹੈ
ਫਿਕਰਮੰਦ, ਬੇਚੈਨ ਹੈ
ਦਿੱਲੀ ਦਾ ਰਾਵਣ
ਪਤਾ ਨਹੀਂ ਕਿਹੜੀ ਘੜੀ
ਮੂਰਛਤ ਸੂਰਮਗਤੀ ਲਈ
ਪਰਬਤਾਂ ਤੋਂ ਭਾਲਕੇ ਸੰਜੀਵਨੀ
ਪਰਤ ਆਵੇ ਪੌਣ-ਪੁÎੱਤਰ
ਥਾਂ-ਥਾਂ ਫਿਰਦੇ ਨੇ ''ਭਿਵੀਖਣ''
ਥਾਂ-ਥਾਂ ਫਿਰਦੇ ਨੇ ''ਧਰੋਹੀ''
ਇਹ ਮੇਰੀ ਸੋਨੇ ਦੀ ਲੰਕਾ
ਮੈਥੋਂ ਇÎੱਕ-ਰੰਗੀ ਨਾ ਹੋਈ
ਕੀ ਕਰੇ ਦਿÎੱਲੀ ਦਾ ਰਾਵਣ
ਨਵੇਂ ਸਿਰਿਓਂ ਲਿਖਾਗਾਂ
ਸਲਤਨਤ ਦਾ ਚਾਰਟਰ
ਰਾਜ-ਮਰਿਆਦਾ ਦੇ ਨੇਮ
ਵਾਸ ਦੇ, ਆਵਾਸ ਦੇ,
ਬਣਵਾਸ ਦੇ ਸੱਜਰੇ ਕਾਨੂੰਨ
ਸੱਭ ਤੋਂ ਉÎÎੱਤੇ ਲਿਖਾਂਗਾ
ਹਿੰਦ ਮੇਰੀ ਸੋਨ-ਲੰਕਾ
ਇÎੱਕ-ਰੰਗੀ, ਇÎੱਕ-ਰੰਗੀ, ਇÎੱਕ-ਰੰਗੀ
ਏਸਦੇ ਸਾਰੇ ਪ੍ਰਾਣੀ
ਕਹਿਣਗੇ ਸ਼ੂਦਰ ਨੂੰ ਨੀਵਾਂ
ਕਰਨਗੇ ਸਾਰੇ ਕਬੂਲ
ਤਹਿ ਹੋਏ
ਜਾਤਾਂ ਅਤੇ ਧਰਮਾਂ ਦੇ ਦਰਜੇ
ਰੱਖਣੀ ਹੋਵਗੀ ਸਭ ਨੇ ਸੁਰਤ ਇÎੱਕੋ
ਉੱਚੇ-ਨੀਵੇਂ
ਦਰਜਿਆਂ ਦੇ ਰੰਗ-ਰੰਗੀ
ਏਸ ਮਰਿਆਦਾ ਤੋਂ ਬਾਹਰੇ
ਹੋਣਗੇ ਕੈਂਪਾਂ 'ਚ ਸਾਰੇ
ਲਿਖਾਂਗਾ, ਇਹ ਵੀ ਲਿਖਾਂਗਾ
ਬਦਲ ਚੁੱਕੇ ਨੇ ਸਮੇਂ
ਦਸ ਨਹੀਂ, ਹੁਣ ਦੋ-ਸਿਰੇ
ਰਾਜੇ ਦਾ ਵੇਲਾ
ਅÎੱਜ ਤੋਂ ਫਰਮਾਨ ਇਹ ਵੀ
ਰਾਜ-ਮਰਿਆਦਾ ਦਾ ਹਿÎੱਸਾ
ਫੇਰ ਵੀ ਸੰਸੇ ਹਜ਼ਾਰਾਂ
ਸੀਤਾ ਹੁਣ ਅਬਲਾ ਨਹੀਂ ਹੈ
ਪਰਤ ਸਕਦਾ ਹੈ
ਕਦੇ ਵੀ ਪੌਣ-ਪੁੱਤਰ
- ਜਸਪਾਲ ਜੱਸੀ
ਹੁਣ ਛੱਡੋ 'ਇਨਕਲਾਬ ਜ਼ਿੰਦਾਬਾਦ' 'ਕਰੋ ਨਾ' ਜੈ ਹਨੂਮਾਨ!
