ਸੁਰਖ਼ ਰੇਖਾ ਸਤੰਬਰ-ਅਕਤੂਬਰ 2015 ਸੰਪਾਦਕ ਨਾਜ਼ਰ ਸਿੰਘ ਬੋਪਾਰਾਏ
ਖਰੀ ਸੰਘਰਸ਼-ਏਕਤਾ ਦੀ ਉਸਾਰੀ ਕਰੋ
ਅੱਜ ਪੰਜਾਬ ਦੇ ਸਿਆਸੀ-ਸਮਾਜਿਕ ਦ੍ਰਿਸ਼ 'ਤੇ ਝਾਤ ਮਾਰੀ ਜਾਵੇ ਤਾਂ ਸਭ ਤੋਂ ਉੱਭਰਵਾਂ ਵਰਤਾਰਾ ਜਨਤਕ ਘੋਲਾਂ ਦਾ ਵਰਤਾਰਾ ਹੈ। ਲੋਕਾਂ ਦੇ ਸਭ ਹਿੱਸੇ— ਸਨਅੱਤੀ ਮਜ਼ਦੂਰ, ਖੇਤ ਮਜ਼ਦੂਰ, ਕਿਸਾਨ, ਮੁਲਾਜ਼ਮਾਂ ਦੇ ਵੱਖ ਵੱਖ ਹਿੱਸੇ, ਵਿਦਿਆਰਥੀ, ਸਫਾਈ ਕਰਮਚਾਰੀ ਵਗੈਰਾ— ਕਿਸੇ ਨਾ ਕਿਸੇ ਸ਼ਕਲ ਵਿੱਚ ਸੂਬਾਈ ਅਤੇ ਕੇਂਦਰੀ ਹਕੂਮਤ ਖਿਲਾਫ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੇ ਹੋਏ ਹਨ। ਕਿਸਾਨਾਂ ਤੇ ਪੇਂਡੂ ਗਰੀਬਾਂ ਸਿਰ ਚੜ੍ਹਿਆ ਕਰਜਾ, ਖੁਦਕੁਸ਼ੀਆਂ ਦਾ ਮੁਆਵਜ਼ਾ, ਖੇਤ ਮਜਦੂਰਾਂ ਦੇ ਬੇਜ਼ਮੀਨਿਆਂ ਲਈ ਪਲਾਟ, ਰੁਜ਼ਗਾਰ, ਕੱਚੇ ਅਤੇ ਠੇਕੇ 'ਤੇ ਲੱਗੇ ਕਰਮਚਾਰੀਆਂ ਨੂੰ ਪੱਕੇ ਕਰਨ, ਮਹਿੰਗਾਈ ਭੱਤਾ ਦੇਣ, ਤਨਖਾਹ ਸਕੇਲ ਸੋਧਣ, ਵੱਖ ਵੱਖ ਮਹਿਕਮਿਆਂ ਵਿੱਚ ਨਵੀਂ ਪੱਕੀ ਭਰਤੀ ਕਰਨ, ਨਿਗੂਣੇ ਟਰੇਡ ਯੂਨੀਅਨ ਹੱਕਾਂ ਨੂੰ ਹੜੱਪਣ ਲਈ ਕਿਰਤ ਕਾਨੂੰਨਾਂ ਵਿੱਚ ਸੋਧਾਂ ਦਾ ਵਿਰੋਧ, ਕਿਸਾਨਾਂ ਅਤੇ ਆਬਾਦਕਾਰਾਂ ਦਾ ਜ਼ਮੀਨਾਂ ਤੋਂ ਉਜਾੜਾ ਰੋਕਣ, ਪੰਚਾਇਤੀ/ਸਾਂਝੀਆਂ ਜ਼ਮੀਨਾਂ ਵਿੱਚੋਂ ਪੇਂਡੂ ਦਲਿਤਾਂ ਨੂੰ ਇੱਕ-ਤਿਹਾਈ ਜ਼ਮੀਨ ਸਸਤੇ ਠੇਕੇ 'ਤੇ ਵਹਾਈ ਲਈ ਦੇਣ ਆਦਿ ਵਰਗੇ ਮੁੱਦੇ ਇਹਨਾਂ ਜਨਤਕ ਸੰਘਰਸ਼ਾਂ ਦੇ ਉੱਭਰਵੇਂ ਤੇ ਭਖਵੇਂ ਮੁੱਦੇ ਬਣੇ ਹੋਏ ਹਨ। ਇਹਨਾਂ ਸਾਰੇ ਘੋਲ ਮੁੱਦਿਆਂ ਅਤੇ ਇਹਨਾਂ 'ਤੇ ਹੋ ਰਹੀਆਂ ਘੋਲ ਸਰਗਰਮੀਆਂ 'ਤੇ ਝਾਤ ਮਾਰੀ ਜਾਵੇ ਤਾਂ ਇਹ ਦੇਖਾ ਜਾ ਸਕਦਾ ਹੈ ਕਿ ਕਰਜ਼ਾ, ਜ਼ਮੀਨ ਅਤੇ ਰੁਜ਼ਗਾਰ ਮਿਹਨਤਕਸ਼ ਲੋਕਾਂ ਅਤੇ ਹਕੂਮਤ ਦਰਮਿਆਨ ਤਿੱਖੇ ਹੋ ਰਹੇ ਟਕਰਾਅ ਦੇ ਸਭ ਤੋਂ ਵੱਧ ਉੱਭਰਵੇਂ ਅਤੇ ਭਖਵੇਂ ਮੁੱਦੇ ਬਣਦੇ ਹਨ। ਮੌਜੂਦਾ ਹਾਲਤ ਵਿੱਚ ਇਹ ਪੰਜਾਬ ਦੇ ਲੋਕਾਂ, ਵਿਸ਼ੇਸ਼ ਕਰਕੇ ਪੇਂਡੂ ਮਿਹਨਤਕਸ਼ ਜਨਤਾ ਦੀ ਜ਼ਿੰਦਗੀ 'ਤੇ ਛਾਏ ਹੋਏ ਹਨ। ਇਸ ਤੋਂ ਇਲਾਵਾ ਵਸਤਾਂ ਦੀ ਮਹਿੰਗਾਈ ਇੱਕ ਅਜਿਹਾ ਮੁੱਦਾ ਹੈ, ਜਿਹੜਾ ਹਾਕਮਾਂ ਵੱਲੋਂ ਵਿੱਢੇ ਨਵੇਂ ਆਰਥਿਕ ਹੱਲੇ ਵੱਲੋਂ ਲੋਕਾਂ ਅਤੇ ਲੋਕਾਂ ਦੀ ਅਗਵਾਈ ਕਰ ਰਹੀਆਂ ਤਾਕਤਾਂ ਵਿੱਚ ਮਚਾਈ ਹਫੜਾ-ਤਫੜੀ 'ਚ ਇੱਕ ਤਰ੍ਹਾਂ ਰੁਲ ਕੇ ਰਹਿ ਗਿਆ ਜਾਂ ਕਦੀਂ-ਕਦਾਈਂ ਤੇ ਚਲੰਤ ਜ਼ਿਕਰ ਦਾ ਮੁੱਦਾ ਬਣ ਕੇ ਰਹਿ ਗਿਆ ਹੈ।
ਉਪਰੋਕਤ ਹਾਲਤ ਦਾ ਸਭ ਤੋਂ ਪਹਿਲਾ ਉੱਭਰਵਾਂ ਪੱਖ ਇਹ ਹੈ ਕਿ ਮਿਹਨਤਕਸ਼ ਲੋਕ ਹਾਕਮਾਂ ਦੇ ਨਵੇਂ ਆਰਥਿਕ ਹੱਲੇ, ਧੱਕਿਆਂ-ਧੋੜਿਆਂ ਅਤੇ ਬੇਇਨਸਾਫੀਆਂ ਖਿਲਾਫ ਤਿੱਖੀ ਬੇਚੈਨੀ, ਔਖ ਅਤੇ ਗੁੱਸੇ ਨਾਲ ਭਰੇ-ਪੀਤੇ ਹੋਏ ਹਨ ਅਤੇ ਇਹ ਸਾਰਾ ਕੁੱਝ ਆਪਣੇ ਹੱਕਾਂ-ਹਿੱਤਾਂ ਦੀ ਰਾਖੀ ਲਈ ਸੰਘਰਸ਼-ਚਿੰਗਾੜੀਆਂ ਦੀ ਸ਼ਕਲ ਵਿੱਚ ਨਿਕਲ ਰਿਹਾ ਹੈ। ਇਹ ਸੰਘਰਸ਼-ਚਿੰਗਾਰੀਆਂ ਹਾਕਮਾਂ ਲਈ ਚੁਣੌਤੀ ਬਣ ਸਕਦੇ ਖਾੜਕੂ, ਵਿਸ਼ਾਲ, ਲੰਮੇ ਅਤੇ ਟਿਕਵੇਂ ਸੰਘਰਸ਼ਾਂ ਦੀ ਲਾਟ ਦਾ ਮਸਾਲਾ ਬਣਦੀਆਂ ਹਨ। ਦੂਜਾ ਉੱਭਰਵਾਂ ਪੱਖ ਇਹ ਬਣਦਾ ਹੈ ਕਿ ਸੰਘਰਸ਼ਾਂ ਦੇ ਰਾਹ ਪਈ ਜਨਤਾ ਬੁਰੀ ਤਰ੍ਹਾਂ ਪਾਟੋਧਾੜ ਹੈ। ਚਾਹੇ ਪਿਛਲੇ ਅਰਸੇ ਤੋਂ ਹਾਲਤ ਵੱਖ ਵੱਖ ਤਬਕਿਆਂ ਤੇ ਉਹਨਾਂ ਦੀਆਂ ਲੀਡਰਸ਼ਿੱਪਾਂ ਨੂੰ ਸਾਂਝੇ ਸੰਘਰਸ਼ਾਂ ਦੇ ਰਾਹ ਪੈਣ ਲਈ ਤੁੰਨਣ ਕਰਕੇ ਸਾਂਝੇ ਸੰਘਰਸ਼ੰ ਦਾ ਸੁਆਗਤਯੋਗ ਵਰਤਾਰਾ ਤੁਰਿਆ ਹੈ, ਪਰ ਹਾਲੀਂ ਵੀ ਸੰਘਰਸ਼ਸ਼ੀਲ ਜਨਤਾ ਅੰਦਰ ਘੱਟੋ ਘੱਟ ਸਾਂਝੇ ਘੋਲ ਮੁੱਦਿਆਂ 'ਤੇ ਸਾਂਝੇ ਸੰਘਰਸ਼ ਤੇ ਸੰਘਰਸ਼ ਏਕਤਾ ਉਸਾਰਨ ਦੀ ਤਿੱਖੀ ਹੋ ਰਹੀ ਤਾਂਘ ਅਤੇ ਬਾਹਰਮੁਖੀ ਲੋੜ ਦੀ ਤਰਜਮਾਨੀ ਕਰਨ ਤੋਂ ਕਿਤੇ ਪਿੱਛੇ ਰਹਿ ਰਿਹਾ ਹੈ; ਤੀਜਾ ਉੱਭਰਵਾਂ ਪੱਖ ਹੈ ਕਿ ਸੰਘਰਸ਼ਸ਼ੀਲ ਜਨਤਾ ਦੇ ਵੱਖ ਵੱਖ ਹਿੱਸਿਆਂ ਦੀ ਅਗਵਾਈ ਕਰ ਰਹੀਆਂ ਵੱਖ ਵੱਖ ਵਿਚਾਰਾਂ ਵਾਲੀਆਂ ਲੀਡਰਸ਼ਿੱਪਾਂ ਵਿੱਚ ਕੁੱਲ ਮਿਲਾ ਕੇ ਆਰਥਿਕਵਾਦੀ-ਸੁਧਾਰਵਾਦੀ ਲੀਡਰਸ਼ਿੱਪ ਦਾ ਹੱਥ ਉੱਤੋਂ ਦੀ ਹੈ। ਇਹ ਲੀਡਰਸ਼ਿੱਪ ਸੰਘਰਸ਼ਸ਼ੀਲ ਜਨਤਾ ਦੀ ਸੁਰਤੀ ਨੂੰ ਮਹਿਜ਼ ਵਕਤੀ ਘੋਲ ਮੁੱਦਿਆਂ, ਖਾਸ ਕਰਕੇ ਆਰਥਿਕ ਪੱਖ ਨਾਲ ਸਬੰਧਤ ਦੋਮ ਮੁੱਦਿਆਂ 'ਤੇ ਸਰਗਰਮੀ ਤੱਕ ਸੀਮਤ ਰੱਖਦਿਆਂ ਜਨਤਾ ਦੇ ਘੋਲ ਰੌਂਅ ਅਤੇ ਤਤਪਰਤਾ ਦੀ ਫੂਕ ਕੱਢਣ ਅਤੇ ਦੋਮ ਕਿਸਮ ਦੇ ਆਰਥਿਕ ਮੁੱਦਿਆਂ 'ਤੇ ਸਮਝੌਤਿਆਂ ਰਾਹੀਂ ਘੋਲ ਭਖਾਅ ਨੂੰ ਖਾਰਜ ਕਰਨ ਦਾ ਰੋਲ ਨਿਭਾਅ ਰਹੀ ਹੈ ਅਤੇ ਜਨਤਾ ਅੰਦਰ ਆਪਣੇ ਆਪਣੇ ਵੋਟ ਪੈਂਕ ਨੂੰ ਵਧਾਉਣ ਅਤੇ ਪੱਕਾ ਕਰਨ ਲਈ ਉਹਨਾਂ ਦੀ ਤਬਕਾਤੀ/ਜਮਾਤੀ ਏਕਤਾ ਨੂੰ ਪਾੜਨ-ਖਿੰਡਾਉਣ ਦਾ ਕੰਮ ਕਰ ਰਹੀ ਹੈ। ਚੌਥਾ ਪੱਖ ਜਿਹੜਾ ਸਾਫ ਹੀ ਹੈ, ਉਹ ਹੈ ਕਿ ਕੁੱਲ ਮਿਲਾ ਕੇ ਦੇਖਿਆਂ ਖਰੀਆਂ ਕਮਿਊਨਿਸਟ ਇਨਕਲਾਬੀ ਅਤੇ ਇਨਕਲਾਬੀ ਜਮਹੂਰੀ ਤਾਕਤਾਂ ਦੀ ਲੀਡਰਸ਼ਿੱਪ ਮੁਕਾਬਲਤਨ ਕਮਜ਼ੋਰ ਹੈ।
ਉਪਰੋਕਤ ਹਾਲਤ ਕਮਿਊਨਿਸਟ ਇਨਕਲਾਬੀ ਅਤੇ ਇਨਕਲਾਬੀ ਜਮਹੂਰੀ ਤਾਕਤਾਂ ਸਾਹਮਣੇ ਦੋ ਪੱਖਾਂ 'ਤੇ ਵਿਸ਼ੇਸ਼ ਜ਼ੋਰ ਦੇਣ ਦੀ ਲੋੜ ਉਭਾਰਦੀ ਹੈ। ਇੱਕ- ਜਨਤਾ ਦੇ ਵੱਖ ਵੱਖ ਹਿੱਸਿਆਂ ਨੂੰ ਆਜ਼ਾਦਾਨਾ ਤੌਰ 'ਤੇ ਲਾਮਬੰਦ ਅਤੇ ਜਥੇਬੰਦ ਕਰਦਿਆਂ, ਜਨਤਾ ਦੀ ਸੰਘਰਸ਼ ਏਕਤਾ ਅਤੇ ਸਾਂਝੀ ਸੰਘਰਸ਼ ਸਰਗਰਮੀ ਨੂੰ ਵਿਸ਼ੇਸ਼ ਮੁੱਦਾ ਬਣਾਇਆ ਜਾਣਾ ਚਾਹੀਦਾ ਹੈ। ਸੰਘਰਸ਼ਸ਼ੀਲ ਜਨਤਾ ਵਿੱਚ ਪਾਟਕ ਪਾ ਕੇ ਰੱਖਣਾ ਹਾਕਮਾਂ ਦਾ ਪੈਂਤੜਾ ਹੈ। ਜਨਤਾ ਦਾ ਸੰਘਰਸ਼ ਏਕਾ ਉਸਾਰਨਾ ਖਰੀਆਂ ਇਨਕਲਾਬੀ ਤੇ ਲੋਕ-ਹਿਤੈਸ਼ੀ ਤਾਕਤਾਂ ਦਾ ਪੈਂਤੜਾ ਹੋਣਾ ਚਾਹੀਦਾ ਹੈ। ਆਜ਼ਾਦਾਨਾ ਸੰਘਰਸ਼ ਸਰਗਰਮੀ ਕਰਨ ਦੇ ਨਾਲੋ ਨਾਲ ਸਾਂਝਾ ਸੰਘਰਸ਼ ਅਤੇ ਸੰਘਰਸ਼ ਏਕਤਾ ਉਸਾਰੀ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਹੀ ਹਾਕਮਾਂ ਦੇ ਜਨਤਾ ਨੂੰ ਪਾੜ-ਵੰਡ ਕੇ ਰੱਖਣ ਦੇ ਪੈਂਤੜੇ ਨੂੰ ਕਦਮ-ਬ-ਕਦਮ ਬੇਅਸਰ ਕਰਦਿਆਂ, ਇਨਕਲਾਬੀ ਸੰਘਰਸ਼-ਏਕਤਾ ਉਸਾਰਨ ਵੱਲ ਵਧਿਆ ਜਾ ਸਕਦਾ ਹੈ। ਦੂਜਾ— ਜਨਤਾ ਦੇ ਫੌਰੀ ਤੇ ਭਖਵੇਂ ਸੰਘਰਸ਼ ਮੁੱਦਿਆਂ ਨੂੰ ਬੁਨਿਆਦੀ ਮਸਲਿਆਂ ਅਤੇ ਇਸ ਸਾਮਰਾਜੀ-ਜਾਗੀਰੂ ਨਿਜ਼ਾਮ ਦੀ ਬੁਨਿਆਦੀ ਤਬਦੀਲੀ ਦੇ ਕਾਰਜ ਨਾਲ ਜੋੜਦਿਆਂ, ਆਪਣੇ ਸਿਆਸੀ ਪਲੇਟਫਾਰਮ ਤੋਂ ਢੁਕਵੇਂ ਢੰਗ-ਤਰੀਕਿਆਂ ਰਾਹੀਂ ਪ੍ਰਚਾਰ-ਪ੍ਰਸਾਰ ਸਰਗਰਮੀਆਂ 'ਤੇ ਜ਼ੋਰ ਦੇਣਾ ਚਾਹੀਦਾ ਹੈ, ਜਨਤਾ ਅੰਦਰ ਇਨਕਲਾਬੀ ਸਿਆਸੀ ਅਸਰ-ਰਸੂਖ ਦਾ ਪਸਾਰਾ ਕਰਨਾ ਚਾਹੀਦਾ ਹੈ, ਜਨਤਾ ਦੇ ਅੱਗੇ ਵਧੇ ਹਿੱਸਿਆਂ ਨੂੰ ਵੱਧ ਤੋਂ ਗਿਣਤੀ ਵਿੱਚ ਆਪਣੇ ਕਲਾਵੇ ਵਿੱਚ ਲੈਣ 'ਤੇ ਤਾਣ ਲਾਉਣਾ ਚਾਹੀਦਾ ਹੈ। ਯਾਦ ਰੱਖਣਾ ਚਾਹੀਦਾ ਹੈ ਕਿ ਇਸ ਪੱਖ 'ਤੇ ਜ਼ੋਰ ਲਾਏ ਤੋਂ ਬਗੈਰ ਇਨਕਲਾਬੀ ਸਮਾਜਿਕ ਤਬਦੀਲੀ ਦੇ ਅਮਲ ਨੂੰ ਛੇੜਨ ਦੀ ਤਾਂ ਗੱਲ ਦੂਰ ਰਹੀ, ਜਨਤਾ ਦੇਵਕਤੀ ਤੇ ਬਚਾਅਮੁਖੀ ਸੰਘਰਸ਼ਾਂ 'ਤੇ ਵੀ ਅਸਰਦਾਰ ਤੇ ਅਰਥ-ਭਰਪੂਰ ਅਗਵਾਈ ਸਥਾਪਤ ਕਰਨ ਅਤੇ ਜਨਤਾ ਦੀ ਖਰੀ ਸੰਘਰਸ਼ ਏਕਤਾ ਉਸਾਰਨ ਵੱਲ ਵਧਣਾ ਵੀ ਨਾ-ਮੁਮਕਿਨ ਹੈ।

ਨੈਸ਼ਨਲ ਕਰਾਇਮ ਰਿਕਾਰਡ ਬਿਊਰੋ ਵੱਲੋਂ ਖੇਤੀ-ਖੇਤਰ ਵਿੱਚ ਹੁੰਦੀਆਂ ਖੁਦਕੁਸ਼ੀਆਂ ਦੇ ਅੰਕੜੇ ਇਕੱਠੇ ਕਰਨ ਲਈ ਅਪਣਾਈ
ਪਾਟਕ-ਪਾਊ ਵਿਧੀ ਦੇ ਜ਼ਾਹਰਾ ਤੇ ਗੁੱਝੇ ਮਕਸਦ ਪਛਾਣੋ
ਭਾਰਤੀ ਹਾਕਮਾਂ ਦੀ ਲੋਕ-ਦੁਸ਼ਮਣ ਤੇ ਕਿਸਾਨ-ਦੁਸ਼ਮਣ ਨੀਤੀਆਂ ਕਰਕੇ ਮੁਲਕ ਦੀ ਕਿਸਾਨੀ ਦਿਨੋਂ-ਦਿਨ ਖੁੰਘਲ ਹੁੰਦੀ ਜਾ ਰਹੀ ਹੈ। ਖਾਸ ਕਰਕੇ, ਬੇਜ਼ਮੀਨੇ, ਗਰੀਬ ਅਤੇ ਦਰਮਿਆਨੇ ਕਿਸਾਨ ਸਰਕਾਰੀ ਬੈਂਕ ਅਤੇ ਸੂਦਖੋਰ ਸ਼ਾਹੂਕਾਰਾਂ ਦੇ ਭਾਰੀ ਕਰਜ਼ਿਆਂ ਦੇ ਜਾਲ ਵਿੱਚ ਫਸਦੇ ਜਾ ਰਹੇ ਹਨ ਅਤੇ ਕੰਗਾਲੀ ਦੇ ਜਬਾੜ੍ਹਿਆਂ ਵਿੱਚ ਧੱਕੇ ਜਾ ਰਹੇ ਹਨ। ਕੰਗਾਲੀ ਅਤੇ ਦੁਰਗਤੀ ਦੀ ਝੰਬੀ ਅਤੇ ਬੇਵਸੀ ਤੇ ਨਿਰਾਸ਼ਾ ਦੇ ਆਲਮ ਵਿੱਚ ਡਿਗ ਰਹੀ ਕਿਸਾਨੀ ਅੰਦਰ ਖੁਦਕੁਸ਼ੀਆਂ ਦਾ ਰੁਝਾਨ ਜ਼ੋਰ ਫੜ ਰਿਹਾ ਹੈ ਅਤੇ ਖੁਦਕੁਸ਼ੀਆਂ ਦਾ ਮਾਮਲਾ ਕਿਸਾਨ ਜਨਤਾ ਦੇ ਡੂੰਘੇ ਸਰੋਕਾਰ ਅਤੇ ਕਿਸਾਨਾਂ ਦੇ ਸੰਘਰਸ਼ਾਂ ਦਾ ਇੱਕ ਉੱਭਰਵਾਂ ਮੁੱਦਾ ਬਣ ਰਿਹਾ ਹੈ। ਹਾਕਮ ਜਮਾਤਾਂ ਦੀਆਂ ਸੂਬਾਈ ਅਤੇ ਕੇਂਦਰੀ ਹਕੂਮਤਾਂ ਅਤੇ ਹਾਕਮ ਜਮਾਤਾਂ ਦੀਆਂ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਲਈ ਵੀ ਇਸ ਮੁੱਦੇ ਤੋਂ ਪਾਸਾ ਵੱਟ ਕੇ ਲੰਘ ਜਾਣਾ ਮੁਸ਼ਕਿਲ ਹੋ ਗਿਆ ਹੈ।
ਹਾਕਮਾਂ ਵੱਲੋਂ ਇਸ ਮੁੱਦੇ ਦੀ ਗੰਭੀਰਤਾ ਨੂੰ ਨਕਲੀ ਤੌਰ 'ਤੇ ਘਟਾਉਣ ਦੇ ਓਹੜ-ਪੋਹੜ ਵਜੋਂ ਨੈਸ਼ਨਲ ਜ਼ੁਰਮ ਰਿਕਾਰਡ ਬਿਊਰੋ ਦੀ ਖੁਦਕੁਸ਼ੀਆਂ ਦੇ ਅੰਕੜੇ ਇਕੱਠੇ ਕਰਨ ਦੀ ਵਿਧੀ ਨੂੰ ਹੀ ਬਦਲ ਦਿੱਤਾ ਗਿਆ ਹੈ। ਉਹਨਾਂ ਵੱਲੋਂ ਪਿੰਡਾਂ ਅੰਦਰ ਖੇਤੀਬਾੜੀ ਕਿੱਤੇ ਨਾਲ ਜੁੜੇ ਹਿੱਸਿਆਂ ਨੂੰ ਦੋ ਕਿਸਮਾਂ ਵਿੱਚ ਵੰਡ ਦਿੱਤਾ ਗਿਆ ਹੈ। (1) ਕਿਸਾਨ— ਜਿਹੜੇ ਜ਼ਮੀਨ ਦੇ ਮਾਲਕ ਹਨ ਜਾਂ ਠੇਕੇ ਆਦਿ 'ਤੇ ਲੈ ਕੇ ਜ਼ਮੀਨ ਵਾਹੁੰਦੇ ਹਨ; (2) ''ਹੋਰ''— ਖੇਤ ਮਜ਼ਦੂਰ, ਦਿਹਾੜੀਦਾਰ, ਹੋਰ ਛੋਟੇ ਮੋਟੇ ਕੰਮ ਕਰਨ ਵਾਲੇ। ਇਸ ਤੋਂ ਇਲਾਵਾ ਸੂਬਾ ਸਰਕਾਰਾਂ ਵੱਲੋਂ ਜ਼ਮੀਨ ਮਾਲਕੀ ਤੋਂ ਵਾਂਝੀਆਂ ਔਰਤਾਂ, ਦਲਿਤ ਕਾਮਿਆਂ, ਮੁਜਾਰਿਆਂ ਅਤੇ ਆਦਿਵਾਸੀ ਕਿਸਾਨਾਂ ਨੂੰ ਵੀ ਇਸ ''ਹੋਰ'' ਜੁਮਰੇ ਦੇ ਖਾਤੇ ਵਿੱਚ ਪਾ ਕੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਅੰਕੜਿਆਂ ਨੂੰ ਸੁੰਗੇੜ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ''ਹੋਰ'' ਦੇ ਜੁਮਰੇ ਵਿੱਚ ਸ਼ਾਮਲ ਜਨਤਾ ਦੇ ਹਿੱਸਿਆਂ ਨੂੰ ਸਵੈ-ਰੁਜ਼ਗਾਰੀ (ਸੈੱਲਫ-ਇੰਪਲਾਈਡ) ਵਜੋਂ ਦਰਸਾਇਆ ਗਿਆ ਹੈ। ਜਦੋਂ ਕਿ ਪਿੰਡਾਂ ਅੰਦਰਲੇ ਖੇਤ ਮਜ਼ਦੂਰਾਂ ਅਤੇ ਆਮ ਦਿਹਾੜੀ-ਦੱਪਾ ਕਰਕੇ ਗੁਜ਼ਾਰਾ ਕਰਨ ਵਾਲਿਆਂ ਲਈ ਕੰਮ ਮਿਲਣ ਦੀ ਕੋਈ ਗਾਰੰਟੀ ਨਹੀਂ ਹੈ। ਉਹ ਕੰਮ ਦੀ ਭਾਲ ਵਿੱਚ ਨਾ ਸਿਰਫ ਦੂਰ-ਨੇੜੇ ਭਟਕਦੇ ਹਨ, ਸਗੋਂ ਪਰਿਵਾਰਾਂ ਦੇ ਪਰਿਵਾਰਾਂ ਨੂੰ ਆਪਣੇ ਪੱਕੇ ਟਿਕਾਣਿਆਂ (ਪਿੰਡਾਂ) ਤੋਂ ਦੂਰ ਵਕਤੀ ਪ੍ਰਵਾਸ ਵੀ ਕਰਨਾ ਪੈਂਦਾ ਹੈ।
ਕਿਸਾਨ ਖੁਦਕੁਸ਼ੀਆਂ ਬਾਰੇ ਅੰਕੜੇ ਇਕੱਠੇ ਕਰਨ ਦੀ ਇਸ ਵਿਧੀ ਵਿੱਚ ਕੀਤੀਆਂ ਤਬਦੀਲੀਆਂ ਦਾ ਨਤੀਜਾ ਹੈ ਕਿ 2014 ਵਿੱਚ ਕਿਸਾਨ ਖੁਦਕੁਸ਼ੀਆਂ ਦਾ ਅੰਕੜਾ ਸਿਰਫ 5650 ਦਿਖਾਇਆ ਗਿਆ ਹੈ, ਜਿਹੜਾ 2013 ਵਿੱਚ ਦਰਜ਼ ਕੁੱਲ ਕਿਸਾਨ ਖੁਦਕੁਸ਼ੀਆਂ 11772 ਦੇ ਅੱਧ ਤੋਂ ਵੀ ਘੱਟ ਬਣਦਾ ਹੈ।
ਕਿਸਾਨ ਆਤਮ ਹੱਤਿਆਵਾਂ ਦੇ ਅੰਕੜੇ ਨੂੰ ਪਿਚਕਾ ਕੇ ਪੇਸ਼ ਕਰਨ ਕਰਕੇ ''ਹੋਰ'' ਜੁਮਰੇ ਵਿੱਚ ਦਰਜ਼ ਖੁਦਕੁਸ਼ੀਆਂ ਦੇ ਅੰਕੜੇ ਵਿੱਚ ਅਚਾਨਕ ਵਾਧਾ ਹੋ ਗਿਆ ਹੈ। ਪਰ ਜੇ ਖੇਤੀ ਕਿੱਤੇ ਨਾਲ ਜੁੜੇ ਵਿਅਕਤੀਆਂ (ਕਿਸਾਨਾਂ) ਦੀਆਂ ਕੁੱਲ ਖੁਦਕੁਸ਼ੀਆਂ ਨੂੰ ਮਿਲਾ ਕੇ ਦੇਖਿਆ ਜਾਵੇ, ਤਾਂ 2014 ਵਿੱਚ ਇਹ ਅੰਕੜਾ 12336 ਬਣਦਾ ਹੈ, ਜਿਹੜਾ 2013 ਦੀਆਂ ਕੁੱਲ ਖੁਦਕੁਸ਼ੀਆਂ ਤੋਂ ਜ਼ਿਆਦਾ ਹੈ।
ਨੈਸ਼ਨਲ ਜ਼ੁਰਮ ਰਿਕਾਰਡ ਬਿਊਰੋ ਵੱਲੋਂ ਅੰਕੜਾ ਇਕੱਠਾ ਕਰਨ ਦੀ ਵਿਧੀ ਵਿੱਚ ਕੀਤੀਆਂ ਤਬਦੀਲੀਆਂ ਨਾਲ ਸੂਬਾ ਸਰਕਾਰਾਂ ਲਈ ਖੁਦਕੁਸ਼ੀਆਂ ਦੇ ਅੰਕੜਿਆਂ ਨੂੰ ਹੇਰ ਫੇਰ ਨਾਲ ਵਿਗਾੜ ਕੇ ਪੇਸ਼ ਕਰਨ ਦਾ ਰਾਹ ਖੁੱਲ੍ਹ ਗਿਆ ਹੈ। ਇਸ ਵਿਧੀ ਦਾ ਲਾਹਾ ਲੈਂਦਿਆਂ ਛੱਤੀਸ਼ਗੜ੍ਹ ਸਰਕਾਰ ਵੱਲੋਂ 2011 ਵਿੱਚ ਖੇਤੀ ਖੇਤਰ ਵਿੱਚ ਕੋਈ ਵੀ ਖੁਦਕੁਸ਼ੀ ਨਾ ਹੋਣ ਦੀ ਪੇਸ਼ਕਾਰੀ ਕੀਤੀ ਗਈ। 2012 ਵਿੱਚ ਸਿਰਫ 4 ਅਤੇ 2013 ਵਿੱਚ ਫਿਰ ਸਿਫਰ ਖੁਦਕੁਸ਼ੀਆਂ ਦਾ ਅੰਕੜਾ ਪੇਸ਼ ਕੀਤਾ ਗਿਆ ਹੈ। ਇਸੇ ਸੂਬੇ ਵਿੱਚ 2009 ਵਿੱਚ ਖੇਤੀ ਖੇਤਰ ਵਿੱਚ ਕੁੱਲ 1802 ਖੁਦਕੁਸ਼ੀਆਂ ਹੋਈਆਂ ਦੱਸੀਆਂ ਗਈਆਂ ਹਨ, ਜਿਹਨਾਂ ਵਿੱਚ ''ਹੋਰ'' ਜੁਮਰੇ ਨਾਲ ਸਬੰਧਤ 861 ਵਿਅਕਤੀ ਸ਼ਾਮਲ ਸਨ। ਪਰ 2011 ਤੋਂ 2014 ਦਰਮਿਆਨ ਜਦੋਂ ਸੂਬਾ ਸਰਕਾਰ ਖੇਤੀ ਖੇਤਰ ਵਿੱਚ ਕੋਈ ਵੀ ਖੁਦਕੁਸ਼ੀ ਨਾ ਹੋਣ ਦੇ ਦਾਅਵੇ ਕਰ ਰਹੀ ਸੀ, ''ਹੋਰ'' ਜੁਮਰੇ ਵਿੱਚ ਆਉਂਦੀਆਂ ਖੁਦਕੁਸ਼ੀਆਂ ਦਾ ਅੰਕੜਾ 1472 'ਤੇ ਪਹੁੰਚ ਗਿਆ, ਜਿਸਦਾ ਮਤਲਬ 83 ਫੀਸਦੀ ਔਸਤ ਵਾਧਾ ਬਣਦਾ ਹੈ।
ਕਹਿਣ ਦਾ ਮਤਲਬ ਇਹ ਹੈ ਕਿ ਕਿਸਾਨ ਖੁਦਕੁਸ਼ੀਆਂ ਦੇ ਅੰਕੜੇ ਨੂੰ ਪਿਚਕਾ ਕੇ ਪੇਸ਼ ਕਰਨ ਲਈ ਇਹਨਾਂ ਖੁਦਕੁਸ਼ੀਆਂ ਨੂੰ ''ਹੋਰ'' ਜੁਮਰੇ ਵਿੱਚ ਪਾ ਦਿੱਤਾ ਗਿਆ ਅਤੇ ਇਸ ਜੁਮਰੇ ਵਿੱਚ ਖੁਦਕੁਸ਼ੀਆਂ ਦੇ ਅੰਕੜੇ ਵਿੱਚ ਅਚਾਨਕ ਵਾਧਾ ਹੋ ਗਿਆ। ਪੰਜ ਵੱਡੇ ਸੂਬਿਆਂ— ਛੱਤੀਸ਼ਗੜ੍ਹ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਂਰਾਸ਼ਟਰ ਅਤੇ ਕਰਨਾਟਕ ਵਿੱਚ ਕੁੱਲ ਮਿਲਾ ਕੇ 2014 ਵਿੱਚ ਇਹ ਅੰਕੜਾ ਦੁੱਗਣਾ ਹੋ ਗਿਆ ਹੈ। 2014 ਦੌਰਾਨ ਕਰਨਾਟਕ ਵਿੱਚ 245 ਫੀਸਦੀ, ਆਂਧਰਾ ਵਿੱਚ 138 ਫੀਸਦੀ, ਮਹਾਂਰਾਸ਼ਟਰ ਵਿੱਚ 94 ਫੀਸਦੀ, ਮੱਧ ਪ੍ਰਦੇਸ਼ ਵਿੱਚ 89 ਫੀਸਦੀ ਅਤੇ ਛੱਤੀਸ਼ਗੜ੍ਹ ਵਿੱਚ 30 ਫੀਸਦੀ ਦੀ ਦਰ ਨਾਲ ''ਹੋਰ'' ਜੁਮਰੇ ਵਿੱਚ ਆਉਂਦੀਆਂ ਖੁਦਕੁਸ਼ੀਆਂ ਦੇ ਅੰਕੜੇ ਵਿੱਚ ਵਾਧਾ ਨੋਟ ਕੀਤਾ ਗਿਆ। ਅੰਕੜੇ ਦੇ ਇਸ ਵਾਧੇ (ਹੇਰ-ਫੇਰ) ਦਾ ਸਿੱਟਾ ਇਹ ਨਿਕਲਿਆ ਕਿ 2013 ਵਿੱਚ ਇਹ ਅੰਕੜਾ 24809 ਤੋਂ ਵਧ ਕੇ 2014 ਵਿੱਚ 41216 'ਤੇ ਜਾ ਪਹੁੰਚਿਆ। ਇਹ ਵਾਧਾ ਇਸ ਗੱਲ ਦੇ ਬਾਵਜੂਦ ਹੋਇਆ ਕਿ ''ਰੋਜ਼ਾਨਾ ਦਿਹਾੜੀਦਾਰ ਕਾਮਿਆਂ'' ਦੀਆਂ 16735 ਖੁਦਕੁਸ਼ੀਆਂ ਨੂੰ ਇਸ 'ਚੋਂ ਮਨਫੀ ਕਰਕੇ ''ਰੋਜ਼ਾਨਾ ਦਿਹਾੜੀਦਾਰ ਕਾਮਿਆਂ'' ਦੇ ਜੁਮਰੇ ਵਿੱਚ ਪਾ ਦਿੱਤਾ ਗਿਆ। ਇਉਂ, ''ਹੋਰ'' ਜੁਮਰੇ ਵਿੱਚ ਆਉਂਦੀਆਂ ਕੁੱਲ ਖੁਦਕੁਸ਼ੀਆਂ ਮੁਲਕ ਅੰਦਰ ਹੁੰਦੀਆਂ ਕੁੱਲ ਖੁਦਕੁਸ਼ੀਆਂ ਦਾ 31.3 ਫੀਸਦੀ ਬਣ ਜਾਂਦੀਆਂ ਹਨ।
ਨੈਸ਼ਨਲ ਕਰਾਇਮ ਰਿਕਾਰਡ ਬਿਊਰੋ ਵੱਲੋਂ ਖੇਤੀ ਕਿੱਤੇ ਨਾਲ ਸਬੰਧਤ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਪਿਚਕਾ ਕੇ ਪੇਸ਼ ਕਰਨ ਲਈ ਅੰਕੜੇ ਇਕੱਠੇ ਕਰਨ ਦੀ ਵਿਧੀ ਵਿੱਚ ਤਬਦੀਲੀ ਸੋਚੀ-ਸਮਝੀ ਹੈ ਅਤੇ ਹਕੂਮਤ ਦੀ ਮਰਜ਼ੀ ਨਾਲ ਕੀਤੀ ਗਈ ਹੈ। ''ਕਿਸਾਨੀ'' ਜੁਮਰੇ ਵਿੱਚ ਉਹ ਸਭ ਜ਼ਮੀਨ ਮਾਲਕ/ਗੈਰ ਜ਼ਮੀਨ ਮਾਲਕ ਵਿਅਕਤੀ (ਮਰਦ ਤੇ ਔਰਤਾਂ) ਆਉਂਦੇ ਹਨ, ਜਿਹੜੇ ਖੁਦ ਖੇਤੀ ਕਰਦੇ ਹਨ ਜਾਂ ਖੇਤੀ ਕੰਮ ਵਿੱਚ ਸਿੱਧੇ ਸਹਾਈ ਹੁੰਦੇ ਹਨ। ਇਹਦੇ ਵਿੱਚ ਕਿਸਾਨ, ਖੇਤ ਮਜ਼ਦੂਰ, ਆਦਿਵਾਸੀ ਕਿਸਾਨ, ਮੁਜਾਰੇ, ਠੇਕੇ 'ਤੇ ਖੇਤੀ ਕਰਨ ਵਾਲੇ, ਖੇਤੀ ਕੰਮ ਵਿੱਚ ਸਹਾਈ ਹੁੰਦੀਆਂ ਔਰਤਾਂ ਤੋਂ ਇਲਾਵਾ ਉਹ ਥੁੜ੍ਹ-ਜ਼ਮੀਨੇ ਤੇ ਬੇਜ਼ਮੀਨੇ ਕਿਸਾਨ ਅਤੇ ਖੇਤ ਮਜ਼ਦੂਰ ਵੀ ਸ਼ਾਮਲ ਹਨ, ਜਿਹੜੇ ਆਪਣਾ ਗੁਜ਼ਾਰਾ ਤੋਰਨ ਲਈ ਖੇਤੀ ਖੇਤਰ ਤੋਂ ਇਲਾਵਾ ਸ਼ਹਿਰਾਂ/ਕਸਬਿਆਂ ਵਿੱਚ ਦਿਹਾੜੀ ਦੱਪੇ ਲਈ ਭਟਕਦੇ ਹਨ। ਇਹਦੇ ਵਿੱਚ ਖੇਤੀ ਖੇਤਰ ਵਿੱਚ ਆਉਂਦੇ ਸਹਾਈ ਕਿੱਤਿਆਂ (ਜਿਵੇਂ ਪਸ਼ੂ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣ, ਮਛੇਰੇ ਤੇ ਮੱਛੀ ਪਾਲਕ, ਮੁਰਗੀ ਪਾਲਕ, ਸਬਜ਼ੀਆਂ ਅਤੇ ਬਾਗਵਾਨੀ ਕਰਕੇ ਗੁਜ਼ਾਰਾ ਕਰਨ ਆਦਿ) ਨਾਲ ਸਬੰਧਤ ਹਿੱਸੇ ਵੀ ਸ਼ਾਮਲ ਹਨ। ਖੇਤੀ ਕਿੱਤੇ ਨਾਲ ਸਬੰਧਤ ਉਪਰ ਜ਼ਿਕਰ ਅਧੀਨ ਆਏ ਹਿੱਸਿਆਂ ਦੀ ਮਿਹਨਤਕਸ਼ ਜਨਤਾ ਦਾ ਕੁੱਲ ਹਿੱਸਾ ਮੁਲਕ ਦੀ ਕੁੱਲ ਆਬਾਦੀ ਦਾ ਲੱਗਭੱਗ 70 ਫੀਸਦੀ ਬਣਦਾ ਹੈ।
ਇਹ ਹਿੱਸਾ ਆਬਾਦੀ ਦੇ ਹੋਰਨਾਂ ਲੁੱਟੇ-ਪੁੱਟੇ ਜਾਂਦੇ ਹਿੱਸਿਆਂ ਵਾਂਗ ਬੇਦਰੇਗ ਸਾਮਰਾਜੀ-ਜਾਗੀਰੂ ਲੁੱਟ ਤੇ ਦਾਬੇ ਦਾ ਸ਼ਿਕਾਰ ਹੈ ਤੇ ਬੁਰੀ ਤਰ੍ਹਾਂ ਕਰਜ਼ੇ ਦੇ ਮੱਕੜ ਜਾਲ ਵਿੱਚ ਉਲਝਿਆ ਹੋਇਆ ਹੈ। ਸਾਮਰਾਜੀ ਦਿਸ਼ਾ-ਨਿਰਦੇਸ਼ਤ ਨਵਾਂ ਆਰਥਿਕ ਹੱਲਾ ਇਸ ਨੂੰ ਹੋਰ ਵੀ ਬੁਰੀ ਤਰ੍ਹਾਂ ਝੰਬ ਰਿਹਾ ਹੈ। ਬੇਕਿਰਕ ਲੁੱਟ-ਖੋਹ ਤੇ ਦਾਬੇ ਦਾ ਸ਼ਿਕਾਰ ਅਤੇ ਹਾਕਮ ਜਮਾਤੀ ਕੇਂਦਰੀ ਤੇ ਸੂਬਾਈ ਸਰਕਾਰਾਂ ਦੇ ਬੇਦਰੇਗ ਲੋਕ-ਦੁਸ਼ਮਣ ਰਵੱਈਏ ਦਾ ਸਤਾਇਆ ਇਹ ਤਬਕਾ ਆਰਥਿਕ ਤੇ ਸਮਾਜਿਕ ਅਸੁਰੱਖਿਆ ਦੀ ਹਨੇਰੀ ਖੱਡ ਵਿੱਚ ਧਸ ਰਿਹਾ ਹੈ। ਅਸੁਰੱਖਿਆ ਅਤੇ ਨਿਰਾਸ਼ਾ ਦੇ ਇਸ ਆਲਮ ਵਿੱਚ ਛਟਪਟਾ ਰਹੇ ਕਿਸਾਨੀ ਦੇ ਇਸ ਹਿੱਸੇ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਵਧ ਰਿਹਾ ਹੈ। ਮੁਲਕ ਭਰ ਅੰਦਰ ਕਿਸਾਨ ਜਥੇਬੰਦੀਆਂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਇਸ ਮੁੱਦੇ ਨੂੰ ਲੈ ਕੇ ਵਰ੍ਹਿਆਂ ਤੋਂ ਸੰਘਰਸ਼ਾਂ ਦਾ ਬਿਗਲ ਵਜਾਇਆ ਹੋਇਆ ਹੈ। ਇਸ ਕਰਕੇ, ਪਹਿਲੋਂ ਹੀ ਲੋਕਾਂ ਦੇ ਨੱਕੋ-ਬੁੱਲੋਂ ਲਹਿ ਰਹੀਆਂ ਹਾਕਮ ਜਮਾਤੀ ਮੌਕਾਪ੍ਰਸਤ ਸਿਆਸੀ ਪਾਰਟੀਆਂ ਲਈ ਕਿਸਾਨਾਂ ਨੂੰ ਖਰੇ ਲੋਕ-ਘੋਲਾਂ ਦੇ ਰਾਹ ਪੈਣ ਤੋਂ ਰੋਕਣ ਅਤੇ ਆਪਣੇ ਰਵਾਇਤੀ ਵੋਟ ਬੈਂਕ ਨੂੰ ਬਰਕਰਾਰ ਰੱਖਣ ਲਈ ਇਸ ਮੁੱਦੇ ਬਾਰੇ ਦੜ ਵੱਟਣਾ ਨਾਮੁਮਕਿਨ ਬਣ ਗਿਆ ਹੈ ਅਤੇ ਉਹਨਾਂ ਵੱਲੋਂ ਆਪਣੇ ਆਪਣੇ ਢੰਗ ਨਾਲ ਕਿਸਾਨ ਖੁਦਕੁਸ਼ੀਆਂ ਬਾਰੇ ਦੰਭੀ ਸਰੋਕਾਰ ਦਾ ਵਿਖਾਵਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਨਾਲ ਦੀ ਨਾਲ ਉਹਨਾਂ ਵੱਲੋਂ ਖੁਦਕੁਸ਼ੀਆਂ ਦੇ ਮੁੱਦੇ ਦੀ ਗੰਭੀਰਤਾ ਨੂੰ ਮੱਧਮ ਪਾਉਣ ਲਈ ਇਹ ਵੀ ਉਭਾਰਿਆ ਜਾਂਦਾ ਰਿਹਾ ਹੈ ਕਿ ਸਾਰੀਆਂ ਖੁਦਕੁਸ਼ੀਆਂ ਖੇਤੀ ਕਿੱਤੇ ਦੇ ਸੰਕਟ ਜਾਂ ਕਰਜ਼ੇ ਦੇ ਬੋਝ ਕਰਕੇ ਨਹੀਂ ਹੁੰਦੀਆਂ। ਬਹੁਤ ਸਾਰੀਆਂ ਖੁਦਕੁਸ਼ੀਆਂ ਵਿਆਹਾਂ-ਸ਼ਾਦੀਆਂ 'ਤੇ ਵਾਧੂ ਖਰਚਾ ਕਰਕੇ ਚੜ੍ਹਾਏ ਬੇਲੋੜੇ ਕਰਜ਼ਿਆਂ, ਮਾਨਸਿਕ ਪ੍ਰੇਸ਼ਾਨੀ, ਤਣਾਅ, ਬਿਮਾਰੀ, ਘਰੇਲੂ ਕਲੇਸ਼, ਨਸ਼ੇੜਪੁਣੇ ਅਤੇ ਪਿਆਰ ਮਾਮਲੇ ਵਿੱਚ ਨਾਕਾਮੀ ਆਦਿ ਕਰਕੇ ਹੁੰਦੀਆਂ ਹਨ। ਹੁਣ ਕੇਂਦਰੀ ਹਕੂਮਤ ਵੱਲੋਂ ਕਿਸਾਨ ਖੁਦਕੁਸ਼ੀਆਂ ਦੇ ਅੰਕੜਿਆਂ ਨੂੰ ਪਿਚਕਾਕੇ ਪੇਸ਼ ਕਰਨ ਦੀ ਬਾਕਾਇਦਾs s ਵਿਧੀ ਹੀ ਤਹਿ ਕਰ ਲਈ ਗਈ ਹੈ।
ਇਸ ਵਿਧੀ ਰਾਹੀਂ ਕਿਸਾਨੀ ਖੁਦਕੁਸ਼ੀਆਂ ਦੇ ਅੰਕੜੇ ਪਿਚਕਾ ਕੇ ਪੇਸ਼ ਕਰਨ ਦਾ ਇੱਕ ਜ਼ਾਹਰਾ ਮੰਤਵ ਮੌਕਾਪ੍ਰਸਤ ਪਾਰਲੀਮਾਨੀ ਸਿਆਸੀ ਪਾਰਟੀਆਂ ਅਤੇ ਉਹਨਾਂ ਦੀਆਂ ਹਕੂਮਤਾਂ ਨੂੰ ਹੁੰਦੇ ਸਿਆਸੀ ਹਰਜੇ ਨੂੰ ਸੀਮਤ ਕਰਨਾ ਹੈ ਅਤੇ ਕਿਸਾਨ ਖੁਦਕੁਸ਼ੀਆਂ ਦੇ ਮਾਮਲਿਆਂ ਵਿੱਚ ਦਿੱਤੀ ਜਾਣ ਵਾਲੀ ਸਰਕਾਰੀ ਸਹਾਇਤਾ ਦੀ ਰਕਮ ਨੂੰ ਘਟਾਉਣਾ ਹੈ, ਉੱਥੇ ਇਸਦੇ ਗੁੱਝੇ ਦੂਰਮਾਰ ਮਕਸਦਾਂ ਨੂੰ ਬੁੱਝਣ ਦੀ ਲੋੜ ਹੈ। ਇਹ ਹਨ: ਇੱਕ— ਮੁਲਕ ਭਰ ਅੰਦਰ ਮਾਲਕ ਕਿਸਾਨੀ ਆਮ ਕਰਕੇ ਉੱਪਰਲੀਆਂ ਜਾਤਾਂ ਨਾਲ ਸਬੰਧਤ ਹੈ। ਇਸਦੀ ਬਹੁਤ ਛੋਟੀ ਗਿਣਤੀ ਸਹਾਇਕ ਖੇਤੀ ਕਿੱਤਿਆਂ ਵਿੱਚ ਕੰਮ ਕਰਦੀ ਹੈ। ਵੱਡਾ ਭਾਰੀ ਹਿੱਸਾ ਖੇਤੀ ਕਰਦਾ ਹੈ। ਮਾਲਕ ਕਿਸਾਨੀ ਦੀਆਂ ਖੁਦਕੁਸ਼ੀਆਂ ਦਾ ਵੱਖਰਾ ਜੁਮਰਾ ਬਣਾ ਕੇ, ਇਸ ਨੂੰ ਮੁਕਾਬਲਤਨ ਕੁੱਝ ਰਿਆਇਤੀ ਬੁਰਕੀਆਂ ਰਾਹੀਂ ਵਰਚਾ ਕੇ ਸ਼ਾਂਤ ਕਰਨਾ ਅਤੇ ਖੇਤੀ ਨਾਲ ਸਬੰਧਤ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਦੇ ਕਮਾਊ ਲੋਕਾਂ ਨਾਲ ਜਾਤ-ਪਾਤੀ ਪਾੜੇ ਨੂੰ ਲੁਕਵੀਂ ਸ਼ਹਿ ਦੇਣਾ; ਦੂਜਾ— ਮਿਹਨਤਕਸ਼ ਕਿਸਾਨੀ ਦੀ ਵਿਸ਼ਾਲ ਘੋਲ ਏਕਤਾ, ਵਿਸ਼ੇਸ਼ ਕਰਕੇ ਥੁੜ੍ਹ-ਜ਼ਮੀਨੇ, ਗਰੀਬ ਅਤੇ ਦਰਮਿਆਨੇ ਕਿਸਾਨ ਹਿੱਸਿਆਂ ਅਤੇ ਬੇਜ਼ਮੀਨੇ ਖੇਤ-ਮਜ਼ਦੂਰਾਂ, ਦਿਹਾੜੀਦਾਰਾਂ ਤੇ ਹੋਰਨਾਂ ਨਿੱਕੇ-ਮੋਟੇ ਕਿੱਤਿਆਂ ਵਿੱਚ ਗੁਜ਼ਾਰੇ ਲਈ ਹੱਥ-ਪੱਲਾ ਮਾਰਦੇ ਕਿਰਤੀਆਂ (ਜਿਹੜੇ ਅਸਲ ਵਿੱਚ ਬੇਜ਼ਮੀਨੇ ਕਿਸਾਨ ਬਣਦੇ ਹਨ) ਦਰਮਿਆਨ ਵਿੱਥ ਤੇ ਪਾਟਕ ਪਾਉਂਦਿਆਂ, ਉਹਨਾਂ ਦੀ ਸੰਘਰਸ਼ ਏਕਤਾ ਦੇ ਜੜ੍ਹੀ ਤੇਲ ਦੇਣਾ।
ਇਸ ਲਈ ਸਭਨਾਂ ਇਨਕਲਾਬੀ ਜਮਹੂਰੀ, ਕਿਸਾਨ ਹਿਤੈਸ਼ੀ ਅਤੇ ਇਨਸਾਫਪਸੰਦ ਤਾਕਤਾਂ, ਵਿਸ਼ੇਸ਼ ਕਰਕੇ ਖਰੀਆਂ ਕਿਸਾਨ-ਖੇਤ ਮਜ਼ਦੂਰ ਜਥੇਬੰਦੀਆਂ ਨੂੰ ਹਾਕਮਾਂ ਦੇ ਇਹਨਾਂ ਗੁੱਝੇ ਮਨਸੂਬਿਆਂ ਨੂੰ ਬੁੱਝਦਿਆਂ, ਖੁਦਕੁਸ਼ੀਆਂ ਦੇ ਅੰਕੜੇ ਇਕੱਤਰ ਕਰਨ ਲਈ ਅਖਤਿਆਰ ਕੀਤੀ ਕਿਸਾਨ-ਵਿਰੋਧੀ ਵਿਧੀ ਖਿਲਾਫ ਆਵਾਜ਼ ਉਠਾਉਂਦਿਆਂ, ਪਿੱਛੇ ਜ਼ਿਕਰ ਕੀਤੇ ਖੇਤੀ ਤੇ ਖੇਤੀ ਸਹਾਇਕ ਕੰਮਾਂ-ਕਾਰਾਂ ਆਦਿ ਨਾਲ ਸਬੰਧਤ ਸਭਨਾਂ ਕਿਰਤੀਆਂ-ਕਾਮਿਆਂ ਨੂੰ ਸਿਰਫ ਇੱਕੋ ਇੱਕ ''ਕਿਸਾਨ'' ਜੁਮਰੇ ਵਿੱਚ ਸ਼ਾਮਲ ਕਰਨ ਅਤੇ ਇਹਨਾਂ ਵੱਲੋਂ ਕੀਤੀਆਂ ਜਾਂਦੀਆਂ ਮੰਦਭਾਗੀਆਂ ਖੁਦਕੁਸ਼ੀਆਂ ਨੂੰ ਇਸ ਇੱਕੋ ਜੁਮਰੇ ਅਧੀਨ ਦਰਜ਼ ਕੀਤੇ ਜਾਣ ਦੀ ਮੰਗ ਨੂੰ ਆਪਣੀਆਂ ਹੋਰਨਾਂ ਸੰਘਰਸ਼ ਮੰਗਾਂ ਵਿੱਚ ਇੱਕ ਉੱਭਰਵੀਂ ਮੰਗ ਵਜੋਂ ਦਾਖਲ ਕਰਨਾ ਚਾਹੀਦਾ ਹੈ। (''ਫਰੰਟ ਲਾਈਨ'' ਵਿੱਚ ਸਾਈਨਾਥ ਦੀ ਲਿਖਤ 'ਤੇ ਆਧਾਰਤ)
ਯਾਕੂਬ ਮੈਨਨ ਨੂੰ ਫਾਂਸੀ:
ਕਾਨੂੰਨ ਦੀ ਤੱਕੜੀ 'ਚ ਨਿਆਂ ਸਭ ਲਈ ਬਰਾਬਰ ਨਹੀਂ ਤੁਲਦਾ
ਯਾਕੂਬ ਰਾਜ਼ਾਕ ਮੈਨਨ ਨੂੰ 30 ਜੁਲਾਈ ਦੀ ਸਵੇਰੇ 7 ਵਜੇ ਫਾਂਸੀ ਦਿੱਤੀ ਜਾਣੀ ਸੀ। ਪਰ 29 ਜੁਲਾਈ ਦੀ ਅੱਧੀ ਰਾਤ ਨੂੰ ਭਾਰਤ ਦੀ ਸਰਬ-ਉੱਚ ਅਦਾਲਤ (ਸੁਪਰੀਮ ਕੋਰਟ) ਦਾ ਦਰਬਾਰ ਸਜਾਇਆ ਗਿਆ। ਅਦਾਲਤ ਨੰ. 4 ਵਿੱਚ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਬੈਂਚ ਵੱਲੋਂ ਯਾਕੂਬ ਮੈਨਨ ਦੀ ਮੌਤ ਦੇ ਵਾਰੰਟਾਂ 'ਤੇ ਸਟੇਅ ਦੇਣ ਦੀ ਅਪੀਲ 'ਤੇ ਸੁਣਵਾਈ ਕੀਤੀ ਗਈ। ਕਿਸੇ ਨੂੰ ਲੱਗ ਸਕਦਾ ਹੈ ਕਿ ਭਾਰਤੀ ਅਦਾਲਤੀ ਪ੍ਰਬੰਧ ਕਿੰਨਾ ਰਹਿਮਦਿਲ ਹੈ, ਮੁਲਕ ਦੇ ਨਾਗਰਿਕਾਂ ਨੂੰ ਇਨਸਾਫ ਦੇਣ ਲਈ ਕਿੰਨਾ ਤਹੂ ਹੈ ਅਤੇ ਕਿਸੇ ਨਾਲ ਭੋਰਾ ਭਰ ਵੀ ਬੇਇਨਸਾਫੀ ਨਾ ਹੋਣ ਦੀ ਜਾਮਨੀ ਕਰਨ ਲਈ ਰਾਤਾਂ ਨੂੰ ਵੀ ਅਦਾਲਤਾਂ ਲਾਉਣ ਲਈ ਤਤਪਰ ਰਹਿੰਦਾ ਹੈ। ਪਰ ਜਿਵੇਂ ਉਸ ਵੱਲੋਂ ਯਾਕੂਬ ਮੈਨਨ ਦੀ ਫਾਂਸੀ 'ਤੇ ਰੋਕ ਲਾਉਣ ਦੀ ਅਪੀਲ ਨੂੰ ਫੁਰਤੀ ਨਾਲ ਰੱਦ ਕੀਤਾ ਗਿਆ ਅਤੇ ਜਿਵੇਂ ਮੌਤ ਦੇ ਬੂਹੇ 'ਤੇ ਖੜ੍ਹੇ ਇੱਕ ਵਿਅਕਤੀ ਨਾਲ ਇਹ ਕਹਿੰਦਿਆਂ ਕਿ ''ਯਾਕੂਬ ਮੈਨਨ ਦੀ ਅਖੀਰਲੀ ਅਰਜ਼ੀ ਕਾਨੂੰਨ ਦੇ ਰਾਜ ਦੇ ਅਸੂਲ ਨੂੰ ਮਰੋੜਾ ਦੇ ਕੇ ਆਪਣੇ ਹੱਕ ਵਿੱਚ ਵਰਤਣ ਦੀ ਸਪੱਸ਼ਟ ਮਿਸਾਲ ਹੈ'' ਨਫਰਤ ਦੀ ਬੋਅ ਮਾਰਦਾ ਸਲੂਕ ਕੀਤਾ ਗਿਆ, ਇਹ ਦਰਸਾਉਂਦਾ ਹੈ ਕਿ ਸਰਬ-ਉੱਚ ਅਦਾਲ ਯਾਕੂਬ ਮੈਨਨ ਨੂੰ ਹੇਠਲੀ ਅਦਾਲਤ ਵੱਲੋਂ ਤਹਿ ਕੀਤੇ ਮੌਕੇ 'ਤੇ ਹਰ ਹਾਲਤ ਵਿੱਚ ਫਾਂਸੀ ਦੇ ਰੱਸੇ 'ਤੇ ਲਟਕਾਉਣ ਲਈ ਕਿੰਨੀ ਉਤਾਵਲੀ ਸੀ। ਇਸੇ ਤਰ੍ਹਾਂ, ਮੋਦੀ ਸਰਕਾਰ ਦੀ ਨੁਮਾਇੰਦਗੀ ਕਰਦਾ ਅਟਾਰਨੀ ਜਨਰਲ ਮੁਕੁਲ ਹੋਰਤਗੀ ਦਾ ਅਦਾਲਤ ਨੂੰ ਕਹਿਣਾ ਕਿ ''ਆਖਰ ਕੋਈ ਕਿੰਨਾ ਚਿਰ ਇੰਤਜ਼ਾਰ ਕਰ ਸਕਦਾ ਹੈ'' ਦਰਸਾਉਂਦਾ ਹੈ ਕਿ ਮੋਦੀ ਸਰਕਾਰ ਯਾਕੂਬ ਨੂੰ ਫਾਂਸੀ 'ਤੇ ਲਟਕਾਉਣ ਲਈ ਹੋਰ ਇੰਤਜ਼ਾਰ ਕਰਨ ਲਈ ਤਿਆਰ ਨਹੀਂ ਸੀ।
ਇਹ ਗੱਲ ਹੁਣ ਜੱਗ ਜ਼ਾਹਰ ਹੋ ਗਈ ਹੈ ਕਿ ਯਾਕੂਬ ਮੈਨਨ ਇੱਕ ਬੇਕਸੂਰ ਵਿਅਕਤੀ ਸੀ। ਉਸਦਾ ਮੁੰਬਈ ਦੇ ਬੰਬ ਧਮਾਕਿਆਂ ਵਿੱਚ ਕੋਈ ਰੋਲ ਨਹੀਂ ਸੀ। ਉਸਨੂੰ ਉਸਦੇ ਭਰਾਵਾਂ ਜਾਂ ਹੋਰਾਂ ਦੇ ਰੋਲ ਬਦਲੇ ਸਜ਼ਾ ਦੇਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਸੀ। ਰਾਅ ਦੇ ਸਾਬਕਾ ਡਾਇਰੈਕਟਰ ਬ. ਰਮਨ ਵੱਲੋਂ ਇੱਕ ਲੇਖ ਲਿਖਦਿਆਂ ਕਿਹਾ ਗਿਆ ਕਿ ਯਾਕੂਬ ਨੂੰ ਫਾਂਸੀ ਦੇਣੀ ਵਾਜਬ ਨਹੀਂ ਹੈ। ਉਸ ਵੱਲੋਂ ਸਾਫ ਲਿਖਿਆ ਗਿਆ ਹੈ ਕਿ ਯਾਕੂਬ ਮੈਨਨ ਖੁਦ ਪਾਕਿਸਤਾਨ ਤੋਂ ਵਾਪਸ ਆਇਆ ਸੀ ਅਤੇ ਉਸ ਵੱਲੋਂ ਪੁਲਸ ਕੋਲ ਖੁਦ ਆਤਮ ਸਮਰਪਣ ਕੀਤਾ ਗਿਆ ਸੀ ਅਤੇ ਜਾਂਚ ਏਜੰਸੀਆਂ ਨੂੰ ਸਮੁੱਚੀ ਜਾਂਚ ਦੌਰਾਨ ਪੁਰਾ ਪੂਰਾ ਸਹਿਯੋਗ ਦਿੱਤਾ ਗਿਆ ਸੀ। ਉਸ 'ਤੇ ਟਾਡਾ ਕਾਨੂੰਨ ਤਹਿਤ ਮੁਕੱਦਮਾ ਚਲਾਇਆ ਗਿਆ। ਇਸ ਮੁਕੱਦਮੇ ਦੌਰਾਨ ਜਾਂਚ ਏਜੰਸੀਆਂ ਵੱਲੋਂ ਉਸਦੇ ਆਤਮ ਸਮਰਪਣ ਕਰਨ ਅਤੇ ਜਾਂਚ ਏਜੰਸੀਆਂ ਨੂੰ ਜਾਂਚ ਪਰਕਿਰਿਆ ਦੌਰਾਨ ਪੁਰਾ ਸਹਿਯੋਗ ਦੇਣ ਦੇ ਤੱਥਾਂ ਨੂੰ ਅਦਾਲਤ ਤੋਂ ਪੂਰੀ ਤਰ੍ਹਾਂ ਓਹਲੇ ਰੱਖਿਆ ਗਿਆ। ਜਿਸਦਾ ਸਾਫ ਮਤਲਬ ਹੈ ਕਿ ਹਕੂਮਤੀ ਜਾਂਚ ਏਜੰਸੀਆਂ ਯਾਕੂਬ ਮੈਨਨ ਨੂੰ ਹਰ ਹੀਲੇ ਫਾਂਸੀ ਦੀ ਸਜ਼ਾ ਦਿਵਾਉਣ 'ਤੇ ਤੁਲੀਆਂ ਹੋਈਆਂ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਕ ਦੀ ਪਾਰਲੀਮੈਂਟ ਵੱਲੋਂ ਟਾਡਾ ਕਾਨੂੰਨ ਨੂੰ ਸਮਾਪਤ ਕੀਤਾ ਜਾ ਚੁੱਕਾ ਹੈ, ਪਰ ਫਿਰ ਵੀ ਇਸੇ ਕਾਨੂੰਨ ਤਹਿਤ ਦਿੱਤੀ ਫਾਂਸੀ ਨੂੰ ਸਭੇ ਕਾਨੂੰਨੀ ਚਾਰਾਜੋਈਆਂ, ਕਾਨੂੰਨੀ ਗੁੰਜਾਇਸ਼ਾਂ, ਜਨਤਕ ਅਪੀਲਾਂ ਅਤੇ ਵਾਜਬ ਆਧਾਰਾਂ ਨੂੰ ਦਰਕਿਨਾਰ ਕਰਦਿਆਂ, ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਵੱਲੋਂ ਪੂਰੀ ਫੁਰਤੀ ਨਾਲ ਉਸੇ ਤਰ੍ਹਾਂ ਸਰਅੰਜ਼ਾਮ ਦਿੱੱਤਾ ਗਿਆ, ਜਿਵੇਂ ਦੇਸ਼ ਦੀ ਅਖੌਤੀ ਸੁਰੱਖਿਆ ਦੇ ਮਾਮਲੇ ਵਿੱਚ ਆਪਣੀ ਫੁਰਤੀ ਤੇ ਕਾਰਜਕੁਸ਼ਲਤਾ ਦਿਖਾਉਣ ਲਈ ਬੇਦੋਸ਼ੇ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਲਈ ਯੂ.ਪੀ.ਏ. ਦੀ ਮਨਮੋਹਨ ਸਿੰਘ ਸਰਕਾਰ ਵੱਲੋਂ ਕੀਤਾ ਗਿਆ ਸੀ।
ਅਸਲ ਵਿੱਚ ਯਾਕੂਬ ਮੈਨਨ ਦਾ ਕਸੂਰ ਇਹ ਨਹੀਂ ਸੀ ਕਿ ਉਸ ਵੱਲੋਂ ਮੁੰਬਈ ਵਿੱਚ ਬੰਬ ਧਮਾਕਿਆਂ ਦੀ ਵਿਉਂਤ ਘੜਨ ਜਾਂ ਧਮਾਕੇ ਕਰਨ ਵਿੱਚ ਕੋਈ ਰੋਲ ਨਿਭਾਇਆ ਗਿਆ ਸੀ, ਉਸਦਾ 'ਕਸੂਰ' ਸਿਰਫ ਇਹ ਸੀ ਕਿ ਉਹ ਇਹ ਧਮਾਕਿਆਂ ਦੀ ਵਿਉਂਤ ਬਣਾਉਣ ਅਤੇ ਇਸਨੂੰ ਸਿਰੇ ਲਾਉਣ ਵਾਲਿਆਂ ਦਾ ਰਿਸ਼ਤੇਦਾਰ ਸੀ ਅਤੇ ਇੱਕ ਮੁਸਲਮਾਨ ਸੀ। ਸਿਰਫ ਇਸੇ ਕਰਕੇ ਫਿਰਕੂ ਪਾਲਾਬੰਦੀ 'ਤੇ ਸਵਾਰ ਹੋ ਕੇ ਹਕੂਮਤੀ ਗੱਦੀ 'ਤੇ ਪਹੁੰਚੀ ਅਤੇ ਫਿਰਕੂ ਸਿਆਸਤ ਦਾ ਪੱਤਾ ਖੇਡ ਕੇ ਹਿੰਦੂ-ਮੁਸਲਿਮ ਪਾਲਾਬੰਦੀ ਨੂੰ ਵਧਾਉਣ ਅਤੇ ਪੱਕੇ ਪੈਰੀਂ ਕਰਨ ਲਈ ਤਹੂ ਮੋਦੀ ਹਕੂਮਤ ਵੱਲੋਂ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਬਿਹਾਰ ਦੀਆਂ ਵਿਧਾਨ ਸਭਾਈ ਚੋਣਾਂ ਸਿਰ 'ਤੇ ਹੋਣ ਕਰਕੇ ਮੋਦੀ ਸਰਕਾਰ ਲਈ ਮੈਨਨ ਨੂੰ ਫਾਂਸੀ 'ਤੇ ਚੜ੍ਹਾਉਣ ਦੀ ਹੋਰ ਵੀ ਤੱਦੀ ਬਣ ਗਈ ਸੀ। ਬਿਹਾਰ ਅੰਦਰ ਉਸ ਨੂੰ ਮੁਸਲਮਾਨ ਵਸੋਂ ਦੇ ਭਾਜਪਾ ਦੇ ਹੱਕ ਵਿੱਚ ਭੁਗਤ ਜਾਣ ਦੀਆਂ ਗੁੰਜਾਇਸ਼ਾਂ ਪਹਿਲੋਂ ਹੀ ਬਹੁਤ ਮੱਧਮ ਹਨ। ਇਸ ਲਈ, ਉਸਦੀ ਮਨਸ਼ਾ ਹਿੰਦੂ-ਮੁਸਲਿਮ ਪਾਲਾਬੰਦੀ ਨੂੰ ਹਵਾ ਦੇਣ ਅਤੇ ਇਸ ਨੂੰ ਮਜਬੂਤ ਕਰਨ ਰਾਹੀਂ ਬਹੁਗਿਣਤੀ ਹਿੰਦੂ ਵੋਟ ਨੂੰ ਭਾਜਪਾ ਦੀ ਝੋਲੀ ਪਾਉਣਾ ਹੈ।
ਇਸ ਪਾਲਾਬੰਦੀ ਨੂੰ ਮਜਬੁਤ ਕਰਨ ਅਤੇ ਮੁਲਕ ਸਮੇਤ ਬਿਹਾਰ ਅੰਦਰ ਜਨਤਾ ਦੀ ਸੁਰਤੀ ਮੋਦੀ ਸਰਕਾਰ ਦੀਆਂ ਨਾਕਾਮੀਆਂ ਤੇ ਲੋਕ-ਵਿਰੋਧੀ ਨੀਤੀਆਂ ਤੋਂ ਭਟਕਾਉਣ ਲਈ ਯਾਕੂਬ ਮੈਨਨ ਨੂੰ ਜਲਦੀ ਤੋਂ ਜਲਦੀ ਫਾਂਸੀ ਦੇਣ ਦੀ ਮੰਗ ਨੂੰ ਲੈ ਕੇ ਹਿੰਦੂ ਫਿਰਕੂ ਜਥੇਬੰਦੀਆਂ ਵੱਲੋਂ ਫਿਰਕੂ ਪੁੱਠ ਚੜ੍ਹੀ ਜਨੂੰਨੀ ਦੇਸ਼ ਭਗਤੀ ਤੇ ਫਿਰਕੂ ਜਨੂੰਨ ਭੜਕਾਉਣ ਲਈ ਮੁਹਿੰਮ ਚਲਾਈ ਗਈ, ਜਿਸ ਨੂੰ ਤੁਰਤ-ਫੁਰਤ ਹੁੰਗਾਰਾ ਦੇ ਕੇ ਮੋਦੀ ਸਰਕਾਰ ਵੱਲੋਂ ਆਪਣੀ ਕਾਰਜਕੁਸ਼ਲਤਾ ਨੂੰ ਉਭਾਰਨ ਦਾ ਯਤਨ ਕੀਤਾ ਗਿਆ ਹੈ।
ਸੋ, ਅਫਜ਼ਲ ਗੁਰੂ ਨੂੰ ਫਾਂਸੀ ਦੇਣ ਤੋਂ ਬਾਅਦ ਹੁਣ ਯਾਕੂਬ ਮੈਨਨ ਨੂੰ ਫਾਂਸੀ ਦੇਣ ਦਾ ਮਾਮਲਾ ਇਸ ਹਕੀਕਤ ਨੂੰ ਵੀ ਉਘਾੜਦਾ ਹੈ ਕਿ ਭਾਰਤ ਅੰਦਰ ਘੱਟ ਗਿਣਤੀਆਂ ਅਤੇ ਬਹੁਗਿਣਤੀ ਧਾਰਮਿਕ ਭਾਈਚਾਰਿਆਂ ਲਈ ਕਾਨੂੰਨੀ ਬਰਾਬਰਤਾ ਉਸੇ ਤਰ੍ਹਾਂ ਮਹਿਜ਼ ਇੱਕ ਛਲਾਵਾਂ ਹੈ, ਜਿਵੇਂ ਲੁੱਟੇ-ਪੁੱਟੇ ਜਾਂਦੇ ਕਮਾਊ ਲੋਕਾਂ ਅਤੇ ਧਨਾਢ ਜੋਕਾਂ ਦੇ ਮਾਮਲੇ ਵਿੱਚ ਹੈ। ਜਸਟਿਸ ਸ੍ਰੀ ਕਿਸ਼ਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਮੁੰਬਈ ਬੰਬ ਧਮਾਕੇ ਦਸੰਬਰ 1992 ਵਿੱਚ ਬਾਬਰੀ ਮਸਜ਼ਿਦ ਨੂੰ ਢਾਹੇ ਜਾਣ ਤੋਂ ਬਾਅਦ ਦਸੰਬਰ 1992 ਅਤੇ ਜਨਵਰੀ 1993 ਵਿੱਚ ਹੋਈਆਂ ਫਿਰਕੂ ਘਟਨਾਵਾਂ ਦਾ ਨਤੀਜਾ ਸਨ। ਇਹਨਾਂ ਫਿਰਕੂ ਘਟਨਾਵਾਂ ਵਿੱਚ 1000 ਤੋਂ ਉੱਪਰ ਲੋਕ ਮਾਰੇ ਗਏ ਸਨ। 2002 ਵਿੱਚ ਗੁਜਰਾਤ ਵਿੱਚ ਹਿੰਦੂ ਜਨੂੰਨੀ ਟੋਲਿਆਂ ਵੱਲੋਂ ਮੁਸਲਮਾਨਾਂ ਦੇ ਰਚਾਏ ਕਤਲੇਆਮ ਵਿੱਚ 2000 ਤੋਂ ਉੱਪਰ ਲੋਕ ਮਾਰੇ ਗਏ ਸਨ। ਹਿੰਦੂਤਵਾ ਦਹਿਸ਼ਤਗਰਦਾਂ ਵੱਲੋਂ ਮਾਲੇਗਾਉਂ ਅਤੇ ਸਮਝੌਤਾ ਐਕਸਪ੍ਰੈਸ ਵਿੱਚ ਕੀਤੇ ਧਮਾਕਿਆਂ ਰਾਹੀਂ ਸੈਂਕੜਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਹਨਾਂ ਧਮਾਕਿਆਂ ਦੇ ਦੋਸ਼ ਵਿੱਚ ਗ੍ਰਿਫਤਾਰ ਸਾਧਵੀs sਪ੍ਰੱਗਿਆ, ਕਰਨਲ ਪੁਰੋਹਿਤ ਅਤੇ ਸਵਾਮੀ ਅਸੀਮਨੰਦ ਨੂੰ ਸਜ਼ਾ ਦੀ ਮੰਗ ਕਿਉਂ ਨਹੀਂ ਕੀਤੀ ਜਾਂਦੀ? ਗੁਜਰਾਤ ਕਤਲੇਆਮ ਵਿੱਚ ਦੋਸ਼ੀਆਂ ਵਜੋਂ ਫੜੀ ਗਈ ਗੁਜਰਾਤ ਦੀ ਮੰਤਰੀ ਅਤੇ ਭਾਜਪਾ ਆਗੂ ਮਾਇਆ ਕੋਡਨਾਨੀ ਨੂੰ ਕੀ ਸਜ਼ਾ ਦਿੱਤੀ ਗਈ ਹੈ? ਗੁਜਰਾਤ ਕਤਲੇਆਮ ਦੇ ਦੋਸ਼ੀ ਬਜਰੰਗ ਦੀ ਫਾਂਸੀ ਦੀ ਸਜ਼ਾ ਘਟਾ ਕੇ ਉਮਰ ਕੈਦ ਵਿੱਚ ਬਦਲ ਦਿੱਤੀ ਗਈ ਹੈ। ਉੜੀਸਾ ਵਿੱਚ ਸਟੇਨਜ਼ ਅਤੇ ਉਸਦੇ ਮਾਸੂਮ ਬੱਚਿਆਂ ਨੂੰ ਸਾੜ ਕੇ ਮਾਰਨ ਵਾਲੇ ਹਿੰਦੂ ਜਨੂੰਨੀ ਦਾਰਾ ਸਿੰਘ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ ਗਈ ਹੈ? ਇਸੇ ਤਰ੍ਹਾਂ ਰਹਿਮ ਦੀ ਅਪੀਲ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਅਜੈਪਾਲ, ਸੁਰਿੰਦਰ ਕੋਲੀ, ਮਗਨ ਲਾਲ ਅਤੇ ਸੁੰਦਰ ਸਿੰਘ ਸਮੇਤ ਇਹਨਾਂ ਦੇ ਤੇਰਾਂ ਸਾਥੀਆਂ, ਮਹਿੰਦਰ ਨਾਥ ਦਾਸ, ਦੇਵਿੰਦਰ ਪਾਲ ਸਿੰਘ ਭੁੱਲਰ ਅਤੇ ਧਰਮਪਾਲ ਦੀਆਂ ਫਾਂਸੀ ਦੀਆਂ ਸਜ਼ਾਵਾਂ ਨੂੰ ਉਹਨਾਂ ਦੀ ਮਾਨਸਿਕ ਬਿਮਾਰੀ ਅਤੇ ਰਹਿਮ ਦੀ ਅਪੀਲ ਦੀ ਸੁਣਵਾਈ ਵਿੱਚ ਹੋਈ ਦੇਰੀ ਨੂੰ ਆਧਾਰ ਬਣਾਉਂਦਿਆਂ, ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪਰ ਯਾਕੂਬ ਮੈਨਨ ਦੇ ਮਾਮਲੇ ਵਿੱਚ ਉਸਦੀ ਮਾਨਸਿਕ ਬਿਮਾਰੀ (ਸੀਜ਼ੋਫਰੇਨੀਆ) ਅਤੇ ਚੱਕੀ ਕੈਦ (ਸੌਲੀਟਰੀ ਕਨਫਾਈਨਮੈਂਟ) ਦੀਆਂ ਦਲੀਲਾਂ ਸੁਪਰੀਮ ਕੋਰਟ ਬੈਂਚ ਲਈ ਅਰਥਹੀਣ ਬਣ ਕੇ ਰਹਿ ਗਈਆਂ। ਕਿਉਂਕਿ ਕਾਨੂੰਨ ਦੀ ਤੱਕੜੀ 'ਚ ਘੱਟ-ਗਿਣਤੀ ਅਤੇ ਬਹੁਗਿਣਤੀ ਭਾਈਚਾਰੇ ਲਈ ਇਨਸਾਫ ਬਰਾਬਰ ਨਹੀਂ ਤੁਲਦਾ। ਕਿਉਂਕਿ, ਹਿੰਦੂਤਵਾ 'ਤੇ ਸਵਾਰ ਮੋਦੀ ਹਕੂਮਤ ਨੂੰ ਲੋਕਾਂ ਦਾ ਧਿਆਨ ਹਕੂਮਤੀ ਨਾਕਾਮੀਆਂ ਤੋਂ ਭਟਕਾਉਣ, ਜਨੂੰਨੀ ਦੇਸ਼ਭਗਤੀ ਤੇ ਹਿੰਦੂ ਜਨੂੰਨ ਨੂੰ ਹਵਾ ਦੇਣ ਅਤੇ ਫਿਰਕੂ ਪਾਲਾਬੰਦੀ ਨੂੰ ਮਜਬੂਤ ਕਰਨ ਲਈ ਯਾਕੂਬ ਮੈਨਨ ਦੀ ਬਲੀ ਦੀ ਲੋੜ ਸੀ।
ਮੋਦੀ ਸਰਕਾਰ ਅਤੇ ਐਨ.ਐਸ.ਸੀ.ਐਨ.(ਆਈ.ਐਮ.) ਵਿਚਕਾਰ ਸਮਝੌਤਾ
ਕੌਮੀ ਆਪਾ-ਨਿਰਣੇ ਅਤੇ ਆਜ਼ਾਦੀ ਦੀ ਲੜਾਈ ਤਿਆਗਣ ਦਾ ਐਲਾਨ
3 ਅਗਸਤ 2015 ਨੂੰ ਭਾਰਤ ਦੀ ਨਰਿੰਦਰ ਮੋਦੀ ਹਕੂਮਤ ਵੱਲੋਂ ਨਾਗਾਲੈਂਡ ਦੀ ਆਜ਼ਾਦੀ ਲਈ ਹਥਿਆਰਬੰਦ ਲੜਾਈ ਲੜ ਰਹੀਆਂ ਜਥੇਬੰਦੀਆਂ 'ਚੋਂ ਸਭ ਤੋਂ ਵੱਡੀ ਸਮਝੀ ਜਾਂਦੀ ਜਥੇਬੰਦੀ-ਨੈਸ਼ਨਲ ਸਮਾਜਵਾਦੀ ਕੌਂਸਲ ਆਫ਼ ਨਾਗਾਲੈਂਡ (ਇਸਾਕ-ਮੂਈਵਾਹ) ਨਾਲ ਸਮਝੌਤਾ ਸਹੀ ਬੰਦ ਕੀਤਾ ਗਿਆ ਹੈ। ਇਸ ਸਮਝੌਤੇ ਦਾ ਨਿੱਤਰਵਾਂ ਅਤੇ ਸਪਸ਼ਟ ਮੂੰਹ ਮੁਹਾਂਦਰਾ ਹਾਲੀਂ ਨਸ਼ਰ ਨਹੀਂ ਕੀਤਾ ਗਿਆ ਹੈ। ਪਰ ਇੱਕ ਗੱਲ ਸਾਫ਼ ਹੈ, ਕਿ ਭਾਰਤੀ ਹਕੂਮਤ ਨਾਲ ਸਮਝੌਤਾ ਕਰ ਰਹੀ ਧਿਰ ਵੱਲੋਂ ਐਨ.ਐਸ.ਸੀ.ਐਨ. (ਆਈ.ਐਮ.) ਵਲੋਂ ਨਾਗਾ ਲੋਕਾਂ ਦੀ ਆਪਾ-ਨਿਰਣੇ, ਆਜ਼ਾਦੀ ਅਤੇ ਵੱਖਰੇ ਪ੍ਰਭੂਸੱਤਾ ਸਪੰਨ ਰਾਜ ਦੀ ਮੰਗ ਨੂੰ ਛੱਡ ਦਿੱਤਾ ਗਿਆ ਹੈ। ਭਾਰਤੀ ਸੰਵਿਧਾਨ ਤੇ ਰਾਜ ਦੀਆਂ ਲਛਮਣ ਰੇਖਾਵਾਂ ਦੇ ਅੰਦਰ-ਅੰਦਰ ਕੁਝ ਦੋਮ ਦਰਜੇ ਦੀਆਂ ਮੰਗਾਂ 'ਤੇ ਲੈਣ ਦੇਣ ਕਰਨਾ ਮੰਨ ਲਿਆ ਗਿਆ ਹੈ ਅਤੇ ਹਥਿਆਰਬੰਦ ਘੋਲ ਤੋਂ ਤੋਬਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਯਾਦ ਰਹੇ, ਕਿ ਭਾਰਤ ਦੇ ਉੱਤਰ-ਪੂਰਬੀ ਖਿਤੇ 'ਚ ਇੱਕ ਵੱਡੇ ਹਿੱਸੇ 'ਚ ਨਾਗਾ ਕਬਾਇਲੀ ਲੋਕ ਵਸਦੇ ਹਨ। ਇਨ੍ਹਾਂ ਦਾ ਰਹਿਣ-ਸਹਿਣ, ਸਮਾਜਿਕ ਰਸਮੋਂ-ਰਿਵਾਜ, ਸੰਸਥਾਵਾਂ, ਸਭਿਆਚਾਰ ਵੱਖਰੀ ਤੇ ਨਿਵੇਕਲੀ ਕਿਸਮ ਦਾ ਹੈ। ਇਨ੍ਹਾਂ ਲੋਕਾਂ ਵਲੋਂ ਆਪਣੇ ਆਪ ਨੂੰ ਭਾਰਤ ਦੇਸ਼ ਦਾ ਕਦੇ ਵੀ ਅੰਗ ਨਹੀਂ ਸਮਝਿਆ ਗਿਆ। ਇਨ੍ਹਾਂ ਵਲੋਂ ਬਰਤਾਨਵੀ ਬਸਤੀਵਾਦੀਆਂ ਦੀ ਅਧੀਨਗੀ ਨੂੰ ਠੁਕਰਾਉਦਿਆਂ, 19ਵੀ ਸਦੀ 'ਚ ਉਸ ਵਕਤ ਹਥਿਆਰਬੰਦ ਬਗਾਵਤ ਦਾ ਰਾਹ ਅਖਤਿਆਰ ਕੀਤਾ ਗਿਆ ਸੀ, ਜਦੋਂ ਬ੍ਰਹਮਪੁਤਰ ਘਾਟੀ 'ਚ ਆਹੋਮ ਬਾਦਸ਼ਾਹਤ (1hom Kingdom) 'ਤੇ ਕਬਜਾ ਕਰਨ ਤੋਂ ਬਾਅਦ ਉਨ੍ਹਾਂ ਵਲੋਂ ਨਾਗਾ ਪਹਾੜੀਆਂ ਨੂੰ ਸਰ ਕਰਨ ਦੀ ਮੁਹਿੰਮ ਚਲਾਈ ਗਈ। ਨਾਗਾ ਕਬਾਇਲੀ ਲੋਕਾਂ ਵਲੋਂ ਬਰਤਾਨਵੀ ਸਾਮਰਾਜੀ ਧਾੜਵੀਆਂ ਖਿਲਾਫ਼ ਹਥਿਆਰਬੰਦ ਟਾਕਰੇ ਦਾ ਬਿਗਲ ਵਜਾ ਦਿੱਤਾ ਗਿਆ। ਵਿਸ਼ੇਸ਼ ਕਰਕੇ ਕੋਹਿਮਾ ਸ਼ਹਿਰ ਤੋਂ 17 ਕਿਲੋਮੀਟਰ ਦੂਰ ਖਨੋਮਾ ਪਿੰਡ ਦੇ ਅੰਗਮੀ ਕਬੀਲਿਆਂ ਵਲੋਂ ਜਾਨ 'ਤੇ ਖੇਡਦਿਆਂ ਨਾਗਾ ਲੋਕਾਂ ਦੀ ਵੱਖਰੀ ਤੇ ਨਿਵੇਕਲੀ ਪਛਾਣ ਅਤੇ ਆਜ਼ਾਦੀ ਦਾ ਪਰਚਮ ਉੱਚਾ ਕੀਤਾ ਗਿਆ। ਅੱਜ ਵੀ ਇਸ ਪਿੰਡ 'ਚ ਲੱਗੀ ਤਖਤੀ 'ਤੇ ਇਹ ਲਿਖਿਆ ਮਿਲਦਾ ਹੈ '' ਨਾਗਾ ਹਿੰਦੂਸਤਾਨੀ ਨਹੀਂ ਹਨ। ਸਾਡਾ ਖਿੱਤਾਂ ਭਾਰਤੀ ਯੂਨੀਅਨ ਦਾ ਅੰਗ ਨਹੀਂ ਹੈ। ਅਸੀਂ ਹਰ ਕੀਮਤ 'ਤੇ ਅਤੇ ਹਮੇਸ਼ਾ ਇਸ ਨਿਵੇਕਲੇ ਸੱਚ ਨੂੰ ਬੁਲੰਦ ਰੱਖਾਂਗੇ ਅਤੇ ਇਸਦੀ ਰਾਖੀ ਕਰਾਂਗੇ।''
ਚਾਹੇ ਬਰਤਾਨਵੀ ਬਸਤੀਵਾਦੀਆਂ ਵਲੋਂ ਤਾਕਤ ਦੇ ਜ਼ੋਰ ਨਾਗਾ ਪਹਾੜੀਆਂ 'ਤੇ ਕਬਜਾ ਜਮਾ ਲਿਆ ਗਿਆ, ਪਰ ਨਾਗਾ ਲੋਕਾਂ ਵਲੋਂ ਉਨ੍ਹਾਂ ਦੀ ਅਧੀਨਗੀ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਗਿਆ। 1918 'ਚ ਨਾਗਾ ਕਬਾਇਲੀ ਲੋਕਾਂ ਵਲੋਂ ਨਾਗਾ ਕਲੱਬ ਨਾਂ ਦੀ ਜਥੇਬੰਦੀ ਬਣਾਈ ਗਈ। ਇਸ ਵਲੋਂ ਸਾਈਮਨ ਕਮਿਸ਼ਨ ਨੂੰ ਮੈਂਮੋਰੰਡਮ ਸੌਂਪਦਿਆਂ ਉਸ ਨੂੰ ਕਿਹਾ ਗਿਆ, ਕਿ ''ਸਾਨੂੰ ਪੁਰਾਣੇ ਸਮਿਆਂ ਵਾਂਗ ਆਪਣੀ ਹੋਣੀ ਖੁਦ ਤਹਿ ਕਰਨ ਲਈ ਇਕੱਲਿਆਂ ਛੱਡ ਦਿਓ।'' 1946 'ਚ ਖਨੋਮਾ ਪਿੰਡ ਨਾਲ ਸੰਬੰਧ ਰੱਖਣ ਵਾਲੇ ਕਬਾਇਲੀ ਆਗੂ ਅੰਗਮੀ ਜਾਪੂ ਫਿਜ਼ੋ ਦੀ ਅਗਵਾਈ ਹੇਠ ਨਾਗਾ ਨੈਸ਼ਨਲ ਕੌਂਸਲ (ਐਨ.ਐਨ.ਸੀ.) ਬਣਾਈ ਗਈ, ਜਿਸ ਵਲੋਂ 14 ਅਗਸਤ 1947 ਨੂੰ ਨਾਗਾਲੈਂਡ ਆਜ਼ਾਦੀ ਦਾ ਐਲਾਨ ਕਰ ਦਿੱਤਾ ਗਿਆ। ਨਾਗਾ ਨੈਸ਼ਨਲ ਕੌਂਸਲ ਦਾ ਨਿਸ਼ਾਨਾ ਨਾਗਾਲੈਂਡ ਨੂੰ ਇੱਕ ਪ੍ਰਭੂਸੱਤਾ ਸੰਪਨ ਮੁਲਕ ਬਣਾਉਣਾ ਸੀ। ਇਸ ਵਾਸਤੇ ਉਸ ਵਲੋਂ 1951 'ਚ ਇੱਕ ਰਿਫਰੈਂਡਮ ਕਰਵਾਇਆ ਗਿਆ। ਇਸ ਰਿਫਰੈਂਡਮ 'ਚ 99 ਪ੍ਰਤੀਸ਼ਤ ਨਾਗਾ ਲੋਕਾਂ ਵਲੋਂ ਨਾਗਾਲੈਂਡ ਦੀ ਆਜ਼ਾਦੀ ਦੇ ਹੱਕ 'ਚ ਭੁਗਤਿਆ ਗਿਆ। ਭਾਰਤੀ ਹਕੂਮਤ ਵਲੋਂ ਨਾਗਾ ਲੋਕਾਂ ਦੀਆਂ ਆਜ਼ਾਦ ਨਾਗਾਲੈਂਡ ਸਥਾਪਤ ਕਰਨ ਦੀਆਂ ਖਾਹਿਸ਼ਾਂ ਨੂੰ ਜਬਰੀ ਕੁਚਲਣ ਦਾ ਰਾਹ ਅਖਤਿਆਰ ਕੀਤਾ ਗਿਆ। ਇੱਕ ਪਾਸੇ ਉਨ੍ਹਾਂ ਨੂੰ ਗੱਲਬਾਤ ਰਾਹੀਂ ਮਾਮਲਾ ਨਿਬੇੜਨ ਦੇ ਝਾਂਸਿਆਂ 'ਚ ਉਲਝਾਉਣ ਦੇ ਯਤਨ ਆਰੰਭੇ ਗਏ, ਅਤੇ ਦੂਜੇ ਹੱਥ, ਹਥਿਆਰਬੰਦ ਬਲਾਂ ਨੂੰ ਨਾਗਾ ਲੋਕਾਂ ਦੀ ਹੱਕੀ ਲਹਿਰ ਨੂੰ ਦਰੜ ਸਿੱਟਣ ਲਈ ਝੋਕ ਦਿੱਤਾ ਗਿਆ।
ਭਾਰਤੀ ਹਾਕਮਾਂ ਵੱਲੋਂ ਅਖਤਿਆਰ ਕੀਤੇ ਜ਼ਾਬਰਾਨਾ ਢੰਗ ਤਰੀਕਿਆਂ ਨੇ ਨਾਗਾ ਨੈਸ਼ਨਲ ਕੌਂਸਲ ਦੇ ਸੱਦੇ 'ਤੇ ਨਾਗਾ ਲੋਕਾਂ ਵਲੋਂ 1952 ਦੀਆਂ ਆਮ ਚੋਣਾਂ ਦਾ ਮੁੰਕਮਲ ਬਾਈਕਾਟ ਕੀਤਾ ਗਿਆ। ਭਾਰਤੀ ਹਾਕਮਾਂ ਵਲੋਂ ਨਾਗਾ ਲੋਕਾਂ ਦੇ ਆਜ਼ਾਦੀ ਤੇ ਖੁਦਮੁਖਤਿਆਰੀ ਲਈ ਉਭਾਰ ਨੂੰ ਖੂਨ 'ਚ ਡਬੋਣ ਲਈ ਹੋਰ ਫੌਜੀ ਸ਼ਕਤੀਆਂ ਨੂੰ ਝੋਕਦਿਆਂ, ਨਾਗਾ ਪਹਾੜੀਆਂ ਨੂੰ ਫੌਜੀ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ। ਪਿੰਡਾਂ ਦੀ ਘੇਰਾਬੰਦੀ, ਫੜੋ-ਫੜੀ, ਮਾਰਕੁੱਟ, ਮਾਰਧਾੜ ਅਤੇ ਔਰਤਾਂ ਦੀ ਬੇਪਤੀ ਦਾ ਦੌਰ ਚਲਾ ਦਿੱਤਾ ਗਿਆ। ਇਸ ਹਾਲਤ ਦਾ ਟਾਕਰਾ ਕਰਨ ਲਈ ਨਾਗਾ ਨੈਸ਼ਨਲ ਕੌਂਸਲ ਵਲੋਂ 22 ਮਾਰਚ 1952 ਨੂੰ ਭੂਮੀਗਤ (ਅੰਡਰਗਰਾਊਂਡ) ਨਾਗਾ ਫੈਡਰਲ ਸਰਕਾਰ ਅਤੇ ਨਾਗਾ ਫੈਡਰਲ ਫੌਜ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ। ਭਾਰਤੀ ਹਾਕਮਾਂ ਦੇ ਲੂੰ-ਕੰਡੇ ਖੜ੍ਹੇ ਕਰਨ ਵਾਲੇ ਬੇਇੰਤਾਹ ਜਬਰ ਦਾ ਸਾਹਮਣਾ ਕਰਦਿਆਂ, ਨਾਗਾ ਲੋਕਾਂ ਵਲੋਂ ਅਸਰਦਾਰ ਹਥਿਆਰਬੰਦ ਟਾਕਰਾ ਜਾਰੀ ਰੱਖਿਆ ਗਿਆ। ਅਤੇ ਨਾਗਾ ਵਿਦਰੋਹ ਦੀ ਲਾਟ ਨੂੰ ਸ਼ੁਰੂ 'ਚ ਹੀ ਕਬਰਾਂ 'ਚ ਦਫਨਾਉਣ ਦਾ ਭਰਮ ਪਾਲਦੇ ਹਾਕਮਾਂ ਦੇ ਮਨਸੂਬਿਆਂ ਨੂੰ ਇੱਕ ਵਾਰੀ ਮਿੱਟੀ 'ਚ ਮਿਲਾ ਦਿੱਤਾ ਗਿਆ। ਭਾਰਤੀ ਫੌਜਾਂ ਨੂੰ ਬੇਲਗਾਮ ਨਾਦਰਸ਼ਾਹੀ ਅਖਤਿਆਰਾਂ ਨਾਲ ਲੈਸ ਕਰਨ ਲਈ ਨਹਿਰੂ ਹਕੂਮਤ ਵਲੋਂ 1958 'ਚ ਨਾਗਾ ਇਲਾਕਿਆਂ 'ਤੇ ਹਥਿਆਰਬੰਦ ਤਾਕਤਾਂ ਲਈ (ਵਿਸ਼ੇਸ਼ ਅਖਤਿਆਰ) ਕਾਨੂੰਨ ਮੜ੍ਹ ਦਿੱਤਾ ਗਿਆ, ਜਿਹੜਾ ਅਫਸਪਾ ਦੀ ਸ਼ਕਲ ਵਿੱਚ ਅੱਜ ਤੀਕ ਨਾ ਸਿਰਫ਼ ਸਾਰੇ ਉੱਤਰ-ਪੂਰਬੀ ਖਿੱਤੇ 'ਚ ਜਾਰੀ ਹੈ, ਸਗੋਂ ਜੰਮੂ-ਕਸ਼ਮੀਰ ਸਮੇਤ ਛਤੀਸ਼ਗੜ੍ਹ, ਝਾਰਖੰਡ, ਉੜੀਸਾ, ਆਂਧਰਾ, ਮੱਧ-ਪ੍ਰਦੇਸ਼, ਬਿਹਾਰ, ਮਹਾਂਰਾਸ਼ਟਰ ਸੂਬਿਆਂ 'ਚ ਸੀ. ਪੀ.ਆਈ. ਮਾਓਵਾਦੀ) ਦੀ ਅਗਵਾਈ ਹੇਠ ਚੱਲ ਰਹੇ ਹਥਿਆਰਬੰਦ ਘੋਲਾਂ ਨੂੰ ਕੁਚਲਣ ਲਈ ਇਸਦੀ ਰੱਜਵੀਂ ਵਰਤੋਂ ਕੀਤੀ ਜਾ ਰਹੀ ਹੈ।
ਭਾਰਤੀ ਹਾਕਮਾਂ ਵਲੋਂ ਐਨ ਸ਼ੁਰੂ ਤੋਂ ਨਾਗਾ ਲੋਕਾਂ ਦੀ ਆਜ਼ਾਦੀ ਲਈ ਲੜਾਈ ਨੂੰ ਜਬਰ ਰਾਹੀਂ ਕੁਚਲਣ ਦੇ ਨਾਲੋਂ ਨਾਲ ਗੱਲਬਾਤ ਦੇ ਵਿਹੁ-ਚੱਕਰ 'ਚ ਪਾਉਣ ਲਈ ਵਾਰ ਵਾਰ ਚਾਲਾਂ ਚੱਲੀਆਂ ਗਈਆਂ। ਗੱਲਬਾਤ ਦਾ ਪੈਂਤੜਾਂ ਅਖਤਿਆਰ ਕਰਨ ਪਿਛੇ ਭਾਰਤੀ ਹਾਕਮਾਂ ਦਾ ਮਕਸਦ ਨਾਗਾ ਲੋਕਾਂ 'ਚ ਭੰਬਲਭੂਸਾ ਖੜ੍ਹਾ ਕਰਨਾ, ਉਨ੍ਹਾਂ 'ਚ ਦੁਫੇੜ ਪਾਉਣਾ, ਲੀਡਰਸ਼ਿਪ ਦੇ ਕਮਜੋਰ ਹਿੱਸਿਆਂ ਨੂੰ ਭੁਚਲਾਕੇ ਲੜਾਈ ਦੀ ਲੀਹ ਤੋਂ ਲਾਉਣਾ ਅਤੇ ਆਜ਼ਾਦੀ ਦੀ ਲੜਾਈ ਨੂੰ ਸੱਟ ਮਾਰਨਾ ਸੀ। ਪਹਿਲਾਂ 29 ਜੂਨ 1947 ਨੂੰ ਆਸਾਮ ਦੇ ਰਾਜਪਾਲ ਸਰ ਅਕਬਰ ਹੈਦਰੀ ਵਲੋਂ ਦੋ ਅਖੌਤੀ ਨਰਮਦਲੀਏ ਆਗੂਆਂ ਟੀ ਸ਼ਾਖਰੀ ਅਤੇ ਅਲੀਬਾ ਇਮਤੀ ਨਾਲ 9 ਨੁਕਾਤੀ ਸਮਝੌਤਾ ਕੀਤਾ ਗਿਆ, ਜਿਸਨੂੰ ਐਨ.ਐਨ.ਸੀ. ਵਲੋਂ ਰੱਦ ਕਰ ਦਿੱਤਾ ਗਿਆ। 1963 'ਚ ਆਸਾਮ ਦੇ ਇੱਕ ਜ਼ਿਲੇ ਨਾਗਾਹਿੱਲਜ ਨੂੰ ਪੂਰੇ ਸੂਰੇ ਸੂਬੇ ਦਾ ਦਰਜਾਂ ਦੇ ਕੇ ਨਾਗਾ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ ਗਿਆ। ਅਗਲੇ ਵਰ੍ਹੇ ਅਪ੍ਰੈਲ 'ਚ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ 'ਚ ਸ਼ਾਂਤੀ ਮਿਸ਼ਨ ਬਣਾਇਆ ਗਿਆ। ਐਨ.ਐਨ.ਸੀ. ਨਾਲ 6 ਗੇੜਾਂ ਦੀ ਗੱਲਬਾਤ ਚੱਲੀ, ਪਰ ਬਿਨਾਂ ਕਿਸੇ ਸਾਰਥਿਕ ਹੱਲ ਦੇ ਇਹ ਗੱਲਬਾਤ ਫੇਲ੍ਹ ਹੋ ਗਈ ਅਤੇ ਨਾਗਾ ਲੋਕਾਂ ਦਾ ਹਥਿਆਰਬੰਦ ਸੰਘਰਸ਼ ਜਾਰੀ ਰਿਹਾ। ਆਖਰ 1975 ਨੂੰ ਐਨ.ਐਨ. ਸੀ ਦੇ ਇੱਕ ਹਿੱਸੇ ਅਤੇ ਕੇਂਦਰੀ ਹਕੂਮਤ ਦਰਮਿਆਨ ਸ਼ਿਲੋਗ ਸਮਝੌਤਾ ਸਹੀਬੰਦ ਕੀਤਾ ਗਿਆ, ਜਿਸ ਅਨੁਸਾਰ ਭਾਰਤੀ ਸੰਵਿਧਾਨ ਦੇ ਅੰਦਰ 2 ਮਾਮਲੇ ਨਜਿੱਠਣ ਅਤੇ ਹਥਿਆਰ ਸੁੱਟਣ ਦਾ ਐਲਾਨ ਕੀਤਾ ਗਿਆ। ਥੂਇੰਗਲਿੰਗ ਮੂਈਵਾਹ ਦੀ ਆਗਵਾਈ ਹੇਠਲੇ ਐਨ.ਐਨ.ਸੀ. ਦੇ ਹਿੱਸਿਆਂ ਵਲੋਂ ਇਸ ਗੋਡੇ ਟੇਕੂ ਸਮਝੌਤੇ ਨੂੰ ਮੰਨਣ ਤੋਂ ਇਨਕਾਰ ਕਰਦਿਆਂ, ਲੜਾਈ ਨੂੰ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ। ਉਸ ਵਲੋਂ ਇਸਾਕ ਚਿਸੀ ਸਵੂਅ ਅਤੇ ਐੱਸ.ਐੱਸ. ਖਪਲਾਂਗ ਨੂੰ ਨਾਲ ਲੈਂਦਿਆਂ, ਨੈਸ਼ਨਲ ਸੋਸ਼ਲਿਸਟ ਕੌਂਸਲ ਆਫ਼ ਨਾਗਾਲੈਂਡ ਦਾ ਐਲਾਨ ਕਰ ਦਿੱਤਾ ਗਿਆ।
ਐਨ.ਐਸ.ਸੀ.ਐਨ. ਵਲੋਂ ''ਵਡੇਰਾ ਨਾਗਾਲਿਮ'' ਦੇ ਜਾਰੀ ਨਕਸ਼ੇ ਮੁਤਾਬਿਕ ਇਸਦਾ ਕੁਲ ਰਕਬਾ 1,20,000 ਵਰਗ ਕਿਲੋਮੀਟਰ ਬਣਦਾ ਹੈ। ਜਦੋਂ ਕਿ ਨਾਗਾਲੈਂਡ ਸੂਬੇ ਦਾ ਰਕਬਾ 16,527 ਵਰਗ ਕਿਲੋਮੀਟਰ ਹੈ। ਇਸ ਨਕਸ਼ੇ 'ਚ ਆਸਾਮ, ਅਰੁਣਾਂਚਲ ਅਤੇ ਮਨੀਪੁਰ ਦੇ ਇਲਾਕਿਆਂ ਤੋਂ ਇਲਾਵਾਂ ਮੀਆਂਮਾਰ (ਬਰਮਾ) ਦੇ ਇੱਕ ਵੱਡੇ ਇਲਾਕੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਾਗਾਲੈਂਡ ਦੀ ਵਿਧਾਨ ਸਭਾ ਵਲੋਂ ''ਵਡੇਰਾ ਨਾਗਾਲਿਮ'' ਦੀ ਮੰਗ 'ਤੇ ਪੰਜ ਵਾਰ ਸਹੀ ਪਾਈ ਜਾ ਚੁੱਕੀ ਹੈ।
1988 'ਚ ਨੈਸ਼ਨਲ ਸੌਸ਼ਲਿਸ਼ਟ ਕੌਸਲ ਆਫ਼ ਨਾਗਾਲੈਂਡ 'ਚ ਦੁਫੇੜ ਪੈਣ ਮਗਰੋਂ ਇਹ ਦੋ ਭਾਗਾਂ 'ਚ ਵੰਡੀ ਗਈ। ਇੱਕ ਇਸਾਕ ਚਿਸੀ ਸਵੂਅ ਅਤੇ ਟੀ-ਮੂਈਵਾਹ ਦੀ ਅਗਵਾਈ ਹੇਠਲੀ ਨੈਸ਼ਨਲ ਕੌਂਸਲ ਆਫ਼ ਨਾਗਾਲੈਂਡ (ਆਈ. ਐਮ.) ਅਤੇ ਦੂਜੀ ਖੋਲੇ ਕੋਨੀਆਕ ਤੇ ਐਸ.ਐਸ. ਖਪਲਾਂਗ ਦੀ ਅਗਵਾਈ ਹੇਠਲੀ ਨੈਸ਼ਨਲ ਸ਼ੋਸ਼ਲਿਸਟ ਕੌਂਸਲ ਆਫ਼ ਨਾਗਾਲੈਂਡ (ਕੇ) ਦੇ ਨਾਂ ਨਾਲ ਜਾਣੀ ਜਾਣ ਲੱਗੀ। ਭਾਰਤੀ ਹਾਕਮਾਂ ਵਲੋਂ ਇਨ੍ਹਾਂ ਨੂੰ ਗੱਲਬਾਤ ਦੇ ਗਧੀਗੇੜ 'ਚ ਉਲਝਾਉਣ ਲਈ ਫਿਰ ਕੋਸ਼ਿਸ਼ਾਂ ਆਰੰਭੀਆਂ ਗਈਆਂ। ਅਖੀਰ 25 ਜੁਲਾਈ 1997 ਨੂੰ ਭਾਰਤੀ ਹਕੂਮਤ ਅਤੇ ਐਨ.ਐਸ. ਸੀ. ਐਨ. (ਆਈ. ਐਮ) ਦਰਮਿਆਨ ਗੋਲੀਬੰਦੀ ਕਰਨ ਦਾ ਸਮਝੌਤਾ ਹੋ ਗਿਆ ਜਿਹੜਾ! ਅਗਸਤ 1997 ਨੂੰ ਅਮਲ 'ਚ ਆ ਗਿਆ। ਇਸ ਤੋਂ ਬਾਦ ਹਕੂਮਤ ਵਲੋਂ ਐਨ.ਐਸ.ਸੀ.ਐਨ (ਕੇ.) ਨਾਲ ਵੀ 2001 ਵਿੱਚ ਜਾ ਕੇ ਗੋਲੀਬੰਦੀ ਕਰਨ ਦਾ ਸਮਝੌਤਾ ਸਹੀਬੰਦ ਕਰ ਲਿਆ ਗਿਆ। ਗੋਲੀਬੰਦੀ ਸਮਝੌਤਾ ਚਾਹੇ ਦੋਵਾਂ ਧੜਿਆਂ ਨਾਲ ਕੀਤਾ ਗਿਆ, ਪਰ ਭਾਰਤੀ ਹਾਕਮਾਂ ਵੱਲੋਂ ਗੱਲਬਾਤ ਅਸਲ ਵਿੱਚ, ਐਨ.ਐਸ.ਸੀ.ਐਨ.(ਆਈ.ਐਮ.) ਨਾਲ ਹੀ ਚਲਾਈ ਗਈ। ਇਸ ਨਾਲ ਗੱਲਬਾਤ ਦੇ 80 ਗੇੜ ਚਲਾਏ ਗਏ ਅਤੇ ਇਸ ਲਮਕਵੀਂ ਗੱਲਬਾਤ ਦਾ ਨਤੀਜਾ ਮੌਜੂਦਾ ਸਮਝੌਤਾ ਸਹੀਬੰਦ ਕਰਨ ਵਿੱਚ ਨਿਕਲਿਆ। ਖਪਲਾਂਗ ਧੜੇ ਵੱਲੋਂ ਇਸ ਸਾਲ ਮਾਰਚ ਮਹੀਨੇ ਵਿੱਚ ਸਰਕਾਰ ਨਾਲ ਕੀਤਾ ਗੋਲੀਬੰਦੀ ਦਾ ਸਮਝੌਤਾ ਤੋੜਦਿਆਂ, ਹਥਿਆਰਬੰਦ ਲੜਾਈ ਨੂੰ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਸੀ। ਉਸ ਵੱਲੋਂ ਹਕੂਮਤ ਨਾਲ ਹੋÎਏ ਮੌਜੂਦਾ ਸਮਝੌਤੇ ਨੂੰ ਪ੍ਰਵਾਨ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਮੋਦੀ ਹਕੂਮਤ ਵੱਲੋਂ ਕੀਤਾ ਇਹ ਸਮਝੌਤਾ ਜਿੱਥੇ ਭਾਰਤੀ ਹਾਕਮਾਂ ਦੇ ਹੱਕ ਵਿੱਚ ਭੁਗਤਦਾ ਹੈ, ਉੱਥੇ ਇਹ ਨਾਗਾ ਲੋਕਾਂ ਦੀ ਆਜ਼ਾਦੀ ਤੇ ਖੁਦਮੁਖਤਿਆਰੀ ਲਈ ਲੜਾਈ, ਜੰਮੂ-ਕਸ਼ਮੀਰ ਸਮੇਤ ਉੱਤਰੀ-ਪੂਰਬੀ ਖਿੱਤੇ ਦੀਆਂ ਕੌਮੀਅਤਾਂ ਦੀ ਕੌਮੀ ਆਪਾ-ਨਿਰਣੇ ਲਈ ਜੱਦੋਜਹਿਦਾਂ ਅਤੇ ਮੁਲਕ ਦੀ ਸਮੁੱਚੀ ਇਨਕਲਾਬੀ ਜਮਹੁਰੀ ਲਹਿਰ ਲਈ ਨਾਂਹ-ਪੱਖੀ ਅਰਥ-ਸੰਭਾਵਨਾਵਾਂ ਰੱਖਦਾ ਹੈ।