ਕਮਿਊਨਿਸਟ ਕੋਰੋਨਾਲੌਜ਼ੀ; ਰਮਾਇਣ ਬਨਾਮ ਇਕ ਕਾਮਰੇਡ ਦਾ ਭਗਵਾਂਕਰਨ
ਅਜੋਕੇ ਉਥਲ-ਪੁਥਲ ਭਰੇ ਮਾਹੌਲ 'ਚ 'ਮੁੱਖ ਧਾਰਾ' ਦੀਆਂ 'ਸੁਰਖੀਆਂ' ਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ 'ਚ ਬਦਲਵੇਂ ਸਮਾਜਿਕ ਸਰੋਕਾਰਾਂ ਦੀ ਭਾਲ ਦੌਰਾਨ ਮਾਰਚ-ਅਪ੍ਰੈਲ 2020 ਦਾ 'ਸੁਰਖ਼ ਲੀਹ' ਰਸਾਲਾ ਵੇਖਣ ਦਾ ਮੌਕਾ ਮਿਲਿਆ। ਰਸਾਲਾ ਵੇਖਣ ਦਾ ਸ਼ਬਦ ਇਸ ਮੌਕੇ ਇਸ ਲਈ ਵਰਤ ਰਿਹਾ ਹਾਂ ਕਿਉਂਕਿ ਰਸਾਲੇ ਦੇ ਦੂਸਰੇ ਪੰਨੇ 'ਤੇ ਕਵਿਤਾ 'ਰਮਾਇਣ' ਜਿੱਥੇ ਮੇਰੇ ਜ਼ਿਹਨ ਦੀ ਹਰ ਵੇਲੇ ਇਕ ਰਿਧਮ ਨਾਲ ਚੱਲਣ ਵਾਲੀ ਟੈਕਸਟ 'ਚ ਹਲੂਣੇ ਭਰ ਗਈ, ਉਥੇ ਇਕ ਕਾਮਰੇਡ ਜਾਂ ਕਮਿਊਨਿਸਟ ਧਿਰ ਦੇ ਭਗਵੇਂਕਰਨ ਦੀ ਚੁਗਲੀ ਵੀ ਕਰ ਗਈ। ਦਰਅਸਲ ਕਾਮਰੇਡ ਰਮਾਇਣ ਦੇ ਬਿੰਬ ਵਰਤਣ ਦੇ 'ਜੁਗਾੜ' ਵਿੱਚ ਸਮੁੱਚੇ ਭਾਰਤੀ ਵਰਤਾਰੇ ਨੂੰ (ਖੁਦ ਸਿਆਸੀ ਹੋਣ ਦੇ ਬਾਵਜੂਦ) ਸਿਆਸੀ ਨੁਕਤੇ-ਨਜ਼ਰ ਤੋਂ ਵੇਖਣ/ਪੜਚੋਲਣ ਦੀ ਬਜਾਏ 'ਦੋ ਸਿਰਾਂ' ਦੇ ਵਕਤੀ ਵਹਾਅ ਵਿੱਚ ਤਿਲਕ ਗਿਆ ਹੈ। ਕਵਿਤਾ 'ਰਮਾਇਣ' 'ਚ ਉਕਤ ਕਾਮਰੇਡ ਧਾਰਮਿਕ ਗ੍ਰੰਥ ਰਮਾਇਣ ਦੇ ਪਾਤਰਾਂ ਰਾਵਣ, ਜਨਕ ਪੁੱਤਰੀ ਸੀਤਾ ਤੇ ਪੌਣ-ਪੁੱਤਰ ਹਨੂਮਾਨ ਨੂੰ ਬਿੰਬ ਵਜੋਂ ਵਰਤ ਕੇ ਅਜੋਕੇ ਪੂਰੀ ਤਰ੍ਹਾਂ ਹਿੰਦੂਤਵੀਕਰਨ ਦੀ ਪਾਣ ਚੜ੍ਹੇ ਹਾਲਾਤਾਂ ਦੀ ਪੁਣਛਾਣ ਦੀ ਕੋਸ਼ਿਸ਼ ਤਾਂ ਕਰਦਾ ਹੈ, ਪਰ ਇਸੇ ਕੋਸ਼ਿਸ਼ 'ਚ ਭਾਰਤੀ ਉਪ ਮਹਾਦੀਪ ਦੀ ਇਲਾਕਾਈ ਮਨੋਵਿਰਤੀ ਨਾਲ ਮੁੱਠਭੇੜ ਨਾ ਕਰਕੇ ਉਕਤ ਵਰਤਾਰੇ ਨੂੰ ਮਾਰਕਸਵਾਦੀ ਕਸੌਟੀ ਦੀ ਪਰਖਣ ਦੀ ਬਜਾਏ ਖੁਦ ਪੇਤਲੀ 'ਓਪਰੀ' ਸਮਝ ਦਾ ਸਬੂਤ ਦਿੰਦਿਆਂ ਭਗਵੇਂਕਰਨ ਦੇ ਪਤਾਲ 'ਚ ਉਤਰ ਜਾਂਦਾ ਹੈ।