ਪਹਿਲੇ-ਪ੍ਰਿਥਮੇ— ਇਸ ਸਮਝੌਤੇ ਵਿੱਚ ਐਨ.ਐਸ.ਸੀ.ਐਨ.(ਆਈ.ਐਮ.) ਵੱਲੋਂ ਭਾਰਤੀ ਸੰਵਿਧਾਨ ਦੀ ਸਰਦਾਰੀ ਨੂੰ ਕਬੂਲ ਕਰਦਿਆਂ, ਹਥਿਆਰ ਸੁੱਟਣ ਅਤੇ ਆਜ਼ਾਦ ਅਤੇ ਪ੍ਰਭੂਸੱਤਾ ਸੰਪਨ ਰਾਜ ''ਵਡੇਰਾ ਨਾਗਾਲਿਮ'' ਦੀ ਮੰਗ ਨੂੰ ਤਿਆਗਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਭਾਰਤੀ ਸੰਵਿਧਾਨ ਦੀਆਂ ਲਛਮਣ ਰੇਖਾਵਾਂ ਅੰਦਰ 'ਆਜ਼ਾਦੀ ਅਤੇ ਖੁਦਮੁਖਤਿਆਰੀ ਮਾਨਣ ਅਤੇ ਨਿਵੇਕਲੀ ਨਾਗਾ ਪਛਾਣ ਤੇ ਹਸਤੀ ਨੂੰ ਬਰਕਰਾਰ ਰੱਖਣ ਤੇ ਪ੍ਰਫੁੱਲਤ ਕਰਨ' ਦਾ ਧੋਖੇ ਭਰਿਆ ਰਾਹ ਚੁਣ ਲਿਆ ਗਿਆ ਹੈ। ਭਾਰਤੀ ਹਾਕਮਾਂ ਵੱਲੋਂ ਮੁਲਕ ਦੀਆਂ ਦਰਜ਼ਨਾਂ ਕੌਮੀਅਤਾਂ 'ਤੇ ਜਬਰੀ ਮੜ੍ਹੀ ਗਈ ''ਦੇਸ਼ ਦੀ ਏਕਤਾ ਤੇ ਅਖੰਡਤਾ'' ਅਤੇ ਨਕਲੀ ''ਭਾਰਤੀ ਕੌਮ'' ਦਾ ਕਸਿਆ ਸਿਕੰਜੇ ਹੇਠ ਵੱਖ ਵੱਖ ਕੌਮੀਅਤਾਂ, ਕਬੀਲਾਈ ਤੇ ਘੱਟ-ਗਿਣਤੀ ਭਾਈਚਾਰਿਆਂ ਦੀ ਕੌਮੀ, ਕਬੀਲਾਈ ਤੇ ਭਾਈਚਾਰਕ ਹੋਂਦ, ਸਮਾਜਿਕ-ਸਭਿਆਚਾਰਕ ਪਛਾਣ, ਹਸਤੀ ਤੇ ਸ਼ਾਨ ਕਦਾਚਿਤ ਵੀ ਸੁਰੱਖਿਅਤ ਨਹੀਂ ਰਹਿ ਸਕਦੇ। ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ., ਬਜਰੰਗ ਦਲ ਤੇ ਹਿੰਦੂ ਸ਼ਾਵਨਵਾਦੀ ਜਥੇਬੰਦੀਆਂ ਦੇ ''ਹਿੰਦੂਤਵਾ'' ਦੀ ਫਾਸ਼ੀ ਵਿਚਾਰਧਾਰਾ 'ਤੇ ਟਿਕੇ ''ਹਿੰਦੂ-ਰਾਸ਼ਟਰਵਾਦ'' ਦੇ ਨਾਹਰੇ ਦੀ ਪੈਰੋਕਾਰ ਮੋਦੀ ਸਰਕਾਰ ਦੀ ਛਤਰਛਾਇਆ ਹੇਠ ਅਜਿਹੀ ਕੌਮੀ, ਕਬੀਲਾਈ ਅਤੇ ਭਾਈਚਾਰਕ ਹੋਂਦ, ਪਛਾਣ ਅਤੇ ਸ਼ਾਨ ਦਾ ਕੀ ਬਣਨਾ ਹੈ— ਇਹ ਗੱਲ ਵਿਆਖਿਆ ਦੀ ਮੰਗ ਨਹੀਂ ਕਰਦੀ। ਇਸ ਲਈ ਨਾਗਾਲੈਂਡ ਦੀ ਖਰੀ ਆਜ਼ਾਦੀ ਅਤੇ ਆਪਾs sਨਿਰਣੇ ਲਈ ਜੂਝਦੀ ਜਨਤਾ ਅਤੇ ਉਹਨਾਂ ਦੀ ਲੀਡਰਸ਼ਿੱਪ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਮੌਜੂਦਾ ਸਮਝੌਤਾ ਵੀ ਪਹਿਲੇ ਸਮਝੌਤਿਆਂ ਵਾਂਗ ਨਾਗਾ ਲੋਕਾਂ ਦੇ ਹਥਿਆਰਬੰਦ ਘੋਲ ਦੀਆਂ ਸਫਾਂ ਵਿੱਚ ਪਾਟਕ ਪਾਉਣ, ਨਾਗਾ ਲੋਕਾਂ ਵਿੱਚ ਭੰਬਲਭੂਸੇ ਪਾ ਕੇ ਉਹਨਾਂ ਦੀ ਏਕਤਾ ਨੂੰ ਲੀਰੋਲੀਰ ਕਰਨ ਅਤੇ ਉਹਨਾਂ ਦੀ ਆਜ਼ਾਦੀ ਦੀ ਲੜਾਈ 'ਤੇ ਸੱਟ ਮਾਰਨ ਲਈ ਚੱਲੀ ਪੈਂਤੜਾਚਾਲ ਹੈ। ਇਸਦਾ ਹਸ਼ਰ ਵੀ ਪਹਿਲੇ ਸਮਝੌਤਿਆਂ ਵਰਗਾ ਹੀ ਹੋਣਾ ਹੈ।
ਦੂਜੀ ਗੱਲ— ਨਾਗਾ ਲੋਕਾਂ ਦੀ ਆਜ਼ਾਦੀ ਲਈ ਚੱਲਦੀ ਹਥਿਆਰਬੰਦ ਲੜਾਈ 'ਚੋਂ ਇੱਕ ਵੱਡੀ ਤੇ ਤਾਕਤਵਰ ਧਿਰ ਨੂੰ ਇਸ ਸਮਝੌਤੇ ਰਾਹੀਂ ਹਥਿਆਰ ਸੁੱਟਣ ਅਤੇ ਲੜਾਈ ਤੋਂ ਲਾਂਭੇ ਕਰਨ ਦਾ ਰਾਹ ਸਾਫ ਕਰ ਲਿਆ ਗਿਆ ਹੈ। ਇਸ ਤਰ੍ਹਾਂ, ਭਾਰਤੀ ਹਾਕਮਾਂ ਵੱਲੋਂ ਜਿੱਥੇ ਮੁਲਕ ਭਰ ਅੰਦਰ ਕੌਮੀ ਆਪਾ-ਨਿਰਣੇ ਤੇ ਆਜ਼ਾਦੀ ਲਈ ਜੂਝਦੀਆਂ ਅਤੇ ਨਵ-ਜਮਹੂਰੀ ਇਨਕਲਾਬ ਲਈ ਲੜਦੀਆਂ ਲਹਿਰਾਂ ਦੀ ਕੁੱਲ ਮਿਲਵੀਂ ਹਥਿਆਰਬੰਦ ਤਾਕਤ ਨੂੰ ਕਮਜ਼ੋਰ ਕਰਨ (ਚਾਹੇ ਵਕਤੀ ਹੀ ਸਹੀ) ਵਿੱਚ ਸਫਲਤਾ ਹਾਸਲ ਕਰ ਲਈ ਗਈ ਹੈ, ਉੱਥੇ ਇਸ ਪਾਸਿਉਂ ਵਿਹਲੀਆਂ ਕੀਤੀਆਂ ਜਾਣ ਵਾਲੀਆਂ ਹਥਿਆਰਬੰਦ ਤਾਕਤਾਂ ਨੂੰ ਕੌਮੀ ਆਪਾ-ਨਿਰਣੇ ਅਤੇ ਖੁਦਮੁਖਤਿਆਰੀ ਲਈ ਜੂਝਦੀਆਂ ਲਹਿਰਾਂ ਅਤੇ ਇਨਕਲਾਬੀ ਲਹਿਰ 'ਤੇ ਪਹਿਲੋਂ ਹੀ ਜਾਰੀ ਹਮਲੇ ਵਿੱਚ ਝੋਕਣ ਦੀ ਮੁਹਲਤੀ ਅਰਸਾ (ਸਾਜਗਾਰ ਅਰਸਾ) ਹਾਸਲ ਕਰ ਲਿਆ ਗਿਆ। ਸਿੱਟੇ ਵਜੋਂ, ਇਹਨਾਂ ਲਹਿਰਾਂ 'ਤੇ ਹਕੂਮਤੀ ਜਬਰ ਦਾ ਹੱਲਾ ਹੋਰ ਤੇਜ਼ ਹੋਣਾ ਹੈ।
ਤੀਜਾ— ਇਸ ਸਮਝੌਤੇ ਨੇ ਵੱਖ ਵੱਖ ਕੌਮੀਅਤਾਂ, ਵਿਸ਼ੇਸ਼ ਕਰਕੇ ਉੱਤਰ-ਪੂਰਬੀ ਖਿੱਤੇ ਦੀਆਂ ਕੌਮੀਅਤਾਂ ਦੀ ਜਨਤਾ ਦੀਆਂ ਉਤਲੀਆਂ ਤੇ ਦਰਮਿਆਨੀਆਂ ਪਰਤਾਂ ਦੀ ਡਾਵਾਂਡੋਲਤਾ ਅਤੇ ਸਮਝੌਤਾਕਰੂ ਭਾਵਨਾਵਾਂ ਨੂੰ ਹਵਾ ਦੇਣੀ ਹੈ, ਜਿਸ ਕਰਕੇ ਲੀਡਰਸ਼ਿੱਪ ਦੇ ਕਮਜ਼ੋਰ ਹਿੱਸਿਆਂ 'ਤੇ ਇਸਦਾ ਦਬਾਅ ਵਧਣਾ ਹੈ ਅਤੇ ਉਹਨਾਂ ਵੱਲੋਂ ਸਮਝੌਤੇ ਲਈ ਅਹੁਲਣ ਦਾ ਅਮਲ ਤੇਜ਼ ਹੋਣਾ ਹੈ। ਇੱਕ ਹੱਥ ਜਾਬਰ ਹੱਲਾ ਤੇਜ ਕਰਨ ਅਤੇ ਦੂਜੇ ਹੱਥ, ਕਮਜ਼ੋਰ ਤੇ ਥਿੜਕਵੇਂ ਹਿੱਸਿਆਂ ਵੱਲ ਗੱਲਬਾਤ ਦਾ ਜਾਲ ਸੁੱਟਦਿਆਂ, ਲਹਿਰ ਨੂੰ ਕਮਜ਼ੋਰ ਕਰਨ ਦੀਆਂ ਗੁੰਜਾਇਸ਼ਾਂ ਮੁਹੱਈਆ ਹੋਣੀਆਂ ਹਨ।
ਅਕਤੂਬਰ ਇਨਕਲਾਬ ਦੀ 98ਵੀਂ ਵਰ੍ਹੇਗੰਢ 'ਤੇ-
1905 ਦੇ ਇਨਕਲਾਬ 'ਤੇ ਲੈਨਿਨ ਦੀ ਤਕਰੀਰ ਦੇ ਕੁੱਝ ਅੰਸ਼
..ਨਾਲ ਹੀ ਰੂਸੀ ਇਨਕਲਾਬ ਇੱਕ ਪ੍ਰੋਲੇਤਾਰੀ ਇਨਕਲਾਬ ਸੀ, ਸਿਰਫ ਇਸੇ ਲਈ ਨਹੀਂ ਕਿ ਪ੍ਰੋਲੇਤਾਰੀ ਸਭ ਤੋਂ ਵੱਡੀ ਤਾਕਤ ਸੀ, ਲਹਿਰ ਦਾ ਮੁਹਰੈਲ ਦਸਤਾ ਸੀ, ਸਗੋਂ ਇਸ ਲਈ ਵੀ ਕਿ ਖਾਸ ਤੌਰ 'ਤੇ ਜੱਦੋਜਹਿਦ ਦਾ ਪ੍ਰੋਲੇਤਾਰੀ ਸਾਧਨ ਭਾਵ ਹੜਤਾਲ— ਉਹ ਸਭ ਤੋਂ ਵੱਡਾ ਹਥਿਆਰ ਸੀ, ਜੋ ਜਨਤਾ ਨੂੰ ਉਭਾਰਨ ਲਈ ਵਰਤਿਆ ਗਿਆ ਤੇ ਇਹ ਫੈਸਲਾਕੁਨ ਵਾਕਿਆਤ ਦੇ ਇਸ ਲਹਿਰ-ਵਰਗੇ ਚੜ੍ਹਾਅ ਵਿੱਚ ਇੱਕ ਖਾਸ ਗੱਲ ਸੀ।
...ਇਸ ਲਹਿਰ ਦਾ ਇੱਕ ਖਾਸ ਲੱਛਣ ਉਹ ਸ਼ਕਲ ਸੀ, ਜਿਸ ਵਿੱਚ ਇਨਕਲਾਬ ਦੇ ਦੌਰਾਨ ਆਰਥਿਕ ਹੜਤਾਲਾਂ ਰਾਜਸੀ ਹੜਤਾਲਾਂ ਨਾਲ ਇੱਕ-ਮਿੱਕ ਹੋ ਗਈਆਂ।
...ਜਨਤਾ ਦੀ ਹਕੀਕੀ ਤਾਲੀਮ ਨੂੰ ਖੁਦ ਜਨਤਾ ਦੀ ਆਜ਼ਾਦ, ਰਾਜਸੀ ਅਤੇ ਖਾਸ ਕਰਕੇ ਇਨਕਲਾਬੀ ਜੱਦੋਜਹਿਦ ਤੋਂ ਕਦੇ ਵੀ ਵੱਖ ਨਹੀਂ ਕੀਤਾ ਜਾ ਸਕਦਾ। ਸਿਰਫ ਜੱਦੋਜਹਿਦ ਹੀ ਲੁੱਟੀ ਜਾਂਦੀ ਜਮਾਤ ਨੂੰ ਸਿੱਖਿਆ ਦਿੰਦੀ ਹੈ। ਸਿਰਫ ਜੱਦੋਜਹਦਿ ਹੀ ਜਨਤਾ ਨੂੰ ਉਸਦੀ ਆਪਣੀ ਤਾਕਤ ਦੀਆਂ ਬੁਲੰਦੀਆਂ ਜ਼ਾਹਰ ਕਰਵਾਉਂਦੀ ਹੈ, ਉਸਦੇ ਦੁਮੇਲ ਨੂੰ ਚੌੜਾ ਕਰਦੀ ਹੈ, ਉਸਦੀ ਯੋਗਤਾ ਨੂੰ ਵਧਾਉਂਦੀ ਹੈ, ਉਸਦੇ ਦਿਮਾਗ ਨੂੰ ਸਾਫ ਕਰਦੀ ਹੈ, ਉਸਦੇ ਇਰਾਦੇ ਨੂੰ ਬਣਾਉਂਦੀ ਹੈ;’ ਤੇ ਇਸ ਲਈ ਪਿਛਾਂਹ-ਖਿੱਚੂਆਂ ਤੱਕ ਨੂੰ ਮੰਨਣਾ ਪੈਂਦਾ ਹੈ ਕਿ 1905 ਦੇ ਜੱਦੋਜਹਿਦ ਦੇ ਸਾਲ ਨੇ ਜਿਹਨੂੰ ''ਪਾਗਲ ਸਾਲ'' ਕਿਹਾ ਗਿਆ ਹੈ, ਪੱਕੇ ਤੌਰ 'ਤੇ ਪੁਰਾਤਨ ਪਛੜੇ ਹੋਏ ਰੂਸ ਨੂੰ ਦਫਨਾ ਦਿੱਤਾ।
....ਵੱਡੀ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਉਹ ਵੱਡੇ ਜ਼ਮੀਨ-ਮਾਲਕਾਂ 'ਤੇ ਹਮਲੇ ਕਰਦੇ ਸਨ, ਉਹਨਾਂ ਦੇ ਮਹਲਾਂ ਤੇ ਜਾਗੀਰਾਂ ਨੂੰ ਅੱਗਾਂ ਲਾਉਂਦੇ ਸਨ ਅਤੇ ਉਹਨਾਂ ਦੇ ਜ਼ਖੀਰਿਆਂ ਨੂੰ ਲੁੱਟਦੇ ਸਨ, ਅਨਾਜ ਤੇ ਹੋਰ ਖੁਰਾਕ ਦਾ ਸਾਮਾਨ ਜ਼ਬਤ ਕਰਦੇ ਸਨ, ਪੁਲਸੀਆਂ ਨੂੰ ਕਤਲ ਕਰਦੇ ਸਨ ਤੇ ਇਹ ਮੰਗ ਕਰਦੇ ਸਨ ਕਿ ਨਵਾਬਾਂ ਦੇ ਕਬਜ਼ੇ ਵਿੱਚ ਭਾਰੀਆਂ ਜਾਗੀਰਾਂ ਲੋਕਾਂ ਨੂੰ ਦੇ ਦਿੱਤੀਆਂ ਜਾਣ।
..ਇਨਕਲਾਬ ਦੇ ਦੌਰਾਨ ਸਮੁੰਦਰੀ ਬੇੜੇ ਤੇ ਫੌਜ ਵਿੱਚ ਬਗਾਵਤਾਂ ਦੀ ਇੱਕ ਲੜੀ ਫੁੱਟ ਪਈ। ਰੂਸ ਦੇ ਸਭਨਾਂ ਹਿੱਸਿਆਂ ਵਿੱਚ ਕਿਸਾਨ ਲਹਿਰਾਂ ਤੇ ਹੜਤਾਲਾਂ ਦੀ ਇੱਕ ਸੱਜਰੀ ਲਹਿਰ ਦਾ ਸਾਥ ਫੌਜਾਂ ਵਿੱਚ ਬਗਾਵਤਾਂ ਨੇ ਦਿੱਤਾ। ਇਹਨਾਂ 'ਚੋਂ ਸਭ ਤੋਂ ਮਜਬੂਤ ਬਲੈਕ-ਸੀ (ਕਾਲਾ ਸਾਗਰ) ਦੇ ਕਰੂਜ਼ਰ (ਜੰਗੀ ਜਹਾਜ਼) ਪ੍ਰਿੰਸ ਪੋਟੈਮਕਿਨ ਦੀ ਬਗਾਵਤ ਹੈ। ਇਸ ਜਹਾਜ਼ ਉੱਤੇ ਬਾਗੀਆਂ ਨੇ ਕਬਜ਼ਾ ਕਰ ਲਿਆ ਤੇ ਉਡੇਸਾ ਵਿਖੇ ਇਨਕਲਾਬ ਵਿੱਚ ਹਿੱਸਾ ਲਿਆ। ਇਨਕਲਾਬ ਦੀ ਹਾਰ ਪਿੱਛੋਂ, ਤੇ ਹੋਰਨਾਂ ਬੰਦਰਗਾਹਾਂ (ਮਿਸਾਲ ਵਜੋਂ ਕਰੀਮੀਆ ਵਿੱਚ ਫਿਓਡੋਸੀਆ) 'ਤੇ ਕਬਜ਼ਾ ਕਰਨ ਦੇ ਯਤਨ ਅਸਫਲ ਹੋਣ ਪਿੱਛੋਂ, ਇਸ ਨੇ ਕਾਂਸਟੈਂਜ਼ਾਂ ਵਿੱਚ ਰੁਮਾਨਵੀ ਅਧਿਕਾਰੀਆਂ ਅੱਗੇ ਹਥਿਆਰ ਸੁੱਟ ਦਿੱਤੇ।
..1905 ਦਾ ਇਤਿਹਾਸ ਬਿਲਕੁੱਲ ਵੱਖਰੀ ਤਸਵੀਰ ਪੇਸ਼ ਕਰਦਾ ਹੈ। ਅਫਸਰਾਂ ਦਾ ਰਉਂ ਸਿਵਾਏ ਕੁੱਝ ਦੇ, ਜਾਂ ਬੁਰਜੂਆ-ਲਿਬਰਲ ਸੁਧਾਰਵਾਦੀ ਸੀ ਜਾਂ ਖੁੱਲ੍ਹੇ ਤੌਰ 'ਤੇ ਇਨਕਲਾਬ ਵਿਰੋਧੀ ਸੀ। ਫੌਜੀ ਵਰਦੀ ਵਿੱਚ ਮਜ਼ਦੂਰ ਤੇ ਕਿਸਾਨ ਬਗਾਵਤਾਂ ਦੀ ਰੂਹ ਸਨ, ਬਗਾਵਤਾਂ ਲੋਕਾਂ ਦੀ ਲਹਿਰ ਬਣ ਗਈਆਂ। ਰੂਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਲਹਿਰ ਲੁੱਟੇ-ਖਸੁੱਟੇ ਜਾਂਦੇ ਲੋਕਾਂ ਦੀ ਬਹੁਗਿਣਤੀ ਵਿੱਚ ਫੈਲ ਗਈ। ਪਰ ਇੱਕ ਪਾਸੇ, ਜਨਤਾ ਵਿੱਚ ਦ੍ਰਿੜਤਾ ਤੇ ਇਰਾਦੇ ਦੀ ਘਾਟ ਸੀ, ਉਹਨਾਂ ਨੂੰ ਭੋਲੇ ਵਿਸ਼ਵਾਸ਼ ਦਾ ਰੋਗ ਬਹੁਤ ਜ਼ਿਆਦਾ ਚੁੰਬੜਿਆ ਹੋਇਆ ਸੀ, ਦੂਜੇ ਪਾਸੇ ਲਹਿਰ ਅੰਦਰ ਫੌਜੀ ਵਰਦੀ ਵਿੱਚ ਇਨਕਲਾਬੀ ਸੋਸ਼ਲ-ਡੈਮੋਕਰੈਟਿਕ ਵਰਕਰਾਂ ਦੀ ਜਥੇਬੰਦੀ ਦੀ ਘਾਟ ਸੀ। ਸਿਪਾਹੀਆਂ ਵਿੱਚ ਆਪਣੇ ਆਪ ਨੂੰ ਲੀਡਰਸ਼ਿੱਪ ਸੰਭਾਲ ਲੈਣ ਦੀ ਯੋਗਤਾ ਦੀ ਘਾਟ ਸੀ, ਆਪਣੇ ਆਪ ਨੂੰ ਇਨਕਲਾਬੀ ਫੌਜ ਦੀ ਸਰਦਾਰੀ ਕਰਨ ਤੇ ਸਰਕਾਰੀ ਅਧਿਕਾਰੀਆਂ ਦੇ ਖਿਲਾਫ ਹਮਲਾ ਸ਼ੁਰੂ ਕਰਨ ਦੀ ਯੋਗਤਾ ਦੀ ਕਮੀ ਸੀ।
.ਹਰ ਤਰ੍ਹਾਂ ਨਾਲ, 1871 ਦੇ ਪੈਰਿਸ ਕਮਿਊਨਿ ਵਾਂਗ ਰੂਸੀ ਇਨਕਲਾਬ ਦਾ ਇਤਿਹਾਸ ਹੌਲੀ ਤਰ੍ਹਾਂ ਇਹ ਸਿੱਖਿਆ ਦਿੰਦਾ ਹੈ ਕਿ ਫੌਜ-ਸ਼ਾਹੀ ਕਦੇ ਵੀ ਕਿਸੇ ਹਾਲਤ ਵਿੱਚ ਵੀ, ਸਿਵਾਏ ਕੌਮੀ ਫੌਜ ਦੇ ਇੱਕ ਹਿੱਸੇ ਦੇ ਦੂਜੇ ਹਿੱਸੇ ਦੇ ਖਿਲਾਫ ਇੱਕ ਜੇਤੂ ਜੱਦੋਜਹਿਦ ਦੇ— ਨਾ ਤਾਂ ਹਰਾਈ ਜਾ ਸਕਦੀ ਹੈ ਨਾ ਤਬਾਹ ਕੀਤੀ ਜਾ ਸਕਦੀ ਹੈ। ਫੌਜ-ਸ਼ਾਹੀ ਨੂੰ ਸਿਰਫ ਦੋਸ਼ੀ ਠਹਿਰਾਣਾ, ਬੁਰਾ ਕਹਿਣ ਤੇ ''ਠੁਕਰਾਣਾ'' ਕਾਫੀ ਨਹੀਂ ਹੈ, ਇਸਦੇ ਤੇ ਨੁਕਤਾਚੀਨੀ ਕਰਨਾ ਅਤੇ ਇਹ ਕਹਿਣਾ ਕਿ ਇਹ ਨੁਕਸਾਨਦੇਹ ਹੈ, ਕਾਫੀ ਨਹੀਂ। ਸ਼ਾਂਤੀ ਨਾਲ ਫੌਜੀ ਨੌਕਰੀ ਕਰਨੋਂ ਇਨਕਾਰ ਕਰਨਾ ਬੇਵਕੂਫੀ ਹੈ: ਕੰਮ ਤਾਂ ਇਹ ਹੈ ਕਿ ਪ੍ਰੋਲੇਤਾਰੀਆਂ ਦੀ ਇਨਕਲਾਬੀ ਚੇਤਨਤਾ ਨੂੰ ਉੱਚੇ ਜੋਸ਼ ਦੀ ਹਾਲਤ ਵਿੱਚ ਰੱਖਿਆ ਜਾਵੇ ਤੇ ਇਹਦੇ ਵਧੀਆ ਅਨਸਰਾਂ ਨੂੰ ਟਰੇਨ ਕੀਤਾ ਜਾਵੇ, ਇੱਕ ਆਮ ਢੰਗ ਵਿੱਚ ਨਹੀਂ ਸਗੋਂ ਠੋਸ ਤਰੀਕੇ ਨਾਲ, ਤਾਂ ਕਿ ਜਨਤਕ ਉਥਾਲ ਉਚੇਰੇ ਦਰਜ਼ੇ 'ਤੇ ਪੁੱਜੇ, ਉਹ ਆਪਣੇ ਆਪ ਨੂੰ ਇਨਕਾਲਬੀ ਫੌਜ ਦੇ ਸਿਰ ਖੜ੍ਹੇ ਕਰਨ।
...ਰੂਸੀ ਇਨਕਲਾਬੀ ਸੋਸ਼ਲ ਡੈਮੋਕਰੇਸੀ ਅਗਸਤ 1905 ਵਿੱਚ ਇਸ ਫਰੇਬੀ ਰਾਜ ਬਣਤਰ ਦੀ ਦਾਤ ਦੇ ਹਕੀਕੀ ਖਾਸੇ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਇਹੋ ਵਜਾਹ ਹੈ ਕਿ ਬਿਨਾ ਇੱਕ ਘੜੀ ਦੀ ਝਿਜਕ ਦੇ ਇਹਨਾਂ ਨਾਹਰਾ ਲਾਇਆ: 'ਸਲਾਹਕਾਰ ਡੂਮਾ ਮੁਰਦਾਬਾਦ! ਡੂਮਾ ਦਾ ਬਾਈਕਾਟ ਕਰੋ! ਜ਼ਾਰਸ਼ਾਹੀ ਹਕੂਮਤ ਮੁਰਦਾਬਾਦ! ਹਕੂਮਤ ਦਾ ਤਖਤਾ ਉਲਟਣ ਲਈ ਇਨਕਲਾਬੀ ਜੱਦੋਜਹਿਦ ਜਾਰੀ ਰੱਖੋ। ਜ਼ਾਰ ਨਹੀਂ, ਸਗੋਂ ਇੱਕ ਆਰਜੀ ਇਨਕਲਾਬੀ ਹਕੂਮਤ ਰੂਸ ਵਿੱਚ ਪਹਿਲੀ ਹਕੀਕੀ ਜਨਤਕ ਨੁਮਾਇੰਦਾ ਅਸੈਂਬਲੀ ਬੁਲਾਏ।
....ਲੜਾਈ ਦੀ ਅੱਗ ਵਿੱਚ ਇੱਕ ਖਾਸ ਜਨਤਕ ਜਥੇਬੰਦੀ ਬਣਾਈ ਗਈ, ਇਹ ਸੀ ਮਸ਼ਹੂਰ ਮਜ਼ਦੂਰ ਡਿਪਟੀਆਂ (ਨੁਮਾਇੰਦਿਆਂ) ਦੀਆਂ ਸੋਵੀਅਤਾਂ, ਸਾਰੇ ਕਾਰਖਾਨਿਆਂ ਦੇ ਡੈਲੀਗੇਟਾਂ ਦੀਆਂ ਮੀਟਿੰਗਾਂ। ਰੂਸ ਦੇ ਅਨੇਕਾਂ ਸ਼ਹਿਰਾਂ ਵਿੱਚ ਇਹ ਮਜ਼ਦੂਰ ਡਿਪਟੀਆਂ ਦੀਆਂ ਸੋਵੀਅਤਾਂ ਇੱਕ ਆਰਜ਼ੀ ਇਨਕਲਾਬੀ ਹਕੂਮਤ ਦਾ ਰੋਲ, ਬਗਾਵਤ ਦੇ ਅਦਾਰਿਆਂ ਤੇ ਲੀਡਰਾਂ ਦਾ ਰੋਲ ਅਦਾ ਕਰਨ ਲੱਗੀਆਂ। ਸਿਪਾਹੀਆਂ ਤੇ ਮਲਾਹਾਂ ਦੇ ਡਿਪਟੀਆਂ ਦੀਆਂ ਸੋਵੀਅਤਾਂ ਬਣਾਉਣ ਦੇ ਯਤਨ ਕੀਤੇ ਗਏ ਤੇ ਉਹਨਾਂ ਨੂੰ ਮਜ਼ਦੂਰਾਂ ਦੇ ਡਿਪਟੀਆਂ ਦੀਆਂ ਸੋਵੀਅਤਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ।
ਲਹਿਰ ਦਾ ਜਵਾਰਭਾਟਾ ਜਿੰਨਾ ਉੱਚਾ ਚੜ੍ਹਿਆ, ਓਨੇ ਹੀ ਜ਼ੋਰਦਾਰ ਫੈਸਲਾਕੁੰਨ ਢੰਗ ਨਾਲ ਪਿਛਾਂਹਖਿੱਚੂ ਤਾਕਤਾਂ ਨੇ ਇਨਕਾਲਬ ਦੇ ਖਿਲਾਫ ਲੜਨ ਲਈ ਆਪਣੇ ਆਪ ਨੂੰ ਹਥਿਆਰਬੰਦ ਕੀਤਾ। 1905 ਦੇ ਰੂਸੀ ਇਨਕਲਾਬ ਨੇ ਇਸ ਸਚਾਈ ਦੀ ਪ੍ਰੋੜ੍ਹਤਾ ਕੀਤੀ, ਜੋ ਕਾਰਲ ਕਾਟਸਕੀ ਨੇ 1902 ਵਿੱਚ ਆਪਣੀ ਕਿਤਾਬ 'ਸਮਾਜਕ ਇਨਕਲਾਬ' ਵਿੱਚ ਲਿਖੀ ਸੀ। (ਉਸ ਵੇਲੇ ਕਾਟਸਕੀ ਅਜੇ ਇਨਕਲਾਬੀ ਮਾਰਕਸਵਾਦੀ ਸੀ ਤੇ ਹੁਣ ਵਾਂਗ ਸਮਾਜਿਕ ਦੇਸ਼-ਭਗਤਾਂ ਤੇ ਮੌਕਾਪ੍ਰਸਤਾਂ ਦਾ ਰਾਖਾ ਨਹੀਂ ਸੀ)। ਉਸ ਇਹ ਲਿਖਿਆ ਸੀ: ''ਹੋਣ ਵਾਲਾ ਇਨਕਲਾਬ.. ..ਹਕੂਮਤ ਦੇ ਖਿਲਾਫ ਇੱਕ ਆਪ-ਮੁਹਾਰੀ ਬਗਾਵਤ ਵਰਗਾ ਨਹੀਂ ਹੋਵੇਗਾ, ਇਹ ਲੰਮੀ ਖਾਨਾਜੰਗੀ ਦਾ ਰੂਪ ਅਖਤਿਆਰ ਕਰੇਗਾ।''
..ਇਹ ਹਿਸਾਬ ਲਾਇਆ ਗਿਆ ਹੈ ਕਿ ਉਸ ਵੇਲੇ 100 ਸ਼ਹਿਰਾਂ ਵਿੱਚ 4 ਹਜ਼ਾਰ ਕਤਲ ਹੋਏ ਤੇ 10 ਹਜ਼ਾਰ ਬੁਰੀ ਤਰ੍ਹਾਂ ਜਖ਼ਮੀ ਹੋਏ।
ਹਕੀਕਤ ਵਿੱਚ, ਰੂਸੀ ਇਨਕਲਾਬ ਦੀ ਸਾਰੀ ਤਰੱਕੀ ਲਾਜ਼ਮੀ ਤੌਰ 'ਤੇ ਜ਼ਾਰਸ਼ਾਹੀ ਹਕੂਮਤ ਅਤੇ ਜਮਾਤੀ ਸੂਝ ਵਾਲੇ ਪ੍ਰੋਲੇਤਾਰੀਆਂ ਦੇ ਹਰਾਵਲ ਦਸਤੇ ਵਿਚਕਾਰ ਇਕੱ ਹਥਿਆਰਬੰਦ ਤੇ ਫੈਸਲਾਕੁਨ ਲੜਾਈ ਵਿੱਚ ਬਦਲ ਗਈ।
ਫੇਰ ਵੀ ਰੂਸੀ ਇਨਕਲਾਬ— ਐਨ ਆਪਣੇ ਪ੍ਰੋਲੇਤਾਰੀ ਖਾਸੇ ਕਰਕੇ ਜਿਸਦਾ ਮੈਂ ਹਵਾਲਾ ਦਿੱਤਾ ਹੈ— ਹੋਣ ਵਾਲੇ ਯੂਰਪੀ ਇਨਕਲਾਬ ਦੀ ਭੂਮਿਕਾ ਸੀ।
ਕਾਮਰੇਡ ਮਾਓ-ਜ਼ੇ-ਤੁੰਗ ਦੀ 39ਵੀਂ ਬਰਸੀ 'ਤੇ
''ਚੀਜ਼ਾਂ ਅੰਦਰ ਵਿਰੋਧਾਂ ਦੀ ਏਕਤਾ ਦਾ ਨਿਯਮ ਵਿਰੋਧ-ਵਿਕਾਸੀ ਪਦਾਰਥਵਾਦ ਦਾ ਬੁਨਿਆਦੀ ਨਿਯਮ ਹੈ''
ਮਾਓ-ਜ਼ੇ-ਤੁੰਗ ਕੌਮਾਂਤਰੀ ਪ੍ਰੋਲੇਤਾਰੀ ਦਾ ਮਹਾਨ ਉਸਤਾਦ ਅਤੇ ਰਹਿਬਰ ਸੀ। ਮਾਓ-ਜ਼ੇ-ਤੁੰਗ ਵਿਚਾਰਧਾਰਾ ਮਾਰਕਸਵਾਦ-ਲੈਨਿਨਵਾਦ ਦੇ ਵਿਗਿਆਨ ਅੰਦਰ ਇੱਕ ਸਿਫਤੀ ਛਾਲ ਅਤੇ ਵਾਧਾ ਹੈ। ਇਹ ਅੱਜ ਦੇ ਸਮੇਂ ਦਾ ਮਾਰਕਸਵਾਦ-ਲੈਨਿਨਵਾਦ ਹੈ। ਮਾਓ-ਜ਼ੇ-ਤੁੰਗ ਵਿਚਾਰਧਾਰਾ ਦੇ ਅਮਿੱਟ ਖਜ਼ਾਨੇ ਦਾ ਇੱਕ ਅੰਗ ਹੈ— ਉਹਨਾਂ ਵੱਲੋਂ ਪ੍ਰੋਲੇਤਾਰੀ ਦੇ ਮੂਹਰੈਲ ਦਸਤੇ— ਕਮਿਊਨਿਸਟ ਪਾਰਟੀ— ਦੇ ਲੈਨਿਨਵਾਦੀ ਸੰਕਲਪ ਨੂੰ ਹੋਰ ਨਿਤਾਰ ਕੇ ਪੇਸ਼ ਕਰਨਾ ਅਤੇ ਵਿਕਸਤ ਕਰਨਾ, ਵਿਸ਼ੇਸ਼ ਕਰਕੇ ਇਸਦੇ ਜਥੇਬੰਦਕ ਕਾਰਵਿਹਾਰ ਦਾ ਆਧਾਰ ਬਣਦੇ ਜਮਹੂਰੀ ਕੇਂਦਰਵਾਦ ਦੇ ਅਸੂਲ ਨੂੰ ਹੋਰ ਵੀ ਨਿੱਤਰਵੇਂ-ਨਿੱਖਰਵੇਂ ਰੂਪ ਵਿੱਚ ਪੇਸ਼ ਕਰਨਾ ਅਤੇ ਇਸ ਨੂੰ ਸਿਧਾਂਤਕ ਪੱਧਰ 'ਤੇ ਹੋਰ ਵਿਕਸਤ ਕਰਨਾ।
ਜਥੇਬੰਦਕ ਪੱਖ ਤੋਂ ਜਮਹੂਰੀ ਕੇਂਦਰਵਾਦ ਜਥੇਬੰਦੀ ਅੰਦਰ ਜਮਹੂਰੀਅਤ ਅਤੇ ਜਾਬਤੇ ਦੇ ਦੋ ਵਿਰੋਧੀ ਪੱਖਾਂ ਦਾ ਇੱਕ-ਦੂਜੇ 'ਤੇ ਅੰਤਰ-ਨਿਰਭਰ ਅਤੇ ਇੱਕ-ਦੂਜੇ ਦੇ ਪੂਰਕ ਹੋਣ ਦੇ ਰਿਸ਼ਤੇ ਦਾ ਇਜ਼ਹਾਰ ਹੈ। ਸਿਧਾਂਤਕ ਪੱਖ ਤੋਂ ਇਹ ਪਾਰਟੀ ਜਥੇਬੰਦੀ ਦੀਆਂ ਸਮੂਹ ਸਫਾਂ ਦੇ ਵਿਚਾਰਾਂ ਅਤੇ ਲਿਆਕਤ ਨੂੰ ਇਕੱਠਾ ਕਰਨ ਅਤੇ ਕੇਂਦਰੀਕਰਨ ਕਰਨ, ਵਿਚਾਰਧਾਰਕ-ਸਿਆਸੀ ਲੀਹ ਨੂੰ ਘੜਨ ਅਤੇ ਵਿਕਸਤ ਕਰਨ ਅਤੇ ਫਿਰ ਇਸ 'ਤੇ ਅਭਿਆਸ ਵਿੱਚ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਅੰਤਰ-ਸਬੰਧਤ ਅਤੇ ਅੰਤਰ-ਨਿਰਭਰ ਵਰਤਾਰਿਆਂ ਦਾ ਸੁਮੇਲਵਾਂ ਇਜ਼ਹਾਰ ਹੈ। ਜਮਹੂਰੀਅਤ ਦਾ ਮਤਲਬ ਹੈ— ਪਾਰਟੀ ਸਫਾਂ ਨੂੰ ਲਿਖਤੀ/ਜੁਬਾਨੀ ਬੋਲਣ ਦਾ, ਆਪਣੇ ਵਿਚਾਰ ਰੱਖਣ ਦਾ, ਵਿਚਾਰਾਂ ਦੀ ਪੈਰਵਾਈ ਕਰਨ ਦਾ ਪੂਰਾ ਮੌਕਾ ਦੇਣਾ, ਵੱਖ ਵੱਖ ਤਰ੍ਹਾਂ ਦੇ ਵਿਚਾਰਾਂ 'ਤੇ ਬਹਿਸ-ਵਿਚਾਰ ਦਾ ਮੌਕਾ ਦੇਣ ਅਤੇ ਵਿਚਾਰਾਂ ਦੀ ਇੱਕਮੱਤਤਾ ਹਾਸਲ ਕਰਨਾ ਅਤੇ ਇਉਂ ਲੀਹ ਅਤੇ ਨੀਤੀਆਂ ਤਹਿ ਕਰਨਾ। ਸਮੂਹਿਕ ਬਹਿਸ-ਵਿਹਾਰ ਅਤੇ ਰਜ਼ਾ ਰਾਹੀਂ ਨਿਤਾਰੀਆਂ ਲੀਹਾਂ ਅਤੇ ਨੀਤੀਆਂ ਹੀ ਇਹਨਾਂ 'ਤੇ ਸਮੂਹਿਕ ਅਮਲਦਾਰੀ ਦਾ ਵਿਚਾਰਧਾਰਕ, ਸਿਆਸੀ ਆਧਾਰ ਬਣਦੀਆਂ ਹਨ ਜਾਂ ਕੇਂਦਰਵਾਦ ਅਤੇ ਜਾਬਤੇ ਨੂੰ ਅਮਲ ਵਿੱਚ ਲਿਆਉਣ ਦਾ ਆਧਾਰ ਬਣਦੀਆਂ ਹਨ। ਇਸ ਨੂੰ ਪਾਰਟੀ ਜਥੇਬੰਦੀ ਅੰਦਰ ਵਿਚਾਰਾਂ ਅਤੇ ਅਮਲ ਦੀ ਏਕਤਾ ਸਿਰਜਣ ਦਾ ਅਮਲ ਕਿਹਾ ਜਾਂਦਾ ਹੈ। ਇਸ ਨੂੰ ਜਮਹੂਰੀਅਤ 'ਤੇ ਆਧਾਰਤ ਕੇਂਦਰਵਾਦ ਸਿਰਜਣਾ ਅਤੇ ਕੇਂਦਰਵਾਦ ਤਹਿਤ ਜਮਹੂਰੀਅਤ ਨੂੰ ਅਮਲ ਵਿੱਚ ਲਿਆਉਣਾ ਯਾਨੀ ਮਾਓ ਦੇ ''ਜਨਤਾ ਵੱਲੋਂ, ਜਨਤਾ ਵੱਲ'' ਦੇ ਅਸੂਲ 'ਤੇ ਅਮਲ ਕਰਨਾ ਕਿਹਾ ਜਾਂਦਾ ਹੈ।
ਪਾਰਟੀ ਅੰਦਰ ਵਿਚਾਰਾਂ ਦੇ ਗੈਰ-ਬੁਨਿਆਦੀ ਅਤੇ ਬੁਨਿਆਦੀ ਵਖਰੇਵਿਆਂ ਦਾ ਇਜ਼ਹਾਰ ਇੱਕ ਬਾਹਰਮੁਖੀ ਸਚਾਈ ਹੈ। ਜਿਵੇਂ ਮਾਓ-ਜ਼ੇ-ਤੁੰਗ ਵੱਲੋਂ ਕਿਹਾ ਗਿਆ ਹੈ ਕਿ ''ਹਰ ਇੱਕ ਚੀਜ਼ ਦੋ ਵਿੱਚ ਵੰਡੀ ਜਾਂਦੀ ਹੈ'' ਅਤੇ ਹਰ ਇੱਚ ਚੀਜ਼/ਵਰਤਾਰਾ ''ਵਿਰੋਧੀ ਪੱਖਾਂ ਦੀ ਏਕਤਾ'' ਦਾ ਇਜ਼ਹਾਰ ਹੁੰਦੀ ਹੈ। ਮਨੁੱਖ ਦੀ ਸੋਚ, ਕੋਈ ਵੀ ਕੁਦਰਤੀ ਵਰਤਾਰਾ, ਸਮਾਜਿਕ ਵਰਤਾਰਾ, ਸਿਆਸੀ ਜਥੇਬੰਦੀ ਵਗੈਰਾ ਸਭ ਇਹਨਾਂ ਮਾਰਕਸੀ-ਲੈਨਿਨੀ ਅਸੂਲਾਂ ਦੀ ਪੁਸ਼ਟੀ ਕਰਦੇ ਹਨ। ਵਿਰੋਧਾਂ ਤੋਂ ਮੁਕਤ ਕਿਸੇ ਚੀਜ਼/ਵਰਤਾਰੇ ਨੂੰ ਚਿਤਵਣਾ ਅਧਿਆਤਵਾਦੀ ਸੋਚ ਦੀ ਪੈਦਾਇਸ਼ ਹੈ। ਕੁਦਰਤ ਅਤੇ ਮਨੁੱਖੀ ਸਮਾਜ ਅੰਦਰ ਵਿਰੋਧਾਂ ਤੋਂ ਬਗੈਰ ਕਿਸੇ ਚੀਜ਼/ਵਰਤਾਰੇ ਦੀ ਨਾ ਹੋਂਦ ਹੋ ਸਕਦੀ ਹੈ ਅਤੇ ਨਾ ਹੀ ਇਹਨਾਂ ਦਾ ਵਿਕਾਸ ਹੋ ਸਕਦਾ ਹੈ। ਇਹ ਵਿਰੋਧ-ਵਿਕਾਸੀ ਅਤੇ ਇਤਿਹਾਸਕ ਪਦਾਰਥਵਾਦ ਦਾ ਇੱਕ ਬਾਹਰਮੁਖੀ ਅਟੱਲ ਅਸੂਲ ਹੈ।
ਪਾਰਟੀ ਜਥੇਬੰਦੀ ਅੰਦਰ ਚਾਹੇ ਹਾਸਲ ਮੌਕੇ ਇੱਕ ਬੁਨਿਆਦੀ ਵਿਚਾਰਧਾਰਕ-ਸਿਆਸੀ ਲੀਹ ਭਾਰੂ ਹੁੰਦੀ ਹੈ, ਜਿਹੜੀ ਉਸ ਮੌਕੇ ਪਾਰਟੀ ਦੀ ਪ੍ਰਵਾਨਤ ਵਿਚਾਰਧਾਰਕ-ਸਿਆਸੀ ਲੀਹ ਹੁੰਦੀ ਹੈ। ਪਰ ਹਰ ਮੌਕੇ ਇਸ ਬੁਨਿਆਦੀ ਲੀਹ ਨਾਲ ਟਕਰਾਉਂਦੀ ਵਿਚਾਰਧਾਰਕ-ਸਿਆਸੀ ਲੀਹ ਦਾ ਬਾਹਰਮੁਖੀ ਆਧਾਰ ਮੌਜੂਦਾ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਪਾਰਟੀ ਜਮਾਤੀ ਸਮਾਜ ਅੰਦਰ ਇਸ ਨੂੰ ਇਨਕਲਾਬ ਰਾਹੀਂ ਤਬਦੀਲ ਕਰਨ ਵਾਸਤੇ ਹਰਕਤਸ਼ੀਲ ਹੁੰਦੀ ਹੈ। ਜਿੱਥੇ ਉਹ ਹਾਕਮ ਜਮਾਤਾਂ ਖਿਲਾਫ ਇਨਕਲਾਬੀ ਜਮਾਤੀ ਘੋਲਾਂ ਦਾ ਅਖਾੜਾ ਮਘਾਉਂਦੀ ਹੈ, ਉੱਥੇ ਪਿਛਾਂਹਖਿੱਚੂ ਹਾਕਮ ਜਮਾਤੀ ਵਿਚਾਰਾਂ, ਮੌਕਾਪ੍ਰਸਤ ਅਤੇ ਸੋਧਵਾਦੀ ਵਿਚਾਰਾਂ ਖਿਲਾਫ ਵਿਚਾਰਧਾਰਕ ਜੱਦਜਹਿਦ ਵੀ ਚਲਾਉਂਦੀ ਹੈ। ਇਸ ਵਿਚਾਰਧਾਰਕ ਜੱਦੋਜਹਿਦ ਦੇ ਅਸਰ ਪਾਰਟੀ ਜਥੇਬੰਦੀ 'ਤੇ ਪੈਂਦੇ ਹਨ। ਇਸ ਤੋਂ ਇਲਾਵਾ, ਪਾਰਟੀ ਅੰਦਰ ਗੈਰ-ਪ੍ਰੋਲੇਤਾਰੀ ਇਨਕਲਾਬੀ ਜਮਾਤਾਂ 'ਚੋਂ ਭਰਤੀ ਹੋਈ ਮੈਂਬਰਸ਼ਿੱਪ ਗੈਰ-ਪ੍ਰੋਲੇਤਾਰੀ ਸੋਚਾਂ-ਸਮਝਾਂ ਅਤੇ ਸੰਸਕਾਰਾਂ ਦਾ ਲੱਗ-ਲਬੇੜ ਆਪਣੇ ਨਾਲ ਲੈ ਕੇ ਆਉਂਦੀ ਹੈ। ਇਸ ਲਈ, ਗੈਰ-ਪ੍ਰੋਲੇਤਾਰੀ, ਪਿਛਾਂਹ-ਖਿੱਚੂ ਤੇ ਸੋਧਵਾਦੀ ਸੋਚਾਂ-ਸਮਝਾਂ ਦੇ ਸਿਰ ਚੁੱਕਣ ਦਾ ਬਾਹਰਮੁਖੀ ਆਧਾਰ ਹਮੇਸ਼ਾਂ ਮੌਜੂਦ ਹੁੰਦਾ ਹੈ। ਇਹ ਸੋਚਾਂ-ਸਮਝਾਂ ਲੁਪਤ (ਲੇਟੈਂਟ) ਰੂਪ ਵਿੱਚ ਪਈਆਂ ਰਹਿ ਸਕਦੀਆਂ ਹਨ, ਕਦੇ ਟੁੱਟਵੇਂ-'ਕਹਿਰੇ ਜਾਂ ਸਪੱਸ਼ਟ ਰੂਪ ਵਿੱਚ ਸਿਰ ਚੁੱਕ ਸਕਦੀਆਂ ਹਨ ਅਤੇ ਕਿਸੇ ਮੌਕੇ ਪੂਰੀ ਸੂਰੀ ਲੀਹ ਦੀ ਸ਼ਕਲ ਵਿੱਚ ਵੀ ਸਾਹਮਣੇ ਆ ਸਕਦੀਆਂ ਹਨ। ਇਸ ਕਰਕੇ ਮਾਓ-ਜ਼ੇ-ਤੁੰਗ ਵੱਲੋਂ ਪਾਰਟੀ ਜਥੇਬੰਦੀ ਅੰਦਰ ਦੋ ਲੀਹਾਂ ਅਤੇ ਦੋ ਲੀਹਾਂ ਦਰਮਿਆਨ ਘੋਲ ਨੂੰ ਇੱਕ ਬਾਹਰਮੁਖੀ ਸਚਾਈ ਅਤੇ ਅਟੱਲ ਅਸੂਲ ਵਜੋਂ ਉਚਿਆਇਆ ਗਿਆ ਹੈ।
ਭਾਰਤ ਅੰਦਰ ਸਮੁੱਚਾ ਕਮਿਊਨਿਸਟ ਇਨਕਲਾਬੀ ਕੈਂਪ ਇੱਕੋ ਇੱਕ ਕਮਿਊਨਿਸਟ ਪਾਰਟੀ ਅੰਦਰ ਸਮਾਇਆ ਨਾ ਹੋਣ ਕਰਕੇ ਵੱਖ ਵੱਖ ਰੁਝਾਨਾਂ ਦੀ ਨੁਮਾਇੰਦਗੀ ਕਰਦੀਆਂ ਜਥੇਬੰਦੀਆਂ ਵਿੱਚ ਵੰਡਿਆ ਹੋਇਆ ਹੈ। ਕਿਸੇ ਇੱਕ ਰੁਝਾਨ ਦੀ ਨੁਮਾਇੰਦਗੀ ਕਰਦੀ ਜਥੇਬੰਦੀ ਇਹ ਦਾਅਵਾ ਨਹੀਂ ਕਰ ਸਕਦੀ ਕਿ ਉਹ ਸਬੰਧਤ ਰੁਝਾਨ ਦੀ ਕਤੱਈ ਤੇ ਸ਼ੁੱਧ ਨੁਮਾਇੰਦਾ ਜਥੇਬੰਦੀ ਹੈ। ਉਹ ਸਿਰਫ ਇਹੀ ਦਾਅਵਾ ਕਰ ਸਕਦੀ ਹੈ ਕਿ ਉਹ ਇਸ ਰੁਝਾਨ ਦੀ ਮੁੱਖ ਨੁਮਾਇੰਦਾ ਹੈ। ਜਿਸਦਾ ਮਤਲਬ ਹੈ ਕਿ ਉਹਨਾਂ ਰੁਝਾਨਾਂ ਦੇ ਵੱਧ/ਘੱਟ ਅਸਰਾਂ ਤੋਂ ਉੱਕਾ ਹੀ ਮੁਕਤ ਨਹੀਂ ਹੈ, ਜਿਹਨਾਂ ਨੂੰ ਉਹ ਗਲਤ ਸਮਝਦੀ ਹੈ, ਤੇ ਜਿਹਨਾਂ ਖਿਲਾਫ ਜੱਦੋਜਹਿਦ ਕਰਨ ਦਾ ਉਹ ਦਾਅਵਾ ਕਰਦੀ ਹੈ। ਇਸੇ ਤਰ੍ਹਾਂ, ਕਮਿਊਨਿਸਟ ਇਨਕਲਾਬੀ ਕੈਂਪ ਅੰਦਰਲੇ ਦੂਸਰੇ ਰੁਝਾਨ ਵੀ ਕਤੱਈ ਤੌਰ 'ਤੇ ਦਰੁਸਤ ਤੇ ਖਾਲਸ ਰੁਝਾਨ ਨਹੀਂ ਕਹੇ ਜਾ ਸਕਦੇ। ਉਹ ਵੀ ਸਬੰਧਤ ਰੁਝਾਨਾਂ ਦੇ ਮੁੱਖ ਨੁਮਾਇੰਦਾ ਬਣਦੇ ਹਨ। ਹਰ ਇੱਕ ਰੁਝਾਨ ਅੰਦਰ ਦੂਸਰੇ ਰੁਝਾਨਾਂ ਦੀ ਵੱਧ/ਘੱਟ ਮੌਜੂਦਗੀ ਹੈ। ਇਸਦਾ ਨਤੀਜਾ ਇਹ ਹੈ ਕਿ ਵੱਖ ਵੱਖ ਰੁਝਾਨਾਂ ਦਰਮਿਆਨ ਵਿਚਾਰਧਾਰਕ-ਸਿਆਸੀ ਜੱਦੋਜਹਿਦ ਉਹਨਾਂ ਲਈ ਇੱਕ ਬਾਹਰਲਾ ਜਾਂ ਅੰਤਰ-ਰੁਝਾਨ ਵਰਤਾਰਾ ਹੀ ਨਹੀਂ ਹੈ, ਸਗੋਂ ਇੱਕ ਰੁਝਾਨ-ਅੰਦਰੂਨੀ ਵਰਤਾਰਾ ਵੀ ਹੈ। ਇਸ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਦਰੁਸਤ/ਪ੍ਰੋਲੇਤਾਰੀ ਰੁਝਾਨ ਦੀ ਨੁਮਾਇੰਦਾ ਹੋਣ ਦਾ ਦਾਅਵਾ ਕਰਦੀ ਕਿਸੇ ਵੀ ਜਥੇਬੰਦੀ ਨੂੰ ਜਿੱਥੇ ਆਪਣੇ ਵਿਰੋਧੀ ਰੁਝਾਨਾਂ ਨਾਲ ਬਾਹਰ ਵਿਚਾਰਧਾਰਕ-ਸਿਆਸੀ ਜੱਦੋਜਹਿਦ ਚਲਾਉਣ ਦਾ ਕਾਰਜ ਦਰਪੇਸ਼ ਹੈ, ਉੱਥੇ ਆਪਣੇ ਅੰਦਰ ਮੌਜੂਦ ਪਰਾਏ ਰੁਝਾਨਾਂ ਦੀ ਹੋਂਦ ਨੂੰ ਖੋਰਨ ਲਈ ਆਪਣੇ ਅੰਦਰ ਜਥੇਬੰਦੀ ਅੰਦਰੂਨੀ ਵਿਚਾਰਧਾਰਕ ਸਿਆਸੀ ਜੱਦੋਜਹਿਦ ਚਲਾਉਣ ਦਾ ਕਾਰਜ ਵੀ ਨਿੱਕਲਦਾ ਹੈ। ਇਹ ਦੋਵੇਂ ਕਾਰਜ ਅੰਤਰ-ਸਬੰਧਤ ਅਤੇ ਇੱਕ-ਦੂਜੇ ਦੇ ਪੂਰਕ ਹਨ। ਵੱਖ ਵੱਖ ਹਾਲਤਾਂ ਵਿੱਚ ਇਹਨਾਂ ਦੋਵੇਂ ਲੜਾਂ 'ਤੇ ਵਧਵਾਂ-ਘਟਵਾਂ ਜ਼ੋਰ ਆ ਸਕਦਾ ਹੈ, ਪਰ ਕਿਸੇ ਇੱਕ ਨੂੰ ਵਿਸਾਰਨ ਦਾ ਸਿੱਟਾ ਦੁਸਰੇ ਦੀ ਅਸਰਕਾਰੀ ਨੂੰ ਖੁੰਡਾ ਕਰਨਾ ਹੋਵੇਗਾ।
ਇਹੀ ਗੱਲ ਕਮਿਊਨਿਸਟ ਇਨਕਲਾਬੀ ਕੈਂਪ ਤੋਂ ਬਾਹਰਲੇ ਸੱਜੀ ਅਤੇ ਖੱਬੀ ਕਿਸਮ ਦੇ ਸੋਧਵਾਦੀ ਰੁਝਾਨਾਂ ਨਾਲ ਵਿਚਾਰਧਾਰਕ-ਸਿਆਸੀ ਭੇੜ ਦੇ ਮਾਮਲੇ ਵਿੱਚ ਵੀ ਢੁਕਦੀ ਹੈ। ਅੱਜ ਜਦੋਂ ਸੱਜਾ ਸੋਧਵਾਦ ਪ੍ਰਮੁੱਖ ਖਤਰਾ ਹੈ ਤਾਂ ਸੱਜੇ ਸੋਧਵਾਦ ਖਿਲਾਫ ਵਿਚਾਰਧਾਰਕ-ਸਿਆਸੀ ਜੱਦੋਜਹਿਦ ਦੇ ਵੀ ਦੋਵੇਂ ਲੜ ਬਣਦੇ ਹਨ। ਇਸ ਲਈ, ਇਹ ਚਾਹੇ ਕਮਿਊਨਿਸਟ ਇਨਕਲਾਬੀ ਕੈਂਪ ਦੇ ਘੇਰੇ ਅੰਦਰਲੀ ਵਿਚਾਰਧਾਰਕ-ਸਿਆਸੀ ਜੱਦੋਜਹਿਦ ਹੈ, ਚਾਹੇ ਇਸ ਕੈਂਪ ਦੇ ਘੇਰੇ ਤੋਂ ਬਾਹਰਲੇ ਸੋਧਵਾਦੀ ਰੁਝਾਨਾਂ ਖਿਲਾਫ ਵਿਚਾਰਧਾਰਕ ਸਿਆਸੀ ਭੇੜ ਹੈ, ਦੋ ਲੀਹਾਂ ਦਰਮਿਆਨ ਭੇੜ ਹਰ ਜਥੇਬੰਦੀ ਅੰਦਰ ਮੌਜੂਦ ਇੱਕ ਬਾਹਰਮੁਖੀ ਹਕੀਕਤ ਹੈ। ਇਸ ਹਕੀਕਤ ਨੂੰ ਪ੍ਰਵਾਨ ਕਰਨਾ ਅਤੇ ਦੋ ਲੀਹਾਂ ਦਰਮਿਆਨ ਘੋਲ ਨੂੰ ਸੰਜੀਦਾ ਢੰਗ ਨਾਲ ਚਲਾਉਣਾ ਸਹੀ ਲੀਹ ਅਤੇ ਰੁਝਾਨ ਦੇ ਵਿਕਾਸ ਨੂੰ ਤਹਿ ਕਰਦਾ ਇੱਕ ਬੁਨਿਆਦੀ ਤੇ ਅਹਿਮ ਅੰਸ਼ ਹੈ।
ਕਮਿਊਨਿਸਟ ਜਥੇਬੰਦੀ ਅੰਦਰ ਵਿਰੋਧਤਾਈ ਅਤੇ ਦੋ ਲੀਹਾਂ ਦੇ ਘੋਲ ਦੀ ਹੋਂਦ ਤੇ ਲੋੜ ਨੂੰ ਪ੍ਰਵਾਨ ਕਰਦਿਆਂ ਅਤੇ ਦੋ ਲੀਹਾਂ ਦਰਮਿਆਨ ਘੋਲ ਨੂੰ ਸੰਜੀਦਗੀ ਨਾਲ ਚਲਾਉਂਦਿਆਂ ਹੀ ਦਰੁਸਤ ਰੁਝਾਨ ਦੀ ਨੁਮਾਇੰਦਾ ਲੀਹ ਨੂੰ ਨਿਖਾਰਿਆ-ਸੰਵਾਰਿਆ, ਵਿਕਸਤ ਅਤੇ ਪੱਕੇ ਪੈਰੀਂ ਕੀਤਾ ਜਾ ਸਕਦਾ ਹੈ। ਦਰੁਸਤ ਲੀਹ ਦੀ ਨੁਮਾਇੰਦਾ ਜਥੇਬੰਦੀ ਅੰਦਰੋਂ ਗੈਰ-ਪ੍ਰੋਲੇਤਾਰੀ ਲੀਹ ਦੇ ਅਸਰਾਂ ਨੂੰ ਵੱਧ ਤੋਂ ਵੱਧ ਖੋਰਾ ਲਾਉਂਦਿਆਂ, ਜਥੇਬੰਦੀ ਨੂੰ ਵਿਕਸਤ ਤੇ ਪੱਕੇ ਪੈਰੀਂ ਕੀਤਾ ਜਾ ਸਕਦਾ ਹੈ। ਜਥੇਬੰਦੀ ਅੰਦਰੂਨੀ ਵਿਰੋਧਤਾਈ ਅਤੇ ਦੋ ਲੀਹਾਂ ਦਰਮਿਆਨ ਘੋਲ ਦੀ ਲੋੜ ਤੇ ਕਾਰਜ ਨੂੰ ਪ੍ਰਵਾਨਗੀ ਜਥੇਬੰਦੀ ਅੰਦਰੂਨੀ ਬਹਿਸ-ਭੇੜ ਚਲਾਉਣ ਲਈ ਲੋੜੀਂਦੀ ਜਮਹੂਰੀਅਤ ਦੀ ਜਾਮਨੀ ਕਰਨ ਦੀ ਮੰਗ ਕਰਦੀ ਹੈ। ਜਥੇਬੰਦੀ ਅੰਦਰੂਨੀ ਸਮੂਹਿਕ ਬਹਿਸ ਭੇੜ ਰਾਹੀਂ ਹੀ ਗੈਰ-ਪ੍ਰੋਲੇਤਾਰੀ ਵਿਚਾਰਾਂ ਤੋਂ ਸਫਾਂ ਦੇ ਵੱਧ ਤੋਂ ਵੱਧ ਹਿੱਸਿਆਂ ਨੂੰ ਮੁਕਤ ਕਰਦਿਆਂ, ਸਹੀ ਪ੍ਰੋਲੇਤਾਰੀ ਲੀਹ ਦੁਆਲੇ ਇੱਕਜੁੱਟ ਕੀਤਾ ਜਾ ਸਕਦਾ ਹੈ ਅਤੇ ਕੇਂਦਰਵਾਦ ਨੂੰ ਹੋਰ ਵਿਕਸਤ ਅਤੇ ਮਜਬੂਤ ਕੀਤਾ ਜਾ ਸਕਦਾ ਹੈ।
ਜੇ ਕੋਈ ਕਮਿਊਨਿਸਟ ਇਨਕਲਾਬੀ ਹੋਣ ਦਾ ਦਾਅਵਾ ਕਰਦੀ ਜਥੇਬੰਦੀ ਕਮਿਊਨਿਸਟ ਇਨਕਲਾਬੀ ਕੈਂਪ ਵਿਚਲੇ ਖੱਬੇ ਅਤੇ ਸੱਜੇ ਰੁਝਾਨਾਂ ਖਿਲਾਫ ਬਾਹਰੀ ਵਿਚਾਰਧਾਰਕ ਸਿਆਸੀ ਜੱਦੋਜਹਿਦ ਦੇ ਕਾਰਜ ਨੂੰ ਤਾਂ ਪ੍ਰਵਾਨ ਕਰਦੀ ਹੈ, ਪਰs sਆਪਣੇ ਅੰਦਰ ਇਹਨਾਂ ਰੁਝਾਨਾਂ ਦੇ ਵੱਧ/ਘੱਟ ਅਸਰਾਂ ਦੀ ਮੌਜੂਦਗੀ ਨੂੰ ਸਿਰੇ ਤੋਂ ਖਾਰਜ ਕਰਦਿਆਂ, ਆਪਣੇ ਆਪ ਨੂੰ ਕਤੱਈ ਤੌਰ 'ਤੇ ਦਰੁਸਤ ਤੇ ਸ਼ੁੱਧ ਰੁਝਾਨ ਦੀ ਨੁਮਾਇੰਦਾ ਹੋਣ ਦਾ ਦਾਅਵਾ ਕਰਦੀ ਹੈ ਅਤੇ ਇਉਂ ਖੱਬੇ ਅਤੇ ਸੱਚੇ ਰੁਝਾਨ ਖਿਲਾਫ ਜਥੇਬੰਦੀ ਅੰਦਰੂਨੀ ਵਿਚਾਰਧਾਰਕ-ਸਿਆਸੀ ਜੱਦੋਜਹਿਦ ਦੇ ਕਾਰਜ ਨੂੰ ਖਾਰਜ ਕਰਦੀ ਹੈ। ਇਸੇ ਤਰ੍ਹਾਂ, ਸੋਧਵਾਦ ਖਿਲਾਫ ਜੱਦੋਜਹਿਦ ਦੇ ਕਾਰਜ ਨੂੰ ਤਾਂ ਪ੍ਰਵਾਨ ਕਰਦੀ ਹੈ, ਪਰ ਜਥੇਬੰਦੀ ਅੰਦਰ ਗੈਰ-ਪ੍ਰੋਲੇਤਾਰੀ ਅਸਰਾਂ (ਸੱਜੇ ਅਤੇ ਖੱਬੇ ਰੁਝਾਨਾਂ ਦੇ ਅਸਰਾਂ) ਦੀ ਬਾਹਰਮੁਖੀ ਹਕੀਕਤ ਤੋਂ ਮੁਨਕਰ ਹੁੰਦਿਆਂ, ਜਥੇਬੰਦੀ ਅੰਦਰ ਦੋ ਲੀਹਾਂ ਅਤੇ ਦੋ ਲੀਹਾਂ ਦਰਮਿਆਨ ਘੋਲ ਦੀਆਂ ਗੁੰਜਾਇਸ਼ਾਂ ਨੂੰ ਹੀ ਪ੍ਰਵਾਨ ਕਰਨ ਤੋਂ ਇਨਕਾਰ ਕਰਦੀ ਹੈ, ਤਾਂ ਸਾਫ ਹੈ ਕਿ ਉਹ ਜਥੇਬੰਦੀ ਨੂੰ ਕਤੱਈ ਤੌਰ 'ਤੇ ਦਰੁਸਤ ਅਤੇ ਸ਼ੁੱਧ ਰੁਝਾਨ ਦੀ ਨੁਮਾਇੰਦਾ ਜਥੇਬੰਦੀ ਮੰਨਦੀ ਹੈ। ਇਸ ਅੰਦਰ ਸਿਰਫ ਤੇ ਸਿਰਫ ਇੱਕੋ ਵਿਚਾਰਧਾਰਕ-ਸਿਆਸੀ ਲੀਹ ਦੀ ਮੌਜੂਦਗੀ ਨੂੰ ਪ੍ਰਵਾਨ ਕਰਦੀ ਹੈ। ਇਸਦੇ ਵਿਰੋਧ ਵਿੱਚ ਖੜ੍ਹੀ ਵਿਚਾਰਧਾਰਕ-ਸਿਆਸੀ ਲੀਹ ਅਤੇ ਇਸ ਦੀ ਪੈਰਵਾਈ ਕਰਦੀ ਧਿਰ ਲਈ ਉਹ ਜਥੇਬੰਦੀ ਅੰਦਰ ਕੋਈ ਸਥਾਨ ਨਹੀਂ ਸਮਝਦੀ। ਪਾਰਟੀ ਜਥੇਬੰਦੀ ਅੰਦਰ ਸਿਰਫ ਇੱਕੋ ਇੱਕ ਲੀਹ ਤੇ ਸਮਝ (ਮੋਨੋਲਿਥਕ ਐਂਡ ਹੋਮੋਜੀਨੀਅਸ ਪਾਰਟੀ) ਦੀ ਧਾਰਨਾ ਜਥੇਬੰਦੀ ਨੂੰ ਕਤੱਈ ਤੌਰ 'ਤੇ ਇੱਕ ਅਖੰਡ ਅਤੇ ਇੱਕਸਾਰ ਇਕਾਈ ਸਮਝਣ ਵਾਲੇ ਸੰਕਲਪ ਦੀ ਉਪਜ ਹੈ।
ਇਸਦਾ ਅਰਥ ਇਹ ਬਣਦਾ ਹੈ ਕਿ ਉਹ ਜਥੇਬੰਦੀ ਮਾਓ-ਜ਼ੇ-ਤੁੰਗ ਵਿਚਾਰਧਾਰਾ ਦਾ ਇੱਕ ਬਨਿਆਦੀ ਅੰਸ਼ ਬਣਦੇ ''ਹਰ ਚੀਜ਼ ਦੋ ਵਿੱਚ ਵੰਡੀ ਜਾਂਦੀ ਹੈ'' ਅਤੇ ''ਦੋ ਲੀਹਾਂ ਦਰਮਿਆਨ ਘੋਲ'' ਦੀ ਮਾਰਕਸੀ-ਲੈਨਿਨੀ ਸਮਝ ਨੂੰ ਪ੍ਰਵਾਨ ਕਰਨ ਤੋਂ ਮੁਨਕਰ ਹੈ। ਇਸਦਾ ਮਤਲਬ ਹੈ ਕਿ ਉਹ ਪਾਰਟੀ ਅੰਦਰੂਨੀ ਵਿਰੋਧਤਾਈ ਦੀ ਵਿਰੋਧ-ਵਿਕਾਸੀ ਹਰਕਤਸ਼ੀਲਤਾ ਬਾਰੇ ਮਾਓ-ਜ਼ੇ-ਤੁੰਗ ਦੀ ਇਸ ਧਾਰਨਾ ਤੋਂ ਮੁਨਕਰ ਹੈ ਕਿ ''ਚੀਜ਼ਾਂ ਅੰਦਰ ਵਿਰੋਧਤਾਈ ਦਾ ਨੇਮ ਯਾਨੀ ਵਿਰੋਧਾਂ ਦੀ ਏਕਤਾ ਦਾ ਨੇਮ ਵਿਰੋਧਵਿਕਾਸੀ ਪਦਾਰਥਵਾਦ ਦਾ ਬੁਨਿਆਦੀ ਨੇਮ ਹੈ।''
ਕਤੱਈ ਤੌਰ 'ਤੇ ਅਖੰਡ ਅਤੇ ਇਕਸਾਰ ਇਕਾਈ ਦਾ ਸੰਕਲਪ ਵਿਰੋਧ-ਵਿਕਾਸੀ ਪਦਾਰਥਵਾਦੀ ਸੰਕਲਪ 'ਤੇ ਆਧਾਰਤ ਮਾਰਕਸੀ-ਲੈਨਿਨੀ ਸੰਕਲਪ ਤੋਂ ਮੁਨਕਰ ਹੋਣ ਕਰਕੇ ਪਾਰਟੀ ਜਥੇਬੰਦੀ ਅੰਦਰ ਦੋ ਲੀਹਾਂ ਦੇ ਵਿਰੋਧ ਅਤੇ ਘੋਲ ਦੀ ਮੌਜੂਦਗੀ ਤੋਂ ਹੀ ਮੁਨਕਰ ਹੁੰਦਾ ਹੈ ਅਤੇ ਅਜਿਹੇ ਕਿਸੇ ਬਹਿਸ-ਭੇੜ ਦੀ ਇਜ਼ਾਜਤ ਦੇਣ ਤੋਂ ਇਨਕਾਰੀ ਹੈ। ਇਉਂ, ਇਹ ਜਿੱਥੇ ਜਥੇਬੰਦੀ-ਅੰਦਰੂਨੀ ਜਮਹੂਰੀਅਤ ਦੇ ਪੱਖ ਨੂੰ ਮੇਸਦਿਆਂ, ਇਸ ਨੂੰ ਸਿਰਫ ਲੀਡਰਸ਼ਿੱਪ ਦੀ ਇੱਕੋ ਲੀਹ 'ਤੇ ਮੋਹਰ ਲਾਉਣ ਅਤੇ ਸਫਾਂ ਦੀ ਪੜਚੋਲ ਨੂੰ ਮਹਿਜ਼ ਦੋਮ ਤੇ ਗੈਰ-ਅਹਿਮ ਪੱਖਾਂ ਤੱਕ ਸੁੰਗੇੜਦੀ ਹੈ, ਉੱਥੇ ਲੀਹ ਅਤੇ ਲੀਡਰਸ਼ਿੱਪ ਨੂੰ ਸਦੀਵੀਂ ਤੌਰ 'ਤੇ ਦਰੁਸਤ ਅਤੇ ਚੁਣੌਤੀ ਰਹਿਤ ਹੋਣ ਦਾ ਭਰਮ ਫੈਲਾਉਂਦੀ ਹੈ। ਕੇਂਦਰਵਾਦ 'ਤੇ ਇੱਕਪਾਸੜ ਅਤੇ ਵਧਵਾਂ ਜ਼ੋਰ ਦਿੰਦਿਆਂ, ਅਫਸਰਸ਼ਾਹ ਪ੍ਰਵਿਰਤੀ ਨੂੰ ਉਗਾਸਾ ਦਿੰਦੀ ਹੈ।
ਜਥੇਬੰਦੀ ਅੰਦਰ ਦੋ ਲੀਹਾਂ ਅਤੇ ਦੋ ਲੀਹਾਂ ਦਰਮਿਆਨ ਘੋਲ ਦੀ ਮੌਜੂਦਗੀ ਅਤੇ ਲੋੜ ਤੋਂ ਮੁਨਕਰ ਹੋਣ ਦੀ ਇੱਕ ਹੋਰ ਅਰਥ-ਸੰਭਾਵਨਾ ਇਹ ਵੀ ਹੈ ਕਿ ਲੀਡਰਸ਼ਿੱਪ ਨੂੰ ਅਭਿਆਸ ਦੇ ਲੇਖੇਜੋਖੇ ਰਾਹੀਂ ਸਹੀ ਲੀਹ ਦੇ ਦਰੁਸਤ ਹੋਣ ਅਤੇ ਗੈਰ-ਪ੍ਰੋਲੇਤਾਰੀ ਲੀਹ ਦੇ ਗਲਤ ਹੋਣ ਦੀ ਪੁਸ਼ਟੀ ਕਰਨ ਦੀ ਜ਼ਰੂਰਤ ਹੀ ਖੜ੍ਹੀ ਨਹੀਂ ਹੁੰਦੀ, ਜਿਸ ਕਰਕੇ ਅਭਿਆਸ ਦੇ ਲੇਖੇਜੋਖੇ ਦਾ ਕਾਰਜ ਉਸ ਲਈ ਕੋਈ ਅਣਸਰਦਾ ਅਤੇ ਤੱਦੀ ਵਾਲਾ ਕਾਰਜ ਨਹੀਂ ਬਣਦਾ। ਇਹ ਸਮਝ ਲੀਡਰਸ਼ਿੱਪ ਦੇ ਲੇਖੇਜੋਖੇ ਪ੍ਰਤੀ ਢਿੱਲੜ ਰਵੱਈਏ ਦਾ ਆਧਾਰ ਬਣਦੀ ਹੈ।
''ਵਹਾਅ ਦੇ ਉਲਟ ਜਾਣਾ ਇੱਕ ਮਾਰਕਸਵਾਦੀ ਅਸੂਲ ਹੈ''
ਇਹ ਕਥਨ ਸਾਥੀ ਮਾਓ-ਜ਼ੇ-ਤੁੰਗ ਦਾ ਇੱਕ ਪ੍ਰਸਿੱਧ ਕਥਨ ਅਤੇ ਸਥਾਪਤ ਮਾਰਕਸੀ-ਲੈਨਿਨੀ ਅਸੂਲ ਹੈ। ਇਹ ਲੋਕਾਂ ਵਿੱਚ ਅਡੋਲ ਭਰੋਸੇ ਅਤੇ ਸਮਾਜਿਕ ਇਨਕਲਾਬ ਦੀ ਅਟੱਲਤਾ ਵਿੱਚ ਲਟ ਲਟ ਬਲ਼ਦੀ ਨਿਹਚਾ ਨੂੰ ਰੁਪਮਾਨ ਕਰਦਾ ਬਿਆਨ ਹੈ।
ਇਹ ਅਸੂਲ ਵਿਰੋਧ-ਵਿਕਾਸੀ ਅਤੇ ਇਤਿਹਾਸਕ ਪਦਾਰਥਵਾਦੀ ਨਜ਼ਰੀਏ 'ਤੇ ਟਿਕਿਆ ਹੋਇਆ ਹੈ, ਜਿਹੜਾ ਮਨੁੱਖਾ/ਜਮਾਤੀ ਸਮਾਜ ਦੇ ਸਮੁੱਚੇ ਇਤਿਹਾਸਕ ਵਿਕਾਸ ਨੂੰ ਪੁਰਾਣੇ ਅਤੇ ਨਵੇਂ, ਗਲ਼-ਸੜ ਰਹੇ ਅਤੇ ਉੱਭਰ ਰਹੇ ਨਵੇਂ-ਨਰੋਏ, ਮੁਰਝਾ ਰਹੇ ਅਤੇ ਨਵੇਂ ਫੁੱਟ ਰਹੇ, ਬੁੱਢੇ ਹੋ ਰਹੇ ਅਤੇ ਨਵ-ਜਨਮੇ, ਜ਼ਰਵਾਣੇ ਅਤੇ ਮਜ਼ਲੂਮਾਂ, ਹਾਕਮਾਂ ਅਤੇ ਮਹਿਕੂਮਾਂ ਦਰਮਿਆਨ ਨਿਰੰਤਰ ਵਿਰੋਧਤਾਈ ਅਤੇ ਸੰਘਰਸ਼ ਦਾ ਨਤੀਜਾ ਸਮਝਦਾ ਹੈ। ਹਰ ਬੀਤੇ ਇਤਿਹਾਸਕ ਪੜਾਅ ਵਿੱਚ ਪੁਰਾਣੇ, ਗਲ਼-ਸੜ ਰਹੇ, ਮੁਰਝਾ ਰਹੇ, ਬੁੱਢੇ ਹੋ ਰਹੇ, ਜ਼ਰਵਾਣੇ ਅਤੇ ਹਾਕਮ- ਸਮਾਜਿਕ ਵਿਰੋਧਤਾਈ ਦਾ ਮੁੱਖ ਪੱਖ ਬਣਦੇ ਹਨ। ਇਹ ਸਮਾਜ ਦੇ ਲੋਕ-ਵਿਰੋਧੀ ਸਿਆਸੀ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਅਤੇ ਸਮੁੱਚੇ ਰਾਜ-ਭਾਗ ਦੀ ਪਿਛਾਂਹ-ਖਿੱਚੂ ਤਾਕਤ ਦੀ ਨੁਮਾਇੰਦਗੀ ਕਰਦੇ ਹਨ, ਪਿਛਾਂਹਖਿੱਚੂ ਵਿਚਾਰਾਂ ਅਤੇ ਸੰਸਥਾਵਾਂ ਦੀ ਨੁਮਾਇੰਦਗੀ ਕਰਦੇ ਹਨ। ਇਹ ਪੈਦਾਵਾਰੀ ਤਾਕਤਾਂ ਦੇ ਵਿਕਾਸ ਅਤੇ ਇਤਿਹਾਸ ਦੇ ਅਗਾਂਹ ਵੱਲ ਵਿਕਾਸ ਦੇ ਪੈਰਾਂ ਦੀਆਂ ਬੇੜੀਆਂ ਬਣਦੇ ਹਨ। ਇਸਦੇ ਉਲਟ, ਨਵੇਂ, ਉੱਭਰ ਰਹੇ ਨਵੇਂ-ਨਰੋਏ, ਨਵੇਂ ਫੁੱਟ ਰਹੇ, ਨਵ-ਜਨਮੇ, ਮਜ਼ਲੂਮ ਅਤੇ ਮਹਿਕੂਮ ਵਿਰੋਧਤਾਈ ਦਾ ਦੋਮ, ਕਮਜ਼ੋਰ ਅਤੇ ਮਾਤਹਿਤ ਪੱਖ ਬਣਦੇ ਹਨ, ਪਰ ਇਹ ਨਵੇਂ ਉੱਭਰ ਰਹੇ ਸਿਆਸੀ, ਆਰਥਿਕ, ਸਮਾਜਿਕ-ਸਭਿਆਚਾਰਕ ਨਿਜ਼ਾਮ ਦੀਆਂ ਫੁੱਟ ਰਹੀਆਂ ਕਰੂੰਬਲਾਂ ਬਣਦੇ ਹਨ। ਇਹ ਨਵੀਂ ਤੇ ਅਗਾਂਹਵਧੂ ਲੋਕ-ਵਿਚਾਰਧਾਰਾ, ਸਭਿਆਚਾਰ ਅਤੇ ਸੰਸਥਾਵਾਂ ਦੀ ਨੁਮਾਇੰਦਗੀ ਕਰਦੇ ਹਨ। ਇਤਿਹਾਸਕ ਵਿਕਾਸ ਨੂੰ ਬੰਨ੍ਹ ਮਾਰਨ ਵਾਲੇ ਪਿਛਾਂਹਖਿੱਚੂ ਪੱਖਾਂ (ਤਾਕਤਾਂ) ਅਤੇ ਇਤਿਹਾਸਕ ਵਿਕਾਸ ਦੇ ਪਹੀਏ ਨੂੰ ਅਗਾਂਹ ਲਿਜਾਣ ਵਾਲੇ ਨਵੇਂ ਉੱਭਰ ਰਹੇ ਅਗਾਂਹਵਧੂ ਪੱਖਾਂ (ਤਾਕਤਾਂ) ਦਰਮਿਆਨ ਸੰਘਰਸ਼ ਅਟੱਲ ਹੈ, ਸਮਝੌਤਾ-ਰਹਿਤ ਹੈ ਅਤੇ ਇਸਦਾ ਅੰਤਿਮ ਨਤੀਜਾ ਪਿਛਾਂਹਖਿੱਚੂ ਪੱਖਾਂ ਦੀ ਪਛਾੜ ਅਤੇ ਅਗਾਂਹਵਧੂ ਪੱਖਾਂ ਦੀ ਜਿੱਤ ਵਿੱਚ ਨਿਕਲਣਾ ਲਾਜ਼ਮੀ ਹੈ। ਭਾਰੂ ਪੱਖਾਂ (ਤਾਕਤਾਂ) ਦੇ ਦੋਮ, ਕਮਜ਼ੋਰ ਅਤੇ ਮਾਤਹਿਤ ਦੀ ਥਾਂ ਜਾ ਡਿਗਣ ਅਤੇ ਦੋਮ, ਕਮਜ਼ੋਰ ਅਤੇ ਮਾਤਹਿਤ ਦੇ ਮੁੱਖ, ਭਾਰੂ ਅਤੇ ਸ਼ਕਤੀਸ਼ਾਲੀ ਪੱਖਾਂ ਵਿੱਚ ਤਬਦੀਲ ਹੋ ਜਾਣ ਵਿੱਚ ਨਿਕਲਦਾ ਹੈ। ਯਾਨੀ ਜ਼ਰਵਾਣਿਆਂ ਦੀ ਹਾਰ ਅਤੇ ਮਜ਼ਲੂਮਾਂ ਦੀ ਜਿੱਤ ਹੋਣ ਵਿੱਚ ਨਿਕਲਦਾ ਹੈ। ਵਿਰੋਧਤਾਈ ਦੇ ਦੋਵਾਂ ਪੱਖਾਂ ਵੱਲੋਂ ਆਪਣਾ ਸਥਾਨ-ਬਦਲੀ ਕਰਨ ਵਿੱਚ ਨਿਕਲਦਾ ਹੈ। ਇਹ ਇੱਕ ਵਿਰੋਧ-ਵਿਕਾਸੀ ਤੇ ਇਤਿਹਾਸਕ ਪਦਾਰਥਵਾਦੀ ਅਸੂਲ ਹੈ।
ਕਿਸੇ ਵੀ ਇਤਿਹਾਸਕ ਪੜਾਅ ਵਿੱਚ ਸਮਾਜ ਦੇ ਇਹ ਮੁੱਖ ਤੇ ਪਿਛਾਂਹਖਿੱਚੂ ਪੱਖ ਸਮਾਜ ਦੀ ਮੁੱਖ ਧਾਰਾ (ਮੇਨ ਸਟਰੀਮ) ਬਣਦੇ ਹਨ, ਜਾਂ ਮੁੱਖ ਵਹਾਅ ਬਣਦੇ ਸਨ। ਕਿਸੇ ਮੌਕੇ ਸਮਾਜ ਦੇ ਜਾਂ ਲੋਕਾਂ ਦੇ ਵੱਡੇ ਭਾਰੀ ਹਿੱਸੇ ਵੱਲੋਂ ਇਸ ਮੁੱਖ ਧਾਰਾ ਜਾਂ ਮੁੱਖ ਵਹਾਅ ਮੁਤਾਬਿਕ ਰਹਿਣਾ-ਸਹਿਣਾ ਅਤੇ ਜੀਵਨ ਬਸਰ ਕਰਨਾ ਪ੍ਰਵਾਨ ਵੀ ਕਰ ਲਿਆ ਜਾਂਦਾ ਹੈ। ਪਰ ਸਮਾਜ ਅੰਦਰ ਜਮਾਤੀ ਵਿਰੋਧਤਾਈ/ਵਿਰੋਧਤਾਈਆਂ ਮੌਜੂਦ ਹੋਣ ਕਰਕੇ ਜਮਾਤੀ ਸੰਘਰਸ਼ਾਂ ਦੇ ਫੁੱਟਣ ਦਾ ਵਰਤਾਰਾ ਅਟੱਲ ਹੈ। ਜਰਵਾਣੀਆਂ ਜਮਾਤਾਂ ਦੀ ਲੁੱਟ-ਖੋਹ ਅਤੇ ਜਬਰ ਖਿਲਾਫ ਮਜ਼ਲੂਮ ਜਮਾਤਾਂ ਦੀ ਨਫਰਤ ਅਤੇ ਗੁੱਸੇ ਦਾ ਫੁਟਾਰਾ ਦੇਰ-ਸਵੇਰ ਹੋਣਾ ਲਾਜ਼ਮੀ ਹੈ। ਬੀਤੇ 'ਤੇ ਝਾਤ ਮਾਰਿਆਂ ਇਹ ਦੇਖਿਆ ਜਾ ਸਕਦਾ ਹੈ ਕਿ ਇਹਨਾਂ ਜਮਾਤੀ ਰੋਹ ਫੁਟਾਰਿਆਂ ਨੂੰ ਚੇਤਨ ਸਿਆਸੀ ਅਗਵਾਈ ਦੇਣ ਲਈ ਪਹਿਲਾਂ ਚੰਦ ਕੁ ਗਿਣਵੇਂ-ਚੁਣਵੇਂ ਵਿਅਕਤੀ ਉੱਭਰਕੇ ਮੈਦਾਨ ਵਿੱਚ ਆਏ, ਜਿਹਨਾਂ ਵੱਲੋਂ ਵਿਚਾਰਧਾਰਕ, ਸਿਆਸੀ, ਆਰਥਿਕ ਅਤੇ ਸਮਾਜਿਕ-ਸਭਿਆਚਾਰਕ, ਵਿਗਿਆਨਕ ਆਦਿ ਸਭਨਾਂ ਖੇਤਰਾਂ ਵਿੱਚ ਜ਼ਰਵਾਣੇ ਹਾਕਮਾਂ ਦੇ ਪਿਛਾਂਹਖਿੱਚੂ ਵਿਚਾਰਾਂ ਅਤੇ ਨੀਤੀਆਂ ਨੂੰ ਵੰਗਾਰਿਆ ਗਿਆ ਅਤੇ ਅਗਾਂਹਵਧੂ ਵਿਚਾਰਾਂ ਅਤੇ ਨੀਤੀਆਂ ਦਾ ਪਰਚਮ ਬੁਲੰਦ ਕੀਤਾ ਗਿਆ। ਇਉਂ, ਇਹਨਾਂ ਗਿਣਵੇਂ-ਚੁਣਵੇਂ ਵਿਅਕਤੀਆਂ ਵੱਲੋਂ ਵੇਲੇ ਦੀਆਂ ਸਮਾਜ 'ਤੇ ਭਾਰੂ ਤਾਕਤਾਂ ਨੂੰ ਵੰਗਾਰਦਿਆਂ, ਮੁੱਖ ਧਾਰਾ/ਵਹਾਅ ਖਿਲਾਫ ਡਟਣ ਤੇ ਜਾਣ ਦਾ ਜੇਰਾ ਕੀਤਾ ਗਿਆ।
ਫਰਾਂਸ ਦੇ ਵਿਦਵਾਨ ਰੂਸੋ ਵੱਲੋਂ ਇੱਕਪੁਰਖਾ ਰਾਜ-ਭਾਗ ਰਜਵਾੜਾਸ਼ਾਹੀ ਖਿਲਾਫ ਡਟਦਿਆਂ, ਯੂਰਪ ਅੰਦਰ ਬੁਰਜੂਆ ਇਨਕਲਾਬਾਂ ਅਤੇ ਬੁਰਜੂਆ ਜਮਹੂਰੀਅਤ ਦਾ ਸਿਧਾਂਤਕ ਆਧਾਰ ਪੇਸ਼ ਕਰਦਿਆਂ, ''ਬਰਾਬਰਤਾ, ਭਰੱਪਾ ਅਤੇ ਆਜ਼ਾਦੀ'' ਦਾ ਨਾਹਰਾ ਬੁਲੰਦ ਕੀਤਾ ਗਿਆ। ਗਲੈਲੀਓ ਅਤੇ ਕਾਪਰਨੀਕਸ ਵੱਲੋਂ ਵਿਗਿਆਨ ਨੂੰ ਜਾਗੀਰੂ ਅੰਧਵਿਸ਼ਵਾਸ਼ ਤੋਂ ਮੁਕਤ ਕਰਵਾਉਣ ਲਈ ਵਿਗਿਆਨਕ ਖੋਜ ਤੇ ਤਰਕ ਦਾ ਝੰਡਾ ਚੁੱਕਿਆ ਗਿਆ। ਪੰਜਾਬ ਅੰਦਰ ਗੁਰੂ ਨਾਨਕ ਵੱਲੋਂ ਪਿਛਾਂਹਖਿੱਚੂ ਸਮਾਜਿਕ ਕਦਰਾਂ-ਕੀਮਤਾਂ, ਧਾਰਮਿਕ ਅੰਧਵਿਸ਼ਵਾਸ਼ਾਂ ਅਤੇ ਜਾਗੀਰੂ ਜਬਰ ਖਿਲਾਫ ਆਵਾਜ਼ ਉੱਚੀ ਕੀਤੀ ਗਈ।
ਸੰਸਾਰ ਦ੍ਰਿਸ਼ 'ਤੇ ਕਮਿਊਨਿਸਟ ਵਿਚਾਰਧਾਰਾ ਦੇ ਉਭਾਰ ਤੋਂ ਲੈ ਕੇ ਅੱਜ ਤੱਕ ਕੌਮਾਂਤਰੀ ਕਮਿਊਨਿਸਟ ਲਹਿਰ ਅਤੇ ਵੱਖ ਵੱਖ ਮੁਲਕਾਂ ਵਿੱਚ ਹੋਏ ਇਨਕਲਾਬਾਂ ਦੇ ਇਤਿਹਾਸ 'ਤੇ ਝਾਤ ਮਾਰਦਿਆਂ ਇਹ ਗੱਲ ਦੇਖੀ ਜਾ ਸਕਦੀ ਹੈ ਕਿ ਸ਼ੁਰੂ ਵਿੱਚ ਇਨਕਲਾਬੀ ਤਬਦੀਲੀ ਦਾ ਝੰਡਾ ਚੁੱਕਣ ਵਾਲੀਆਂ ਤਾਕਤਾਂ ਬਹੁਤ ਹੀ ਛੋਟੀਆਂ ਸਨ। ਮੁੱਖ ਧਾਰਾ ਜਾਂ ਵਹਾਅ ਦੇ ਮੁਕਾਬਲੇ ਮਸਾਂ ਆਟੇ ਵਿੱਚ ਲੂਣ ਬਰਾਬਰ ਵੀ ਨਹੀਂ ਸਨ। ਪਰ ਇਹਨਾਂ ਤਾਕਤਾਂ ਵੱਲੋਂ ਜਬਰ-ਜ਼ੁਲਮ ਤੇ ਕਠਿਨ ਹਾਲਤਾਂ ਦਾ ਸਾਹਮਣਾ ਕਰਦਿਆਂ ਮੁੱਖ ਧਾਰਾ/ਵਹਾਅ ਖਿਲਾਫ ਪੈਰ ਗੱਡ ਕੇ ਖੜ੍ਹਿਆ ਗਿਆ ਅਤੇ ਅੱਗੇ ਵਧਿਆ ਗਿਆ ਅਤੇ ਸੰਸਾਰ ਇਤਿਹਾਸ ਅੰਦਰ ਇੱਕ ਵਾਰੀ ਸਮਾਜਵਾਦੀ ਇਨਕਲਾਬਾਂ ਦੀ ਜਿੱਤ ਦਾ ਪਰਚਮ ਲਹਿਰਾਇਆ ਗਿਆ।
ਮਾਰਕਸ ਤੇ ਏਂਗਲਜ਼ ਵੱਲੋਂ ਮੁੱਖ ਧਾਰਾ/ਵਹਾਅ ਦੇ ਉਲਟ ਵਹਿੰਦਿਆਂ ਹੀ ਪ੍ਰੋਲੇਤਾਰੀ ਦੇ ਇਨਕਲਾਬੀ ਸਿਧਾਂਤਕ ਹਥਿਆਰ ਮਾਰਕਸਵਾਦ ਦਾ ਸਿਧਾਂਤਕ ਖਜ਼ਾਨਾ ਸਿਰਜਿਆ ਗਿਆ। ਕਾਊਟਸਕੀ ਦੀ ਅਗਵਾਈ ਹੇਠਲੀ ਮੌਕਾਪ੍ਰਸਤੀ ਦੇ ਵਹਿਣ ਵਿੱਚ ਵਹੀ ਦੂਸਰੀ ਕੌਮਾਂਤਰੀ ਅਤੇ ਰੂਸ ਅੰਦਰ ਮਜ਼ਦੂਰ ਜਮਾਤ ਅੰਦਰ ਆਰਥਿਕਵਾਦ ਦੇ ਵਹਿਣ ਖਿਲਾਫ ਡਟਦਿਆਂ ਹੀ ਲੈਨਿਨ ਵੱਲੋਂ ਬਾਲਸ਼ਵਿਕ ਪਾਰਟੀ ਨੂੰ ਇੱਕ ਛੋਟੀ ਤਾਕਤ ਤੋਂ ਵੱਡੀ ਜੁਝਾਰ ਇਨਕਲਾਬੀ ਤਾਕਤ ਵਿੱਚ ਢਾਲਿਆ ਜਾ ਸਕਿਆ ਅਤੇ ਰੂਸ ਦੇ ਅਕਤੂਬਰ ਇਨਕਲਾਬ ਨੂੰ ਨੇਪਰੇ ਚਾੜ੍ਹਿਆ ਜਾ ਸਕਿਆ ਅਤੇ ਲੈਨਿਨਵਾਦ ਦੀ ਸਿਰਜਣਾ ਕੀਤੀ ਜਾ ਸਕੀ। ਸੱਠਵਿਆਂ ਦੇ ਪਹਿਲੇ ਅੱਧ ਵਿੱਚ ਇਹ ਮਾਓ-ਜ਼ੇ-ਤੁੰਗ ਅਤੇ ਚੀਨੀ ਕਮਿਊਨਿਸਟ ਪਾਰਟੀ ਹੀ ਸੀ, ਜਿਸ ਵੱਲੋਂ ਬਾਕੀ ਲੱਗਭੱਗ ਸਾਰੀ ਦੀ ਸਾਰੀ ਸੰਸਾਰ ਕਮਿਊਨਿਸਟ ਲਹਿਰ (1957 ਵਿੱਚ ਮਾਸਕੋ ਵਿੱਚ ਹੋਈ 57 ਕਮਿਊਨਿਸਟ ਪਾਰਟੀਆਂ ਵਿੱਚ ਸੀ.ਪੀ.ਸੀ., ਅਲਬਾਨੀਆਈ ਕਮਿਊਨਿਸਟ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ) ਦੇ ਖਰੁਸ਼ਚੋਵ ਮਾਰਕਾ ਸੋਧਵਾਦ ਦੇ ਵਹਿਣ ਵਿੱਚ ਵਹਿ ਜਾਣ ਖਿਲਾਫ ਜੱਦੋਜਹਿਦ ਦਾ ਝੰਡਾ ਚੁੱਕਿਆ ਗਿਆ ਅਤੇ ਮਾਰਕਸਵਾਦ-ਲੈਨਿਨਵਾਦ ਦੀ ਰਾਖੀ ਕੀਤੀ ਗਈ। ਸੀ.ਪੀ.ਆਈ.(ਐਮ.) ਵੱਲੋਂ ਅਪਣਾਏ ਪਿਛਾਖੜੀ ਪਾਰਲੀਮਾਨੀ ਰਾਹ ਦੇ ਵਿਰੁੱਧ ਜਾਂਦਿਆਂ ਹੀ ਕੁੱਝ ਸਾਥੀਆਂ ਵੱਲੋਂ ਨਕਸਲਬਾੜੀ ਲਹਿਰ ਦੀ ਇੱਕ ਚਿੰਗਾਰੀ ਨੂੰ ਬਾਲਣ ਦੀ ਜ਼ੁਰਅਤ ਦਿਖਾਈ ਗਈ ਸੀ।
ਸੋ, ਸਮਾਜਿਕ ਤਬਦੀਲੀ ਦਾ ਇਤਿਹਾਸ ਦਰਸਾਉਂਦਾ ਹੈ ਕਿ ਚਾਹੇ ਅਮਲੀ ਜਮਾਤੀ ਘੋਲ ਦਾ ਖੇਤਰ ਹੋਵੇ, ਚਾਹੇ ਮੌਕਾਪ੍ਰਸਤੀ ਅਤੇ ਸੋਧਵਾਦ ਖਿਲਾਫ ਵਿਚਾਰਧਾਰਕ ਲੜਾਈ ਦਾ ਖੇਤਰ ਹੋਵੇ, ਇਸ ਲੜਾਈ ਦਾ ਮੁੱਢ ਬੰਨ੍ਹਣ ਵਾਲੀਆਂ ਤਾਕਤਾਂ ਹਮੇਸ਼ਾਂ ਗਿਣਤੀ ਪੱਖੋਂ ਨਿਗੂਣੀਆਂ, ਛੋਟੀਆਂ ਅਤੇ ਘੱਟ-ਗਿਣਤੀ ਤਾਕਤਾਂ ਰਹੀਆਂ ਹਨ। ਲਟ ਲਟ ਬਲ਼ਦੇ ਇਨਕਲਾਬੀ ਆਸ਼ਾਵਾਦ ਨਾਲ ਸਰਸ਼ਾਰ ਇਹਨਾਂ ਤਾਕਤਾਂ ਵੱਲੋਂ ਮੁੱਖ ਧਾਰਾ (ਹਾਕਮ) ਦੀਆਂ ਤਾਕਤਾਂ ਵੱਲੋਂ ਝੁਲਾਏ ਜਬਰੋ-ਜ਼ੁਲਮ ਦੇ ਝੱਖੜਾਂ ਝੋਲਿਆਂ ਦਾ ਅਤੇ ਨਿੱਘਰੇ ਕੂੜ-ਪ੍ਰਚਾਰ ਦਾ ਸਿਦਕਦਿਲੀ ਨਾਲ ਟਾਕਰਾ ਕਰਦਿਆਂ ਅਗੇਰੇ ਵੱਲ ਪੇਸ਼ਕਦਮੀ ਕੀਤੀ ਗਈ ਹੈ। ਇਨਕਲਾਬੀ ਸਮਾਜਿਕ ਤਬਦੀਲੀ ਦੇ ਅਮਲ ਨੂੰ ਸਹੀ ਸੇਧ ਮੁਹੱਈਆ ਕੀਤੀ ਗਈ ਹੈ ਅਤੇ ਮਾਰਕਸੀ-ਲੈਨਿਨੀ ਸਿਧਾਂਤਾਂ, ਅਸੂਲਾਂ ਅਤੇ ਅਕੀਦਿਆਂ ਦੀ ਡਟ ਕੇ ਰਾਖੀ ਕੀਤੀ ਗਈ ਹੈ। ਵੱਖ ਵੱਖ ਸ਼ਕਲਾਂ (ਭੇਖਾਂ) ਵਿੱਚ ਸਾਹਮਣੇ ਆਏ ਮੌਕਾਪ੍ਰਸਤ ਅਤੇ ਸੋਧਵਾਦੀ ਟੋਲਿਆਂ ਨੂੰ ਬੇਨਕਾਬ ਕੀਤਾ ਹੈ।
ਕੌਮਾਂਤਰੀ ਕਮਿਊਨਿਸਟ ਲਹਿਰ ਅਤੇ ਮੁਲਕ ਦੀ ਕਮਿਊਨਿਸਟ ਲਹਿਰ ਅੰਦਰ ਅਕਸਰ ਇਹ ਵਾਪਰਿਆ ਹੈ ਕਿ ਮੌਕਾਪ੍ਰਸਤ ਅਤੇ ਸੋਧਵਾਦ ਦੇ ਹੱਲੇ ਮੂਹਰੇ ਬਹੁਤ ਸਾਰੀਆਂ ਜਥੇਬੰਦੀਆਂ ਦੀਆਂ ਲੀਡਰਸ਼ਿੱਪਾਂ ਦੇ ਪੈਰ ਉੱਖੜੇ ਹਨ ਅਤੇ ਉਹ ਮੌਕਾਪ੍ਰਸਤੀ ਤੇ ਸੋਧਵਾਦ ਦੀ ਪਟੜੀ ਚੜ੍ਹੀਆਂ ਹਨ। ਨਾਲ ਹੀ ਇਹ ਲੀਡਰਸ਼ਿੱਪਾਂ ਜਥੇਬੰਦੀ ਅਤੇ ਲਹਿਰ ਦੇ ਵਕਾਰ ਦੀ ਕੁਰਵਤੋਂ ਕਰਦਿਆਂ ਅਤੇ ਸਫਾਂ ਦੇ ਊਣੇ ਵਿਚਾਰਧਾਰਕ-ਸਿਆਸੀ ਪੱਧਰ ਦਾ ਲਾਹਾ ਲੈਂਦਿਆਂ, ਉਹਨਾਂ ਦੇ ਵੱਡੇ ਹਿੱਸਿਆਂ, ਭਾਰੀ ਬਹੁਗਿਣਤੀ ਹਿੱਸਿਆਂ ਨੂੰ ਗੁੰਮਰਾਹ ਕਰਕੇ ਆਪਣੇ ਮਗਰ ਧੂਹਣ ਵਿੱਚ ਵੀ ਸਫਲੀ ਰਹੀਆਂ ਹਨ। ਪਰ ਇਹਨਾਂ ਜਥੇਬੰਦੀਆਂ ਦੇ ਵਿਕਸਤ ਅਤੇ ਨਿੱਗਰ ਹਿੱਸਿਆਂ ਵੱਲੋਂ ਬਹੁਤ ਹੀ ਛੋਟੀ ਗਿਣਤੀ ਵਿੱਚ ਹੋਣ ਦੇ ਬਾਵਜੂਦ ਮੌਕਾਪ੍ਰਸਤੀ ਤੇ ਸੋਧਵਾਦ ਦੇ ਹੱਲੇ ਮੂਹਰੇ ਪੈਰ ਗੱਡ ਕੇ ਖੜ੍ਹਿਆ ਗਿਆ ਹੈ। ਮਾਰਕਸੀ-ਲੈਨਿਨੀ ਅਸੂਲਾਂ ਤੇ ਸਮਝ 'ਤੇ ਪਹਿਰਾ ਦਿੱਤਾ ਗਿਆ ਹੈ। ਸੱਚ ਦਾ ਝੰਡਾ ਬੁਲੰਦ ਕੀਤਾ ਗਿਆ ਹੈ। ਇਤਿਹਾਸਕ ਪਦਾਰਥਵਾਦ ਸਿਖਾਉਂਦਾ ਹੈ ਕਿ ਅਸਲੀ ਤਾਕਤ ਸੱਚ ਵਿੱਚ ਹੁੰਦੀ ਹੈ। ਮੌਕਾਪ੍ਰਸਤ ਤੇ ਸੋਧਵਾਦੀ ਲੀਡਰਸ਼ਿੱਪਾਂ ਮਗਰ ਗੁੰਮਰਾਹ ਹੋਈਆਂ ਸਫਾਂ ਜਦੋਂ ਆਪਣੇ ਅਗਲੇਰੇ ਅਮਲ ਅੰਦਰ ਕੁਰਾਹੇ ਪਈ ਲੀਡਰਸ਼ਿੱਪ ਦੇ ਅਮਲ ਨੂੰ ਦੇਖਦੀਆਂ ਪਰਖਦੀਆਂ ਹਨ, ਤਾਂ ਉਹ ਜ਼ਰੂਰ ਸੱਚ ਨੂੰ ਪਛਾਣਦੀਆਂ ਹਨ, ਘੱਟ ਗਿਣਤੀ ਵੱਲੋਂ ਬੁਲੰਦ ਕੀਤੇ ਮਾਰਕਸੀ-ਲੈਨਿਨੀ ਅਸੂਲਾਂ ਅਤੇ ਸਮਝ ਨੂੰ ਪਛਾਣਦੀਆਂ ਹਨ। ਗਲਤ ਤੇ ਸਹੀ ਵਿੱਚ ਨਿਖੇੜਾ ਕਰਨ ਵੱਲ ਵਧਦੀਆਂ ਹਨ ਅਤੇ ਅੰਤ ਮੌਕਾਪ੍ਰਸਤ ਤੇ ਸੋਧਵਾਦੀ ਲੀਡਰਸ਼ਿੱਪਾਂ ਨੂੰ ਅਲਵਿਦਾ ਕਹਿੰਦਿਆਂ, ਮਾਰਕਸੀ-ਲੈਨਿਨੀ ਅਸੂਲਾਂ ਤੇ ਸਮਝ 'ਤੇ ਖੜ੍ਹੀ ਲੀਡਰਸ਼ਿੱਪ ਦੁਆਲੇ ਲਾਮਬੰਦ ਹੋਣ ਵੱਲ ਤੁਰਦੀਆਂ ਹਨ। ਇਉਂ, ਆਪਸ ਵਿੱਚ ਭਿੜ ਰਹੇ ਦੋ ਵਿਰੋਧੀ ਪੱਖ- ਮੌਕਾਪ੍ਰਸਤੀ ਤੇ ਸੋਧਵਾਦ 'ਤੇ ਖੜ੍ਹੀ ਭਾਰੂ ਤੇ ਵੱਡੀ ਧਿਰ ਅਤੇ ਮਾਰਕਸੀ-ਲੈਨਿਨੀ ਅਸੂਲਾਂ ਤੇ ਸਮਝ 'ਤੇ ਖੜ੍ਹੀ ਛੋਟੀ ਧਿਰ— ਇੱਕ ਦੂਜੇ ਦੀ ਥਾਂ ਲੈ ਲੈਂਦੇ ਹਨ। ਛੋਟੀ ਧਿਰ ਵੱਡੀ ਤੇ ਭਾਰੂ ਧਿਰ ਬਣ ਜਾਂਦੀ ਹੈ ਅਤੇ ਵੱਡੀ ਤੇ ਭਾਰੂ ਧਿਰ ਛੋਟੀ ਤੇ ਕਮਜ਼ੋਰ ਧਿਰ ਬਣ ਜਾਂਦੀ ਹੈ, ਲੋਕਾਂ 'ਚੋਂ ਨਿੱਖੜ ਜਾਂਦੀ ਹੈ।
ਉਪਰੋਕਤ ਸੰਖੇਪ ਵਿਆਖਿਆ ਦਰਸਾਉਂਦੀ ਹੈ ਕਿ ਜਰਵਾਣਿਆਂ ਦਾ ਹਾਰਨਾ ਅਤੇ ਮਜ਼ਲੂਮਾਂ ਦਾ ਜਿੱਤਣਾ, ਪੁਰਾਣੇ ਦਾ ਪਤਨ ਹੋਣਾ ਅਤੇ ਨਵੇਂ ਦਾ ਉਦੈ ਹੋਣਾ, ਗਲਤ ਦਾ ਕਮਜ਼ੋਰ ਹੋਣਾ ਅਤੇ ਦਰੁਸਤ ਦਾ ਮਜਬੂਤ ਤੇ ਭਾਰੂ ਪੈਣਾ, ਮੌਕਾਪ੍ਰਸਤੀ ਤੇ ਸੋਧਵਾਦ ਦਾ ਨਿੱਖੜਨਾ ਅਤੇ ਮਾਰਕਸੀ-ਲੈਨਿਨੀ ਅਸੂਲਾਂ ਤੇ ਸਮਝ ਦਾ ਲੋਕਾਂ ਵਿੱਚ ਮਕਬੂਲ ਹੋਣਾ ਤੇ ਇਸ 'ਤੇ ਖੜ੍ਹੀ ਧਿਰ ਦਾ ਤਕੜਾਈ ਫੜਨਾ ਇੱਕ ਇਤਿਹਾਸਕ ਸਬਕ ਹੈ। ਇਹ ਸਾਥੀ ਮਾਓ ਦੇ ''ਵਹਾਅ ਦੇ ਉਲਟ ਜਾਣਾ ਇੱਕ ਮਾਰਕਸਵਾਦੀ ਅਸੂਲ ਹੈ'' ਵਿਚਲੇ ਵਿਰੋਧ-ਵਿਕਾਸੀ ਅਤੇ ਇਤਿਹਾਸਕ ਪਦਾਰਥਵਾਦੀ ਸੱਚ ਦੀ ਪੁਸ਼ਟੀ ਹੈ।
ਭਗਤ ਸਿੰਘ ਦੇ ਜਨਮ-ਦਿਨ 'ਤੇ-
ਭਗਤ ਸਿੰਘ ਤੋਂ ਸ਼ਹੀਦ ਭਗਤ ਸਿੰਘ ਬਣਨ ਦਾ ਮਤਲਬ
28 ਸਤੰਬਰ 2015 ਸ਼ਹੀਦ ਭਗਤ ਸਿੰਘ ਦਾ 108ਵਾਂ ਜਨਮ ਦਿਹਾੜਾ ਹੈ। ਸ਼ਹੀਦ ਭਗਤ ਸਿੰਘ ਅੱਜ ਹਿੰਦੋਸਤਾਨ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਵਾਸਤੇ ਸਭ ਤੋਂ ਵੱਧ ਪਿਆਰਾ ਹੈ। ਉਹ 23 ਸਾਲਾਂ ਦੀ ਉਮਰ ਵਿੱਚ ਫਾਂਸੀ ਦੇ ਫੰਧੇ ਨੂੰ ਚੁੰਮ ਕੇ ਅਜਿਹਾ ਅਮਰ ਹੋਇਆ ਕਿ ਉਹ ਸਦਾ ਹੀ ਜਵਾਨ ਦਾ ਜਵਾਨ ਰਹਿ ਰਿਹਾ ਹੈ। ਉਸ ਦੇ ਵਿਚਾਰਾਂ ਅਤੇ ਕੀਤੇ ਗਏ ਕਾਰਜਾਂ ਨੇ ਭਾਰਤ ਅੰਦਰ ਅਜਿਹੇ ਹਜ਼ਾਰਾਂ ਹੀ ਭਗਤ ਸਿੰਘ ਦੇ ਵਾਰਸ ਪੈਦਾ ਕੀਤੇ ਜਿਹਨਾਂ ਨੇ ਸਮੇਂ ਸਮੇਂ ਦੀਆਂ ਹਕੂਮਤਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹਨਾਂ ਨੂੰ ਧੁਰ ਅੰਦਰੋਂ ਕੰਬਣ ਲਾ ਦਿੱਤਾ। ਹਕੂਮਤਾਂ ਨੇ ਉਹਨਾਂ ਦੇ ਸਿਦਕ ਦੀ ਜਾਨ ਲੈ ਕੇ ਖਰੇ ਜਾਂ ਖੋਟੇ ਹੋਣ ਦੀ ਪਰਖ ਕੀਤੀ ਪਰ ਉਹ ਖਰੇ ਦੇ ਖਰੇ ਹੀ ਨਿੱਬੜਦੇ ਰਹੇ। ਆਪਣੀ ਕਹਿਣੀ ਨੂੰ ਕਰਨੀ ਵਿੱਚ ਬਦਲ ਜਾਂਦੇ ਰਹੇ। ਸਿਰਾਂ 'ਤੇ ਕੱਫ਼ਨ ਬੰਨ ਕੇ ਲੋਕਤਾ ਦੇ ਹੱਕ ਲਈ ਜੰਗੇ ਮੈਦਾਨ ਨਿੱਤਰਦੇ ਰਹੇ, ਆਪਣੇ ਖੂਨ ਨਾਲ ਉਸ ਰਾਹ ਨੂੰ ਰੁਸ਼ਨਾਉਂਦੇ ਰਹੇ, ਜਿਹੜਾ ਇੱਥੋਂ ਦੇ ਲੋਕਾਂ ਵਾਸਤੇ ਮੁਕਤੀ ਦਾ ਚਾਨਣ ਮੁਨਾਰਾ ਬਣ ਕੇ ਲੋਕਾਂ ਦੇ ਕਾਜ ਖਾਤਰ ਨਾ ਸਿਰਫ ਜ਼ਿੰਦਗੀਆਂ ਲਾਉਣ ਦੀ ਪ੍ਰੇਰਨਾ ਦਿੰਦਾ ਆ ਰਿਹਾ ਹੈ ਬਲਕਿ ਆਪਣੀਆਂ ਜ਼ਿੰਦਗੀਆਂ ਨੂੰ ਵਾਰਨ ਲਈ ਵੀ ਤਤਪਰ ਕਰਦਾ ਆ ਰਿਹਾ ਹੈ।
ਅਫਗਾਨਿਸਤਾਨ-ਇਰਾਨ ਦੇ ਬਾਰਡਰ ਤੋਂ ਲੈ ਕੇ ਬੰਗਲਾਦੇਸ਼-ਬਰਮਾ ਤੱਕ ਦੀ ਗੱਲ ਕਰ ਲਈਏ ਤਾਂ ਸ਼ਹੀਦ ਭਗਤ ਦੀ ਹਰਮਨਪਿਆਰਤਾ ਕਿਸੇ ਇੱਕ ਸੀਮਤ ਜਿਹੇ ਘੇਰੇ ਤੱਕ ਹੀ ਨਹੀਂ ਰਹਿ ਜਾਂਦੀ ਬਲਕਿ ਇਹ ਖੇਤਰ ਅਜਿਹਾ ਹੈ ਜਿਹੜਾ ਨਾ ਸਿਰਫ ਖੇਤਰਫਲ ਪੱਖੋਂ ਹੀ ਦੁਨੀਆਂ ਦਾ ਵੱਡੇ ਖੇਤਰ ਵਿੱਚ ਗਿਣਿਆ ਜਾਂਦਾ ਹੈ ਬਲਕਿ ਆਬਾਦੀ ਪੱਖੋਂ ਵੀ ਸਭ ਤੋਂ ਵਧੇਰੇ ਵਸੋਂ ਵਾਲਾ ਖੇਤਰ ਬਣ ਜਾਂਦਾ ਹੈ। ਐਨੇ ਵੱਡੇ ਖੇਤਰ ਅਤੇ ਐਨੀ ਵਸੋਂ ਦੇ ਮਨਾਂ ਵਿੱਚ ਸ਼ਹੀਦ ਭਗਤ ਸਿੰਘ ਨੂੰ ਆਪਣਾ ਲੱਗਦੇ ਹੋਣਦਾ ਕਾਰਨ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਤੇ ਕੀਤੇ ਗਏ ਅਮਲਾਂ ਵਿੱਚ ਪਿਆ ਹੈ। ਤਾਂ ਫਿਰ ਇੱਥੇ ਇਹ ਵਿਚਾਰ ਸਭ ਦੇ ਮਨਾਂ ਵਿੱਚ ਉੱਠ ਸਕਦਾ ਹੈ ਕਿ ਆਖਰ ਉਸ ਦੇ ਉਹ ਵਿਚਾਰ ਅਜਿਹੇ ਕਿਵੇਂ ਬਣੇ ਅਤੇ ਉਹ ਅਜਿਹਾ ਕੁੱਝ ਕੀ ਅਤੇ ਕਿਵੇਂ ਕਰ ਗਿਆ?