ਉਕਤ ਰਾਮਰੇਡ, ਮਾਫ ਕਰਨਾ 'ਕਾਮਰੇਡ' ਰਮਾਇਣ ਦੇ ਪਾਤਰ ਰਾਵਣ ਨੂੰ ਉਸੇ 'ਐਨਕ' ਨਾਲ ਵੇਖਦਾ ਹੈ, ਜਿਹੜਾ ਭਾਰਤੀ ਉਪ-ਮਹਾਦੀਪ ਦੇ ਲੋਕਾਂ ਨੂੰ ਹਿੰਦੂਤਵ ਦੇ ਪੈਰੋਕਾਰਾਂ ਨੇ 'ਪਰੋਸ' ਦੇ ਦਿੱਤੀ ਹੈ। ਉਹ ਜਨਕ ਪੁੱਤਰੀ ਪ੍ਰਤੀ ਕਥਿਤ 'ਭੈੜੇ ਰਾਵਣ' ਦੇ ਉਸ ਕਿਰਦਾਰ ਨੂੰ ਬੇਪਛਾਣ ਕਰ, 'ਆਪਣੇ' ਰਾਮ ਦੇ ਅਣਮਨੁੱਖੀ ਤ੍ਰਿਸਕਾਰ ਨੂੰ ਭੁੱਲ ਕਥਿਤ ਇਨਕਲਾਬੀ ਨਾਅਰਾ 'ਅਬਲਾ ਨਹੀਂ' ਦਾ ਹਿੰਦੂਤਵੀ ਗੁਣਗਾਨ ਕਰਦਾ ਹੈ। ਏਨਾ ਹੀ ਨਹੀਂ, ਕਾਮਰੇਡ ਭਾਰਤੀ ਉਪ-ਮਹਾਦੀਪ ਦੇ ਜ਼ਿਹਨ 'ਚ 'ਉਗਾਏ ਨਾਇਕ' ਦੇ ਪਰਛਾਵੇਂ ਮਗਰ ਮਿਰਗ-ਤ੍ਰਿਸ਼ਨਾ ਦੌੜ ਦੌੜਦਿਆਂ ਹੁਣ ਗ਼ਦਰੀ ਬਾਬਿਆਂ ਤੇ 'ਸ਼ਹੀਦ ਭਗਤ ਸਿੰਘ ਨਹੀਂ, ਸਗੋਂ ਪੌਣ-ਪੁੱਤਰ ਹਨੂਮਾਨ ਰਾਹ ਦਰਸੇਵੇ ਵਜੋਂ ਚਿਤਵਦਾ ਹੈ।
ਉਕਤ ਰਾਮਰੇਡ , ਮੁੜ ਮਾਫ਼ ਕਰਨਾ ਦਰਅਸਲ ਕਾਮਰੇਡ ਰਮਾਇਣ ਦੇ ਬਿੰਬ ਵਰਤਣ ਦੇ 'ਜੁਗਾੜ' 'ਚ ਸਮੁੱਚੇ ਭਾਰਤੀ ਵਰਤਾਰੇ ਨੂੰ (ਖੁਦ ਸਿਆਸੀ ਹੋਣ ਦੇ ਬਾਵਜੂਦ) ਸਿਆਸੀ ਨੁਕਤੇ ਤੋਂ ਵੇਖਣ/ਪੜਚੋਲਣ ਦੀ ਬਜਾਏ 'ਦੋ ਸਿਰਾਂ' ਦੇ ਵਕਤੀ ਵਹਾਅ 'ਚ 'ਤਿਲ੍ਹਕ' ਗਿਆ। ਕਾਮਰੇਡ, ਕਵਿਤਾ 'ਰਮਾਇਣ' ਪੜ੍ਹਦਿਆਂ ਚੇਅਰਮੈਨ ਮਾਓ-ਜ਼ੇ-ਤੁੰਗ ਦੇ ਹੁਣ ਤਕ ਦੇ ਉਂਚਤਮ ਮਾਰਕਸਵਾਦੀ ਸਿਧਾਂਤ 'ਸੱਭਿਆਚਾਰਕ ਇਨਕਲਾਬ' ਦੀ ਪੜ੍ਹੀ ਤੇ ਚੇਤੇ ਦੀ ਚੰਗੇਰ 'ਚ ਸਾਂਭੀ ਇਕ ਸਤਰ ਮੁੜ ਗੂੰਜ ਰਹੀ ਹੈ, 'ਬੰਬਾਰਡ ਦਾ ਬੁਰਜੂਆ ਹੈੱਡਕੁਆਰਟਰ'।
ਜਾਂਦੇ-ਜਾਂਦੇ; ਉਕਤ ਕਵਿਤਾ ਜਿੱਥੇ ਮੇਰੀ ਸੋਚ ਨੂੰ ਨਵੇਂ ਅੰਜਾਮ ਦੇ ਗਈ, ਉਥੇ ਇਸੇ ਕਾਮਰੇਡ ਦੀ ਲਿਖੀ ਬਹੁਤ ਪੁਰਾਣੀ ਕਿਤਾਬ 'ਜੰਜ਼ੀਰ ਤੋਂ ਤਕਦੀਰ ਵੱਲ' ਵੀ ਮੁੜ ਯਾਦ ਕਰਵਾ ਗਈ।
ਸ਼ਾਇਦ ਹੁਣ ਇਹ ਕਾਮਰੇਡ ਜਾਂ ਕਮਿਊਨਿਸਟ ਧਿਰ ਇਕ ਕਿਤਾਬ ਨੂੰ ਮੁੜ ਨਵੇਂ ਸਿਰਲੇਖ 'ਤਕਦੀਰ ਤੋਂ ਜੰਜ਼ੀਰ ਵੱਲ' ਸਮਝਣ ਵੱਲ ਹੋ ਤੁਰੀ ਹੈ।
-ਕੁਮਾਰ ਅਲੀ ਸਿੰਘ

No comments:
Post a Comment