ਜਿੱਥੋਂ ਤੱਕ ਵਿਚਾਰਾਂ ਦਾ ਸਬੰਧ ਹੈ, ਸਮਾਜਿਕ-ਖੋਜੀਆਂ ਨੇ ਇਹ ਦਰਸਾਇਆ ਹੈ ਕਿ ਇਹ ਨਾ ਤਾਂ ਅਸਮਾਨੋਂ ਟਪਕਦੇ ਹਨ ਅਤੇ ਨਾ ਹੀ ਜ਼ਮੀਨ ਵਿੱਚ ਫੁੱਟਦੇ ਹਨ ਬਲਕਿ ਵਿਚਾਰ ਪੈਦਾਵਾਰੀ ਸਰਗਰਮੀ, ਜਮਾਤੀ ਜੱਦੋਜਹਿਦ ਅਤੇ ਵਿਗਿਆਨਕ ਤਜਰਬਿਆਂ ਵਿੱਚੋਂ ਪੈਦਾ ਹੁੰਦੇ ਹਨ। ਮੋੜਵੇਂ ਰੂਪ ਵਿੱਚ ਇਹ ਨਾ ਸਿਰਫ ਇਹਨਾਂ ਨੂੰ ਪ੍ਰਭਾਵਿਤ ਕਰਦੇ ਹੋਏ ਹੋਰ ਉਚੇਰੇ ਲਿਜਾਣ ਵਿੱਚ ਸਹਾਈ ਹੁੰਦੇ ਹਨ ਬਲਕਿ ਆਪ ਵੀ ਉੱਚੇ ਤੋਂ ਉਚੇਰੇ ਪੱਧਰਾਂ ਨੂੰ ਹਾਸਲ ਕਰਦੇ ਜਾਂਦੇ ਹਨ। ਇਹ ਇੱਕ ਅਜਿਹਾ ਸਿਲਸਿਲਾ ਹੁੰਦਾ ਹੈ, ਜਿਹੜਾ ਲਗਾਤਾਰ ਚੱਲਦਾ ਰਹਿੰਦਾ ਹੈ ਇੱਕ ਦੂਜੇ ਨੂੰ ਹੋਰ ਹੋਰ ਬਲ ਬਖਸ਼ਦਾ ਰਹਿੰਦਾ ਹੈ। ਜਿਹੜੇ ਵੀ ਇਨਸਾਨ ਅਜਿਹੇ ਅਮਲ ਵਿੱਚ ਨਿਭ ਰਹੇ ਹੁੰਦੇ ਹਨ, ਉਹ ਖੁਦ ਵੀ ਹੋਰ ਤੋਂ ਹੋਰ ਹੋਰ ਬਣਦੇ ਦੂਸਰਿਆਂ ਨਾਲੋਂ ਨਿਆਰੇ ਜਾਪਣ ਲੱਗਦੇ ਹਨ। ਪਰ ਉਹਨਾਂ ਦੀ ਅਸਲ ਖੂਬੀ ਪੈਦਵਾਰੀ ਸਰਗਰਮੀ, ਜਮਾਤੀ ਜੱਦੋਜਹਿਦ ਅਤੇ ਵਿਗਿਆਨਕ ਤਜਰਬਿਆਂ ਨੂੰ ਸਮਝਣ/ਸਮਝਾਉਣ ਅਤੇ ਅਮਲ ਵਿੱਚ ਲਾਗੂ ਕਰਨ ਅਤੇ ਕਰਵਾਉਣ ਵਿੱਚ ਪਈ ਹੁੰਦੀ ਹੈ।
ਜਿੱਥੋਂ ਤੱਕ ਪੈਦਾਵਾਰੀ ਸਰਗਰਮੀ ਨਾਲ ਜੋੜ ਕੇ ਗੱਲ ਕਰਨ ਦੀ ਲੋੜ ਇਸ ਪੱਖੋਂ ਨੌਜਵਾਨ ਭਗਤ ਸਿੰਘ ਦੇ ਅੱਗੇ ਇਹ ਸਵਾਲ ਖੜ੍ਹਾ ਸੀ ਕਿ ਦੇਸ਼ ਦੇ ਕਿਰਤੀ-ਕਮਾਊ ਲੋਕ ਤਾਂ ਪੈਦਾਵਾਰੀ ਸਰਗਰਮੀ ਕਰੀ ਹੀ ਜਾ ਰਹੇ ਹਨ, ਪਰ ਉਹਨਾਂ ਦੀ ਕੀਤੀ ਪੈਦਾਵਾਰ ਨੂੰ ਹੋਰ ਹੜੱਪੀਂ ਜਾ ਰਹੇ ਹਨ, ਜਿੰਨੀ ਦੇਰ ਤੱਕ ਇਹਨਾਂ ਦੀ ਕੀਤੀ ਗਈ ਪੈਦਾਵਾਰ ਨੂੰ ਹੋਰ ਲੁੱਟੀ ਜਾਣਗੇ ਅਤੇ ਲੁੱਟ ਨੂੰ ਜਾਰੀ ਰੱਖਣ ਲਈ ਕੁੱਟੀ ਜਾਣਗੇ ਤਾਂ ਇਹਨਾਂ ਕਿਰਤੀ-ਕਮਾਊ ਲੋਕਾਂ ਦੀ ਜੂਨ ਕਦੇ ਵੀ ਨਹੀਂਂ ਸੁਧਰ ਸਕਦੀ। ਇਸ ਕਰਕੇ ਉਹਨਾਂ ਪੈਦਾਵਾਰ ਕਰਨ ਵਾਲੇ ਕਿਰਤੀ-ਕਮਾਊ ਲੋਕਾਂ ਦੀ ਜ਼ਿੰਦਗੀ ਨਾਲ ਨੇੜਿਉਂ ਵਾਸਤਾ ਰੱਖਦੇ ਹੋਏ, ਉਹਨਾਂ ਦੀ ਜੂਨ ਸੰਵਾਰਨ ਲਈ ਉਸ ਸਮੇਂ ਦੇ ਜਾਬਰ-ਲੋਟੂ ਨਿਜ਼ਾਮ ਨੂੰ ਖਤਮ ਕਰਨ ਲਈ ਇਨਕਲਾਬ ਕਰਨ ਦਾ ਰਸਤਾ ਅਖਤਿਆਰ ਕੀਤਾ।
ਜਿੱਥੋਂ ਤੱਕ ਜਮਾਤੀ ਜੱਦੋਜਹਿਦ ਦਾ ਸਬੰਧ ਹੈ ਇਸ ਪੱਖੋਂ ਭਗਤ ਸਿੰਘ ਹੋਰਾਂ ਨੇ ਸਿਆਸੀ ਗਿਆਨ ਸਿਰਫ ਪੜ੍ਹਿਆ ਹੀ ਨਹੀਂ ਸੀ ਬਲਕਿ ਇਸ ਨੂੰ ਅਮਲ ਵਿੱਚ ਲਾਗੂ ਕਰਨ ਲਈ ਅਭਿਆਸ ਕੀਤਾ। ਉਸ ਵਾਸਤੇ ਦੇਖਣ ਸਮਝਣ ਦਾ ਮਾਹੌਲ ਸਿਰਫ ਬਾਹਰ ਹੀ ਨਹੀਂ ਸੀ ਬਲਕਿ ਖੁਦ ਇਸੇ ਹੀ ਘਰ ਵਿੱਚ ਸੀ। ਭਗਤ ਸਿੰਘ ਦਾ ਪਰਿਵਾਰਕ ਪਿਛੋਕੜ ਕਿਸੇ ਨਾ ਕਿਸੇ ਹੱਦ ਤੱਕ ਸਮਾਜੀ-ਸਿਆਸੀ ਪੱਖੋਂ ਸਮੇਂ ਦੀਆਂ ਲਹਿਰਾਂ ਨਾਲ ਜੁੜਿਆ ਹੋਇਆ ਸੀ। ਸ਼ਹੀਦ ਭਗਤ ਸਿੰਘ ਦੇ ਚਾਚਾ ਸਵਰਨ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਉਸ ਦੇ ਚਾਚਾ ਅਜੀਤ ਸਿੰਘ ਨੂੰ ਪਗੜੀ ਸੰਭਾਲ ਜੱਟਾ ਲਹਿਰ ਦੀ ਅਗਵਾਈ ਕਰਨ ਬਦਲੇ ਦੇਸ਼ ਨਿਕਾਲੇ ਦੀ ਸਜ਼ਾ ਹੋਈ ਹੋਈ ਸੀ, ਜੋ ਭਗਤ ਸਿੰਘ ਦੇ ਜਨਮ ਤੋਂ ਲੈ ਕੇ ਫਾਂਸੀ ਲੱਗਣ ਤੱਕ ਵੀ ਇਸਦਾ ਮੂੰਹ ਨਹੀਂ ਸੀ ਦੇਖ ਸਕਿਆ। ਚਾਚੀ ਹਰਨਾਮ ਕੌਰ ਦੇ ਹੌਕਿਆਂ ਦਾ ਸੇਕ ਛੋਟੇ ਹੁੰਦੇ ਭਗਤ ਸਿੰਘ ਦੇ ਮਨ ਵਿੱਚ ਧੁਖਦੀ ਅੱਗ ਨੂੰ ਭਾਂਬੜ ਬਣਾਉਣ ਵਿੱਚ ਆਪਣਾ ਰੋਲ ਅਦਾ ਕਰਦਾ ਰਿਹਾ ਸੀ।
ਜਿੱਥੋਂ ਤੱਕ ਵਿਗਿਆਨਕ ਤਜਰਬਿਆਂ ਦਾ ਸਬੰਧ ਹੈ, ਭਗਤ ਸਿੰਘ ਵੀ ਛੋਟਾ ਹੁੰਦਾ ਆਸਤਿਕ ਹੀ ਸੀ, ਪਰ ਜਿਵੇਂ ਜਿਵੇਂ ਉਸਦੀ ਵਿਗਿਆਨਕ ਸੋਝੀ ਵਧਦੀ ਗਈ ਤਾਂ ਆਸਤਿਕਤਾ ਤੋਂ ਸਿਰੇ ਦੀ ਨਾਸਤਿਕਤਾ ਤੱਕ ਵੀ ਵਿਕਸਤ ਹੋਇਆ। ਉਸਨੇ ਆਪਣੇ ਸਮਿਆਂ ਵਿੱਚ ਮੂਲਵਾਦ, ਧਾਰਮਿਕ ਕੱਟੜਤਾ ਅਤੇ ਫਿਰਕੂ ਜਨੂੰਨ ਦੇ ਵਹਿਸ਼ੀ ਕਾਰਿਆਂ ਨੂੰ ਆਪਣੀਆਂ ਅੱਖਾਂ ਨਾਲ ਤੱਕਿਆ ਸੀ। ਇਹਨਾਂ ਨੂੰ ਵਧਾਉਣ-ਫੈਲਾਉਣ ਵਾਲਿਆਂ ਦੇ ਕਿਰਦਾਰ ਨੂੰ ਸਮਝਦੇ ਹੋਏ ਉਸਨੇ ਲੋਕਾਂ ਨੂੰ ਵਿਗਿਆਨਕ ਵਿਚਾਰਧਾਰਾ ਦੇ ਲੜ ਲਾਉਣ ਲਈ ਸਿਰੇ ਦੀ ਸ਼ਿੱਦਤ ਨਾਲ ਜੂਝਣ ਦਾ ਮਨ ਬਣਾਇਆ।
ਸ਼ਹੀਦ ਭਗਤ ਸਿੰਘ ਸਿਰਫ ਧਾਰਮਿਕ ਮੂਲਵਾਦ, ਫਿਰਕੂ ਕੱਟੜਪੁਣੇ, ਪਛੜੇ ਰਸਮੋਂ ਰਿਵਾਜਾਂ ਬਾਰੇ, ਸਮਾਜਿਕ-ਸਭਿਆਚਾਰਕ ਮਾਮਲਿਆਂ ਬਾਰੇ ਹੀ ਕਿੰਨਾ ਕੁੱਝ ਨਹੀਂ ਸੀ ਲਿਖਦਾ ਬਲਕਿ ਉਸ ਨੇ ਸਮਾਜ ਦੀ ਚਾਲਕ ਸ਼ਕਤੀ (ਲੋਕ ਲਹਿਰ) ਨੂੰ ਸਮਝਣ ਦਾ ਯਤਨ ਕੀਤਾ ਅਤੇ ਇੱਥੇ ਆਪਣਾ ਰੋਲ ਨਿਭਾਉਣ ਲਈ ਕਮਿਊਨਿਸਟ ਵਿਚਾਰਾਂ ਵਾਲੀ ਇਨਕਲਾਬੀ ਪਾਰਟੀ, ਹਥਿਆਰਬੰਦ ਸੰਘਰਸ਼ ਅਤੇ ਇਨਕਲਾਬੀ ਜਮਹੂਰੀ ਸ਼ਕਤੀਆਂ ਦੇ ਸਾਂਝੇ ਮੋਰਚੇ ਨੂੰ ਸਮਝਣ ਦਾ ਯਤਨ ਕੀਤਾ ਸੀ ਅਤੇ ਇਹਨਾਂ ਦੀ ਮਹੱਤਤਾ ਨੂੰ ਉਚਿਆਉਣ ਅਤੇ ਨਿਭਾਉਣ ਵਿੱਚ ਆਪਣੀ ਸੰਭਵ ਸਮਰੱਥਾ ਅਤੇ ਯੋਗਤਾ ਅਨੁਸਾਰ ਕੰਮ ਅਦਾ ਕੀਤਾ ਸੀ।
ਸ਼ਹੀਦ ਭਗਤ ਸਿੰਘ ਨੇ ਕਮਿਊਨਿਸਟ ਇ੍ਵਨਕਲਾਬੀ ਪਾਰਟੀ ਦੀ ਅਣਸਰਦੀ ਲੋੜ ਬਾਰੇ ਲਿਖਿਆ ਸੀ, '' ਇਨਕਲਾਬ ਬਹੁਤ ਮੁਸ਼ਕਲ ਕੰਮ ਹੈ। ਕਿਸੇ ਇਕ ਆਦਮੀ ਦੀ ਤਾਕਤ ਤੋਂ ਬਾਹਰੀ ਗੱਲ ਹੈ, ਨਾ ਹੀ ਕਿਸੇ ਮਿਥੀ ਹੋਈ ਤਾਰੀਖ ਨੂੰ ਆ ਸਕਦਾ ਹੈ। ਇਹ ਤਾਂ ਖਾਸ ਸਮਾਜੀ ਅਤੇ ਆਰਥਕ ਹਾਲਤਾਂ ਵਿਚੋਂ ਪੈਦਾ ਹੁੰਦਾ ਹੈ ਅਤੇ ਇਕ ਜਥੇਬੰਦ ਪਾਰਟੀ ਨੇ ਅਜਿਹੇ ਮੌਕੇ ਨੂੰ ਸਾਂਭਣਾ ਹੁੰਦਾ ਹੈ ਅਤੇ ਜਨਤਾ ਨੂੰ ਤਿਆਰ ਕਰਨਾ ਹੁੰਦਾ ਹੈ ਅਤੇ ਇਨਕਲਾਬ ਦੇ ਮੁਸ਼ਕਲ ਕੰਮ ਲਈ ਸਭ ਸ਼ਕਤੀਆਂ ਨੂੰ ਸੰਗਠਿਤ ਕਰਨਾ ਹੁੰਦਾ ਹੈ——।''
''ਪਾਰਟੀ ਦਾ ਨਾਂ ਯਾਨੀ ਕਮਿਊਨਿਸਟ ਪਾਰਟੀ ਹੋਵੇ। ਠੋਸ ਅਨੁਸਾਸ਼ਨ ਵਾਲੀ ਰਾਜਨੀਤਕ ਕਾਮਿਆਂ ਦੀ ਪਾਰਟੀ ਬਾਕੀ ਸਭ ਅੰਦੋਲਨਾਂ ਨੂੰ ਚਲਾਏਗੀ।''
ਭਗਤ ਸਿੰਘ ਨੇ ਦ੍ਰਿੜ੍ਹਤਾ, ਭਰੋਸੇ ਨਾਲ ਇਨਕਲਾਬੀ ਕਾਜ਼ ਲਈ ਜੁਟੇ ਰਹਿਣ ਬਾਰੇ ਲਖਿਆ ਸੀ, ''ਇਨਕਲਾਬ ਜਾਂ ਆਜ਼ਾਦੀ ਨੂੰ ਕੋਈ ਛੋਟਾ ਰਾਹ ਨਹੀਂ ਹੈ। ਇਹ ਕਿਸੇ ਸੋਹਣੀ ਸਵੇਰ ਸਾਡੇ ਮੱਥੇ ਨਹੀਂ ਲੱਗ ਸਕਦਾ, ਜੇ ਕਿਤੇ ਏਦਾਂ ਹੋ ਗਿਆ ਤਾਂ ਉਹ ਦਿਨ ਬਹੁਤ ਹੀ ਮਨਹੂਸ ਹੋਵੇਗਾ। ਬਗੈਰ ਕਿਸੇ ਮੁਢਲੇ ਕੰਮ ਦੇ, ਬਗੈਰ ਜੁਝਾਰੂ ਲੋਕਾਂ ਦੇ ਅਤੇ ਬਗੈਰ ਕਿਸੇ ਪਾਰਟੀ ਦੇ ਜੋ ਹਰ ਤਰ੍ਹਾਂ ਨਾਲ ਤਿਆਰ ਹੋਵੇ, ਇਹ ਇਕ ਅਸਫਲਤਾ ਹੋਵੇਗੀ।''
ਕਿਸਾਨਾਂ-ਮਜ਼ਦੂਰਾਂ ਨੂੰ ਭਾਰਤੀ ਇਨਕਲਾਬ ਦੀ ਮੁੱਖ ਸ਼ਕਤੀ ਵਜੋਂ ਲੈਂਦੇ ਹੋਏ ਸ਼ਹੀਦ ਭਗਤ ਸਿੰਘ ਨੇ ਲਿਖਿਆ ਸੀ, ''ਹਕੀਕੀ ਇਨਕਲਾਬੀ ਫੌਜਾਂ ਤਾਂ ਪਿੰਡਾਂ ਅਤੇ ਕਾਰਖਾਨਿਆਂ ਵਿਚ ਹਨ, ਕਿਸਾਨੀ ਅਤੇ ਮਜ਼ਦੂਰ। ਪਰ ਸਾਡੇ ਬੁਰਜੂਆ ਨੇਤਾ ਉਹਨਾਂ ਨੂੰ ਨਾਲ ਲੈਣ ਦੀ ਹਿੰਮਤ ਨਾ ਕਰਦੇ ਹਨ ਤੇ ਨਾ ਹੀ ਕਰ ਸਕਦੇ ਹਨ। ਇਹ ਸੁੱਤੇ ਸ਼ੇਰ ਜੇ ਇਕ ਵਾਰੀ ਗਹਿਰੀ ਨੀਂਦ ਵਿਚੋਂ ਜਾਗ ਪਏ ਤਾਂ ਉਹ ਸਾਡੇ ਨੇਤਾਵਾਂ ਦੇ ਆਸ਼ਿਆਂ ਦੀ ਪੂਰਤੀ ਬਾਅਦ ਰੁਕਣ ਵਾਲੇ ਨਹੀਂ।''
''1922 ਦਾ ਬਾਰਦੌਲੀ ਸੱਤਿਆਗ੍ਰਹਿ ਪੂਰੀ ਤਰ੍ਹਾਂ ਦਰਸਾਉਂਦਾ ਹੈ ਕਿ ਨੇਤਾਵਾਂ ਨੇ ਕਿੰਨਾ ਖਤਰਾ ਮਹਿਸੂਸ ਕੀਤਾ ਜਦ ਉਨ੍ਹਾਂ ਨੇ ਕਿਸਾਨ ਜਮਾਤ ਦੀ ਬਗਾਵਤ ਨੂੰ ਵੇਖਿਆ, ਜਿਸਨੇ ਨਾ ਸਿਰਫ ਵਿਦੇਸ਼ੀ ਕੌਮ ਦੇ ਗਲਬੇ ਨੂੰ ਪਰ੍ਹਾਂ ਵਗਾਹ ਮਾਰਨਾ ਸੀ, ਸਗੋਂ ਜ਼ਿਮੀਦਾਰਾਂ ਦਾ ਜੂਲਾ ਵੀ ਚੁੱਕ ਦੇਣਾ ਸੀ। ਇਹੀ ਕਾਰਨ ਹੈ ਕਿ ਸਾਡੇ ਲੀਡਰ ਅੰਗਰੇਜਾਂ ਅੱਗੇ ਗੋਡੇ ਟੇਕਣਾ ਪਸੰਦ ਕਰਦੇ ਹਨ, ਬਜਾਇ ਕਿਸਾਨਾਂ ਅੱਗੇ ਝੁਕਣ ਦੇ।” (ਸ਼ਹੀਦ ਭਗਤ ਵਲੋਂ ਨੌਜਵਾਨ ਸਿਆਸੀ ਕਾਰਕੁੰਨਾਂ ਦੇ ਨਾਂਅ ਖਤ 'ਚੋਂ)
ਭਾਰਤੀ ਦਲਾਲ ਪੂੰਜੀਵਾਦੀ ਜਮਾਤ ਦੇ ਖਾਸੇ ਬਾਰੇ ਸ਼ਹੀਦ ਭਗਤ ਸਿੰਘ ਨੇ ਲਿਖਿਆ ਸੀ, “ਭਾਰਤੀ ਕਿਰਤੀ ਵਰਗ ਨੂੰ ਦੂਹਰੇ ਖਤਰੇ ਦਾ ਸਾਹਮਣਾ ਹੈ। ਉਸਨੂੰ ਵਿਦੇਸ਼ੀ ਪੂੰਜੀਵਾਦ ਦਾ ਇਕ ਪਾਸੇ ਤੋਂ ਅਤੇ ਭਾਰਤੀ ਪੂੰਜੀਵਾਦ ਦੇ ਧੋਖੇ ਭਰੇ ਹਮਲੇ ਦਾ ਦੂਜੇ ਪਾਸੇ ਤੋਂ ਖਤਰਾ ਹੈ। ਭਾਰਤੀ ਪੂੰਜੀਵਾਦ ਵਿਦੇਸ਼ੀ ਪੂੰਜੀਵਾਦ ਨਾਲ ਹਰ ਰੋਜ ਵਧੇਰੇ ਗਠਜੋੜ ਕਰ ਰਿਹਾ ਹੈ। ...ਭਾਰਤੀ ਪੂੰਜੀਪਤੀ ਭਾਰਤੀ ਲੋਕਾਂ ਨੂੰ ਧੋਖਾ ਦੇ ਕੇ, ਇਸ ਵਿਸ਼ਵਾਸ਼ਘਾਤ ਦੇ ਹਰਜਾਨੇ ਵਜੋਂ ਵਿਦੇਸ਼ੀ ਪੂੰਜੀਵਾਦ ਤੋਂ ਸਰਕਾਰ ਵਿਚੋਂ ਕੁਝ ਹਿੱਸਾ ਪ੍ਰਾਪਤ ਕਰਨਾ ਚਾਹੁੰਦਾ ਹੈ।” “ਭਵਿੱਖ ਵਿਚ, ਬਹੁਤ ਛੇਤੀ ਹੀ ਅਸੀਂ ਇਸ ਤਬਕੇ ਅਤੇ ਇਸਦੇ ਉੱਘੇ ਨੇਤਾਵਾਂ ਨੂੰ ਵਿਦੇਸ਼ੀ ਆਗੂਆਂ ਨਾਲ ਗੱਲਵੱਕੜੀ ਪਾਈ ਹੋਈ ਤੱਕਾਂਗੇ।”
ਸ਼ਹੀਦ ਭਗਤ ਸਿੰਘ ਅਨੁਸਾਰ ਇਨਕਲਾਬ ਦਾ ਭਾਵ, “ਲੋਕਾਂ ਵਲੋਂ ਲੋਕਾਂ ਲਈ ਰਾਜਨੀਤਕ ਤਾਕਤ 'ਤੇ ਕਬਜ਼ਾ” ਹੈ। ਇਸ ਕਾਜ਼ ਦੀ ਖਾਤਰ ਉਹ ਜੂਝਦਾ ਰਿਹਾ ਅਤੇ ਇਹੀ ਕਾਜ਼ ਹੈ, ਜਿਸ ਨੂੰ ਸ਼ਹੀਦ ਭਗਤ ਸਿੰਘ ਦੇ ਵਾਰਸਾਂ ਨੇ ਅਜੇ ਵੀ ਪੂਰਾ ਕਰਨਾ ਹੈ।
ਤੀਸਤਾ ਸੀਤਲਵਾੜ ਤੇ ਉਸਦੇ ਪਤੀ ਨੂੰ ਡਰਾਉਣ-ਧਮਕਾਉਣ ਲਈ ਵਰਤੇ ਜਾ ਰਹੇ
ਹਕੂਮਤੀ ਹਰਬਿਆਂ ਦਾ ਵਿਰੋਧ ਕਰੋ
ਤੀਸਤਾ ਸੀਤਲਵਾੜ ਇੱਕ ਵਕੀਲ ਅਤੇ ਸਰਗਰਮ ਸਮਾਜਿਕ ਕਾਰਕੁੰਨ ਹੈ। ਉਹ ਇੱਕ ਧਰਮ ਨਿਰਪੱਖ ਅਤੇ ਇਨਸਾਫਪਸੰਦ ਸਖਸ਼ੀਅਤ ਹੈ, ਜਿਹੜੀ ਭਾਰਤੀ ਹਾਕਮ ਜਮਾਤੀ ਸੰਵਿਧਾਨ ਅਤੇ ਅਖੌਤੀ ਪਾਰਲੀਮਾਨੀ ਜਮਹੂਰੀਅਤ ਵਿੱਚ ਵਿਸ਼ਵਾਸ਼ ਰੱਖਦੀ ਹੈ। 2002 ਦੇ ਗੁਜਰਾਤ ਦੇ ਮੁਸਲਮਾਨਾਂ ਦੇ ਕਤਲੇਆਮ ਤੋਂ ਬਾਅਦ ਉਸ ਵੱਲੋਂ ਆਪਣੇ ਪਤੀ ਸ੍ਰੀ ਜਾਵੇਦ ਆਨੰਦ ਨਾਲ ਮਿਲ ਕੇ ਮੁਸਲਿਮ ਪੀੜਤਾਂ ਦੀ ਮੱਦਦ ਕਰਨ ਅਤੇ ਮਾਰਧਾੜ ਤੇ ਕਤਲੇਆਮ ਦੇ ਦੋਸ਼ੀਆਂ ਨੂੰ ਅਦਾਲਤੀ ਇਨਸਾਫ ਦਿਵਾਉਣ ਦਾ ਬੀੜਾ ਚੁੱਕਿਆ ਗਿਆ।
ਯਾਦ ਰਹੇ ਕਿ 2002 ਵਿੱਚ ਗੋਧਰਾ ਰੇਲ ਕਾਂਡ ਤੋਂ ਬਾਅਦ ਹਿੰਦੂ ਫਿਰਕੂ ਜਨੂੰਨੀ ਜਥੇਬੰਦੀਆਂ— ਬਜਰੰਗ ਦਲ, ਹਿੰਦੂ ਸ਼ਿਵ ਸੈਨਾ, ਆਰ.ਐਸ.ਐਸ. ਅਤੇ ਭਾਰਤੀ ਜਨਤਾ ਪਾਰਟੀ— ਵੱਲੋਂ ਹਿੰਦੂ ਸ਼ਾਵਨਵਾਦ ਨੂੰ ਪਲੀਤਾ ਲਾਉਂਦਿਆਂ, ਹਿੰਦੂ ਜਨੂੰਨੀ ਟੋਲਿਆਂ ਨੂੰ ਮੁਸਲਮਾਨਾਂ 'ਤੇ ਹਮਲੇ ਕਰਨ ਲਈ ਭੜਕਾਇਆ ਗਿਆ। ਸਿੱਟੇ ਵਜੋਂ ਇਹਨਾਂ ਹਿੰਦੂ ਜਨੂੰਨੀ ਟੋਲਿਆਂ ਵੱਲੋਂ ਮੁਸਲਮਾਨ ਘਰਾਂ ਅਤੇ ਬਸਤੀਆਂ ਨੂੰ ਅੱਗ ਲਾਉਣ, ਮਾਰਧਾੜ ਕਰਨ, ਕਤਲੇਆਮ ਮਚਾਉਣ, ਔਰਤਾਂ ਨਾਲ ਬਲਾਤਕਾਰ ਕਰਨ ਦਾ ਇੱਕ ਭਿਆਨਕ ਤੇ ਹੌਲਨਾਕ ਸਿਲਸਿਲਾ ਸ਼ੁਰੂ ਹੋਇਆ, ਜਿਹੜਾ ਕਈ ਦਿਨਾਂ ਤੱਕ ਬੇਰੋਕਟੋਕ ਚੱਲਦਾ ਰਿਹਾ। ਸ਼ਹਿਰਾਂ ਅਤੇ ਪਿੰਡਾਂ ਵਿੱਚ ਬੇਦੋਸ਼ੇ ਮੁਸਲਮਾਨਾਂ ਦੇ ਫਿਰਕੂ ਕਤਲੇਆਮ ਦਾ ਇਹ ਸਿਲਸਿਲਾ ਉਸ ਵਕਤ ਗੁਜਰਾਤ ਦੀ ਨਰਿੰਦਰ ਮੋਦੀ ਸਰਕਾਰ ਦੀ ਸ਼ਹਿ ਤੇ ਸਰਪ੍ਰਸਤੀ ਹੇਠ ਚਲਾਇਆ ਗਿਆ। ਇਸ ਕਤਲੇਆਮ ਦੌਰਾਨ ਗੁਜਰਾਤ ਪੁਲਸ ਵੱਲੋਂ ਫਿਰਕੂ ਕਤਲੇਆਮ ਨੂੰ ਰੋਕਣ ਅਤੇ ਕਤਲੇਆਮ ਦਾ ਸ਼ਿਕਾਰ ਲੋਕਾਂ ਦੀ ਮੱਦਦ ਤਾਂ ਕੀ ਕਰਨੀ ਸੀ, ਸਗੋਂ ਫਿਰਕੂ ਕਾਤਲੀ ਟੋਲਿਆਂ ਦਾ ਸ਼ਰੇਆਮ ਸਾਥ ਦਿੱਤਾ ਗਿਆ।
ਤੀਸਤਾ ਸੀਤਲਵਾੜ ਉਹਨਾਂ ਉੱਘੇ ਜਮਹੂਰੀ ਤੇ ਇਨਸਾਫਪਸੰਦ ਕਾਰਰਕੁੰਨਾਂ ਵਿੱਚੋਂ ਇੱਕ ਹੈ, ਜਿਹੜੇ ਗੁਜਰਾਤ ਦੇ ਫਿਰਕੂ ਕਤਲੇਆਮ ਤੇ ਮਾਰਧਾੜ ਦੇ ਸ਼ਿਕਾਰ ਵਿਅਕਤੀਆਂ ਦੀ ਬਾਂਹ ਫੜਨ ਲਈ ਅੱਗੇ ਆਏ ਹਨ। ਸੀਤਲਵਾੜ ਵੱਲੋਂ ਹੋਰਨਾਂ ਅਨੇਕਾਂ ਕੇਸਾਂ ਦੇ ਨਾਲ ਜਿਹੜੇ ਸਭ ਤੋਂ ਵੱਧ ਉੱਭਰਵੇਂ ਕੇਸ ਨੂੰ ਹੱਥ ਪਾਇਆ ਗਿਆ ਹੈ, ਉਹ ਹੈ ਜਾਕੀਆ ਜਾਫ਼ਰੀ ਕੇਸ। ਜ਼ਾਕੀਆ ਜਾਫ਼ਰੀ ਅਹਿਮਦਾਬਾਦ ਦੀ ਮੁਸਲਮਾਨ ਵਸੋਂ ਵਾਲੀ ਆਬਾਦੀ ਗੁਰਬਰਗ ਸੁਸਾਇਟੀ ਨੂੰ ਅੱਗ ਲਾ ਕੇ ਸਾੜਨ ਅਤੇ ਦਰਜ਼ਨਾਂ ਮੁਸਲਮਾਨਾਂ ਦਾ ਕਤਲੇਆਮ ਰਚਾਉਣ ਦੇ ਕਾਂਡ ਦੀ ਜਿਉਂਦੀ ਜਾਗਦੀ ਗਵਾਹ ਹੈ। ਸੀਤਲਵਾੜ ਵੱਲੋਂ ਇਸ ਕੇਸ ਦੀ ਲਗਾਤਾਰ ਪੈਰਵਾਈ ਕੀਤੀ ਜਾ ਰਹੀ ਹੈ। ਇਸ ਕੇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਨਰਿੰਦਰ ਮੋਦੀ, ਗੁਜਰਾਤ ਹਕੂਮਤ ਅਤੇ ਹਿੰਦੂ ਫਿਰਕੂ ਜਨੂੰਨੀ ਜਥੇਬੰਦੀਆਂ ਸੀਤਲਵਾੜ ਅਤੇ ਉਸਦੇ ਪਤੀ ਵੱਲੋਂ ਕਤਲੇਆਮ ਤੇ ਮਾਰਧਾੜ ਦੇ ਸ਼ਿਕਾਰ ਮਜ਼ਲੂਮ ਮੁਸਲਿਮ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਅਤੇ ਉਹਨਾਂ ਦੀ ਬਾਂਹ ਫੜਨ ਦੀ ''ਗੁਸਤਾਖੀ'' ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਨ। ਇਸ ਲਈ ਉਹਨਾਂ ਵੱਲੋਂ ਦੋਵਾਂ ਪਤੀ-ਪਤਨੀ ਨੂੰ ਅਜਿਹੀ 'ਗੁਸਤਾਖੀ' ਬਦਲੇ ਸਬਕ ਸਿਖਾਉਣ ਲਈ ਫਣ ਚੁੱਕ ਲਿਆ ਅਤੇ ਉਹਨਾਂ ਖਿਲਾਫ ਗੁਜਰਾਤ ਪੁਲਸ ਅਤੇ ਸੀ.ਬੀ.ਆਈ. ਵੱਲੋਂ ਝੂਠੇ ਮੁਕੱਦਮੇ ਮੜ੍ਹਨ ਅਤੇ ਗ੍ਰਿਫਤਾਰੀ ਦੀ ਤਲਵਾਰs sਲਟਕਾਉਣ ਦਾ ਸਿਲਸਿਲਾ ਵਿੱਢ ਦਿੱਤਾ ਗਿਆ ਹੈ। ਪੁਲਸ ਵੱਲੋਂ ਸੀਤਲਵਾੜ ਅਤੇ ਉਸਦੇ ਪਤੀ ਨੂੰ ਗ੍ਰਿਫਤਾਰ ਕਰਨ ਲਈ ਉਹਨਾਂ ਦੇ ਘਰ ਅਤੇ ਦਫਤਰ 'ਤੇ ਛਾਪਾ ਮਾਰਿਆ ਗਿਆ ਹੈ। ਚਾਹੇ ਉਹਨਾਂ ਵੱਲੋਂ ਗੁਜਰਾਤ ਹਾਈਕੋਰਟ ਤੋਂ ਪੇਸ਼ਗੀ ਜਮਾਨਤ ਹਾਸਲ ਕਰ ਲਈ ਗਈ ਹੈ, ਪਰ ਮੋਦੀ ਤੇ ਗੁਜਰਾਤ ਹਕੂਮਤ ਦੇ ਇਸ਼ਾਰੇ 'ਤੇ ਪੁਲਸ ਤੇ ਕੇਂਦਰੀ ਏਜੰਸੀਆਂ ਉਹਨਾਂ ਦੇ ਪਿੱਛੇ ਪਈਆਂ ਹੋਈਆਂ ਹਨ। ਪਰ ਪੁਲਸ ਤੇ ਕੇਂਦਰੀ ਏਜੰਸੀਆਂ ਦੇ ਇਹਨਾਂ ਦਬਸ਼ਪਾਊ ਅਤੇ ਦਹਿਲ ਬਿਠਾਊ ਹਰਬਿਆਂ ਦੇ ਬਾਵਜੂਦ ਉਹ ਦੋਵੇਂ (ਪਤੀ-ਪਤਨੀ) ਆਪਣੇ ਵੱਲੋਂ ਚੁਣੇ ਰਸਤੇ 'ਤੇ ਦਲੇਰੀ ਨਾਲ ਡਟੇ ਹੋਏ ਹਨ।
ਮੋਦੀ ਤੇ ਭਾਜਪਾ ਹਕੂਮਤ ਦੀ ਸ਼ਹਿ 'ਤੇ ਪੁਲਸ ਤੇ ਸੀ.ਬੀ.ਆਈ. ਵੱਲੋਂ ਸੀਤਲਵਾੜ ਤੇ ਉਸਦੇ ਪਤੀ ਨੂੰ ਫਿਰਕੂ ਕਤਲੇਆਮ ਦੇ ਸ਼ਿਕਾਰ ਮੁਸਲਮਾਨ ਪੀੜਤਾਂ ਦੀ ਮੱਦਦ ਕਰਨ ਤੋਂ ਤੋਬਾ ਕਰਵਾਉਣ ਲਈ ਵਰਤੇ ਜਾ ਰਹੇ ਧੱਕੜ ਤੇ ਦਬਸ਼ਪਾਊ ਹਰਬੇ ਨਾ ਸਿਰਫ ਨਹਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰੀ ਅਤੇ ਸੂਬਾਈ ਭਾਜਪਾਈ ਹਕੂਮਤਾਂ ਦੇ ਫਿਰਕੂ ਟੀਰ ਦੀ ਪੁਸ਼ਟੀ ਕਰਦੇ ਹਨ, ਉਹ ਇਸ ਹਕੀਕਤ ਵੱਲ ਵੀ ਸਪੱਸ਼ਟ ਸੰਕੇਤ ਕਰਦੇ ਹਨ ਕਿ ਇਸ ਮੁਲਕ ਅੰਦਰ ਘੱਟ ਗਿਣਤ ਧਾਰਮਿਕ ਤੇ ਸਮਾਜਿਕ ਭਾਈਚਾਰਿਆਂ ਦੇ ਹਿੱਤ ਸੁਰੱਖਿਅਤ ਨਹੀਂ ਹਨ; ਇੱਥੇ ਮੁਲਕ ਦੇ ਸਭਨਾਂ ਨਾਗਰਿਕਾਂ ਦੇ ਜਮਹੂਰੀ ਹੱਕਾਂ ਦੀ ਗੱਲ ਤਾਂ ਦੂਰ ਰਹੀ, ਹਾਕਮ ਜਮਾਤੀ ਸੰਵਿਧਾਨ ਵਿੱਚ ਦਿੱਤੀਆਂ ਅਖੌਤੀ ਸ਼ਹਿਰੀ ਆਜ਼ਾਦੀਆਂ ਤੇ ਹੱਕਾਂ ਦੀਆਂ ਮੱਦਾਂ ਮਹਿਜ਼ ਇੱਕ ਧੋਖੇ ਦੀ ਖੇਡ ਤੋਂ ਸਿਵਾ ਹੋਰ ਕੁੱਝ ਨਹੀਂ ਹਨ।
ਸਭਨਾਂ ਇਨਕਲਾਬੀ ਜਮਹੁਰੀ, ਦੇਸ਼ ਭਗਤ ਅਤੇ ਇਨਸਾਫਪਸੰਦ ਜਥੇਬੰਦੀਆਂ, ਤਾਕਤਾਂ ਅਤੇ ਵਿਅਕਤੀਆਂ ਵੱਲੋਂ ਤੀਸਤਾ ਸੀਤਲਵਾੜ ਅਤੇ ਉਸਦੇ ਪਤੀ ਨੂੰ ਡਰਾਉਣ-ਧਮਕਾਉਣ ਅਤੇ ਯਰਕਾਉਣ ਲਈ ਵਿੱਢੇ ਦਬਸ਼ਪਾਊ ਹਰਬਿਆਂ ਖਿਲਾਫ ਆਵਾਜ਼ ਉਠਾਉਂਦਿਆਂ, ਉਹਨਾਂ ਦੇ ਇਨਸਾਫਪਸੰਦ ਕਾਜ਼ (ਚਾਹੇ ਇਹ ਸੀਮਤ ਹੀ ਹੈ) ਦੀ ਹਮਾਇਤ ਕਰਨੀ ਚਾਹੀਦੀ ਹੈ।
ਸਾਥੀ ਕਰੋੜਾ ਸਿੰਘ ਦੀ
ਇਨਕਲਾਬੀ ਵਿਰਾਸਤ ਦਾ ਝੰਡਾ ਬੁਲੰਦ ਕਰੋ
ਬਿਜਲੀ ਮੁਲਾਜ਼ਮਾਂ ਦੀ ਜੁਝਾਰ ਜਥੇਬੰਦੀ ਟੀ.ਐਸ.ਯੂ.ਦੇ ਸਾਬਕਾ ਸੂਬਾ ਜਨਰਲ ਸਕੱਤਰ ਸਾਥੀ ਕਰੋੜਾ ਸਿੰਘ ਨਹੀ ਰਹੇ । ਇੱਕ ਅਗਸਤ 2015 ਸਵੇਰ ਨੂੰ ਪਿੱਤੇ ਅਤੇ ਜਿਗਰ ਦੇ ਕੈਂਸ਼ਰ ਦੀ ਚੰਦਰੀ ਬਿਮਾਰੀ ਨੇ ਉਹਨਾਂ ਨੂੰ ਸਾਥੋਂ ਖੋਹ ਲਿਆ ਹੈ । ਉਹਨਾਂ ਦੇ ਘਰ-ਪਰਿਵਾਰ ਤੇ ਇਨਕਲਾਬੀ ਕਾਫਲੇ ਦੀਆਂ ਸਿਰ ਤੋੜ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ” ਨੂੰ ਬਚਾਇਆ ਨਹੀ ਜਾ ਸਕਿਆ ਪਰ ਸਾਥੀ ਕਰੋੜਾ ਸਿੰਘ ਉਹਨਾਂ ਨਿਵੇਕਲੇ ਲੋਕ ਆਗੂਆਂ ਵਿੱਚੋਂ ਇੱਕ ਸਨ ਜਿਹੜੇ ਕਿ ਮਰਕੇ ਵੀ ਨਹੀ ਮਰਦੇ । ਸਗੋਂ ਆਪਣੇ ਵਿਚਾਰਾਂ ਤੇ ਕਾਰਨਾਮਿਆਂ ਸਦਕਾ ਸਦਾ ਜਿਉਂਦੇ ਰਹਿੰਦੇ ਹਨ । ਅਜਿਹੇ ਲੋਕ ਨਾ ਸਿਰਫ ਲੋਕਾਂ ਦੇ ਪਿਆਰ ਤੇ ਸਤਿਕਾਰ ਦਾ ਪਾਤਰ ਬਣੇ ਰਹਿੰਦੇ ਹਨ ਸਗੋਂ ਉਹਨਾਂ ਨੂੰ ਬਿਹਤਰ ਜਿੰਦਗੀ ਦੇ ਸੰਘਰਸ਼ ਲਈ ਪ੍ਰੇਰਦੇ ਤੇ ਝੰਜੋੜਦੇ ਵੀ ਰਹਿੰਦੇ ਹਨ ।
ਸਾਥੀ ਕਰੋੜਾ ਸਿੰਘ ਭਾਵੇਂ ਆਪਣੀ ਰਿਟਾਇਰਮੈਂਟ (ਸਾਲ 2006) ਤੱਕ ਸਰਕਾਰੀ ਬਿਜਲੀ ਮੁਲਾਜਮ ਰਹੇ ਤੇ ਇਸਦੀ ਜੁਝਾਰ ਜਥੇਬੰਦੀ ਟੀ.ਐਸ.ਯੂ. ਦੇ ਸਧਾਰਨ ਵਰਕਰ ਤੋਂ ਲੈ ਕੇ ਸੂਬਾ ਜਨਰਲ ਸਕੱਤਰ ਤੱਕ ਦੇ ਵੱਖ-ਵੱਖ ਸਥਾਨਾਂ ਤੇ ਰਹਿ ਕੇ ਬਿਜਲੀ ਮੁਲਾਜ਼ਮਾਂ ਦੀ ਬਿਹਤਰੀ ਲਈ ਜੂਝਦੇ ਰਹੇ । ਪਰ ਉਹਨਾ ਦੀ ਸੋਚ ਤੇ ਸਰਗਰਮੀ ਦਾ ਘੇਰਾ ਨਿੱਜੀ, ਨੌਕਰੀ ਤੇ ਬਿਜਲੀ ਮੁਲਾਜ਼ਮਾਂ ਦੇ ਹੱਕਾਂ ਲਈ ਸੰਘਰਸ਼ ਕਰਨ ਤੱਕ ਹੀ ਸੀਮਤ ਨਹੀ ਸੀ । ਉਹ ਤਾਂ ਦਰਅਸਲ ਇੱਕ ਨਿਹਚਾਵਾਨ ਇਨਕਲਾਬੀ ਸਨ । ਜਿਹੜੇ ਆਪਣੀਆਂ ਨਿੱਜੀ ਤੇ ਮਹਿਕਮੇ ਦੀਆਂ ਸਾਰੀਆਂ ਮੁਸ਼ਕਲਾਂ ਤੇ ਔਕੜਾਂ ਨੂੰ ਲੁੱਟੀ ਤੇ ਲਤਾੜੀ ਜਾਂਦੀ ਸਮੁੱਚੀ ਲੋਕਾਈ ਦੀਆਂ ਮੁਸ਼ਕਲਾਂ ਤੇ ਔਕੜਾਂ ਦਾ ਹਿੱਸਾ ਹੀ ਗਿਣਦੇ ਸਨ ਤੇ ਇਹਨਾਂ ਸਭਨਾਂ ਦਾ ਨਿਵਾਰਨ ਸਮਾਜ ਅੰਦਰ ਵੱਡੀਆਂ ਤਬਦੀਲੀਆਂ ਰਾਹੀਂ ਦੇਖਦੇ ਸਨ ।
ਖੱਬੀ ਪਾਹ ਵਾਲੇ ਵਿਚਾਰਾਂ ਦੀ ਗੁੜਤੀ ਤਾਂ ਸਾਥੀ ਕਰੋੜਾ ਸਿੰਘ ਨੂੰ ਆਪਣੇ ਪਿਤਾ ਸਰਦਾਰ ਕਾਲਾ ਸਿੰਘ ਤੋਂ ਮਿਲੀ ਜਿਹੜੇ ਲੰਬੀ ਬਲਾਕ ਦੇ ਪਿੰਡ ਘੁਮਿਆਰਾ ਦੇ ਇੱਕ ਗਰੀਬ ਕਿਸਾਨ ਸਾਬਕਾ ਫੌਜੀ ਤੇ ਸੀ.ਪੀ.ਆਈ.ਨਾਲ ਜੁੜੇ ਹੋਏ ਲੋਕ-ਪੱਖੀ ਸਰਪੰਚ ਵੱਜੋਂ ਇਲਾਕੇ ਵਿੱਚ ਮਸ਼ਹੂਰ ਸਨ । ਸਕੂਲ ਕਾਲਜ ਤੇ ਆਈ.ਟੀ.ਆਈ.ਦੀ ਪੜ੍ਹਾਈ ਸਮੇਂ ਭਗਤ ਸਿੰਘ ਦੇ ਵਿਚਾਰਾਂ ਨੇ ਤੇ ਇਨਕਲਾਬੀ ਵਿਦਿਆਰਥੀ ਜਥੇਬੰਦੀ ਪੀ.ਐਸ.ਯੂ.ਦੀਆਂ ਸਰਗਰਮੀਆਂ ਨੇ ਉਹਨਾਂ ਦੀ ਇਨਕਲਾਬੀ ਨਿਹਚਾ ਨੂੰ ਹੋਰ ਸਾਣ ਤੇ ਲਾਇਆ ਤੇ ਅਮੋੜ ਝੁਕਾਅ ਚ ਬਦਲ ਦਿੱਤਾ । ਸਿੱਟੇ ਵੱਜੋਂ ਸਾਥੀ ਕਰੋੜਾ ਸਿੰਘ ਉਮਰ ਭਰ ਆਪਣੇ ਇਹਨਾਂ ਵਿਚਾਰਾਂ ਨੂੰ ਜਿੰਦਗੀ ਦੇ ਵੱਖ-ਵੱਖ ਖੇਤਰਾਂ ਅੰਦਰ ਅਮਲੀ ਜਾਮਾਂ ਪਹਿਨਾਉਣ ਲਈ ਵੱਡੀ ਘਾਲਣਾ ਘਾਲਦੇ ਰਹੇ ।
ਬਿਜਲੀ ਮੁਲਾਜ਼ਮ ਮੁਹਾਜ ਤੇ ਜਿੱਥੇ ਇਕ ਪਾਸੇ ਉਹ ਵੱਖ-2 ਅਹੁਦਿਆਂ ਤੇ ਕੰਮ ਕਰਦਿਆਂ ਮੁਲਾਜਮਾਂ ਦੇ ਆਰਥਿਕ ਹਿੱਤਾਂ, ਕੰਮ ਦੀਆਂ ਬਿਹਤਰ ਹਾਲਤਾਂ ਤੇ ਉਹਨਾਂ ਦੇ ਟ੍ਰੇਡ ਯੂਨੀਅਨ ਜਮਹੂਰੀ ਅਧਿਕਾਰਾਂ ਲਈ ਮੁਹਰੈਲ ਸਫਾਂ 'ਚ ਅਗਵਾਈ ਦਿੰਦੇ ਰਹੇ ਤੇ 1970-71 ਅਤੇ ਜਨਵਰੀ 1974 ਦੀਆਂ ਬਿਜਲੀ ਮੁਲਾਜਮਾਂ ਦੀਆਂ ਹੜਤਾਲਾਂ ਚ ਸਿਰ ਕੱਢ ਰੋਲ ਨਿਭਾਉਂਦੇ ਰਹੇ ਉੱਥੇ ਪੁਲਸੀ ਜਬਰ, ਗੁੰਡਾਗਰਦੀ ਤੇ ਜਗੀਰੂ ਧੌਂਂਸ ਵਿਰੁੱਧ ਘੋਲਾਂ ਵਿੱਚ ਮੂਹਰੇ ਹੋ ਕੇ ਜੂਝਦੇ ਰਹੇ । ਜਿਹਦੇ ਵਿਚ 1977 ਚ ਸਿਆਸੀ ਸ਼ਹਿ ਪ੍ਰਾਪਤ ਗੁੰਡਿਆਂ ਵਲੋਂ ਮਲੋਟ ਦੇ ਇਕ ਬਿਜਲੀ ਕਾਮੇ ਦੀ ਲੜਕੀ ਅਚਲਾ ਦੇ ਅਗਵਾ ਕਾਂਡ ਵਿਰੁੱਧ ਘੋਲ, ਤੱਪਾਖੇੜਾ ਦੇ ਬਰਗੇਡੀਅਰ ਦੀ ਗੁੰਡਾ ਗਰਦੀ ਵਿਰੋਧੀ ਘੋਲ, ਮਲੋਟ ਦੇ ਰਿਕਸ਼ਾ ਚਾਲਕ ਦੀ ਪੁਲਿਸ ਵਲੋਂ ਕੁੱਟਮਾਰ ਵਿਰੁੱਧ ਘੋਲ ਤੇ ਮਲੋਟ ਦੇ ਸੂਰਜ ਟੈਕਸਟਾਈਲ ਮਿਲ ਦੇ ਕਾਮਿਆਂ ਦੇ ਘੋਲ 'ਚ ਅਹਿਮ ਰੋਲ ਨਿਭਾਇਆ ਤੇ ਇਹਨਾਂ ਨੂੰ ਜਿੱਤ ਤੱਕ ਪਹੁੰਚਾਇਆ । ਐਮਰਜੈਂਸੀ ਦੌਰਾਨ ਜਦੋਂ ਟੀ.ਐਸ.ਯੂ. ਦੀ ਮੌਕਾਪ੍ਰਸਤ ਲੀਡਰਸ਼ਿਪ ਨੇ ਜਥੇਬੰਦੀ ਤੋੜ ਦਿਤੀ ਤਾਂ ਇਹ ਬਿਜਲੀ ਮੁਲਾਜਮ ਹਿਤਾਂ ਲਈ ਭਾਰੀ ਸੱਟ ਸੀ । ਉਸ ਮੌਕੇ ਸਾਥੀ ਕਰੋੜਾ ਸਿੰਘ ਨੇ ਅਮਰ ਲੰਬੀ ਤੇ ਹੋਰ ਆਗੂਆਂ ਨਾਲ ਰਲ ਕੇ ਇਸ ਜਥੇਬੰਦੀ ਨੂੰ ਮੁੜ ਬਹਾਲ ਕਰਨ ਚ ਆਗੂ ਭੁਮਿਕਾ ਨਿਭਾਈ ਤੇ ਪਿਛੋਂ ਨਾ ਸਿਰਫ ਇਨਾਂ ਨੇ ਆਪਣੇ ਆਪ ਨੂੰ ਖੱਬੀਖਾਨ ਕਹਾਉਂਦੇ ਅਫਸਰਾਂ - ਐਸ.ਈ. ਸੂਦ, ਐਕਸੀਅਨ ਸੁਖਮੰਦਰ, ਗਰੇਵਾਲ, ਦਿਉਲ ਤੇ ਹੀਰਾ ਸਿੰਘ ਵਰਗਿਆਂ ਵਿਰੁੱਧ ਜੁਝਾਰ ਘੋਲਾਂ ਚ ਆਗੂ ਭੁਮਿਕਾ ਨਿਭਾਈ ਤੇ ਇਹਨਾਂ ਖੱਬੀਖਾਨਾਂ ਦੀ ਬੂਥ ਲਵਾਈ ਸਗੋਂ ਵੇਲੇ ਦੇ ਬਿਜਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਬਦਲਾਖੋਰ ਨੀਤੀ ਵਿਰੁੱਧ ਘੋਲ ਵਰਗੇ ਲੰਮੇ ਤੇ ਵੱਕਾਰੀ ਘੋਲਾਂ ਵਿੱਚ ਅਹਿਮ ਆਗੂ ਭੂਮਿਕਾ ਨਿਭਾਈ ਤੇ ਇਸ ਘੈਂਕਰੇ ਮੰਤਰੀ ਦੀ ਹੈਂਕੜ ਭੰਨੀ। ਸਿੱਟੇ ਵੱਜੋਂ ਕਈ ਝੂਠੇ ਕੇਸਾਂ 'ਚ ਮੜ੍ਹਿਆ ਗਿਆ, ਜੇਲ੍ਹ ਜਾਣਾ ਪਿਆ ਤੇ ਨੌਕਰੀ ਤੋਂ ਮੁਅੱਤਲੀ ਵੀ ਝੱਲਣੀ ਪਈ ਪਰ ਉਨ੍ਹਾਂ ਨੇ ਇਹ ਸਾਰਾ ਕੁੱਝ ਖਿੜੇ ਮੱਥੇ ਪੂਰੇ ਸਿਦਕ ਤੇ ਸਿਰੜ ਨਾਲ ਝੱਲਿਆ ।
ਮੁਲਾਜ਼ਮ ਮੁਹਾਜ ਤੇ ਮੌਕਾਪ੍ਰਸਤ ਤੇ ਸਮਝੌਤਾ ਪ੍ਰਸਤ ਰੁਝਾਨਾਂ ਵਿਰੁੱਧ ਡੱਟਵੀ ਲੜਾਈ ਦਿੰਦਿਆਂ ਅਮਰ ਲੰਬੀ ਤੇ ਹੋਰ ਸਾਥੀਆਂ ਨਾਲ ਜੁੜ ਕੇ ਮੁਲਾਜ਼ਮ ਮੁਹਾਜ ਨੂੰ ਇਨਕਲਾਬੀ ਲੀਹਾਂ ਤੇ ਜਥੇਬੰਦ ਕਰਨ ਲਈ “ਲੰਬੀ ਗਰੁੱਪ'' 'ਚ ਸ਼ਾਮਲ ਹੋ ਕੇ ਪੰਜਾਬ ਪੱਧਰ ਤੇ ਅਹਿਮ ਆਗੂ ਭੂਮਿਕਾ ਨਿਭਾਈ। ਸਿੱਟੇ ਵੱਜੋਂ ਮੁਲਾਜ਼ਮ ਲਹਿਰ ਨੂੰ ਆਰਥਕਵਾਦ, ਕਾਨੂੰਨਵਾਦ ਦੀ ਦਲਦਲ ਚੋਂ ਕੱਢਕੇ ਦ੍ਰਿੜ, ਖਾੜਕੂ ਲੰਬੇ ਘੋਲਾਂ ਦੇ ਨਾਅਰੇ ਦੁਆਲੇ ਤੇ ਦੂਜੇ ਪਾਸੇ ਜਮਹੂਰੀ ਲੀਹਾਂ ਤੇ ਜਥੇਬੰਦ ਕਰਨ ਲਈ ਵੱਡੇ ਉੱਦਮ ਜੁਟਾਏ ।ਇਸ ਵੱਂਡੇ ਉਪਰਾਲੇ ਦੌਰਾਨ ਉਨ੍ਹਾਂ ਨੇ “ਲੰਬੀ ਸੋਚ'' ਤੇ ਅਧਾਰਿਤ ਲੰਬੀ ਬਲਾਕ 'ਚ ਤਾਲਮੇਲ ਕਮੇਟੀ ਬਣਾ ਕੇ ਇਸ ਦਾ ਸੁਨੇਹਾ ਪੰਜਾਬ ਪੱਧਰ ਤੇ ਉਭਾਰਦਿਆਂ ਨਾ ਸਿਰਫ ਵੇਲੇ ਦੇ ਹਾਕਮਾਂ ਤੇ ਮੌਕਾਪ੍ਰਸਤ ਪਾਰਟੀਆਂ ਨਾਲ ਮੇਲ ਮਿਲਾਪ ਦੀ ਸਮਝੌਤਾਵਾਦੀ ਟਰੇਡ ਯੂਨੀਅਨ ਨੀਤੀ ਨੂੰ ਰੱਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸਗੋਂ ਇਨਕਲਾਬੀ ਜਮਾਤੀ ਨਜਰੀਏ ਤੋਂ ਜੁਝਾਰ ਘੋਲਾਂ ਦੀਆਂ ਪਿਰਤਾਂ ਪਾਈਆਂ । ਇਸ ਤੋਂ ਅਗੇ ਵੱਧ ਕੇ ਇਸ ਇਨਕਲਾਬੀ ਸਮਝ ਨੂੰ ਬਿਜਲੀ ਮੁਹਾਜ ਤੇ ਅਮਲੀ ਜਾਮਾ ਪਹਿਨਾਉਣ ਲਈ ਸਾਥੀ ਅਮਰ ਲੰਬੀ ਨਾਲ ਮਿਲਕੇ ਬਿਜਲੀ ਮੁਲਾਜ਼ਮਾਂ ਚ “ਇਨਕਲਾਬੀ ਜਮਹੂਰੀ ਫਰੰਟ'' ਜਥੇਬੰਦ ਕੀਤਾ ਤੇ ਇਸਦੇ ਸਿਰ ਤੇ ਖੇਤ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮੁਲਾਜ਼ਮ ਤਬਕਿਆਂ ਨਾਲ ਸਾਂਝੇ ਘੋਲਾਂ ਦੀਆਂ ਪਿਰਤਾਂ ਪਾਉਣ ਚ ਆਗੂ ਰੋਲ ਨਿਭਾਇਆ। 1978 ਵਿੱਚ ਬੇਰਜ਼ਗਾਰ ਅਧਿਆਪਕਾਂ ਦਾ ਘੋਲ, 1979 ਚ ਵਿਦਿਆਰਥੀ ਆਗੂ ਰੰਧਾਵਾਂ ਦੇ ਕਤਲ ਵਿਰੋਧੀ ਘੋਲ 1980 ਚ ਪੰਜਾਬ ਪੱਧਰਾ ਬੱਸ ਕਿਰਾਇਆ ਘੋਲ, ਅੱਤਵਾਦ ਦੇ ਕਾਲੇ ਦਿਨਾਂ ਵਿੱਚ ਦੋ-ਮੂੰਹੀ ਦਹਿਸ਼ਤਗਰਦੀ ਵਿਰੁੱਧ ਜਾਨ ਹੂਲਵੇਂ ਸੰਘਰਸ਼ , ਸੰਨ 2000 ਵਿੱਚ ਜੇਠੂਕੇ ਦਾ ਬੱਸ ਕਿਰਾਇਆ ਘੋਲ, ਬਿਜਲੀ ਬੋਰਡ ਦੇ ਨਿੱਜੀਕਰਨ ਵਿਰੋਧੀ ਘੋਲ ਆਦਿ ਅਜਿਹੇ ਇਤਿਹਾਸਕ ਘੋਲਾਂ ਦੀਆਂ ਉਦਾਹਰਨਾਂ ਹਨ ਜਿੰਨਾਂ ਵਿੱਚ ਅਮਰ ਲੰਬੀ ਤੇ ਪਿੱਛੋਂ ਗੁਰਦਿਆਲ ਭੰਗਲ ਨਾਲ ਮਿਲਕੇ ਸਾਂਝੇ ਲੋਕ ਘੋਲਾਂ ਚ ਬਿਜਲੀ ਮੁਲਾਜ਼ਮਾਂ ਦੀ ਅਗਵਾਈ ਕਰਨ ਚ ਮਿਸਾਲੀ ਆਗੂ ਭੂਮਿਕਾ ਨਿਭਾਈ
ਇਨਕਲਾਬੀ ਵਿਚਾਰਾਂ ਦੇ ਪ੍ਰਚਾਰ, ਪ੍ਰਸਾਰ ਦੇ ਖੇਤਰ ਚ ਸਾਥੀ ਕਰੋੜਾ ਸਿੰਘ ਨੇ ਜਿਥੇ ਹਰ ਮਈ ਦਿਵਸ ਮੌਕੇ ਕੌਮਾਤਰੀ ਮਜਦੂਰ ਜਮਾਤ ਦਾ ਪਰਚਮ ਲਹਿਰਾਇਆ ਉਥੇ ਭਗਤ ਸਿੰਘ ਦੇ ਜਨਮ ਸ਼ਤਾਬਦੀ ਸਮਾਗਮ ਮੌਕੇ, ਬਰਨਾਲਾ ਦੀ ਪੱਗੜੀ ਸੰਭਾਲ ਕਾਨਫਰੰਸ ਤੇ ਮੋਗਾ ਦੀ ਇਨਕਲਾਬ ਜਿੰਦਾਬਾਦ ਰੈਲੀ ਮੌਕੇ ਬਿਜਲੀ ਮੁਲਾਜਮਾਂ ਤੇ ਆਮ ਲੋਕਾਂ ਅੰਦਰ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨੂੰ ਅਜੋਕੀ ਹਾਲਤ ਨਾਲ ਜੋੜ ਕੇ ਪਰਚਾਰਣ 'ਚ ਅਹਿਮ ਭੂਮਿਕਾ ਨਿਭਾਈ । ਉਸਨੇ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਇਨਕਲਾਬੀ ਨਿਹਚਾ ਸਨਮਾਨ ਸਮਾਰੋਹ ਮੌਕੇ ਤੇ ਪਿੱਛੋਂ ਅਜਮੇਰ ਸਿੰਘ ਔਲਖ ਦੇ ਸਨਮਾਨ ਸਮਾਰੋਹ ਮੌਕੇ ਇਹਨਾਂ ਸਮਾਗਮਾਂ ਦੀਆਂ ਸੰਚਾਲਕ ਕਮੇਟੀਆਂ ਚ ਸ਼ਾਮਲ ਹੋ ਕੇ ਇਨਕਲਾਬੀ ਸਾਹਿਤ ਤੇ ਇਨਕਲਾਬੀ ਲੋਕ ਲਹਿਰ ਦੇ ਰਿਸ਼ਤੇ ਸਬੰਧੀ ਅਤੇ ਇਨਾਂ ਨਾਮਵਰ ਸਖਸ਼ੀਅਤਾਂ ਦੇ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ-ਪ੍ਰਸਾਰ ਚ ਵੱਡੀ ਆਗੂ ਭੂਮਿਕਾ ਨਿਭਾਈ ।
ਕਮਾਲ ਦੀ ਗੱਲ ਇਹ ਹੈ ਕਿ ਸੱਚੇ ਸਿਦਕਵਾਨ ਇਨਕਲਾਬੀ ਵਾਂਗ ਸਾਥੀ ਕਰੋੜਾ ਸਿੰਘ ਨੇ ਆਪਣੀ ਇਹ ਲੜਾਈ ਧੜੱਲੇ ਤੇ ਜੋਸ਼ ਨਾਲ ਜਾਰੀ ਰੱਖੀ ਤੇ ਹੁਣ ਤੱਕ ਵੀ ਉਹ ਬਿਜਲੀ ਕਾਮਿਆਂ ਦੇ ਇਨਕਲਾਬੀ ਜਮਹੂਰੀ ਫਰੰਟ ਦੇ ਸੂਬਾ ਕਨਵੀਨਰ ਚਲੇ ਆ ਰਹੇ ਸਨ। ਮੁਲਾਜਮਾਂ ਅੰਦਰ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ ਲਈ ਉਹ ਅੰਤਿਮ ਸਾਹਾਂ ਤੱਕ “ਵਰਗ ਚੇਤਨਾ'' ਪਰਚੇ ਚ ਅਹਿਮ ਸੰਪਾਦਕੀ ਜੁੰਮੇਵਾਰੀਆਂ ਨਿਭਾਉਂਦੇ ਰਹੇ ਤੇ ਅੰਤਲੇ ਸਾਹਾਂ ਤੱਕ ਜੁਝਾਰ ਜਨਤਕ ਘੋਲਾਂ ਚ ਸਮੂਲੀਅਤ ਤੇ ਅਗਵਾਈ ਵਿਚ ਜੀ-ਜਾਨ ਨਾਲ ਜੂਝਦੇ ਰਹੇ ਹਨ। ਆਪਣੇ ਆਖਰੀ ਦਿਨਾਂ ਚ ਉਨ੍ਹਾਂ ਨੇ ਸਾਹਮਣੇ ਦਿਖਦੀ ਮੌਤ ਦਾ ਵੀ ਪੂਰੇ ਹੌਂਸਲੇ ਨਾਲ ਡੱਟ ਕੇ ਟਾਕਰਾ ਕੀਤਾ ਤੇ ਅੰਤ ਤੱਕ ਬੁਲੰਦ ਹੌਂਸਲੇ ਤੇ ਭਖਾ ਨਾਲ ਜਿਉਂਦੇ ਰਹੇ । ਅੱਜ ਜਦੋਂ ਸਾਮਰਾਜੀਆਂ, ਕਾਰਪੋਰੇਟ ਘਰਾਣਿਆਂ ਤੇ ਜਾਗੀਰਦਾਰਾਂ ਪੱਖੀ ਸਰਕਾਰਾਂ ਵਲੋਂ ਮੁਲਾਜਮਾਂ ਅਤੇ ਲੋਕਾਂ ਉਤੇ ਚੌਤਰਫਾ ਹਮਲਾ ਤੇਜ ਕੀਤਾ ਜਾ ਰਿਹਾ ਹੈ ਜਦੋਂ ਇਨ੍ਹਾਂ ਹਕੂਮਤਾ ਵਲੋਂ ਨਿਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੇ ਅਜੰਡੇ ਨੂੰ ਜੋਰ-ਸ਼ੋਰ ਨਾਲ ਅੱਗੇ ਵਧਾਉਂਦੇ ਹੋਏ ਲੋਕਾਂ ਦੇ ਆਰਥਿਕ ਹਿੱਤਾਂ ਦਾ ਘਾਣ ਕੀਤਾ ਜਾ ਰਿਹਾ ਹੈ । ਜਲ, ਜੰਗਲ , ਜ਼ਮੀਨਾਂ, ਰੁਜਗਾਰ, ਵਿੱਦਿਆ, ਆਵਾਜਾਈ ਤੇ ਸਿਹਤ ਸੇਵਾਵਾਂ ਖੌਹੀਆਂ ਜਾ ਰਹੀਆਂ ਹਨ ।ਜਮਹੂਰੀ ਹੱਕਾਂ ਤੇ ਸੰਘਰਸ਼ਾਂ ਦੇ ਗਲ ਘੁੱਟਣ ਲਈ ਜਾਬਰ ਰਾਜ ਮਸ਼ੀਨਰੀ ਦੇ ਦੰਦੇ ਆਏ ਰੋਜ਼ ਹੋਰ ਤਿੱਖੇ ਕੀਤੇ ਜਾ ਰਹੇ ਹਨ । ਧਾਰਮਿਕ, ਜਾਤਪਾਤੀ ਤੇ ਕੌਮੀ ਜਨੂੰਨ ਭੜਕਾ ਕੇ ਲੋਕਾਂ 'ਚ ਵੰਡੀਆਂ ਪਾਉਣ ਦੇ ਪੱਤੇ ਵਰਤੇ ਜਾ ਰਹੇ ਹਨ ਤੇ ਜਦੋਂ ਦੂਜੇ ਪਾਸੇ ਥਾਂ-ਥਾਂ ਲੋਕ ਘੋਲਾਂ ਦੇ ਫੁਟਾਰੇ ਫੁੱਟ ਰਹੇ ਹਨ ਤਾਂ ਅੱਜ ਸਾਨੂੰ ਸਾਥੀ ਕਰੋੜਾ ਸਿੰਘ ਵਰਗੇ ਨਿਹਚਾਵਾਨ, ਸੂਝਵਾਨ, ਧੜੱਲੇਦਾਰ, ਸਮਰਪਤ ਲੋਕ ਆਗੂ ਦੀ ਲੋੜ ਹੋਰ ਵੀ ਵੱਧ ਜਾਂਦੀ ਹੈ । ਅਜਿਹੇ ਮੌਕੇ ਸਾਥੀ ਕਰੋੜਾ ਸਿੰਘ ਦਾ ਵਿਛੋੜਾ ਮੁਲਾਜਮ ਲਹਿਰ ਲਈ ਤੇ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਲਈ ਵੱਡਾ ਸਦਮਾ ਤੇ ਘਾਟਾ ਹੈ । ਇਸ ਸਦਮੇ ਚੋਂ ਨਿਕਲਣ ਤੇ ਉਨਾਂ ਦੇ ਘਾਟੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਲੋਕ ਪੱਖੀ ਇਨਕਲਾਬੀ ਵਿਚਾਰਾਂ ਤੇ ਡਟਵਾਂ ਪਹਿਰਾ ਦਿੰਦੇ ਹੋਏ ਜਮਾਤੀ ਇਨਕਲਾਬੀ ਘੋਲਾਂ ਨੂੰ ਹੋਰ ਤੇਜ ਕਰੀਏ ਤੇ ਅਗੇ ਵਧਾਈਏ ਇਹੀ ਸਾਥੀ ਕਰੋੜਾ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।
ਵਲੋਂ ਇਨਕਲਾਬੀ ਜਮਹੂਰੀ ਫਰੰਟ ਪੰਜਾਬ
ਜਾਰੀ ਕਰਤਾ- ਸੁਖਵੰਤ ਸਿੰਘ ਸੇਖੋਂ
———————————————————————————————————————————————
ਨੋਟ- ਉਪ੍ਰੋਕਤ ਲਿਖਤ ਵਿੱਚ ਇਹ ਗਲਤ ਲਿਖਿਆ ਗਿਆ ਹੈ ਕਿ ਕਰੋੜਾ ਸਿੰਘ ਵੱਲੋਂ ਅਮਰ ਲੰਬੀ ਨਾਲ ਮਿਲ ਕੇ ''ਇਨਕਲਾਬੀ ਜਮਹੂਰੀ ਫਰੰਟ'' ਬਣਾਇਆ ਗਿਆ ਸੀ, ਜਦੋਂ ਕਿ ਤੱਥ ਇਹ ਹੈ ਕਿ ਬਿਜਲੀ ਕਾਮਿਆਂ ਵਿੱਚ ਕੰਮ ਕਰਦੇ ਅਮਰ ਲੰਬੀ ਦੀ ਅਗਵਾਈ ਵਾਲੇ ''ਲੰਬੀ ਗਰੁੱਪ'' ਅਤੇ ਗੁਰਦਿਆਲ ਭੰਗਲ ਦੀ ਅਗਵਾਈ ਹੇਠਲੇ ''ਲੋਹੀਆ ਗਰੁੱਪ'' ਨੂੰ ਮਿਲਾ ਕੇ ''ਇਨਕਲਾਬੀ ਜਮਹੂਰੀ ਫਰੰਟ'' ਬਣਾਇਆ ਗਿਆ ਸੀ ਅਤੇ ਇਸਦਾ ਕਨਵੀਨਰ ਗੁਰਦਿਆਲ ਭੰਗਲ ਨੂੰ ਬਣਾਇਆ ਗਿਆ ਸੀ। (1993 ਤੋਂ) ਬਾਅਦ ਕਰੋੜਾ ਸਿੰਘ ਵੱਲੋਂ ਗੁਰਦਿਆਲ ਭੰਗਲ ਦੀ ਅਗਵਾਈ ਹੇਠਾਂ ਬਿਜਲੀ ਕਾਮਿਆਂ ਵਿੱਚ ਭਾਰੂ ਆਰਥਿਕਵਾਦੀ-ਸੁਧਾਰਵਾਦੀ ਲੀਡਰਸ਼ਿੱਪ ਖਿਲਾਫ ਜੱਦੋਜਹਿਦ ਵਿੱਚ ਪ੍ਰਸੰਸਾਯੋਗ ਰੋਲ ਨਿਭਾਇਆ ਗਿਆ ਅਤੇ ਜਦੋਂ 2003 ਵਿੱਚ ਗੁਰਦਿਆਲ ਭੰਗਲ ਨੂੰ ਟੀ.ਐਸ.ਯੂ. ਦਾ ਸੂਬਾਈ ਪ੍ਰਧਾਨ ਚੁਣਿਆ ਗਿਆ ਤਾਂ ਕਰੋੜਾ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ। ਉਪਰੋਕਤ ਲਿਖਤ ਵਿੱਚ ਇਹਨਾਂ ਤੱਥਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਅਤੇ ''ਇਨਕਲਾਬੀ ਜਮਹੂਰੀ ਫਰੰਟ'' ਅਤੇ ਟੀ.ਐਸ.ਯੂ. ਅੰਦਰ ਕਰੋੜਾ ਸਿੰਘ ਦੇ ਪ੍ਰਸੰਸਾਯੋਗ ਰੋਲ ਨੂੰ ਅੰਕਿਤ ਕਰਦਿਆਂ ਲੋੜੀਂਦਾ ਤਵਾਜ਼ਨ ਕਾਇਮ ਨਹੀਂ ਰੱਖਿਆ ਗਿਆ।

ਇਨਕਲਾਬੀ ਆਗੂ ਕਰੋੜਾ ਸਿੰਘ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ
ਲੰਬੀ, 9 ਅਗਸਤ- ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਾਬਕਾ ਸੂਬਾ ਜਨਰਲ ਸਕੱਤਰ ਅਤੇ ਇਨਕਲਾਬੀ ਜਮਹੂਰੀ ਫਰੰਟ ਪੰਜਾਬ ਦੇ ਸੂਬਾ ਕਨਵੀਨਰ ਕਰੋੜਾ ਸਿੰਘ ਨੂੰ ਅੱਜ ਪੰਜਾਬ ਭਰ ਦੇ ਮੁਲਾਜ਼ਮਾਂ, ਖੇਤ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਤੇ ਅਧਿਆਪਕਾਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਮੰਡੀ ਕਿੱਲਿਆਵਾਲੀ ਦੀ ਦਾਣਾ ਮੰਡੀ 'ਚ ਹੋਏ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਨੂੰ ਇਨਕਲਾਬੀ ਜਮਹੂਰੀ ਫਰੰਟ ਦੇ ਸੂਬਾ ਆਗੂ ਸੁਖਵੰਤ ਸਿੰਘ ਸੇਖੋਂ, ਗੁਰਦਿਆਲ ਭੰਗਲ ਤੇ ਵਰਗ ਚੇਤਨਾ ਪਰਚੇ ਦੇ ਸੰਪਾਦਕ ਯਸ਼ਪਾਲ ਸਮੇਤ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਕਰੋੜਾ ਸਿੰਘ ਨੇਹਚਾਵਾਨ ਇਨਕਲਾਬੀ ਸਨ। ਉਨ੍ਹਾਂ ਬਿਜਲੀ ਕਾਮਿਆਂ ਦੀ ਬਿਹਤਰੀ ਲਈ 45 ਵਰ੍ਹੇ ਸੰਘਰਸ਼ ਕੀਤਾ। ਉਨ੍ਹਾਂ ਇਨਕਲਾਬੀ ਘੋਲਾਂ ਦੀਆਂ ਪਿਰਤਾਂ ਪਾਉਣ 'ਚ ਮੋਹਰੀ ਆਗੂ ਦੀ ਭੂਮਿਕਾ ਨਿਭਾਈ ਅਤੇ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ ਨਾਲ ਸੰਘਰਸ਼ ਦੀਆਂ ਸਾਂਝੀਆਂ ਨਵੀਆਂ ਪਿਰਤਾਂ ਪਾਈਆਂ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਕਰੋੜਾ ਸਿੰਘ ਮੁਲਾਜ਼ਮਾਂ ਦੀ ਲਹਿਰ ਨੂੰ ਇਨਕਲਾਬੀ ਦਿਸ਼ਾ ਦੇਣ ਵਾਲੇ ਲੰਬੀ ਗਰੁੱਪ ਦੇ ਮੋਢੀਆਂ ਵਿੱਚੋਂ ਸਨ। ਬੀਕੇਯੂ ਏਕਤਾ (ਉਗਰਾਹਾਂ) ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਮਰਹੂਮ ਆਗੂ ਹੱਕੀ ਸੰਘਰਸ਼ਾਂ ਦਾ ਯੋਧਾ ਕਰਾਰ ਦਿੱਤਾ। ਸ਼ਰਧਾਂਜਲੀ ਸਮਾਗਮ ਵਿੱਚ ਮਰਹੂਮ ਕਰੋੜਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਨੇ 'ਜੀਵਨ ਸਾਥੀ ਪਹਿਰਾ ਦਿਆਂਗੇ ਤੇਰੀ ਸੋਚ 'ਤੇ' ਦਾ ਨਾਅਰਾ ਲਗਾਇਆ। ਉਨ੍ਹਾਂ ਦੇ ਪੁੱਤਰ ਕਮਲਦੀਪ ਸਿੰਘ ਨੇ ਜਥੇਬੰਦੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਰਖ ਰੇਖਾ ਦੇ (ਸਾਬਕਾ ਸੰਪਾਦਕ) ਜਸਪਾਲ ਜੱਸੀ, ਲੋਕ ਮੋਰਚਾ ਪੰਜਾਬ ਦੇ ਜਗਮੇਲ ਸਿੰਘ, ਲੋਕ ਸੰਗਰਾਮ ਮੰਚ ਦੇ ਬਲਵੰਤ ਮਖੂ, ਇਨਕਲਾਬੀ ਗਰੁੱਪ ਪੰਜਾਬ ਦੇ ਗੁਰਦੀਪ ਸਿੰਘ ਰਾਮਪੁਰਾ, ਰਾਮੇਸ਼ਵਰ ਪਸਿਆਣਾ, ਸ਼ੰਕਰਦਾਸ, ਇਕਬਾਲ ਸਿੰਘ, ਪਵੇਲ ਕੁੱਸਾ, ਪਲਸ ਮੰਚ ਅਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਕਮੇਟੀ ਮੈਂਬਰ ਅਮੋਲਕ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ ਤੇ ਡਾ. ਪਰਮਿੰਦਰ ਨੇ ਵੀ ਸੰਬੋਧਨ ਕੀਤਾ।
ਹਰਿਆਊ ਖੁਰਦ ਦੇ ਆਬਾਦਕਾਰਾਂ ਦਾ ਜਬਰੀ ਉਜਾੜਾ:
ਕਿਸਾਨਾਂ ਨੇ ਸੰਘਰਸ਼ ਦਾ ਬਿਗਲ ਵਜਾਇਆ
ਪੰਜਾਬ ਦੀ ਅਕਾਲੀ-ਭਾਜਪਾ ਹਕੂਮਤ ਨੇ ਕੇਂਦਰ ਦੀ ਭਾਜਪਾ ਗੱਠਜੋੜ ਸਰਕਾਰ ਦੇ ਪਦਚਿੰਨ੍ਹਾਂ 'ਤੇ ਚੱਲਦੇ ਹੋਏ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੁੱਟਣ ਅਤੇ ਵਿਦੇਸ਼ੀ ਕੰਪਨੀਆਂ ਨੂੰ ਲੁਟਾਉਣ ਵਾਸਤੇ ਕਿਸਾਨਾਂ ਨੂੰ ਕੁੱਟਣ-ਦਬਾਉਣ ਦੇ ਨਵੇਂ ਕੀਰਤੀਮਾਨ ਸਥਾਪਤ ਕਰਨ ਦੀ ਧਾਰੀ ਹੋਈ ਹੈ। ਜਿੱਥੇ ਪਿਛਲੇ ਅਰਸਿਆਂ ਵਿੱਚ ਇਸਨੇ ਗੋਬਿੰਦਪੁਰਾ ਅਤੇ ਬਰਨਾਲਾ ਵਿਖੇ ਕਿਸਾਨਾਂ ਕੋਲੋਂ ਜ਼ਮੀਨਾਂ ਖੋਹ ਕੇ ਵੱਡੇ ਧਨਾਢਾਂ ਦੀ ਝੋਲੀ ਪਾਉਣ ਦੇ ਹਰਬੇ ਵਰਤੇ ਸਨ ਜਾਂ ਖੰਨਾ-ਚਮਾਰਾ ਵਿਖੇ ਆਬਾਦਕਾਰਾਂ ਕੋਲੋਂ ਜ਼ਮੀਨਾਂ ਖੋਹਣ ਲਈ ਖੂਨੀ ਕਾਂਡ ਰਚਾਏ ਸਨ ਜਾਂ ਫੇਰ ਕਿਸਾਨਾਂ ਦੇ ਨਿਧੱੜਕ ਆਗੂ ਸਾਧੂ ਸਿੰਘ ਤਖਤੂਪੁਰੇ ਨੂੰ ਸ਼ਹੀਦ ਕਰਕੇ ਆਪਣੇ ਚਹੇਤਿਆਂ ਦੀਆਂ ਖਾਹਸ਼ਾਂ ਪੂਰੀਆਂ ਕਰਵਾਈਆਂ ਸਨ, ਉੱਥੇ ਹੁਣ ਇਸਨੇ ਪਟਿਆਲਾ ਜ਼ਿਲ੍ਹੇ ਵਿੱਚ ਹਰਿਆਊ ਖੁਰਦ ਦੇ ਆਬਾਦਕਾਰਾਂ ਨੂੰ ਦਹਾਕਿਆਂ ਤੋਂ ਵਾਹੀ-ਬਿਜਾਈ ਵਾਲੀ 142 ਏਕੜ ਜ਼ਮੀਨ ਤੋਂ ਜਬਰੀ ਖਦੇੜ ਕੇ ਨਵੇਂ ਤੋਂ ਨਵੇਂ ਖੂਨੀ ਕਾਂਡ ਰਚਣ ਦੀ ਧਾਰੀ ਹੋਈ ਹੈ। ਇਹਨਾਂ ਨੂੰ ਕਿਸੇ ਥਾਂ ਦੱਬੀ ਜਾ ਸਕਣ ਵਾਲੀ ਜ਼ਮੀਨ ਦਿਸੇ ਤਾਂ ਸਹੀ, ਇਹ ਹਾਬੜੀਆਂ ਨਜ਼ਰਾਂ ਨਾਲ ਉਸ 'ਤੇ ਟੁੱਟ ਪੈਣਾ ਚਾਹੁੰਦੇ ਹਨ।
ਪਟਿਆਲਾ ਜ਼ਿਲ੍ਹੇ ਦੇ ਪਿੰਡ ਹਰਿਆਊ ਖੁਰਦ ਵਿੱਚ ਦਹਾਕਿਆਂ ਤੋਂ ਸ਼ਾਮਲਾਟ ਜ਼ਮੀਨਾਂ ਦੇ ਆਬਾਦਕਾਰ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਨੇ ਜਬਰ ਅਤੇ ਤਸ਼ੱਦਦ ਨਾਲ ਦਬਾ ਕੇ 142 ਏਕੜ ਵਾਹੀਯੋਗ ਜ਼ਮੀਨ ਪੰਚਾਇਤੀ ਚੌਧਰੀਆਂ ਨੂੰ ਸੰਭਾਲ ਦਿੱਤੀ ਹੈ। ਇਸ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਗਰਦਾਨਿਆ ਗਿਆ ਹੈ, ਪਰ ਹਕੀਕਤ ਇਹ ਹੈ ਕਿ ਇੱਥੇ ਖੇਤੀ ਕਰਦੇ ਆਬਾਦਕਾਰਾਂ ਵਿੱਚੋਂ ਬਹੁਤੇ 65 ਸਾਲ ਪਹਿਲਾਂ ਪਾਕਿਸਤਾਨ ਬਣਨ ਸਮੇਂ ਉਧਰੋਂ ਉਜੜ ਕੇ ਇੱਥੇ ਆ ਕੇ ਵਸੇ ਸਨ ਤਾਂ ਉਦੋਂ ਇੱਥੇ ਕੋਈ ਪੰਚਾਇਤਾਂ ਹੀ ਨਹੀਂ ਸਨ ਹੁੰਦੀਆਂ। ਇਸ ਵਹਿਸ਼ੀ ਧਾੜ ਨੇ 105 ਕਿਸਾਨਾਂ ਅਤੇ ਮਜ਼ਦੂਰਾਂ 'ਤੇ ਪਰਚੇ ਦਰਜ ਕੀਤੇ ਜਿਹਨਾਂ 'ਚੋਂ 21 ਕਿਸਾਨ 307, 353 ਵਰਗੀਆਂ ਸੰਗੀਨ ਧਾਰਵਾਂ ਤਹਿਤ ਪਟਿਆਲਾ ਜੇਲ੍ਹ ਵਿੱਚ ਸੁੱਟੇ ਹਨ। ਅਨੇਕਾਂ ਹੀ ਔਰਤਾਂ ਅਤੇ ਬੱਚਿਆਂ ਨੂੰ ਅੰਨ੍ਹੇਵਾਹ ਲਾਠੀਚਾਰਜ ਵਿੱਚ ਜਖ਼ਮੀ ਕੀਤਾ ਹੈ। ਹਕੂਮਤ ਨੇ ਪਿੰਡ ਦੇ 16 ਪਰਿਵਾਰਾਂ ਨੂੰ ਘਰੋ-ਬੇਘਰ ਕਰਕੇ ਥਾਂ ਥਾਂ ਰੁਲਣ ਲਈ ਮਜਬੂਰ ਕੀਤਾ ਹੈ। 26 ਮੋਟਰਾਂ ਦੇ ਕਨੈਕਸ਼ਨ ਕੱਟ ਦਿੱਤੇ ਹਨ। ਅਨੇਕਾਂ ਸਬਮਰਸੀਬਲ ਮੋਟਰਾਂ ਦੀਆਂ ਪਾਈਪਾਂ ਭੰਨ ਦਿੱਤੀਆਂ ਗਈਆਂ ਹਨ ਅਤੇ ਪਾਣੀ ਵਾਲੇ ਚੁਬੱਚਿਆਂ ਦੀ ਭੰਨਤੋੜ ਕੀਤੀ ਹੈ। ਇੱਥੇ ਇੱਕ ਗੱਲ ਚੰਗੀ ਹੋਈ ਹੈ ਕਿ ਇਸ ਇਲਾਕੇ ਵਿੱਚ ਕੰਮ ਕਰਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਉਜਾੜੇ ਜਾ ਰਹੇ ਕਿਸਾਨਾਂ ਦੇ ਘੋਲ ਵਿੱਚ ਆਣ ਮੋਢਾ ਲਾਇਆ ਹੈ ਅਤੇ ਪੰਜਾਬ ਦੀਆਂ ਹੋਰਨਾਂ ਅਨੇਕਾਂ ਕਿਸਾਨ ਜਥੇਬੰਦੀਆਂ ਨੇ ਇਸ ਘੋਲ ਨੂੰ ਆਪਣਾ ਘੋਲ ਮੰਨਦੇ ਹੋਏ ਹਰ ਸੰਭਵ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਡੀ.ਸੀ. ਦਫਤਰ ਦੇ ਅੱਗੇ ਲਗਾਤਾਰ ਧਰਨੇ ਦਾ ਪ੍ਰੋਗਰਾਮ ਬਣਾਇਆ। ਕਿਸਾਨਾਂ ਵੱਲੋਂ ਦਿਖਾਈ ਜਾ ਰਹੀ ਤਿੱਖ ਨੂੰ ਦੇਖਦੇ ਹੋਏ ਹੋਰਨਾਂ ਅਨੇਕਾਂ ਵੋਟ ਪਾਰਟੀਆਂ/ਥੜ੍ਹਿਆਂ ਨੇ ਇੱਥੇ ਆ ਕੇ ਆਪਣੀ ਹਾਜ਼ਰੀ ਲਵਾ ਕੇ ਆਪੋ ਆਪਣਾ ਸਿਆਸੀ ਲਾਹਾ ਖੱਟਣ ਲਈ ਵਹੀਰਾਂ ਘੱਤੀਆਂ ਹੋਈਆਂ ਹਨ। ਆਬਾਦਕਾਰਾਂ ਨੂੰ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਕਿਸੇ ਵੀ ਤਰ੍ਹਾਂ ਦੇ ਭਲੇ ਦੀ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਇਹਨਾਂ ਵਿੱਚੋਂ ਬਹੁਤੀਆਂ ਕਿਸਾਨਾਂ ਦੀਆਂ ਦੋਖੀ ਹੀ ਨਿੱਬੜਦੀਆਂ ਰਹੀਆਂ ਹਨ। ਉਹਨਾਂ ਦੀ ਲੜਾਈ 'ਉੱਤਰ ਕਾਟੋ ਮੈਂ ਚੜ੍ਹਾਂ'' ਵਾਲੀ ਲੜਾਈ ਹੈ, ਉਹਨਾਂ ਦੀਆਂ ਸੌੜੀਆਂ ਵੋਟ-ਗਿਣਤੀਆਂ ਉਹਨਾਂ ਨੂੰ ਇੱਥੇ ਆਉਣ ਲਈ ਮਜਬੂਰ ਕਰਦੀਆਂ ਹਨ। ਇਸ ਕਰਕੇ ਕਿਸਾਨਾਂ ਨੂੰ ਆਪਣੀ ਟੇਕ ਦ੍ਰਿੜ੍ਹ, ਖਾੜਕੂ ਅਤੇ ਲੰਮੇ ਅਰਸੇ ਦੇ ਘੋਲਾਂ 'ਤੇ ਰੱਖਣੀ ਚਾਹੀਦੀ ਹੈ। ਹਕੂਮਤਾਂ ਅਤੇ ਉਹਨਾਂ ਦੀਆਂ ਸੇਵਾਦਾਰ ਪਾਰਟੀਆਂ/ਧਿਰਾਂ ਮਸਲਿਆਂ ਨੂੰ ਲਮਕਾਉਣ-ਟਰਕਾਉਣ ਅਤੇ ਯਰਕਾਉਣ ਲਈ ਅਨੇਕਾਂ ਤਰ੍ਹਾਂ ਦੇ ਹਰਬੇ ਵਰਤਣ ਲਈ ਅਹੁਲਦੀਆਂ ਰਹਿਣਗੀਆਂ। ਪ੍ਰੰਤੂ ਆਬਾਦਕਾਰਾਂ ਵਾਸਤੇ ਸਿਦਕ, ਬਹਾਦਰੀ, ਕੁਰਬਾਨੀ ਭਰੇ ਸੰਘਰਸ਼ 'ਤੇ ਡਟੇ ਰਹਿਣ ਦੀ ਜ਼ਰੂਰਤ ਹੈ।
ਤਖਤੂਪੁਰਾ ਕਤਲ ਕਾਂਡ ਦੇ ਫ਼ੈਸਲੇ ਵਿਰੁੱਧ ਕਿਸਾਨਾਂ ਵੱਲੋਂ ਮੁਜ਼ਾਹਰੇ
ਚੰਡੀਗੜ੍ਹ, 3 ਅਗਸਤ- ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਕਤਲ ਕੇਸ ਦੇ ਮੁਲਜ਼ਮਾਂ ਨੂੰ ਬਰੀ ਕਰਨ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ 'ਤੇ ਅੱਜ ਸੰਗਰੂਰ, ਬਠਿੰਡਾ ਅਤੇ ਫਾਜ਼ਿਲਕਾ ਵਿਖੇ ਜ਼ਿਲ੍ਹਾ ਕੇਂਦਰਾਂ 'ਚ ਕਿਸਾਨਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਗਏ। ਜੱਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਵੱਲੋਂ ਜਾਰੀ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਔਰਤਾਂ ਸਮੇਤ ਭਾਰੀ ਗਿਣਤੀ 'ਚ ਇਕੱਠੇ ਹੋ ਕੇ ਕਿਸਾਨਾਂ ਨੇ ਸ਼ਹਿਰ ਦੀਆਂ ਜਨਤਕ ਥਾਵਾਂ 'ਤੇ ਰੈਲੀਆਂ ਕਰਨ ਤੋਂ ਬਾਅਦ ਬਾਜ਼ਾਰਾਂ ਵਿੱਚ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਡੀਸੀ ਦਫ਼ਤਰਾਂ ਤੱਕ ਰੋਸ ਮਾਰਚ ਕੀਤੇ। ਰੋਸ ਰੈਲੀਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਅਮਰੀਕ ਸਿੰਘ ਗੰਢੂਆਂ, ਸ਼ਿੰਗਾਰਾ ਸਿੰਘ ਮਾਨ ਅਤੇ ਸੁਖਮੰਦਰ ਸਿੰਘ ਬਾਜੀਦਪੁਰ ਭੋਮਾ ਅਤੇ ਹੋਰ ਆਗੂ ਸ਼ਾਮਲ ਸਨ, ਬੁਲਾਰਿਆਂ ਨੇ ਕਿਹਾ ਕਿ 16 ਫਰਵਰੀ 2010 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਭਿੰਡੀ ਔਲਖ ਨੇੜੇ ਦਿਨ ਦਿਹਾੜੇ ਜੀਪ 'ਤੇ ਜਾ ਰਹੇ ਕਿਸਾਨਾਂ ਉੱਪਰ ਭੂ-ਮਾਫੀਆ ਨੇ ਹਮਲਾ ਕਰ ਕੇ ਸਾਧੂ ਸਿੰਘ ਤਖਤੁਪੁਰਾ ਦਾ ਕਤਲ ਕਰ ਦਿੱਤਾ। ਉਸ ਨੂੰ ਛੁਡਾ ਰਹੇ 3-4 ਕਿਸਾਨਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੇ ਮੈਡੀਕਲ ਸਰਟੀਫਿਕੇਟਾਂ ਤੇ ਠੋਸ ਗਵਾਹੀਆਂ ਨੂੰ ਨਜ਼ਰਅੰਦਾਜ਼ ਕਰ ਕੇ ਮੁਲਜ਼ਮਾਂ ਨੂੰ ਬਰੀ ਕਰਨਾ ਇਨਸਾਫ਼ ਦਾ ਗਲਾ ਘੁੱਟਣ ਦੇ ਤੁੱਲ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੁੱਢ ਤੋਂ ਹੀ ਪੁਲੀਸ ਤੇ ਸਰਕਾਰ ਵੱਲੋਂ ਨਾਮਜ਼ਦ ਵਿਅਕਤੀਆਂ ਨੂੰ ਬਚਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਸੀ। ਕਤਲ ਦੀ ਸਾਜਿਸ਼ ਦੇ ਮੁੱਖ ਸੂਤਰਧਾਰ ਸੱਤਾਧਾਰੀ ਅਕਾਲੀ ਆਗੂਆਂ ਸਮੇਤ ਹੋਰਨਾਂ ਵਿਅਕਤੀਆਂ ਨੂੰ ਬਚਾਉਣ ਲਈ ਪੁਲੀਸ ਨੇ ਸਾਰੀ ਤਾਕਤ ਵਰਤੀ। ਮੌਕੇ ਦੇ ਜ਼ਖ਼ਮੀ ਗਵਾਹਾਂ ਵੱਲੋਂ ਜਿੱਥੇ ਅਦਾਲਤ ਵਿੱਚ ਬਿਆਨ ਦਿੱਤੇ ਗਏ, ਉੱਥੇ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਸਾਹਮਣੇ ਵੀ ਬਿਆਨ ਦਿੱਤੇ ਗਏ ਸਨ, ਪਰ ਪੁਲੀਸ ਨੇ ਇਹ ਬਿਆਨ ਰਿਕਾਰਡ ਵਿੱਚ ਦਰਜ ਨਹੀਂ ਕੀਤੇ ਬਲਕਿ ਇਸ ਖੇਤਰ ਦੇ ਇੱਕ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਸਮੇਤ 4 ਜਣਿਆਂ ਨੂੰ ਦੋਸ਼ ਮੁਕਤ ਕਰਾਰ ਦਿੱਤਾ। ਬੇਸ਼ੱਕ ਬਾਅਦ ਵਿੱਚ ਇਸਤਗਾਸਾ ਦਾਇਰ ਕਰ ਕੇ ਚਾਰਾਂ ਮੁਲਜ਼ਮਾਂ ਨੂੰ ਵੀ ਕਟਹਿਰੇ ਵਿੱਚ ਸੱਦ ਲਿਆ ਗਿਆ ਸੀ। ਮੁਲਜ਼ਮ ਸੰਦੀਪ ਸਿੰਘ ਕੋਹਾਲਾ ਵੱਲੋਂ ਵਾਅਦਾਮੁਆਫ਼ ਗਵਾਹ ਬਣਨ ਦੀ ਅਰਜ਼ੀ ਵੀ ਨਜ਼ਰਅੰਦਾਜ਼ ਕਰ ਦਿੱਤੀ ਗਈ ਸੀ। ਗਵਾਹਾਂ ਨਾਲ ਮੁੜ ਜਿਰ੍ਹਾ ਕਰਨ ਦੀ ਆਗਿਆ ਮੁਲਜ਼ਮਾਂ ਦੇ ਵਕੀਲ ਨੂੰ ਤਾਂ ਦੇ ਦਿੱਤੀ ਗਈ ਪਰ ਮੁਦਈ ਧਿਰ ਦੇ ਵਕੀਲ ਨੂੰ ਨਹੀਂ ਦਿੱਤੀ ਗਈ। ਬੁਲਾਰਿਆਂ ਨੇ ਐਲਾਨ ਕੀਤਾ ਕਿ ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਜੱਥੇਬੰਦੀ ਵੱਲੋਂ ਪੰਜਾਬ ਭਰ 'ਚ ਕੱਲ੍ਹ ਤੱਕ ਬਾਕੀ ਰਹਿੰਦੇ 9 ਜ਼ਿਲ੍ਹਿਆਂ ਵਿੱਚ ਮੁਜ਼ਾਹਰੇ ਵੀ ਕੀਤੇ ਜਾਣਗੇ ਅਤੇ ਇਸ ਫ਼ੈਸਲੇ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਵੀ ਦਾਇਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਹਾਈਕੋਰਟ ਵਿੱਚ ਇਸ ਫ਼ੈਸਲੇ ਵਿਰੁੱਧ ਸਰਕਾਰੀ ਵਕੀਲ ਰਾਹੀਂ ਅਪੀਲ ਦਾਖ਼ਲ ਕਰਨ ਦੀ ਕਾਨੂੰਨੀ ਜ਼ਿੰਮੇਵਾਰੀ ਪੂਰੀ ਕਰਨ ਲਈ ਕਿਹਾ ਜਾਵੇਗਾ।
ਤਖਤੂਖੁਰਾ ਕਾਂਡ: ਕਿਸਾਨਾਂ ਵਲੋਂ ਦੂਜੇ ਦਿਨ ਵੀ ਰੋਸ ਮੁਜ਼ਾਹਰੇ
ਚੰਡੀਗੜ੍ਹ 4 ਅਗਸਤ- ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਕਤਲ ਕੇਸ ਦੇ ਮੁੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਅੱਜ ਦੂਜੇ ਦਿਨ ਮੋਗਾ, ਬਰਨਾਲਾ, ਮਾਨਸਾ, ਮੁਕਤਸਰ, ਫਰੀਦਕੋਟ, ਫਿਰੋਜਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਲੁਧਿਆਣਾ ਜ਼ਿਲ੍ਹਾ ਕੇਂਦਰਾਂ 'ਚ ਕਿਸਾਨਾਂ ਵੱਲੋ ਵਿਸ਼ਾਲ ਰੋਸ ਮੁਜ਼ਾਹਰੇ ਕੀਤੇ ਗਏ। ਜੱਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਵੱਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਕਿਸਾਨਾਂ ਨੇ ਰੈਲੀਆਂ ਕਰਨ ਉਪਰੰਤ ਬਾਜਾਰਾਂ ਦੀਆਂ ਸੜਕਾਂ ਉੱਤੇ ਸਰਕਾਰ ਵਿਰੋਧੀ ਨਾਅਰੇ ਮਾਰਦੇ ਹੋਏ ਡੀ.ਸੀ.ਦਫ਼ਤਰਾਂ ਤੱਕ ਰੋਸ ਮਾਰਚ ਕੀਤੇ। ਰੋਸ ਰੈਲੀਆਂ ਨੂੰ ਮਹਿੰਦਰ ਸਿੰਘ ਰੋਮਾਣਾ, ਰਾਮ ਸਿੰਘ ਭੈਣੀ ਬਾਘਾ, ਅਮਰਜੀਤ ਸਿੰਘ ਸੈਦੋਕੇ, ਬੁੱਕਣ ਸਿੰਘ ਸੱਦੋਵਾਲ, ਗੁਰਾਂਦਿੱਤਾ ਸਿੰਘ ਭਾਗਸਰ, ਭਾਗ ਸਿੰਘ ਮਰਖਾਈ, ਸੁਦਾਗਰ ਸਿੰਘ ਘੁਡਾਣੀ, ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਹੀਰਾ ਸਿੰਘ ਚੱਕ ਸਿਕੰਦਰ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਐਲਾਨ ਕੀਤਾ ਕਿ ਜੱਥੇਬੰਦੀ ਵੱਲੋਂ ਪੰਜਾਬ ਭਰ 'ਚ ਕੱਲ੍ਹ ਤੱਕ ਬਾਕੀ ਰਹਿੰਦੇ 9 ਜਿਲ੍ਹਿਆਂ ਵਿੱਚ ਮੁਜ਼ਾਹਰੇ ਵੀ ਕੀਤੇ ਜਾਣਗੇ ਅਤੇ ਇਸ ਫੈਸਲੇ ਵਿਰੁੱਧ ਹਾਈਕੋਰਟ ਵਿੱਚ ਅਪੀਲ ਵੀ ਦਾਇਰ ਕੀਤੀ ਜਾਵੇਗੀ। ਪੰਜਾਬ ਸਰਕਾਰ ਉਪਰ ਵੀ ਹਾਈਕੋਰਟ ਵਿੱਚ ਇਸ ਫੈਸਲੇ ਵਿਰੁੱਧ ਸਰਕਾਰੀ ਵਕੀਲ ਰਾਹੀਂ ਅਪੀਲ ਦਾਖ਼ਲ ਕਰਨ ਦੀ ਕਾਨੂੰਨੀ ਜਿੰਮੇਵਾਰੀ ਪੂਰੀ ਕਰਨ ਲਈ ਜ਼ੋਰ ਪਾਇਆ ਜਾਵੇਗਾ। (ਪੰਜਾਬੀ ਟ੍ਰਿਬਿਊਨ 'ਚੋਂ ਸੰਖੇਪ)
ਦਿਹਾਤੀ ਮਜ਼ਦੂਰਾਂ ਦੀ ਨਿੱਘਰਦੀ ਦਸ਼ਾ
-ਗੁਰਤੇਜ ਸਿੱਧੂ
ਦੇਸ਼ ਦੀ ਇੱਕ ਤਿਹਾਈ ਜਨਸੰਖਿਆ ਪਿੰਡਾਂ ਵਿੱਚ ਨਿਵਾਸ ਕਰਦੀ ਹੈ ਅਤੇ 60 ਫੀਸਦੀ ਆਬਾਦੀ ਖੇਤੀਬਾੜੀ 'ਤੇ ਨਿਰਭਰ ਹੈ। ਖੇਤੀਬਾੜੀ ਦਾ ਕੁੱਲ ਘਰੇਲੂ ਪੈਦਾਵਾਰ ਵਿੱਚ ਯੋਗਦਾਨ ਕੇਵਲ 18 ਫੀਸਦੀ ਹੈ। ਖੇਤੀਬਾੜੀ ਵਿਕਾਸ ਦਰ 4.8 ਫੀਸਦੀ ਤੋਂ ਘਟ ਕੇ 2 ਫੀਸਦੀ ਰਹਿ ਗਈ ਹੈ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਹਾਲਤ ਕਿਹੋ ਜਿਹੀ ਹੋਵੇਗੀ। ਖੇਤੀ ਹੇਠਾਂ ਘਟ ਰਿਹਾ ਰਕਬਾ ਅਤੇ ਲੋਕ ਵਿਰੋਧੀ ਨੀਤੀਆਂ ਨੇ ਗੈਰ-ਸੰਗਠਿਤ ਤੇ ਪੇਂਡੂ ਮਜ਼ਦੂਰਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ। ਕਿਤਾਬੀ ਗਿਆਨ ਅਤੇ ਹੋਰ ਕਿੱਤਿਆਂ ਦੀ ਸਿਖਲਾਈ ਤੋਂ ਸੱਖਣੇ ਇਹ ਮਜ਼ਦੂਰ ਪਿੰਡਾਂ ਵਿੱਚ ਜਿੰਮੀਦਾਰਾਂ ਦੀ ਜ਼ਮੀਨ 'ਤੇ ਮਜਬੂਰਨ ਮਜ਼ਦੂਰੀ ਕਰਨ ਜੋਗੇ ਹਨ।
ਬਹੁਤ ਘੱਟ ਉਜਰਤਾਂ 'ਤੇ ਵੱਧ ਘੰਟੇ ਬਲਕਿ ਕੋਈ ਸਮਾਂ ਸੀਮਾ ਹੀ ਨਹੀਂ ਇਹਨਾਂ ਦੇ ਕੰਮ ਕਰਨ ਦੀ। 12-18 ਘੰਟੇ ਰੋਜ਼ਾਨਾ ਸਖਤ ਮੁਸ਼ੱਕਤ ਕਰਨ ਵਾਲਾ ਕੰਮ ਕਰਨਾ ਪੈਂਦਾ ਹੈ। ਲੇਬਰ ਕਾਨੂੰਨ ਅਨੁਸਾਰ ਕੰਮ ਦੇ ਘੰਟੇ ਅੱਠ ਤਹਿ ਕੀਤੇ ਗਏ ਹਨ ਪਰ ਇਹਨਾਂ ਲਈ ਕੋਈ ਕਾਨੂੰਨ ਨਹੀਂ। ਦਿਨ ਰਾਤ ਪਸ਼ੂਆਂ ਦੀ ਤਰ੍ਹਾਂ ਕੰਮ ਲਿਆ ਜਾਂਦਾ ਹੈ। ਇਸ ਕਰਕੇ ਇਹਨਾਂ ਦੀ ਸਮਾਜਿਕ ਜ਼ਿੰਦਗੀ ਵੀ ਪ੍ਰਭਾਵਿਤ ਹੁੰਦੀ ਹੈ। ਕਰਜ਼ੇ ਦੀ ਮਾਰ ਗਰੀਬੀ ਅਤੇ ਕਈ ਸਮਾਜਿਕ ਕਾਰਨਾਂ ਕਰਕੇ ਇਹ ਸੋਸ਼ਿਤ ਹੋਣ ਲਈ ਮਜਬੂਰ ਹਨ। ਇਹ ਕੌੜਾ ਸੱਚ ਹੈ ਕਿ ਅਜੋਕੇ ਅਗਾਂਹਵਧੂ ਯੁੱਗ ਵਿੱਚ ਇਹਨਾਂ ਮਜ਼ਦੂਰਾਂ ਨਾਲ ਛੂਤ-ਛਾਤ ਦਾ ਵਿਤਕਰਾ ਆਮ ਕੀਤਾ ਜਾਂਦਾ ਹੈ ਅਤੇ ਖਾਣੇ ਦੀ ਗੁਣਵਤਾ ਵੀ ਘਟੀਆ ਪਾਈ ਗਈ ਹੈ। ਇਸਨੇ ਇਸਨੀਅਤ ਨੂੰ ਸ਼ਰਮਸ਼ਾਰ ਕੀਤਾ ਹੇ।
90 ਫੀਸਦੀ ਮਜ਼ਦੂਰਾਂ ਨੇ ਇਸ ਸੱਚ ਨੂੰ ਕਬੂਲਿਆ ਹੈ ਕਿ ਉਹਨਾਂ ਦੇ ਮਾਲਕ ਜਾਂ ਅਖੌਤੀ ਉੱਚੀ ਜਾਤ ਦੇ ਲੋਕ ਉਹਨਾਂ ਨੂੰ ਜਾਤੀ ਸੂਚਕ ਜਾਂ ਹੋਰ ਘਟੀਆ ਸ਼ਬਦਾਂ ਨਾਲ ਸੰਬੋਧਨ ਕਰਦੇ ਹਨ। ਇਸੇ ਤਰ੍ਹਾਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਪਰਵਾਸੀ ਮਜ਼ਦੂਰਾਂ ਦੀ ਤਦਾਦ ਕਾਫੀ ਹੈ ਜੋ ਖੇਤੀਬਾੜੀ, ਉਦਯੋਗ ਅਤੇ ਹੋਰ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਇਹ ਮਜ਼ਦੂਰ ਘੱਟ ਉਜਰਤਾਂ 'ਤੇ ਖਤਰਨਾਕ ਥਾਵਾਂ 'ਤੇ ਵੀ ਕੰਮ ਕਰ ਰਹੇ ਹਨ। ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਤੋਂ ਖੇਤ ਮਜ਼ਦੂਰ ਵਾਂਝੇ ਹੋ ਰਹੇ ਹਨ। ਗਰੀਬੀ ਅਤੇ ਬਿਮਾਰੀਆਂ ਦੀ ਪਕੜ ਮਜਬੂਤ ਹੋ ਰਹੀ ਹੈ। ਪੰਜਾਬ ਦਾ ਮਾਲਵਾ ਇਲਾਕਾ ਕੈਂਸਰ ਅਤੇ ਕਾਲਾ ਪੀਲੀਏ ਤੋਂ ਪੀੜਤ ਹੈ। ਗਰੀਬੀ ਕਾਰਨ ਇੱਥੋਂ ਦੇ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।
95 ਫੀਸਦੀ ਪੇਂਡੂ ਦਲਿਤ ਆਬਾਦੀ ਪੀਣ ਵਾਲੇ ਸਾਫ ਪਾਣੀ ਤੋਂ ਵਾਂਝੀ ਹੈ, ਜਦ ਅਜੇ ਇਹ ਸਾਫ ਪਾਣੀ ਪੀਣ ਦੇ ਕਾਬਲ ਵੀ ਨਹੀਂ ਹੋਏ ਤਾਂ ਹੋਰ ਸਹੂਲਤਾਂ ਤਾਂ ਇਹਨਾਂ ਤੋਂ ਕੋਹਾਂ ਦੂਰ ਹੋਣਗੀਆਂ। ਇੱਕ ਆਰਥਿਕ ਸਰਵੇਖਣ ਅਨੁਸਾਰ ਪੇਂਡੂ ਰੁਜ਼ਗਾਰ 60 ਫੀਸਦੀ ਤੋਂ ਘਟ ਕੇ 57 ਫੀਸਦੀ ਰਹਿ ਗਿਆ ਹੈ। ਮਸ਼ੀਨੀਕਰਨ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਖੇਤ ਮਜ਼ਦੂਰ ਕੇਵਲ ਗਰਮੀ ਦੇ ਦਿਨਾਂ ਵਿੱਚ ਹੋਰਾਂ ਪਾਸਿਉਂ ਵਿਹਲੇ ਹੋਣ ਕਾਰਨ ਕੰਮ ਕਰਦੇ ਹਨ, ਜੋ ਉਜਰਤਾਂ ਦੇ ਘਟਾਅ ਦਾ ਜਿੰਮੇਵਾਰ ਹਨ। 1991-2001 ਦਹਾਕੇ ਦੌਰਾਨ ਤਿੰਨ ਕਰੋੜ ਤੀਹ ਲੱਖ ਕਿਸਾਨ ਆਪਣੀ ਜ਼ਮੀਨ ਗੁਆ ਚੁੱਕੇ ਹਨ।
2011 ਦੀ ਜਨਗਣਨਾ ਅਨੁਸਾਰ ਇੱਕ ਦਹਾਕੇ ਦੌਰਾਨ ਇਕੱਲੇ ਬਠਿੰਡਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ 2800 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਮਾਲਵਾ ਪੱਟੀ ਵਿੱਚ ਖੁਦਕੁਸ਼ੀਆਂ ਦਾ ਵਰਤਾਰਾ 1988 ਤੋਂ ਬਾਅਦ ਭਿਆਨਕ ਰੂਪ ਧਾਰਨ ਕਰ ਗਿਆ। ਜਦ ਨਰਮਾ-ਕਪਾਹ ਦੀ ਫਸਲ ਦੀ ਬਰਬਾਦੀ ਨੇ ਲੋਕਾਂ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਸੀ। ਖੁਦਕੁਸ਼ੀਆਂ ਦਾ ਕਾਰਨ ਬੇਤਹਾਸ਼ਾ ਕਰਜ਼ਾ ਹੈ। 35 ਫੀਸਦੀ ਖੁਦਕੁਸ਼ੀਆਂ ਹੋਰ ਕਾਰਨਾਂ ਕਰਕੇ ਹੁੰਦੀਆਂ ਹਨ। ਇਹਨਾਂ ਤੱਥਾਂ ਦੀ ਗਵਾਈ ਇਹ ਸਾਬਤ ਕਰਦੀ ਹੈ ਕਿ ਅਜੋਕੇ ਸਮੇਂ ਅੰਦਰ ਗੈਰ-ਸੰਗਠਿਤ ਦਿਹਾਤੀ ਮਜ਼ਦੂਰਾਂ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਜਾ ਰਹੀ ਹੈ। (ਪੰਜਾਬੀ ਜਾਗਰਣ 30 ਜੁਲਾਈ, 2015)
ਸੰਘਰਸ਼ ਦੇ ਮੈਦਾਨ 'ਚੋਂ
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸੂਬਾਈ ਕਨਵੈਨਸ਼ਨ, ਤਹਿਸੀਲ ਅਤੇ ਜ਼ਿਲ੍ਹਾ ਪੱਧਰੇ ਧਰਨੇ
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਲ ਪੰਜਾਬ ਖੇਤ ਮਜ਼ਦੂਰ ਯੂਨੀਅਨ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਸਭਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ 'ਤੇ ਆਧਾਰਤ ਸੱਤ ਜਥੇਬੰਦੀਆਂ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ, ਜਿਸ ਦੀ ਪ੍ਰਧਾਨਗੀ ਦਰਸ਼ਨ ਨਾਹਰ, ਰਾਮ ਸਿੰਘ ਨੂਰਪੁਰੀ, ਮੇਜਰ ਸਿੰਘ ਕਾਲਕੇ, ਹੰਸ ਰਾਜ ਪੱਬਵਾਂ, ਸੁਰਜਨ ਸਿੰਘ, ਸੰਜੀਵ ਮਿੰਟੂ ਤੇ ਦਲਵਿੰਦਰ ਸੇਮਾ ਨੇ ਸਾਂਝੇ ਤੌਰ 'ਤੇ ਕੀਤੀ।
ਕਨਵੈਨਸ਼ਨ ਦੌਰਾਨ ਸਰਕਾਰ ਵੱਲੋਂ ਆਟਾ-ਦਾਲ ਸਕੀਮ ਦੇ ਲਾਭ, ਮਨਰੇਗਾ, ਸ਼ਗਨ ਸਕੀਮ, ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨਾਂ, ਸਕੂਲਾਂ ਕਾਲਜਾਂ ਦੇ ਵਜ਼ੀਫੇ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਮਨਰੇਗਾ ਅਧੀਨ ਸਾਰਾ ਸਾਲ ਕੰਮ ਦੇਣ ਤੇ ਦਿਹਾੜੀ 500 ਰੁਪਏ ਦੇਣ ਤੇ ਇਸ ਸਕੀਮ ਵਿੱਚ ਹੁਣ ਤੱਕ ਹੋਏ ਘਪਲਿਆਂ ਦੀ ਜਾਂਚ ਕਰਵਾਉਣ, ਬੇਘਰਿਆਂ ਨੂੰ ਪਲਾਟ, ਰੂੜੀਆਂ ਲਈ ਜਗਾਹ ਦੇਣ, ਪੰਚਾਇਤੀ ਜ਼ਮੀਨ ਵਿਚੋਂ ਤੀਸਰਾ ਹਿੱਸਾ ਜ਼ਮੀਨਾਂ ਦਲਿਤ ਪਰਿਵਾਰਾਂ ਨੂੰ ਦੇਣ, ਪੰਚਾਇਤੀ ਜ਼ਮੀਨਾਂ ਕੰਪਨੀਆਂ ਨੂੰ ਦੇਣੀਆਂ ਬੰਦ ਕੀਤੇ ਜਾਣ, ਫਰਜ਼ੀ ਬੋਲੀਆਂ ਰੱਦ ਕਰਨ, ਕੱਟੀਆਂ ਪੈਨਸ਼ਨਾਂ ਬਹਾਲ ਕਰਕੇ 3000 ਪ੍ਰਤੀ ਮਹੀਨਾ ਕਰਨ, ਲਗਾਤਾਰ ਵਧ ਰਹੀ ਮਹਿੰਗਾਈ ਨੂੰ ਕਾਬੂ ਕਰਨ, ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀ ਕਰਨ ਵਾਲੇ ਮਜ਼ਦੂਰਾਂ ਦੇ ਆਸ਼ਰਿਤਾਂ ਨੂੰ 5 ਲੱਖ ਦੀ ਮਾਲੀ ਮੱਦਦ ਦੇਣ, ਬਿਜਲੀ ਬਿੱਲਾਂ ਦੀ ਮੁਆਫੀ ਲਈ ਜਾਤ-ਪਾਤ ਤੇ ਲੋਡ ਦੀ ਸ਼ਰਤ ਖਤਮ ਕਰਨ, ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕਰਨ, ਸਿਹਤ ਤੇ ਵਿਦਿਆ ਸਹੂਲਤਾਂ ਮੁਫਤ ਦੇਣ ਅਤੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਵਾਪਸ ਲੈਣ ਦੀ ਮੰਗ ਕੀਤੀ। ਕਨਵੈਨਸ਼ਨ ਨੇ 6 ਅਗਸਤ ਨੂੰ ਤਹਿਸੀਲ ਪੱਧਰ 'ਤੇ ਦਿੱਤੇ ਜਾਣ ਵਾਲੇ ਧਰਨਿਆਂ ਨੂੰ ਸਫਲ ਕਰਕੇ ਮੁੱਖ ਦੇ ਨਾਂ ਮੰਗ ਪੱਤਰ ਦਾ ਸੱਦਾ ਦਿੱਤਾ। ਕਨਵੈਨਸ਼ਨ ਨੂੰ ਗੁਰਮੇਸ਼ ਸਿੰਘ, ਗੁਰਨਾਮ ਦਾਊਦ, ਹਰਮੇਸ਼ ਮਾਲੜੀ, ਤਰਸੇਮ ਪੀਟਰ, ਗੁਲਜ਼ਾਰ ਗੋਰੀਆ, ਭਗਵੰਤ ਸਮਾਓ, ਸੁਖਪਾਲ ਖਿਆਲੀ, ਵਾਸਦੇਵ ਜਮਸ਼ੇਰ, ਬਲਦੇਵ ਨੂਰਪੁਰੀ, ਲਾਲ ਚੰਦ, ਮਹੀਂਪਾਲ ਬਠਿੰਡਾ, ਰੂੜਾ ਰਾਮ ਪਰਜੀਆਂ, ਤਰਲੋਕ ਚੰਦ, ਗੁਰਪ੍ਰੀਤ ਰੂੜਕੇ, ਧਰਮਿੰਦਰ ਅਜਨਾਲਾ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਜੋਰਾ ਸਿੰਘ ਨਸਰਾਲੀ ਨੇ ਕੀਤਾ।
ਬਾਅਦ ਵਿੱਚ 6 ਅਗਸਤ ਨੂੰ ਵੱਖ ਵੱਖ ਤਹਿਸੀਲ ਕੇਂਦਰਾਂ 'ਤੇ ਧਰਨੇ ਦਿੱਤੇ ਗਏ ਅਤੇ ਇੱਕ ਤੋਂ ਤਿੰਨ ਸਤੰਬਰ ਤੱਕ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਧਰਨੇ ਦੇਣ ਦਾ ਪ੍ਰੋਗਰਾਮ ਬਣਾਇਆ ਗਿਆ।
ਖੁਦਕੁਸ਼ੀਆਂ ਰੋਕੋ ਅੰਦੋਲਨ: ਕਿਸਾਨਾਂ ਵੱਲੋਂ 24 ਤੋਂ 28 ਅਗਸਤ ਤੱਕ ਦੇ ਲਗਾਤਾਰ ਧਰਨੇ
ਪੰਜਾਬ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਰੋਕਣ ਲਈ ਸ਼ੁਰੂ ਕੀਤੇ ਗਏ ਅੰਦੋਲਨ ਤਹਿਤ ਪੀੜਤ ਪਰਿਵਾਰਾਂ ਤੇ ਵੱਡੀ ਗਿਣਤੀ ਕਿਸਾਨਾਂ ਨੇ ਜ਼ਿਲ੍ਹਾ ਹੈੱਡਕੁਆਟਰਾਂ ਉੱਤੇ ਰੋਹ ਭਰਪੂਰ ਧਰਨੇ ਜਾਰੀ ਰੱਖੇ। ਇਸ ਦੌਰਾਨ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਕਰਜ਼ੇ ਦੇ ਬੋਝ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਫੋਟੋਆਂ ਫੜ ਕੇ ਸਰਕਾਰਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਕਿਸਾਨਾਂ ਨੇ 27 ਅਗਸਤ ਨੂੰ ਕੇਂਦਰ ਤੇ ਰਾਜ ਸਰਕਾਰ ਦੀਆਂ ਅਰਥੀਆਂ ਫੂਕਣ ਦੀ ਐਲਾਨ ਵੀ ਕੀਤਾ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ 'ਤੇ ਸੰਗਰੂਰ, ਮਾਨਸਾ, ਬਰਨਾਲਾ, ਮੋਗਾ, ਫ਼ਰੀਦਕੋਟ, ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ ਤੇ ਅੰਮ੍ਰਿਤਸਰ ਵਿੱਚ ਡੀ.ਸੀ. ਦਫ਼ਤਰਾਂ ਅੱਗੇ ਅਤੇ ਫ਼ਤਿਹਗੜ੍ਹ ਚੂੜੀਆਂ (ਗੁਰਦਾਸਪੁਰ) ਅਤੇ ਪਾਇਲ (ਲੁਧਿਆਣਾ) ਵਿੱਚ ਐਸ.ਡੀ.ਐਮ. ਦਫ਼ਤਰਾਂ ਅੱਗੇ ਚੱਲ ਰਹੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਮਹਿੰਦਰ ਸਿੰਘ ਰੋਮਾਣਾ, ਪ੍ਰੈਸ ਸਕੱਤਰ ਹਰਦੀਪ ਸਿੰਘ ਟੱਲੇਵਾਲ, ਸੰਗਠਨ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਜ਼ਿਲ੍ਹਾ ਪੱਧਰੀ ਆਗੂ ਸ਼ਾਮਲ ਸਨ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਬੁਲਾਰਿਆਂ ਨੇ ਮੰਗ ਕੀਤੀ ਕਿ ਖ਼ੁਦਕੁਸ਼ੀਆਂ ਦਾ ਸਿਲਸਿਲਾ ਬੰਦ ਕਰਨ ਲਈ ਕਰਜ਼ੇ ਮੋੜਨ ਤੋਂ ਅਸਮਰੱਥ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਰਕਾਰੀ ਸਹਿਕਾਰੀ ਤੇ ਸੂਦਖੋਰੀ ਸਾਰੇ ਕਰਜ਼ਿਆਂ 'ਤੇ ਲਕੀਰ ਮਾਰੀ ਜਾਵੇ। ਸੂਦਖੋਰ ਕਰਜ਼ਿਆਂ ਸਬੰਧੀ ਕਿਸਾਨ-ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਤਰੁੰਤ ਬਣਾ ਕੇ ਕੁਰਕੀਆਂ/ਨਿਲਾਮੀਆਂ ਬੰਦ ਕੀਤੀਆਂ ਜਾਣ, ਖ਼ੁਦਕਸ਼ੀ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤਰੁੰਤ ਦਿੱਤੀ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਸਹਿਕਾਰੀ ਸਭਾਵਾਂ ਰਾਹੀ ਖਾਦਾਂ ਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਪਹਿਲਾਂ ਵਾਂਗ ਜਾਰੀ ਰੱਖੀ ਜਾਵੇ, ਸਵਾ ਲੱਖ ਰੁਪਏ ਤੱਕ ਕਰਜ਼ੇ ਬਿਨਾਂ ਗਰੰਟੀ ਤੋਂ ਦਿੱਤੇ ਜਾਣ, ਮੁਕੰਮਲ ਹਾਨੀ ਪੂਰਤੀ ਵਾਲੀ ਫਸਲੀ ਬੀਮਾ ਯੋਜਨਾ ਚਾਲੂ ਕੀਤੀ ਜਾਵੇ ਅਤੇ ਇਸ ਦੀ ਕਿਸ਼ਤ ਸਰਕਾਰ ਵੱਲੋਂ ਭਰੀ ਜਾਵੇ, ਪੰਜ ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਦੇ ਖੇਤੀ ਮਿਹਨਤਾਨੇ ਦੀ ਅਦਾਇਗੀ ਮਨਰੇਗਾ ਸਕੀਮ ਅਧੀਨ ਕੀਤੀ ਜਾਵੇ ਅਤੇ ਕੁਦਰਤੀ ਆਫ਼ਤਾਂ ਨਾਲ ਹੋਏ ਫਸਲੀ ਨੁਕਸਾਨ ਦੀ ਪੂਰੀ ਭਰਪਾਈ ਤਰੁੰਤ ਕੀਤੀ ਜਾਵੇ ਆਦਿ।
ਵਕੀਲਾਂ ਵੱਲੋਂ ਅਦਾਲਤਾਂ ਦਾ ਬਾਈਕਾਟ
ਬਠਿੰਡਾ, 18 ਅਗਸਤ- ਬਾਰ ਐਸੋਸੀਏਸ਼ਨ ਬਠਿੰਡਾ ਨੇ ਵਕੀਲਾਂ ਨਾਲ ਕਥਿਤ ਦੁਰਵਿਹਾਰ ਤੇ ਕੁਝ ਅਦਾਲਤਾਂ ਵਿੱਚ ਭ੍ਰਿਸ਼ਟਾਚਾਰ ਹੋਣ ਦੇ ਦੋਸ਼ ਲਾਉਂਦਿਆਂ ਅੱਜ ਅਦਾਲਤਾਂ ਦਾ ਬਾਈਕਾਟ ਕਰ ਦਿੱਤਾ। ਬਾਰ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਵਿੱਚ ਅੱਜ ਵਕੀਲਾਂ ਨੇ ਕੁਝ ਅਦਾਲਤ” ਖਿਲਾਫ ਅਜਿਹੇ ਦੋਸ਼ ਲਾਏ। ਜੂਨੀਅਰ ਵਕੀਲਾਂ ਨੇ ਦੁਰਵਿਹਾਰ ਦੀ ਗੱਲ ਉਠਾਈ ਜਦੋਂ ਕਿ ਸੀਨੀਅਰ ਵਕੀਲਾਂ ਨੇ ਕੁਝ ਅਦਾਲਤਾਂ ਵਿੱਚ ਫੈਸਲੇ ਮੈਰਿਟ ਨੂੰ ਨਜ਼ਰਅੰਦਾਜ ਕਰਕੇ ਹੋਣ ਦੀ ਗੱਲ ਆਖੀ।
ਸਾਂਝੇ ਮੰਚ 'ਤੇ ਆਈਆਂ
22 ਅਧਿਆਪਕ ਜਥੇਬੰਦੀਆਂ
ਬਠਿੰਡਾ, 23 ਅਗਸਤ- ਸਾਂਝੇ ਅਧਿਆਪਕ ਮੋਰਚਾ ਪੰਜਾਬ ਵਿੱਚ ਸ਼ਾਮਲ 22 ਅਧਿਆਪਕ ਜਥੇਬੰਦੀਆਂ ਵੱਲੋਂ ਇੱਕੋ ਪਲੇਟਫਾਰਮ ਤੋਂ ਮੁਲਾਜ਼ਮ ਮੰਗਾਂ ਮਸਲਿਆਂ ਦੇ ਹੱਲ ਲਈ ਅਧਿਆਪਕ ਦਿਵਸ 'ਤੇ 5 ਸਤੰਬਰ ਨੂੰ ਬਠਿੰਡਾ ਵਿਖੇ ਰਾਜ ਵਿਆਪੀ ਧਰਨਾ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੂਬਾ ਪੱਧਰੀ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹੇ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਈ.ਟੀ.ਟੀ. ਟੀਚਰਜ਼ ਯੂਨੀਅਨ, ਡੀ.ਟੀ.ਐਫ, ਐਸ.ਐਸ.ਏ/ ਰਮਸਾ ਯੂਨੀਅਨ, ਬੀ.ਐਡ ਫਰੰਟ ਯੂਨੀਅਨ ਕੰਪਿਊਟਰ ਟੀਚਰਜ਼ ਯੂਨੀਅਨ, ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ/ ਐਸ.ਅੀ.ਆਰ/ ਏ.ਈ.ਆਈ ਯੂਨੀਅਨ, ਟੈਟ ਪਾਸ ਅਧਿਆਪਕ ਯੂਨੀਅਨ ਦੇ ਨੁਮਾਇੰਦੇ ਟੀਚਰਜ਼ ਹੋਮ ਬਠਿੰਡਾ ਵਿੱਚ ਸਾਂਝੇ ਰੂਪ ਵਿੱਚ ਇਕੱਠੇ ਹੋ ਕੇ ਮੀਟਿੰਗ ਕੀਤੀ। 5 ਸਤੰਬਰ ਦੇ ਧਰਨੇ ਲਈ ਵੱਖ ਵੱਖ ਬਲਾਕਾਂ ਵਿੱਚ ਲਾਮਬੰਦੀ ਖਾਤਰ ਟੀਮਾਂ ਗਠਿਤ ਕੀਤੀਆਂ ਗਈਆਂ।
ਬੇਰੁਜ਼ਗਾਰ ਲਾਈਨਮੈਨ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
ਮੋਗਾ/ਨਿਹਾਲ ਸਿੰਘ ਵਾਲਾ, 22 ਅਗਸਤ- ਅੱਜ ਦੋ ਬੇਰੁਜ਼ਗਾਰ ਲਾਈਨਮੈਨ ਰੁਜ਼ਗਾਰ ਦੀ ਮੰਗ ਸਬੰਧੀ ਪਿੰਡ ਢੁੱਡੀਕੇ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਏ। ਉਨ੍ਹਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਦੋ ਮੁਲਾਜ਼ਮ ਹਤੇਸ਼ ਕੁਮਾਰ ਫ਼ਿਰੋਜ਼ਪੁਰ ਅਤੇ ਨਵਦੀਪ ਸਿੰਘ ਹੁਸ਼ਿਆਰਪੁਰ ਪੈਟਰੋਲ ਦੀਆਂ ਬੋਤਲਾਂ ਸਮੇਤ ਪਿੰਡ ਢੁੱਡੀਕੇ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ। ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2011 ਵਿੱਚ ਪਾਵਰਕੌਮ ਵਿੱਚ 5000 ਲਾਈਨਮੈਨਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਸੀ, ਇਨ੍ਹਾਂ ਵਿੱਚੋਂ ਸਿਰਫ਼ 1000 ਲਾਈਨਮੈਨਾਂ ਨੂੰ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ। ਬਾਕੀ ਰਹਿੰਦੇ 4000 ਲਾਈਨਮੈਨ ਅੱਜ ਵੀ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। 5000 ਲਾਈਨਮੈਨਾਂ ਦੀ ਕੌਂਸਲਿੰਗ ਹੋ ਚੁੱਕੀ ਹੈ ਅਤੇ ਸਰਟੀਫਿਕੇਟ ਵੀ ਚੈੱਕ ਕੀਤੇ ਜਾ ਰਹੇ ਹਨ। ਇਸ ਦੇ ਉਲਟ ਪਾਵਰਕੌਮ ਨੇ 2013 ਵਿੱਚ 1000 ਲਾਈਨਮੈਨਾਂ ਦਾ ਨਵਾਂ ਇਸ਼ਤਿਹਾਰ ਜਾਰੀ ਕਰ ਦਿੱਤਾ ਸੀ, ਜਿਸ ਦੀ ਕੱਲ੍ਹ ਮੈਰਿਟ ਲਿਸਟ ਜਾਰੀ ਕਰ ਦਿੱਤੀ ਗਈ ਸੀ। ਮੈਰਿਟ ਲਿਸਟ ਜਾਰੀ ਹੋਣ ਦੇ ਰੋਸ ਵਜੋਂ ਇਹ ਬੇਰੁਜ਼ਗਾਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਹਨ।
ਡੀ.ਸੀ. ਦਫਤਰਾਂ ਅੱਗੇ ਭੁੱਖ ਹੜਤਾਲ ਤੋਂ ਬਾਅਦ ਸਰਕਾਰ ਦੀਆਂ ਅਰਥੀਆਂ ਸਾੜਨ ਦਾ ਐਲਾਨ
ਜਲੰਧਰ, 9 ਅਗਸਤ- ਪੰਜਾਬ ਸੁਬਾਰਡੀਨੇਟ ਸਰਵਿਸ਼ਿਜ਼ ਫੈਡੇਰੇਸ਼ਨ ਪੰਜਾਬ ਦੀ ਜਨਰਲ ਬਾਡੀ ਦੀ ਮੀਟਿੰਗ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ। ਇਸ ਮੀਟਿੰਗ 'ਚ ਸੰਘਰਸ਼ਾਂ ਤੇ ਪਸਸਫ ਦੀ ਫੈਡਰਲ ਕੌਂਸਲ ਦੇ ਫੈਸਲੇ ਲਾਗੂ ਕਰਨ ਬਾਰੇ ਵਿਚਾਰ ਚਰਚਾ ਹੋਈ। ਮੀਟਿੰਗ ਦੇ ਫੈਸਲੇ ਪ੍ਰੈਸ ਨਾਲ ਸਾਂਝੇ ਕਰਦੇ ਹੋਏ ਪ੍ਰੈਸ ਸਕੱਤਰ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ 11 ਅਗਸਤ ਨੂੰ ਸਾਰੇ ਜ਼ਿਲ੍ਹਾ ਕੇਦਰਾਂ 'ਤੇ ਤਿਆਰੀ ਮੀਟਿੰਗਾਂ ਕਰਕੇ 17 ਤੋਂ 19 ਅਗਸਤ ਨੂੰ ਡੀਸੀ ਦਫਤਰਾਂ ਅੱਗੇ ਸਮੂਹਿਕ ਭੁੱਖ ਹੜਤਾਲ ਕੀਤੀ ਜਾਵੇਗਾ ਜਿਸ ਵਿਚ 50 ਕਰਮਚਾਰੀ ਬੈਠਣਗੇ। ਇਸੇ ਤਰ੍ਹਾਂ 24 ਤੋਂ 30 ਅਗਸਤ ਤੱਕ ਤਹਿਸੀਲ ਤੇ ਬਲਾਕ ਪੱਧਰ 'ਤੇ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਜਦ ਕਿ 2 ਸਤੰਬਰ ਦੀ ਕੌਮੀ ਫੈਡਰੇਸ਼ਨਾਂ ਦੇ ਸੱਦੇ 'ਤੇ ਕੀਤੀ ਜਾ ਰਹੀ ਹੜਤਾਲ ਦੀ ਤਿਆਰੀ ਸਾਂਝੀ ਮੁਲਾਜ਼ਮ ਤੇ ਯੂਟੀ ਸੰਘਰਸ਼ ਕਮੇਟੀ ਵਲੋਂ ਕੀਤੀ ਜਾਵੇਗੀ। ਮੀਟਿੰਗ ਦੇ ਮੁੱਖ ਮੁੱਦੇ ਬਾਰੇ ਗੱਲਬਾਤ ਕਰਦਿਆਂ ਜੱਥੇਬੰਦੀ ਦੇ ਜਨਰਲ ਸਕੱਤਰ ਵੇਦ ਪ੍ਰਕਾਸ਼ ਨੇ ਕਿਹਾ ਕਿ ਦੇਸ਼ ਵਿਆਪੀ ਕੀਤੀ ਜਾ ਰਹੀ 2 ਸਤੰਬਰ ਦੀ ਹੜਤਾਲ ਮੋਦੀ ਸਰਕਾਰ ਦੇ ਕੰਨ ਖੋਲ੍ਹ ਕੇ ਰੱਖ ਦੇਵੇਗੀ ਤੇ ਇਸ ਹੜਤਾਲ ਦਾ ਸਿੱਧਾ ਅਸਰ ਅਕਾਲੀ-ਭਾਜਪਾ ਸਰਕਾਰ 'ਤੇ ਵੀ ਪਵੇਗਾ ਜਿਹੜੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਵੀ ਕਤਰਾ ਰਹੀ ਹੈ। ਉਨ੍ਹਾਂ ਕਿਹਾ ਮੋਦੀ ਸਰਕਾਰ ਕਿਰਤ ਕਾਨੂੰਨਾਂ ਵਿਚ ਅਜਿਹੀਆਂ ਸੋਧਾਂ ਕਰਨ ਜਾ ਰਹੀ ਹੈ ਜਿਸ ਨਾਲ ਕਿਰਤ ਵਰਗ ਤੇ ਮੁਲਾਜ਼ਮ ਵਰਗ ਦੇ ਹੱਕ ਹੋਰ ਵੀ ਨਪੀੜੇ ਜਾਣਗੇ। ਸਰਕਾਰ ਪੈਨਸ਼ਨ, ਨਿੱਜੀਕਰਨ, ਖਾਲੀ ਪੋਸਟਾਂ ਖਤਮ ਕਰਨ, ਨਵੀਂ ਭਰਤੀ 'ਤੇ ਪਾਬੰਦੀ ਲਗਾਉਣ ਜਾ ਰਹੀ ਹੈ ਜਿਸ ਦਾ ਸਿੱਟਾ ਹੋਵੇਗਾ ਕਿ ਮਹਿੰਗਾਈ ਤੇ ਬੇਕਾਰੀ 'ਚ ਵਾਧਾ ਹੋਵੇਗਾ। ਇਹ ਮਾਹੌਲ ਵੇਖਕੇ ਪੰਜਾਬ ਸਰਕਾਰ ਵੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਪਿੱਛੇ ਹੱਟ ਰਹੀ ਹੈ। ਪੰਜਾਬ ਸਰਕਾਰ ਵੱਲੋਂ 6ਵੇਂ ਤਨਖ਼ਾਹ ਕਮਿਸ਼ਨ ਦੇ ਗਠਨ, ਠੇਕਾ ਤੇ ਦਿਹਾੜੀਦਾਰ ਵਰਕਰਾਂ ਨੂੰ ਪੱਕਾ ਨਾ ਕਰਨ ਅਤੇ ਭਵਿੱਖ 'ਚ ਰੈਗੂਲਰ ਭਰਤੀ ਨਾ ਕਰਨ, ਕੈਸ਼ਲੈੱਸ ਹੈਲਥ ਸਕੀਮ, 2014 ਦੀਆਂ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਤੇ ਜਨਵਰੀ 2015 ਤੋਂ ਡੀਏ ਦੀ ਕਿਸ਼ਤ ਨਾ ਜਾਰੀ ਕਰਨ, ਵੱਖ ਵੱਖ ਵਿਭਾਗਾਂ 'ਚ ਬਣਦੀਆਂ ਤਰੱਕੀਆਂ ਨਾ ਦੇਣ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੀਟਿੰਗ 'ਚ ਪਸਸਫ 'ਚ ਕੰਮ ਕਰਦੀਆਂ ਵੱਖ ਵੱਖ ਵਿਭਾਗਾਂ ਸਿੱਖਿਆ, ਸਿਹਤ, ਜਲ ਸਪਲਾਈ, ਸਿੰਚਾਈ, ਭਵਨ ਤੇ ਮਾਰਗ, ਸਮਾਜਕ ਭਲਾਈ ਵਿਭਾਗ, ਵਣ ਨਿਗਮ, ਨਗਰ ਨਿਗਮਾਂ ਤੇ ਤਕਨੀਕੀ ਸਿੱਖਿਆ, ਲਘੂ ਉਦਯੋਗ, ਸੀਵਰ ਬੋਰਡ, ਪਸ਼ੂ ਪਾਲਣ ਤੇ ਸਮੂਚੇ ਬੋਰਡ ਤੇ ਨਿਗਮਾਂ ਅਧਿਆਪਕ, ਆਗਣਵਾੜੀ, ਆਸ਼ਾ, ਮਿਡ ਡੇਅ ਮੀਲ ਆਦਿ ਵੀ ਹਾਜ਼ਰ ਹੋਏ।
ਸਿੱਖਿਆ ਮੰਤਰੀ ਤੇ ਅਧਿਆਪਕਾਂ ਵਿੱਚ ਵਧਿਆ ਟਕਰਾਅ
ਚੰਡੀਗੜ੍ਹ, 7 ਅਗਸਤ-ਮਿਡ-ਡੇਅ ਮੀਲ ਦੇ ਐਸਐਮਐਸ ਸਿਸਟਮ ਦੇ ਬਾਈਕਾਟ ਨੂੰ ਲੈ ਕੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਮੁਲਾਜ਼ਮ ਜਥੇਬੰਦੀਆਂ ਦਰਮਿਆਨ ਸਿੱਧਾ ਟਕਰਾਅ ਪੈਦਾ ਹੋ ਗਿਆ ਹੈ। ਸਾਂਝਾ ਅਧਿਆਪਕ ਮੋਰਚਾ ਦੇ ਸੱਦੇ 'ਤੇ ਅੱਜ ਰਾਜ ਦੇ ਕਈ ਹਿੱਸਿਆਂ ਵਿੱਚ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ ਗਏ। ਅਧਿਆਪਕਾਂ ਨੇ ਦੋਸ਼ ਲਾਇਆ ਕਿ ਸਰਕਾਰ ਨਿੱਤ-ਦਿਨ ਅਧਿਆਪਕ ਵਿਰੋਧੀ ਫੈਸਲੇ ਲੈ ਰਹੀ ਹੈ। ਇਸ ਦੌਰਾਨ ਮੋਰਚੇ ਨੇ 12 ਅਗਸਤ ਨੂੰ ਲੁਧਿਆਣਾ ਵਿੱਚ ਹੰਗਾਮੀ ਮੀਟਿੰਗ ਸੱਦ ਲਈ ਹੈ, ਜਿਸ ਵਿੱਚ ਤਿੱਖੇ ਫੈਸਲੇ ਲੈਣ ਦੇ ਸੰਕੇਤ ਮਿਲੇ ਹਨ।
ਐਸ.ਐਸ.ਏ./ਰਮਸਾ ਅਧਿਆਪਕਾਂ ਵੱਲੋਂ ਰੋਸ ਵਿਖਾਵਾ
ਬਠਿੰਡਾ, 4 ਅਗਸਤ- ਐਸ.ਐਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਬਠਿੰਡਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਅਪਰ ਅਪਾਰ ਸਿੰਘ ਤੇ ਜ਼ਿਲ੍ਹਾ ਜਨਰਲ ਸਕੱਤਰ ਮਨਜੀਤ ਸਿੰਘ ਦੀ ਅਗਵਾਈ ਵਿੱਚ ਚਿਲਡਰਨ ਪਾਰਕ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਚਿਲਡਰਨ ਪਾਰਕ ਵਿੱਚ ਪੁੱਜੇ ਨਾਇਬ ਤਹਿਸੀਲਦਾਰ ਕਮਲਜੀਤ ਸਿੰਘ ਨੂੰ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਭੇਜਣ ਲਈ ਸੌਂਪਿਆ ਗਿਆ।
ਮਾਲਵਾ ਖਿੱਤੇ ਦੇ ਸਵਾ ਸੌ ਪਿੰਡਾਂ ਵਿੱਚ ਫੂਕੀ ਸਰਕਾਰ ਦੀ ਅਰਥੀ
ਬਠਿੰਡਾ, 26 ਜੁਲਾਈ- ਅਨਿਆਂ ਵਿਰੋਧੀ ਸੰਘਰਸ਼ ਕਮੇਟੀ ਭਗਤਾ ਦੇ ਸੱਦੇ 'ਤੇ ਅੱਜ ਪ੍ਰਿੰਸੀਪਲ ਦਲਜੀਤ ਸਿੰਘ ਭਗਤਾ ਦੇ ਮਾਮਲੇ ਸਬੰਧੀ ਮਾਲਵਾ ਖਿੱਤੇ ਦੇ ਕਰੀਬ 125 ਪਿੰਡਾਂ ਵਿੱਚ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਬਠਿੰਡਾ, ਮੁਕਤਸਰ, ਫ਼ਰੀਦਕੋਟ, ਮੋਗਾ, ਸੰਗਰੂਰ, ਬਰਨਾਲਾ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ਵਿੱਚ ਇੱਕੋ ਦਿਨ ਸਰਕਾਰ ਖ਼ਿਲਾਫ ਪ੍ਰਦਰਸ਼ਨ ਕੀਤੇ ਗਏ। ਅੱਜ ਬਠਿੰਡਾ ਜ਼ਿਲ੍ਹੇ ਦੇ 43, ਮੁਕਤਸਰ ਦੇ 25, ਫ਼ਰੀਦਕੋਟ ਦੇ 15, ਮੋਗਾ ਦੇ 17, ਸੰਗਰੂਰ ਦੇ 10s sਤੇ ਬਰਨਾਲਾ ਦੇ 9 ਪਿੰਡਾਂ ਅਤੇ ਬਾਕੀ ਜ਼ਿਲ੍ਹਿਆਂ, ਸ਼ਹਿਰਾਂ, ਕਸਬਿਆਂ ਤੇ ਮੁਹੱਲਿਆਂ ਵਿੱਚ ਸਰਕਾਰ ਦੀ ਅਰਥੀ ਸਾੜੀ ਗਈ। ਅਪਰੈਲ ਮਹੀਨੇ ਵਿੱਚ ਮਾੜੇ ਅਨਸਰਾਂ ਨੇ ਪ੍ਰਿੰਸੀਪਲ ਦਲਜੀਤ ਸਿੰਘ ਭਗਤਾ ਦੀ ਪੱਗ ਉਤਾਰ ਦਿੱਤੀ ਸੀ ਅਤੇ ਹਮਲਾ ਕਰ ਦਿੱਤਾ ਸੀ ਪਰ ਪੁਲੀਸ ਨੇ ਹਾਲੇ ਤਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਨਿਊ ਦੀਪ ਬੱਸ ਕਾਂਡ: ਵਿਦਿਆਰਥੀਆਂ ਦੇ ਸੰਘਰਸ਼ ਅੱਗੇ ਝੁਕਿਆ ਪ੍ਰਸ਼ਾਸਨ
ਫ਼ਰੀਦਕੋਟ, 20 ਜੁਲਾਈ- ਨਿਊ ਦੀਪ ਬੱਸ ਕਾਂਡ ਵਿੱਚ ਗ੍ਰਿਫ਼ਤਾਰ 11 ਵਿਦਿਆਰਥੀਆਂ ਦੀ ਬਿਨਾਂ ਸ਼ਰਤ ਰਿਹਾਈ ਲਈ ਅੱਜ ਇੱਥੇ ਅਣਮਿੱਥੇ ਸਮੇਂ ਦੇ ਧਰਨੇ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਰਿਹਾਈ ਲਈ ਅਦਾਲਤ ਵਿੱਚ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਪ੍ਰਸ਼ਾਸਨ ਦੇ ਇਸ ਭਰੋਸੇ ਪਿੱਛੋਂ ਡੀ.ਸੀ. ਦਫ਼ਤਰ ਸਾਹਮਣੇ ਲੱਗਣ ਵਾਲੇ ਧਰਨੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਅੰਦੋਲਨਕਾਰੀਆਂ ਨਾਲ ਦਿਨ ਭਰ ਚੱਲੀ ਗੱਲਬਾਤ ਪਿੱਛੋਂ ਉੱਚ ਪੁਲੀਸ ਅਧਿਕਾਰੀਆਂ ਅਤੇ ਕਾਰਜਕਾਰੀ ਮੈਜਿਸਟਰੇਟ ਨੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨੇ 'ਤੇ ਬੈਠੇ ਲੋਕਾਂ ਨੂੰ ਦੱਸਿਆ ਕਿ ਵਿਦਿਆਰਥੀਆਂ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਹੋ ਚੁੱਕਾ ਹੈ ਅਤੇ ਇਸ ਮਾਮਲੇ ਵਿੱਚ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ। ਨਿਰਭੈ ਸਿੰਘ ਢੁੱਡੀਕੇ, ਦਾਤਾਰ ਸਿੰਘ, ਕਰਮਜੀਤ ਸਿੰਘ ਕੋਟਕਪੂਰਾ, ਗਗਨ ਸੰਗਰਾਮੀ ਅਤੇ ਰਜਿੰਦਰ ਸਿੰਘ ਨੇ ਕਿਹਾ ਕਿ ਜੇ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁਕਰਦਾ ਹੈ ਤਾਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਮੁੜ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ। ਪ੍ਰਸ਼ਾਸਨ ਅਤੇ ਜਥੇਬੰਦੀਆਂ ਵਿਚਕਾਰ ਹੋਈ ਗੱਲਬਾਤ ਮਗਰੋਂ ਅਗਲੇ ਇੱਕ ਦੋ ਦਿਨਾਂ ਵਿੱਚ ਵਿਦਿਆਰਥੀਆਂ ਦੇ ਰਿਹਾਅ ਹੋਣ ਦੀ ਸੰਭਾਵਨਾ ਹੈ।
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿੱਚ ਸੈਂਕੜੇ ਵਿਅਕਤੀ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨੇ ਲਈ ਆਏ ਸਨ ਜਿਨ੍ਹਾਂ ਨੂੰ ਪੁਲੀਸ ਨੇ ਦਫ਼ਤਰ ਤੋਂ ਪਿੱਛੇ ਹੀ ਰੋਕ ਲਿਆ ਅਤੇ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੁਲੀਸ ਤੋਂ ਵਿਦਿਆਰਥੀਆਂ ਖ਼ਿਲਾਫ਼ ਪੇਸ਼ ਕੀਤੇ ਚਲਾਨ ਦੀ ਨਕਲ ਮੰਗੀ ਅਤੇ ਭਰੋਸਾ ਦਿੱਤਾ ਕਿ ਇਸ ਮਾਮਲੇ ਦਾ ਬਿਨਾਂ ਦੇਰੀ ਨਿਪਟਾਰਾ ਕਰ ਦਿੱਤਾ ਜਾਵੇਗਾ।
ਖ਼ਬਰਨਾਮਾ
ਮਾਰੇ ਗਏ ''ਮਾਓਵਾਦੀਆਂ'' 'ਚੋਂ ਇੱਕ ਯੂਨੀਵਰਸਿਟੀ ਦੀ ਪੜ੍ਹਾਈ ਛੱਡ ਕੇ ਆਇਆ ਵਿਦਿਆਰਥੀ ਸੀ
ਹੈਦਰਾਬਾਦ, ਜੂਨ 2015- ਤਿਲੰਗਾਨਾ-ਛਤੀਸ਼ਗੜ੍ਹ ਬਾਰਡਰ 'ਤੇ ਸ਼ੁੱਕਰਵਾਰ ਨੂੰ ਪੁਲਸ ''ਮੁਕਾਬਲੇ'' ਵਿੱਚ ਮਾਰੇ ਗਏ ਤਿੰਨ ਕਥਿਤ ਮਾਓਵਾਦੀਆਂ 'ਚੋਂ ਇੱਕ 19 ਸਾਲਾਂ ਦਾ ਕੋਡਮਗੁੰਡਲਾ ਵਿਵੇਕ ਨਾਂ ਦਾ ਉਸਮਾਨੀਆ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਜਿਸ ਨੇ 2012-14 ਵਿੱਚ ਤਿਲੰਗਾਨਾ ਵਾਸਤੇ ਚੱਲੀ ਲਹਿਰ ਵਿਦਿਆਰਥੀ ਲਹਿਰ ਵਿੱਚ ਉੱਭਰਵਾਂ ਰੋਲ ਅਦਾ ਕੀਤਾ ਸੀ।
ਸੈਂਕੜੇ ਹੀ ਲੋਕਾਂ, ਉਸਮਾਨੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਨੇ ਵਿਵੇਕ ਦੀਆਂ ਆਖਰੀ ਰਸਮਾਂ ਵਿੱਚ ਹਿੱਸਾ ਲਿਆ ਅਤੇ ਐਤਵਾਰ ਨੂੰ ਇਸ ਅਖੌਤੀ ਮੁਕਾਬਲੇ ਦੇ ਵਿਰੋਧ 'ਚ ਇੱਕ ਮੀਟਿੰਗ ਸੱਦੀ ਹੈ।
ਕਤਲੇਆਮ ਦੀ ਇਸ ਘਟਨਾ ਉਪਰੰਤ ਸੀ.ਪੀ.ਆਈ.(ਮਾਓਵਾਦੀ) ਦੇ ਉੱਤਰੀ ਤਿਲੰਗਾਨਾ ਦੇ ਬੁਲਾਰੇ ਜਗਨ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਪੁਲਸ 'ਤੇ ਇਹ ਦੋਸ਼ ਲਾਇਆ ਹੈ ਕਿ ਉਸਨੇ ਵਿਵੇਕ ਅਤੇ ਦੋ ਹੋਰਨਾਂ ਨਿਹੱਥੇ ਵਿਅਕਤੀਆਂ ਦਾ ਵਹਿਸ਼ੀਆਨਾ ਕਤਲ ਕੀਤਾ ਹੈ। ਉਸਮਾਨੀ ਯੂਨੀਵਰਸਿਟੀ ਦੇ ਸਿਆਸੀ ਵਿੰਗ ਤਿਲੰਗਾਨਾ ਵਿਦਿਆਰਥੀ ਵੇਦਿਕਾ ਦੇ ਮੈਂਬਰ ਵਿਵੇਕ ਨੇ ਪਿਛਲੇ ਸਾਲ ਸਤੰਬਰ ਵਿੱਚ ਪੰਜ ਸਾਲਾ ਦੇ ਲਾਅ (ਵਕਾਲਤ) ਦੀ ਪੜ੍ਹਾਈ ਨੂੰ ਤਿਆਗ ਦਿੱਤਾ ਸੀ ਅਤੇ ਉਹ ਤਿਲੰਗਾਨਾ ਦੇ ਵੱਖਰੇ ਸੂਬੇ ਵਜੋਂ ਹੋਂਦ ਵਿੱਚ ਆਉਣ ਤੋਂ ਫੌਰੀ ਬਾਅਦ ਹੀ ਕੈਂਪਸ ਦੇ ਦ੍ਰਿਸ਼ ਤੋਂ ਅਲੋਪ ਹੋ ਗਿਆ ਸੀ।
ਜਦੋਂ ਐਜੀਟੇਸ਼ਨ ਦੌਰਾਨ ਉਸਦੀਆਂ ਪੁਲਸ ਵੱਲੋਂ ਘੜੀਸੇ ਜਾਣ ਦੀਆਂ ਤਸਵੀਰਾਂ ਛਪਦੀਆਂ ਤਾਂ ਉਸਮਾਨੀਆ ਯੂਨੀਵਰਸਿਟੀ ਦਾ ਧੜੱਲੇਦਾਰ ਅਤੇ ਜੋਸ਼-ਭਰਪੂਰ ਬੁਲਾਰਾ ਵਿਵੇਕ ਅਖਬਾਰਾਂ ਅਤੇ ਸਮਾਜੀ ਮੀਡੀਏ ਵਿੱਚ ਛਾਇਆ ਰਹਿੰਦਾ ਸੀ।
ਐਤਵਾਰ ਦੁਪਹਿਰ ਬਾਅਦ ਸੂਰਯਾਪਤ ਵਿਖੇ ਵਿਵੇਕ ਦੇ ਮਾਪਿਆਂ ਨੂੰ ਮਿਲ ਕੇ ਆਏ ਇਨਕਲਾਬੀ ਲੇਖਕ ਅਤੇ ਕਵੀ ਵਾਰਵਰਾ ਰਾਓ ਨੇ ਆਖਿਆ ''ਮੈਨੂੰ ਇਹ ਯਕੀਨ ਨਹੀਂ ਆ ਰਿਹਾ ਕਿ ਇਹ 19 ਸਾਲਾ ਲੜਕਾ ਪੁਲਸ ਦੀ ਗੋਲੀ ਨਾਲ ਮਾਰਿਆ ਗਿਆ ਹੈ।''
ਨਲਗੌਂਡਾ ਜ਼ਿਲ੍ਹੇ ਦੇ ਵਿਵੇਕ ਨੇ 8 ਅਕਤੂਬਰ ਨੂੰ ਆਪਣੇ ਮਾਪਿਆਂ ਨੂੰ ਦੱਸ ਦਿੱਤਾ ਸੀ ਕਿ ਉਹ ਗਰੀਬਾਂ ਦੀ ਖਾਤਰ ਕੰਮ ਕਰਨਾ ਚਾਹੁੰਦਾ ਹੈ ਅਤੇ ਇਸ ਖਾਤਰ ਉਸਦਾ ਮਾਓਵਾਦੀਆਂ ਵਿੱਚ ਸ਼ਾਮਲ ਹੋਣ ਦਾ ਇਰਾਦਾ ਹੈ।
ਵਿਵੇਕ ਦੇ ਪਿਤਾ ਕ. ਯੋਗਾਨੰਦ ਨੇ ਆਖਿਆ ਕਿ ''ਅਸੀਂ ਉਸ ਨਾਲ ਬਥੇਰੀ ਬਹਿਸਬਾਜ਼ੀ ਕੀਤੀ ਪਰ ਇਸ ਦਾ ਉਸ 'ਤੇ ਕੋਈ ਅਸਰ ਨਾ ਪਿਆ। ਉਹ ਉਸਮਾਨੀਆ ਦੀ ਵਿਦਿਆਰਥੀ ਐਜੀਟੇਸ਼ਨ ਵਿੱਚ ਬਹੁਤ ਸਰਗਰਮੀ ਨਾਲ ਕੰਮ ਕਰਦਾ ਰਿਹਾ ਅਤੇ ਇਸੇ ਅਰਸੇ ਦੌਰਾਨ ਅਜਿਹਾ ਲੱਗਿਆ ਕਿ ਉਹ ਮਾਓਵਾਦੀਆਂ ਵੱਲ ਲਗਾਓ ਰੱਖਣ ਲੱਗਿਆ। ਘਰ ਛੱਡਣ ਉਪਰੰਤ ਇੱਕ ਵਾਰ ਉਹ ਘਰ ਆਇਆ ਸੀ, ਉਸ ਨੇ ਜਲਦੀ ਹੀ ਘਰ ਵਾਪਸ ਮੁੜਨ ਬਾਰੇ ਆਖਿਆ ਸੀ।''
ਘਰ ਛੱਡਣ ਤੋਂ ਕੁੱਝ ਦਿਨ ਪਹਿਲਾਂ ਉਸਨੇ ਫੇਸਬੁੱਕ ਦੇ ਪੰਨਿਆਂ ਗਰੀਨ ਹੰਟ ਵਿਰੋਧੀ ਕਮੇਟੀ ਦਾ ਇੱਕ ਲੀਫਲੈਟ ਚਾੜ੍ਹਿਆ ਸੀ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਮਾਓਵਾਦੀਆਂ ਖਿਲਾਫ ਕੀਤਾ ਜਾ ਰਿਹਾ ਪੁਲਸ ਅਪਰੇਸ਼ਨ ਬੰਦ ਕੀਤਾ ਜਾਵੇ।
ਉਸਦੇ ਦੋਸਤ ਤੇਕੂਲਾ ਕ੍ਰਾਂਤੀ ਨੇ ਆਖਿਆ ਕਿ ''ਉਹ ਲੋਕਾਂ, ਖਾਸ ਕਰਕੇ ਗਰੀਬਾਂ ਦੇ ਹੱਕਾਂ ਬਾਰੇ ਬਹੁਤ ਸੰਵੇਦਨਸ਼ੀਲ ਸੀ। ਉਹ ਅਕਸਰ ਇਹਨਾਂ ਬਾਰੇ ਗੱਲਾਂ ਕਰਦਾ ਰਹਿੰਦਾ ਸੀ, ਜਦੋਂ ਉਸਨੇ ਘਰ ਛੱਡਿਆ ਤਾਂ ਕੁੱਝ ਲੋਕਾਂ ਨੂੰ ਹੀ ਪਤਾ ਸੀ ਕਿ ਉਸਦੇ ਮਨ ਵਿੱਚ ਕੀ ਹੈ।'' ਵਿਵੇਕ ਦਾ ਪਿਤਾ ਅਤੇ ਮਾਤਾ, ਯੋਗਾਨੰਦ ਅਤੇ ਮਾਧਵੀ, ਦੋਵੇਂ ਹੀ ਅਧਿਆਪਕ ਹਨ ਜਦੋਂ ਕਿ ਉਸਦੇ ਭਰਾ ਕ. ਸ੍ਰੀਨਿਵਾਸ ਨੇ ਬੀ.ਟੈੱਕ ਕੀਤੀ ਹੋਈ ਹੈ। (ਇੰਡੀਅਨ ਐਕਸਪ੍ਰੈਸ, 15 ਜੂਨ 2015)
ਕਸ਼ਮੀਰ:
'ਬੀ.ਐਸ.ਐਫ. ਫਾਇਰਿੰਗ' ਵਿਰੁੱਧ ਪੁਲਵਾਮਾ ਜ਼ਿਲ੍ਹੇ ਵਿੱਚ ਬੰਦ
ਸ੍ਰੀ ਨਗਰ, 12 ਅਗਸਤ: ਮੰਗਲਵਾਰ ਨੂੰ ਮਲੰਗਪੁਰਾ ਪਿੰਡ ਵਿੱਚ ਬੀ.ਐਸ.ਐਫ. ਦੇ ਬੰਦਿਆਂ ਵੱਲੋਂ 25 ਸਾਲਾਂ ਦੇ ਨੌਜਵਾਨ ਦੇ ਕਥਿਤ ਕਤਲ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਪੁਲਵਾਮਾ ਵਿੱਚ ਮੁਕੰਮਲ ਬੰਦ ਰਿਹਾ। ਬਿਲਾਲ ਅਹਿਮਦ ਭੱਟ ਦੀ ਹੱਤਿਆ ਦੇ ਵਿਰੋਧ ਵਿੱਚ ਸਈਦ ਅਲੀ ਗਿਲਾਨੀ ਦੀ ਅਗਵਾਈ ਵਾਲੀ ਹੁਰੀਅਤ ਕਾਨਫਰੰਸ ਵੱਲੋਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਇੱਕ ਦਿਨਾ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਮੁਜਾਹਰਾਕਾਰੀ ਬੀ.ਐਸ.ਐਫ. ਦੇ ਉਹਨਾਂ ਜਵਾਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ, ਜਿਹਨਾਂ ਨੇ ਫਾਇਰਿੰਗ ਕੀਤੀ ਸੀ। ਅਨੇਕਾਂ ਥਾਵਾਂ 'ਤੇ ਮੁਜਾਹਰਾਕਾਰੀ ਗਲੀਆਂ ਵਿੱਚ ਨਿੱਤਰ ਆਏ ਅਤੇ ਪੁਲਸ ਨਾਲ ਝੜੱਪਾਂ ਲੈਣ ਲੱਗੇ। ਸਥਾਨਕ ਨਿਵਾਸੀਆਂ ਅਨੁਸਾਰ ਪੜਗਾਮਪੁਰਾ ਅਤੇ ਨੇੜਲੇ ਪਿੰਡਾਂ ਵਿੱਚ ਹੋਈਆਂ ਝੜੱਪਾਂ ਵਿੱਚ ਛੇ ਵਿਅਕਤੀ ਜਖ਼ਮੀ ਹੋ ਗਏ। ਪੁਲਸ ਨੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਮੁਖੀ ਯਸੀਨ ਮਲਿਕ ਅਤੇ ਉਸਦੇ ਹਮਾਇਤੀਆਂ ਨੂੰ ਪੁਲਵਾਮਾ ਦੇ ਰਾਹ ਵਿੱਚ ਗ੍ਰਿਫਤਾਰ ਕਰ ਲਿਆ। ਬਾਅਦ ਵਿੱਚ ਮਲਿਕ ਨੂੰ ਕੋਠੀ ਬਾਗ ਥਾਣੇ ਵਿੱਚ ਲਿਜਾਇਆ ਗਿਆ। ਪੁਲਵਾਮਾ ਜ਼ਿਲ੍ਹੇ ਵਿੱਚ ਸਾਰੀਆਂ ਹੀ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ ਅਤੇ ਸਰਕਾਰੀ ਟਰਾਂਸਪੋਰਟ ਸੜਕਾਂ ਤੋਂ ਲਾਂਭੇ ਰਹੀ। ਸੂਬਾ ਸਰਕਾਰ ਨੇ ਭੱਟ ਦੀ ਹੱਤਿਆ ਸਬੰਧੀ ਸਮਾਂ-ਬੱਧ ਜਾਂਚ ਕਰਨ ਦਾ ਐਲਾਨ ਕੀਤਾ ਹੈ। (ਇੰਡੀਅਨ ਐਕਸਪ੍ਰੈਸ, 13 ਅਗਸਤ 2015)
ਇਰਾਕ-ਸੀਰੀਆ ਵਿੱਚ ਅਮਰੀਕਾ ਦੀ ਅਗਵਾਈ ਵਿੱਚ ਕੀਤੇ ਹਵਾਈ ਹਮਲਿਆਂ ਵਿੱਚ ਸੈਂਕੜੇ ਲੋਕ ਮਾਰੇ ਗਏ
ਬਗਦਾਦ, 3 ਅਗਸਤ: ਇੰਡੀਪੈਂਡੈਂਟ ਮੌਨੀਟਰਿੰਗ ਗਰੁੱਪ ਨੇ ਸੋਮਵਾਰ ਨੂੰ ਇੱਕ ਰਿਪੋਰਟ ਵਿੱਚ ਆਖਿਆ ਕਿ ਅਮਰੀਕਾ ਦੀ ਅਗਵਾਈ ਵਿੱਚ, ਇਰਾਕ ਅਤੇ ਸੀਰੀਆ ਵਿੱਚ ਇਸਲਾਮਿਕ ਸਟੇਟ ਗਰੁੱਪ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲਿਆਂ ਵਿੱਚ ਸੈਂਕੜੇ ਲੋਕ ਮਾਰੇ ਗਏ।s
sਏਅਰਵੇਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਸੇਧੇ ਗਏ 57 ਵਿਸ਼ੇਸ਼ ਕੌਮਾਂਤਰੀ ਹਵਾਈ ਹਮਲਿਆਂ ਵਿੱਚ ਘੱਟੋ ਘੱਟ 459 ਲੋਕ ਮਾਰੇ ਗਏ ਅਤੇ ''ਦੋਸਤਾਨਾ ਫਾਇਰਿੰਗ'' ਵਿੱਚ 48 ਦੇ ਕਰੀਬ ਮੌਤਾਂ ਹੋਣ ਦਾ ਖਦਸ਼ਾ ਹੈ।
2014 ਵਿੱਚ ਅਮਰੀਕਾ ਨੇ ਇਰਾਕ ਵਿੱਚ 8 ਅਗਸਤ ਅਤੇ ਸੀਰੀਆ ਵਿੱਚ 23 ਸਤੰਬਰ ਨੂੰ ਇਸਲਾਮਿਕ ਗਰੁੱਪ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨੇ ਸ਼ੁਰੂ ਕੀਤੇ। ਦੇਸ਼ਾਂ ਦੇ ਗੱਠਜੋੜ ਨੇ ਬਾਅਦ ਵਿੱਚ ਅੱਤਵਾਦੀਆਂ ਨੂੰ ਹਰਾਉਣ ਲਈ ਜ਼ਮੀਨੀ ਫੌਜਾਂ ਦੀ ਮੱਦਦ ਕਰਨ ਦਾ ਐਲਾਨ ਕੀਤਾ ਸੀ। ਹੁਣ ਤੱਕ ਗੱਠਜੋੜ ਨੇ ਦੋਵਾਂ ਦੇਸ਼ਾਂ ਵਿੱਚ 5800 ਤੋਂ ਵਧੇਰੇ ਹਮਲੇ ਕੀਤੇ। (ਇੰਡੀਅਨ ਐਕਸਪ੍ਰੈਸ, 4 ਅਗਸਤ 2015)
'ਔਰਤ ਮੁਕਤੀ ਦਿਵਸ' ਵਜੋਂ ਸ਼ਹੀਦ ਕਿਰਨਜੀਤ ਕੌਰ ਦੀ 18ਵੀਂ ਬਰਸੀ ਮਨਾਈ
ਬਰਨਾਲਾ, 12 ਅਗਸਤ- 1997 ਵਿੱਚ ਮਹਿਲ ਕਲਾਂ ਵਿੱਚ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਕਿਰਨਜੀਤ ਕੌਰ ਨੂੰ ਪਿੰਡ ਦੇ ਕੁਝ ਸਿਆਸੀ ਸ਼ਹਿ ਪ੍ਰਾਪਤ ਗੁੰਡਿਆਂ ਵੱਲੋਂ ਅਗਵਾ/ ਸਮੂਹਿਕ ਜਬਰਜਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਐਕਸ਼ਨ ਕਮੇਟੀ ਦੀ ਅਗਵਾਈ ਹੇਠ ਕਿਰਨਜੀਤ ਕੌਰ ਦੀ ਯਾਦ ਨੂੰ ਅੱਜ ਵੀ 'ਔਰਤ ਮੁਕਤੀ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਇਹ ਸੰਘਰਸ਼ ਲੋਕਾਂ ਨੂੰ ਹਰ ਸਾਲ ਲੋਕ ਪੱਖੀ ਸਮਾਜ ਦੀ ਸਿਰਜਨਾ ਲਈ ਜੂਝਣ ਦਾ ਸੰਦੇਸ਼ ਦਿੰਦਾ ਹੈ।
9 ਸਤੰਬਰ ਨੂੰ ਅਵਤਾਰ ਪਾਸ਼ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼:
ਯੁੱਧ ਅਤੇ ਸ਼ਾਂਤੀ
-ਪਾਸ਼
ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ
ਤੇਰੇ ਸਾਊਪੁੱਤ ਨਹੀਂ ਹਾਂ ਜ਼ਿੰਦਗੀ
ਉਂਜ ਅਸੀਂ ਸਦਾ ਸਾਊ ਬਣਨਾ ਲੋਚਦੇ ਰਹੇ
ਅਸੀਂ ਦੋ ਰੋਟੀਆਂ ਤੇ ਮਾੜੀ ਜਿਹੀ ਰਜਾਈ ਬਦਲੇ
ਯੁੱਧ ਦੇ ਆਕਾਰ ਨੂੰ ਸੁੰਗੋੜਨਾ ਚਾਹਿਆ
ਅਸੀਂ ਬੇਅਣਖੀ ਦੀਆਂ ਤੰਦਾਂ 'ਚ ਅਮਨ ਵਰਗਾ ਕੁਝ ਉਣਦੇ ਰਹੇ
ਅਸੀਂ ਬਰਛੀ ਦੇ ਵਾਂਗ ਹੱਡਾ ਵਿਚ ਖੁੱਭੇ ਹੋਏ ਸਾਲਾਂ ਨੂੰ ਉਮਰ ਕਹਿੰਦੇ ਰਹੇ
ਜਦ ਹਰ ਘੜੀ ਕਿਸੇ ਬਿਫਰੇ ਸ਼ਰੀਕ ਵਾਂਗ ਸਿਰ 'ਤੇ ਗੜ੍ਹਕਦੀ ਰਹੀ
ਅਸੀਂ ਸੰਦੂਕ ਵਿਚ ਲੁਕ ਲੁਕ ਕੇ ਯੁੱਧ ਨੂੰ ਟਾਲਦੇ ਰਹੇ
ਯੁੱਧ ਤੋਂ ਬਚਣ ਦੀ ਲਾਲਸਾ 'ਚ ਬਹੁਤ ਨਿੱਕੇ ਹੋ ਗਏ ਅਸੀਂ
ਕਦੇ ਤਾਂ ਹੰਭੇ ਹੋਏ ਪਿਓ ਨੂੰ 'ਅੰਨ ਖਾਣੇ ਬੁੜ੍ਹੇ' ਦਾ ਨਾਮ ਦਿੱਤਾ
ਕਦੇ ਫਿਕਰਾਂ ਗ੍ਰਸੀ ਤੀਵੀਂ ਨੂੰ 'ਚੁੜੇਲ' ਦਾ ਸਾਇਆ ਕਿਹਾ
ਸਦਾ ਦਿਸਹੱਦੇ 'ਤੇ ਨੀਲਾਮੀ ਦੇ ਦ੍ਰਿਸ਼ ਤਰਦੇ ਰਹੇ
ਤੇ ਅਸੀਂ ਸੁਬਕ ਜਹੀਆਂ ਧੀਆਂ ਦੀਆਂ ਅੱਖਾਂ 'ਚ ਅੱਖ ਪਾਉਣੋਂ ਡਰੇ
ਯੁੱਧ ਸਾਡੇ ਸਿਰਾਂ 'ਤੇ ਆਕਾਸ਼ ਵਾਂਗ ਛਾਇਆ ਰਿਹਾ
ਅਸੀਂ ਧਰਤੀ 'ਚ ਪੁੱਟੇ ਭੋਰਿਆਂ ਨੂੰ ਮੋਰਚੇ ਵਿਚ ਬਦਲਣੋਂ ਜਕਦੇ ਰਹੇ।
ਡਰ ਕਦੇ ਸਾਡੇ ਹੱਥਾਂ 'ਤੇ ਵਗਾਰ ਬਣ ਕੇ ਉੱਗ ਆਇਆ
ਡਰ ਕਦੇ ਸਾਡੇ ਸਿਰਾਂ ਉਤੇ ਪੱਗ ਬਣ ਕੇ ਸਜ ਗਿਆ
ਡਰ ਕਦੇ ਸਾਡੇ ਮਨਾਂ ਅੰਦਰ ਸੁਹਜ ਬਣ ਕੇ ਮਹਿਕਿਆ
ਡਰ ਕਦੇ ਰੂਹਾਂ 'ਚ ਸੱਜਣਤਾਈ ਬਣ ਗਿਆ
ਕਦੇ ਬੁੱਲ੍ਹਾਂ 'ਤੇ ਚੁਗਲੀ ਬਣ ਕੇ ਬੁਰੜਾਇਆ
ਅਸੀਂ ਐ ਜ਼ਿੰਦਗੀ, ਜਿਨ੍ਹਾਂ ਯੁੱਧ ਨਹੀਂ ਕੀਤਾ
ਤੇਰੇ ਬੜੇ ਮਕਾਰ ਪੁੱਤਰ ਹਾਂ।
ਯੁੱਧ ਤੋਂ ਬਚਣ ਦੀ ਲਾਲਸਾ ਨੇ
ਸਾਨੂੰ ਲਿਤਾੜ ਦਿੱਤਾ ਹੈ ਘੋੜਿਆਂ ਦੇ ਸੁੰਬਾਂ ਹੇਠ,
ਅਸੀਂ ਜਿਸ ਸ਼ਾਂਤੀ ਲਈ ਰੀਂਘਦੇ ਰਹੇ
ਉਹ ਸ਼ਾਂਤੀ ਬਘਿਆੜਾਂ ਦੇ ਜੁਬਾੜਿਆਂ ਵਿਚ
ਸਵਾਦ ਬਣ ਕੇ ਟਪਕਦੀ ਰਹੀ।
ਸ਼ਾਂਤੀ ਕਿਤੇ ਨਹੀਂ ਹੁੰਦੀ—
ਰੂਹਾਂ 'ਚ ਲੁਕੇ ਗਿੱਦੜਾਂ ਦਾ ਹਵਾਂਕਣਾ ਹੀ ਸਭ ਕੁਝ ਹੈ।
ਸ਼ਾਂਤੀ——
ਗੋਡਿਆਂ ਵਿਚ ਧੌਣ ਦੇ ਕੇ ਜ਼ਿੰਦਗੀ ਨੂੰ ਸੁਫਨੇ ਵਿਚ ਦੇਖਣ ਦਾ ਯਤਨ ਹੈ
ਸ਼ਾਂਤੀ ਉਂਝ ਕੁਝ ਨਹੀਂ ਹੈ
ਗੁਪਤਵਾਸ ਸਾਥੀ ਤੋਂ ਅੱਖ ਬਚਾਉਣ ਲਈ
ਸੜਕ ਕੰਢਲੇ ਨਾਲੇ ਵਿੱਚ ਨਿਓਂ ਜਾਣਾ ਹੀ ਸਭ ਕੁਝ ਹੈ।
ਸ਼ਾਂਤੀ ਕਿਤੇ ਨਹੀਂ ਹੁੰਦੀ
ਨਾਅਰਿਆਂ ਦੀ ਗਰਜ ਤੋਂ ਘਬਰਾ ਕੇ
ਆਪਣੀ ਚੀਕ 'ਚੋਂ ਸੰਗੀਤ ਦੇ ਅੰਸ਼ਾਂ ਨੂੰ ਲੱਭਣਾ ਹੀ ਸਭ ਕੁਝ ਹੈ
ਹੋਰ ਸ਼ਾਂਤੀ ਕਿਤੇ ਨਹੀਂ ਹੁੰਦੀ।
ਤੇਲ ਘਾਟੇ ਸੜਦੀਆਂ ਫਸਲਾਂ
ਬੈਂਕ ਦੀਆਂ ਮਿਸਲਾਂ ਦੇ ਜਾਲ ਅੰਦਰ ਫੜਫੜਾਉਂਦੇ ਪਿੰਡ
ਤੇ ਸ਼ਾਂਤੀ ਲਈ ਫੈਲੀਆਂ ਬਾਹਾਂ
ਸਾਡੇ ਯੁੱਗ ਦਾ ਸਭ ਤੋਂ ਕਮੀਨਾ ਚੁਟਕਲਾ ਹੈ
ਸ਼ਾਂਤੀ ਵੀਣੀ 'ਚ ਖੁੱਭੀ ਵੰਗ ਦਾ ਹੰਝੂ ਦੇ ਜੇਡਾ ਜਖ਼ਮ ਹੈ,
ਸ਼ਾਂਤੀ ਢੋਏ ਫਾਟਕ ਦੇ ਪਿੱਛੇ
ਮੱਛਰੀਆਂ ਹਵੇਲੀਆਂ ਦਾ ਹਾਸਾ ਹੈ,
ਸ਼ਾਂਤੀ ਸੱਥਾਂ 'ਚ ਰੁਲਦੀਆਂ ਦਾਹੜੀਆਂ ਦਾ ਹਉਕਾ
ਹੋਰ ਸ਼ਾਂਤੀ ਕੁਝ ਨਹੀਂ ਹੈ।
ਸ਼ਾਂਤੀ ਦੁੱਖਾਂ ਤੇ ਸੁੱਖਾਂ ਵਿਚ ਬਣੀ ਸਰਹੱਦ ਉਤਲੇ ਸੰਤਰੀ ਦੀ ਰਫ਼ਲ ਹੈ
ਸ਼ਾਂਤੀ ਚਗਲੇ ਹੋਏ ਵਿਦਵਾਨਾਂ ਦੇ ਮੂੰਹਾਂ 'ਚੋਂ ਡਿਗਦੀ ਰਾਲ਼ ਹੈ
ਸ਼ਾਂਤੀ ਪੁਰਸਕਾਰ ਲੈਂਦੇ ਕਵੀਆਂ ਦੀਆਂ ਵਧੀਆਂ ਹੋਈਆਂ ਬਾਹਾਂ ਦਾ ਟੁੰਡ ਹੈ
ਸ਼ਾਂਤੀ ਵਜ਼ੀਰਾਂ ਦੇ ਪਹਿਨੇ ਹੋਏ ਖੱਦਰ ਦੀ ਚਮਕ ਹੈ
ਸ਼ਾਂਤੀ ਹੋਰ ਕੁਝ ਨਹੀਂ ਹੈ
ਜਾਂ ਸ਼ਾਂਤੀ ਗਾਂਧੀ ਦਾ ਜਾਂਘੀਆ ਹੈ
ਜਿਸ ਦੀਆਂ ਤਣੀਆਂ ਨੂੰ ਚਾਲ਼ੀ ਕਰੋੜ ਬੰਦੇ ਫਾਹੇ ਲਾਉਣ ਖਾਤਰ
ਵਰਤਿਆ ਜਾ ਸਕਦਾ ਹੈ
ਸ਼ਾਂਤੀ ਮੰਗਣ ਦਾ ਅਰਥ
ਯੁੱਧ ਨੂੰ ਜਲੀਲਤਾ ਦੇ ਪੱਧਰ 'ਤੇ ਲੜਨਾ ਹੈ
ਸ਼ਾਂਤੀ ਕਿਤੇ ਨਹੀਂ ਹੁੰਦੀ ਹੈ।
ਯੁੱਧ ਤੋਂ ਬਿਨਾ ਅਸੀਂ ਬਹੁਤ 'ਕੱਲੇ ਹਾਂ
ਆਪਣੇ ਹੀ ਮੂਹਰੇ ਦੌੜਦੇ ਹੋਏ ਹਫ਼ ਰਹੇ ਹਾਂ
ਯੁੱਧ ਤੋਂ ਬਿਨਾ ਬਹੁਤ ਸੀਮਤ ਹਾਂ ਅਸੀਂ
ਬੱਸ ਹੱਥ ਭਰ 'ਚ ਮੁੱਕ ਜਾਂਦੇ
ਯੁੱਧ ਤੋਂ ਬਿਨਾ ਅਸੀਂ ਦੋਸਤ ਨਹੀਂ ਹਾਂ
ਝੂਠੇ ਮੂਠੇ ਜਜ਼ਬਿਆਂ ਦਾ ਖੱਟਿਆ ਖਾਂਦੇ ਹਾਂ।
ਯੁੱਧ ਇਸ਼ਕ ਦੀ ਸਿਖਰ ਦਾ ਨਾਂ ਹੈ
ਯੁੱਧ ਲਹੂ ਦੇ ਲਾਡ ਦਾ ਨਾਂ ਹੈ
ਯੁੱਧ ਜੀਣ ਦੇ ਨਿੱਘ ਦਾ ਨਾਂ ਹੈ
ਯੁੱਧ ਕੋਮਲ ਹਸਰਤਾਂ ਦੀ ਮਾਲਕੀ ਦਾ ਨਾਂ ਹੈ
ਯੁੱਧ ਅਮਨ ਦੇ ਸ਼ੁਰੂ ਦਾ ਨਾਂ ਹੈ
ਯੁੱਧ ਵਿਚ ਰੋਟੀ ਦੇ ਹੁਸਨ ਨੂੰ
ਨਿਹਾਰਨ ਜਹੀ ਸੂਖਮਤਾ ਹੈ
ਯੁੱਧ ਵਿਚ ਸ਼ਰਾਬ ਨੂੰ ਸੁੰਘਣ ਜਿਹਾ ਅਹਿਸਾਸ ਹੈ
ਯੁੱਧ ਇੱਕ ਯਾਰੀ ਲਈ ਵਧਿਆ ਹੱਥ ਹੈ
ਯੁੱਧ ਕਿਸੇ ਮਹਿਬੂਬ ਲਈ ਅੱਖਾਂ 'ਚ ਲਿਖਿਆ ਖਤ ਹੈ
ਯੁੱਧ ਕੁੱਛੜ ਚਾਏ ਹੋਏ ਬੱਚੇ ਦੀਆਂ
ਮਾਂ ਦੇ ਦੁੱਧ 'ਤੇ ਟਿਕੀਆਂ ਮਾਸੂਮ ਉਂਗਲਾਂ ਹਨ
ਯੁੱਧ ਕਿਸੇ ਕੁੜੀ ਦੀ ਪਹਿਲੀ
ਹਾਂ ਦੇ ਵਰਗੀ 'ਨਾਂਹ' ਹੈ
ਯੁੱਧ ਆਪਣੇ ਆਪ ਨੂੰ ਮੋਹ ਭਿਜਿਆ ਸੰਬੋਧਨ ਹੈ
ਯੁੱਧ ਸਾਡੇ ਬੱਚਿਆਂ ਲਈ
ਪਿੜੀਆਂ ਵਾਲੀ ਖਿੱਦੋ ਬਣ ਕੇ ਆਏਗਾ
ਯੁੱਧ ਸਾਡੀਆਂ ਭੈਣਾਂ ਲਈ
ਕਢਾਈ ਦੇ ਸੁੰਦਰ ਨਮੂਨੇ ਲਿਆਏਗਾ
ਯੁੱਧ ਸਾਡੀਆਂ ਬੀਵੀਆਂ ਦੇ ਥਣਾਂ ਅੰਦਰ
ਦੁੱਧ ਬਣ ਕੇ ਉਤਰੇਗਾ
ਯੁੱਧ ਬੁੱਢੀ ਮਾਂ ਲਈ ਨਿਗ੍ਹਾ ਦੀ ਐਨਕ ਬਣੇਗਾ
ਯੁੱਧ ਸਾਡਿਆਂ ਵੱਡਿਆਂ ਦੀਆਂ ਕਬਰਾਂ ਉੱਤੇ
ਫੁੱਲ ਬਣ ਕੇ ਖਿੜੇਗਾ
ਵਕਤ ਬੜਾ ਚਿਰ ਕਿਸੇ ਬੇਕਾਬੂ ਘੋੜੇ ਵਰਗਾ ਰਿਹਾ ਹੈ
ਜੋ ਸਾਨੂੰ ਘਸੀਟਦਾ ਹੋਇਆ ਜ਼ਿੰਦਗੀ ਤੋਂ ਬਹੁਤ ਦੂਰ ਲੈ ਗਿਆ ਹੈ
ਕੁਝ ਨਹੀਂ ਬੱਸ ਯੁੱਧ ਹੀ ਇਸ ਘੋੜੇ ਦੀ ਲਗਾਮ ਬਣ ਸਕੇਗਾ
ਬੱਸ ਯੁੱਧ ਹੀ ਇਸ ਘੋੜੇ ਦੀ ਲਗਾਮ ਬਣ ਸਕੇਗਾ।
ਨਰਮਾ ਪੱਟੀ 'ਚ ਚਿੱਟੇ ਤੇਲੇ ਤੇ ਮੱਛਰ ਨੇ ਕਿਸਾਨਾਂ ਨੂੰ ਬੇਹਾਲ ਕੀਤਾ
ਇਸ ਵਾਰ ਨਰਮਾ ਵਿੱਚ ਚਿੱਟੇ ਤੇਲੇ ਤੇ ਮੱਛਰ ਨੇ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਮੱਛਰ ਮਾਰਨ ਵਾਲੀਆਂ ਦਵਾਈਆਂ ਆਪਣੀ ਕਾਰਗਰਤਾ ਖੋ ਰਹੀਆਂ ਹਨ। ਇਹ ਮੱਛਰ ਸੁੰਡੀ ਵਰਗਾ ਨਹੀਂ ਹੈ, ਜੋ ਕਿਸੇ ਇੱਕ ਥਾਂ ਹੀ ਰਹਿੰਦੀ ਹੋਵੇ ਬਲਕਿ ਜਿਉਂ ਦੀ ਦਵਾਈ ਦਾ ਛਿੜਕਾਅ ਸ਼ੁਰੂ ਹੁੰਦਾ ਹੈ ਤਾਂ ਇਹ ਲਾਗਲੇ ਖੇਤਾਂ ਵਿੱਚ ਜਾ ਬਹਿੰਦਾ ਹੈ। ਦੋ-ਚਾਰ ਦਿਨਾਂ ਨੂੰ ਜਦੋਂ ਉਹਨਾਂ ਖੇਤਾਂ ਵਿੱਚ ਦਵਾਈ ਛਿੜਕੀ ਜਾਂਦੀ ਹੈ ਤਾਂ ਇਹ ਫੇਰ ਪਹਿਲੇ ਖੇਤਾਂ ਵਿੱਚ ਆ ਜਾਂਦਾ ਹੈ, ਉਦੋਂ ਨੂੰ ਦਵਾਈ ਦਾ ਅਸਰ ਖਤਮ ਹੋ ਚੁੱਕਾ ਹੁੰਦਾ ਹੈ ਤੇ ਇਹ ਲਗਾਤਾਰ ਬਰਬਾਦੀ ਕਰਦਾ ਜਾਂਦਾ ਹੈ। ਮਹਿੰਗੇ ਭਾਅ ਠੇਕੇ 'ਤੇ ਜ਼ਮੀਨਾਂ ਲੈ ਕੇ ਨਰਮੇ ਦੀ ਫ਼ਸਲ 'ਤੇ ਆਸ ਲਾ ਕੇ ਲਗਾਤਾਰ ਕੀਟਨਾਸ਼ਕ ਛਿੜਕ ਰਹੇ ਕਿਸਾਨਾਂ ਦੇ ਨਿਰਾਸ਼ਾ ਹੀ ਪੱਲੇ ਪਈ ਹੈ। ਨਰਮੇ ਦੀ ਫ਼ਸਲ ਖ਼ਰਾਬ ਹੋਣ ਪਿੱਛੋਂ ਸੈਂਕੜੇ ਹੀ ਕਿਸਾਨਾਂ ਨੇ ਫਸਲ ਖੇਤਾਂ ਵਿੱਚ ਹੀ ਵਾਹ ਦਿੱਤੀ ਹੈ। ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਚਿੱਟੇ ਮੱਛਰ ਅਤੇ ਤੇਲੇ ਦੀ ਭਰਮਾਰ ਦਾ ਕਾਰਨ ਲਗਾਤਾਰ ਬਾਰਸ਼ਾਂ ਪੈਣ ਨੂੰ ਦੱਸਿਆ ਜਾ ਰਿਹਾ ਹੈ ਜਾਂ ਕਿਸੇ ਇਲਾਕੇ ਦੀ ਜ਼ਮੀਨ ਦਾ ਕਮਜ਼ੋਰ ਹੋਣਾ ਮੰਨਿਆ ਜਾ ਰਿਹਾ ਹੈ। ਪਰ ਇਸ ਇਲਾਕੇ ਦੇ ਅਨੇਕਾਂ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮਸਲਾ ਸਿਰਫ ਬਾਰਸ਼ਾਂ ਦਾ ਹੀ ਨਹੀਂ ਬਲਕਿ ਬੀਜ ਕੰਪਨੀਆਂ ਵੱਲੋਂ ਦਿੱਤੇ ਜਾ ਰਹੇ ਘਟੀਆ ਬੀਜ, ਨਕਲੀ ਕੀਟਨਾਸ਼ਕ ਅਤੇ ਨਦੀਨ ਨਾਸ਼ਕ ਦਵਾਈਆਂ ਵੀ ਇਸ ਵਾਸਤੇ ਜੁੰਮੇਵਾਰ ਹਨ। ਇਹਨਾਂ ਤੋਂ ਵਧ ਕੇ ਸਹਿਕਾਰੀ ਅਤੇ ਸਰਕਾਰੀ ਸੰਸਥਾਵਾਂ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜ਼ਿਆਂ ਵਿੱਚ ਕੱਟ ਲਾਏ ਜਾਣ ਨਾਲ ਉਹ ਮਹਿੰਗੇ ਭਾਅ ਦੀਆਂ ਦਵਾਈਆਂ ਅਤੇ ਮਸ਼ੀਨਰੀ ਦੀ ਵਰਤੋਂ ਨਹੀਂ ਕਰ ਸਕਦੇ। ਮਹਿਕਮੇ ਦੇ ਅਧਿਕਾਰੀਆਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਿੰਨੀ ਦੇਰ ਤੱਕ ਵਿਆਪਕ ਪੱਧਰ 'ਤੇ ਇੱਕੋ ਹੀ ਸਮੇਂ ਛਿੜਕਾਅ ਨਹੀਂ ਕੀਤਾ ਜਾਂਦਾ ਓਨੀ ਦੇਰ ਤੱਕ ਇਸ ਮੱਛਰ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਜਿਹਨਾਂ ਇਲਾਕਿਆਂ ਵਿੱਚ ਸਰਦੇ-ਪੁੱਜਦੇ ਕਿਸਾਨਾਂ ਨੇ ਇੱਕੋ ਸਮੇਂ 'ਤੇ ਛਿੜਕਾਅ ਕੀਤਾ ਹੈ, ਉੱਥੇ ਕਿਸੇ ਹੱਦ ਤੱਕ ਇਸ ਮੱਛਰ ਦੀ ਮਾਰ ਤੋਂ ਬਚਾਅ ਹੋਇਆ ਵੀ ਹੈ, ਪਰ ਛੋਟੇ ਤੇ ਦਰਮਿਆਨੇ ਕਿਸਾਨ ਜਾਂ ਪਹਿਲਾਂ ਹੀ ਕਰਜ਼ੇ ਚੁੱਕ ਕੇ ਠੇਕੇ 'ਤੇ ਜ਼ਮੀਨਾਂ ਲੈਣ ਵਾਲੇ ਕਾਸ਼ਤਕਾਰ ਐਨੇ ਟੁੱਟੇ ਹੋਏ ਹਨ ਕਿ ਉਹ ਚਾਹੁਣ ਦੇ ਬਾਵਜੂਦ ਵੀ ਅਜਿਹਾ ਨਹੀਂ ਕਰ ਸਕਦੇ। ਜਦੋਂ ਆਏ ਦਿਨ ਕਿਸਾਨ ਨਰਮੇ ਦੀ ਫਸਲ ਦੀ ਹੋ ਰਹੀ ਬਰਬਾਦੀ ਨੂੰ ਦੇਖਦੇ ਹਨ ਤਾਂ ਉਹਨਾਂ ਦੇ ਮਨ ਝੂਰਦੇ ਹਨ ਦਿਲ ਡੋਲਦੇ ਹਨ ਉਹ ਆਪਣੇ ਆਪ ਨੂੰ ਕਮਜ਼ੋਰੀ ਅਤੇ ਮਜ਼ਬੂਰੀ ਵਿੱਚ ਫਸੇ ਹੋਏ ਮਹਿਸੂਸ ਕਰਦੇ ਹਨ। ਜਿਹਨਾਂ ਕਿਸਾਨਾਂ ਨੇ 50-50 ਹਜ਼ਾਰ ਰੁਪਏ ਪ੍ਰਤੀ ਕਿਲੇ ਦੇ ਹਿਸਾਬ ਜ਼ਮੀਨ ਠੇਕੇ 'ਤੇ ਲਈ ਉਹਨਾਂ ਨੂੰ ਲੱਗਦਾ ਹੈ ਕਿ ਅਗਲੀ ਕਣਕ ਦੀ ਫਸਲ ਜੇਕਰ ਪੂਰੀ ਲੱਗ ਵੀ ਗਈ ਤਾਂ ਕਿਸਾਨਾਂ ਦੇ ਸਿਰ ਪ੍ਰਤੀ ਕਿਲੇ ਦੇ ਹਿਸਾਬ 20-25 ਹਜ਼ਾਰ ਰੁਪਏ ਦਾ ਕਰਜ਼ਾ ਨਰਮੇ ਦੀ ਫਸਲ ਕਾਰਨ ਹੀ ਟੁੱਟ ਜਾਣਾ ਹੈ। ਨਰਮਾ ਪੱਟੀ ਵਿੱਚ ਨਰਮਾ ਕਾਸ਼ਤਕਾਰਾਂ ਦੀ ਹੋ ਰਹੀ ਇਸ ਮਾੜੀ ਹਾਲਤ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਨੂੰ ਨਰਮੇ ਦੀ ਫਸਲ ਦੇ ਮੁਆਵਜੇ ਦੀ ਮੰਗ ਉਠਾਉਂਦੇ ਹੋਏ ਕਿਸਾਨਾਂ ਦੀ ਬਾਂਹ ਫੜ ਕੇ ਸੂਬਾਈ ਅਤੇ ਕੇਂਦਰੀ ਸਰਕਾਰਾਂ 'ਤੇ ਦਬਾਅ ਲਾਮਬੰਦ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਕਿਸੇ ਸਮੇਂ ਭਰਵੀਂ ਫਸਲ ਹੁੰਦੀ ਹੈ ਤਾਂ ਇਸ ਦਾ ਸਭ ਤੋਂ ਵੱਧ ਲਾਹਾ ਇੱਥੋਂ ਦੀ ਸਰਕਾਰਾਂ ਅਤੇ ਧਨਾਢ ਸ਼ਾਹੂਕਾਰ ਅਤੇ ਖਾਦ, ਤੇਲ, ਮਸ਼ੀਨਰੀ ਅਤੇ ਦਵਾਈਆਂ ਵਾਲੀਆਂ ਕੰਪਨੀਆਂ ਹੀ ਖੱਟਦੀਆਂ ਹਨ। ਹੁਣ ਉਹਨਾਂ ਤੋਂ ਟੈਕਸ ਉਗਰਾਹ ਕੇ ਸਰਕਾਰੀ ਖਜ਼ਾਨੇ ਵਿੱਚੋਂ ਪੀੜਤ ਕਿਸਾਨਾਂ ਦੀ ਮੱਦਦ ਵਾਸਤੇ ਆਵਾਜ਼ ਉਠਾਉਣੀ ਸਮੇਂ ਦੀ ਲੋੜ ਬਣਦੀ ਹੈ।
0-0
ਹਿਮਾਂਸ਼ੂ ਕੁਮਾਰ ਦੀ ਫੇਸਬੁੱਕ ਤੋਂ
ਲੱਖੇ ਦੇ ਸੁਪਨਿਆਂ ਦੀ ਮੌਤ
ਲੱਖੇ ਇੱਕ ਆਦਿਵਾਸੀ ਲੜਕੀ ਹੈ। ਲੱਖੇ ਛੱਤੀਸ਼ਗੜ੍ਹ ਦੇ ਐਡਸਮੇਟਾ ਪਿੰਡ ਵਿੱਚ ਰਹਿੰਦੀ ਸੀ। ਲੱਖੇ ਦੀ ਤੇਰਾਂ ਸਾਲਾਂ ਦੀ ਉਮਰ ਵਿੱਚ ਲਖਮਾ ਨਾਲ ਸ਼ਾਦੀ ਹੋਈ। ਪੁਲਸ ਵਾਲੇ ਇਨਾਮ ਦੇ ਲਾਲਚ ਵਿੱਚ ਆਦਿਵਾਸੀਆਂ ਨੂੰ ਜੇਲ੍ਹਾਂ ਵਿੱਚ ਸੁੱਟਦੇ ਰਹਿੰਦੇ ਹਨ। ਲੱਖੇ ਜੰਗਲ ਵਿੱਚ ਬਾਲਣ ਲੈਣ ਗਈ ਸੀ। ਪੁਲਸ ਪਾਰਟੀ ਉਥੋਂ ਦੀ ਲੰਘ ਰਹੀ ਸੀ। ਪੁਲਸ ਵਾਲੇ ਲੱਖੇ ਨੂੰ ਫੜ ਕੇ ਥਾਣੇ ਲੈ ਗਏ। ਲੱਖੇ ਦੀ ਥਾਣੇ ਵਿੱਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸ ਤੋਂ ਬਾਅਦ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਲੱਖੇ 'ਤੇ ਪੁਲਸ ਨੇ ਨਕਸਲਵਾਦੀ ਹੋਣ ਦੇ ਚਾਰ ਫਰਜ਼ੀ ਮਾਮਲੇ ਬਣਾਏ। ਤਿੰਨ ਮਾਮਲਿਆਂ ਵਿੱਚ ਲੱਖੇ ਨੂੰ ਅਦਾਲਤ ਨੇ ਨਿਰਦੋਸ਼ ਹੋਣ ਦਾ ਐਲਾਨ ਕਰਕੇ ਬਰੀ ਕਰ ਦਿੱਤਾ ਹੈ। ਪਰ ਇਸ ਸਭ ਕਾਸੇ ਨੂੰ ਦਸ ਸਾਲ ਗੁਜ਼ਰ ਗਏ। ਲੱਖੇ ਅਜੇ ਵੀ ਜਗਦਲਪੁਰ ਜੇਲ੍ਹ ਵਿੱਚ ਬੰਦ ਹੈ। ਸ਼ੁਰੂ ਸ਼ੁਰੂ ਦੇ ਕੁੱਝ ਸਾਲ ਲੱਖੇ ਨੂੰ ਉਮੀਦ ਸੀ ਕਿ ਉਹ ਜੇਲ੍ਹ ਤੋਂ ਜਲਦੀ ਹੀ ਰਿਹਾਅ ਹੋ ਕੇ ਘਰ ਚਲੀ ਜਾਵੇਗੀ। ਜੇਲ੍ਹ ਵਿੱਚ ਆਉਣ ਤੋਂ ਚਾਰ ਸਾਲ ਤੱਕ ਲੱਖੇ ਦਾ ਪਤੀ ਜੇਲ੍ਹ ਵਿੱਚ ਲੱਖੇ ਨੂੰ ਮਿਲਣ ਆਉਂਦਾ ਰਿਹਾ, ਪਰ ਚਾਰ ਸਾਲ ਬਾਅਦ ਲੱਖੇ ਨੇ ਆਪਣੇ ਪਤੀ ਲਖਮਾ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੋਂ ਆਖਿਆ, ਲਖਮਾ ਹੁਣ ਸ਼ਾਇਦ ਮੈਂ ਕਦੇ ਵੀ ਬਾਹਰ ਨਹੀਂ ਆ ਸਕਾਂਗੀ। ਜਾ ਤੂੰ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਲੈ। ਜੇਲ੍ਹ ਵਿੱਚ ਆਪਣੇ ਪਤੀ ਦੇ ਵਾਪਸ ਜਾਣ ਤੋਂ ਬਾਅਦ ਉਸ ਰਾਤ ਲੱਖੇ ਬਹੁਤ ਰੋਈ। ਸੋਨੀ ਸੋਰੀ ਵੀ ਉਸ ਸਮੇਂ ਜੇਲ੍ਹ ਵਿੱਚ ਹੀ ਸੀ। ਲੱਖੇ ਦਾ ਰੋਣਾ ਸੁਣ ਕੇ ਜੇਲ੍ਹ ਵਿੱਚ ਦੂਸਰੀਆਂ ਔਰਤਾਂ ਨੂੰ ਲੱਗਿਆ ਕਿ ਸ਼ਾਇਦ ਲੱਖੇ ਦੇ ਪਰਿਵਾਰ ਵਿੱਚੋਂ ਕਿਸੇ ਦੀ ਮੌਤ ਹੋ ਗਈ ਹੈ, ਇਸ ਲਈ ਲੱਖੇ ਰੋ ਰਹੀ ਹੈ। ਪਰ ਅਸਲ ਵਿੱਚ ਉਸ ਰਾਤ ਲੱਖੇ ਦੇ ਸੁਪਨਿਆਂ ਅਤੇ ਉਮੀਦਾਂ ਦੀ ਮੌਤ ਹੋਈ ਸੀ। ਲੱਖੇ ਅਜੇ ਵੀ ਜਗਦਲਪੁਰ ਜੇਲ੍ਹ ਵਿੱਚ ਹੈ। ਪੂਰੀ ਉਮੀਦ ਹੈ ਲੱਖੇ ਆਖਰੀ ਮੁਕੱਦਮੇ ਵਿੱਚੋਂ ਵੀ ਬਰੀ ਹੋ ਜਾਵੇਗੀ, ਪਰ ਲੱਖੇ ਦੇ ਜੀਵਨ ਦੇ ਐਨੇ ਸਾਲ ਕੌਣ ਵਾਪਸ ਕਰੇਗਾ? (18 ਅਗਸਤ, 2015)
------------------------------------------------------------------
ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ
-ਸ੍ਰੀ ਅਵਤਾਰ ਆਪਣੀ ਲੜਕੀ ਦੇ ਮੈਰਿਟ ਲਿਸਟ ਵਿੱਚ ਆਉਣ ਦੀ ਖੁਸ਼ੀ 'ਚ 500
-ਦਰਸ਼ਨ ਚੰਗਾਲੀਵਾਲਾ ਵੱਲੋਂ ਆਪਣੀ ਪੋਤਰੀ ਸੁਖਪ੍ਰੀਤ ਕੌਰ ਪੁੱਤਰੀ ਤੇਜਿੰਦਰ ਸਿੰਘ ਦੇ ਜਨਮ ਦੀ ਖੁਸ਼ੀ 'ਚ 200
-ਹਰਬੰਸ ਸਿੰਘ ਏ.ਐਲ.ਐਮ. ਮੂਣਕ ਵੱਲੋਂ ਆਪਣੇ ਜੌੜੇ ਪੁੱਤਰਾਂ
ਏਕਮ ਅਤੇ ਜੁਗਰਾਜ ਸਿੰਘ ਦੇ ਜਨਮ ਦੀ ਖੁਸ਼ੀ 'ਚ 1500
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦੀ ਹੈ।)

ਪੰਜਾਬ ਵਿੱਚ 800 ਕਰੋੜ ਰੁਪਏ ਦਾ ਅਨਾਜ ਸੜਿਆ
ਪੰਜਾਬ ਵਿੱਚ ਕਰੀਬ 800 ਕਰੋੜ ਰੁਪਏ ਦਾ ਅਨਾਜ ਸੜ ਗਿਆ ਹੈ ਜੋ ਹੁਣ ਮਨੁੱਖੀ ਵਰਤੋਂ ਦੇ ਯੋਗ ਨਹੀਂ ਰਿਹਾ। ਪੰਜਾਬ ਸਰਕਾਰ ਨੂੰ ਇਹ ਸੜਿਆ ਹੋਇਆ ਅਨਾਜ ਵੇਚਣਾ ਮੁਸ਼ਕਲ ਹੋ ਗਿਆ ਹੈ। ਲੰਘੇ ਅੱਠ ਕੁ ਵਰ੍ਹਿਆਂ ਦੌਰਾਨ ਇਹ ਅਨਾਜ ਸੜਿਆ ਹੈ ਜਿਸ ਕਰਕੇ ਗੁਦਾਮ ਵੀ ਰੁਕੇ ਪਏ ਹਨ। ਰਾਜ ਵਿੱਚ ਇਨ੍ਹਾਂ ਵਰ੍ਹਿਆਂ ਦੌਰਾਨ ਕਰੀਬ ਇਕ ਕਰੋੜ ਬੋਰੀ ਅਨਾਜ ਸੁਆਹ ਬਣ ਗਈ ਹੈ। ਸੜੀ ਹੋਈ ਕਣਕ ਹੁਣ ਪਸ਼ੂ ਖੁਰਾਕ ਜਾਂ ਫਿਰ ਖਾਦ ਦੇ ਕੰਮ ਹੀ ਆ ਸਕੇਗੀ। ਖ਼ਰੀਦ ਏਜੰਸੀਆਂ ਵੱਲੋਂ ਅਨਾਜ ਦੀ ਸਾਂਭ-ਸੰਭਾਲ ਵਿੱਚ ਕੋਤਾਹੀ ਵਰਤੀ ਗਈ ਜਿਸ ਕਾਰਨ ਇਹ ਅਨਾਜ ਖ਼ਰਾਬ ਹੋ ਗਿਆ। ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਰਾਜ ਦੀਆਂ ਖ਼ਰੀਦ ਏਜੰਸੀਆਂ ਦਾ 4.95 ਲੱਖ ਟਨ ਅਨਾਜ ਸੜ ਗਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਐਗਰੋ ਕਾਰਪੋਰੇਸ਼ਨ ਦਾ ਸਭ ਤੋਂ ਜ਼ਿਆਦਾ ਅਨਾਜ ਸੜਿਆ ਹੈ। ਪੰਜਾਬ ਐਗਰੋ ਦੀ ਸਾਲ 2006-07 ਤੋਂ 2011-12 ਤਕ 1.80 ਲੱਖ ਟਨ ਕਣਕ ਖ਼ਰਾਬ ਹੋਈ ਹੈ ਜਿਸ ਦੀ ਕਰੀਬ 36 ਲੱਖ ਬੋਰੀ ਬਣਦੀ ਹੈ। ਇਵੇਂ ਹੀ ਪਨਸਪ ਦਾ ਕਰੀਬ 34 ਲੱਖ ਬੋਰੀ ਅਨਾਜ ਸੜਿਆ ਹੈ

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬੇ ਭਰ ਵਿੱਚ ਹੜਤਾਲ
ਚੰਡੀਗੜ੍ਹ: ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਸੂਬੇ ਦੇ ਵਿਦਿਅਕ ਅਦਾਰਿਆਂ ਵਿੱਚ ਕਲਾਸਾਂ ਦਾ ਬਾਈਕਾਟ ਕਰਕੇ ਹੜਤਾਲ ਕੀਤੀ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਪੀ.ਐਸ.ਯੂ. ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ, ਸੂਬਾ ਜਨਰਲ ਸਕੱਤਰ ਪ੍ਰਦੀਪ ਕਸਬਾ ਅਤੇ ਸੂਬਾ ਪ੍ਰੈਸ ਸਕੱਤਰ ਰਾਜਿੰਦਰ ਮਝੈਲ ਨੇ ਕਿਹਾ ਕਿ ਮੋਦੀ ਸਰਕਾਰ ਆਰ.ਐਸ.ਐਸ. ਦੇ ਫਿਰਕੂ ਏਜੰਡੇ ਮੁਤਾਬਕ ਵਿਦਿਆ ਦਾ ਭਗਵਾਂਕਰਨ ਕਰ ਰਹੀ ਹੈ ਤੇ ਇਸੇ ਏਜੰਡੇ ਤਹਿਤ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਦੀ ਨਿਯੁਕਤੀ ਹੋ ਰਹੀ ਹੈ। ਐਫ.ਟੀ.ਆਈ.ਆਈ. ਦੇ ਮੁਖੀ ਰਜਿੰਦਰ ਚੌਹਾਨ, ਚਿਲਡਰਨ ਫ਼ਿਲਮ ਸੁਸਾਇਟੀ ਦੇ ਮੁਖੀ ਮੁਕੇਸ਼ ਖੰਨਾ, ਭਾਰਤੀ ਇਤਿਹਾਸ ਖੋਜ ਦੇ ਮੁਖੀ ਸੁਦਰਸ਼ਨ ਰਾਓ ਆਦਿ ਦੀ ਨਿਯੁਕਤੀ ਇਸੇ ਤਹਿਤ ਹੋਈ ਹੈ। ਇਹਨਾਂ ਸਭ ਦਾ ਪਿਛੋਕੜ ਅਕਾਦਮਿਕ ਨਾ ਹੋ ਕੇ ਸਗੋਂ ਭਗਵੇਂ ਰੰਗ ਵਿੱਚ ਰੰਗਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਬਾਦਲ ਸਰਕਾਰ ਨੇ ਵੀ ਇਸੇ ਤਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਰਸ਼ੂਰਾਮ ਚੇਅਰ ਸਥਾਪਤ ਕੀਤੀ ਹੈ। ਉਹਨਾਂ ਕਿਹਾ ਕਿ ਗਦਰੀਆਂ ਦੀਆਂ ਕੁਰਬਾਨੀਆਂ ਨੂੰ ਸਰਕਾਰ ਅੱਖੋਂ ਪਰੋਖੇ ਕਰ ਰਹੀ ਹੈ। ਸਾਲ 2013 ਵਿੱਚ ਗ਼ਦਰ ਲਹਿਰ ਦੀ ਸ਼ਤਾਬਦੀ, 2014 ਵਿੱਚ ਕਾਮਾਗਾਟਾਮਾਰੂ ਦੀ ਸ਼ਤਾਬਦੀ ਅਤੇ 2015 ਵਿੱਚ ਹੁਣ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਤਾਬਦੀ ਨੂੰ ਵਿਸਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਰਸ਼ੂ ਰਾਮ ਚੇਅਰ ਦੀ ਥਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਸਥਾਪਤ ਕਰਕੇ ਗਦਰੀਆਂ ਦੀਆਂ ਕੁਰਬਾਨੀਆਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਪੀ.ਐਸ.ਯੂ. ਨੇ 2.50 ਲੱਖ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਬਿਨਾ ਕਿਸੇ ਜਾਤ ਤੇ ਧਰਮ ਦੇ ਆਧਾਰ 'ਤੇ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਲੜਕੀਆਂ ਦੀ ਹਰ ਪੱਧਰ 'ਤੇ ਫੀਸ ਮੁਆਫ ਹੋਵੇ ਅਤੇ ਘੱਟ ਗਿਣਤੀਆਂ ਦੇ ਵਜ਼ੀਫੇ ਤੁਰੰਤ ਜਾਰੀ ਕੀਤੇ ਜਾਣ। ਪੀ.ਐਸ.ਯੂ. ਨੇ ਮੰਗ ਕੀਤੀ ਕਿ ਡਬਲਿਊ.ਟੀ.ਓ. ਵੱਲੋਂ ਪੂਰੀ ਦੁਨੀਆਂ ਵਿੱਚ ਉਚੇਰੀ ਸਿੱਖਿਆ ਨੂੰ ਆਪਣੇ ਅਧੀਨ ਲਿਆਉਣ ਲਈ ਦਸੰਬਰ ਵਿੱਚ ਕੀਤੀ ਜਾ ਰਹੀ ਮੀਟਿੰਗ ਵਿੱਚ ਭਾਰਤ ਸਰਕਾਰ ਸ਼ਾਮਲ ਨਾ ਹੋਵੇ।
—————————————————————————————————————————————
ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਸੜਕਾਂ 'ਤੇ ਉੱਤਰੇ ਕਿਸਾਨ
ਮੁਹਾਲੀ, 27 ਅਗਸਤ- ਪੰਜਾਬ ਭਰ ਦੇ ਕਿਸਾਨਾਂ ਨੇ 500 ਕਰੋੜ ਰੁਪਏ ਗੰਨੇ ਦੀ ਬਾਕਾਇਆ ਰਾਸ਼ੀ ਨਾ ਦੇਣ ਅਤੇ ਖੰਡ ਮਿੱਲਾਂ ਵੱਲੋਂ ਐਤਕੀਂ ਗੰਨਾ ਨਾ ਖਰੀਦਣ ਦੇ ਫੈਸਲੇ ਵਿਰੁੱਧ ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਜਾਣਕਾਰੀ ਅਨੁਸਾਰ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨ ਬੀਤੀ ਰਾਤ ਹੀ ਮੁਹਾਲੀ ਪਹੁੰਚ ਗਏ ਅਤੇ 11 ਵਜੇ ਤੱਕ ਕਿਸਾਨਾਂ ਦੀ ਵੱਡੀ ਭੀੜ ਜਮ੍ਹਾਂ ਹੋ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਐਤਕੀਂ ਖੰਡ ਮਿੱਲਾਂ ਨੇ ਐਨ ਮੌਕੇ 'ਤੇ ਗੰਨਾ ਨਾ ਖਰੀਦਣ ਦੀ ਧਮਕੀ ਦੇ ਕੇ ਕਾਸ਼ਤਕਾਰਾਂ ਦੀ ਨੀਂਦ ਉਡਾ ਦਿੱਤੀ ਹੈ। ਉਹਨਾਂ ਕਿਹਾ ਹੁਣ ਜਦੋਂ ਗੰਨੇ ਦੀ ਫਸਲ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਤਾਂ ਮਿੱਲਾਂ ਨੇ ਗੰਨਾ ਨਾ ਖਰੀਦਣ ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਪਿਛਲੇ ਸਾਲ ਖੰਡ ਮਿੱਲਾਂ ਵੱਲੋਂ ਖਰੀਦੇ ਗਏ ਗੰਨੇ ਦੀ ਕਿਸਾਨਾਂ ਨੂੰ ਅਦਾਇਗੀ ਨਹੀਂ ਕੀਤੀ ਗਈ ਹੈ। ਇਸ ਤਰ੍ਹਾਂ ਕਰੀਬ 500 ਕਰੋੜ ਰੁਪਏ ਗੰਨੇ ਦਾ ਬਕਾਇਆ ਖ਼ੜ੍ਹਾ ਹੈ।
ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ 'ਤੇ ਮੁਹਾਲੀ ਅਤੇ ਚੰਡੀਗੜ੍ਹ ਪੁਲੀਸ ਪ੍ਰਸਾਸ਼ਨ ਵੱਲੋਂ ਬੈਰੀਕੇਡ ਲਗਾ ਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਪ੍ਰੰਤੂ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਭਰੋਸਾ ਦਿੱਤਾ ਤਾਂ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵਿੱਚ ਦਾਖਲ ਹੋਣ ਦਿੱਤਾ ਗਿਆ। ਕਿਸਾਨਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਕਿਸਾਨਾਂ ਨਾਲ ਇਹ ਧਰੋਹ ਕਮਾ ਰਹੀਆਂ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕਾਂ 'ਤੇ ਸ਼ਿਕੰਜਾ ਕਸਿਆ ਜਾਵੇ। ਪ੍ਰਾਈਵੇਟ ਖੰਡ ਮਿੱਲ ਮਾਲਕਾਂ ਨੇ ਕਿਸਾਨਾਂ ਨੂੰ ਗੰਨੇ ਦੀ ਫਸਲ ਪਾਲਣ ਲਈ ਬੈਂਕ ਤੋਂ ਸਸਤੀਆਂ ਦਰਾਂ 'ਤੇ ਕਰਜ਼ਾ ਲਿਆ ਸੀ ਅਤੇ ਉਸ ਕਰਜ਼ੇ ਦਾ ਕੁੱਝ ਹਿੱਸਾ ਕਿਸਾਨਾਂ ਨੂੰ ਦੇ ਕੇ ਬਾਕੀ ਹਿੱਸਾ ਆਪਣੇ ਕਾਰੋਬਾਰਾਂ ਵਿੱਚ ਲਾ ਲਿਆ ਹੈ। ਕਿਸਾਨਾਂ ਮੰਗ ਕੀਤੀ ਕਿ ਜਿਹੜੀ ਖੰਡ ਮਿੱਲ ਨਿਰਧਾਰਤ ਐਕਟ ਮੁਤਾਬਕ 15 ਦਿਨਾਂ ਵਿੱਚ ਗੰਨੇ ਦੀ ਅਦਾਇਗੀ ਨਹੀਂ ਕਰਦੀ, ਉਸ ਕੋਲੋਂ ਵਿਆਜ ਸਮੇਤ ਵਸੂਲੀ ਕੀਤੀ ਜਾਵੇ।